ਚੰਗਾ ਹੁੰਦਾ ਜਯਾ ਸਰਾਪ ਦੇਣ ਦੀ ਬਜਾਏ ਮੁਆਫ ਕਰਨਾ ਜਾਣਦੀ

12/23/2021 3:38:06 AM

ਕਸ਼ਮਾ ਸ਼ਰਮਾ 
ਦਹਾਕਿਆਂ ਪਹਿਲਾਂ ਸਈਦ ਮਿਰਜ਼ਾ ਵੱਲੋਂ ਨਿਰਦੇਸ਼ਿਤ ਫਿਲਮ ‘ਅਲਬਰਟ ਪਿੰਟੋ ਨੂੰ ਗੁੱਸਾ ਕਿਉਂ ਆਉਂਦਾ ਹੈ’, ਦੇਖੀ ਸੀ, ਕੱਲ ਜਦ ਰਾਜ ਸਭਾ ’ਚ ਜਯਾ ਬੱਚਨ ਨੂੰ ਭੜਕਦੀ ਹੋਈ ਦੇਖਿਆ ਤਾਂ ਇਸ ਫਿਲਮ ਦਾ ਸਿਰਲੇਖ ਕੰਨਾਂ ’ਚ ਲਗਾਤਾਰ ਗੂੰਜਣ ਲੱਗਾ। ਫਿਲਮ ’ਚ ਗਰੀਬਾਂ ਨੂੰ ਗੁੱਸਾ ਆਉਂਦਾ ਸੀ, ਇਥੇ ਨਵੇਂ ਧਨਾਡ ਗੁੱਸੇ ਨਾਲ ਸਿਆਣਪ ਨੂੰ ਗੁਆ ਰਹੇ ਹਨ।

ਕਬੀਰ ਦਾ ਉਹ ਦੋਹਾ ਸੁਣਿਆ ਹੈ ਨਾ ਕਿ ‘ਦੁਰਬਲ ਕੋ ਨਾ ਸਤਾਈਏ ਜਾਕੀ ਮੋਟੀ ਹਾਯ, ਮੁਈ ਖਾਲ ਕੀ ਸਾਂਸ ਤੌਂ ਸਾਰ ਭਰਮ ਹੈ ਜਾਯ।’ ਦੋਹੇ ਦਾ ਅਰਥ ਹੈ ਕਿ ਗਰੀਬ ਦੀ ਹਾਏ ਨਹੀਂ ਲੈਣੀ ਚਾਹੀਦੀ। ਨਹੀਂ ਤਾਂ ਜਿਵੇਂ ਕਿ ਬੱਕਰੀ ਦੀ ਖੱਲ ਨਾਲ ਬਣੀ ਧੌਂਕਣੀ ਨੂੰ ਚਲਾਉਂਦੇ ਸੀ ਤਾਂ ਅੱਗ ’ਚ ਪਿਆ ਲੋਹਾ ਤੱਕ ਭਸਮ ਹੋ ਜਾਂਦਾ ਸੀ, ਉਵੇਂ ਹੀ ਨੁਕਸਾਨ ਹੋ ਸਕਦਾ ਹੈ।

ਹੁਣ ਸੋਚਣ ਵਾਲੀ ਗੱਲ ਹੈ ਜਯਾ ਬੱਚਨ ਗਰੀਬ ਤਾਂ ਹਨ ਹੀ ਨਹੀਂ ਪਰ ਔਰਤ ਹਨ ਤਾਂ ਸੋਚ ਰਹੀ ਹੋਵੇਗੀ ਕਿ ਜਿਸ ਤਰ੍ਹਾਂ ਇਸਤਰੀ ਦੇ ਸਰਾਪ (ਦ੍ਰੋਪਦੀ) ਨਾਲ ਹਸਤਿਨਾਪੁਰ ਦਾ ਨਾਸ਼ ਹੋ ਗਿਆ ਸੀ, ਤਾਂ ਕਿਸੇ ਪਾਰਟੀ ਦੀ ਵੁਕਤ। ਕੀ ਪਤਾ ਸੰਸਦ ਬਚੇਗੀ ਕਿ ਨਹੀਂ?

