ਟੈਲੀਵਿਜ਼ਨ ਅਤੇ ਖ਼ਬਰਾਂ

01/24/2020 1:48:45 AM

ਦੇਵੀ ਚੇਰੀਅਨ

ਹਾਲ ਹੀ ਦੇ ਸਾਲਾਂ ਵਿਚ ਮੈਂ ਇਹ ਧਿਆਨ ਦਿੱਤਾ ਹੈ ਕਿ ਵਧੇਰੇ ਲੋਕ ਟੈਲੀਵਿਜ਼ਨ ਨਹੀਂ ਦੇਖਦੇ ਅਤੇ ਨਾ ਹੀ ਅਖ਼ਬਾਰ ਪੜ੍ਹਦੇ ਹਨ। ਇਹ ਇਕ ਨਵੀਂ ਗੱਲ ਦਿਖਾਈ ਦਿੰਦੀ ਹੈ। ਕੁਝ ਦਾ ਮੰਨਣਾ ਹੈ ਕਿ ਸਾਰੀਆਂ ਖ਼ਬਰਾਂ ਨਾਂਹ-ਪੱਖੀ ਹੁੰਦੀਆਂ ਹਨ, ਕੁਝ ਕਹਿੰਦੇ ਹਨ ਕਿ ਸਾਰੀਆਂ ਅਖ਼ਬਾਰਾਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚੱਲਦੀਆਂ ਹਨ ਅਤੇ ਕੁਝ ਦਾ ਮੰਨਣਾ ਹੈ ਕਿ ਮੀਡੀਆ ਵਿਚ ਇਕ ਡਰ ਦੀ ਭਾਵਨਾ ਹੈ ਅਤੇ ਕੁਝ ਕੁ ਕਹਿੰਦੇ ਹਨ ਕਿ ਹਰੇਕ ਚੈਨਲ ਦਾ ਆਪਣਾ ਹੀ ਇਕ ਨਜ਼ਰੀਆ ਹੁੰਦਾ ਹੈ। ਮੇਰਾ ਖ਼ੁਦ ਦਾ ਮੰਨਣਾ ਹੈ ਕਿ ਲੋਕਤੰਤਰ ਵਿਚ ਮੀਡੀਆ ਦਾ ਇਕ ਅਹਿਮ ਰੋਲ ਹੈ। ਮੀਡੀਆ ਲੋਕਾਂ ਨੂੰ ਇਹ ਦੱਸਦਾ ਹੈ ਕਿ ਦੇਸ਼ ਜਾਂ ਵਿਦੇਸ਼ ਵਿਚ ਕੀ ਵਾਪਰ ਰਿਹਾ ਹੈ। ਓਧਰ ਮੀਡੀਆ ਇਹ ਵੀ ਸੰਦੇਸ਼ ਦਿੰਦਾ ਹੈ ਕਿ ਸੰਵਿਧਾਨ ਕੀ ਹੈ ਅਤੇ ਲੋਕਤੰਤਰ ਦੇ ਅਸਲੀ ਅਰਥ ਕੀ ਹਨ? ਇਹ ਲੋਕਾਂ ਨੂੰ ਇਸ ਬਾਰੇ ਸਿੱਖਿਅਤ ਕਰਦਾ ਹੈ ਕਿ ਸਾਡੇ ਸਾਹਮਣੇ ਕੀ ਹੈ ਅਤੇ ਭਵਿੱਖ ਵਿਚ ਕੀ ਹੋਵੇਗਾ?

