ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਦੇਸ਼ ਦੀ 95 ਫ਼ੀਸਦੀ ਆਬਾਦੀ ਕੋਲ ਨਹੀਂ ਹੈ 'ਇੰਸ਼ੋਰੈਂਸ', ਜਾਣੋ ਕਿਉਂ

Saturday, Dec 16, 2023 - 01:00 PM (IST)

ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਦੇਸ਼ ਦੀ 95 ਫ਼ੀਸਦੀ ਆਬਾਦੀ ਕੋਲ ਨਹੀਂ ਹੈ 'ਇੰਸ਼ੋਰੈਂਸ', ਜਾਣੋ ਕਿਉਂ

ਨਵੀਂ ਦਿੱਲੀ (ਇੰਟ.)– ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਈ ਹੋਵੇਗੀ ਕਿ ਦੇਸ਼ ਦੀ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਦੇਸ਼ ਦੀ 95 ਫ਼ੀਸਦੀ ਆਬਾਦੀ ਦੀ ਇੰਸ਼ੋਰੈਂਸ ਨਹੀਂ ਹੈ। ਨੈਸ਼ਨਲ ਇੰਸ਼ੋਰੈਂਸ ਅਕੈੱਡਮੀ ਨੇ ਇਕ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇੰਸ਼ੋਰੈਂਸ ਨਾਲ ਜੁੜੇ ਇਸ ਤੱਥ ਨੂੰ ਲੈ ਕੇ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਆਈ. ਆਰ. ਡੀ. ਏ. ਆਈ.) ਦੇ ਚੇਅਰਮੈਨ ਦੇਵਾਸ਼ੀਸ਼ ਪਾਂਡਾ ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਸਰਕਾਰ ਅਤੇ ਇੰਸ਼ੋਰੈਂਸ ਰੈਗੂਲੇਟਰ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ।

ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?

ਕੁਦਰਤੀ ਆਫਤ ਬੀਮੇ ਦੀ ਲੋੜ
ਖ਼ਬਰ ਮੁਤਾਬਕ ਇਸ ਮੌਕੇ ’ਤੇ ਆਈ. ਆਰ. ਡੀ. ਏ. ਆਈ. ਨੇ ਇੰਡਸਟਰੀ ਨੂੰ ਉਨ੍ਹਾਂ ਕਦਮਾਂ ਨੂੰ ਫਾਲੋ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਦੀ ਮਦਦ ਨਾਲ ਯੂ. ਪੀ. ਆਈ., ਬੈਂਕ ਖਾਤੇ ਖੋਲ੍ਹਣ ਅਤੇ ਨਾਲ ਹੀ ਮੋਬਾਇਲ ਪਹੁੰਚ ਵਧਾਉਣ ’ਚ ਭਾਰੀ ਸਫਲਤਾ ਮਿਲੀ। ਪਾਂਡਾ ਨੇ ਕਿਹਾ ਕਿ ਹਾਈ ਰਿਸਕ ਵਾਲੇ ਖੇਤਰਾਂ ਵਿਚ ਇਕ ਜ਼ਰੂਰੀ ਕੁਦਰਤੀ ਆਫਤ ਬੀਮਾ ਦੀ ਲੋੜ ਹੈ ਅਤੇ ਇਸ ਰਿਪੋਰਟ ਵਿਚ ਇਸ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਸਾਰਿਆਂ ਲਈ ਇੰਸ਼ੋਰੈਂਸ ਦੇ ਟਾਰਗੈੱਟ ਨੂੰ ਹਾਸਲ ਕਰਨ ਲਈ ਅਜਿਹਾ ਕਰਨਾ ਲਾਜ਼ਮੀ ਹੈ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

