ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ ਲੋਕਾਂ ਨਾਲ ਧੋਖਾ ਕਰਦੇ ਹਨ ਬੈਂਕ?

03/17/2020 1:36:51 AM

ਮਾਸਟਰ ਮੋਹਨ ਲਾਲ 

ਮੇਰੀ ਅਨਪੜ੍ਹ ਮਾਂ ਸਿਆਣੀ ਸੀ ਕਿ ਆਪਣੇ ਸੋਨੇ-ਚਾਂਦੀ ਦੇ ਗਹਿਣਿਆਂ ਨੂੰ ਜ਼ਮੀਨ ’ਚ ਦੱਬ ਦਿੰਦੀ ਸੀ। ਆਪਣੇ ਬਜ਼ੁਰਗ ਚੰਗੇ ਸਨ ਕਿ ਸ਼ਾਹੂਕਾਰ ਕੋਲ ਆਪਣੀ ਜ਼ਮੀਨ ਗਹਿਣੇ ਰੱਖ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ ਸਨ। ਭਾਵੇਂ ਸ਼ਾਹੂਕਾਰ ‘ਧੇਲੀ ਨਾਲ ਉਨ੍ਹਾਂ ਦੀ ਹਵੇਲੀ’ ਉੱਤੇ ਕਬਜ਼ਾ ਕਰ ਲੈਂਦੇ ਸਨ। ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ‘ਗੋਦਾਨ’ ਦਾ ਨਾਇਕ ‘ਹੋਰੀ’ ਅੱਜ ਦੇ ਬੈਂਕਾਂ ਦੇ ਧੋਖੇ ’ਤੇ ਹੰਝੂ ਤਾਂ ਵਹਾਉਂਦਾ ਹੀ ਹੋਵੇਗਾ। ਪਾਠਕੋ, ਤੁਸੀਂ ਪੁੱਛੋਗੇ ਕਿਉਂ? ਚਲੋ ਅੱਜ ਮੌਜੂਦਾ ਬੈਂਕਿੰਗ ਸਿਸਟਮ ’ਤੇ ਕੁਝ ਗੱਲਾਂ ਕਰ ਲੈਂਦੇ ਹਾਂ। ਆਈ. ਸੀ. ਆਈ. ਸੀ. ਆਈ. ਬੈਂਕ ਦੀ ਸੀ. ਈ. ਓ. ਚੰਦਾ ਕੋਚਰ ਆਪਣੇ ਹੀ ਪਤੀ ਦੀ ਕੰਪਨੀ ਨੂੰ ਤਿੰਨ ਹਜ਼ਾਰ ਕਰੋੜ ਦਾ ਕਰਜ਼ਾ ਵੰਡ ਆਈÍ। ਜੋ ਬੈਂਕ 1994 ’ਚ ਚੰਦਾ ਕੋਚਰ ਨੇ ਖੁਦ ਸ਼ੁਰੂ ਕੀਤਾ, ਖਾਤਾਧਾਰਕਾਂ ਨੇ ਜਿਸ ਆਈ. ਸੀ. ਆਈ. ਸੀ. ਆਈ. ਬੈਂਕ ’ਚ ਆਪਣੇ ਖੂਨ-ਪਸੀਨੇ ਦੀ ਕਮਾਈ ਜਮ੍ਹਾ ਕਰਵਾਈ, ਉਸੇ ਬੈਂਕ ਦੀ ਸਰਪ੍ਰਸਤ ਚੰਦਾ ਕੋਚਰ ਉਸ ਬੈਂਕ ਦਾ ਪੈਸਾ ਲੁਟਾ ਆਈ। ਮੁੰਬਈ ਦੇ ਮਹਾਰਾਸ਼ਟਰ ਬੈਂਕ ਦੀ ਇਕ ਸ਼ਾਖਾ ਦੇ ਕਈ ਖਾਤਾਧਾਰਕ ਬੈਂਕ ਦੇ ਫੇਲ ਹੋਣ ’ਤੇ ਖੁਦਕੁਸ਼ੀ ਕਰ ਗਏ। ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਗ੍ਰਿਫਤਾਰ ਕਰ ਲਏ ਗਏ। ਉਹ ਯੈੱਸ ਬੈਂਕ ਦਾ ਪੈਸਾ ਆਪਣੀਆਂ ਹੀ ਕੰਪਨੀਆਂ ’ਚ ਵੰਡ ਆਏ। ਕਿੰਨੀ ਤ੍ਰਾਸਦੀ ਹੈ ਕਿ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਇਕ ਫੋਟੋ (ਪੇਂਟਿੰਗ) ਕਹਿ ਲਓ, 2 ਕਰੋੜ ਰੁਪਏ ’ਚ ਖਰੀਦ ਲਿਆਏ। ਜਾਣਦੇ ਹੋ ਕਿਉਂ? ਪੈਸਾ ਲੋਕਾਂ ਦਾ ਸੀ, ਲੁਟਾ ਆਏ। ਕੁਝ ਧੀਆਂ ਨੂੰ ਦੇ ਆਏ। ਇਧਰ ਆਓ ਪਾਠਕੋ ਮੇਰੇ ਸ਼ਹਿਰ ਪਠਾਨਕੋਟ ’ਚ ਇਕ ਬੈਂਕ ਹੈ ‘ਹਿੰਦੂ ਅਰਬਨ ਕੋਆਪ੍ਰੇਟਿਵ ਬੈਂਕ’ ਅਧਿਕਾਰੀ ਗਾਇਬ, ਜਿਨ੍ਹਾਂ ਨੇ ਕਰਜ਼ਾ ਦਿੱਤਾ। ਇਸ ਬੈਂਕ ਨੂੰ ਉਨ੍ਹਾਂ ਦਾ ਪਤਾ ਹੀ ਨਹੀਂ ਅਤੇ 90 ਹਜ਼ਾਰ ਖਾਤਾਧਾਰਕ ਇਸ ਬੈਂਕ ਦੇ ਵਿਰੁੱਧ ਸੜਕਾਂ ’ਤੇ ਧਰਨੇ, ਜਲੂਸ, ਜਲਸੇ ’ਤੇ ਹਨ, ਉਨ੍ਹਾਂ ’ਚੋਂ ਕਈ ਖਾਤਾਧਾਰਕ ਬੀਮਾਰ ਹੋ ਗਏ ਹਨ। ਮੁੰਬਈ ਦੇ ਹੀਰੇ ਜਵਾਹਰਾਤ ਦੇ ਵਪਾਰੀ ਨੀਰਵ ਮੋਦੀ ਬੈਂਕ (ਪੰਜਾਬ ਨੈਸ਼ਨਲ ਬੈਂਕ) ਦੇ ਅਰਬਾਂ ਰੁਪਏ ਡਕਾਰ ਕੇ ਗਾਇਬ ਹੋ ਗਏ। ਉਨ੍ਹਾਂ ਦਾ ਰਿਸ਼ਤੇਦਾਰ ਚੈੱਕ ਰਾਹੀਂ ਬੈਂਕਾਂ ਦਾ ਅਰਬਾਂ ਰੁਪਿਆ ਲੈ ਕੇ ਭੱਜ ਗਿਆ। ਇਕ ਹੋਰ ਰਾਜ ਸਭਾ ਮੈਂਬਰ ਅਤੇ ‘ਕਿੰਗਫਿਸ਼ਰ’ ਜਹਾਜ਼ਾਂ ਦਾ ਮਾਲਕ ਵਿਜੇ ਮਾਲਿਆ ਅਰਬਾਂ ਦਾ ਬੈਂਕ ਘਪਲਾ ਕਰ ਕੇ ਵਿਦੇਸ਼ ਭੱਜ ਗਿਆ। ਬੈਂਕਾਂ ਦੇ ਖਾਤਾਧਾਰਕ ਖੁਦਕੁਸ਼ੀ ਕਰ ਰਹੇ ਹਨ। ਡਿਪ੍ਰੈਸ਼ਨ ਦਾ ਸ਼ਿਕਾਰ ਹਨ ਅਤੇ ਜਿਨ੍ਹਾਂ ਬੈਂਕਾਂ ’ਤੇ ਭਰੋਸਾ ਕੀਤਾ, ਉਨ੍ਹਾਂ ਹੀ ਬੈਂਕਾਂ ਨੇ ਆਪਣੇ ਖਾਤਾਧਾਰਕਾਂ ਲਈ ਆਪਣੇ ਗੇਟ ਬੰਦ ਕਰ ਦਿੱਤੇ। ਵਿਚਾਰੇ ਲੱਖਾਂ ਖਾਤਾਧਾਰਕ ਕਿੱਥੇ ਜਾਣਗੇ? ਵਿਅਕਤੀ ਦਾ ਸੁਭਾਅ ਹੈ ਕਿ ਉਹ ਆਪਣੀ ਕਮਾਈ ’ਚੋਂ ਕੁਝ ਬਚਾ ਕੇ ਰੱਖੇ। ਭਵਿੱਖ ਕੱਲ ਕਿਸ ਪਾਸੇ ਕਰਵਟ ਲੈ ਲਵੇ, ਇਸ ਦਾ ਪਤਾ ਨਹੀਂ, ਇਸ ਲਈ ਆਦਮੀ ਸੋਚਦਾ ਹੈ ਕਿ ਅਨਿਸ਼ਚਿਤ ਭਵਿੱਖ ਲਈ ਕੁਝ ਬਚਾ ਲਓ। ਸਖਤ ਮਿਹਨਤ ਕਰਦਾ ਹੈ, ਪੈਸੇ ਲਈ ਆਦਮੀ ਖੂਨ ਪਸੀਨਾ ਵਹਾਉਂਦਾ ਹੈ ਤਾਂ ਜਾ ਕੇ ਕੁਝ ਬਚਾਉਂਦਾ ਹੈ ਅਤੇ ਜੇਕਰ ਇਸ ਬਚਾਏ ਹੋਏ ਪੈਸੇ ’ਤੇ ਬੈਂਕ ਹੀ ਹੱਥ ਸਾਫ ਕਰਨ ਲੱਗਣ ਤਾਂ ਖਾਤਾਧਰਕਾਂ ਨੂੰ ਕੌਣ ਬਚਾਏਗਾ? ਮਲਾਹ, ਜੋ ਕਿਸ਼ਤੀ ਡੋਬੇ, ਉਸ ਨੂੰ ਕੌਣ ਬਚਾਵੇ? ਹੁਣ ਆਓ ਵਿਚਾਰ ਕਰੀਏ ਕਿ ਆਦਮੀ ਪੈਸਾ ਕਿਉਂ ਬਚਾਉਂਦਾ ਹੈ? ਬਚਾਏ ਪੈਸੇ ਨੂੰ ਬੈਂਕਾਂ ’ਚ ਜਮ੍ਹਾ ਕਿਉਂ ਕਰਵਾਉਂਦਾ ਹੈ?

