ਫਿਰ ਤੋਂ ਪੁਰਾਣੀ ਕਹਾਣੀ ਦੁਹਰਾਅ ਰਿਹਾ ਹਿਮਾਚਲ

03/03/2024 1:51:27 PM

ਇਹ ਕਹਿਣ ਦਾ ਕੋਈ ਚੰਗਾ ਤਰੀਕਾ ਨਹੀਂ ਹੈ ਪਰ ਕਾਂਗਰਸ ਨੇ ਬਿਨਾਂ ਕਿਸੇ ਸ਼ੱਕ ਦੇ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੀ ਹੀ ਸਭ ਤੋਂ ਵੱਡੀ ਦੁਸ਼ਮਣ ਹੈ। ਹਿਮਾਚਲ ਪ੍ਰਦੇਸ਼ ’ਚ ਹਾਲ ਦੀਆਂ ਘਟਨਾਵਾਂ ਤਾਂ ਸਿਰਫ ਇਕ ਉਦਾਹਰਣ ਹਨ।

ਕਿਉਂਕਿ ਸੂਬੇ ’ਚ ਉਸਦੀ ਸਰਕਾਰ ਡਿੱਗਣ ਦੇ ਨੇੜੇ ਪਹੁੰਚ ਗਈ ਹੈ, ਪਾਰਟੀ ਦੇ ਹਮਾਇਤੀ ਅਜੇ ਵੀ ਸੋਚ ਰਹੇ ਹਨ ਕਿ ਗੱਲ ਇਥੋਂ ਤਕ ਕਿਵੇਂ ਪਹੁੰਚੀ। ਜਦੋਂ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ, ਤਾਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣਾ ਵਚਨ ਨਿਭਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦੀ ਲੀਡਰਸ਼ਿਪ ’ਚ ਪਾਰਟੀ ਆਪਣੀ ਬੜ੍ਹਤ ਮਜ਼ਬੂਤ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ’ਤੇ ਨਿਰਮਾਣ ਤਾਂ ਬਹੁਤ ਦੂਰ ਦੀ ਗੱਲ ਹੈ।

ਸੁੱਖੂ ਨੇ ਆਸਾਂ ਇਸ ਲਈ ਵਧਾਈਆਂ ਕਿਉਂਕਿ ਉਹ ਇਕ ਅਜਿਹੇ ਵਿਅਕਤੀ ਹਨ ਜੋ ਸੰਘਰਸ਼ ਕਰ ਕੇ ਅੱਗੇ ਆਏ ਹਨ ਅਤੇ ਉਹ ਜ਼ਮੀਨ ਨਾਲ ਸਿੱਧੇ ਜੁੜੇ ਹੋਏ ਹਨ। ਉਹ ਸਰੀਰਕ ਮਿਹਨਤ ਕਰਦੇ ਹੋਏ ਵੱਡੇ ਹੋਏ। ਆਪਣੇ ਸ਼ੁਰੂਆਤੀ ਸਾਲਾਂ ’ਚ ਉਹ ਰੋਜ਼ੀ-ਰੋਟੀ ਚਲਾਉਣ ਲਈ ਦੁੱਧ ਦੇ ਟੋਕਰੇ ਇਕੱਠੇ ਕਰਦੇ ਸਨ ਅਤੇ ਬਾਅਦ ’ਚ ਦੁੱਧ ਵੇਚਣ ਲੱਗੇ। ਜਦੋਂ ਸਮਾਂ ਮੁਸ਼ਕਲ ਹੋ ਗਿਆ ਤਾਂ ਉਹ ਸੂਬਾ ਬਿਜਲੀ ਵਿਭਾਗ ’ਚ ਚੌਕੀਦਾਰ ਬਣ ਗਏ ਅਤੇ ਇਥੋਂ ਤੱਕ ਕਿ ਸੂਬਾ ਬਿਜਲੀ ਬੋਰਡ ਤੋਂ ਉਨ੍ਹਾਂ ਨੂੰ ਟੀ-ਮੇਡ (ਏ. ਸੀ. ਹੈਲਪਰ ਦੇ ਬਰਾਬਰ ਅਹੁਦਾ) ਦੇ ਅਹੁਦੇ ਲਈ ਇਕ ਪ੍ਰਸਤਾਵ ਵੀ ਮਿਲਿਆ। ਉਨ੍ਹਾਂ ਦੇ ਪਿਤਾ ਹਿਮਾਚਲ ਪ੍ਰਦੇਸ਼ ਸੂਬਾ ਟਰਾਂਸਪੋਰਟ ਨਿਗਮ ’ਚ ਬੱਸ ਡਰਾਈਵਰ ਸਨ। ਤਾਂ, ਇਥੇ ਉਨ੍ਹਾਂ ਦੇ ਮੂੰਹ ’ਚ ਕੋਈ ਚਾਂਦੀ ਦਾ ਚਮਚਾ ਨਹੀਂ ਸੀ।

