ਪਾਲਤੂ ‘ਜਾਨਵਰ’ ਅਤੇ ਸਾਡੇ ‘ਬੱਚੇ’

12/26/2019 1:55:05 AM

ਮੇਨਿਕਾ ਗਾਂਧੀ

ਮੈਂ ਅਜਿਹੀਆਂ ਕਈ ਮਾਵਾਂ ਨੂੰ ਮਿਲਦੀ ਹਾਂ, ਜੋ ਆਪਣੇ ਬੱਚਿਆਂ ਨੂੰ ਘਰ ਜਾਂ ਪਾਰਕ ’ਚ ਨੰਗੇ ਪੈਰ ਨਹੀਂ ਚੱਲਣ ਦੇਣਗੀਆਂ। ਉਨ੍ਹਾਂ ਨੂੰ ਘੋਗੇ ਨਹੀਂ ਛੂਹਣ ਦੇਣਗੀਆਂ। ਉਨ੍ਹਾਂ ਨੂੰ ਮਿੱਟੀ ਨੂੰ ਹੱਥ ਨਹੀਂ ਲਾਉਣ ਦੇਣਗੀਆਂ ਜਾਂ ਮਾਨਸੂਨ ਦੇ ਤੇਜ਼ ਮੀਂਹ ’ਚ ਬਾਹਰ ਨਹੀਂ ਜਾਣ ਦੇਣਗੀਆਂ। ਨਾ ਹੀ ਉਨ੍ਹਾਂ ਨੂੰ ਕਿਸੇ ਜਾਨਵਰ ਕੋਲ ਜਾਣ ਦੇਣਗੀਆਂ ਅਤੇ ਪਾਲਤੂ ਜਾਨਵਰਾਂ ਨੂੰ ਰੱਖਣ ਤੋਂ ਮਨ੍ਹਾ ਕਰਨਗੀਆਂ ਕਿਉਂਕਿ ਇਸ ਨਾਲ ਬੈਕਟੀਰੀਆ ਆ ਸਕਦੇ ਹਨ। ਉਨ੍ਹਾਂ ਦੇ ਬੱਚੇ ਪੂਰੇ ਸਾਲ ਜੁਰਾਬਾਂ ਪਹਿਨਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਘਰ ’ਚ ਫੁੱਲਦਾਨ ’ਚ ਕੱਟੇ ਹੋਏ ਫੁੱਲਾਂ ਤੋਂ ਇਲਾਵਾ ਪੌਦਾ ਕੀ ਹੁੰਦਾ ਹੈ ਅਤੇ ਉਹ ਜ਼ਿਆਦਾਤਰ ਦੂਜੇ ਬੱਚਿਆਂ ਦੀ ਤੁਲਨਾ ’ਚ ਬੀਮਾਰ ਰਹਿੰਦੇ ਹਨ।

ਦਹਾਕਿਆਂ ਤਕ ਬਾਲ ਰੋਗ ਮਾਹਿਰਾਂ ਨੇ ਮਾਵਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਐਲਰਜੀ ਮੁਕਤ ਰੱਖਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਜਾਨਵਰਾਂ ਨੂੰ ਘਰੋਂ ਬਾਹਰ ਰੱਖਣਾ ਚਾਹੀਦਾ ਹੈ।

