L&T ਨੂੰ ਤੇਲੰਗਾਨਾ ਸਰਕਾਰ ਤੋਂ ਮਿਲਿਆ 5,000 ਕਰੋੜ ਤੱਕ ਦਾ ਠੇਕਾ

06/05/2020 1:59:49 PM

ਨਵੀਂ ਦਿੱਲੀ— ਇੰਜੀਨੀਅਰਿੰਗ ਤੇ ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ ਲਾਰਸਨ ਐਂਡ ਟੁਰਬੋ (ਐੱਲ. ਐਂਡ ਟੀ.) ਨੇ ਕਿਹਾ ਕਿ ਉਸ ਨੂੰ ਤੇਲੰਗਾਨਾ ਸਰਕਾਰ ਤੋਂ ਸਿੰਚਾਈ ਪ੍ਰਾਜੈਕਟ ਲਈ ਇਕ ਵੱਡਾ ਠੇਕਾ ਮਿਲਿਆ ਹੈ।

ਕੰਪਨੀ ਨੇ ਹਾਲਾਂਕਿ ਠੇਕੇ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਕਿਉਂਕਿ ਉਸ ਨੇ ਇਸ ਨੂੰ ਵੱਡਾ ਠੇਕਾ ਦੱਸਿਆ ਹੈ। ਇਸ ਦਾ ਅਰਥ ਹੈ ਕਿ ਇਹ ਸਮਝੌਤਾ 2,500 ਕਰੋੜ ਰੁਪਏ ਤੋਂ 5,000 ਕਰੋੜ ਰੁਪਏ ਵਿਚਕਾਰ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਐੱਲ. ਐਂਡ ਟੀ. ਕੰਸਟ੍ਰਕਸ਼ਨ ਦੇ ਭਾਰੀ ਨਿਰਮਾਣ ਕਾਰੋਬਾਰ ਨੂੰ ਤੇਲੰਗਾਨਾ ਸਰਕਾਰ ਦੇ ਸਿੰਚਾਈ ਅਤੇ ਕਮਾਂਡ ਏਅਰੀਆ ਵਿਕਾਸ ਵਿਭਾਗ ਤੋਂ ਇਕ ਠੇਕਾ ਮਿਲਿਆ ਹੈ। ਪ੍ਰਾਜੈਕਟ ਨੂੰ 24 ਮਹੀਨਿਆਂ 'ਚ ਪੂਰਾ ਕੀਤਾ ਜਾਣਾ ਹੈ।


Sanjeev

Content Editor

Related News