(1) ਭਵਿੱਖ ਅਨਿਸ਼ਚਿਤ ਹੈ, ਇਸ ਲਈ ਕੁਝ ਬਚਾ ਕੇ ਰੱਖ ਲਓ। ਬੈਂਕ ’ਚ ਰੱਖ ਦਿਓ ਤਾਂ ਕਿ ਕੱਲ ਕੰਮ ਆ ਜਾਵੇ।

(2) ਆਦਮੀ ਦਾ ਪਰਿਵਾਰ ਹੈ, ਬੀਵੀ-ਬੱਚੇ ਹਨ, ਬੁੱਢੇ ਮਾਂ-ਬਾਪ ਹਨ, ਵਿਆਹ-ਸ਼ਾਦੀ, ਬੀਮਾਰੀ ਦੁਰਘਟਨਾ ਕੁਝ ਵੀ ਹੋ ਸਕਦਾ ਹੈ। ਥੋੜ੍ਹਾ ਜਿਹਾ ਬਚਾ ਲਓ, ਜੇਕਰ ਬਚਦਾ ਹੈ।

(3) ਆਦਮੀ ਨੂੰ ਲਾਲਚ ਵੀ ਹੈ, ਚਲੋ ਬੈਂਕ ’ਚ ਪੈਸਾ ਬਚਿਆ ਵੀ ਰਹੇਗਾ ਅਤੇ ਥੋੜ੍ਹਾ-ਬਹੁਤਾ ਵਿਆਜ ਵੀ ਮਿਲਦਾ ਰਹੇਗਾ, ਚਲੋ ਯਾਰ ਬਚਾ ਲੈਂਦੇ ਹਾਂ।

