HDFC ਫਾਈਨਾਂਸ਼ੀਅਲ ਸਮੂਹ ’ਤੇ ਬਾਜ਼ਾਰ ਦੀ ਮਾਰ, ਇਕ ਸਾਲ ’ਚ ਨਿਵੇਸ਼ਕਾਂ ਦੇ 4.38 ਲੱਖ ਕਰੋੜ ਰੁਪਏ ਡੁੱਬੇ

Saturday, Aug 29, 2026 - 01:48 PM (IST)

HDFC ਫਾਈਨਾਂਸ਼ੀਅਲ ਸਮੂਹ ’ਤੇ ਬਾਜ਼ਾਰ ਦੀ ਮਾਰ, ਇਕ ਸਾਲ ’ਚ ਨਿਵੇਸ਼ਕਾਂ ਦੇ 4.38 ਲੱਖ ਕਰੋੜ ਰੁਪਏ ਡੁੱਬੇ

ਬਿਜ਼ਨੈੱਸ ਡੈਸਕ - ਦੇਸ਼ ਦੇ ਸਭ ਤੋਂ ਵੱਡੇ ਵਿੱਤੀ ਸਮੂਹਾਂ ’ਚ ਸ਼ਾਮਲ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (ਐੱਚ. ਡੀ. ਐੱਫ. ਸੀ.) ਸਮੂਹ ਦੀਆਂ 4 ਪ੍ਰਮੁੱਖ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ’ਚ ਪਿਛਲੇ ਇਕ ਸਾਲ ਤੋਂ ਲਗਾਤਾਰ ਦਬਾਅ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਚੀਨ ਦੀ ਚਿਤਾਵਨੀ : ਨੇਪਾਲ 'ਚ ਇਕ ਹੋਰ ਹੜ੍ਹ ਦਾ ਵਧਿਆ ਖ਼ਤਰਾ

ਐੱਚ. ਡੀ. ਐੱਫ. ਸੀ. ਬੈਂਕ ਦੇ ਖਿਲਾਫ਼ ਅਮਰੀਕਾ ’ਚ ਦਰਜ ਮੁਕੱਦਮੇ ਦੀ ਖ਼ਬਰ ਤੋਂ ਬਾਅਦ ਵੀਰਵਾਰ ਨੂੰ ਬੈਂਕ ਦੇ ਸ਼ੇਅਰ ’ਚ 2.08 ਫੀਸਦੀ ਦੀ ਗਿਰਾਵਟ ਆਈ ਅਤੇ ਇਹ 712 ਰੁਪਏ ’ਚ ਬੰਦ ਹੋਇਆ। ਇਸ ਦੇ ਨਾਲ ਹੀ ਸ਼ੇਅਰ 52 ਹਫ਼ਤਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ। ਸਮੂਹ ਦੀਆਂ 4 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ ’ਚ ਬੀਤੇ ਇਕ ਸਾਲ ’ਚ ਕੁੱਲ ਲੱਗਭਗ 4.38 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ, ਭਾਵ ਨਿਵੇਸ਼ਕਾਂ ਦੇ ਇੰਨੇ ਰੁਪਏ ਡੁੱਬ ਗਏ ਹਨ।

ਇਹ ਵੀ ਪੜ੍ਹੋ : ਹੁਣ ਆਂਡਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ, ਇਸ ਕਾਰਨ ਅਜੇ ਹੋਰ ਵਧਣਗੇ ਰੇਟ

ਸਮੂਹ ਦੀ ਸਭ ਤੋਂ ਵੱਡੀ ਕੰਪਨੀ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰ ਨੇ ਪਿਛਲੇ 12 ਮਹੀਨਿਆਂ ’ਚ ਲੱਗਭਗ 28 ਫੀਸਦੀ ਦਾ ਨੁਕਸਾਨ ਦਿੱਤਾ ਹੈ। ਇਸ ਗਿਰਾਵਟ ਕਾਰਨ ਬੈਂਕ ਦਾ ਬਾਜ਼ਾਰ ਪੂੰਜੀਕਰਨ ਲੱਗਭਗ 15 ਲੱਖ ਕਰੋੜ ਤੋਂ ਘਟ ਕੇ 10.95 ਲੱਖ ਕਰੋੜ ਰੁਪਏ ਰਹਿ ਗਿਆ। ਭਾਵ ਲੱਗਭਗ 3.73 ਲੱਖ ਕਰੋੜ ਰੁਪਏ ਦੀ ਜਾਇਦਾਦ ਬਾਜ਼ਾਰ ਮੁੱਲ ਤੋਂ ਘੱਟ ਹੋ ਗਈ। ਬੈਂਕ ਦੇ ਸ਼ੇਅਰਾਂ ’ਚ ਸਾਲ 2008 ਦੇ ਵਿੱਤੀ ਸੰਕਟ ਤੋਂ ਬਾਅਦ ਇਹ ਸਭ ਤੋਂ ਖ਼ਰਾਬ ਸਾਲਾਨਾ ਪ੍ਰਦਰਸ਼ਨਾਂ ’ਚੋਂ ਇਕ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ

ਐੱਨ. ਆਈ. ਐੱਮ. ਘਟਣ ਨਾਲ ਵਧੀ ਚਿੰਤਾ

ਬੈਂਕ ਦੇ ਸਾਹਮਣੇ ਇਸ ਸਮੇਂ ਫੰਡ ਦੀ ਲਾਗਤ ਅਤੇ ਸ਼ੁੱਧ ਵਿਆਜ ਮਾਰਜਿਨ ਭਾਵ ਐੱਨ. ਆਈ. ਐੱਮ. ਨੂੰ ਲੈ ਕੇ ਚੁਣੌਤੀ ਬਣੀ ਹੋਈ ਹੈ। ਜੂਨ ਤਿਮਾਹੀ ’ਚ ਬੈਂਕ ਦਾ ਐੱਨ. ਆਈ. ਐੱਮ. 3.26 ਫੀਸਦੀ ਰਹਿ ਗਿਆ, ਜਦਕਿ ਇਸ ਤੋਂ ਪਿਛਲੀ ਤਿਮਾਹੀ ’ਚ ਇਹ 4 ਫੀਸਦੀ ਤੋਂ ਉੱਪਰ ਸੀ। ਘੱਟ ਲਾਗਤ ਵਾਲੇ ਕਰੰਟ ਅਕਾਊਂਟ ਅਤੇ ਸੇਵਿੰਗਜ਼ ਅਕਾਊਂਟ (ਸੀ. ਏ. ਐੱਸ. ਏ.) ਡਿਪਾਜ਼ਿਟ ’ਚ ਉਮੀਦ ਮੁਤਾਬਕ ਵਾਧਾ ਨਾ ਹੋਣ ਨਾਲ ਵੀ ਬੈਂਕ ਦੇ ਮਾਰਜਿਨ ’ਤੇ ਦਬਾਅ ਵਧਿਆ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਸਮੂਹ ਦੇ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ

ਐੱਚ. ਡੀ. ਐੱਫ. ਸੀ. ਸਮੂਹ ਦੀ ਮੌਜੂਦਾ ਸਥਿਤੀ ਨੂੰ ਦੇਖੀਏ ਤਾਂ 3 ਮੁੱਦੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਨਜ਼ਰ ਆਉਂਦੇ ਹਨ। ਪਹਿਲਾ, ਰਲੇਵੇਂ ਤੋਂ ਬਾਅਦ ਬੈਂਕ ਦੀ ਵੱਡੀ ਬੈਲੇਂਸ ਸ਼ੀਟ ਨੂੰ ਬਿਹਤਰ ਤਰੀਕੇ ਨਾਲ ਮੈਨੇਜ ਕਰਨਾ। ਦੂਜਾ, ਘੱਟ ਲਾਗਤ ਵਾਲੇ ਕਰੰਟ ਅਕਾਊਂਟ ਅਤੇ ਸੇਵਿੰਗਜ਼ ਅਕਾਊਂਟ ਡਿਪਾਜ਼ਿਟ ’ਚ ਲੋੜੀਂਦਾ ਵਾਧਾ ਹਾਸਲ ਕਰਨਾ। ਤੀਜਾ, ਲੀਡਰਸ਼ਿਪ ਅਤੇ ਗਵਰਨੈਂਸ ਨਾਲ ਜੁੜੇ ਸਵਾਲਾਂ ਨੂੰ ਲੈ ਕੇ ਬਾਜ਼ਾਰ ਦਾ ਭਰੋਸਾ ਬਣਾਈ ਰੱਖਣਾ।

ਇਹ ਵੀ ਪੜ੍ਹੋ :   ਹਿਮਾਚਲ ’ਚ ਮੰਡਰਾਅ ਰਿਹਾ ਨੇਪਾਲ ਵਰਗੀ ਤਬਾਹੀ ਦਾ ਖ਼ਤਰਾ : CM ਸੁੱਖੂ ਨੇ ਜਲਵਾਯੂ ਸੰਕਟ ਦਾ

ਐੱਚ. ਡੀ. ਐੱਫ. ਸੀ. ਲਾਈਫ਼ ਦਾ ਬਾਜ਼ਾਰ ਮੁੱਲ ਵੀ ਘਟਿਆ

ਐੱਚ. ਡੀ. ਐੱਫ. ਸੀ. ਲਾਈਫ਼ ਇੰਸ਼ੋਰੈਂਸ ਦੇ ਸ਼ੇਅਰ ’ਚ ਲੱਗਭਗ 29 ਫੀਸਦੀ ਦੀ ਗਿਰਾਵਟ ਆਈ। ਇਸ ਨਾਲ ਕੰਪਨੀ ਦੇ ਬਾਜ਼ਾਰ ਪੂੰਜੀਕਰਨ ’ਚ ਲੱਗਭਗ 47,261 ਕਰੋੜ ਰੁਪਏ ਦੀ ਕਮੀ ਹੋਈ। ਬੈਂਕ ਚੈਨਲ ਤੋਂ ਬੀਮਾ ਪਾਲਿਸੀਆਂ ਦੀ ਵਿਕਰੀ ’ਚ ਸੁਸਤੀ ਨੂੰ ਕੰਪਨੀ ਦੇ ਸ਼ੇਅਰ ਪ੍ਰਦਰਸ਼ਨ ’ਤੇ ਅਸਰ ਪਾਉਣ ਵਾਲੇ ਪ੍ਰਮੁੱਖ ਕਾਰਨਾਂ ’ਚ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਮਹਿੰਗਾਈ ਦੀ ਮਾਰ : 'Cash for Gold' 'ਚ ਭਾਰੀ ਉਛਾਲ, ਭਾਰਤੀ ਪਰਿਵਾਰ ਵੇਚ ਰਹੇ ਆਪਣਾ ਸੋਨਾ

ਇਹ ਵੀ ਪੜ੍ਹੋ : ਜ਼ਮੀਨ,ਸ਼ੇਅਰ-ਬਾਂਡ ਦਾ ਘਟਿਆ ਕ੍ਰੇਜ਼, ਜਾਣੋ ਹੁਣ ਕਿੱਥੇ ਪੈਸਾ ਲਗਾ ਰਹੇ ਭਾਰਤ ਦੇ ਅਮੀਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News