2024 ਦੀ ਚੋਣ ਜੰਗ ਕਿਹੋ ਜਿਹੀ ਹੋਵੇਗੀ

09/21/2019 1:23:57 AM

ਐੱਸ. ਵੈਸ਼ਣਵ

ਮੁੜ ਸੰਗਠਿਤ ਚੋਣਾਂ ਦੇਸ਼ ਦੀ ਸਿਆਸੀ ਗਤੀਸ਼ੀਲਤਾ ’ਚ ਇਕ ਢਾਂਚਾਤਮਕ ਟੁੱਟਣ ਅਤੇ ਸਿਆਸੀ ਮੁਕਾਬਲੇ ਦੇ ਇਕ ਨਵੇਂ ਯੁੱਗ ਦਾ ਸੰਕੇਤ ਦਿੰਦੀਆਂ ਹਨ। ਉਹ ਸਿਆਸੀ ਭੂਗੋਲ ’ਚ ਬਦਲਾਅ, ਪੁਰਾਣੀਆਂ ਸਿਆਸੀ ਮਾਨਤਾਵਾਂ ਦੇ ਖਤਮ ਹੋਣ ਅਤੇ ਨਵੇਂ ਨਿਰਮਾਣ ਦਾ ਸੰਕੇਤ ਦਿੰਦੀਆਂ ਹਨ। 1980 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ, ਜਿਨ੍ਹਾਂ ਨੇ ਗੋਰਿਆਂ, ਮਜ਼ਦੂਰ ਵਰਗ, ‘ਰੀਗਨ ਡੈਮੋਕ੍ਰੇਟਸ’ ਦਾ ਨਿਰਮਾਣ ਕੀਤਾ, ਇਸ ਦੀ ਇਕ ਠੇਠ ਉਦਾਹਰਣ ਹੈ।

ਮੁੜ ਜਥੇਬੰਦਕ ਚੋਣਾਂ ਦਾ ਇਕ ਪਾਰਟੀ ਪ੍ਰਣਾਲੀ ’ਤੇ ਪ੍ਰਭਾਵ ਵਿਸ਼ੇਸ਼ ਤੌਰ ’ਤੇ ਲੰਮੇ ਸਮੇਂ ਦੇ ਲਾਭਾਂ ਤੋਂ ਸਪੱਸ਼ਟ ਹੁੰਦਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ 2019 ਦੀਆਂ ਚੋਣਾਂ ਦੀ ਸ਼ਾਨਦਾਰ ਜਿੱਤ ਨੇ ਕੋਈ ਸ਼ੱਕ ਨਹੀਂ ਛੱਡਿਆ ਕਿ 2014 ਭਾਰਤੀ ਰਾਜਨੀਤੀ ’ਚ ਇਕ ਨਵੇਂ ਯੁੱਗ ਦਾ ਅਗਰਦੂਤ ਸੀ। ਮੁੜ ਜਥੇਬੰਦਕ ਚੋਣਾਂ ਵਿਸ਼ੇਸ਼ ਤੌਰ ’ਤੇ ਵਿਰੋਧੀ ਪਾਰਟੀਆਂ ਨੂੰ ਆਤਮ-ਮੰਥਨ ਅਤੇ ਜੇਤੂਆਂ ’ਚੋਂ ਇਕ ਆਤਮ-ਸੰਤੁਸ਼ਟੀ ਦੀ ਭਾਵਨਾ ਲਈ ਪ੍ਰੇਰਿਤ ਕਰਦੀਆਂ ਹਨ। ਭਾਰਤ ’ਚ ਇਕ ਪਾਰਟੀ ਨੇ ਚੋਣਾਂ ਤੋਂ ਬਾਅਦ ਇਕ ਵਿਆਪਕ ਸਮੀਖਿਆ ਕਰਦੇ ਹੋਏ ਆਪਣੀ ਉਮੀਦ ਤੋਂ ਘੱਟ ਕਾਰਗੁਜ਼ਾਰੀ ਦੇ ਕਾਰਨਾਂ ਨੂੰ ਲੱਭਿਆ ਅਤੇ ਬਿਹਤਰ ਨਤੀਜੇ ਦੇਣ ਲਈ ਇਕ ਨਵੀਂ ਪ੍ਰਣਾਲੀ ਦੀ ਸਥਾਪਨਾ ਕੀਤੀ। ਸੰਯੋਗ ਨਾਲ ਇਹ ਪਾਰਟੀ ਜੇਤੂ ਹੈ, ਨਾ ਕਿ ਹਾਰੀ ਹੋਈ।

