ਕੀ ਵਿਰੋਧੀ ਧਿਰ ਦੇ ਤੌਰ ’ਤੇ ਕਾਂਗਰਸ ਦੀ ਮੌਤ ਹੋਵੇਗੀ

03/20/2020 2:07:14 AM

ਯਸ਼ਵੰਤ ਸਿਨਹਾ

ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ’ਤੇ ਸੰਕਟ ਮੰਡਰਾਅ ਰਿਹਾ ਹੈ ਪਰ ਮੈਂ ਕਾਂਗਰਸ ਨੂੰ ਇਕ ਅਣਚਾਹੀ ਸਲਾਹ ਦੇਣੀ ਚਾਹੁੰਦਾ ਹਾਂ। ਭਾਵੇਂ ਕੋਈ ਇਸ ਨੂੰ ਪਸੰਦ ਕਰੇ ਜਾਂ ਨਾ ਕਰੇ। ਜਿਓਤਿਰਾਦਿੱਤਿਆ ਸਿੰਧੀਆ ਦੇ ਕਾਂਗਰਸ ਨੂੰ ਛੱਡਣ ਦੇ ਬਾਅਦ ਕਾਂਗਰਸ ਦੀ ਕਿਸਮਤ ਡਾਵਾਂਡੋਲ ਹੋ ਗਈ ਹੈ। ਕਾਂਗਰਸ ਭਾਜਪਾ ਦੇ ਇਲਾਵਾ ਇਕੋ-ਇਕ ਰਾਸ਼ਟਰੀ ਪਾਰਟੀ ਹੈ। ਕਾਂਗਰਸ ਅੱਜਕਲ ਸੰਕਟ ਦੇ ਦੌਰ ’ਚੋਂ ਲੰਘ ਰਹੀ ਹੈ ਅਤੇ ਸਿੰਧੀਆ ਦਾ ਭਾਜਪਾ ’ਚ ਸ਼ਾਮਲ ਹੋਣਾ ਕਾਂਗਰਸ ਦੇ ਜ਼ਖਮ ਨੂੰ ਹੋਰ ਡੂੰਘਾ ਕਰ ਗਿਆ। ਇਹ ਜ਼ਖਮ ਹੋਰ ਡੂੰੰਘਾ ਹੋ ਜਾਵੇਗਾ ਜੇਕਰ ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਡਿਗ ਜਾਂਦੀ ਹੈ ਤਾਂ ਕਾਂਗਰਸ ਦੀ ਹਾਲਤ ਇਸ ਗੱਲ ਤੋਂ ਵੀ ਸਪੱਸ਼ਟ ਹੈ ਕਿ ਉਸ ਦਾ ਕਿਸੇ ਵੀ ਸਹਿਯੋਗੀ ਪਾਰਟੀ ਨੇ ਰਾਜ ਸਭਾ ਚੋਣਾਂ ਨੂੰ ਲੈ ਕੇ ਸਾਥ ਨਹੀਂ ਦਿੱਤਾ। ਲੋਕ ਸਭਾ ਚੋਣਾਂ ਦੇ ਬਾਅਦ ਰਾਹੁਲ ਗਾਂਧੀ ਦਾ ਬਤੌਰ ਪਾਰਟੀ ਪ੍ਰਧਾਨ ਤੋਂ ਅਸਤੀਫਾ ਦੇਣ ਦਾ ਮੈਂ ਸਵਾਗਤ ਕਰਦਾ ਹਾਂ। ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਗਾਂਧੀ ਪਰਿਵਾਰ ’ਚੋਂ ਕੋਈ ਵਿਅਕਤੀ ਇਸ ਅਹੁਦੇ ਨੂੰ ਨਹ ੀਂ ਭਰੇਗਾ ਪਰ ਮਾੜੀ ਕਿਸਮਤ ਸੋਨੀਆ ਗਾਂਧੀ ਅੰਤ੍ਰਿਮ ਪ੍ਰਧਾਨ ਬਣੀ। ਆਰਜ਼ੀ ਪ੍ਰਬੰਧ ਨੂੰ ਹੀ ਚਲਣ ਦਿੱਤਾ ਗਿਆ। ਮੇਰਾ ਅਜਿਹਾ ਮੰਨਣਾ ਹੈ ਕਿ ਬਚਣ ਲਈ ਰਾਸ਼ਟਰੀ ਵਿਰੋਧੀ ਧਿਰ ਦੇ ਤੌਰ ’ਤੇ ਕਾਂਗਰਸ ਦੀ ਮੌਤ ਹੋਵੇਗੀ। ਅਜਿਹੇ ਕਈ ਵਿਅਕਤੀ ਹਨ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਕਾਂਗਰਸ ਪਾਰਟੀ ਅੱਜ ਵਿਰੋਧੀ ਧਿਰ ਦੀ ਏਕਤਾ ਵਿਚ ਬਹੁਤ ਵੱਡਾ ਅੜਿੱਕਾ ਹੈ।

