ਚੀਨ ਨਾਲ ਫਾਰੂਕ ਦੀ ਖਾਨਦਾਨੀ ਮੁਹੱਬਤ ਖਤਰਨਾਕ

10/20/2020 1:59:39 AM

ਆਲੋਕ ਮਹਿਤਾ

ਫਾਰੂਕ ਅਬਦੁੱਲਾ ਵਲੋਂ ਜੰਮੂ-ਕਸ਼ਮੀਰ ’ਚ ਪੁਰਾਣੇ ਦਿਨ ਪਰਤਾਉਣ ਲਈ ਚੀਨ ਕੋਲੋਂ ਸਹਾਇਤਾ ਲੈਣ ਦੇ ਬਿਆਨ ’ਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਚੀਨ ਨਾਲ ਉਨ੍ਹਾਂ ਦੇ ਖਾਨਦਾਨ ਦਾ ਡੂੰਗਾ ਰਿਸ਼ਤਾ ਰਿਹਾ ਹੈ। ਉਹ ਤਾਂ ਭਾਰਤ ਸਰਕਾਰ ਦੀ ਨਰਮੀ ਰਹੀ ਹੈ ਕਿ ਹਰ ਵਾਰ ਫਾਰੂਕ ਦੀ ਦਗੇਬਾਜ਼ੀ ਦੇ ਬਾਜੂਦ ਸੱਤਾ ਦਾ ਸੁਖ ਲੈਣ ਦਿੱਤਾ। ਇਨ੍ਹੀਂ ਦਿਨੀਂ ਫਾਰੂਕ ਦੇ ਲਈ ਅੱਥਰੂ ਵਹਾਉਣ ਲਈ ਕੁਝ ਵੱਡੇ ਨੇਤਾ ਅਤੇ ਮੀਡੀਆ ਦੇ ਮਹਾਰਥੀ ਪਿਛਲੇ 6 ਦਹਾਕਿਆਂ ’ਚ ਸ਼ੇਖ ਅਬਦੁੱਲਾ ਪਰਿਵਾਰ ਦੇ ਪਰਿਮਾਣਿਕ ਰਿਕਾਰਡ ਨੂੰ ਜਾਂ ਤਾਂ ਯਾਦ ਨਹੀਂ ਰੱਖਣਾ ਚਾਹੁੰਦੇ ਹਨ ਜਾਂ ਅਣਜਾਣ ਹਨ।

ਭਾਰਤ, ਚੀਨ ਅਤੇ ਪਾਕਿਸਤਾਨ ਸਰਕਾਰਾਂ ਦੀਆਂ ਫਾਈਲਾਂ ’ਚ ਦਰਜ ਹੈ। ਜਨਵਰੀ 1965 ’ਚ ਕਰਾਚੀ ’ਚ ਪਾਕਿਸਤਾਨ ਦੇ ਉਸ ਸਮੇਂ ਦੇ ਵਿਦੇਸ਼ ਮੰਤਰੀ ਨੇ ਚੀਨ ਦੇ ਵਿਦੇਸ਼ ਮੰਤਰੀ ਨੂੰ ਦਿੱਤੇ ਰਾਤ ਦੇ ਭੋਜ ਦੇ ਮੌਕੇ ’ਤੇ ਐਲਾਨ ਕੀਤਾ ਸੀ ਕਿ ‘‘ਜਲਦੀ ਹੀ ਕਸ਼ਮੀਰ ਨੂੰ ਭਾਰਤ ਨਾਲੋਂ ਅਲੱਗ ਕਰਨ ਲਈ ਸ਼ੇਖ ਅਬਦੁੱਲਾ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਦੇ ਦਰਮਿਆਨ ਮੁਲਾਕਾਤ ਹੋਵੇਗੀ। ਚੀਨ ਸ਼ੇਖ ਸਾਹਿਬ ਨੂੰ ਸੱਦਾ ਦੇੇਵੇਗਾ।’’

ਪਾਕਿਸਤਾਨ ਤਾਂ ਉਸ ਸਮੇਂ ਸ਼ੇਖ ਨੂੰ ਕਸ਼ਮੀਰ ਦੀ ਜਲਾਵਤਨ ਸਰਕਾਰ ਦੇ ਮੁਖੀ ਵਾਂਗ ਮੰਨ ਰਿਹਾ ਸੀ। ਇਸ ਐਲਾਨ ’ਤੇ ਅਮਲ 2 ਮਹੀਨਿਅਾਂ ਬਾਅਦ ਹੋ ਗਿਆ। 31 ਮਾਰਚ 1965 ਨੂੰ ਸ਼ੇਖ ਅਬਦੁਲਾ ਅਤੇ ਚਾਓ ਇਨ ਲਾਈ ਦੀ ਲੰਬੀ ਗੁਪਤ ਸਾਜ਼ਿਸ਼ ਵਾਲੀ ਬੈਠਕ ਅਲਜੀਅਰਸ ’ਚ ਹੋਈ। ਇਸ ਬੈਠਕ ਦੇ ਬਾਅਦ ਚੀਨ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਕਿ ਉਹ ਕਸ਼ਮੀਰ ਨੂੰ ਭਾਰਤ ਨਾਲੋਂ ਅਲੱਗ ਹੋਣ ’ਤੇ ਖੁਦ ਦੇ ਫੈਸਲੇ ਨੂੰ ਪੂਰਾ ਸਮਰਥਨ ਦੇਵੇਗਾ। ਸ਼ੇਖ ਨੇ ਵੀ ਇਸ ਸਮਰਥਨ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।

ਇਧਰ ਭਾਰਤ ’ਚ ਨਰਮ ਪਰ ਰਾਸ਼ਟਰੀ ਹਿਤ ’ਚ ਦ੍ਰਿੜ੍ਹ ਇਰਾਦੇ ਵਾਲੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਸਮੇਤ ਸਰਕਾਰ, ਸੰਸਦ ਅਤੇ ਸਮੁੱਚਾ ਦੇਸ਼ ਹੈਰਾਨ ਅਤੇ ਗੁੱਸੇ ’ਚ ਆਇਆ। ਸ਼ਾਸਤਰੀ ਜੀ ਨੇ ਸੰਸਦ ’ਚ ਭਰੋਸਾ ਦਿਵਾਇਆ ਕਿ ਇਸ ਅਪਰਾਧ ਲਈ ਸ਼ੇਖ ਅਬਦੁਲਾ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਤਤਕਾਲ ਉਸਦਾ ਪਾਸਪੋਰਟ ਰੱਦ ਕਰ ਦਿੱਤਾ। ਫਿਰ 8 ਮਈ ਨੂੰ ਉਸਦੇ ਭਾਰਤ ’ਚ ਦਾਖਲ ਹੁੰਦੇ ਹੀ ਉਸ ਨੂੰ ਹਵਾਈ ਅੱਡੇ ’ਤੇ ਗ੍ਰਿਫਤਾਰ ਕਰ ਲਿਆ ਗਿਆ।

ਅਬਦੁਲਾ ਖਾਨਦਾਨ ਦਾ ਮਦਦਗਾਰ ਪਾਕਿਸਤਾਨ ਇਸ ਤੋੋਂ ਬੜਾ ਔਖਾ ਹੋਇਆ। ਉਸਨੇ ਨਾ ਸਿਰਫ ਇਸਦਾ ਸਰਕਾਰੀ ਪੱਧਰ ’ਤੇ ਵਿਰੋਧ ਕੀਤਾ, ਸਗੋਂ 20 ਮਈ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸ਼ਿਕਾਇਤ ਦਰਜ ਕੀਤੀ। ਦੂਸਰੇ ਪਾਸੇ ਉਸਨੇ ਕਸ਼ਮੀਰ ’ਤੇ ਫੌਜੀ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਂਝ ਵੀ ਭੁੱਟੋ ਦਾ ਆਕਾ ਫੌਜੀ ਤਾਨਾਸ਼ਾਹ ਜਨਰਲ ਆਯੁਬ ਖਾਨ ਰਾਸ਼ਟਰਪਤੀ ਦੀ ਕੁਰਸੀ ’ਤੇ ਸੀ। ਚੀਨ ਦੀ ਛਤਰ-ਛਾਇਆ ’ਚ ਆਯੁਬ ਖਾਨ ਨੇ ਕਸ਼ਮੀਰ ਤੋਂ ਕੱਛ ਤਕ ਦੇ ਮੋਰਚੇ ’ਤੇ ਫੌਜੀ ਹਮਲੇ ਸ਼ੁਰੂ ਕੀਤੇ, ਜੋ ਅਗਲੇ ਮਹੀਨਿਆਂ ’ਚ ਖੁੱਲ੍ਹੀ ਜੰਗ ’ਚ ਬਦਲ ਗਏ। ਸਵਾਲ ਇਹ ਹੈ ਕਿ ਇਸ ਵਾਰ ਵੀ ਫਾਰੂਕ ਅਬਦੁੱਲਾ ਪਾਕਿਸਤਾਨ-ਚੀਨ ਦੇ ਹਮਲਿਆਂ ਨਾਲ ਕਸ਼ਮੀਰ ਨੂੰ ਭਾਰਤ ਨਾਲੋਂ ਅਲੱਗ ਕਰਨ ਦੀ ਸਾਜ਼ਿਸ਼ ਦੀ ਤਿਆਰੀ ਕਰ ਚੁੱਕੇ ਹਨ।

ਨਹਿਰੂ, ਸ਼ਾਸਤਰੀ, ਇੰਦਰਾ ਗਾਂਧੀ ਦੇ ਸੱਤਾਕਾਲ ’ਚ ਦਗਾਬਾਜ਼ੀਆਂ ਅਤੇ ਸ਼ੇਖ ਅਬਦੁਲਾ ਦੇ ਕਈ ਦੌਰ ਰਹੇ। ਬਾਅਦ ’ਚ ਕੇਂਦਰ ਸਰਕਾਰ ਨੇ ਭਾਰਤੀ ਸੰਵਿਧਾਨ ਦੇ ਘੇਰੇ ਅਤੇ ਸਹੁੰ ਦੇ ਨਾਲ ਸ਼ੇਖ ਦੇ ਨਵਾਬਜ਼ਾਦੇ ਫਾਰੂਕ ਅਬਦੁੱਲਾ ਅਤੇ ਫਿਰ ਉਸਦੇ ਬੇਟੇ ਉਮਰ ਅਬਦੁੱਲਾ ਨੂੰ ਕਸ਼ਮੀਰ ’ਚ ਰਾਜ ਕਰਨ ਦੇ ਮੌਕੇ ਦਿੱਤੇ ਹਨ। ਇਸਦਾ ਲਾਭ ਕਸ਼ਮੀਰ ਦੀ ਭੋਲੀ-ਭਾਲੀ ਗਰੀਬ ਜਨਤਾ ਨੂੰ ਨਹੀਂ ਮਿਲਿਆ ਪਰ ਫਾਰੂਕ ਪਰਿਵਾਰ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਨੂੰ ਅਰਬਾਂ ਰੁਪਇਆਂ ਦੀ ਜਾਇਦਾਦ ÇÂਇਕੱਠੀ ਕਰਨ ਪਾਕਿਸਤਾਨ ਅਤੇ ਚੀਨ ਨਾਲ ਸਬੰਧ ਰੱਖਣ, ਅੱਤਵਾਦੀ ਸੰਗਠਨਾਂ ਨੂੰ ਪਰਦੇ ਦੇ ਪਿੱਛੇ ਅਤੇ ਲੋੜ ਪੈਣ ’ਤੇ ਸੂਬਾ ਸਰਕਾਰ ਕੋਲੋਂ ਮਦਦ ਕਰਨ ਦਾ ਮਜ਼ਾ ਮਿਲਿਆ।

ਦਰਅਸਲ ਅਬਦੁੱਲਾ ਪਰਿਵਾਰ Ãਸਿਆਸਤ ਅਤੇ ਕਸ਼ਮੀਰ ਦੇ ਨਾਂ ’ਤੇ ਕੇਂਦਰ ਸਰਕਾਰਾਂ ਨਾਲ ਸੌਦੇਬਾਜ਼ੀ ’ਚ ਲੱਗਾ ਰਹਿੰਦਾ ਹੈ। ਸੱਤਾ ’ਚ ਰਹਿਣ ’ਤੇ ਲੁਟਾਉਣ ਦੀ ਪੂਰੀ ਛੋਟ ਅਤੇ ਸੱਤਾ ’ਚ ਨਾ ਰਹਿਣ ’ਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਹੋਰ ਅਪਰਾਧਾਂ ’ਤੇ ਕਾਰਵਾਈ ਨਾ ਕਰਨ ਦਾ ਦਬਾਅ ਬਣਾਉਂਦੇ ਹਨ।

ਹੁਣ ਜੰਮੂ-ਕਸ਼ਮੀਰ ਨੂੰ ਧਾਰਾ-370 ਹਟਾਉਣ ਦੇ ਸੰਸਦ ਦੇ ਫੈਸਲੇ ਨੂੰ ਲਾਗੂ ਹੋਣ ਦੇ ਸਾਲ ਬਾਅਦ ਵਾਪਸੀ ਦੀ ਮੂਰਖਤਾਪੂਰਨ ਮੰਗ ਦੇ ਪੂਰੀ ਨਾ ਹੋਣ ਦਾ ਅਹਿਸਾਸ ਸ਼ਾਇਦ ਫਾਰੂਕ ਅਤੇ ਉਨ੍ਹਾਂ ਦੇ ਆਪਣੇ ਜਾਂ ਕਾਂਗਰਸ ਸਮੇਤ ਸਮਰਥਕ ਦਲਾਂ ਦੇ ਨੇਤਾਵਾਂ ਨੂੰ ਵੀ ਹੈ ਪਰ ਇਸ ਬਹਾਨੇ ਉਹ ਆਪਣੇ ਕਾਲੇ ਕਾਰਨਾਮਿਅਾਂ ਦੀਅਾਂ ਫਾਈਲਾਂ ਨੂੰ ਠੰਡੇ ਬਸਤੇ ’ਚ ਸੁੱਟ ਦੇਣ, ਜੇਲ ਨਾ ਭੇਜਣ ਦੀ ਦੁਹਾਈ ਦੇ ਰਹੇ ਹਨ। ਤੱਥ ਇਹ ਵੀ ਹੈ ਕਿ ਕਸ਼ਮੀਰ ਨੂੰ ਲੁੱਟਣ ’ਚ ਕਦੀ ਉਨ੍ਹਾਂ ਦੇ ਨਾਲ ਕਦੇ ਦੂਰ ਰਹਿਣ ਵਾਲੀ ਮਹਿਬੂਬਾ ਮੁਫਤੀ ਵੀ ਪੀ.ਡੀ.ਪੀ. ਅਤੇ ਗੁਲਾਬ ਨਬੀ ਆਜ਼ਾਦ ਕਾਂਗਰਸ ਪਾਰਟੀ ਦੇ ਨੇਤਾ ਵੀ ਸਮੇਂ-ਸਮੇਂ ’ਤੇ ਕੁਝ ਹਿੱਸਾ ਹਾਸਲ ਕਰਦੇ ਰਹੇ ਹਨ। ਇਸ ਲਈ ਕਾਂਗਰਸ ਬਾਹਰੋਂ ਸਾਥ ਦੇ ਰਹੀ ਹੈ।

ਓਧਰ ਪੀ.ਡੀ.ਪੀ. ਅਤੇ ਛੋਟੀਅਾਂ-ਮੋਟੀਅਾਂ ਪਾਰਟੀਅਾਂ ਆਪਣੇ-ਆਪਣੇ ਹਿਤਾਂ ਲਈ ਫਾਰੂਕ ਦੇ ਕਦਮਾਂ ’ਚ ਬੈਠ ਰਹੀਅਾਂ ਹਨ। ਫਾਰੂਕ ਪਰਿਵਾਰ ਦਾ ਪਹਿਲੀ ਵਾਰ ਇਕ ਸਖਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਾਹ ਪਿਆ ਹੈ, ਜੋ ਕਿਸੇ ਸੌਦੇਬਾਜ਼ੀ ਲਈ ਤਿਆਰ ਨਹੀਂ ਹਨ ਅਤੇ ਕਸ਼ਮੀਰ ’ਚ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲਿਅਾਂ ਨੂੰ ਰਫਾ-ਦਫਾ ਕਰਨ ਲਈ ਰਾਜ਼ੀ ਨਹੀਂ ਹਨ। ਇਸ ਸਮੇਂ ਸਭ ਤੋਂ ਗੰਭੀਰ ਪ੍ਰਮਾਣਿਕ ਮਾਮਲਾ 2002 ਤੋਂ 2011 ਦੇ ਸੱਤਾ ਕਾਲ ਦਾ ਹੈ। ਇਸ ਅਰਸੇ ’ਚ ਸੂਬਾ ਸਰਕਾਰ ਨੇ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਨੂੰ ਲਗਭਗ 112 ਕਰੋੜ ਰੁਪਇਅਾਂ ਦੀ ਗ੍ਰਾਂਟ ਦਿੱਤੀ।