ਜੇਕਰ ਕਿਸੇ ਨੇ ਰਾਸ਼ਟਰੀ ਪੱਧਰ ਦੀ ਰਾਜਨੀਤੀ ਨੂੰ ਇਕ ਵਾਕ ’ਚ ਸਮੇਟਣਾ ਹੋਵੇ ਤਾਂ ਉਹ ਇਹ ਹੋਵੇਗਾ : ਦੂਸਰੇ ਕਾਰਜਕਾਲ ਵਿਚ 100 ਦਿਨ, ਭਾਜਪਾ 2024 ’ਚ ਤੀਜੀ ਵਾਰ ਲੋਕ-ਫਤਵਾ ਹਾਸਿਲ ਕਰਨ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜਦਕਿ ਕਾਂਗਰਸ ਅਜੇ ਵੀ 2014 ਵਿਚ ਮਿਲੀ ਹਾਰ ਤੋਂ ਉੱਭਰਨ ਦਾ ਯਤਨ ਕਰ ਰਹੀ ਹੈ। 2019 ਦੀ ਦੌੜ ਦੀ ਧੂੜ ਬੈਠਣ ਤੋਂ ਪਹਿਲਾਂ ਹੀ ਅਗਸਤ ਦੇ ਸ਼ੁਰੂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਕਹਿ ਦਿੱਤਾ ਕਿ ਜੋ ਤੁਸੀਂ ਗੁਆਇਆ ਹੈ, ਉਸ ਨੂੰ ਜਿੱਤਣ ਲਈ ਸਖਤ ਮਿਹਨਤ ਜਾਰੀ ਰੱਖੋ। ਆਪਣੇ ਵਿਰੋਧੀਆਂ ’ਤੇ ਜਿੱਤ ਹਾਸਿਲ ਕਰੋ ਅਤੇ ਹੁਣੇ ਤੋਂ 2024 ਦੀਆਂ ਚੋਣਾਂ ਜਿੱਤਣ ਲਈ ਧਿਆਨ ਕੇਂਦ੍ਰਿਤ ਕਰੋ।

ਨਿਸ਼ਚਿਤ ਤੌਰ ’ਤੇ ਭਾਜਪਾ ਦੱਖਣੀ ਭਾਰਤ ’ਚ ਆਪਣੀ ਉਤਸ਼ਾਹਜਨਕ ਕਾਰਗੁਜ਼ਾਰੀ ਦੇ ਬਾਵਜੂਦ ਪ੍ਰੇਸ਼ਾਨੀ ’ਚ ਹੈ। ਕਰਨਾਟਕ ਵਿਚ ਇਹ ਸੱਤਾ ਤੋਂ ਬਾਹਰ ਰਹਿ ਗਈ, ਜਦਕਿ ਤੇਲੰਗਾਨਾ ਵਿਚ ਇਸ ਨੇ 4 ਸੀਟਾਂ ਝਟਕ ਲਈਆਂ। ਆਂਧਰਾ ਪ੍ਰਦੇਸ਼ ਵਿਚ ਭਾਜਪਾ ਦੀ ਵੋਟ ਹਿੱਸੇਦਾਰੀ ਇਕ ਫੀਸਦੀ ਤੋਂ ਵੀ ਹੇਠਾਂ ਡਿੱਗ ਗਈ। ਕੇਰਲ ਵਿਚ ਭਾਜਪਾ ਕੋਈ ਬਦਲਾਅ ਕਰਨ ’ਚ ਅਸਫਲ ਰਹੀ ਅਤੇ ਇਹ ਸਭ ਸਬਰੀਮਾਲਾ ਮਾਮਲੇ ਦੇ ਬਾਵਜੂਦ ਸੀ, ਜਿਸ ਨਾਲ ਪਾਰਟੀ ਨੂੰ ਹਿੰਦੂ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਦੀ ਆਸ ਸੀ। ਘਬਰਾਉਣ ਦੀ ਬਜਾਏ ਪਾਰਟੀ ਨੇ ਇਕ ਨਵੀਂ ‘ਦੱਖਣੀ ਰਣਨੀਤੀ’ ਦੇ ਪਹੀਆਂ ਨੂੰ ਰਫਤਾਰ ਪ੍ਰਦਾਨ ਕੀਤੀ, ਜਿਸ ਨਾਲ ਇਸ ਨੂੰ ਆਸ ਹੈ ਕਿ 2024 ’ਚ ਲਾਭ ਹਾਸਿਲ ਹੋਵੇਗਾ। ਮੌਜੂਦਾ ਸਮੇਂ ਦੱਖਣ ਨੂੰ ਭਗਵਾ ਰੰਗ ’ਚ ਰੰਗਣਾ ਇਕ ਸੁਪਨੇ ਵਾਂਗ ਲੱਗਦਾ ਹੈ। ਭਾਜਪਾ ਵਲੋਂ ਪੱਛਮੀ ਬੰਗਾਲ ਵਿਚ 18 ਸੀਟਾਂ ਅਤੇ 40 ਫੀਸਦੀ ਵੋਟ ਹਿੱਸੇਦਾਰੀ ਜਿੱਤਣ ਦੀ ਗੱਲ ਵੀ ਕਿਸੇ ਸਮੇਂ ਅਜੀਬ ਲੱਗਦੀ ਸੀ ਪਰ ਇਹ ਮੁਕਾਮ ਹਾਸਿਲ ਕਰ ਲਿਆ ਗਿਆ।