ਦਿਲਚਸਪ ਹੈ ਕਿ ਅੱਜ ਦੀ ਸੰਸਦ, ਅੱਜ ਦੀ ਰਾਜਸਭਾ ਮੈਂਬਰ ਜਯਾ ਬੱਚਨ ਅਤੇ ਵਿਚਾਲੇ ਲੈ ਆਂਦਾ ਉਹ ਸਰਾਪ ਨੂੰ ਜਿਵੇਂ ਕਿ ਭਸਮ ਹੀ ਕਰ ਦੇਵੇਗੀ। ਇਸ ਦੇ ਇਲਾਵਾ ਇਹ ਪਹਿਲੀ ਵਾਰ ਹੈ ਕਿ ਕੋਈ ਬੇਹੱਦ ਧਨਾਡ ਔਰਤ ਕਿਸੇ ਪਾਰਟੀ ਨੂੰ ਸਰਾਪ ਦੇ ਰਹੀ ਹੈ। ਸ਼ਿਵਸੈਨਾ ਦੇ ਸੰਜੇ ਰਾਊਤ ਕਹਿ ਰਹੇ ਹਨ ਕਿ ਜਯਾ ਦੇ ਸਰਾਪ ’ਚ ਬਹੁਤ ਦਮ ਹੈ।

ਹੁਣ ਤੱਕ ਤਾਂ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਜੋ ਗਿਆਨੀ ਹੈ, ਜਾਂ ਸਾਧਨਹੀਣ ਹੈ, ਉਸ ਦੇ ਕਹੇ ਵਚਨ ਸੱਚ ਹੁੰਦੇ ਹਨ, ਉਸੇ ਦੀ ਹਾਅ ਲੱਗਦੀ ਹੈ। ਇਸ ਲਈ ਰਿਸ਼ੀਆਂ-ਮੁਨੀਆਂ ਅਤੇ ਗਰੀਬਾਂ ਨੂੰ ਸਰਾਪ ਦਿੰਦੇ ਦੇਖਿਆ ਜਾਂਦਾ ਸੀ। ਕਾਸ਼ ਕਿ ਸਰਾਪ ਦੇਣ ਤੋਂ ਪਹਿਲਾਂ ਜਯਾ ਨੇ ਕੁਝ ਪੋਥੀਆਂ ਨੂੰ ਫਰੋਲ ਲਿਆ ਹੁੰਦਾ। ਉਨ੍ਹਾਂ ਨੇ ਕਿਹਾ ਕਿ ਉਹ ਸਰਾਪ ਦੇ ਰਹੀ ਹੈ ਅਤੇ ਭਾਜਪਾ ਦੇ ਬੁਰੇ ਦਿਨ ਆਉਣ ਵਾਲੇ ਹਨ। ਹੁਣ ਸੋਚੋ ਕਿ ਮੰਨ ਲਓ ਭਾਜਪਾ ਜਿੱਤ ਗਈ, ਤਾਂ ਵਿਚਾਰਾ ਸਰਾਪ ਵਿਅਰਥ ਹੀ ਜਾਵੇਗਾ ਨਾ। ਹੋ ਸਕਦਾ ਹੈ ਕਿ ਅੱਗੇ ਕੋਈ ਕਿਸੇ ਨੂੰ ਸਰਾਪ ਦੇਣ ਦੀ ਹਿੰਮਤ ਹੀ ਨਾ ਕਰੇ।

ਇਸ ਸੰਦਰਭ ’ਚ ਪਿੰਡ ’ਚ ਰਹਿਣ ਵਾਲੀਆਂ ਉਹ ਔਰਤਾਂ ਵੀ ਯਾਦ ਆਉਂਦੀਆਂ ਹਨ ਜੋ ਅਕਸਰ ਆਪਣੇ ਪਰਿਵਾਰ ਤੋਂ ਇਲਾਵਾ ਅਤੇ ਕਦੀ-ਕਦੀ ਆਪਣੇ ਪਰਿਵਾਰ ਨੂੰ ਸਰਾਪ ਦਿੰਦੀਆਂ ਰਹਿੰਦੀਆਂ ਸਨ ਕਿ ਤੇਰਾ ਵੰਸ਼ ਮਿਟ ਜਾਵੇ। ਤੂੰ ਦਰ-ਦਰ ਦੀ ਭੀਖ ਮੰਗੇ, ਤੂੰ ਕੱਲ ਸੂਰਜ ਨਾ ਦੇਖੇਂ, ਕਿ ਆਖਰੀ ਸਮੇਂ ਤੇਰੇ ਮੂੰਹ ’ਚ ਕੋਈ ਪਾਣੀ ਪਾਉਣ ਵਾਲਾ ਵੀ ਨਾ ਹੋਵੇ।