ਮੀਡੀਆ ਸਾਡੇ ਰਾਸ਼ਟਰ ਨੂੰ ਬਣਾਉਂਦਾ ਵੀ ਹੈ ਅਤੇ ਤੋੜਨ ਵਾਲਾ ਵੀ ਹੈ। ਇਹ ਲੋਕਾਂ ਦੇ ਵਿਚਾਰਾਂ ਦੀ ਉਸਾਰੀ ਵੀ ਕਰਦਾ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸੰਸਕਾਰਾਂ, ਸਾਡੀ ਵਿਰਾਸਤ ਅਤੇ ਸਾਡੇ ਅਕਸ ਨੂੰ ਪੂਰੀ ਦੁਨੀਆ ਵਿਚ ਦਰਸਾਉਂਦਾ ਹੈ। ਆਖਿਰਕਾਰ ਸਾਨੂੰ ਸਨਮਾਨ ਪ੍ਰਾਪਤ ਹੈ ਕਿ ਦੁਨੀਆ ਵਿਚ ਅਸੀਂ ਸਭ ਤੋਂ ਵੱਡੇ ਲੋਕਤੰਤਰ ਵਿਚ ਰਹਿੰਦੇ ਹਾਂ।

ਹਾਲ ਹੀ ਵਿਚ ਨਿਰਭਯਾ ਦੇ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਵਿਵਾਦ ਨੂੰ ਲੈ ਕੇ ਬਹੁਤ ਰੌਲਾ-ਰੱਪਾ ਪਿਆ। ਮੈਂ ਹਮੇਸ਼ਾ ਤੋਂ ਸਾਰੇ ਜਬਰ-ਜ਼ਨਾਹੀਆਂ ਅਤੇ ਹੱਤਿਆਰਿਆਂ ਨੂੰ ਸਖਤ ਸਜ਼ਾ ਦੇਣ ਦੇ ਹੱਕ ਵਿਚ ਹਾਂ। ਮੇਰਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਦਾ ਲੰਮਾ ਿਖੱਚਿਆ ਜਾਣਾ ਪੀੜਤ ਪਰਿਵਾਰਾਂ ਨੂੰ ਤਸੀਹੇ ਦੇਣ ਵਰਗਾ ਹੈ। ਦੋਸ਼ੀਆਂ ਨੂੰ ਤਤਕਾਲ ਤੌਰ ’ਤੇ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਸ ਬਾਰੇ ਬਹਿਸ ਉੱਤੇ ਬਹਿਸ ਇਕ ਸ਼ਸ਼ੋਪੰਜ ਨੂੰ ਜਨਮ ਦਿੰਦੀ ਹੈ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕੁਝ ਲੋਕ ਸਸਤੀ ਸ਼ੋਹਰਤ ਹਾਸਿਲ ਕਰਨ ਦੇ ਇਵਜ਼ ਵਿਚ ਸ਼ਸ਼ੋਪੰਜ ਨਾਲ ਭਰੇ ਬਿਆਨ ਦਿੰਦੇ ਹਨ ਅਤੇ ਇਹ ਸੋਚਦੇ ਹਨ ਕਿ ਉਹ ਬਹੁਤ ਜ਼ਿਆਦਾ ਪੜ੍ਹੇ-ਲਿਖੇ ਅਤੇ ਤਜਰਬੇਕਾਰ ਹਨ। ਮੈਂ ਨਿਰਭਯਾ ਦੀ ਮਾਂ ਆਸ਼ਾ ਦੇਵੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਆਪਣੀ ਧੀ ਨਾਲ ਜ਼ਾਲਿਮਾਨਾ ਢੰਗ ਨਾਲ ਕੀਤੇ ਜਬਰ-ਜ਼ਨਾਹ ਅਤੇ ਉਸ ਦੀ ਹੱਤਿਆ ਤੋਂ ਬਾਅਦ ਉਸ ਨੇ ਹਰ ਪਲ ਦੁੱਖ ਝੱਲਿਆ। ਅਜਿਹੇ ਜਬਰ-ਜ਼ਨਾਹੀਆਂ ਨੂੰ ਜਿੰਨੀ ਜਲਦੀ ਹੋ ਸਕੇ, ਫਾਂਸੀ ਦੇ ਤਖਤੇ ’ਤੇ ਚੜ੍ਹਾ ਦੇਣਾ ਚਾਹੀਦਾ ਹੈ।