ਪਾਲਤੂ ਜਾਨਵਰਾਂ ਦੇ ਸੰਪਰਕ ’ਚ ਆਉਣ ਨਾਲ ਸੁਰੱਖਿਆਤਮਕ ਲਾਭ ਹੁੰਦਾ ਹੈ

2000 ਦੇ ਦਹਾਕੇ ਦੇ ਸ਼ੁਰੂ ਤਕ ਕਈ ਅਧਿਐਨਾਂ ਨੇ ਇਸ ਦੇ ਉਲਟ ਦਰਸਾਇਆ-ਜੀਵਨ ਦੇ ਸ਼ੁਰੂਆਤੀ ਪੜਾਵਾਂ ’ਚ ਪਾਲਤੂ ਜਾਨਵਰਾਂ ਦੇ ਸੰਪਰਕ ’ਚ ਆਉਣ ਨਾਲ ਸੁਰੱਖਿਆਤਮਕ ਲਾਭ ਹੁੰਦਾ ਹੈ ਅਤੇ ਇਹ ਐਲਰਜੀ ਰਾਈਨਾਈਟਿਸ, ਅਸਥਮਾ (ਦਮੇ) ਅਤੇ ਐਗਜ਼ਿਮਾ ਨੂੰ ਵਧਣ ਤੋਂ ਰੋਕਦਾ ਹੈ। 2011 ’ਚ ਕੀਤੇ ਗਏ 9 ਅਧਿਐਨਾਂ ’ਚ ਜਨਮ ਦੇ ਸਮੇਂ ਤੋਂ ਬਿੱਲੀਆਂ ਜਾਂ ਕੁੱਤਿਆਂ ਦੇ ਸੰਪਰਕ ’ਚ ਆਉਣ ਵਾਲੇ ਬੱਚਿਆਂ ’ਚ ਐੱਲ. ਜੀ. ਈ. ਐਂਟੀਬਾਡੀ ਦੇ ਹੇਠਲੇ ਪੱਧਰ ਅਤੇ 15 ਤੋਂ 21 ਫੀਸਦੀ ਘੱਟ ਐਗਜ਼ਿਮਾ ਦਾ ਪਤਾ ਲੱਗਾ।

20ਵੀਂ ਸਦੀ ਤੋਂ ਐਲਰਜੀ ਵਧ ਰਹੀ ਹੈ। ਇਥੋਂ ਤਕ ਕਿ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ ’ਚ ਜਿਥੇ ਪੋਸ਼ਣ ਦਾ ਪੱਧਰ ਚੰਗਾ ਹੈ, ਉਥੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰਾਂ ਅਨੁਸਾਰ 8-10 ਫੀਸਦੀ ਬੱਚਿਆਂ ਨੂੰ ਦਮਾ ਹੈ। ਦਮਾ ਇਕ ਚਿਰਕਾਲੀ ਫੇਫੜਿਆਂ ਦੀ ਬੀਮਾਰੀ ਹੈ, ਜੋ ਸਾਹ ਲੈਣ ਦੇ ਰਸਤੇ ’ਚ ਸੋਜਿਸ਼ ਲਿਆ ਕੇ ਤੰਗ ਕਰ ਦਿੰਦੀ ਹੈ। ਇਹ ਸੀਨੇ ’ਚ ਜਕੜਨ, ਸਾਹ ਲੈਣ ’ਚ ਤਕਲੀਫ ਅਤੇ ਖਾਂਸੀ ਦਾ ਕਾਰਣ ਬਣਦਾ ਹੈ। ਰਵਾਇਤੀ ਗਿਆਨ ਕਹਿੰਦਾ ਹੈ ਕਿ ਘਰ ’ਚ ਐਲਰਜਿਕ ਪਦਾਰਥਾਂ ਨੂੰ ਘੱਟ ਕਰਨ ਨਾਲ ਦਮੇ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ।