ਇਕ ਅਜਿਹੇ ਪਤਲੇ-ਦੁਬਲੇ ਮਰੀਅਲ ਆਦਮੀ ਦੀ ਵੀ ਯਾਦ ਹੈ, ਜੋ ਅਕਸਰ ਦੂਸਰਿਆਂ ਨੂੰ ਮਾੜੀ-ਮਾੜੀ ਗੱਲ ’ਤੇ ਧਮਕੀ ਦਿੰਦਾ ਸੀ ਕਿ ਬ੍ਰਾਹਮਣ ਦਾ ਬੇਟਾ ਹਾਂ, ਸਰਾਪ ਦੇ ਕੇ ਭਸਮ ਕਰ ਦੇਵਾਂਗਾ। ਜ਼ਾਹਿਰ ਹੈ ਕਿ ਇਨ੍ਹਾਂ ਗੱਲਾਂ ਨੂੰ ਐਵੇਂ ਹੀ ਉਡਾ ਦਿੱਤਾ ਜਾਂਦਾ ਸੀ। ਕੋਈ ਇਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸੀ ਕਿਉਂਕਿ ਜੇਕਰ ਇੰਜ ਕਿਸੇ ਦੇ ਕਹਿਣ ਨਾਲ ਕੋਈ ਮਰਨ ਲੱਗੇ ਤਾਂ ਇਸ ਦੁਨੀਆ ’ਚ ਕੋਈ ਨਾ ਬਚੇ ਕਿਉਂਕਿ ਜਗਤ ’ਚ ਹਰ ਇਕ ਦੇ ਦੁਸ਼ਮਣ ਹੁੰਦੇ ਹਨ, ਜੋ ਉਸ ਦਾ ਬੁਰਾ ਚਾਹੁੰਦੇ ਹਨ।

ਇਸ ਦੇ ਇਲਾਵਾ ਕਿੱਥੇ ਅਮਿਤਾਭ ਬੱਚਨ ਦਾ ਸਾਫ-ਸੁਥਰਾ ਅਕਸ ਅਤੇ ਕਿੱਥੇ ਜਯਾ ਦਾ ਪਲ-ਪਲ ਭੜਕਦਾ ਗੁੱਸਾ। ਅਮਿਤਾਭ ਨੂੰ ਔਖੇ ਸਮੇਂ ’ਚ ਸ਼ਾਇਦ ਹੀ ਕਿਸੇ ਨੇ ਹੌਸਲਾ ਗੁਆਉਂਦੇ ਹੋਏ ਦੇਖਿਆ ਹੋਵੇ। ਜੇਕਰ ਉਨ੍ਹਾਂ ਨੂੰ ਕੋਈ ਗੱਲ ਚੰਗੀ ਨਾ ਵੀ ਲੱਗੀ ਤਾਂ ਉਹ ਨਾਰਾਜ਼ ਹੋਣ ਦੇ ਮੁਕਾਬਲੇ ਚੁੱਪ ਹੋ ਜਾਂਦੇ ਹਨ।

ਜਯਾ ਦੇ ਟੈਂਪਰਾਮੈਂਟਲ ਹੋਣ ਦੇ ਕਿੱਸੇ ਮਸ਼ਹੂਰ ਰਹੇ ਹਨ। ਸਾਲਾਂ ਪਹਿਲਾਂ ਇਕ ਅੰਗ੍ਰੇਜ਼ੀ ਦੀ ਅਖਬਾਰ ਨੇ ਖਬਰ ਛਾਪੀ ਸੀ ਕਿ ਦਿੱਲੀ ਦੇ ਇਕ 5 ਸਿਤਾਰਾ ਹੋਟਲ ’ਚ ਅਮਿਤਾਭ ਤੇ ਜਯਾ ਖਾਣਾ ਖਾ ਰਹੇ ਸਨ। ਉੱਥੇ ਇਕ ਬੱਚੇ ਨੇ ਜਦੋਂ ਇਨ੍ਹਾਂ ਨੂੰ ਦੇਖਿਆ ਤਾਂ ਉਹ ਇਨ੍ਹਾਂ ਵੱਲ ਦੌੜਾ ਚਲਾ ਆਇਆ। ਅਮਿਤਾਭ ਤਾਂ ਉਸ ਨੂੰ ਦੇਖ ਕੇ ਮੁਸਕਰਾਏ ਪਰ ਜਯਾ ਨੇ ਉਸ ਨੂੰ ਝਿੜਕ ਕੇ ਭਜਾ ਦਿੱਤਾ। ਕਦੇ-ਕਦੇ ਪੱਤਰਕਾਰਾਂ ਨੂੰ ਝਿੜਕਣ ਦੇ ਕਿੱਸੇ, ਹਾਲ ਹੀ ’ਚ ਬੰਗਾਲ ਦੀਆਂ ਚੋਣਾਂ ਦੌਰਾਨ ਇਕ ਟੀ.ਐੱਮ.ਸੀ. ਸਮਰਥਕ ਨੂੰ ਧੱਕਾ ਦੇਣ ਦਾ ਕਿੱਸਾ, ਅਜਿਹੀਆਂ ਪਤਾ ਨਹੀਂ ਕਿੰਨੀਆਂ ਗੱਲਾਂ ਉਨ੍ਹਾਂ ਦੇ ਬਾਰੇ ’ਚ ਸਾਰੇ ਜਾਣਦੇ ਆਏ ਹਨ।

