ਗਿਨੀਜ਼ ਬੁੱਕ-2024 ’ਚ ਭਾਰਤ ਦੇ ਕਰੀਬ 60 ਰਿਕਾਰਡ

Sunday, Oct 15, 2023 - 09:21 AM (IST)

ਨਵੀਂ ਦਿੱਲੀ (ਭਾਸ਼ਾ) - ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਤਾਜ਼ਾ ਅੰਕ ਵਿੱਚ ਦੁਨੀਆ ਦੀਆਂ 2,638 ਪ੍ਰਾਪਤੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਭਾਰਤ ਦੀਆਂ 60 ਤੋਂ ਵੱਧ ਪ੍ਰਾਪਤੀਆਂ ਹਨ।

ਇਹ ਵੀ ਪੜ੍ਹੋ :  ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਇਨ੍ਹਾਂ ਵਿੱਚੋਂ ਮੇਘਾਲਿਆ ਦੇ ਚੇਰਾਪੁੰਜੀ ਵਿੱਚ ਸਭ ਤੋਂ ਵੱਧ ਮੀਂਹ ਦੀ ਐਂਟਰੀ ਬਹੁਤ ਪੁਰਾਣੀ ਹੈ। ਪੈਂਗੁਇਨ ਰੈਂਡਮ ਹਾਊਸ ਵਲੋਂ ਭਾਰਤ ਵਿੱਚ ਪ੍ਰਕਾਸ਼ਿਤ ਕਿਤਾਬ ਵਿੱਚ 9 ਤੱਥ ਅਾਧਾਰਤ ਅਧਿਅਾਏ ਹਨ ਜਿਨ੍ਹਾਂ ’ਚ ਧਰਤੀ (ਨੀਲਾ ਗ੍ਰਹਿ), ਪਾਣੀ ਵਾਲਾ ਜੀਵਨ, ਰਿਕਾਰਡੋਲੋਜੀ, ਹਿੰਮਤ, ਇਤਿਹਾਸ, ਵਿਗਿਆਨ ਤੇ ਤਕਨਾਲੋਜੀ, ਕਲਾ, ਮੀਡੀਆ, ਖੇਡਾਂ ਅਤੇ ਪੰਜ ਵਿਸ਼ੇਸ਼ ਖੂਬੀਆਂ ਨੂੰ ਕਵਰ ਕਰਨ ਵਾਲੇ ਤੱਥ ਹਾਲ ਅਾਫ ਫੇਮ, ਯੰਗ ਅਚੀਵਰਸ, ਗੇਮਿੰਗ, ਵਿਆਖਿਆਕਾਰ ਅਤੇ ਬਕੇਟ ਲਿਸਟ ਸ਼ਾਮਲ ਹਨ।

ਇਹ ਵੀ ਪੜ੍ਹੋ :    ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ

ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਅਨੁਸਾਰ 15-16 ਜੂਨ, 1995 ਨੂੰ ਮੇਘਾਲਿਆ ਦੇ ਚੇਰਾਪੁੰਜੀ ਸ਼ਹਿਰ ਵਿੱਚ 48 ਘੰਟਿਆਂ ਅੰਦਰ 2.493 ਮੀਟਰ (ਅੱਠ ਫੁੱਟ ਦੋ ਇੰਚ) ਮੀਂਹ ਪਿਆ। ਇਸ ਦਾ ਆਮ ਤੌਰ ’ਤੇ ਮਤਲਬ ਇਹ ਹੈ ਕਿ ਇਸ ਖੇਤਰ ਵਿੱਚ ਉੱਚ ਪੱਧਰੀ ਸਾਲਾਨਾ ਬਾਰਸ਼ ਹੁੰਦੀ ਹੈ । ਇਹ ਰਿਕਾਰਡ ਵਿਸ਼ਵ ਮੌਸਮ ਵਿਗਿਆਨ ਸੰਗਠਨ ਵਲੋਂ ਪ੍ਰਮਾਣਿਤ 48 ਘੰਟਿਆਂ ਦੀ ਮਿਆਦ ਵਿੱਚ ਸਭ ਤੋਂ ਵੱਧ ਹੈ।

