ਮਲੇਸ਼ੀਆ ਦੇ ਸਮੁੰਦਰੀ ਕੰਢੇ ਬਣਿਆ 100 ਅਰਬ ਡਾਲਰ ਦਾ ਸ਼ਹਿਰ, ਸੁੰਨੇਪਨ ਦਾ ਹੋ ਰਿਹਾ ਸ਼ਿਕਾਰ

Saturday, Sep 02, 2023 - 02:41 PM (IST)

ਇੰਟਰਨੈਸ਼ਨਲ ਡੈਸਕ- 10 ਸਾਲ ਦੇ ਇਤਿਹਾਸ ਵਿੱਚ ਮਲੇਸ਼ੀਆ ਦੀ 'ਫਾਰੈਸਟ ਸਿਟੀ' ਸੁੰਨੇਪਨ ਦਾ ਸ਼ਿਕਾਰ ਹੋਣ ਕੰਢੇ ਹੈ। ਪਹਿਲਾਂ ਕੋਵਿਡ, ਰਾਜਨੀਤਿਕ ਝਗੜੇ ਅਤੇ ਹੁਣ ਚੀਨੀ ਨਿਰਮਾਤਾ ਕੰਪਨੀ 'ਕੰਟਰੀ ਗਾਰਡਨਸ' ਦੀ ਆਰਥਿਕ ਤੰਗੀ ਕਾਰਨ 'ਫਾਰੈਸਟ ਸਿਟੀ' 'ਚ ਰੌਣਕ ਦੀ ਬਜਾਏ ਸੁੰਨ ਪਸਰ ਚੁੱਕੀ ਹੈ। ਦੱਖਣੀ ਮਲੇਸ਼ੀਆ ਦੇ ਇਸ ਅਜੀਬ ਸ਼ਹਿਰ ਤੱਕ ਪਹੁੰਚਣ ਲਈ ਤੁਹਾਨੂੰ ਖਜੂਰਾਂ ਦੇ ਦਰੱਖਤਾਂ ਵਿਚੋਂ ਲੰਘਦੇ ਹੋਈ ਸੜਕ ਤੋਂ ਹੋ ਕੇ ਗੁਜ਼ਰਨਾ ਪਵੇਗਾ। 

ਇਹ ਵੀ ਪੜ੍ਹੋ : RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਚੋਟੀ ਦੇ ਬੈਂਕਰ ਦਾ ਸਨਮਾਨ, PM ਮੋਦੀ ਨੇ ਦਿੱਤੀ ਵਧਾਈ

ਇਨ੍ਹਾਂ ਰਾਹਾਂ ਤੋਂ ਲੰਘਦੇ ਹੋਏ ਤੁਹਾਨੂੰ ਇਨਸਾਨ ਵੱਲੋਂ ਸਮੁੰਦਰੀ ਕੰਢੇ ਬਣਾਇਆ ਗਿਆ ਟਾਪੂ ਦਿਖਾਈ ਦਿੰਦਾ ਹੈ ਜਿੱਥੇ ਸਮੁੰਦਰ ਵਿੱਚੋਂ ਉੱਠਦੀਆਂ ਉੱਚੀਆਂ ਇਮਾਰਤਾਂ ਨਜ਼ਰ ਆਉਂਦੀਆਂ ਹਨ। ਇਕ ਬੋਰਡ ਨਜ਼ਰ ਆਵੇਗਾ ਜਿਸ 'ਤੇ ਲਿਖਿਆ ਹੈ- 'ਫਾਰੈਸਟ ਸਿਟੀ 'ਚ ਤੁਹਾਡਾ ਸਵਾਗਤ ਹੈ' । ਇਸ ਦੇ ਨਿਰਮਾਣ ਦੇ ਪਹਿਲੇ ਪੜਾਅ ਦੌਰਾਨ 100 ਅਰਬ ਡਾਲਰ ਤੱਕ ਖਰਚਾ ਹੋਣ ਦਾ ਅੰਦਾਜ਼ਾ ਹੈ। ਇਹ ਪ੍ਰਾਜੈਕਟ ਚੀਨੀ ਰੀਅਲ ਅਸਟੇਟ ਦਾ ਬਹੁਤ ਵੱਡਾ ਦਾਅ ਸੀ ਕਿਉਂਕਿ ਬਾਜ਼ਾਰ ਤੇਜ਼ੀ ਨਾਲ ਹੇਠਾਂ ਡਿਗ ਸਕਦਾ ਹੈ। ਥੋੜ੍ਹਾ ਹੋਰ ਅੱਗੇ ਜਾਓ ਤਾਂ ਤੁਸੀਂ ਸੁੰਨਸਾਨ ਗਲ਼ੀਆਂ ਵਾਲੇ ਆਸਮਾਨ ਛੂੰਹਦੀਆਂ ਇਮਾਰਤਾਂ ਦੇ ਸ਼ਹਿਰ ਪਹੁੰਚ ਜਾਓਗੇ। 

