ਹਵਾਈ ਯਾਤਰੀਆਂ ਲਈ ਖੁਸ਼ਖਬਰੀ, 899 ਰੁਪਏ ''ਚ ਕਰ ਸਕਦੇ ਹਨ ਸਫਰ
Tuesday, Feb 12, 2019 - 06:05 PM (IST)
ਨਵੀਂ ਦਿੱਲੀ— ਹਵਾਈ ਕੰਪਨੀਆਂ ਨੇ ਟ੍ਰੇਨ ਦੀਆਂ ਮਹਿੰਗੀਆਂ ਟਿਕਟਾਂ ਨਾਲ ਲੋਕਾਂ ਨੂੰ ਰਾਹਤ ਦਿਵਾਉਣ ਲਈ ਸੇਲ ਆਫਰ ਸ਼ੁਰੂ ਕੀਤਾ ਹੈ। ਦੇਸ਼ ਦੀਆਂ ਦੋ ਪ੍ਰਮੁੱਖ ਹਵਾਈ ਕੰਪਨੀਆਂ ਫਿਲਹਾਲ ਹਵਾਈ ਯਾਤਰੀਆਂ ਨੂੰ ਸਸਤੀਆਂ ਟਿਕਟਾਂ ਲੈਣ ਦਾ ਮੌਕਾ ਦੇ ਰਹੀ ਹੈ। ਇਸ ਤੋਂ ਇਲਾਵਾ ਯਾਤਰੀਆਂ ਨੂੰ 20 ਫੀਸਦੀ ਕੈਸ਼ਬੈਕ ਵੀ ਮਿਲੇਗਾ।
899 'ਚ ਮਿਲੇਗੀ ਟਿਕਟ
ਲੋ ਕਾਸਟ ਏਅਰਲਾਈਨ ਕੰਪਨੀ ਇੰਡੀਗੋ ਅਤੇ ਵਿਸਤਾਰਾ ਨੇ 899 ਰੁਪਏ ਦੇ ਸ਼ੁਰੂਆਤੀ ਕਿਰਾਏ 'ਚ ਸੇਲ ਲਗਾਈ ਹੈ। ਇੰਡੀਗੋ ਅੰਤਰਰਾਸ਼ਟਰੀ ਉਡਾਣਾਂ ਲਈ ਵੀ 3399 'ਚ ਟਿਕਟ ਉਪਲੱਬਧ ਕਰਵਾ ਰਹੀ ਹੈ। ਇੰਡੀਗੋ ਦੀ ਸੇਲ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ ਜੋਂ ਕਿ 13 13 ਫਰਵਰੀ ਤੱਕ ਚੱਲੇਗੀ। ਯਾਤਰੀ 26 ਜਨਵਰੀ ਤੋਂ ਲੈ ਕੇ 28 ਸਤੰਬਰ ਤੱਕ ਇਨ੍ਹਾਂ ਬੁੱਕ ਹੋਈਆਂ ਟਿਕਟਾਂ 'ਤੇ ਯਾਤਰਾ ਕਰ ਸਕਦੇ ਹਨ।
ਕੰਪਨੀ ਦੀ ਵੈਲੇਂਨਟਾਈਨ ਡੇ ਸੇਲ
ਉੱਥੇ ਹੀ ਕੰਪਨੀ ਦੀ ਸੇਲ ਅੱਜ ਸ਼ੁਰੂ ਹੋਈ ਹੈ। ਇਹ ਸੇਲ ਵੀ 13 ਫਰਵਰੀ ਤੱਕ ਚੱਲੇਗੀ। ਯਾਤਰੀ ਇਨ੍ਹਾਂ ਬੁੱਕ ਹੋਈਆਂ ਟਿਕਟਾਂ 'ਤੇ 27 ਫਰਵਰੀ ਤੋਂ ਲੈ ਕੇ 18 ਫਰਵਰੀ ਤੱਕ ਯਾਤਰਾ ਕਰ ਸਕਣਗੇ।
ਮਿਲੇਗਾ 20 ਫੀਸਦੀ ਕੈਸ਼ਬੈਕ
ਇੰਡੀਗੋ ਵਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਦੇ ਤਹਿਤ ਅਮਰੀਕਨ ਐਕਸਪ੍ਰੈਸ ਕਾਰਡ ਦੇ ਰਾਹੀਂ ਪੈਮੇਂਟ ਕਰਨ 'ਤੇ ਗਾਹਕਾਂ ਨੂੰ ਜਿੱਥੇ 20 ਫੀਸਦੀ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਉੱਥੇ ਹੀ ਆਰ.ਬੀ.ਐੱਲ. ਬੈਂਕ ਦੇ ਡੈਵਿਡ ਜਾ ਕ੍ਰੈਡਿਟ ਕਾਰਡ ਦੇ ਰਾਹੀਂ ਪੈਮੇਂਟ ਕਰਨ 'ਤੇ 15 ਫੀਸਦੀ ਤੱਕ ਕੈਸ਼ਬੈਕ ਮਿਲ ਰਿਹਾ ਹੈ। ਡੀ.ਬੀ.ਐੱਸ. ਗੇ ਡੀ.ਜੀ.ਬੈਂਕ ਡੈਵਿਡ ਕਾਰਡ ਦੇ ਰਾਹੀਂ ਪੈਮੇਂਟ ਕਰਨ 'ਤੇ ਗਾਹਕਾਂ ਨੂੰ 10 ਫੀਸਦੀ ਤੱਕ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ।