ਫਾਰੂਕ ਅਬਦੁੱਲਾ ਖੁਦ ਇਸ ਸੰਗਠਨ ਦੇ ਪ੍ਰਧਾਨ ਵੀ ਸਨ। ਸਾਰੀਅਾਂ ਚਲਾਕੀਅਾਂ ਦੇ ਬਾਵਜੂਦ ਇਸ ’ਚੋਂ 43 ਕਰੋੜ ਰੁਪਏ ਦੀ ਵੱਡੀ ਗੜਬੜੀ ਦੇ ਦੋਸ਼ ਸਾਹਮਣੇ ਆਉਣ ’ਤੇ 2015 ’ਚ ਸੀ.ਬੀ.ਆਈ. ਨੇ ਮੁਕੱਦਮਾ ਦਰਜ ਕੀਤਾ। ਹਾਂ ਇਸ ਨੂੰ ਸਿਆਸੀ ਇਸ ਲਈ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜੰਮੂ-ਕਸ਼ਮੀਰ ਹਾਈਕੋਰਟ ਦੇ ਹੁਕਮ ’ਤੇ ਇਹ ਕਾਰਵਾਈ ਹੋ ਰਹੀ ਹੈ। ਜੁਲਾਈ 2019 ’ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਸਬੂਤਾਂ ਦੇ ਨਾਲ ਕਈ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ। ਦੂਜੇ ਪਾਸੇ ਰਾਸ਼ਟਰਪਤੀ ਸ਼ਾਸਨ ਦੇ ਦੌਰਾਨ ਰਹੇ ਕੁਝ ਸੀਨੀਅਰ ਅਧਿਕਾਰੀਅਾਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਕਿ ਫਾਰੂਕ ਅਤੇ ਉਨ੍ਹਾਂ ਦੇ ਕਰੀਬੀ ਜੰਮੂ-ਕਸ਼ਮੀਰ ਬੈਂਕ ਤੋਂ ਲਗਭਗ 300 ਕਰੋੜ ਰੁਪਏ ਨਕਦ ਵੀ ਕਢਵਾਉਂਦੇ ਰਹੇ।

ਉਸ ਦੀ ਵੀ ਵਿਸਥਾਰਿਤ ਜਾਂਚ ਚਲ ਰਹੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ’ਚ ਜੇਕਰ ਲਾਲੂ ਯਾਦਵ ਜਾਂ ਓਮ ਪ੍ਰਕਾਸ਼ ਚੌਟਾਲਾ ਜੇਲ ਜਾ ਸਕਦੇ ਹਨ ਤਾਂ ਜੰਮੂ-ਕਸ਼ਮੀਰ ਜਾਂ ਨਾਜ਼ੁਕ ਸਰਹੱਦੀ ਪੂਰਬ-ਉੱਤਰ ਸੂਬੇ ਦੇ ਨੇਤਾਵਾਂ ਨੂੰ ਕੀ ਅਦਾਲਤਾਂ ਜੁਰਮ ਸਿੱਧ ਹੋਣ ’ਤੇ ਵੀ ਮਾਫ ਕਰ ਦੇਣਗੀਅਾਂ ਜਾਂ ਮਾਫ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਚੀਨ ਜਾਂ ਪਾਕਿਸਤਾਨ ਆਪਣੇ ਮੋਹਰੇ ’ਤੇ ਕਾਰਵਾਈ ਤੋਂ ਨਾਰਾਜ਼ ਹੋ ਜਾਣਗੇ?

ਇਸ ਲਈ ਮੁੱਦਾ ਕਸ਼ਮੀਰ ਦੇ ਵਿਕਾਸ ਦਾ ਹੋਣਾ ਚਾਹੀਦਾ ਹੈ। ਲਗਭਗ 70 ਸਾਲ ਤੋਂ ਰਾਜ ਕਰ ਰਹੇ ਇਕ ਪਰਿਵਾਰ ਨੂੰ ਲੁੱਟਣ ਦੇ ਅਧਿਕਾਰ ਜਾਰੀ ਰੱਖਣਾ ਬਿਹਤਰ ਹੈ ਜਾਂ ਪੰਚਾਇਤ ਤੋਂ ਲੈ ਕੇ ਬੜੇ ਸੁੰਦਰ ਕਸ਼ਮੀਰ ਨੂੰ ਅੱਤਵਾਦ ਤੋਂ ਮੁਕਤੀ ਦਿਵਾਉਂਦੇ ਹੋਏ ਸਹੀ ਸਮੇਂ ’ਤੇ ਅਸਲੀ ਲੋਕ ਪ੍ਰਤੀਨਿਧੀਅਾਂ ਦੀ ਸਰਕਾਰ ਬਣਾਉਣਾ ਜੰਮੂ-ਕਸ਼ਮੀਰ ਦੇ ਨੌਜਵਾਨ ਸ਼ਾਂਤੀ ਦੇ ਨਾਲ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਸੈਰ-ਸਪਾਟਾ ਵਿਕਾਸ ਦੀਅਾਂ ਯੋਜਨਾਵਾਂ ’ਤੇ ਅਮਲ ਚਾਹੁੰਦੇ ਹਨ।

ਫਾਰੂਕ ਅਤੇ ਮਹਿਬੂਬਾ ਜਾਂ ਉਨ੍ਹਾਂ ਦੇ ਸਮਰਥਕ ਭਾਰਤ ਵਿਰੋਧੀ ਸੰਗਠਨਾਂ ਦੀਅਾਂ ਸਾਰੀਅਾਂ ਧਮਕੀਅਾਂ ਦੇ ਬਾਵਜੂਦ ਕਸ਼ਮੀਰ ’ਚ ਕੋਈ ਅੱਗ ਨਹੀਂ ਲੱਗ ਸਕੀ। ਦੋਵੇਂ ਮਹੀਨਿਅਾਂ ਤਕ ਸਾਰੀਅਾਂ ਸੁੱਖ-ਸਹੂਲਤਾਂ ਦੇ ਨਾਲ ਘਰਾਂ ’ਚ ਨਜ਼ਰਬੰਦ ਰਹਿ ਕੇ ਹਾਲ ਹੀ ’ਚ ਇਕੱਠੇ ਬੈਠਣ ਲੱਗੇ ਹਨ। ਇਸ ਲਈ ਉਨ੍ਹਾਂ ਨੂੰ ਅਦਾਲਤਾਂ ਅਤੇ ਜਨਤਾ ਦੀ ਅਦਾਲਤ ਦੇ ਫੈਸਲਿਅਾਂ ਦੀ ਉਡੀਕ ਕਰਨੀ ਚਾਹੀਦੀ ਹੈ। ਚੀਨ ਅਤੇ ਪਾਕਿਸਤਾਨ ਤੋਂ ਹਮਲਿਅਾਂ ਦੀ ਉਡੀਕ ਕਰਨੀ ਉਨ੍ਹਾਂ ਲਈ ਆਤਮਘਾਤੀ ਹੋਵੇਗਾ। ਪਾਕਿ, ਚੀਨ ਨਾਲ ਨਜਿੱਠਣ ਲਈ ਭਾਰਤੀ ਫੌਜ ਸਮਰੱਥ ਹੈ, ਇਸ ਲਈ ਦੁਸ਼ਮਣਾਂ ਨੂੰ ਵੀ ਹਜ਼ਾਰ ਵਾਰ ਸੋਚਣਾ ਪਵੇਗਾ।


Bharat Thapa

Content Editor

Related News