(4) ਪੈਸਾ ਪੱਲੇ ਹੋਵੇਗਾ ਤਾਂ ਸਮਾਜ ’ਚ ਰੁਤਬਾ ਬਣਿਆ ਰਹੇਗਾ, ਥੋੜ੍ਹੀ ਸ਼ਾਨੋ-ਸ਼ੌਕਤ ਬਣੀ ਰਹੇਗੀ। ਬਚਾਏ ਪੈਸੇ ਨਾਲ ਥੋੜ੍ਹੀਆਂ ਸੁੱਖ-ਸਹੂਲਤਾਂ ਮਿਲਣਗੀਆਂ।

(5) ਬੁਢਾਪੇ ਜਾਂ ਬੁਰੇ ਦਿਨਾਂ ’ਚ ਇਹ ਬਚਾਇਆ ਹੋਇਆ ਪੈਸਾ ਕੰਮ ਆਵੇਗਾ।

(6) ਬਚਾਏ ਹੋਏ ਪੈਸੇ ਨਾਲ ਕੁਝ ਵਪਾਰ ਕਰਾਂਗੇ, ਉਦਯੋਗ-ਧੰਦਾ ਕਰ ਲਵਾਂਗੇ।

(7) ਸੁਭਾਅ ’ਚ ਮਨੁੱਖੀ ਸੰਸਕਾਰਾਂ, ਸਮਾਜਿਕ ਰਵਾਇਤਾਂ ’ਚ ਬੱਚਤ ਕਰਨੀ ਹੀ ਮਨੁੱਖ ਦੀ ਰੱਖਿਆ ਦਾ ਸਾਧਨ ਹੈ।

ਆਦਿ ਕਾਰਣਾਂ ਨਾਲ ਮਨੁੱਖ ਬਚਾਉਂਦਾ ਰਹਿੰਦਾ ਹੈ। ਮਨੁੱਖ ਦੀ ਇਸ ਬੱਚਤ ਕਰਨ ਦੀ ਆਦਤ ਨੇ ਬੈਂਕਿੰਗ ਪ੍ਰਣਾਲੀ ਨੂੰ ਜਨਮ ਦਿੱਤਾ। ਭਾਰਤ ਸਰਕਾਰ ਨੇ 1949 ’ਚ ਇਕ ਐਕਟ ਪਾਸ ਕਰ ਕੇ ਉਸ ਦੀ ਧਾਰਾ 5-ਬੀ ਦੇ ਤਹਿਤ ‘ਬੈਂਕਿੰਗ ਰੈਗੂਲੇਟਿੰਗ ਸਿਸਟਮ’ ਸ਼ੁਰੂ ਕੀਤਾ। ਇਸ ਬੈਂਕਿੰਗ ਸਿਸਟਮ ’ਤੇ ਭਾਰਤੀ ਰਿਜ਼ਰਵ ਬੈਂਕ (ਜਿਸ ਨੂੰ ਕੇਂਦਰੀ ਬੈਂਕ ਵੀ ਕਹਿੰਦੇ ਹਨ) ਆਪਣਾ ਕੰਟਰੋਲ ਰੱਖਦਾ ਹੈ। ਇਸੇ ਬੈਂਕਿੰਗ ਸਿਸਟਮ ਨੇ ਨਵੇਂ-ਨਵੇਂ ਸ਼ਬਦ ਵੀ ਘੜੇ। ਬੈਂਕਿੰਗ ਬੈਂਕਰ, ਚੈੱਕ, ਡਰਾਫਟ, ਏ. ਟੀ. ਐੱਮ. ਵਗੈਰਾ-ਵਗੈਰਾ ਪਰ ਬੈਂਕ ਸ਼ਬਦ ਦਾ ਸ਼ਬਦੀ ਅਰਥ ਹੈ ‘ਭਰੋਸਾ’। ਜੋ ਅੱਜ ਦੇ ਸੰਦਰਭ ’ਚ ਟੁੱਟ ਜਿਹਾ ਗਿਆ ਹੈ। ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਅੱਜ ਇਹ ਬੈਂਕ ਲੁੱਟਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਅਧਿਕਾਰੀਆਂ ’ਤੇ ਭਰੋਸਾ ਕੀਤਾ, ਉਨ੍ਹਾਂ ਨੇ ਖਾਤਾਧਾਰਕਾਂ ਨਾਲ ਧੋਖਾ ਕੀਤਾ। ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਹੋਈ ਇਸ ਬੱਚਤ ਨੂੰ ਬੈਂਕਾਂ ਦੇ ਉੱਚ ਅਧਿਕਾਰੀ ਰਿਓੜੀਆਂ ਵਾਂਗ ਆਪਣੇ ਚਹੇਤਿਆਂ ’ਚ ਕਰਜ਼ੇ ਦੇ ਰੂਪ ’ਚ ਵੰਡਦੇ ਰਹੇ। ਨਾ ਇਨ੍ਹਾਂ ਅਧਿਕਾਰੀਆਂ ਨੇ ਕਰਜ਼ਾ ਲੈਣ ਵਾਲੇ ਦੀ ਜਾਇਦਾਦ ਨੂੰ ਆਪਣੇ ਕੋਲ ਜਮ੍ਹਾ ਰੱਖਿਆ, ਨਾ ਕਰਜ਼ੇ ਦੀਆਂ ਕਿਸ਼ਤਾਂ ਨੂੰ ਵਸੂਲਿਆ। ਕਰਜ਼ਾ ਧੜਾਧੜ ਵੰਡਦੇ ਰਹੇ, ਵਾਪਸ ਨਾ ਵਿਆਜ ਮੰਗਿਆ, ਨਾ ਮੂਲਧਨ। ਆਪਣੇ ਘਰ ਭਰਦੇ ਗਏ। ਬੈਂਕਾਂ ਨੇ ਫੇਲ ਹੋਣਾ ਹੀ ਸੀ।

ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਬੈਂਕ ਦਾ ਅਰਥ ਹੈ ‘ਭਰੋਸਾ’। ਫਿਰ ਵੀ ਜੇਕਰ ਸ਼ਬਦੀ ਅਰਥ ਨੂੰ ਦੇਖੀਏ ਤਾਂ ਇਹ ਉਤਾਵਲੀ ਭਾਸ਼ਾ ਦੇ ਸ਼ਬਦ.....ਜਾਂ ਫਰਾਂਸੀਸੀ ਭਾਸ਼ਾ ਦੇ ਸ਼ਬਦ.....ਤੋਂ ਨਿਕਲਦਾ ਹੈ। ਬੈਂਕ ਦਾ ਅਰਥ ਹੈ ‘ਬੈਂਚ’। ਅਜਿਹਾ ਬੈਂਚ, ਜਿਸ ਨੂੰ ਮਨੀ ‘ਐਕਸਚੇਂਜ ਟੇਬਲ’ ਵੀ ਕਹਿ ਸਕਦੇ ਹਾਂ। ਬੈਂਕ ਦਾ ਮਤਲਬ ਹੋਇਆ ਪੈਸੇ ਦਾ ਲੈਣ-ਦੇਣ ਕਰਨ ਵਾਲੀ ਸੰਸਥਾ, ਜਿਸ ਦਾ ਆਧਾਰ ਭਰੋਸੇ ’ਤੇ ਟਿਕਿਆ ਹੈ। ਬੈਂਕ ਲੋਕਾਂ ਦਾ ਪੈਸਾ ਜਮ੍ਹਾ ਕਰਦਾ ਹੈ, ਦੂਸਰਾ ਇਹ ਲੋਕਾਂ ਨੂੰ ਪੈਸੇ ਉਧਾਰ ਵੀ ਦਿੰਦਾ ਹੈ। ਪੈਸੇ ਜਮ੍ਹਾ ਕਰਵਾਉਣ ਵਾਲੇ ਨੂੰ ਬੈਂਕ ਚੈੱਕ ਇਸ਼ੂ ਕਰਦਾ ਹੈ। ਚੈੱਕ ਇਕ ਭਰੋਸਾ ਹੈ ਕਿ ਜਮ੍ਹਾਕਰਤਾ ਜਦੋਂ ਚਾਹੇ ਆਪਣਾ ਪੈਸਾ ਕਢਵਾ ਲਵੇ ਭਾਵ ਚੈੱਕ ਖਾਤਾਧਾਰਕ ਦਾ ਹੁਕਮ ਹੈ ਕਿ ਬੈਂਕ ਲਿਖਤੀ ਰਕਮ ਦਾ ਤੁਰੰਤ ਭੁਗਤਾਨ ਕਰੇ ਜਾਂ ਖਾਤਾਧਾਰਕ ਵਲੋਂ ਨਿਰਦੇਸ਼ਿਤ ਉਕਤ ਰਕਮ ਉਕਤ ਵਿਅਕਤੀ ਜਾਂ ਫਰਮ ਦੇ ਖਾਤੇ ’ਚ ਜਮ੍ਹਾ ਕਰਵਾਏ। ਬੈਂਕ ਡਰਾਫਟ ਵੀ ਆਪਣੇ ਗਾਹਕ ਨੂੰ ਇਸ਼ੂ ਕਰਦਾ ਹੈ। ਜੇਕਰ ਬੈਂਕ ਚੈੱਕ ਦਾ ਭੁਗਤਾਨ ਨਾ ਕਰੇ ਤਾਂ ਬੈਂਕ ’ਤੇ ਖਾਤਾਧਾਰਕ ਕਾਨੂੰਨੀ ਕਾਰਵਾਈ ਕਰ ਸਕਦਾ ਹੈ।