ਇੱਕ ਰਿਕਾਰਡ ਜੋ 1937 ਤੋਂ ਖੜ੍ਹਾ ਹੈ, ਉਹ ਹੈ ਭਾਰਤੀ ਮੂਰਤੀਕਾਰ ਕਨਈ ਕੁਨਹੀਰਾਮਨ ਵਲੋਂ ਬਣਾਈ ਜਲ ਕੰਨਿਅਾ ਦੀ ਮੂਰਤੀ। ਇਹ ਦੁਨੀਆ ਵਿੱਚ ਜਲ ਕੰਨਿਅਾ ਦੀ ਸਭ ਤੋਂ ਵੱਡੀ ਮੂਰਤੀ ਹੈ। ਤਿਰੂਵਨੰਤਪੁਰਮ (ਕੇਰਲਾ) ਵਿੱਚ ਸ਼ੰਕੁਮੁਘਮ ਬੀਚ ਉੱਤੇ ਇੱਕ ਸ਼ੰਖ ਦੇ ਆਕਾਰ ਦੇ ਪੂਲ ਵਿੱਚ ਪਈ ਕੰਕਰੀਟ ਦੀ ਜਲ ਪਰੀ ਦੀ ਇਹ ਮੂਰਤੀ 26.5 ਮੀਟਰ (87 ਫੁੱਟ) ਲੰਬੀ ਅਤੇ 7.6 ਮੀਟਰ (25 ਫੁੱਟ) ਉੱਚੀ ਹੈ। ਜਿਸ ਸ਼ੰਖ ਅੰਦਰ ਉਹ ਪਈ ਹੈ, ਉਹ ਲਗਭਗ 32 ਮੀਟਰ (155 ਫੁੱਟ) ਲੰਬਾ ਹੈ।

ਇਹ ਵੀ ਪੜ੍ਹੋ :   P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ

ਕਾਰ ਰਾਹੀਂ ਧਰਤੀ ਦੀ ਪਰਿਕਰਮਾ ਕਰਨ ਵਾਲੇ ਪਹਿਲੇ ਅਤੇ ਸਭ ਤੋਂ ਤੇਜ਼ ਆਦਮੀ ਅਤੇ ਔਰਤ ਦਾ ਰਿਕਾਰਡ ਸਾਲੂ ਚੌਧਰੀ ਅਤੇ ਉਸ ਦੀ ਪਤਨੀ ਨੀਨਾ ਚੌਧਰੀ ਦੇ ਕੋਲ ਹੈ। ਉਨ੍ਹਾਂ ਛੇ ਮਹਾਂਦੀਪਾਂ ਨੂੰ ਕਵਰ ਕਰਦੇ ਹੋਏ ਭੂਮੱਧ ਰੇਖਾ ਦੀ 40,075 ਕਿਲੋਮੀਟਰ ਦੀ ਲੰਬਾਈ ਤੈਅ ਕੀਤੀ।

ਉਨ੍ਹਾਂ ਇਹ ਦੂਰੀ 9 ਸਤੰਬਰ ਤੋਂ 17 ਨਵੰਬਰ 1989 ਦਰਮਿਆਨ ਕੁੱਲ 69 ਦਿਨ, 19 ਘੰਟੇ ਅਤੇ 5 ਮਿੰਟ ਦੇ ਸਮੇਂ ਵਿੱਚ ਹਿੰਦੁਸਤਾਨ ਦੀ ‘ਕਾਂਟੇਸਾ ਕਲਾਸਿਕ’ ਕਾਰ ਵਿੱਚ ਤੈਅ ਕੀਤੀ।

ਮੱਧ ਪ੍ਰਦੇਸ਼ ਦੇ ਆਦਿਤਿਆ ਪਚੋਲੀ ਦੇ ਨਾਂ ਸਭ ਤੋਂ ਵੱਡੀ ਭਾਵ 345.25 ਵਰਗ ਮੀਟਰ ਪੱਗੜੀ ਬੰਨਣ ਦਾ ਰਿਕਾਰਡ ਹੈ। ਰਿਸ਼ੀ ਵਲੋਂ ਸਰੀਰ ’ਤੇ ਸਭ ਤੋਂ ਵੱਧ 366 ਝੰਡਿਆਂ ਦੇ ਟੈਟੂ ਬਣਾਉਣ ਦਾ ਗਿੰਨੀਜ਼ ਬੁੱਕ ਵਿੱਚ ਨਾਂ ਦਰਜ ਹੈ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News