ਭਾਰਤ-ਅਮਰੀਕਾ ਸੰੰਬੰਧਾਂ ’ਚ ਨਵੇਂ ਸਮੀਕਰਨਾਂ ’ਤੇ ਕੰਮ
Friday, Nov 13, 2020 - 03:24 AM (IST)

ਹਰੀ ਜੈਸਿੰਘ ਪੜ੍ਹੀ ਹੈ
ਵ੍ਹਾਈਟ ਹਾਊਸ ਦੇ ਲਈ 2020 ਦੀ ਦੌੜ ’ਚ ਡੈਮੋਕ੍ਰੇਟ ਜੋਸੇਫਰੋਬੀਨੇਟ ਬਾਈਡੇਨ ਅਤੇ ਉਨ੍ਹਾਂ ਦੀ ਸਹਿਯੋਗੀ ਕਮਲਾ ਦੇਵੀ ਹੈਰਿਸ ਦੀ ਸ਼ਾਨਦਾਰ ਸਫਲਤਾ ਨਾਲ ਸੰਸਾਰ ਦੇ ਸਭ ਤੋਂ ਪੁਰਾਣੇ ਲੋਕਤੰਤਰ ’ਚ ਇਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਬਾਈਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਉਨ੍ਹਾਂ ਨੇ ਆਪਣੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ਨੂੰ ਫੈਸਲਾਕੁੰਨ ਢੰਗ ਨਾਲ ਹਰਾਇਆ, ਜਿਸ ਨਾਲ 25 ਤੋਂ ਵੱਧ ਸਾਲਾਂ ਦੇ ਦੌਰਾਨ ਚੋਣ ਹਾਰਨ ਵਾਲੇ ਉਹ ਪਹਿਲੇ ਰਾਸ਼ਟਰਪਤੀ ਬਣ ਗਏ ਹਨ।
ਮੈਂ ਇਸ ਨੂੰ ਅਮਰੀਕਾ ਦੀ ਲੋਕਤੰਤਰਿਕ ਸ਼ਕਤੀ ’ਚ ਇਕ ਵੱਡੇ ਉਤਸ਼ਾਹ ਵਧਾਉਣ ਵਾਲੇ ਦੇ ਰੂਪ ’ਚ ਦੇਖਦਾ ਹਾਂ। 70 ਸਾਲਾ ਚੁਣੇ ਰਾਸ਼ਟਰਪਤੀ ਲਈ ਇਕ ਸੱਟ ਖਾਧੇ ਅਮਰੀਕਾ ਨੇ ਇਕ ਵੱਡੀ ਲੜਾਈ ਲੜੀ ਸੀ, ਜੋ ਕੋਰੋਨਾ ਵਾਇਰਸ ਮਹਾਮਾਰੀ, ਆਰਥਿਕ ਮੰਦੀ, ਬੇਰੁਜ਼ਗਾਰੀ ਅਤੇ ਜਾਤੀ ਸੰਬੰਧਾਂ ’ਚ ਤਣਾਵਾਂ ਨਾਲ ਜੂਝ ਰਿਹਾ ਹੈ। ਅਮਰੀਕਾ ਨੇ ਕੋਵਿਡ-19 ਦੇ ਕਾਰਨ 2.40 ਲੱਖ ਤੋਂ ਵੱਧ ਨਾਗਰਿਕ ਗੁਆ ਦਿੱਤੇ ਹਨ।
ਬਾਈਡੇਨ ਅਤੇ ਹੈਰਿਸ ਦੋਵੇਂ ਹੀ ਅੱਗੇ ਆਉਣ ਵਾਲੇ ਔਖੇ ਕਾਰਜਾਂ ਨੂੰ ਲੈ ਕੇ ਸੁਚੇਤ ਹਨ। ਉਹ ਚਾਹੁੰਦੇ ਹਨ ਕਿ ਦੇਸ਼ ਇਕੱਠਾ ਰਹੇ ਨਾ ਕਿ ਇੱਥੇ ਬਟਵਾਰੇ ਦੀਆਂ ਤਰੇੜਾਂ ਪੈਦਾ ਹੋਣ। ਇਹ ਅਸਲ ’ਚ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਹੈ। ਬਾਈਡੇਨ ਦੀ ਸ਼ਖਸ਼ੀਅਤ ਇਕ ਰਵਾਇਤੀ ਅਤੇ ਤਜਰਬੇਕਾਰ ਨੇਤਾ ਦੇ ਤੌਰ ’ਤੇ ਹੈ। ਉਹ ਸਿਆਸਤ ਨੂੰ ਸਬੰਧ ਬਣਾਉਣ ਦੀ ਕਾਰਵਾਈ ਦੇ ਤੌਰ ’ਤੇ ਦੇਖਦੇ ਹਨ। ਦਰਅਸਲ, ਉਨ੍ਹਾਂ ਨੇ ਆਪਣੀ ਸਿਆਸੀ ਜ਼ਿੰਦਗੀ ਨੂੰ ਲੋਕਤਾਂਤਰਿਕ ਸੰਸਥਾਵਾਂ ਨੂੰ ਖੜ੍ਹਾ ਕਰਨ ਅਤੇ ਭਰੋਸੇਮੰਦ ਦੇਸ਼ਾਂ ਨਾਲ ਸਬੰਧ ਬਣਾਉਣ ਲਈ ਸਮਰਪਿਤ ਕੀਤਾ ਹੈ।
ੁਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਟਰੰਪ ਦੇ ਘਟੀਆ ਪ੍ਰਸ਼ਾਸਨ ’ਚ ਸੁਧਾਰ ਕਰਨਾ ਅਤੇ ਕੋਵਿਡ ਸਬੰਧੀ ਸਿਹਤ ਸੇਵਾਵਾਂ, ਆਰਥਿਕ ਮੰਦੀ, ਨੌਜਵਾਨਾਂ ’ਚ ਬੇਰੁਜ਼ਗਾਰੀ, ਜਾਤੀ ਬੇਇਨਸਾਫੀ ਅਤੇ ਜਲਵਾਯੂ ਪਰਿਵਰਤਣ ਨਾਲ ਸਬੰਧਤ ਹੋਰ ਮੁੱਦਿਆਂ ਦਾ ਹੱਲ ਕਰਨ ਦੀ ਹੋਵੇਗੀ।
ਬਾਈਡੇਨ ਨੇ ਦੱਸ ਿਦੱਤਾ ਹੈ ਕਿ ਉਨ੍ਹਾਂ ਦੀ ਪਹਿਲਕਦਮੀ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਦੀ ਹੋਵੇਗੀ। ਉਨ੍ਹਾਂ ਦੀ ਹੋਰ ਪਹਿਲ ਮੁੱਢਲੇ ਢਾਂਚੇ ਨੂੰ ਉੱਚ ਨਿਵੇਸ਼ ਨੂੰ ਪੈਦਾ ਕਰਨ ਦੀ ਹੋਵੇਗੀ ਜਿਸ ਨਾਲ ਤੇਜ਼ ਆਰਥਿਕ ਵਿਕਾਸ ਯਕੀਨੀ ਹੋਵੇਗਾ। ਚੁਣੇ ਗਏ ਰਾਸ਼ਟਰਪਤੀ ਜਾਣਦੇ ਹਨ ਕਿ ਉਹ ਅਮਰੀਕਾ ਦੀ ਨਵੀਂ ਸਮਾਜਿਕ- ਆਰਥਿਕ ਵਿਵਸਥਾ ਬਣਾਉਣ ਦੇ ਲਈ ਕਮਲਾ ਹੈਰਿਸ ’ਤ ਨਿਰਭਰ ਹੋ ਸਕਦੇ ਹਨ।
ਉੱਪ-ਰਾਸ਼ਟਰਪਤੀ ਦਾ ਅਹੁਦਾ ਹਾਸਲ ਕਰਨ ਵਾਲੀ ਕਮਲਾ ਹੈਰਿਸ ਅਜਿਹੀ ਪਹਿਲੀ ਮਹਿਲਾ ਅਤੇ ਆਸ਼ਵੇਤ ਮਹਿਲਾ ਬਣ ਗਏ ਹਨ। ਇਹ ਜਾਤੀਵਾਦੀ ਨਾ-ਬਰਾਬਰੀ ਦੇ ਤਬਾਹਕੁੰਨ ਇਤਿਹਾਸ ਵਾਲੇ ਇਕ ਦੇਸ਼ ਲਈ ਵੱਡੀ ਪ੍ਰਾਪਤੀ ਹੈ। ਹਰ ਮਾਇਨੇ ’ਚ ਹੈਰਿਸ ਦਾ ਜਾਤੀ ਬੇਇਨਸਾਫੀ ਅਤੇ ਹੱਕਾਂ ਦੇ ਮੁੱਦਿਆਂ ਵਿਰੁੱਧ ਇਕ ਸੰਘਰਸ਼ ਭਰਿਆ ਕਰੀਅਰ ਰਿਹਾ ਹੈ। ਉਨ੍ਹਾਂ ਨੇ ਬਿਨਾਂ ਥੱਕੇ ਘਰੇਲੂ ਹਿੰਸਾ ਅਤੇ ਬਾਲ ਸ਼ੋਸ਼ਣ ਦੇ ਮਾਮਲਿਆਂ ਦੇ ਵਿਰੁੱਧ ਆਪਣੀ ਆਵਾਜ਼ ਉਠਾਈ ਹੈ।
ਆਪਣੇ ਚੋਣ ਪ੍ਰਚਾਰ ਦੇ ਦੌਰਾਨ ਕਮਲਾ ਆਮ ਤੌਰ ’ਤੇ ਆਪਣੀ ਮਾਂ ਸ਼ਿਆਮਲਾ ਗੋਪਾਲਨ ਦੀ ਗੱਲ ਕਰਦੀ ਸੀ, ਬ੍ਰੈੱਸਟ ਕੈਂਸਰ ’ਤੇ ਖੋਜ ਕਰਨ ਵਾਲੀ, ਜਿਨ੍ਹਾਂ ਦਾ 2009 ’ਚ ਦੇਹਾਂਤ ਹੋ ਗਿਆ ਸੀ। ਇਸ ਦੇ ਇਲਾਵਾ ਆਪਣੇ ਸ਼ਵੇਤ ਅਤੇ ਯਹੂਦੀ ਪਤੀ ਦੋਗਲਾਸ ਐੱਮਹਾਫ ਦੀ ਵੀ ਜਿਨ੍ਹਾਂ ਨੇ ਆਪਣੇ ਤੌਰ ’ਤੇ ਪਹਿਲੇ ‘ਸੈਕਿੰਡ ਜੈਂਟਲਮੈਨ’ ਦੇ ਤੌਰ ’ਤੇ ਇਤਿਹਾਸ ’ਚ ਥਾਂ ਬਣਾਈ ਹੈ।
ਇੱਥੇ ਯਾਦ ਰੱਖਣਾ ਜ਼ਰੂਰੀ ਹੈ ਕਿ ਕਿਵੇਂ ਹਜ਼ਾਰਾਂ ਮੀਲ ਦੂਰ ਤਾਮਿਲਨਾਡੂ ਦੇ ਥਿਰੂਵਰੂਰ ਜ਼ਿਲਾ ਦੇ ਉਨ੍ਹਾਂ ਦੇ ਪ੍ਰਾਚੀਨ ਪਿੰਡ ਥੁਲਾਸੇਂਥਿਪੁਰਮ ’ਚ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ। ਉਨ੍ਹਾਂ ਦੀ ਸਫਲਤਾ ਲਈ ਦੇਵੀ ਦਾ ਧੰਨਵਾਦ ਕਰਨ ਲਈ ਮੰਦਰ ’ਚ ਵਿਸ਼ੇਸ਼ ਪੂਜਾ ਕੀਤੀ।
ਜੋ ਬਾਈਡੇਨ- ਕਮਲਾ ਹੈਰਿਸ ਯੁੱਗ ਅਹੁਦਾ ਛੱਡ ਰਹੇ ਰਾਸ਼ਟਰਪਤੀ ਦੇ ਤਬਾਹਕੁੰਨ ਏਜੰਡੇ ਨੂੰ ਬਦਲਣਾ ਯਕੀਨੀ ਕਰੇਗਾ ਜੋ ਉਨ੍ਹਾਂ ਦੇ 4 ਸਾਲਾਂ ਦੀ ਰਾਜਨੀਤੀ ਦੀ ਵਿਸ਼ੇਸ਼ਤਾ ਰਹੀ ਹੈ। ਇਸ ਦੇ ਭਾਰਤ ਦੇ ਨਾਲ-ਨਾਲ ਅਮਰੀਕੀ ਭਾਰਤੀਆਂ ਲਈ ਬਹੁਤ ਮਾਇਨੇ ਹੋਣਗੇ। ਇਹ ਕਿਹਾ ਜਾ ਸਕਦਾ ਹੈ ਕਿ ਬਾਈਡੇਨ ਪ੍ਰਸ਼ਾਸਨ ਲਗਭਗ 1.10 ਕਰੋੜ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਲਈ ਇਕ ਨਵਾਂ ਰੋਡ ਮੈਪ ਮੁਹੱਈਆ ਕਰਵਾਵੇਗਾ। ਜਿਸ ’ਚ 5 ਲੱਖ ਤੋਂ ਵੱਧ ਭਾਰਤ ਤੋਂ ਹਨ। ਉਨ੍ਹਾਂ ਦੀ ਯੋਜਨਾ ਉੱਚ ਹੁਨਰਮੰਦ ਵੀਜ਼ਿਆਂ ਦੀ ਗਿਣਤੀ ’ਚ ਵਾਧਾ ਕਰਨ ਦੀ ਵੀ ਹੈ ਜਿਸ ’ਚ ਐੱਚ-1ਬੀ ਵੀਜ਼ਾ ਵਾਲਿਆਂ ਦੀਆਂ ਪਤਨੀਆਂ ਜਾਂ ਪਤੀਆਂ ਨੂੰ ਵੀ ਵਰਕ ਪਰਮਿਟ ਦੇਣ ਦੀ ਯੋਜਨਾ ਬਣਾ ਰਹੇ ਹਨ ਜਿਸ ਨੇ ਅਮਰੀਕਾ ’ਚ ਰਹਿ ਰਹੇ ਵੱਡੀ ਗਿਣਤੀ ’ਚ ਭਾਰਤੀ ਪਰਿਵਾਰਾਂ ’ਤੇ ਉਲਟ ਅਸਰ ਪਾਇਆ ਹੈ।
ਬਾਈਡੇਨ ਧਿਰ ਵੱਲੋਂ ਜਾਰੀ ਨੀਤੀ ਦਸਤਾਵੇਜ਼ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਪਰਿਵਾਰ ਅਧਾਰ ਪ੍ਰਵਾਸ ਦਾ ਸਮਰਥਨ ਕਰੇਗਾ ਅਤੇ ਅਮਰੀਕੀ ਪ੍ਰਵਾਸ ਪ੍ਰਣਾਲੀ ’ਚ ਕੇਂਦਰੀ ਨਿਯਮ ਦੇ ਤੌਰ ’ਤੇ ਪਰਿਵਾਰ ਦੇ ਏਕੀਕਰਨ ਨੂੰ ਸੁਰੱਖਿਅਤ ਕਰੇਗਾ। ਬਾਈਡੇਨ ਦੇ ਰਾਸ਼ਟਰਪਤੀ ਕਾਲ ’ਚ ਇਸ ਨਵੀਂ ਨੀਤੀ ਤੋਂ ਵੱਧ ਭਾਰਤੀਆਂ ਲਈ ਖੁਸ਼ੀ ਦੀ ਹੋਰ ਕਿਹੜੀ ਗੱਲ ਹੋ ਸਕਦੀ ਹੈ।
ਦਰਅਸਲ ਅਮਰੀਕਾ ’ਚ ਸੱਤਾ ਤਬਦੀਲੀ ਭਾਰਤੀ ਅਰਥਵਿਵਸਥਾ ਲਈ ਬਹੁਤ ਮਹੱਤਵ ਹੈ। ਸਟਾਕ ਮਾਰਕੀਟਸ ਦੇ ਇਲਾਵਾ ਭਾਰਤ- ਅਮਰੀਕਾ ਸਬੰਧਾਂ ’ਚ ਇਕ ਰਣਨੀਤਿਕ ਬਦਲਾਅ ਨਿਸ਼ਚਿਤ ਹੈ। ਅਮਰੀਕਾ ਉਨ੍ਹਾਂ ਕੁਝ ਦੇਸ਼ਾਂ ’ਚੋਂ ਇਕ ਹੈ ਜਿਨ੍ਹਾਂ ਨਾਲ ਭਾਰਤ ਚਾਲੂ ਖਾਤੇ ਦੇ ਅਧਿਸ਼ੇਸ਼ ਦਾ ਮਜ਼ਾ ਉਠਾ ਰਿਹਾ ਹੈ। ਕਹਿਣ ਦੀ ਲੋੜ ਨਹੀਂ ਕਿ ਭਾਰਤ ਅਮਰੀਕਾ ਤੋਂ ਦਰਾਮਦ ਦੇ ਮੁਕਾਬਲੇ ਉਸ ਨੂੰ ਵਧ ਬਰਾਮਦ ਕਰਦਾ ਹੈ।
ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਸਮੀਕਰਨ ਸਨ। ਤਸੱਲੀ ਵਾਲੀ ਗੱਲ ਇਹ ਹੈ ਕਿ ਮੋਦੀ ਨੇ ਬਾਈਡੇਨ ਪ੍ਰਸ਼ਾਸਨ ਦੇ ਨਾਲ ਭਾਰਤ ਦੇ ਸਬੰਧ ਹੋਰ ਮਜ਼ਬੂਤ ਕਰਨ ਲਈ ਪਹਿਲਾਂ ਹੀ ਹਾਂ ਪੱਖੀ ਨਜ਼ਰੀਆ ਪੇਸ਼ ਕੀਤਾ ਹੈ। ਹਾਲਾਂਕਿ ਬਹੁਤ ਕੁਝ ਬਾਈਡੇਨ ਦੇ ਚੀਨ ਦੇ ਪ੍ਰਤੀ ਨਜ਼ਰੀਏ ’ਤੇ ਨਿਰਭਰ ਕਰੇਗਾ। ਇਹ ਕੋਈ ਰਹੱਸ ਨਹੀਂ ਕਿ ਟਰੰਪ ਨੇ ਚੀਨ ਦੇ ਪ੍ਰਤੀ ਸਖਤ ਨੀਤੀਆਂ ਅਪਣਾਈਆਂ ਜਿਸ ਦਾ ਲਾਭ ਮੋਦੀ ਦੇ ਭਾਰਤ ਨੂੰ ਹੋਇਆ।
ਪਰ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਬਾਈਡੇਨ ਚੀਨ ਦੇ ਪ੍ਰਤੀ ਵੱਧ ਮਿੱਤਰਤਾਪੂਰਨ ਨਜ਼ਰੀਆ ਅਪਣਾਉਂਦੇ ਹਨ? ਫਿਲਹਾਲ ਅਸੀਂ ਇਸ ਬਾਰੇ ਯਕੀਨਨ ਨਹੀਂ ਹੋ ਸਕਦੇ। ਅਸੀਂ ਇਸ ਬਾਰੇ ਵੀ ਨਿਸ਼ਚਿਤ ਨਹੀਂ ਹੋ ਸਕਦੇ ਕਿ ਬਾਈਡੇਨ-ਕਮਲਾ ਪ੍ਰਸ਼ਾਸਨ ਕਸ਼ਮੀਰ, ਮਨੁੱਖੀ ਹੱਕਾਂ ਅਤੇ ਨਾਗਰਿਕ ਸੋਧ ਕਾਨੂੰਨ ਆਦਿ ਮੁੱਦਿਆਂ ਨੂੰ ਲੈ ਕੇ ਕੀ ਰੁਖ ਅਪਣਾਉਂਦਾ ਹੈ।
ਅਸ ੀਂ ਜਾਣਦੇ ਹਾਂ ਕਿ ਬਾਈਡੇਨ-ਹੈਰਿਸ ਕੰਪੇਨ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਨੂੰ ਕਸ਼ਮੀਰ ’ਚ ਮਨੁੱਖੀ ਹੱਕ ਅਤੇ ਸਿਆਸੀ ਹੱਕ ਬਹਾਲ ਕਰਨੇ ਚਾਹੀਦੇ ਹਨ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਕਥਿਤ ਤੌਰ ’ਤੇ ਸ਼੍ਰੀਮਤੀ ਹੈਰਿਸ ਨੇ ਕਿਹਾ ਸੀ ਕਿ ਅਸੀਂ ਸਭ ਕੁਝ ਦੇਖ ਰਹੇ ਹਾਂ। ਜਿੱਥੋਂ ਤੱਕ ਨਵੀਂ ਦਿੱਲੀ ਦੀ ਗੱਲ ਹੈ ਤਾਂ ਇਸ ਦੇ ਸਾਹਮਣੇ ਸਰਵੋਤਮ ਦੀ ਆਸ ਕਰਨ ਦੇ ਇਲਾਵਾ ਹੋਰ ਕੋਈ ਬਦਲ ਨਹੀਂ ਹੈ। ਬਾਈਡੇਨ-ਹੈਰਿਸ ਸ਼ਾਸਨ ਦੇ ਦੌਰਾਨ ਭਾਰਤ ਦੇ ਨੀਤੀ ਘਾੜਿਆਂ ਦੇ ਲਈ ਇਕ ਵੱਡੀ ਚੁਣੌਤੀ ਹੋਵੇਗੀ। ਉਨ੍ਹਾਂ ਨੇ ਮਹੱਤਵਪੂਰਨ ਮੁੱਦਿਅਾਂ ’ਤੇ ਆਪਣੀ ਨੀਤੀਆਂ ’ਚ ਹੋ ਰਹੀ ਤਬਦੀਲੀ ਅਤੇ ਵਤੀਰੇ ’ਤੇ ਕਰੀਬੀ ਨਜ਼ਰ ਰੱਖਣ ਦੀ ਲੋੜ ਹੈ।