ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਵਿਗਿਆਨ

11/07/2019 1:53:37 AM

ਡਾ. ਹਰਿੰਦਰ ਸਿੰਘ ਬੇਦੀ

ਮੈਨੂੰ ਕਈ ਵਾਰ ਪੁੱਛਿਆ ਗਿਆ ਕਿ ‘‘ਤੁਸੀਂ ਵਿਗਿਆਨ (ਸਾਇੰਸ) ਦੇ ਵਿਅਕਤੀ ਹੋ, ਤੁਸੀਂ ਰੱਬ ਦੀ ਧਾਰਨਾ ’ਚ ਕਿਵੇਂ ਭਰੋਸਾ ਕਰ ਸਕਦੇ ਹੋ?’’ ਮੈਨੂੰ ਲੱਗਦਾ ਹੈ ਕਿ ਇਹ ਗੱਲ ਪੂਰੀ ਤਰ੍ਹਾਂ ਉਲਟ ਹੈ। ਇਕ ਸੱਚਾ ਵਿਗਿਆਨੀ ਜਾਣਦਾ ਹੈ ਕਿ ਕੁਝ ਵੀ ਅਸਥਾਈ ਨਹੀਂ ਹੈ ਅਤੇ ਬ੍ਰਹਿਮੰਡ ਦੀ ਜਟਿਲਤਾ ਤੋਂ ਪਤਾ ਲੱਗਦਾ ਹੈ ਕਿ ਕੋਈ ਅਜਿਹਾ ਜ਼ਰੂਰ ਹੈ, ਜਿਸ ਨੇ ਇਸ ਸਭ ਨੂੰ ਬਾਰੀਕੀ ਨਾਲ ਕੰਮ ਕਰਦਿਆਂ ਬਣਾਇਆ ਹੈ–ਠੀਕ ਇਕ ਮਾਸਟਰ ਵੈੱਬ ਡਿਜ਼ਾਈਨਰ ਵਾਂਗ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਵਿਗਿਆਨ ਅਸਹਿਮਤ ਨਹੀਂ ਹੈ। ਅਸਲ ’ਚ ਅਸੀਂ ਵਿਗਿਆਨੀ ਅਜੇ ਵੀ ਉਨ੍ਹਾਂ ਧਾਰਨਾਵਾਂ ਦੀ ਖੋਜ ਕਰ ਰਹੇ ਹਾਂ, ਜੋ ਗੁਰੂ ਨਾਨਕ ਦੇਵ ਜੀ ਵਲੋਂ ਸਦੀਆਂ ਪਹਿਲਾਂ ਲਿਖੀਆਂ ਗਈਆਂ ਸਨ। ਸਿੱਖ ਗੁਰੂਆਂ ਨੇ ਸਾਨੂੰ ਬਹੁਤ ਸਮਾਂ ਪਹਿਲਾਂ ਸਿਗਰਟਨੋਸ਼ੀ, ਸ਼ਰਾਬਨੋਸ਼ੀ ਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਸੀ। ਮੇਰੇ ਕਾਰਡਿਕ ਸਾਇੰਟਿਸਟ ਸਾਥੀਆਂ ਨੇ ਵਰ੍ਹਿਆਂ ਦੀ ਰਿਸਰਚ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਸ਼ਰਾਬ ਪੀਣ, ਸਿਗਰਟਨੋਸ਼ੀ ਅਤੇ ਹੋਰ ਡਰੱਗਜ਼ ਦਾ ਸੇਵਨ ਕਰਨ ਨਾਲ ਸਰੀਰ ’ਤੇ ਕਾਫੀ ਬੁਰੇ ਪ੍ਰਭਾਵ ਪੈਂਦੇ ਹਨ।

ਸਿੱਖ ਮਾਨਤਾਵਾਂ ਨੂੰ ਵਿਗਿਆਨ ਵਲੋਂ ਕਿਸੇ ਵੀ ਰੂਪ ’ਚ ਨਾਮਨਜ਼ੂਰ ਨਹੀਂ ਕੀਤਾ ਗਿਆ ਹੈ। ਵਿਗਿਆਨਿਕ ਤੱਥ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸਮਰਥਨ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ, ‘‘ਗ੍ਰਹਿ, ਸੌਰਮੰਡਲ ਅਤੇ ਅਾਕਾਸ਼ਗੰਗਾਵਾਂ ਹਨ। ਜੇ ਕੋਈ ਇਨ੍ਹਾਂ ਦੀ ਗੱਲ ਕਰਦਾ ਹੈ ਤਾਂ ਕੋਈ ਹੱਦ ਨਹੀਂ ਹੈ, ਕੋਈ ਅੰਤ ਨਹੀਂ ਹੈ। ਏਕ ਓਂਕਾਰ ਨੇ ਬ੍ਰਹਿਮੰਡ ਦੀ ਰਚਨਾ ਕੀਤੀ ਹੈ। ਉਹ ਸਭ ਦੇਖਦਾ ਹੈ ਤੇ ਸਿਰਜਣਾ ’ਤੇ ਵਿਚਾਰ ਕਰਦਾ ਹੈ।’’

ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ‘‘ਅਰਬਾਂ ਖੇਤਰ ਅਤੇ ਗ੍ਰਹਿ ਹਨ, ਅਰਬਾਂ ਚੰਦਰਮਾ, ਸੂਰਜ ਤੇ ਤਾਰੇ ਹਨ।’’

ਉਕਤ ਤੱਥ ਪੂਰੀ ਤਰ੍ਹਾਂ ਸੱਚ ਹਨ ਕਿਉਂਕਿ ਮੌਜੂਦਾ ਵਿਗਿਆਨ ਇਨ੍ਹਾਂ ਦੀ ਪੁਸ਼ਟੀ ਕਰਦਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਇਸ ਬ੍ਰਹਿਮੰਡ ਨੂੰ ਅਰਬਾਂ ਸਾਲ ਪਹਿਲਾਂ ਸਿਰਜਿਆ ਸੀ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪ੍ਰਮਾਤਮਾ ਨੇ ਇਸ ਬ੍ਰਹਿਮੰਡ ਦਾ ਨਿਰਮਾਣ ਕੀਤਾ ਹੈ, ਅਜਿਹਾ ਕਈ ਵਾਰ ਕੀਤਾ ਗਿਆ ਹੈ। ਜੀਵਨ ਨਾ ਸਿਰਫ ਧਰਤੀ ’ਤੇ ਸਗੋਂ ਕਈ ਹੋਰ ਗ੍ਰਹਿਆਂ ’ਚੋਂ ਬਾਹਰ ਨਿਕਲਦਾ ਹੈ। (ਵਿਗਿਆਨ ਅਜੇ ਵੀ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕਰਦਾ, ਉਮੀਦ ਹੈ ਭਵਿੱਖ ’ਚ ਕਰ ਦੇਵੇਗਾ।)

ਵਿਗਿਆਨੀਆਂ ਨੇ ਦੇਖਿਆ ਕਿ ਅਰਬਾਂ ਅਾਕਾਸ਼ਗੰਗਾਵਾਂ ਹਨ ਅਤੇ ਹਰੇਕ ਅਾਕਾਸ਼ਗੰਗਾ ’ਚ ਅਰਬਾਂ ਤਾਰੇ, ਲੱਖਾਂ ਗ੍ਰਹਿ ਹਨ, ਜੋ ਉਨ੍ਹਾਂ ਤਾਰਿਆਂ ਦੇ ਚਾਰੇ ਪਾਸੇ ਘੁੰਮਦੇ ਹਨ। ਇਨ੍ਹਾਂ ’ਚ ਲੱਖਾਂ ਚੰਦਰਮਾ ਹਨ, ਜੋ ਗ੍ਰਹਿਆਂ ਦੇ ਚਾਰੇ ਪਾਸੇ ਘੁੰਮਦੇ ਹਨ। ਸਾਡੀ ਅਾਕਾਸ਼ਗੰਗਾ (ਮਿਲਕੀ ਵੇਅ) ਵਿਚ ਲਗਭਗ 200 ਬਿਲੀਅਨ ਤਾਰੇ ਅਤੇ ਲੱਖਾਂ ਗ੍ਰਹਿ ਹਨ। ਬ੍ਰਹਿਮੰਡ ’ਚ ਅਰਬਾਂ ਅਾਕਾਸ਼ਗੰਗਾਵਾਂ ਹਨ ਅਤੇ ਇਹ ਅਜੇ ਆਧੁਨਿਕ ਵਿਗਿਆਨ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਦੀ ਖੋਜ ਤੋਂ ਬਹੁਤ ਪਹਿਲਾਂ ਇਨ੍ਹਾਂ ਦਾ ਜ਼ਿਕਰ ਕਰ ਦਿੱਤਾ ਸੀ।

