ਮਰਦ ਪ੍ਰਧਾਨ ਵਿਸ਼ਵ ਰਚੀ ਰਾਖਾ

Wednesday, Mar 03, 2021 - 03:07 AM (IST)

ਮਰਦ ਪ੍ਰਧਾਨ ਵਿਸ਼ਵ ਰਚੀ ਰਾਖਾ

ਡਾ. ਵੇਦਪ੍ਰਤਾਪ ਵੈਦਿਕ 
ਅਸੀਂ ਕਿੰਨ ਢੋਂਗੀ ਹਾਂ? ਅਸੀਂ ਫੜ੍ਹਾਂ ਤਾ ਮਾਰਦੇ ਹਾਂ ਕਿ ਸਾਡੇ ਭਾਰਤ ’ਚ ਨਾਰੀ ਦੀ ਪੂਜਾ ਹੁੰਦੀ ਹੈ। ਨਾਰੀ ਦੀ ਪੂਜਾ ’ਚ ਹੀ ਦੇਵਤਾ ਵਸਦੇ ਹਨ। ‘ਯਤਰ ਨਾਰਯਾਸਤੂ ਪੂਜਯੰਤੇ ਤਤਰ ਰਮੰਤੇ ਤਤਰ ਦੇਵਤਾ :।’’ ਹੁਣੇ ਜਿਹੇ ਵਿਸ਼ਵ ਬੈਂਕ ਦੀ ਇਕ ਰਿਪੋਰਟ ਆਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਨਾਰੀ ਦੀ ਪੂਜਾ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ, ਉਸ ਨੂੰ ਮਰਦ ਦੇ ਬਰਾਬਰ ਦਾ ਦਰਜਾ ਦੇਣ ’ਚ ਵੀ ਭਾਰਤ ਦਾ ਨੰਬਰ 123ਵਾਂ ਹੈ। ਇਸ ਦਾ ਭਾਵ ਇਹ ਹੈ ਕਿ ਦੁਨੀਆ ਦੇ 122 ਦੇਸ਼ਾਂ ’ਚ ਔਰਤਾਂ ਦੀ ਹਾਲਤ ਭਾਰਤ ਨਾਲੋ ਕਿਤੇ ਚੰਗੀ ਹੈ। 190 ਦੇਸ਼ਾਂ ’ਚੋਂ 180 ਦੇਸ਼ ਅਜਿਹੇ ਹਨ ਜਿੱਥੇ ਨਰ-ਨਾਰੀ ਦੀ ਬਰਾਬਰੀ ਨਹੀਂ ਹੈ। ਸਿਰਫ 10 ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਅਤੇ ਮਰਦਾਂ ਦੇ ਅਧਿਕਾਰ ਇਕੋ ਜਿਹੇ ਹਨ। ਇਨ੍ਹਾਂ ਦੇਸ਼ਾਂ ’ਚ ਬੈਲਜੀਅਮ, ਫਰਾਂਸ, ਡੈਨਮਾਰਕ, ਲਾਤੀਵੀਆ, ਲਗਜ਼ਮਬਰਗ, ਸਵੀਡਨ, ਆਈਸਲੈਂਡ, ਕੈਨੇਡਾ, ਪੁਰਤਗਾਲ ਅਤੇ ਆਇਰਲੈਂਡ ਹਨ।

