ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ, ਹਵਾਈ ਅੱਡਿਆਂ ’ਤੇ ਮਈ ਤੱਕ ਹੋਵੇਗੀ ‘ 7 ਦਿਨ-24 ਘੰਟੇ’ ਨਿਕਾਸੀ

02/24/2020 5:26:52 PM

ਨਵੀਂ ਦਿੱਲੀ — ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਦੇ ਬਾਅਦ ਉੱਥੋ ਦੀ ਮਾਲ ਦੀ ਆਵਾਜਾਹੀ ’ਚ ਤੇਜੀ ਲਿਆਉਣ ਲਈ ਮਈ 2020 ਤੱਕ ਸਾਰੀਆਂ ਬੰਦਰਗਾਹਾਂ ਅਤੇ ਹਵਾਈ ਅੱਡਿਆਂ ’ਤੇ ‘7 ਦਿਨ-24 ਘੰਟੇ’ ਕਸਟਮ ਡਿਊਟੀ ਨਿਕਾਸੀ ਸਹੂਲਤ ਉਪਲਬਧ ਹੋਵੇਗੀ ।

ਕੇਂਦਰੀ ਅਸਿੱਧਾ ਟੈਕਸ ਅਤੇ ਕਸਟਮ ਬੋਰਡ ( ਸੀ. ਬੀ. ਆਈ. ਸੀ.) ਨੇ ਸਾਰੇ ਮੁੱਖ ਕਮਿਸ਼ਨਰਾਂ ( ਕਸਟਮ ਐਂਡ ਸੈਂਟਰਲ ਟੈਕਸ) ਨੂੰ ਪੱਤਰ ਲਿਖਿਆ ਹੈ ਕਿ ‘7 ਦਿਨ-24 ਘੰਟੇ’ ਦੇ ਆਧਾਰ ’ਤੇ ਬੰਦਰਗਾਹਾਂ, ਮਾਲਵਾਹਕ ਹਵਾਈ ਅੱਡਿਆਂ ’ਤੇ ਤੱਤਕਾਲ ਲੋੜੀਦੀ ਗਿਣਤੀ ਵਿੱਚ ਅਧਿਕਾਰੀਆਂ ਦੀ ਨਿਯੁਕਤੀ ਦੀ ਵਿਵਸਥਾ ਕੀਤੀ ਜਾਵੇ । ਬੋਰਡ ਨੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦੇ ਚੀਨ ਵਿੱਚ ਜਾਰੀ ਬੰਦੀ ਦੇ ਚਲਦੇ ਸਾਡੀ ਉਦਯੋਗਿਕ ਇਕਾਈਆਂ ਲਈ ਕੱਚੇ ਮਾਲ ਦੀ ਸਪਲਾਈ ਵਿੱਚ ਰੁਕਾਵਟ ਆਉਣ ਦਾ ਸ਼ੱਕ ਹੈ । ਇਸ ਤਰ੍ਹਾਂ ਚੀਨ ਨੂੰ ਹੋਣ ਵਾਲੀ ਬਰਾਮਦ ਵਿੱਚ ਵੀ ਕਮੀ ਆ ਸਕਦੀ ਹੈ ।

ਇਸ ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਦੇ ਉਲਟ, ਇਸ ਗੱਲ ਦੀ ਜੋਰਦਾਰ ਸੰਭਾਵਨਾ ਹੈ ਕਿ ਵਾਇਰਸ ਦਾ ਪ੍ਰਸਾਰ ਪੂਰੀ ਤਰ੍ਹਾਂ ਕਾਬੂ ਵਿੱਚ ਆਉਣ ਦੇ ਬਾਅਦ ਚੀਨ ਤੋਂ ਦਰਾਮਦ ਅਤੇ ਬਰਾਮਦ ਵਿੱਚ ਤਤਕਾਲ ਤੇਜੀ ਆਵੇਗੀ ।