ਏਅਰ ਇੰਡੀਆ ਦੇ 49 ਫੀਸਦੀ ਸ਼ੇਅਰ ਖਰੀਦਣਾ ਚਾਹੁੰਦੀ ਹੈ ਵਿਦੇਸ਼ੀ ਕੰਪਨੀ

Monday, Jan 29, 2018 - 01:07 AM (IST)

ਏਅਰ ਇੰਡੀਆ ਦੇ 49 ਫੀਸਦੀ ਸ਼ੇਅਰ ਖਰੀਦਣਾ ਚਾਹੁੰਦੀ ਹੈ ਵਿਦੇਸ਼ੀ ਕੰਪਨੀ

ਨਵੀਂ ਦਿੱਲੀ -ਇਕ ਵਿਦੇਸ਼ੀ ਕੰਪਨੀ ਨੇ ਦੇਸ਼ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ 49 ਫੀਸਦੀ ਸ਼ੇਅਰਾਂ ਨੂੰ ਖਰੀਦਣ ਦੀ ਇੱਛਾ ਜਤਾਈ ਹੈ। ਹਵਾਬਾਜ਼ੀ ਸਕੱਤਰ ਆਰ. ਐੱਨ. ਚੌਬੇ ਨੇ ਇਹ ਜਾਣਕਾਰੀ ਦਿੱਤੀ। ਇਸ ਕੰਪਨੀ ਦੀ ਪਛਾਣ ਨੂੰ ਉਜਾਗਰ ਨਹੀਂ ਕੀਤਾ ਗਿਆ ਹੈ ਪਰ ਤੁਹਾਨੂੰ ਦੱਸ ਦਈਏ ਕਿ ਸਿੰਗਾਪੁਰ ਏਅਰਲਾਈਨਸ ਉਨ੍ਹਾਂ ਵੱਡੀਆਂ ਵਿਦੇਸ਼ੀ ਏਅਰਲਾਈਨਸ ਵਿਚੋਂ ਇਕ ਹੈ, ਜਿਸ ਨੇ ਏਅਰ ਇੰਡੀਆ ਦੇ ਨਿਵੇਸ਼ 'ਚ ਰੁਚੀ ਪ੍ਰਗਟਾਈ ਹੈ। ਇਸ ਤੋਂ ਇਲਾਵਾ ਕਤਰ ਏਅਰਵੇਜ਼ ਵੀ ਉਨ੍ਹਾਂ ਵੱਡੀਆਂ ਏਅਰਲਾਈਨਜ਼ 'ਚੋਂ ਇਕ ਹੈ ਜੋ ਭਾਰਤ 'ਚ ਘਰੇਲੂ ਏਅਰਲਾਈਨਜ਼ ਸ਼ੁਰੂ ਕਰਨ 'ਚ ਰੁਚੀ ਰੱਖਦੀ ਹੈ। ਇਸ ਤੋਂ ਉਹ ਆਪਣੀ ਪਛਾਣ ਉਜਾਗਰ ਕਰਨ ਲਈ ਤਿਆਰ ਹੈ ਜਾਂ ਨਹੀਂ।


Related News