ਜਿੱਥੇ ਸਿਆਸੀ ਵਿਗਿਆਨੀ ਉਨ੍ਹਾਂ ਕਾਰਕਾਂ ’ਤੇ ਵਾਦ-ਵਿਵਾਦ ਕਰ ਰਹੇ ਹਨ, ਜਿਨ੍ਹਾਂ ਨੇ ਭਾਜਪਾ ਦੀ 2019 ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ, ਉਥੇ ਇਸ ਗੱਲ ’ਚ ਕੋਈ ਵਿਵਾਦ ਨਹੀਂ ਹੈ ਕਿ ਪਾਰਟੀ, ਜਿਸ ਨੂੰ ਸੰਘ ਪਰਿਵਾਰ ਦਾ ਸਮਰਥਨ ਹਾਸਿਲ ਹੈ, ਵੋਟਰਾਂ ਨੂੰ ਇਹ ਮਨਾਉਣ ’ਚ ਸਫਲ ਰਹੀ ਕਿ ਗੈਸ ਕੁਨੈਕਸ਼ਨ ਤੋਂ ਲੈ ਕੇ ਬਿਜਲੀ ਦੀ ਨਿਯਮਿਤ ਸਪਲਾਈ ਤਕ ਕੋਈ ਵੀ ਅਸਥਾਈ ਰਾਹਤ ਸਿਰਫ ਇਕ ਵਿਅਕਤੀ ਦੇ ਹੀ ਕਾਰਨ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨ ਲਈ ਪਾਰਟੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਨਾਲ ਆਪਣੇ ਤਾਲਮੇਲ ਨੂੰ ਮਜ਼ਬੂਤ ਬਣਾ ਰਹੀ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਸੰਘ ਆਪਣੇ ਸਿਆਸੀ ਸਹਿਯੋਗੀਆਂ ਵਿਚਾਲੇ ਜ਼ਮੀਨੀ ਪੱਧਰ ’ਤੇ ਸਬੰਧ ਮਜ਼ਬੂਤ ਬਣਾਉਣ ਲਈ ਹਰੇਕ ਜ਼ਿਲੇ ਵਿਚ ਸੰਗਠਨ ਮੰਤਰੀਆਂ ਦੀ ਨਿਯੁਕਤੀ ਕਰੇਗਾ।

ਕਾਂਗਰਸ ਦੇ ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਆਪਣੀ ਅੰਤਿਮ ਲੜਾਈ ਲੜ ਰਹੇ ਜਨਰਲਾਂ ਵਾਂਗ ਚਿੜ੍ਹੇ ਹੋਏ ਕਾਂਗਰਸੀ ਨੇਤਾ ਨਿਯਮਿਤ ਤੌਰ ’ਤੇ ਰਾਸ਼ਟਰਪਤੀ ਚੋਣਾਂ ਲਈ ਆਮ ਸਹਿਮਤੀ ਦੀ ਗੱਲ ਤੋਂ ਇਨਕਾਰ ਕਰਦੇ ਰਹੇ। ਉਹ ਜ਼ੋਰ ਦੇ ਰਹੇ ਸਨ ਕਿ ਭਾਰਤ ਇਕ ਸੰਸਦੀ ਪ੍ਰਣਾਲੀ ਹੈ, ਜਿਸ ਵਿਚ ਬਹੁਮਤ ਹਾਸਿਲ ਕਰਨ ਵਾਲਾ ਗੱਠਜੋੜ ਬਾਅਦ ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਆਪਣੇ ਚਿਹਰੇ ਬਾਰੇ ਫੈਸਲਾ ਲੈਂਦਾ ਹੈ।