ਹਿਮਾਚਲ ਪ੍ਰਦੇਸ਼ ਚੋਣਾਂ (2022) ਤੋਂ ਪਹਿਲਾਂ, ਕਾਂਗਰਸ ਨੇ ਮੁਹਿੰਮ ਕਮੇਟੀ ਦਾ ਮੁਖੀ ਬਣਾਇਆ, ਜਿਸਦਾ ਮਤਲਬ ਸੀ ਕਿ ਉਮੀਦਵਾਰਾਂ ਦੀ ਚੋਣ ’ਚ ਉਨ੍ਹਾਂ ਦੀ ਹਿੱਸੇਦਾਰੀ ਸੀ। ਇਸ ਤੋਂ ਜੇਕਰ ਵੋਟ ਕਾਂਗਰਸ ਨੂੰ ਜਾਂਦੀ ਤਾਂ ਚੋਟੀ ਦਾ ਅਹੁਦਾ ਪਾਉਣ ’ਚ ਲਾਭ ਦਾ ਸੰਤੁਲਨ ਉਨ੍ਹਾਂ ਦੇ ਪੱਖ ’ਚ ਝੁਕ ਜਾਂਦਾ। ਉਹ ਸੰਗਠਨ ਨੂੰ ਜਾਣਦੇ ਸਨ। ਉਨ੍ਹਾਂ ਨੇ ਪਾਰਟੀ ਦੀ ਸੂਬਾ ਇਕਾਈ ਦੀ ਅਗਵਾਈ ਕੀਤੀ ਸੀ ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੀ ਅਗਵਾਈ ਕੀਤੀ ਸੀ।

ਜਦੋਂ ਕਾਂਗਰਸ ਨੇ ਵਿਧਾਨ ਸਭਾ ਚੋਣਾਂ ’ਚ 68 ’ਚੋਂ 40 ਸੀਟਾਂ ਦੇ ਨਾਲ ਜਿੱਤ ਹਾਸਲ ਕੀਤੀ ਤਾਂ ਆਲਾਕਮਾਨ ਨੂੰ ਬੁਸ਼ਹਿਰ ਦੇ ਧਨੰਤਰ ਰਾਜਾ ਵੀਰਭੱਦਰ ਸਿੰਘ ਦੇ ਪਰਿਵਾਰ ’ਚੋਂ ਪ੍ਰਤਿਭਾ ਅੈੱਮ. ਸਿੰਘ/ਵਿਕਰਮਾਦਿੱਤਿਆ ਸਿੰਘ ’ਚੋਂ ਕਿਸੇ ਇਕ ਨੂੰ ਚੁਣਨਾ ਪਿਆ। ਵੀਰਭੱਦਰ ਸਿੰਘ ਕਈ ਵਾਰ ਮੁੱਖ ਮੰਤਰੀ ਰਹੇ, ਜਿਨ੍ਹਾਂ ਦੀ ਚੋਣਾਂ ਤੋਂ ਕੁਝ ਹੀ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਕ ਝਗੜੇ ਤੋਂ ਬਾਅਦ, ਸੁੱਖੂ ਨੂੰ ਚੋਟੀ ਦਾ ਅਹੁਦਾ ਮਿਲਿਆ, ਹਾਲਾਂਕਿ ਵਿਕਰਮਾਦਿੱਤਿਆ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਬਣੇ।

