ਅਡਾਨੀ ਗਰੁੱਪ ਦਾ ਹਿੰਡਨਬਰਗ ਨੂੰ ਕਰਾਰਾ ਜਵਾਬ, ਸਵਿਸ ਬੈਂਕ ’ਚ ਨਹੀਂ ਜਮ੍ਹਾ ਹੈ ਇਕ ਵੀ ਪੈਸਾ
Friday, Sep 13, 2024 - 05:43 PM (IST)
ਨਵੀਂ ਦਿੱਲੀ (ਭਾਸ਼ਾ) – ਹਿੰਡਨਬਰਗ ਦੀ ਤਾਜ਼ਾ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਵਿਸ ਬੈਂਕ ਨੇ ਅਡਾਨੀ ਦੀ ਮਨੀ ਲਾਂਡਰਿੰਗ ਅਤੇ ਫ੍ਰਾਡ ਦੀ ਜਾਂਚ ਦੇ ਤਹਿਤ 31 ਕਰੋੜ ਡਾਲਰ ਤੋਂ ਵੱਧ ਭਾਵ 2600 ਕਰੋੜ ਰੁਪਏ ਫ੍ਰੀਜ਼ ਕਰ ਦਿੱਤੇ ਹਨ। ਹੁਣ ਅਡਾਨੀ ਗਰੁੱਪ ਦਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਇਸ ਦੋਸ਼ ਨੂੰ ਖਾਰਿਜ ਕਰਦੇ ਹੋਏ ਹਿੰਡਨਬਰਗ ਨੂੰ ਕਰਾਰਾ ਜਵਾਬ ਦਿੰਦੇ ਹੋਏ ਇਸ ਨੂੰ ਆਧਾਰਹੀਣ ਦੱਸਿਆ ਹੈ।
ਇਹ ਵੀ ਪੜ੍ਹੋ : ਮੁੜ ਹਿੰਡਨਬਰਗ ਦੀ ਰਾਡਾਰ 'ਤੇ ਆਇਆ ਬੁਚ ਜੋੜਾ, ਚੁੱਪੀ 'ਤੇ ਚੁੱਕੇ ਕਈ ਸਵਾਲ
ਭਾਰਤ ਦੇ ਅਡਾਨੀ ਗਰੁੱਪ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਸਵਿਸ ਅਦਾਲਤ ਦੀ ਕਿਸੇ ਵੀ ਕਾਰਵਾਈ ’ਚ ਉਸ ਦਾ ਕੋਈ ਹੱਥ ਨਹੀਂ ਹੈ ਕਿਉਂਕਿ ਹਿੰਡਨਬਰਗ ਰਿਸਰਚ ਨੇ ਸੰਕੇਤ ਦਿੱਤਾ ਸੀ ਕਿ ਅਧਿਕਾਰੀਆਂ ਨੇ ਮਨੀ ਲਾਂਡਰਿੰਗ ਅਤੇ ਸ਼ੇਅਰਾਂ ਦੀ ਹੇਰਾਫੇਰੀ ਦੀ ਜਾਂਚ ਦੇ ਤਹਿਤ ਕੰਪਨੀ ਦੇ 310 ਮਿਲੀਅਨ ਡਾਲਰ ਭਾਵ 2600 ਕਰੋੜ ਰੁਪਏ ਤੋਂ ਵੱਧ ਦੇ ਫੰਡ ਨੂੰ ਫ੍ਰੀਜ਼ ਕਰ ਦਿੱਤਾ ਹੈ।
ਯੂ. ਐੱਸ. ਆਧਾਰਿਤ ਸ਼ਾਰਟ ਸੇਲਰ ਕੰਪਨੀ ਹਿੰਡਨਬਰਗ ਨੇ ਆਪਣੀ ਪੋਸਟ ’ਚ ਕਿਹਾ ਕਿ ਸਵਿਸ ਅਪਰਾਧਿਕ ਅਦਾਲਤ ਦੇ ਰਿਕਾਰਡ ਵਿਰਤਾਰ ਨਾਲ ਦਿਖਾਉਂਦੇ ਹਨ ਕਿ ਕਿਵੇਂ ਅਡਾਨੀ ਦੇ ਇਕ ਫਰੰਟਮੈਨ ਨੇ ਅਪਾਰਦਰਸ਼ੀ ਬੀ. ਵੀ. ਆਈ./ਮਾਰੀਸ਼ਸ ਅਤੇ ਬਰਮੂਡਾ ਫੰਡ ’ਚ ਨਿਵੇਸ਼ ਕੀਤਾ, ਜੋ ਲਗਭਗ ਵਿਸ਼ੇਸ਼ ਤੌਰ ’ਤੇ ਅਡਾਨੀ ਸਟਾਕ ਦੇ ਮਾਲਕ ਸਨ।
ਇਹ ਵੀ ਪੜ੍ਹੋ : ਪਾਬੰਦੀ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਹੋਈ ਚੀਨ ਦੇ ਖ਼ਤਰਨਾਕ ਲਸਣ ਦੀ ਗੈਰ- ਕਾਨੂੰਨੀ ਐਂਟਰੀ