ਹਾਲਾਂਕਿ ਨੈਸ਼ਨਲ ਐਲਰਜੀ ਐਂਡ ਇੰਫੈਕਸ਼ੀਅਸ ਡਿਜ਼ੀਜ਼ ਇੰਸਟੀਚਿਊਟ (ਐੱਨ. ਆਈ. ਏ. ਆਈ. ਡੀ.) ਵਲੋਂ ਵਿੱਤ ਪੋਸ਼ਿਤ ਅਰਬਨ ਇਨਵਾਇਰਨਮੈਂਟ ਐਂਡ ਚਾਈਲਡਹੁੱਡ ਅਸਥਮਾ (ਯੂ. ਆਰ. ਈ. ਸੀ. ਏ.) ਅਧਿਐਨ ਉਲਟ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ Û: ਦਮਾ ਵਿਕਸਿਤ ਹੋਣ ਤੋਂ ਪਹਿਲਾਂ ਜੀਵਨ ’ਚ ਕੁਝ ਐਲਰਜੀ ਕਰਨ ਵਾਲੇ ਕਾਰਕਾਂ ਅਤੇ ਬੈਕਟੀਰੀਆ ਦੇ ਸੰਪਰਕ ’ਚ ਆਉਣ ਨਾਲ, ਦਮੇ ਤੋਂ ਬੱਚਿਆਂ ਦੀ ਰੱਖਿਆ ਹੋ ਸਕਦੀ ਹੈ। 2005 ਤੋਂ ਬਾਅਦ, ਯੂ. ਆਰ. ਈ. ਸੀ. ਏ. ਨੇ ਉਨ੍ਹਾਂ ਨਵਜੰਮੇ ਬੱਚਿਆਂ ’ਤੇ ਨਜ਼ਰ ਰੱਖੀ, ਜੋ ਦਮਾ ਹੋਣ ਪ੍ਰਤੀ ਉੱਚ ਜੋਖਿਮ ਵਿਚ ਸਨ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ’ਚੋਂ ਘੱਟੋ-ਘੱਟ ਇਕ ਨੂੰ 7 ਸਾਲ ਤੋਂ ਦਮਾ ਜਾਂ ਐਲਰਜੀ ਸੀ। ਉਨ੍ਹਾਂ ਦੇ ਸਿੱਟੇ 2017 ’ਚ ਐਲਰਜੀ ਅਤੇ ਕਲੀਨਿਕਲ ਇਮਿਊਨੋਲਾਜੀ ਜਰਨਲ ’ਚ ਪ੍ਰਕਾਸ਼ਿਤ ਕੀਤੇ ਗਏ ਸਨ।

442 ਬੱਚਿਆਂ ’ਚੋਂ 130 (29 ਫੀਸਦੀ) ਨੂੰ 7 ਸਾਲ ਦੀ ਉਮਰ ’ਚ ਦਮਾ ਹੋਇਆ ਸੀ, ਜਿਹੜੇ ਬੱਚਿਆਂ ਨੂੰ ਇਹ ਨਹੀਂ ਹੋਇਆ ਸੀ ਅਤੇ ਇਹ ਕਾਫੀ ਅਜੀਬ ਸੀ ਕਿ ਉਨ੍ਹਾਂ ਬੱਚਿਆਂ ਦੇ ਜੀਵਨ ਦੇ ਪਹਿਲੇ ਤਿੰਨ ਸਾਲਾਂ ਦੌਰਾਨ 3 ਮਹੀਨਿਆਂ ਤੋਂ ਸ਼ੁਰੂ ਕਰ ਕੇ ਉਨ੍ਹਾਂ ਦੇ ਘਰਾਂ ਤੋਂ ਇਕੱਠੇ ਕੀਤੇ ਗਏ ਧੂੜ ਦੇ ਨਮੂਨਿਆਂ ਕਾਕਰੋਚ, ਚੂਹੇ ਅਤੇ ਬਿੱਲੀ/ਕੁੱਤੇ ਦੇ ਬੈਕਟੀਰੀਆ ਉੱਚ ਪੱਧਰ ’ਤੇ ਪਾਏ ਗਏ ਸਨ। ਯੂ. ਆਰ. ਈ. ਸੀ. ਏ. ਦੇ ਮੁੱਖ ਜਾਂਚਕਰਤਾ ਦਾ ਕਹਿਣਾ ਹੈ, ‘‘ਸਾਡੀਆਂ ਟਿੱਪਣੀਆਂ ਦਾ ਮਤਲਬ ਹੈ ਕਿ ਜੀਵਨ ਦੀ ਸ਼ੁਰੂਆਤ ’ਚ ਵੱਖ-ਵੱਖ ਕਿਸਮ ਦੇ ਅੰਦਰੂਨੀ ਐਲਰਜੀ ਕਾਰਕਾਂ, ਜੀਵਾਣੂਆਂ ਦੇ ਸੰਪਰਕ ’ਚ ਆਉਣ ਨਾਲ ਦਮਾ ਵਿਕਸਿਤ ਹੋਣ ਦਾ ਖਤਰਾ ਘੱਟ ਹੋ ਸਕਦਾ ਹੈ।’’ ਪਾਲਤੂ ਪਸ਼ੂਆਂ ਵਲੋਂ ਘਰ ’ਚ ਲਿਆਂਦੇ ਜਾਣ ਵਾਲੇ ਕੀਟਾਣੂ, ਬੱਚਿਆਂ ਦੀ ਵਿਕਾਸਸ਼ੀਲ ਰੱਖਿਆ ਪ੍ਰਣਾਲੀ ਨੂੰ ਪ੍ਰਪੱਕ ਕਰ ਸਕਦੇ ਹਨ ਅਤੇ ਇਸ ਨੂੰ ਐਲਰਜੀ ਕਾਰਕਾਂ ਦੇ ਹਮਲਿਆਂ ਨੂੰ ਰੋਕਣ ਲਈ ਤਿਆਰ ਕਰ ਸਕਦੇ ਹਨ।