73 ਫ਼ੀਸਦੀ ਆਬਾਦੀ ਕੋਲ ਸਿਹਤ ਬੀਮਾ ਨਹੀਂ
ਰਿਪੋਰਟ ਮੁਤਾਬਕ ਦੇਸ਼ ਦੀ 144 ਕਰੋੜ ਆਬਾਦੀ ’ਚ 95 ਫ਼ੀਸਦੀ ਆਬਾਦੀ ਬੀਮਾ ਦੇ ਘੇਰੇ ’ਚ ਨਹੀਂ ਹੈ। ਦੇਸ਼ ਵਿਚ ਆਉਣ ਵਾਲੀਆਂ ਕੁਦਰਤੀ ਆਫਤਾਂ ਅਤੇ ਜਲਵਾਯੂ ਨਾਲ ਸਬੰਧਤ ਹੋਰ ਆਫਤਾਂ ਦੀ ਗਿਣਤੀ ਵਿਚ ਗ੍ਰੋਥ ਦੇ ਮੱਦੇਨਜ਼ਰ ਬੀਮਾ ਪ੍ਰਸਾਰ ਨੂੰ ਵਧਾਉਣਾ ਅਹਿਮ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹੇਠਲੇ ਅਤੇ ਦਰਮਿਆਨੀ ਆਮਦਨ ਵਰਗ ਦੇ 84 ਫ਼ੀਸਦੀ ਲੋਕਾਂ ਅਤੇ ਤੱਟੀ ਖੇਤਰਾਂ, ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਦੇ 77 ਫ਼ੀਸਦੀ ਲੋਕਾਂ ਕੋਲ ਇੰਸ਼ੋਰੈਂਸ ਦੀ ਕਮੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 73 ਫ਼ੀਸਦੀ ਆਬਾਦੀ ਸਿਹਤ ਬੀਮਾ ਦੇ ਘੇਰੇ ’ਚ ਨਹੀਂ ਹੈ ਅਤੇ ਇਸ ਦਿਸ਼ਾ ਵਿਚ ਸਰਕਾਰ, ਗੈਰ-ਸਰਕਾਰੀ ਸੰਗਠਨਾਂ ਅਤੇ ਉਦਯੋਗ ਸਮੂਹਾਂ ਦਰਮਿਆਨ ਸਹਿਯੋਗ ਵਧਣ ਦੀ ਲੋੜ ਹੈ।

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਭਾਰਤ ਦੀ ਇੰਸ਼ੋਰੈਂਸ ਇੰਡਸਟਰੀ
ਭਾਰਤ ਵਿਚ ਅੱਜ 34 ਆਮ ਬੀਮਾ ਕੰਪਨੀਆਂ ਅਤੇ 24 ਜੀਵਨ ਬੀਮਾ ਕੰਪਨੀਆਂ ਕੰਮ ਕਰ ਰਹੀਆਂ ਹਨ। ਬੀਮਾ ਖੇਤਰ ਬਹੁਤ ਵੱਡਾ ਹੈ ਅਤੇ 15-20 ਫ਼ੀਸਦੀ ਦੀ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ। ਆਈ. ਆਰ. ਡੀ. ਏ. ਆਈ. ਮੁਤਾਬਕ ਬੈਂਕਿੰਗ ਸੇਵਾਵਾਂ ਨਾਲ ਬੀਮਾ ਸੇਵਾਵਾਂ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿਚ ਲਗਭਗ 7 ਫ਼ੀਸਦੀ ਦਾ ਯੋਗਦਾਨ ਕਰਦੀਆਂ ਹਨ। ਇਕ ਚੰਗੀ ਤਰ੍ਹਾਂ ਨਾਲ ਵਿਕਸਿਤ ਅਤੇ ਵਿਕਸਿਤ ਬੀਮਾ ਖੇਤਰ ਆਰਥਿਕ ਵਿਕਾਸ ਲਈ ਇਕ ਵਰਦਾਨ ਹੈ, ਕਿਉਂਕਿ ਇਹ ਦੇਸ਼ ਦੀ ਜੋਖਮ ਲੈਣ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲੰਬੀ ਮਿਆਦ ਵਿਚ ਧਨ ਮੁਹੱਈਆ ਕਰਦਾ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News