ਇਹ ਦੇਸ਼ ਜਾਂ ਤਾਂ ਭਾਰਤ ਦੇ ਸੂਬਿਆਂ ਦੇ ਬਰਾਬਰ ਹਨ ਜਾਂ ਜ਼ਿਲਿਆਂ ਦੇ ਬਰਾਬਰ। ਇਨ੍ਹਾਂ ’ਚੋਂ ਇਕ ਦੇਸ਼ ਵੀ ਅਜਿਹਾ ਨਹੀਂ ਹੈ ਜਿਸ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਭਾਰਤ ਤੋਂ ਪੁਰਾਣੀ ਹੋਵੇ। ਉਕਤ ਲਗਭਗ ਸਭ ਦੇਸ਼ ਈਸਾਈ ਧਰਮ ਨੂੰ ਮੰਨਦੇ ਹਨ। ਈਸਾਈ ਧਰਮ ’ਚ ਔਰਤ ਨੂੰ ਸਭ ਪਾਪਾਂ ਦੀ ਜੜ੍ਹ ਮੰਨਿਆ ਜਾਂਦਾ ਹੈ। ਯੂਰਪ ’ਚ 1 ਹਜ਼ਾਰ ਸਾਲ ਤੱਕ ਪੋਪ ਦਾ ਰਾਜ ਚੱਲਦਾ ਰਿਹਾ। ਇਸ ਨੂੰ ਇਤਿਹਾਸ ’ਚ ਹਨੇਰੇ ਭਰੇ ਯੁੱਗ ਵਜੋਂ ਜਾਣਿਆ ਜਾਂਦਾ ਹੈ ਪਰ ਪਿਛਲੇ 250-300 ਸਾਲ ਸਾਲ ’ਚ ਯੂਰਪ ਨੇ ਨਰ-ਨਾਰੀ ਬਰਾਬਰੀ ਦੇ ਮਾਮਲੇ ’ਚ ਕ੍ਰਾਂਤੀ ਲਿਆ ਦਿੱਤੀ ਹੈ। ਭਾਰਤ, ਚੀਨ ਅਤੇ ਰੂਸ ਵਰਗੇ ਵੱਡੇ ਦੇਸ਼ਾਂ ’ਚ ਅੱਜ ਵੀ ਸ਼ਾਸਨ, ਸਮਾਜ , ਅਰਥਵਿਵਸਥਾ ਅਤੇ ਸਿੱਖਿਆ ਆਦਿ ’ਚ ਪੁਰਸ਼ਵਾਦੀ ਵਿਵਸਥਾ ਚੱਲ ਰਹੀ ਹੈ। ਕੇਰਲ ਅਤੇ ਮਣੀਪੁਰ ਨੂੰ ਛੱਡ ਦਈਏ ਤਾਂ ਕੀ ਕਾਰਨ ਹੈ ਕਿ ਬਾਕੀ ਦੇ ਸਾਰੇ ਭਾਰਤ ’ਚ ਹਰ ਵਿਆਹੀ ਔਰਤ ਨੂੰ ਉਪ ਨਾਂ ਬਦਲ ਕੇ ਆਪਣੇ ਪਤੀ ਦਾ ਨਾਂ ਲਾਉਣਾ ਪੈਂਦਾ ਹੈ। ਪਤੀ ਕਿਉਂ ਨਹੀਂ ਪਤੀ ਦਾ ਉਪ ਨਾਂ ਲਾਉਂਦਾ? ਵਿਆਹ ਪਿੱਛੋਂ ਕੀ ਕਾਰਨ ਹੈ ਕਿ ਪਤਨੀ ਨੂੰ ਆਪਣੇ ਪਤੀ ਦੇ ਘਰ ਜਾ ਕੇ ਰਹਿਣਾ ਪੈਂਦਾ ਹੈ? ਪਤੀ ਕਿਉਂ ਨਹੀਂ ਪਤਨੀ ਦੇ ਘਰ ਜਾ ਕੇ ਰਹਿੰਦਾ? ਪੈਤ੍ਰਿਕ ਜਾਇਦਾਦ ਤਾਂ ਹੁੰਦੀ ਹੈ ਪਰ ਮਾਤ੍ਰਿਕ ਜਾਇਦਾਦ ਿਕਉਂ ਨਹੀਂ ਹੁੰਦੀ? ਪਿਤਾ ਦੀ ਜਾਇਦਾਦ ਦੀ ਵੰਡ ਉਸ ਦੇ ਪੁੱਤਰਾਂ ’ਚ ਤਾਂ ਹੁੰਦੀ ਹੈ, ਪਰ ਉਸ ਦੀਆਂ ਬੇਟੀਆਂ ਲਈ ਕਿਉਂ ਨਹੀਂ ਹੁੰਦੀ?

ਬੱਚਿਆਂ ਦੇ ਨਾਂ ਅੱਗੇ ਸਿਰਫ ਉਨ੍ਹਾਂ ਦੇ ਪਿਤਾ ਦਾ ਨਾਂ ਲਿਖਿਆ ਜਾਂਦਾ ਹੈ, ਮਾਤਾ ਦਾ ਕਿਉਂ ਨਹੀਂ? ਦੁਨੀਆ ਦੇ ਕਿੰਨੇ ਦੇਸ਼ਾਂ ’ਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਔਰਤਾਂ ਹਨ? ਇੰਦਰਾ ਜੀ ਭਾਰਤ ਦੀ ਪ੍ਰਧਾਨ ਮੰਤਰੀ ਇਸ ਲਈ ਨਹੀਂ ਬਣੀ ਕਿਉਂਕਿ ਉਹ ਔਰਤ ਸੀ ਸਗੋਂ ਇਸ ਲਈ ਬਣੀ ਕਿਉਂਕਿ ਉਹ ਨਹਿਰੂ ਜੀ ਦੀ ਬੇਟੀ ਸੀ। ਭਾਰਤ ’ਚ ਕੁਝ ਰਿਸ਼ੀਕਾਵਾਂ ਅਤੇ ਸਾਧਵੀਆਂ ਜ਼ਰੂਰ ਹੋਈਆਂ ਹਨ ਪਰ ਦੁਨੀਆ ਦੇ ਦੇਸ਼ਾਂ ਅਤੇ ਧਰਮਾਂ ’ਚ ਸਭ ਮਸੀਹਾ ਅਤੇ ਪੈਗੰਬਰ ਮਰਦ ਹੀ ਹੋਏ ਹਨ। ਦੁਨੀਆ ਦੇ ਸਭ ਸਮਾਜਾਂ ’ਚ ਬਹੁ ਪਤਨੀ ਵਿਵਸਥਾ ਚੱਲਦੀ ਹੈ, ਬਹੁਪਤੀ ਵਿਵਸਥਾ ਕਿਉਂ ਨਹੀਂ? ਔਰਤਾਂ ਹੀ ਸਤੀ ਕਿਉਂ ਹੁੰਦੀਆਂ ਰਹੀਆਂ ਹਨ , ਮਰਦ ‘ਸਤਾ’ ਕਿਉਂ ਨਹੀਂ ਹੋਏ? ਇਸ ਮਰਦ ਪ੍ਰਧਾਨ ਦੁਨੀਆ ਦਾ ਰੁਪਾਂਤਰਨ ਆਪਣੇ ਆਪ’ਚ ਮਹਾਨ ਕ੍ਰਾਂਤੀ ਹੋਵੇਗਾ।


author

Bharat Thapa

Content Editor

Related News