ਕੁੱਤਿਆਂ ਦੇ ਨਾਲ ਵਾਲੇ ਘਰਾਂ ਦੀ ਧੂੜ ’ਚ ਰਹਿਣ ਨਾਲ ਇਕ ਆਮ ਸਾਹ ਵਾਇਰਸ ਤੋਂ ਐਲਰਜੀ ਰੁਕ ਜਾਂਦੀ ਹੈ,

ਫਿਨਲੈਂਡ ਦੇ ਕੂਓਪੀਓ ਯੂਨੀਵਰਸਿਟੀ ਹਸਪਤਾਲ ਦੇ ਖੋਜਕਰਤਾ ਜਰਨਲ ਪੀਡੀਐਟ੍ਰਿਕਸ ਪੱਤ੍ਰਿਕਾ ’ਚ ਲਿਖਦੇ ਹੋਏ ਕਹਿੰਦੇ ਹਨ, ਜੋ ਬੱਚੇ ਕੁੱਤੇ ਜਾਂ ਬਿੱਲੀ ਨਾਲ ਘਰਾਂ ’ਚ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਪਾਲਤੂ ਜਾਨਵਰਾਂ ਤੋਂ ਮੁਕਤ ਰਹਿਣ ਵਾਲੇ ਬੱਚਿਆਂ ਦੀ ਤੁਲਨਾ ’ਚ ਐਲਰਜੀ ਦਾ ਖਤਰਾ ਘੱਟ ਹੁੰਦਾ ਹੈ। ਉਨ੍ਹਾਂ ਦੇ ਅਧਿਐਨ ’ਚ ਪਾਇਆ ਗਿਆ ਕਿ ਕੁੱਤਿਆਂ ਦੇ ਨਾਲ ਵਾਲੇ ਘਰਾਂ ਦੀ ਧੂੜ ’ਚ ਰਹਿਣ ਨਾਲ ਇਕ ਆਮ ਸਾਹ ਵਾਇਰਸ ਤੋਂ ਐਲਰਜੀ ਰੁਕ ਜਾਂਦੀ ਹੈ, ਜੋ ਬਚਪਨ ਦੇ ਦਮੇ ਦੇ ਖਤਰੇ ਨੂੰ ਵਧਾਉਂਦਾ ਹੈ।

