ਜਾਰੀ ਹੋਣ ਤੋਂ ਬਾਅਦ ਵੀ ਅਜੇ ATM ਰਾਹੀਂ ਨਹੀਂ ਮਿਲੇਗਾ 200 ਦਾ ਨੋਟ, ਜਾਣੋ ਕਾਰਨ

Saturday, Aug 26, 2017 - 12:42 PM (IST)

ਜਾਰੀ ਹੋਣ ਤੋਂ ਬਾਅਦ ਵੀ ਅਜੇ ATM ਰਾਹੀਂ ਨਹੀਂ ਮਿਲੇਗਾ 200 ਦਾ ਨੋਟ, ਜਾਣੋ ਕਾਰਨ

ਨਵੀਂ ਦਿੱਲੀ—ਪਿਛਲੇ ਸਾਲ ਨਵੰਬਰ 'ਚ ਮੋਦੀ ਸਰਕਾਰ ਨੇ ਪੁਰਾਣੀ ਕਰੰਸੀ ਵਾਲੇ ਨੋਟ ਬੰਦ ਕਰਨ ਦਾ ਫੈਸਲਾ ਦਿੱਤਾ ਸੀ। ਇਸ ਤੋਂ ਬਾਅਦ ਹੀ ਸਰਕਾਰ ਵੱਖ-ਵੱਖ ਮੁੱਲਾਂ ਦੀ ਨਵੀਂ ਕਰੰਸ ਵਾਲੇ ਨੋਟ ਜਾਰੀ ਕਰ ਰਹੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ 200 ਰੁਪਏ ਦੀ ਨਵੀਂ ਕਰੰਸੀ ਵਾਲਾ ਨੋਟ ਸਾਹਮਣੇ ਆਵੇਗਾ। 
ਵੀਰਵਾਰ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਸ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਆਫ ਇੰਡੀਆ ਦੀ ਮੰਨੀਏ ਤਾਂ ਖਰਾਬ ਹੋ ਚੁੱਕੀ ਕਰੰਸੀ, ਜਾਲੀ ਨੋਟ ਦੇ ਖੇਲ ਅਤੇ ਆਮ ਆਦਮੀ ਦੀ ਸਹੂਲੀਅਤ ਨੂੰ ਦੇਖਦੇ ਹੋਏ 200 ਰੁਪਏ ਦੇ ਨਵੇਂ ਨੋਟ ਨੂੰ ਬਜ਼ਾਰ 'ਚ ਲਿਆਂਦਾ ਜਾ ਰਿਹਾ ਹੈ। 

PunjabKesari
ਇਸ ਕਾਰਨ ਨਹੀਂ ਮਿਲਣਗੇ 200 ਦੇ ਨੋਟ
ਸ਼ੁੱਕਰਵਾਰ ਨੂੰ ਆਰ.ਬੀ.ਆਈ. ਦੇ ਕੁਝ ਚੁਨਿੰਦਾ ਦਫਤਰਾਂ, ਕੁਝ ਬੈਂਕਾਂ ਦੀ ਬ੍ਰਾਂਚ 'ਚੋਂ ਇਹ ਨੋਟ ਮਿਲਣ ਲੱਗਣਗੇ। ਹਾਲਾਂਕਿ ਅਜੇ ਇਹ ਨੋਟ ਏ. ਟੀ. ਐੱਮ. ਮਸ਼ੀਨ ਤੋਂ ਸਿੱਧੇ ਨਹੀਂ ਮਿਲਣਗੇ, ਕਿਉਂਕਿ 200 ਦੇ ਨਵੇਂ ਨੋਟ ਦੀ ਲੰਬਾਈ 100, 500 ਅਤੇ 2000 ਦੇ ਨੋਟਾਂ ਦੇ ਮੁਕਾਬਲੇ ਜ਼ਿਆਦਾ ਹੈ। ਅਜਿਹੇ 'ਚ ਏ. ਟੀ. ਐੱਮ. ਦੋ ਸੌ ਦੇ ਨਵੇਂ ਨੋਟ ਕੱਢਵਾਉਣ ਲਈ ਇਸ ਲਈ ਮਸ਼ੀਨ ਦੇ ਕੈਸੇਟ 'ਚ ਬਦਲਾਅ ਦੇ ਨਾਲ ਉਨ੍ਹਾਂ ਦਾ ਕੈਲੀਬ੍ਰੇਸ਼ਨ ਵੀ ਬਦਲਣਾ ਪਏਗਾ, ਜਿਸ 'ਚ ਕੁਝ ਸਮਾਂ ਲੱਗ ਸਕਦਾ ਹੈ। 
ਜਾਣੋ ਕਦੋਂ ਲਿਆ ਸੀ ਪੀ. ਐੱਮ.  ਮੋਦੀ ਨੇ ਇਹ ਫੈਸਲਾ
ਮੋਦੀ ਸਰਕਾਰ ਨੇ ਅਰਥਵਿਵਸਥਾ 'ਚ ਫੈਲੇ ਕਾਲੇ ਧੰਨ 'ਤੇ ਰੋਕ ਲਗਾਉਣ ਲਈ ਪਿਛਲੇ ਸਾਲ 8 ਨਵੰਬਰ ਦੀ ਅੱਧੀ ਰਾਤ ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਸਨ। ਐੱਸ. ਬੀ. ਆਈ. ਦੇ ਅੰਕੜਿਆਂ ਦੀ ਮੰਨੀਏ ਤਾਂ ਨੋਟਬੰਦੀ ਤੋਂ ਪਹਿਲਾਂ ਦੇਸ਼ ਦੀ ਕੁੱਲ ਕਰੰਸੀ 'ਚ 87 ਫੀਸਦੀ ਹਿੱਸਾ 500 ਅਤੇ 1000 ਦੇ ਨੋਟਾਂ ਦਾ ਸੀ। 
ਇਸ ਦੇ ਅਸਰ ਨੂੰ ਦੇਖਦੇ ਹੋਏ ਪੀ. ਐੱਮ. ਮੋਦੀ ਨੇ ਇਕ ਝਟਕੇ 'ਚ ਵੱਡੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ। ਇਸ ਦਾ ਅਸਰ ਵੀ ਨਜ਼ਰ ਆਉਣ ਲੱਗਿਆ ਹੈ, ਸਟੇਟ ਬੈਂਕ ਆਫ ਇੰਡੀਆ ਦੀ ਮੰਨੀਏ ਤਾਂ ਨੋਟਬੰਦੀ ਦੇ ਬਾਅਦ ਅੱਜ ਦੇਸ਼ ਦੀ ਕੁੱਲ ਕਰੰਸੀ 'ਚ ਵੱਡੇ ਨੋਟਾਂ ਦਾ ਫੀਸਦੀ ਡਿੱਗ ਕੇ ਪੱਧਰ 'ਤੇ ਆ ਗਿਆ ਹੈ।


Related News