ਰਾਹੁਲ ਗਾਂਧੀ ਦੇ ਅਚਾਨਕ ਦੌੜ ’ਚੋਂ ਬਾਹਰ ਹੋਣ ਤੋਂ ਬਾਅਦ ਕਾਂਗਰਸ ਕੋਲ ਅੰਦਰੋਂ ਇਕ ਇਨਕਲਾਬ ਪੈਦਾ ਕਰਨ ਦਾ ਸੁਨਹਿਰੀ ਮੌਕਾ ਸੀ। ਇਸ ਗੱਲ ’ਤੇ ਜ਼ੋਰ ਦੇ ਕੇ ਕਿ ਸੋਨੀਆ ਗਾਂਧੀ ਮੁੜ ਪ੍ਰਧਾਨ ਦਾ ਅਹੁਦਾ ਸੰਭਾਲੇ, ਕਾਂਗਰਸ ਦੇ ਬੌਸਿਜ਼ ਨੇ ਅਜਿਹੀ ਕਿਸੇ ਵੀ ਆਸ ਦਾ ਗਲਾ ਘੁੱਟ ਦਿੱਤਾ। ਇਹ ਇਸ ਗੱਲ ਨੂੰ ਸਵੀਕਾਰ ਕਰਨਾ ਹੈ ਕਿ ਕਾਂਗਰਸ ਆਪਣੀ ਪਰਿਭਾਸ਼ਿਤ ਵਿਸ਼ੇਸ਼ਤਾ ਵਿਚ ਉਲਝ ਕੇ ਰਹਿ ਗਈ ਹੈ : ਅਤੀਤ ਵਿਚ ਵੰਸ਼ ਦੀ ਸਰਵਉੱਚਤਾ ਨੇ ਪਾਰਟੀ ਨੂੰ ਬੰਨ੍ਹੀ ਰੱਖਿਆ ਹੈ ਪਰ ਭਵਿੱਖ ਵਿਚ ਇਸ ਦੇ ਪੁਨਰ ਜਨਮ ਨੂੰ ਵੀ ਸੀਮਤ ਕਰ ਦਿੱਤਾ।

ਵਿਚਾਰਾਂ ਦੀ ਲੜਾਈ ਵਿਚ ਭਾਜਪਾ ਨੇ ਕਾਂਗਰਸ ਨੂੰ ਦਰਕਿਨਾਰ ਕਰ ਦਿੱਤਾ ਹੈ, ਜਿਵੇਂ ਕਿ ਕਿਸੇ ਨੇ ਕਿਹਾ ਹੈ ਕਿ ਭਾਜਪਾ ਦਾ ਵਿਚਾਰਕ ਨਾਇਕਤਵ ਰਾਸ਼ਟਰਵਾਦ ਅਤੇ ਨਵੇਂ ਲੋਕ-ਕਲਿਆਣਵਾਦ ਦੇ ਆਧਾਰ ’ਤੇ ਬਣਿਆ ਹੈ। ਕਾਂਗਰਸ ਵਲੋਂ ਬਹੁਤ ਪਹਿਲਾਂ ਵਧਾਈ ਗਈ ਨਹਿਰੂਵੀਅਨ ਧਰਮ ਨਿਰਪੱਖਤਾ ਦੇ ਬ੍ਰਾਂਡ ਨੂੰ ਲੈਣ ਵਾਲੇ ਬਹੁਤ ਘੱਟ ਲੋਕ; ਭਾਜਪਾ ਵਲੋਂ ਘੱਟਗਿਣਤੀਆਂ ਨੂੰ ਖੁਸ਼ ਕਰਨ ਦੀ ਨੀਤੀ ਨਾਲ ਧਰਮ ਨਿਰਪੱਖਤਾ ਦੀ ਬਰਾਬਰੀ ਕਰਨ ਦੇ ਯਤਨਾਂ ਨੇ ਕਾਂਗਰਸ ਦੀ ਮੌਕਾਪ੍ਰਸਤੀ ਨੂੰ ਡੂੰਘੀ ਸੱਟ ਮਾਰੀ ਹੈ। ਹੋ ਸਕਦਾ ਹੈ ਕਿ ਧਰਮ ਨਿਰਪੱਖਤਾ ਦੇ ਪੱਖ ਵਿਚ ਇਕ ਮੌਨ ਬਹੁਮਤ ਹੋਵੇ ਪਰ ਉਸ ਤਰ੍ਹਾਂ ਦਾ ਨਹੀਂ, ਜਿਹੋ ਜਿਹਾ ਅਤੀਤ ’ਚ ਸੀ। ਇਸ ਤੋਂ ਵੀ ਵੱਧ, ਭਾਜਪਾ ਕਿਸੇ ਸਮੇਂ ਕਾਂਗਰਸ ਦੇ ਅਧਿਕਾਰ ਵਾਲੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਨਵਾਂ ਰੂਪ ਦੇ ਕੇ ਪੇਸ਼ ਕਰਨ ’ਚ ਸਫਲ ਰਹੀ ਹੈ। ਕਾਂਗਰਸ ਸਿਰਫ ਦੰਦ ਕਚੀਚ ਕੇ ਭਾਜਪਾ ’ਤੇ ਉਸ ਦੇ ਵਿਚਾਰਾਂ ਨੂੰ ਚੋਰੀ ਕਰਨ ਦਾ ਦੋਸ਼ ਲਾ ਸਕਦੀ ਹੈ। (ਹਿੰ. ਟਾ.)


Bharat Thapa

Content Editor

Related News