ਖੋਜਕਰਤਾਵਾਂ ਨੇ 2002-2005 ਵਿਚਾਲੇ ਫਿਨਲੈਂਡ ’ਚ ਪੈਦਾ ਹੋਏ 397 ਬੱਚਿਆਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਪਾਲਤੂ ਜਾਨਵਰਾਂ ਦੇ ਨਾਲ ਘਰਾਂ ’ਚ ਵੱਡੇ ਹੋਣ ਵਾਲੇ ਬੱਚਿਆਂ ’ਚ ਕੰਨਾਂ ਵਿਚ ਐਲਰਜੀ ਹੋਣ ਦੀ ਸੰਭਾਵਨਾ 44 ਫੀਸਦੀ ਘੱਟ ਹੈ ਅਤੇ ਉਨ੍ਹਾਂ ਦੀ ਪਾਲਤੂ ਜਾਨਵਰਾਂ ਤੋਂ ਮੁਕਤ ਬੱਚਿਆਂ ਦੀ ਤੁਲਨਾ ’ਚ ਐਂਟੀਬਾਇਓਟਿਕਸ ਹਾਸਲ ਕਰਨ ਦੀ ਸੰਭਾਵਨਾ 29 ਫੀਸਦੀ ਘੱਟ ਸੀ। ਕੁਲ ਮਿਲਾ ਕੇ ਇਕ ਕੁੱਤੇ ਦੇ ਨਾਲ ਰਹਿਣ ਵਾਲੇ ਬੱਚਿਆਂ ਦੀ ਕੁੱਤੇ ਤੋਂ ਬਿਨਾਂ ਰਹਿਣ ਬੱਚਿਆਂ ਦੀ ਤੁਲਨਾ ’ਚ ਆਪਣੇ ਪਹਿਲੇ ਸਾਲ ’ਚ ਸਿਹਤਮੰਦ ਹੋਣ ਦੀ ਸੰਭਾਵਨਾ 31 ਫੀਸਦੀ ਵੱਧ ਸੀ ; ਬਿੱਲੀ ਮੁਕਤ ਪਰਿਵਾਰਾਂ ਦੀ ਤੁਲਨਾ ’ਚ ਬਿੱਲੀਆਂ ਵਾਲੇ ਘਰਾਂ ’ਚ ਬੱਚਿਆਂ ਦੇ ਸਿਹਤਮੰਦ ਹੋਣ ਦੀ ਸੰਭਾਵਨਾ 6 ਫੀਸਦੀ ਵੱਧ ਸੀ। ਅਧਿਐਨ ’ਚ ਪਾਇਆ ਗਿਆ ਹੈ ਕਿ ਪਾਲਤੂ ਜਾਨਵਰਾਂ ਦੇ ਨਾਲ ਰਹਿਣ ਵਾਲੇ ਬੱਚੇ ਕੁਲ ਮਿਲਾ ਕੇ ਸਿਹਤਮੰਦ ਸਨ ਪਰ ਇਹ ਵੱਖਰਾ-ਵੱਖਰਾ ਹੁੰਦਾ ਹੈ, ਜੋ ਬੱਚੇ ਸਿਰਫ ਘਰ ’ਚ ਰਹਿਣ ਵਾਲੇ ਕੁੱਤਿਆਂ ਦੇ ਨਾਲ ਵੱਡੇ ਹੋਏ ਹਨ, ਉਨ੍ਹਾਂ ’ਚ ਉਨ੍ਹਾਂ ਲੋਕਾਂ ਦੀ ਤੁਲਨਾ ’ਚ ਜ਼ਿਆਦਾ ਐਲਰਜੀ ਸੀ, ਜਿਨ੍ਹਾਂ ਦੇ ਕੁੱਤੇ ਹਰ ਦਿਨ ਬਾਹਰ ਨਿਕਲਦੇ ਸਨ, ਜੋ ਇਹ ਸੁਝਾਉਂਦਾ ਹੈ ਕਿ ਜਾਨਵਰਾਂ ਨੂੰ ਬਾਹਰੋਂ ਜ਼ਿਆਦਾ ਧੂੜ ਤੇ ਰੋਗਾਣੂਆਂ ਨੂੰ ਲਿਆਉਣ ਦਿੱਤਾ ਜਾਂਦਾ ਹੈ ਤਾਂ ਇਹ ਤੇਜ਼ੀ ਨਾਲ ਬੱਚਿਆਂ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਚ ਸਹਾਇਤਾ ਕਰਦਾ ਹੈ।