ਮੈਂ ਇਥੇ ਕੁਝ ਸੁਝਾਅ ਦੇਣੇ ਚਾਹੁੰਦਾ ਹਾਂ :

* ਕਾਂਗਰਸ ਨੂੰ ਪਾਰਟੀ ਪ੍ਰਧਾਨ ਦੀ ਚੋਣ ਦੀ ਸਾਰਨੀ ਦਾ ਐਲਾਨ ਤਤਕਾਲੀਨ ਕਰ ਦੇਣਾ ਚਾਹੀਦਾ। ਇਹ ਸਭ ਦੋ ਮਹੀਨਿਆਂ ਦੇ ਅੰਦਰ ਹੀ ਹੋਣਾ ਚਾਹੀਦਾ ਹੈ, ਜੇਕਰ ਇਸ ਤੋਂ ਪਹਿਲਾਂ ਸੰਭਵ ਨਾ ਹੋਵੇ।

* ਕਾਂਗਰਸ ਪਰਿਵਾਰ ਨੂੰ ਸਪੱਸ਼ਟ ਤੌਰ ’ਤੇ ਐਲਾਨ ਕਰਨਾ ਚਾਹੀਦਾ ਹੈ ਕਿ ਇਸ ਦਾ ਕੋਈ ਵੀ ਮੈੈੈਂਬਰ ਇਸ ਅਹੁਦੇ ਲਈ ਮੁਹੱਈਆ ਨਹੀਂ ਹੋਵੇਗਾ।

* ਪਾਰਟੀ ਪ੍ਰਧਾਨ ਦੀ ਚੋਣ ਗੈਰ-ਗਾਂਧੀ ਪਰਿਵਾਰ ਨਾਲ ਜਿੱਤੀ ਜਾਵੇ, ਜੋ ਪਾਰਟੀ ਨੂੰ ਪੂਰੇ ਕਾਰਜਕਾਲ ਲਈ ਚਲਾਵੇ।

* ‘ਇਕ ਵਿਅਕਤੀ ਇਕ ਅਹੁਦਾ’ ਦੇ ਨਿਯਮ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਇਹ ਆਪਣੇ ਆਪ ਉਨ੍ਹਾਂ ਵਿਅਕਤੀਆਂ ਨੂੰ ਬਾਹਰ ਦਾ ਰਸਤਾ ਦਿਖਾਏਗਾ ਜੋ ਸੂਬਾ ਸਰਕਾਰਾਂ , ਸੰਸਦ ਜਾਂ ਫਿਰ ਵਿਧਾਨ ਸਭਾ ’ਚ ਅਹੁਦੇ ’ਤੇ ਬਿਰਾਜਮਾਨ ਹਨ।

* ਨਵਾਂ ਪਾਰਟੀ ਪ੍ਰਧਾਨ ਆਪਣੀ ਟੀਮ ਨੂੰ ਚੁਣਨ ’ਚ ਆਜ਼ਾਦ ਹੋਵੇ, ਜਿਸ ਵਿਚ ਨੌਜਵਾਨ ਅਤੇ ਤਜਰਬੇਕਾਰ ਨੇਤਾ ਸ਼ਾਮਲ ਹੋਣ।

* ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਅਹੁਦੇ ’ਤੇ ਬਿਰਾਜਮਾਨ ਹੋਣ ਤੋਂ ਰੋਕਿਆ ਜਾਵੇ। ਇਹ ਚੰਗਾ ਹੋਵੇਗਾ ਕਿ ਉਹ ਵਰਕਿੰਗ ਕਮੇਟੀ ਦੇ ਮੈਂਬਰ ਹੋਣ।

* ਅਜਿਹੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਵੀ ਹੋਵੇ ਜਿਸ ਨਾਲ ਕਾਂਗਰਸ ਨਾਲ ਜੁੜੀਆਂ ਸਾਰੀਆਂ ਪਾਰਟੀਆਂ ਦਾ ਰਲੇਵਾਂ ਹੋਵੇ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਇਸ ਰਲੇਵੇਂ ਨਾਲ ਕਾਂਗਰਸੀ ਮੈਂਬਰ ਨੂੰ ਮਿਲ ਜਾਵੇਗਾ।

ਕਾਂਗਰਸ ’ਚ ਸ਼ਾਮਲ ਹੋਣ ਵਾਲੇ ਨੇਤਾਵਾਂ ਨੂੰ ਪਾਰਟੀ ਵਿਚ ਅਹਿਮ ਅਹੁਦੇ ਦਿੱਤੇ ਜਾਣ ਜੋ ਕਿ ਭਾਵੇਂ ਸੰਗਠਨ ਵਿਚ ਹੋਣ ਜਾਂ ਫਿਰ ਵਿਧਾਨ ਸਭਾਵਾਂ ਵਿਚ ਹੋਣ, ਜਿਥੇ ਪਾਰਟੀ ਦੀ ਹਾਜ਼ਰੀ ਹੈ।

ਕੀ ਇਹ ਨੁਸਖਾ ਆਦਰਸ਼ਵਾਦੀ ਦਿਸਦਾ ਹੈ? ਅਸਾਧਾਰਨ ਸਮਾਂ ਕੁਝ ਅਸਾਧਾਰਨ ਉਪਾਅ ਚਾਹੁੰਦਾ ਹੈ। ਪਿਛਲੀਆਂ ਲੋਕ ਸਭਾ ਚੋਣ ਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਸੀ, ਨਾ ਕਿ ਭਾਜਪਾ ਦੀ। ਇਸ ਤਰ੍ਹਾਂ ਹਾਲ ਹੀ ਦੀਆਂ ਦਿੱਲੀ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਜਿੱਤ ਸੀ ਨਾ ਕਿ ਆਮ ਆਦਮੀ ਪਾਰਟੀ ਦੀ। ਭਾਰਤ ਵਿਚ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਮੁਕੰਮਲ ਤੌਰ ’ਤੇ ਪ੍ਰਧਾਨਗੀ ਬਣ ਕੇ ਰਹਿ ਗਈਆਂ। ਕਿਸੇ ਪਾਰਟੀ ਜਾਂ ਫਿਰ ਗਠਜੋੜ ਨੂੰ ਉਸ ਸਮੇਂ ਤੱਕ ਮੌਕਾ ਨਹੀਂ ਮਿਲਦਾ ਜਦ ਤੱਕ ਇਹ ਵੋਟਰਾਂ ਦੇ ਸਾਹਮਣੇ ਕੋਈ ਪ੍ਰਵਾਨਿਤ ਚਿਹਰਾ ਪੇਸ਼ ਨਹੀਂ ਕਰ ਲੈਂਦੀ। ਕੇਂਦਰ ਵਿਚ ਸੱਤਾਧਾਰੀ ਪਾਰਟੀ ਨੂੰ ਇਸ ਗੱਲ ਦਾ ਬੜਾ ਫਾਇਦਾ ਮਿਲਿਆ। ਹੁਣ ਸਵਾਲ ਹੈ ਕਿ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਅਜਿਹੇ ਸੁਝਾਵਾਂ ਨੂੰ ਮੰਨੇਗਾ ਜਾਂ ਫਿਰ ਕੋਈ ਕਾਂਗਰਸੀ ਆਗੂ ਜਾਂ ਨੇਤਰੀ ਇਸ ਗੱਲ ਲਈ ਰਾਜ਼ੀ ਹੋਵੇਗੀ।


Bharat Thapa

Content Editor

Related News