ਬੈਂਕ ਆਪਣੇ ਖਾਤਾਧਾਰਕ ਨੂੰ ਲਾਕਰ ਵੀ ਅਲਾਟ ਕਰਦਾ ਹੈ ਤਾਂ ਕਿ ਉਸ ਦੀਆਂ ਬੜੀਆਂ ਕੀਮਤੀ ਚੀਜ਼ਾਂ ਲਾਕਰ ’ਚ ਸੁਰੱਖਿਅਤ ਰਹਿਣ। ਚੈੱਕ ਇਸ਼ੂ ਕਰਨ ਦਾ ਅਧਿਕਾਰ ਸਿਰਫ ਬੈਂਕ ਨੂੰ ਹੈ, ਕਿਸੇ ਕੰਪਨੀ ਜਾਂ ਸੰਸਥਾ ਨੂੰ ਨਹੀਂ। ਬੈਂਕ ਦਾ ਅਰਥ ਹੋਇਆ ਲੋਕਾਂ ਦੀ ਅਮਾਨਤ ਨੂੰ ਆਪਣੇ ਕੋਲ ਜਮ੍ਹਾ ਰੱਖਣਾ ਅਤੇ ਗਾਹਕ ਜਦੋਂ ਵੀ ਆਪਣੀ ਅਮਾਨਤ ਨੂੰ ਵਾਪਸ ਮੰਗੇ, ਬੈਂਕ ਤੁਰੰਤ ਵਾਪਸ ਕਰੇ। ਬੈਂਕ ਪੂੰਜੀ ਨਿਰਮਾਣ ਲਈ ਲੋਕਾਂ ਨੂੰ ਉਧਾਰ ਵੀ ਦਿੰਦਾ ਹੈ। ਇਹ ਵੀ ਯਾਦ ਰੱਖੋ ਕਿ ਜੋ ਬੈਂਕ ਉਧਾਰ ਨਹੀਂ ਦਿੰਦਾ, ਉਸ ਨੂੰ ਬੈਂਕ ਵੀ ਨਹੀਂ ਕਿਹਾ ਜਾਂਦਾ। ਦੋ ਹੀ ਕੰਮ ਹੋਏ ਬੈਂਕ ਦੇ–ਲੋਕਾਂ ਦਾ ਪੈਸਾ ਜਮ੍ਹਾ ਕਰਨਾ ਅਤੇ ਉਧਾਰ ਦੇਣਾ ਪਰ ਉਧਾਰ ਦਿੰਦੇ ਸਮੇਂ ਬੈਂਕ ਆਪਣੇ ਕੋਲ ਉਧਾਰ ਲੈਣ ਵਾਲੇ ਤੋਂ ਗਾਰੰਟੀ ਲੈਂਦਾ ਹੈ, ਉਸ ਕੋਲੋਂ ਆਪਣੇ ਕੋਲ ਕੁਝ ਨਾ ਕੁਝ ਗਹਿਣੇ ਰੱਖਦੀ ਹੈ ਅਤੇ ਇਕ ਸਮਾਂ ਹੋਣ ਤੋਂ ਪਹਿਲਾਂ ਬੈਂਕ ਕਰਜ਼ੇ ਦੀ ਰਿਕਵਰੀ ਕਰਦਾ ਹੈ। ਕਰਜ਼ਾ ਲੈਣ ਵਾਲੇ ਤੋਂ ਦੋ-ਦੋ ਗਾਰੰਟਰ ਮੰਗਦਾ ਹੈ। ਖਾਤਾਧਾਰਕਾਂ ’ਚ ਬੇਭਰੋਸਗੀ ਉਦੋਂ ਪੈਦਾ ਹੋਈ, ਜਦੋਂ ਬੈਂਕਾਂ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਖਾਤਾਧਾਰਕ ਨੇ ਭਾਵੇਂ ਜਿੰਨਾ ਮਰਜ਼ੀ ਪੈਸਾ ਬੈਂਕ ’ਚ ਜਮ੍ਹਾ ਕਰਵਾਇਆ ਹੋਵੇ, ਬੈਂਕ ਫੇਲ ਹੋਣ ਦੀ ਸਥਿਤੀ ’ਚ ਉਸ ਨੂੰ ਸਿਰਫ ਇਕ ਲੱਖ ਰੁਪਿਆ ਮਿਲੇਗਾ। ਭਲਾ ਹੋਵੇ ਸੁਪਰੀਮ ਕੋਰਟ ਦਾ, ਉਸ ਨੇ ਇਹ ਰਕਮ ਇਕ ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ।