ਸਾਨ ਡਿਆਗੋ ਨਾਈਟ ਲੈਬ ਯੂਨੀਵਰਸਿਟੀ ਦੇ ਵਿਗਿਆਨੀ, ਜੋ ਮਨੁੱਖਾਂ ਨੂੰ ਰੋਗਾਣੂਆਂ ’ਤੇ ਸਭ ਤੋਂ ਵੱਡਾ ਅਧਿਐਨ ਕਰ ਰਹੇ ਹਨ, ਨੇ ਦੇਖਿਆ ਕਿ ਕੁੱਤਿਆਂ ਨਾਲ ਰਹਿਣ ਨਾਲ ਸਰੀਰ ਨੂੰ ਸੁਰੱਖਿਆਤਮਕ ਲਾਭ ਮਿਲਦਾ ਹੈ। ਰੋਗਾਣੂਆਂ ਦੀਆਂ ਲਗਭਗ ਇਕ ਹਜ਼ਾਰ ਪ੍ਰਜਾਤੀਆਂ ਮਨੁੱਖੀ ਆਂਤ ਦੇ ਅੰਦਰ ਰਹਿੰਦੀਆਂ ਹਨ ਅਤੇ ਉਹ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਕੇ ਮਨੁੱਖ ਦੀ ਸਿਹਤ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਹਰੇਕ ਪ੍ਰਜਾਤੀ ਦਾ ਇਕ ਵੱਖਰਾ ਪ੍ਰਭਾਵ ਹੁੰਦਾ ਹੈ ਅਤੇ ਬੈਕਟੀਰੀਆ ਦੀ ਵਿਵਿਧਤਾ ਦੇ ਨਾਲ ਸੰਪਰਕ ਤੋਂ ਬਿਨਾਂ ਸਰੀਰ ਖਤਰਨਾਕ ਅਤੇ ਹਾਨੀਕਾਰਕ ਬੈਕਟੀਰੀਆ ਵਿਚਾਲੇ ਫਰਕ ਕਰਨਾ ਨਹੀਂ ਸਿੱਖਦਾ। ਇਕ ਦਰਜਨ ਤੋਂ ਵੱਧ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕਾਫੀ ਮਾਤਰਾ ’ਚ ਪਸ਼ੂ ਫਾਰਮ ਵਾਲੇ ਪਰਿਵਾਰਾਂ ’ਚ ਪੈਦਾ ਹੋਣ ਵਾਲੇ ਬੱਚਿਆਂ ’ਚ ਦਮੇ ਅਤੇ ਐਲਰਜੀ ਦੇ ਘੱਟ ਮਾਮਲੇ ਹਨ, ਬਜਾਏ ਉਨ੍ਹਾਂ ਦੇ ਜਿਨ੍ਹਾਂ ਦਾ ਪਸ਼ੂਆਂ ਦੇ ਫਾਰਮ ਨਾਲ ਕੋਈ ਸੰਪਰਕ ਨਹੀਂ ਹੈ।

ਇਕ ਹੋਰ ਅਧਿਐਨ ’ਚ ਜਨਮ ਤੋਂ 9 ਸਾਲ ਤਕ ਦੇ 249 ਬੱਚਿਆਂ ’ਤੇ ਨਜ਼ਰ ਰੱਖੀ ਗਈ, ਜਿਨ੍ਹਾਂ ’ਚ ਪਹਿਲੇ ਸਾਲ ’ਚ ਬਿਨਾਂ ਪਾਲਤੂ ਜਾਨਵਰਾਂ ਦੇ ਰਹਿਣ ਵਾਲੇ ਬੱਚਿਆਂ ਲਈ ਐਲਰਜੀ ਦੀ ਦਰ 48 ਫੀਸਦੀ ਸੀ। ਇਕ ਪਾਲਤੂ ਜਾਨਵਰ ਦੇ ਸੰਪਰਕ ’ਚ ਹੋਣ ਵਾਲੇ ਬੱਚਿਆਂ ਲਈ 35 ਫੀਸਦੀ ਅਤੇ ਦੋ ਜਾਂ ਵੱਧ ਪਾਲਤੂ ਪਸ਼ੂਆਂ ਦੇ ਨਾਲ ਰਹਿਣ ਵਾਲੇ ਬੱਚਿਆਂ ਲਈ ਇਹ 21 ਫੀਸਦੀ ਸੀ। ਇਹ ਸਿੱਧ ਕਰਦਾ ਹੈ ਕਿ ਪਾਲਤੂ ਜਾਨਵਰਾਂ ਲਈ ਜ਼ਿਆਦਾ ਸੰਪਰਕ ਦਾ ਅਰਥ ਹੈ ਕਿ ਜ਼ਿਆਦਾ ਰੱਖਿਆ ਅਤੇ ਅਧਿਐਨਾਂ ’ਚ ਇਹ ਦੇਖਿਆ ਗਿਆ ਕਿ ਜੋ ਬੱਚੇ ਪਾਲਤੂ ਪਸ਼ੂਆਂ ਦੇ ਨਾਲ ਵੱਡੇ ਹੁੰਦੇ ਹਨ, ਉਨ੍ਹਾਂ ’ਚ ਐਲਰਜੀ ਦਾ ਖਤਰਾ ਘੱਟ ਹੁੰਦਾ ਹੈ।

