ਜੇਕਰ ‘ਲਵ’ ਹੈ ਤਾਂ ‘ਜੇਹਾਦ’ ਕਿਹੋ ਜਿਹਾ?
Tuesday, Nov 03, 2020 - 03:37 AM (IST)

ਡਾ. ਵੇਦਪ੍ਰਤਾਪ ਵੈਦਿਕ
‘ਲਵ ਜੇਹਾਦ’ ਦੇ ਵਿਰੁੱਧ ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਾਰ ਕਾਨੂੰਨ ਬਣਾਉਣ ਦਾ ਐਲਾਨ ਕਰ ਰਹੀ ਹੈ ਅਤੇ ‘ਲਵ ਜੇਹਾਦ’ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਹਨ। ਫਰੀਦਾਬਾਦ ’ਚ ਨਿਕਿਤਾ ਤੋਮਲ ਦੀ ਹੱਤਿਆ ਇਸ ਲਈ ਹੀ ਕੀਤੀ ਗਈ ਦੱਸੀ ਜਾਂਦੀ ਹੈ ਕਿ ਉਸਨੇ ਹਿੰਦੂ ਤੋਂ ਮੁਸਲਮਾਨ ਬਣਨ ਤੋਂ ਨਾਂਹ ਕਰ ਦਿੱਤੀ ਸੀ। ਉਸਦਾ ਮੁਸਲਮਾਨ ਪ੍ਰੇਮੀ ਉਸ ਨਾਲ ਵਿਆਹ ਕਰਨ ਤੋਂ ਪਹਿਲਾਂ ਉਸਨੂੰ ਮੁਸਲਮਾਨ ਬਣਨ ਲਈ ਕਹਿ ਕਰ ਰਿਹਾ ਸੀ। ਇਹ ਸ਼ਬਦ ਲਵ ਜੇਹਾਦ 2009 ’ਚ ਸਾਹਮਣੇ ਆਇਆ, ਜਦੋਂ ਕੇਰਲ ਅਤੇ ਕਰਨਾਟਕ ਦੇ ਕੈਥੋਲਿਕ ਈਸਾਈਆਂ ਨੇ ਰੌਲਾ ਪਾਇਆ ਕਿ ਉਨ੍ਹਾਂ ਦੀਆਂ ਲਗਭਗ 4000 ਬੇਟੀਆਂ ਨੂੰ ਲਾਲਚ ਦੇ ਕੇ ਜਾਂ ਡਰਾ ਕੇ ਮੁਸਲਮਾਨ ਬਣਾ ਲਿਆ ਗਿਆ ਹੈ।
ਇਕ ਦੋ ਮਾਮਲੇ ਹਾਈ ਕੋਰਟ ਅਤੇ ਸੁਪਰੀਮ ਕੋਰਟ ’ਚ ਵੀ ਚਲੇ ਗਏ। ਸਰਕਾਰੀ ਜਾਂਚ ਏਜੰਸੀਆਂ ਨੇ ਵੀ ਤਗੜੀ ਜਾਂਚ-ਪੜਤਾਲ ਕੀਤੀ ਪਰ ਹਰ ਮਾਮਲੇ ’ਚ ਲਾਲਚ , ਡਰ ਜਾਂ ਇਸਲਾਮਿਕ ਸਾਜ਼ਿਸ਼ ਨਹੀਂ ਪਾਈ ਗਈ ਪਰ ਜਾਂਚ ਏਜੰਸੀਆਂ ਨੂੰ ਅਜਿਹੇ ਠੋਸ ਸਬੂਤ ਜ਼ਰੂਰ ਮਿਲੇ ਕਿ ਕੁਝ ਇਸਲਾਮੀ ਸੰਗਠਨਾਂ ਨੇ ਬਾਕਾਇਦਾ ਧਰਮ ਪਰਿਵਰਤਨ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਿੰਦੂ, ਈਸਾਈ, ਸਿੱਖ ਆਦਿ ਨੂੰ ਇਸਲਾਮੀ ਜਗਤ ’ਚ ਸ਼ਾਮਲ ਕਰ ਲੈਣ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਿਰਫ ਯਾਹੁਦੀਆਂ ਅਤੇ ਪਾਰਸੀਆਂ ’ਚ ਹੀ ਘੱਟ ਤੋਂ ਘੱਟ ਦੇਖਣ ’ਚ ਆਉਂਦੀਆਂ ਹਨ ਨਹੀਂ ਤਾਂ ਕਿਹੜਾ ਮਜ਼੍ਹਬ ਹੈ, ਜੋ ਆਪਣੀ ਗਿਣਤੀ-ਬਲ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦਾ।
ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਈਸ਼ਵਰ, ਅੱਲ੍ਹਾ ਜਾਂ ਯਹੋਵਾ ਨੂੰ ਹਾਸਲ ਕਰਨ ਦਾ ਉਨ੍ਹਾਂ ਦਾ ਮਾਰਗ ਇਕ ਹੀ ਮਾਤਰ ਮਾਰਗ ਹੈ ਅਤੇ ਉਹੀ ਸਰਵੋਤਮ ਹੈ। ਸਿਰਫ ਹਿੰਦੂ ਧਰਮ ਦੇ ਪੈਰੋਕਾਰ ਹੀ ਸਾਰੀ ਦੁਨੀਆ ’ਚ ਇਕ ਮਾਤਰ ਅਜਿਹੇ ਹਨ ਜੋ ਇਹ ਮੰਨਦੇ ਹਨ ਕਿ ਸੱਚ ਇਕ ਹੀ ਹੈ ਪਰ ਵਿਦਵਾਨ ਉਸ ਨੂੰ ਕਈ ਰੂਪਾਂ ’ਚ ਜਾਣਦੇ ਹਨ। ਇਸ ਲਈ ਭਾਰਤ ਦੇ ਹਿੰਦੂਆਂ ਜਾਂ ਬੋਧੀ ਜਾਂ ਜੈਨ ਜਾਂ ਸਿੱਖ ਲੋਕਾਂ ਨੇ ਧਰਮ ਪਰਿਵਰਤਨ ਦੇ ਲਈ ਕਦੀ ਤਨ, ਤਲਵਾਰ ਜਾਂ ਤਿਜੌਰੀ ਦਾ ਸਹਾਰਾ ਨਹੀਂ ਲਿਆ।
ਈਸਾ ਮਸੀਹ ਅਤੇ ਪੈਗੰਬਰ ਮੁਹੰਮਦ ਦੇ ਜ਼ਮਾਨੇ ਦੀ ਗੱਲ ਅਨੌਖੀ ਹੈ ਪਰ ਉਸਦੇ ਬਾਅਦ ਇਸਲਾਮ ਅਤੇ ਉਸ ਤੋਂ ਪਹਿਲਾਂ ਈਸਾਈ ਮਤ ਦਾ ਧਰਮ ਬਦਲਣ ਦਾ ਇਤਿਹਾਸ ਇਸ ਨਾਲੋਂ ਇਕ ਦਮ ਉਲਟ ਹੈ। ਯੂਰਪ ’ਚ ਲਗਭਗ ਇਕ ਹਜ਼ਾਰ ਸਾਲ ਦੇ ਇਤਿਹਾਸ ਨੂੰ ਅੰਧਕਾਰ ਯੁੱਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਜੇਕਰ ਤੁਸੀਂ ਈਰਾਨ, ਅਫਗਾਨਿਸਤਾਨ ਅਤੇ ਭਾਰਤ ਦੇ ਮੱਧਯੁਗੀ ਇਤਿਹਾਸ ਨੂੰ ਧਿਆਨ ਨਾਲ ਪੜ੍ਹੋ ਤਾਂ ਪਤਾ ਚੱਲੇਗਾ ਕਿ ਸੂਫੀਆਂ ਨੂੰ ਛੱਡ ਦਈਏ ਤਾਂ ਇਸਲਾਮ ਜਿਨ੍ਹਾਂ ਕਾਰਨਾਂ ਕਰ ਕੇ ਭਾਰਤ ’ਚ ਫੈਲਿਆ ਹੈ, ਉਹ ਉਸਦੇ ਸਰਵੋਤਮ ਸਿਧਾਂਤਾਂ ਦੇ ਕਾਰਨ ਨਹੀਂ, ਅਜਿਹੇ ਕਾਰਨਾਂ ਨਾਲ ਫੈਲਿਆ ਹੈ, ਜਿਨ੍ਹਾਂ ਨੂੰ ਇਸਲਾਮੀ ਕਹਿਣਾ ਬੜਾ ਹੀ ਔਖਾ ਹੈ।
ਭਾਰਤ ’ਚ ਇਸਾਈਅਤ ਅਤੇ ਅੰਗਰੇਜ਼ਾਂ ਦੀ ਗੁਲਾਮੀ ਇਕ ਹੀ ਸਿੱਕੇ ਦੇ ਦੋ ਪਹਿਲੂ ਰਹੇ ਹਨ। ਇਸਦਾ ਤੋੜ ਆਰੀਆ ਸਮਾਜ ਨੇ ਕੱਢਿਆ ਸੀ- ਸ਼ੁੱਧੀ ਅੰਦੋਲਨ ਪਰ ਉਹ ਵੀ ਅੱਧ-ਵਿਚਾਲੇ ਹੀ ਲਟਕ ਗਿਆ ਕਿਉਂਕਿ ਮਜ਼੍ਹਬ ’ਤੇ ਜਾਤ ਹਾਵੀ ਹੋ ਗਈ । ‘ਘਰ ਵਾਪਸੀ’ ਦਾ ਵੀ ਹੱਲ ਉਹੀ ਹੋ ਰਿਹਾ ਹੈ। ਮੈਂ ਕਹਿੰਦਾ ਹਾਂ ਕਿ ਜੇਕਰ 2 ਨੌਜਵਾਨ ਅਤੇ ਮੁਟਿਆਰਾਂ ’ਚ ਸੱਚਾ ਪ੍ਰੇਮ ਹੈ ਤਾਂ ਮਜ਼੍ਹਬ ਜਾਂ ਪੈਸਾ ਜਾਂ ਜਾਤ ਜਾਂ ਵੰਸ਼ ਕੁਝ ਵੀ ਅੜਿੱਕਾ ਨਹੀਂ ਆ ਸਕਦੇ। ਜਿਥੇ ‘ਲਵ’ ਹੈ ਉਥੇ ‘ਜੇਹਾਦ’ ਦਾ ਸਵਾਲ ਨਹੀਂ ਉੱਠਦਾ ਉਥੇ ‘ਲਵ’ (ਪ੍ਰੇਮ) ਦੀ ਥਾਂ ਲਾਭ ਹਾਨੀ ਦਾ ਗਣਿਤ ਹੁੰਦਾ ਹੈ। ਉਥੇ ਧਰਮ ਪਰਿਵਰਤਨ ਜ਼ਰੂਰੀ ਹੋ ਜਾਂਦਾ ਹੈ। ਮੇਰੇ ਵਿਦਿਆਰਥੀ ਕਾਲ ’ਚ ਮੈਂ ਈਰਾਨ , ਤੁਰਕੀ, ਯੂਰਪ ਅਤੇ ਅਮਰੀਕਾ ’ਚ ਅਜਿਹੇ ਕਈ ਦੋ-ਧਰਮੀ ਜੋੜੇ ਦੇਖੇ ਜੋ ਆਪਣੇ ਧਰਮ ’ਚ ਸਥਿਤ ਰਹਿੰਦੇ ਹੋਏ ਜਾਂ ਉਨ੍ਹਾਂ ਨੂੰ ਹਾਸ਼ੀਏ ’ਚ ਰੱਖਦੇ ਹੋਏ ਮਜ਼ੇ ਨਾਲ ਗ੍ਰਹਿਸਥ ਧਰਮ ਨਿਭਾਉਂਦੇ ਸਨ।