ਟੀ. ਵੀ. ’ਤੇ ਚੱਲ ਰਹੀ ਬਹਿਸ ਕਾਨੂੰਨ ਨੂੰ ਭਰਮ ਅਤੇ ਉਲਝਣ ਵਿਚ ਪਾਉਂਦੀ ਹੈ। ਪੈਨੇਲਿਸਟ ਨੂੰ ਆਪਣੀ ਹੱਦ ਵਿਚ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਮੀਡੀਆ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਸਾਨੂੰ ਐਂਟਰਟੇਨਮੈਂਟ ਸ਼ੋਅ ਵਾਂਗ ਗੱਲ ਕਰਨੀ ਹੋਵੇਗੀ। ਜੇਕਰ ਅਸੀਂ ‘ਨਾਗਿਨ’ ਸ਼ੋਅ ਬਾਰੇ ਗੱਲ ਕਰੀਏ ਤਾਂ ਇਹ ਭਰੋਸੇਯੋਗ ਨਹੀਂ। ਫੈਮਿਲੀ ਡਰਾਮੇ ਇੰਨੇ ਸਾਲਾਂ ਤੋਂ ਚੱਲ ਰਹੇ ਹਨ ਕਿ ਉਨ੍ਹਾਂ ਵਿਚ ਪੀੜ੍ਹੀ-ਦਰ-ਪੀੜ੍ਹੀ ਦਿਖਾਈ ਦਿੰਦੀ ਹੈ। ਡਰਾਮਿਆਂ ਵਿਚ ਪਰਿਵਾਰਕ ਝਗੜੇ, ਭਰਾਵਾਂ ਦਾ ਕਤਲ ਇਨ੍ਹਾਂ ਸਾਰਿਆਂ ਵਿਚ ਅਸ਼ਲੀਲਤਾ ਅਤੇ ਪਾਗਲਪਨ ਦਿਖਾਈ ਦਿੰਦਾ ਹੈ।

ਹੁਣ ‘ਬਿੱਗ ਬੌਸ’ ਦੀ ਗੱਲ ਕਰੀਏ। ਮੈਂ ਹਮੇਸ਼ਾ ਤੋਂ ਸਲਮਾਨ ਖਾਨ ਦੀ ਬੜੀ ਵੱਡੀ ਫੈਨ ਹਾਂ ਅਤੇ ਮੈਂ ਸਾਲਾਂ ਤੋਂ ਇਹ ਸ਼ੋਅ ਦੇਖਦੀ ਆਈ ਹਾਂ। ਇਸ ਸਾਲ ਤਾਂ ‘ਬਿੱਗ ਬੌਸ’ ਨੇ ਸ਼ਾਲੀਨਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਨੂੰ ਇਕ ‘ਅਡਲਟ’ ਸ਼ੋਅ ਕਰਾਰ ਦੇਣਾ ਚਾਹੀਦਾ ਹੈ। ਗਾਲ੍ਹਾਂ, ਲੜਾਈ, ਪ੍ਰੇਮ ਪ੍ਰਸੰਗ, ਅਸ਼ਲੀਲ ਵਤੀਰਾ ਇਸ ਵਿਚ ਹਿੱਸਾ ਲੈਣ ਵਾਲਿਆਂ ਦਾ ਦਿਸਦਾ ਹੈ। ਇਨ੍ਹਾਂ ਅਭਿਨੇਤਾਵਾਂ ਨੇ ਐਕਸ਼ਨ ਅਤੇ ਟੀ. ਵੀ. ਸੀਰੀਅਲਾਂ ਵਿਚ ਆਪੋ-ਆਪਣੇ ਫੀਲਡ ਵਿਚ ਚੰਗਾ ਕੰਮ ਕੀਤਾ ਹੋਵੇਗਾ ਪਰ ਇਨ੍ਹਾਂ ਲੋਕਾਂ ਨੇ ਜ਼ਿੰਦਗੀ ਭਰ ਲਈ ਆਪਣੇ ਅਕਸ ਨੂੰ ਖਰਾਬ ਕਰ ਲਿਆ। ‘ਬਿੱਗ ਬੌਸ’ ਵਿਚ ਔਰਤਾਂ ਲਈ ਮਰਦਾਂ ਦੇ ਕੋਲ ਕੋਈ ਸਨਮਾਨ ਨਹੀਂ। ਔਰਤਾਂ ਵੀ ਘੱਟ ਨਹੀਂ, ਉਹ ਸਾਰੀਆਂ ਹੱਦਾਂ ਪਾਰ ਕਰ ਲੈਂਦੀਆਂ ਹਨ। ਔਰਤਾਂ ਨੇ ਆਪਣਾ ਪੱਧਰ ਹੇਠਾਂ ਡੇਗ ਦਿੱਤਾ ਹੈ। ਰਸ਼ਮੀ ਦੇਸਾਈ ਅਤੇ ਆਰਤੀ ਦਾ ਸਨਮਾਨ ਹੈ, ਹਾਲਾਂਕਿ ‘ਬਿੱਗ ਬੌਸ’ ਨੂੰ ਆਪਣੇ ਮੁਕਾਬਲੇਬਾਜ਼ਾਂ ਨੂੰ ਇਹ ਸਿਖਾਉਣਾ ਹੋਵੇਗਾ ਕਿ ਕਿਵੇਂ ਇਕ-ਦੂਜੇ ਦਾ ਸਨਮਾਨ ਕੀਤਾ ਜਾਂਦਾ ਹੈ। ਮੁਕਾਬਲੇਬਾਜ਼ ਬਹੁਤ ਰੌਲਾ-ਰੱਪਾ ਪਾਉਂਦੇ ਹਨ ਅਤੇ ਉਨ੍ਹਾਂ ਦਾ ਵਤੀਰਾ ਹੋਸਟ ਅਤੇ ਦਰਸ਼ਕਾਂ ਪ੍ਰਤੀ ਸਤਿਕਾਰਤ ਨਹੀਂ ਹੈ। ਇਹ ਸਭ ਦੇਖ ਕੇ ਨਿਰਾਸ਼ਾ ਹੁੰਦੀ ਹੈ ਕਿ ਆਖਿਰ ਉਨ੍ਹਾਂ ਦਾ ਪਰਿਵਾਰ ਕੀ ਸੋਚਦਾ ਹੋਵੇਗਾ? ਇਹ ਸਿਰਫ ਸ਼ਰਮਿੰਦਗੀ ਹੈ।