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਇੱਥੇ ਤੁਹਾਨੂੰ ਚੌੜੀਆਂ ਟੋਪੀਆਂ ਵਾਲੇ ਸੁਰੱਖਿਆ ਕਰਮਚਾਰੀ ਖਾਲੀ ਇਮਾਰਤਾਂ ਦੀਆਂ ਗਲੀਆਂ ਵਿੱਚ ਰਾਖੀ ਕਰਦੇ ਦਿਖ ਜਾਣਗੇ। ਸ਼ਹਿਰ ਦੇ 9,000 ਵਾਸੀਆਂ ਵਿਚੋਂ ਕੁਝ ਕੁ ਹੀ ਨਜ਼ਰ ਆਉਂਦੇ ਹਨ। ਮਲੇਸ਼ੀਆ ਵਿੱਚ ਇਹੋ ਜਿਹਾ ਮਾਹੌਲ ਹੋਣਾ ਤਾਂ ਆਮ ਗੱਲ ਹੈ ਕਿਉਂਕਿ ਦਿਨ ਵੇਲੇ ਭਖਦੀ ਹੋਈ ਗਰਮੀ 'ਚ ਲੋਕ ਘੱਟ ਹੀ ਬਾਹਰ ਨਿਕਲਦੇ ਹਨ। ਇਹ ਸ਼ਹਿਰ ਲਗਭਗ 1,00,000 ਲੋਕਾਂ ਲਈ ਬਣਾਇਆ ਗਿਆ ਸੀ ਜਿੱਥੇ ਹੁਣ ਸਿਰਫ਼ 9,000 ਲੋਕ ਰਹਿ ਰਹੇ ਹਨ।ਆਪਣੇ 10 ਸਾਲ ਤੋਂ ਵੀ ਘੱਟ ਸਮੇਂ ਦੇ ਇਤਿਹਾਸ 'ਚ ਇਸ ਨਿਜੀ ਸ਼ਹਿਰ ਨੇ ਕੋਵਿਡ, ਆਰਥਿਕ ਤੰਗੀ ਅਤੇ ਰਾਜਨੀਤਿਕ ਝਗੜੇ ਆਦਿ ਬਹੁਤ ਕੁਝ ਦੇਖਿਆ ਹੈ। 

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਪਹਿਲਾਂ ਕੋਵਿਡ ਅਤੇ ਹੁਣ ਚੀਨ ਦੀ ਡਿਗਦੀ ਹੋਈ ਰੀਅਲ ਅਸਟੇਟ ਮਾਰਕੀਟ ਕਾਰਨ ਇਸ ਸ਼ਹਿਰ ਦਾ ਹੁਣ ਉਨ੍ਹਾਂ ਦੇ ਧਿਆਨ 'ਚ ਆਉਣਾ ਕਾਫ਼ੀ ਮੁਸ਼ਕਲ ਲੱਗ ਰਿਹਾ ਹੈ। ਇਸ ਸ਼ਹਿਰ ਦੀ ਵਿਕਾਸਕਾਰ ਚੀਨੀ ਕੰਪਨੀ 'ਕੰਪਨੀ ਗਾਰਡਨ' ਨੇ ਕਿਹਾ ਕਿ ਕਿ ਇਹ ਪ੍ਰਾਜੈਕਟ ਹੁਣ ਪੂਰੀ ਤਰ੍ਹਾਂ ਤਿਆਰ ਹੈ। ਪਰ ਕੰਪਨੀ ਦੀ ਆਰਥਿਕ ਤੰਗੀ ਕਾਰਨ ਪ੍ਰਾਜੈਕਟ ਦੇ ਭਵਿੱਖ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। 2018 'ਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਇਸ ਪ੍ਰਾਜੈਕਟ ਨੂੰ 'ਵਿਦੇਸ਼ੀਆਂ ਲਈ' ਬਣਾਇਆ ਗਿਆ ਦੱਸਿਆ, ਕਿਉਂਕਿ ਇਸ ਦੀ ਕੀਮਤ ਆਮ ਦੇਸ਼ ਵਾਸੀਆਂ ਦੀ ਪਹੁੰਚ ਤੋਂ ਕਾਫ਼ੀ ਬਾਹਰ ਹੈ। ਇੱਥੇ 2 ਬੀ. ਐੱਚ. ਕੇ. ਵਾਲਾ ਘਰ ਲਗਭਗ 165,000 ਡਾਲਰ 'ਚ ਮਿਲਦਾ ਹੈ ਜੋ ਕਿ ਆਮ ਨਾਲੋਂ ਬਹੁਤ ਵੱਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News