ਕਿਉਂਕਿ ਸੂਬੇ ’ਚ ਸਿਰਫ ਮੰਤਰੀ ਹੀ ਹੋ ਸਕਦੇ ਹਨ, ਵਫਾਦਾਰਾਂ ਨੂੰ ਪੁਰਸਕਾਰ ਦੇਣ ਲਈ ਹੋਰ ਤੰਤਰ ਅਪਣਾਏ ਗਏ, ਇਕ ਮੰਤਰੀ ਤੋਂ ਵਿਭਾਗ ਲੈ ਕੇ ਦੂਸਰੇ ਨੂੰ ਦੇਣਾ, ਜੋ ਲੋਕ ਅਹੁਦਾ ਗੁਆ ਦਿੰਦੇ ਸਨ (ਜਿਵੇਂ ਵਿਕਰਮਾਦਿੱਤਿਆ ਨੂੰ ਮੰਤਰੀ ਰਹਿੰਦੇ ਹੋਏ ਵੀ ਜਨਤਕ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਵੇਂ ਕਿ ਉਨ੍ਹਾਂ ਨੇ ਸਮਝਾਇਆ)। ਸਾਂਝੀਦਾਰ ਸਿਅਾਸੀ ਪਾਰਟੀਆਂ ਦੱਸਦੀਆਂ ਹਨ ਕਿ ਉਨ੍ਹਾਂ ਨੂੰ ਸ਼ਕਤੀਹੀਣ ਨਹੀਂ ਕੀਤਾ ਗਿਆ ਹੈ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਗੁਪਤ ਰੂਪ ’ਚ ਜਲਦੀ ਤੋਂ ਜਲਦੀ ਸੰਭਵ ਮੌਕੇ ’ਤੇ ਸੁੱਖੂ ’ਤੇ ਬਾਜ਼ੀ ਪਲਟਣ ਦਾ ਸੰਕਲਪ ਲਿਆ।

ਸੂਬੇ ’ਚ ਹੜ੍ਹ ਨਾਲ ਵੱਡੇ ਪੱਧਰ ’ਤੇ ਤਬਾਹੀ ਹੋਈ। ਰਾਹਤ ਤੁਰੰਤ ਪਰ ਚੋਣਵੀਂ ਸੀ। ਵਿਧਾਇਕਾਂ ਨੇ ਭ੍ਰਿਸ਼ਟਾਚਾਰ ਅਤੇ ਭੇਦਭਾਵ ਦੀ ਸ਼ਿਕਾਇਤ ਕੀਤੀ। ਸੁਜਾਨਪੁਰ ਤੋਂ ਵਿਧਾਇਕ ਰਾਜਿੰਦਰ ਰਾਣਾ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ, ਹਾਲਾਂਕਿ ਉਨ੍ਹਾਂ ਨੇ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਪੀ. ਕੇ. ਧੂਮਲ ਨੂੰ ਹਰਾਇਆ ਸੀ ਪਰ ਉਨ੍ਹਾਂ ਨੂੰ ਭਾਜਪਾ ਤੋਂ ਹਮਦਰਦੀ ਮਿਲੀ, ਆਖਿਰਕਾਰ ਉਹ 2006 ਤੋਂ ਭਾਜਪਾ ’ਚ ਸਨ। ਉਹ ਪਿਛਲੇ 3 ਮਹੀਨਿਆਂ ਤੋਂ ਆਪਣੇ ਜ਼ਿਲੇ ਹਮੀਰਪੁਰ ’ਚ ਬੇਰੋਜ਼ਗਾਰੀ ਅਤੇ ਅਧੂਰੇ ਕੰਮਾਂ ਦੀ ਸ਼ਿਕਾਇਤ ਕਰ ਰਹੇ ਹਨ। ਸੁੱਖੂ ਨੇ ਰਾਣਾ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ।

ਕਾਂਗੜਾ ਸਿਆਸੀ ਨਜ਼ਰੀਏ ਨਾਲ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਮਹੱਤਵਪੂਰਨ ਜ਼ਿਲਾ ਹੈ। ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਕਾਂਗੜਾ ਦੀਆਂ 15 ਸੀਟਾਂ ’ਚੋਂ 10 ’ਤੇ ਜਿੱਤ ਹਾਸਲ ਕੀਤੀ ਪਰ ਜ਼ਿਲੇ ਨੂੰ ਸਿਰਫ ਇਕ ਹੀ ਮੰਤਰੀ ਮਿਲਿਆ ਅਤੇ ਉਹ ਸ਼ਖਸ ਸੁਧੀਰ ਸ਼ਰਮਾ ਨਹੀਂ ਸਨ ਜੋ ਵੀਰਭੱਦਰ ਸਰਕਾਰ ’ਚ ਮੰਤਰੀ ਰਹੇ। ਵੀਰਭੱਦਰ ਦੀ ਵਿਧਵਾ ਪ੍ਰਤਿਭਾ ਦੇ ਲੋਕ ਸਭਾ ਖੇਤਰ ਮੰਡੀ ਨੂੰ ਕੋਈ ਮੰਤਰੀ ਨਹੀਂ ਮਿਲਿਆ। ਇਸ ਦੇ ਉਲਟ ਸ਼ਿਮਲਾ ਨੂੰ ਤਿੰਨ ਮੰਤਰੀ ਮਿਲੇ।

