ਏਅਰ ਇੰਡੀਆ ਐਕਸਪ੍ਰੈਸ-AI ਐਕਸ ਕਨੈਕਟ ਦਾ ਰਲੇਵਾਂ ਪੂਰਾ : ਡੀ.ਜੀ.ਸੀ.ਏ.

Tuesday, Oct 01, 2024 - 06:13 PM (IST)

ਏਅਰ ਇੰਡੀਆ ਐਕਸਪ੍ਰੈਸ-AI ਐਕਸ ਕਨੈਕਟ ਦਾ ਰਲੇਵਾਂ ਪੂਰਾ : ਡੀ.ਜੀ.ਸੀ.ਏ.

ਨਵੀਂ ਦਿੱਲੀ (ਭਾਸ਼ਾ) - ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਕਿਹਾ ਕਿ ਏ.ਆਈ.ਐਕਸ ਕਨੈਕਟ ਦਾ ਏਅਰ ਇੰਡੀਆ ਐਕਸਪ੍ਰੈੱਸ ਦੇ ਨਾਲ ਰਲੇਵਾਂ ਪੂਰਾ ਹੋ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਰਲੇਵੇਂ ਲਈ ਲੋੜੀਂਦੀ ਰੈਗੂਲੇਟਰੀ ਮਨਜ਼ੂਰੀ ਦੇ ਦਿੱਤੀ ਹੈ।

ਡੀ.ਜੀ.ਸੀ.ਏ. ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘1 ਅਕਤੂਬਰ 2024 ਤੋਂ ਏ.ਆਈ.ਐਕਸ ਕਨੈਕਟ ਦੇ ਸਾਰੇ ਜਹਾਜ਼ਾਂ ਨੂੰ ਏ.ਆਈ.ਐਕਸ ਦੇ ਏਅਰ ਆਪ੍ਰੇਟਰ ਸਰਟੀਫਿਕੇਟ (ਏ.ਓ.ਸੀ.) ’ਤੇ ਟਰਾਂਸਫਰ ਕਰ ਦਿੱਤਾ ਗਿਆ। ਇਸ ਨਾਲ ਸੰਯੁਕਤ ਇਕਾਈ ਦਾ ਏਅਰਲਾਈਨ ਸੰਚਾਲਨ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗਾ ਅਤੇ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਤਜਰਬਾ ਮਿਲ ਸਕੇਗਾ।’’

ਇਹ ਵੀ ਪੜ੍ਹੋ :     Mutual Fund ਦੇ ਨਿਵੇਸ਼ਕਾਂ ਲਈ ਵੱਡੀ ਸਹੂਲਤ, ਹੁਣ ਰੰਗ ਦੇਖ ਕੇ ਜਾਣੋ ਕਿੰਨਾ ਹੈ ਜੋਖਮ

ਏਅਰ ਇੰਡੀਆ ਐਕਸਪ੍ਰੈੱਸ ਦੇ ਨਾਲ ਏ.ਆਈ.ਐਕਸ ਕਨੈਕਟ ਦਾ ਰਲੇਵਾਂ ਮੀਲ ਦਾ ਪੱਥਰ : ਵਿਲਸਨ

ਏਅਰ ਇੰਡੀਆ ਦੇ ਪ੍ਰਮੁੱਖ ਕੈਂਪਬੇਲ ਵਿਲਸਨ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਦੇ ਨਾਲ ਏ.ਆਈ.ਐਕਸ ਕਨੈਕਟ ਦਾ ਰਲੇਵਾਂ ਏਅਰ ਇੰਡੀਆ ਸਮੂਹ ਦੇ ਕਾਇਆਕਲਪ ’ਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਰਲੇਵਾਂ ਵਾਲੀ ਇਕਾਈ ਵਧਦੀ ਹਵਾਈ ਯਾਤਰਾ ਦੀ ਮੰਗ ਨੂੰ ਪੂਰਾ ਕਰਨ ਦਾ ਕੰਮ ਕਰੇਗੀ। ਵਿਲਸਨ ਏਅਰ ਇੰਡੀਆ ਦੇ ਪ੍ਰਬੰਧਕ ਡਾਇਰੈਕਟਰ ਅਤੇ ਮੁੱਖ ਕਾਰਜ ਸਾਧਕ ਅਧਿਕਾਰੀ (ਸੀ.ਈ.ਓ.) ਹੋਣ ਦੇ ਨਾਲ ਏਅਰ ਇੰਡੀਆ ਐਕਸਪ੍ਰੈੱਸ ਦੇ ਚੇਅਰਮੈਨ ਵੀ ਹਨ।

ਇਹ ਵੀ ਪੜ੍ਹੋ :     AIR India ਦੇ ਜਹਾਜ਼ 'ਚ ਆਈ ਖ਼ਰਾਬੀ, 1 ਘੰਟਾ ਫਲਾਈਟ 'ਚ ਬੰਦ ਰਹੇ ਯਾਤਰੀ

ਵਿਲਸਨ ਨੇ ਕਿਹਾ, ‘‘ਲੱਗਭਗ ਇਕ ਸਾਲ ਪਹਿਲਾਂ ਅਸੀਂ ਏ.ਆਈ.ਐਕਸ ਕਨੈਕਟ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਏਕੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤਾਂ ਕਿ ਦੋਵੇਂ ਏਅਰਲਾਈਨ ਇਕ ਸਾਂਝਾ ਬ੍ਰਾਂਡ ਦੇ ਤਹਿਤ ਆ ਸਕਣ। ਏਅਰ ਇੰਡੀਆ ਐਕਸਪ੍ਰੈੱਸ ਦੇ ਪ੍ਰਬੰਧਕ ਡਾਇਰੈਕਟਰ ਆਲੋਕ ਸਿੰਘ ਨੇ ਕਿਹਾ, ‘‘ਅਸੀਂ ਦੋਵੇਂ ਏਅਰਲਾਈਨ ਕੰਪਨੀਆਂ ਦੇ ਏਕੀਕਰਨ ਦੇ ਜਟਿਲ ਕੰਮ ’ਚ ਲੱਗ ਗਏ ਅਤੇ ਇਹ ਅੱਜ ਦੋਵਾਂ ਸੰਗਠਨਾਂ ਦੇ ਸੰਚਾਲਨ ਅਤੇ ਕਾਨੂੰਨੀ ਤੌਰ ’ਤੇ ਰਲੇਵੇਂ ਨਾਲ ਸਮਾਪਤ ਹੋਇਆ ਹੈ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News