ਇਹ ਵੀ ਦੱਸਿਆ ਜਾਂਦਾ ਹੈ ਕਿ ਜਯਾ ਗਣੇਸ਼ ਜੀ ਦੀ ਵੱਡੀ ਭਗਤਣੀ ਹੈ। ਤਾਂ ਗਣੇਸ਼ ਜੀ ਤਾਂ ਖੁਦ ਵਿਘਨਵਿਨਾਸ਼ਕ ਹਨ, ਅਜਿਹੇ ’ਚ ਉਨ੍ਹਾਂ ਨੂੰ ਇੰਨਾ ਗੁੱਸਾ ਕਰਨ ਅਤੇ ਸਰਾਪ ਦੇਣ ਦੀ ਲੋੜ ਕਿਉਂ ਆਣ ਪਈ। ਆਪਣੇ ਸਮੇਂ ’ਚ ਉਹ ਚੰਗੀ ਅਭਿਨੇਤਰੀ ਰਹੀ ਹੈ, ਪਰ ਕੋਈ ਚੰਗਾ ਅਭਿਨੇਤਾ ਜਾਂ ਅਭਿਨੇਤਰੀ, ਚੰਗਾ ਮਨੁੱਖ ਵੀ ਹੋਵੇ, ਜ਼ਰੂਰੀ ਨਹੀਂ।

ਪੁਰਾਣੀਆਂ ਕਹਾਣੀਆਂ ’ਚ ਅਕਸਰ ਸਰਾਪਾਂ ਦਾ ਜ਼ਿਕਰ ਆਉਂਦਾ ਹੈ ਕਿ ਫਲਾਣੇ ਰਿਸ਼ੀ ਨੇ ਫਲਾਣੇ ਨੂੰ ਨਰਾਜ਼ ਹੋ ਕੇ ਸਰਾਪ ਦੇ ਦਿੱਤਾ। ਕਿਸੇ ਨੂੰ ਜਾਨਵਰ ਬਣਾ ਦਿੱਤਾ, ਕਿਸੇ ਦੀ ਸਰਾਪ ਨਾਲ ਮੌਤ ਹੋ ਗਈ। ਪਿਤਾ ਦਾ ਸਰਾਪ, ਮਾਂ ਦਾ ਸਰਾਪ, ਗੁਰੂ ਦੇ ਸਰਾਪ ਦੇ ਵੀ ਜ਼ਿਕਰ ਮਿਲਦੇ ਹਨ। ਹਾਲਾਂਕਿ ਸਰਾਪ ਦੇਣ ਵਾਲਿਆਂ ਨੂੰ ਕਦੀ ਚੰਗਾ ਨਹੀਂ ਮੰਨਿਆ ਗਿਆ।

ਇਹ ਵੀ ਕਿਹਾ ਗਿਆ ਹੈ ਕਿ ਗੁੱਸੇ ਦੇ ਵੱਸ ਹੋ ਕੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਆਪਣਾ ਹੀ ਨੁਕਸਾਨ ਹੁੰਦਾ ਹੈ। ਚੰਗਾ ਹੁੰਦਾ ਕਿ ਜਯਾ ਸਰਾਪ ਦੇਣ ਦੀ ਬਜਾਏ ਮਾਫ ਕਰਨਾ ਜਾਣਦੀ। ਕਿਸੇ ਦੇ ਸਰਾਪ ਨਾਲ ਕੋਈ ਨਹੀਂ ਮਰਦਾ ਮੈਡਮ। ਸਾਰੇ ਆਪਣੇ ਹੀ ਕਰਮਾਂ ਨਾਲ ਮਰਦੇ ਹਨ।


Bharat Thapa

Content Editor

Related News