‘ਬਿੱਗ ਬੌਸ’ ਵਿਚ ਇਕ ਅਜਿਹਾ ਮੁਕਾਬਲੇਬਾਜ਼ ਵੀ ਹੈ, ਜੋ ਆਪਣੇ ਆਪ ਨੂੰ ਐਂਟਰਟੇਨਰ ਸਮਝਦਾ ਹੈੈ ਪਰ ਮੇਰਾ ਮੰਨਣਾ ਹੈ ਕਿ ਜਿੱਥੋਂ ਤਕ ਉਸ ਦੇ ਵਤੀਰੇ ਦਾ ਸਬੰਧ ਹੈ, ਉਸ ਨੇ ਘਟੀਆਪਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਕੁੱਟਮਾਰ ਕਰਨਾ, ਖੱਪ ਪਾਉਣਾ, ਰੋਣਾ-ਪਿੱਟਣਾ, ਵਾਲ ਪੁੱਟਣੇ ਅਤੇ ਹਰ ਪਲ ਆਪਣਾ ਸਟੈਂਡ ਬਦਲਣਾ ਦਿਖਾਈ ਦਿੰਦਾ ਹੈ। ਆਖਿਰ ਇਨ੍ਹਾਂ ਸਾਰਿਆਂ ਨੂੰ ਦੇਖਦੇ ਹੋਏ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ। ਮੈਨੂੰ ਅਜਿਹੇ ਲੋਕਾਂ ਲਈ ਅਤੇ ਅਜਿਹੇ ਸ਼ੋਅ ਵੇਖਣ ਵਾਲਿਆਂ ਕੋਲੋਂ ਮੁਆਫੀ ਮੰਗਣਾ ਪਵੇਗੀ, ਸਾਡੇ ਕੋਲ ਸੀ. ਐੱਨ. ਐੱਨ., ਰਸ਼ੀਆ ਟੀ. ਵੀ. ਅਤੇ ਬੀ. ਬੀ. ਸੀ. ਵਰਗੇ ਵੱਖ-ਵੱਖ ਅੰਗਰੇਜ਼ੀ ਚੈਨਲ ਵੀ ਹਨ। ਹਰ ਰੋਜ਼ ਸੀ. ਐੱਨ. ਐੱਨ. ਅਮਰੀਕੀ ਰਾਸ਼ਟਰਪਤੀ ਨੂੰ ਕੁਰੇਦਦਾ ਹੈ। ਉਹ ਆਪਣਾ ਪੱਖ ਰੱਖਣ ਵਿਚ ਕਦੇ ਵੀ ਨਹੀਂ ਡਰਦਾ। ਇਥੇ ਕਈ ਅਜਿਹੇ ਚੈਨਲ ਹਨ, ਜਿਨ੍ਹਾਂ ਦਾ ਆਪਣਾ ਇਕ ਮਹੱਤਵ ਹੈੈ। ਨੈਸ਼ਨਲ ਜਿਓਗ੍ਰਾਫਿਕ ਅਤੇ ਡਿਸਕਵਰੀ ਚੈਨਲ ਲੋਕਾਂ ਨੂੰ ਗਿਆਨ ਪਰੋਸਦੇ ਹਨ। ਇਹ ਚੈਨਲ ਜਿਵੇਂ ਦਿਸਦੇ ਹਨ, ਉਵੇਂ ਹੀ ਹਨ। ਲੋਕਾਂ ਨੇ ਆਪਣਾ ਧਿਆਨ ਸੋਸ਼ਲ ਮੀਡੀਆ ’ਤੇ ਖ਼ਬਰਾਂ ਅਤੇ ਮਨੋਰੰਜਨ ਲਈ ਸ਼ਿਫਟ ਕਰ ਦਿੱਤਾ ਹੈ। ਇਥੋਂ ਤਕ ਕਿ ਅਨਪੜ੍ਹ ਅਤੇ ਗਰੀਬ ਵੀ ਸੋਸ਼ਲ ਮੀਡੀਆ ਮਾਹਿਰ ਬਣ ਕੇ ਟਵਿਟਰ ਅਤੇ ਫੇਸਬੁੱਕ ’ਤੇ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ। ਇਹ ਸਭ ਤੋਂ ਜ਼ਿਆਦਾ ਮਨੋਰੰਜਕ ਹੈ ਅਤੇ ਤੇਜ਼-ਤਰਾਰ ਵੀ। ਇਕ ਟਵਿਟਰ ’ਤੇ ਕਿੰਨੀਆਂ ਹੀ ਪ੍ਰਤੀਕਿਰਿਆਵਾਂ ਆਉਂਦੀਆਂ ਹਨ ਅਤੇ ਤੁਹਾਨੂੰ ਅਸਲ ਕਹਾਣੀ ਬਾਰੇ ਪਤਾ ਲੱਗਦਾ ਹੈ। ਫੋਰਥ ਸਟੇਟ ਸਾਡੇ ਲੋਕਤੰਤਰ ਦਾ ਚੌਥਾ ਥੰਮ੍ਹਾ ਹੈ। ਇਹ ਦੇਸ਼ ਲਈ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਅਤੇ ਕਈ ਵਿਸ਼ਿਆਂ ਉੱਤੇ ਆਪਣੀ ਸੋਚ ਬਦਲਦਾ ਹੈ। ਮਨੋਰੰਜਨ ਚੈਨਲਾਂ ਨੇ ਆਪਣਾ ਆਕਰਸ਼ਣ ਗੁਆ ਲਿਆ ਹੈ। ਦੂਰਦਰਸ਼ਨ ਵਰਗੀ ਕੋਈ ਵੀ ਖ਼ਬਰ ਨਹੀਂ। ਖਬਰ ਹੈ ਤਾਂ ਇਨ੍ਹਾਂ ਕੋਲ, ਨਹੀਂ ਤਾਂ ਕੋਈ ਖ਼ਬਰ ਹੀ ਨਹੀਂ।

(devi@devicherian.com)


Bharat Thapa

Content Editor

Related News