ਵਿਗਿਆਨੀ ਹੌਲੀ-ਹੌਲੀ ਪ੍ਰਮਾਤਮਾ ਦੀ ਰਚਨਾ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੂਰੀ ਸ੍ਰਿਸ਼ਟੀ ਇੰਨੀ ਵਿਸ਼ਾਲ ਹੈ ਕਿ ਅੱਜ ਇਹ ਉਸ ਤੋਂ ਵੀ ਪਰ੍ਹੇ ਹੈ, ਜਿਸ ਨੂੰ ਅਸੀਂ ਮਨੁੱਖ ਲੱਭ ਸਕਦੇ ਹਾਂ। ਵਿਗਿਆਨੀ ਪ੍ਰਮਾਤਮਾ ਦੀ ਰਚਨਾ ਦਾ ਅਧਿਐਨ ਕਰਦੇ ਹਨ ਅਤੇ ਰਚਨਾ ਦੇ ਰਹੱਸਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਜਿੰਨਾ ਜ਼ਿਆਦਾ ਉਹ ਸਿੱਖਦੇ ਹਨ, ਓਨੇ ਹੀ ਹੈਰਾਨ ਹੁੰਦੇ ਜਾਂਦੇ ਹਨ।

ਜਦੋਂ ਤਕ ਮੈਂ ਕਾਰਡੀਓ-ਵੈਸਕੁਲਰ ਸਰਜਨ ਨਹੀਂ ਬਣ ਗਿਆ ਸੀ, ਮੈਂ ਇਕ ਪੂਰੀ ਤਰ੍ਹਾਂ ਨਾਲ ਸਖਤ ਸੋਚ ਵਾਲਾ ‘ਨਾਸਤਿਕ ਵਿਗਿਆਨੀ’ ਸੀ। ਇਸ ਲਈ ਕਈ ਵਾਰ ਮੈਂ (ਮੇਰੇ ਸਹਿਯੋਗੀਆਂ ਨੇ ਵੀ) ਦੇਖਿਆ ਹੈ ਕਿ ਅਸੀਂ ਹਾਲਾਂਕਿ ਕਈ ਵਾਰ ਗੁੰਝਲਦਾਰ ਸਰਜਰੀ ਕਰਦੇ ਹਾਂ ਤੇ ਹਰ ਵਾਰ ਇਕ ਹੀ ਪ੍ਰਕਿਰਿਆ ਨੂੰ ਬਾਰੀਕੀ ਨਾਲ ਦੁਹਰਾਉਂਦੇ ਹਾਂ ਪਰ ਸਾਰੇ ਰੋਗੀਆਂ ’ਚ ਨਤੀਜੇ ਵੱਖ-ਵੱਖ ਮਿਲਦੇ ਹਨ। ਇਸ ਤਰ੍ਹਾਂ ਇਕ ਅਜਿਹਾ ਮਾਮਲਾ ਹੁੰਦਾ ਹੈ, ਜੋ ਨਿਰਾਸ਼ਾਜਨਕ ਢੰਗ ਨਾਲ ਚਮਤਕਾਰੀ ਰੂਪ ’ਚ ਬਦਲਦਾ ਅਤੇ ਠੀਕ ਹੋ ਜਾਂਦਾ ਹੈ।

ਸਾਡੇ ਮੌਜੂਦਾ ਵਿਗਿਆਨ ਤੋਂ ਪਰ੍ਹੇ ਕੁਝ ਅਜਿਹਾ ਹੈ, ਜੋ ਇਕੋ-ਇਕ ਸਪੱਸ਼ਟੀਕਰਨ ਹੈ। ਵਿਗਿਆਨ ਨੇ ਕਾਫੀ ਜ਼ਿਆਦਾ ਤਰੱਕੀ ਕੀਤੀ ਹੈ ਪਰ ਸਾਡਾ ਗਿਆਨ ਅਜੇ ਵੀ ਮਹਾਸਾਗਰ ’ਚ ਇਕ ਬੂੰਦ ਵਾਂਗ ਹੈ। ਅਸੀਂ 100 ਸਫਿਆਂ ਦੇ ਇਕ ਇੰਸਟ੍ਰਕਸ਼ਨ ਮੈਨੁਅਲ ਦੇ ਪਹਿਲੇ ਸਫੇ ’ਤੇ ਹੀ ਹਾਂ। ਜਦੋਂ ਸਾਡਾ ਏ. ਟੀ. ਜੀ. ਸੀ. ਡੀ. ਐੱਨ. ਏ. ਕੋਡ ਹੌਲੀ-ਹੌਲੀ ਸਾਹਮਣੇ ਆਵੇਗਾ, ਤਿਵੇਂ-ਤਿਵੇਂ ਅਸੀਂ ਅੱਗੇ ਵਧਾਂਗੇ (ਜਾਂ ਇਹ ਆਪਣੇ ਪਹਿਲਾਂ ਤੋਂ ਤੈਅ ਸਮਾਂਬੱਧ ਕੋਰਸ ਦੀ ਪਾਲਣਾ ਕਰੇਗਾ।)


Bharat Thapa

Content Editor

Related News