ਇਸ ਨਾਲ ਛੋਟੇ-ਛੋਟੇ ਖਾਤਾਧਾਰਕਾਂ ਨੂੰ ਕੁਝ ਰਾਹਤ ਮਿਲੀ ਹੈ। ਮੈਨੂੰ ਤਾਂ ਆਪਣੇ ਸ਼ਹਿਰ ਦੇ ਹਿੰਦੂ ਅਰਬਨ ਕੋਆਪ੍ਰੇਟਿਵ ਬੈਂਕ ਦੇ 90 ਹਜ਼ਾਰ ਖਾਤਾਧਾਰਕਾਂ ਦੀ ਕਿਸਮਤ ’ਤੇ ਰੋਣਾ ਆਉਂਦਾ ਹੈ। ਇਨ੍ਹਾਂ ਖਾਤਾਧਾਰਕਾਂ ਨੇ ਪਲੀ-ਪਲੀ ਕਰ ਕੇ ਆਪਣਾ ਪੈਸਾ ਜੋੜਿਆ ਅਤੇ ਹਿੰਦੂ ਅਰਬਨ ਕੋਆਪ੍ਰੇਟਿਵ ਬੈਂਕ ’ਚ ਜਮ੍ਹਾ ਕਰਵਾ ਦਿੱਤਾ। ਸਾਲ ਹੋ ਗਿਆ ਖਾਤਾਧਾਰਕਾਂ ਨੂੰ ਆਪਣਾ ਪੈਸਾ ਵੀ ਬੈਂਕ ਨਹੀਂ ਦੇ ਰਿਹਾ। ਇਹੀ ਹਾਲ ਬਾਕੀ ਫੇਲ ਹੋ ਰਹੇ ਬੈਂਕਾਂ ਦਾ ਹੈ।

