L&T ਦੇ ਬਿਜਲੀ ਕਾਰੋਬਾਰ ਨੂੰ ਮਿਲਿਆ 1,400 ਕਰੋੜ ਰੁਪਏ ਦਾ ਠੇਕਾ

Thursday, Sep 27, 2018 - 04:40 PM (IST)

L&T ਦੇ ਬਿਜਲੀ ਕਾਰੋਬਾਰ ਨੂੰ ਮਿਲਿਆ 1,400 ਕਰੋੜ ਰੁਪਏ ਦਾ ਠੇਕਾ

ਵੀਂ ਦਿੱਲੀ—ਢਾਂਚਾਗਤ ਖੇਤਰ ਦੀ ਮੁੱਖ ਕੰਪਨੀ ਲਾਰਸਨ ਐਂਡ ਟੁਰਬੋ (ਐੱਲ ਐਂਡ ਟੀ) ਨੇ ਵੀਰਵਾਰ ਨੂੰ ਦੱਸਿਆ ਕਿ ਉਸ ਦੀ ਬਿਜਲੀ ਕਾਰੋਬਾਰ ਇਕਾਈ ਨੂੰ ਘਰੇਲੂ ਬਾਜ਼ਾਰ ਤੋਂ 1,400 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਈਂਧਣ ਗੈਸ ਗੈਰ-ਸਲਫਰੀਕਰਣ (ਐੱਫ.ਜੀ.ਡੀ.) ਸੁਰੱਖਿਆ ਸਥਾਪਨਾ ਦੇ ਲਈ ਦੋ ਆਰਡਰ ਐੱਨ.ਟੀ.ਪੀ.ਸੀ. ਤੋਂ ਮਿਲੇ ਹਨ। 
ਇਹ ਸੁਵਿਧਾਵਾਂ ਐੱਨ.ਟੀ.ਪੀ.ਸੀ. ਦੇ ਮੱਧ ਪ੍ਰਦੇਸ਼ ਸਥਿਤ ਵਿੰਧਆਂਚਲ ਸੁਪਰ ਤਾਪੀ ਬਿਜਲੀ ਪਲਾਂਟ ਅਤੇ ਓਡੀਸ਼ਾ ਦੇ ਦਾਰਲੀਪਲੀ ਸੁਪਰ ਤਾਪੀ ਬਿਜਲੀ ਪਲਾਂਟ 'ਚ ਸਥਾਪਿਤ ਕੀਤੀ ਜਾਣੀ ਹੈ। ਵਾਤਾਵਰਣ, ਵਾਨਿਕੀ ਅਤੇ ਜਲਵਾਯੂ ਬਦਲਾਅ ਮੰਤਰਾਲੇ ਦੇ ਨਿਯਮਾਨੁਸਾਰ ਸਾਰੇ ਮੌਜੂਦਾ ਅਤੇ ਬਣਨ ਵਾਲੇ ਤਾਪੀ ਬਿਜਲੀ ਪਲਾਂਟਾਂ 'ਚ ਐੱਫ.ਜੀ.ਡੀ. ਪ੍ਰਣਾਲੀ ਲਗਾਉਣਾ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਐੱਲ ਐਂਡ ਟੀ ਨੂੰ ਪਿਛਲੇ ਮਹੀਨੇ ਐੱਨ.ਟੀ.ਪੀ.ਸੀ. ਦੇ ਮੱਧ ਪ੍ਰਦੇਸ਼ ਦੇ ਖਰਗੌਨ ਸਥਿਤ ਸੁਪਰਕ੍ਰਿਟਿਕਲ ਥਰਮਲ ਪਾਵਰ ਪਲਾਂਟ ਅਤੇ ਛੱਤੀਸਗੜ੍ਹ ਦੇ ਲਾਰਾ ਪਲਾਂਟ ਲਈ ਐੱਫ.ਜੀ.ਡੀ. ਦੇ 1,080 ਕਰੋੜ ਰੁਪਏ ਦੇ 2 ਠੇਕੇ ਮਿਲੇ ਸਨ।


Related News