ਇਸ ’ਚ ਕੋਈ ਹੈਰਾਨੀ ਨਹੀਂ ਹੈ ਕਿ ਸੁਧੀਰ ਸ਼ਰਮਾ ਨੇ ਪਹਿਲੇ ਦਿਨ ਤੋਂ ਹੀ ਸੁੱਖੂ ਵਲੋਂ ਵੀਰਭੱਦਰ ਦੇ ਵਫਾਦਾਰਾਂ ਨੂੰ ਜਾਣਬੁੱਝ ਕੇ ਦਰਕਿਨਾਰ ਕਰਨ ਦੀ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਉਨ੍ਹਾਂ 5 ਲੋਕਾਂ ’ਚੋਂ ਇਕ ਸਨ ਜਿਨ੍ਹਾਂ ਨੇ ਸੁੱਖੂ ਦੇ ਵਿਰੁੱਧ ਬਗਾਵਤ ਦੀ ਅਗਵਾਈ ਕੀਤੀ ਸੀ, ਉਨ੍ਹਾਂ ਨੂੰ ਅਯੋਗ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਹ ਆਪਣੇ ਸਹਿਯੋਗੀਆਂ ਨਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਰਹੇ ਹਨ।

ਬਹੁਤ ਕੁਝ ਇਸ ਤੱਥ ਤੋਂ ਪਤਾ ਲੱਗਦਾ ਹੈ ਕਿ ਸੁੱਖੂ ਦਿਹਾਤੀ ਅਤੇ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ ਪਰ ਉਨ੍ਹਾਂ ’ਚ ਇਕ ਮਹੱਤਵਪੂਰਨ ਗੁਣ ਦੀ ਕਮੀ ਸਾਬਿਤ ਹੋਈ ਹੈ। ਉਹ ਇਹ ਕਿ ਸੁੱਖੂ ਕੋਈ ਸਿਅਾਸੀ ਅਾਗੂ ਨਹੀਂ ਹਨ। ਇਹ ਦਿੱਲੀ ’ਚ ਕਾਂਗਰਸ ਹੈ ਜਿਸ ਨੂੰ ਇਸ ਨੂੰ ਸਮਝਾਉਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ ਸੁਧਾਰ ਦੀ ਸਲਾਹ ਦੇਣੀ ਚਾਹੀਦੀ ਸੀ।

ਹਿਮਾਚਲ ’ਚ ਭਾਜਪਾ ਦੀਆਂ ਆਪਣੀਆਂ ਸਮੱਸਿਆਵਾਂ ਹਨ ਪਰ ਇਹ ਅਜਿਹੀ ਪਾਰਟੀ ਨਹੀਂ ਹੈ ਜੋ ਹੱਥ ’ਤੇ ਹੱਥ ਧਰੀ ਬੈਠੀ ਰਹੇ। ਉਸ ਨੇ ਇਕ ਮੌਕਾ ਦੇਖਿਆ ਅਤੇ ਉਸ ਨੇ ਕਾਰਵਾਈ ਕੀਤੀ ਜਿਸ ਦੇ ਸਿੱਟੇ ਵਜੋਂ ਰਾਜ ਸਭਾ ਦੀ ਇਕ ਸੀਟ ਸ਼ਰਮਨਾਕ ਤਰੀਕੇ ਨਾਲ ਕਾਂਗਰਸ ਨੂੰ ਗੁਆਉਣੀ ਪਈ, ਜੋ ਕਾਂਗਰਸ ਲਈ ਵੱਡੀ ਚੁਣੌਤੀ ਹੋਣੀ ਚਾਹੀਦੀ ਸੀ। ਸੁੱਖੂ ਸਰਕਾਰ ’ਤੇ ਖਤਰਾ ਕਿਸੇ ਵੀ ਤਰ੍ਹਾਂ ਨਾਲ ਅਜੇ ਟਲਿਆ ਨਹੀਂ ਹੈ।

ਅਦਿਤੀ ਫੜਨੀਸ

Rakesh

This news is Content Editor Rakesh