ਬੜੀ ਅਜੀਬ ਗੱਲ ਹੈ ਕਿ ਗਰੀਬਾਂ ਦੀ ਖੂਨ-ਪਸੀਨੇ ਦੀ ਕਮਾਈ ਪੂੰਜੀਪਤੀ ਹੜੱਪ ਗਏ। ਦੁੱਖ ਤਾਂ ਇਸ ਗੱਲ ਦਾ ਹੈ ਕਿ ਇਨ੍ਹਾਂ ਬੈਂਕਾਂ ਨੂੰ ਇਨ੍ਹਾਂ ਦੇ ਹੀ ਸੰਸਥਾਪਕਾਂ, ਮੈਨੇਜਰਾਂ, ਸੀ. ਈ. ਓਜ਼ ਨੇ ਡੋਬ ਦਿੱਤਾ। ਆਪਣੇ ਪਰਿਵਾਰਕ ਮੈਂਬਰਾਂ, ਵੱਡੇ-ਵੱਡੇ ਉਦਯੋਗਪਤੀਆਂ, ਵਪਾਰੀਆਂ ਅਤੇ ਆਪਣੇ ਚਹੇਤਿਆਂ ਨੂੰ ਰਿਸ਼ਵਤ ਲੈ ਕੇ ਵੱਡੀ ਮਾਤਰਾ ’ਚ ਕਰਜ਼ੇ ਦੇ ਦਿੱਤੇ। ਨਾ ਗਾਰੰਟੀ, ਨਾ ਸਕਿਓਰਿਟੀ, ਕਰਜ਼ਾ ਦੇ ਦਿੱਤਾ। ਉਪਰੋਂ ਤਰਕ ਇਹ ਹੈ ਕਿ ਇਨ੍ਹਾਂ ਕਰਜ਼ਾਧਾਰਕਾਂ ਕੋਲੋਂ ਕਰਜ਼ਾ ਵਸੂਲਣ ਕੋਈ ਨਹੀਂ ਗਿਆ। ਗਰੀਬ ਨੇ ਕਰਜ਼ਾ ਲੈਣਾ ਹੋਵੇ ਤਾਂ 100 ਰੱਫੜ, 100 ਐਫੀਡੇਵਿਟ, ਅਮੀਰ ਇਨ੍ਹਾਂ ਬੈਂਕਾਂ ਕੋਲ ਆਉਣ ਤਾਂ ਬੋਰੀਆਂ ਭਰ-ਭਰ ਕੇ ਕਰਜ਼ੇ ’ਤੇ ਕਰਜ਼ਾ ਦਿੰਦੇ ਹਨ। ਮੈਂ ਪੁੱਛਦਾ ਹਾਂ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਅਜਿਹਾ ਕਿਉਂ ਹੋਣ ਦਿੱਤਾ? ਕਿਉਂ ਸਮਾਂ ਰਹਿੰਦਿਆਂ ਕਰਜ਼ਾ ਦੇਣ ਵਾਲੇ ਬੈਂਕ ਅਧਿਕਾਰੀਆਂ ’ਤੇ ਕਾਰਵਾਈ ਨਹੀਂ ਕੀਤੀ ਗਈ? ਮੇਰਾ ਘਰ ਤਾਂ ਅੱਜ ਤਕ ਗਹਿਣੇ ਹੈ, ਇਸ ਲਈ ਮੈਨੂੰ ਤਾਂ ਹੋਰ ਜਾਇਦਾਦ ਗਹਿਣੇ ਰੱਖਣ ਦੇ ਫਰਮਾਨ ਆ ਰਹੇ ਹਨ। ਰਿਜ਼ਰਵ ਬੈਂਕ ਆਫ ਇੰਡੀਆ ਛੋਟੇ-ਛੋਟੇ ਗਰੀਬ ਖਾਤਾਧਾਰਕਾਂ ਨੂੰ ਜਲਦ ਉਨ੍ਹਾਂ ਦੀ ਬੈਂਕਾਂ ’ਚ ਜਮ੍ਹਾ ਪੂੰਜੀ ਵਾਪਸ ਦਿਵਾਉਣ ਲਈ ਕਦਮ ਚੁੱਕੇ। ਗਰੀਬ ਦੀ ਹੱਡ-ਤੋੜਵੀਂ ਪੂੰਜੀ ਵਾਪਸ ਨਾ ਹੋਈ ਤਾਂ ਉਹ ਖੁਦਕੁਸ਼ੀ ਕਰਨ ’ਤੇ ਮਜਬੂਰ ਹੋਣਗੇ। ਸਰਕਾਰ ਸਮਾਂ ਰਹਿੰਦਿਆਂ ਧਿਆਨ ਦੇਵੇ।


Bharat Thapa

Content Editor

Related News