ਇਸ ਪੋਸਟ ’ਚ ਇਕ ਸਵਿਸ ਮੀਡੀਆ ਆਊਟਲੈਟ ਦਾ ਹਵਾਲਾ ਦਿੱਤਾ ਗਿਆ ਸੀ। ਅਡਾਨੀ ਗਰੁੱਪ ਨੇ ਦੋਸ਼ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਗਰੁੱਪ ਦਾ ਸਵਿਸ ਅਦਾਲਤ ਦੀ ਕਿਸੇ ਵੀ ਕਾਰਵਾਈ ’ਚ ਕੋਈ ਹੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਥਾਰਿਟੀ ਵੱਲੋਂ ਇਸ ਦੀ ਕੰਪਨੀ ਦੇ ਕਿਵੇ ਖਾਤੇ ਨੂੰ ਜ਼ਬਤ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 452 ਕੰਪਨੀਆਂ ਦਾ ਨਿਕਲ ਗਿਆ ਦਿਵਾਲਾ, ਸੰਕਟ 'ਚ ਘਿਰਦਾ ਜਾ ਰਿਹਾ ਅਮਰੀਕਾ
ਹਿੰਡਨਬਰਗ ਕੰਪਨੀ ਕਰਦੀ ਹੈ ਸ਼ਾਰਟ ਸੇਲਿੰਗ
ਹਿੰਡਨਬਰਗ ਅਡਾਨੀ ਗਰੁੱਪ ’ਤੇ ਪਿਛਲੇ ਇਕ ਸਾਲ ਤੋਂ ਵੱਖ-ਵੱਖ ਦੋਸ਼ ਲਗਾਉਂਦਾ ਰਿਹਾ ਹੈ। ਰਿਸਰਚ ਏਜੰਸੀ ਨੇ 2023 ਦੇ ਸ਼ੁਰੂ ’ਚ ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਰਾਹੀਂ ਸੇਬੀ ਦੀ ਚੇਅਰਪਰਸਨ ਮਾਧਬੀ ਪੁਰ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ’ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਇਕ ਆਫਸ਼ੋਰ ਫੰਡ ’ਚ ਨਿਵੇਸ਼ ਕੀਤਾ ਸੀ, ਜਿਸ ਦਾ ਸਬੰਧ ਅਡਾਨੀ ਗਰੁੱਪ ਨਾਲ ਹੈ।
ਹਿੰਡਨਬਰਗ ਰਿਸਰਚ ਸ਼ੇਅਰਾਂ ਦੀ ਸ਼ਾਰਟ ਸੇਲ ਕਰਦੀ ਹੈ, ਇਸ ਦਾ ਮਤਲਬ ਹੈ ਕਿ ਇਹ ਉਨ੍ਹਾਂ ਸ਼ੇਅਰਾਂ ਨੂੰ ਲੈਂਦੀ ਹੈ ਅਤੇ ਉਮੀਦ ਕਰਦੀਹੈ ਕਿ ਉਨ੍ਹਾਂ ਦਾ ਮੁੱਲ ਡਿੱਗੇਗਾ। ਜਦ ਸ਼ੇਅਰ ਦਾ ਮੁੱਲ ਡਿੱਗਦਾ ਹੈ ਤਾਂ ਹਿੰਡਨਬਰਗ ਰਿਸਰਚ ਉਨ੍ਹਾਂ ਨੂੰ ਘੱਟ ਕੀਮਤ ’ਤੇ ਵਾਪਸ ਖਰੀਦ ਲੈਂਦੀ ਹੈ ਅਤੇ ਮੁਨਾਫਾ ਕਮਾਉਂਦੀ ਹੈ। ਅਡਾਨੀ ਨਾਲ ਵਿਵਾਦ ਦੇ ਕਾਰਨ ਇਸ ਨੇ ਕਾਫੀ ਸੁਰਖੀਆਂ ਖੱਟੀਆਂ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ਬਲਾਕ ਕੀਤੇ ਲੱਖਾਂ ਮੋਬਾਈਲ ਨੰਬਰ ਤੇ 50 ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8