ਅਮ੍ਰਿਤਾ ਸ਼ਰਣ ਨੇ ਸੰਭਾਲਿਆ ਏਅਰ ਇੰਡੀਆ ਦੇ ਕਰਮਚਾਰੀ ਨਿਰਦੇਸ਼ਕ ਦਾ ਵਾਧੂ ਚਾਰਜ
Saturday, Jun 30, 2018 - 11:04 AM (IST)
ਨਵੀਂ ਦਿੱਲੀ — ਏਅਰ ਇੰਡੀਆ ਦੀ ਸੀਨੀਅਰ ਅਧਿਕਾਰੀ ਅਮ੍ਰਿਤਾ ਸ਼ਰਨ ਨੂੰ ਏਅਰ ਲਾਈਨ ਦੇ ਡਾਇਰੈਕਟਰ ਕਰਮਚਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇੱਕ ਅਧਿਕਾਰਕ ਸੂਚਨਾ ਵਿਚ ਇਹ ਜਾਣਕਾਰੀ ਦਿੱਤੀ ਗਈ।
ਸ਼ਰਣ ਏਰਲਾਈਨ ਦੀ ਕਾਰਜਕਾਰੀ ਨਿਰਦੇਸ਼ਕ (ਸਨਅਤੀ ਸਬੰਧ ਅਤੇ ਇਕਜੁੱਟ) ਹੈ। ਉਹਨਾਂ ਨੂੰ ਇਹ ਵਾਧੂ ਚਾਰਜ ਤਿੰਨ ਮਹੀਨੇ ਲਈ ਦਿੱਤਾ ਗਿਆ ਹੈ। ਇਹ ਕਦਮ ਇਸ ਸਮੇਂ ਦੌਰਾਨ ਚੁੱਕਿਆ ਗਿਆ ਹੈ, ਜਦੋਂ ਕਿ ਸਰਕਾਰ ਨੇ ਘਾਟੇ ਵਿਚ ਚੱਲ ਰਹੀ ਰਾਸ਼ਟਰੀ ਏਅਰਲਾਈਨ ਦੇ ਵਿਨਿਵੇਸ਼ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਇਸ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੀ ਯੋਜਨਾ ਵੀ ਬਣਾ ਰਹੀ ਹੈ।
ਜਨਵਰੀ 2017 ਵਿਚ ਏਅਰ ਇੰਡੀਆ ਦੇ ਨਿਰਦੇਸ਼ਕ (ਕਰਮਚਾਰੀ) ਐੱਨ. ਕੇ. ਜੈਨ ਦੇ ਕੰਪਨੀ ਤੋਂ ਜਾਣ ਤੋਂ ਬਾਅਦ ਇਸ ਅਹੁਦੇ 'ਤੇ ਪੂਰੇ ਸਮੇਂ ਲਈ ਕਿਸੇ ਦੀ ਨਿਯੁਕਤੀ ਨਹੀਂ ਹੋਈ ਹੈ। ਏਅਰ ਇੰਡੀਆ ਦੇ ਨਿਰਦੇਸ਼ਕ ਵਿੱਤ ਵਿਨੋਦ ਹੇਜਮਾਦੀ ਕਰਮਚਾਰੀਆਂ ਦੇ ਵਿਭਾਗ ਦਾ ਕੰਮਕਾਜ ਵੀ ਦੇਖ ਰਹੇ ਸਨ।