ਕੀ ਜਾਨਵਰਾਂ ਦੇ ਸੰਪਰਕ ’ਚ ਆਉਣ ਨਾਲ ਗਰਭਵਤੀ ਔਰਤਾਂ ਦੇ ਪਲ ਰਹੇ ਬੱਚਿਆਂ ਨੂੰ ਮਦਦ ਮਿਲ ਸਕਦੀ ਹੈ? ਯੂਰਪ ’ਚ 2009 ਦੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਸ਼ੂਆਂ ਦੇ ਫਾਰਮ ਦੇ ਸੰਪਰਕ ’ਚ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ’ਚ ਗਰਭਨਾਲ ਖੂਨ ’ਚ ਨਵਜਾਤ ਰੱਖਿਆ ਕੋਸ਼ਿਕਾਵਾਂ ਜ਼ਿਆਦਾ ਸਰਗਰਮ ਸਨ। ਇਸ ਦਾ ਅਰਥ ਇਹ ਹੈ ਕਿ ਗਰਭਵਤੀ ਮਾਂ ’ਚ ਰੋਗਾਣੂ ਬੱਚੇ ਦੇ ਲਈ ਕੁਝ ਸਾਕਾਰਾਤਮਕ ਕਰ ਰਹੇ ਹੁੰਦੇ ਹਨ।

ਅਸੀਂ ਸਾਲਾਂ ਤੋਂ ਜਾਣਦੇ ਹਾਂ ਕਿ ਕੁੱਤੇ ਸਾਡੀ ਮਾਨਸਿਕ ਸਿਹਤ ਲਈ ਚੰਗੇ ਹਨ। ਹੁਣ ਇਸ ਗੱਲ ਦੇ ਸਪੱਸ਼ਟ ਪ੍ਰਮਾਣ ਹਨ ਕਿ ਉਨ੍ਹਾਂ ਦੇ ਸਿਹਤ ਲਾਭ ਹੋਰ ਵੀ ਜ਼ਿਆਦਾ ਹਨ। ਪਾਲਤੂ ਜਾਨਵਰ ਐਲਰਜੀ ਨੂੰ ਰੋਕਦੇ ਹਨ। ਕਿਸੇ ਜਾਨਵਰ ਦੇ ਸੰਪਰਕ ’ਚ ਆਉਣ ਨਾਲ ਬੱਚਿਆਂ ਦੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਇਕ ਬੱਚੇ ਦੇ ਰੂਪ ’ਚ ਤੁਸੀਂ ਜਿੰਨਾ ਜ਼ਿਆਦਾ ਬਿੱਲੀਆਂ ਜਾਂ ਕੁੱਤਿਆਂ ਦੇ ਨਾਲ ਰਹਿੰਦੇ ਹੋ, ਤੁਹਾਨੂੰ ਕਈ ਰੋਗਾਂ ’ਚੋਂ ਦਮੇ, ਬੁਖਾਰ ਅਤੇ ਐਗਜ਼ਿਮੇ ਵਰਗੇ ਕੁਝ ਇਕ ਰੋਗਾਂ ਦੇ ਹੋਣ ਦੀ ਸੰਭਾਵਨਾ ਓਨੀ ਹੀ ਘੱਟ ਹੁੰਦੀ ਹੈ।


Bharat Thapa

Content Editor

Related News