ਆਕਾਸਾ ਏਅਰ ਦੀ ਆਰਥਿਕ ਹਾਲਤ ਚੰਗੀ, ਅਗਲੇ ਡੇਢ ਸਾਲ ''ਚ ਜਹਾਜ਼ਾਂ ਦਾ ਵੱਡਾ ਆਰਡਰ
Thursday, Aug 18, 2022 - 01:49 PM (IST)
ਨਵੀਂ ਦਿੱਲੀ- ਆਕਾਸਾ ਏਅਰ ਦੇ ਸੰਸਥਾਪਕ ਅਤੇ ਸੀ.ਈ.ਓ. ਵਿਨੈ ਦੁਬੇ ਨੇ ਬੁੱਧਵਾਰ ਨੂੰ ਕਿਹਾ ਕਿ ਨਵੀਂ ਏਅਰਲਾਈਨ ਕੰਪਨੀ ਅਗਲੇ 18 ਮਹੀਨਿਆਂ 'ਚ ਜਹਾਜ਼ਾਂ ਦੇ ਆਰਡਰ ਦੇਣ ਨੂੰ ਲੈ ਕੇ ਵਿੱਤੀ ਰੂਪ ਨਾਲ ਕਾਫੀ ਮਜ਼ਬੂਤ ਹੈ। ਕੰਪਨੀ ਦਾ ਦੂਜਾ ਆਰਡਰ ਪਹਿਲਾਂ ਤੋਂ ਵੀ ਵੱਡਾ ਹੋਵੇਗਾ। ਕੰਪਨੀ 'ਚ ਰਾਕੇਸ਼ ਝੁਨਝੁਨਵਾਲਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਕਰੀਬ 45 ਫੀਸਦੀ ਹਿੱਸੇਦਾਰੀ ਹੈ। ਝੁਨਝੁਨਵਾਲਾ ਦਾ ਐਤਵਾਰ ਦੀ ਸਵੇਰੇ ਦਿਹਾਂਤ ਹੋ ਗਿਆ ਸੀ।
ਏਅਰਲਾਈਨ ਨੇ 72 ਮੈਕਸ ਜਹਾਜ਼ ਖਰੀਦਣ ਲਈ ਪਿਛਲੇ ਸਾਲ 26 ਨਵੰਬਰ ਨੂੰ ਬੋਇੰਗ ਦੇ ਨਾਲ ਸਮਝੌਤਾ ਕੀਤਾ ਸੀ। ਦੁਬੇ ਨੇ ਬਿਆਨ 'ਚ ਕਿਹਾ ਕਿ ਝੁਨਝੁਨਵਾਲਾ ਨੂੰ ਧੰਨਵਾਦ। ਅਸੀਂ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਾਂਗਾ। ਆਕਾਸਾ ਏਅਰ ਅਗਲੇ ਪੰਜ ਸਾਲ 'ਚ 72 ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਵਿੱਤੀ ਰੂਪ ਨਾਲ ਕਾਫੀ ਪੰਜੀਕ੍ਰਿਤ ਏਅਰਲਾਈਨ ਹੈ। ਏਅਰਲਾਈਨ ਨੂੰ ਹੁਣ ਤੱਕ 72 ਜਹਾਜ਼ਾਂ 'ਚੋਂ ਤਿੰਨ ਮਿਲ ਗਏ ਹਨ।
ਦੁਬੇ ਨੇ ਅੱਗੇ ਕਿਹਾ ਕਿ ਅਸੀਂ ਹਰੇਕ ਦੋ ਹਫ਼ਤਿਆਂ 'ਚ ਇਕ-ਇਕ ਜਹਾਜ਼ ਜੋੜ ਕੇ ਆਪਣੇ ਬੇੜੇ ਦਾ ਵਿਸਤਾਰ ਕਰਾਂਗੇ। ਉਨ੍ਹਾਂ ਨੇ ਝੁਨਝੁਨਵਾਲਾ ਦੇ ਦਿਹਾਂਤ 'ਤੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਕਿ ਆਕਾਸਾ 'ਚ ਉਨ੍ਹਾਂ ਲੋਕਾਂ ਲਈ ਜੋ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਦੇ ਜੀਵਨ ਨੂੰ ਉਨ੍ਹਾਂ ਨੇ ਛੂਹਿਆ ਹੈ, ਇਹ ਇਕ ਡੂੰਘੀ ਵਿਅਕਤੀਗਤ ਹਾਨੀ ਹੈ। ਏਅਰਲਾਈਨ ਦਾ ਵਿਕਾਸ ਸੁਰੱਖਿਅਤ ਹੈ। ਸਾਡੀ ਵਿੱਤੀ ਸਥਿਤੀ ਇੰਨੀ ਮਜ਼ਬੂਤ ਹੈ ਕਿ ਅਸੀਂ ਅਗਲੇ 18 ਮਹੀਨਿਆਂ 'ਚ ਜਹਾਜ਼ ਆਰਡਰ ਦੇਣ ਦੀ ਸਥਿਤੀ 'ਚ ਹਾਂ। ਇਹ ਆਰਡਰ ਪਹਿਲਾਂ ਦੀ ਤੁਲਨਾ 'ਚ ਕਾਫੀ ਵੱਡਾ ਏਅਰਲਾਈਨ ਹੋਵੇਗਾ। ਏਅਰਲਾਈਨ ਨੇ ਸੱਤ ਅਗਸਤ ਨੂੰ ਆਪਣੀ ਉਡਾਣ ਸੇਵਾ ਸ਼ੁਰੂ ਕੀਤੀ। ਪਹਿਲੇ ਉਡਾਣ ਮੁੰਬਈ-ਅਹਿਮਦਾਬਾਦ ਮਾਰਗ 'ਤੇ ਸੰਚਾਲਿਤ ਹੋਈ। ਉਦਘਾਟਨ ਪ੍ਰੋਗਰਾਮ 'ਚ ਝੁਨਝੁਨਵਾਲਾ ਵੀ ਮੌਜੂਦ ਸਨ।