ਕੋਰੋਨਾ ਹਾਰੇਗਾ, ਮਨੁੱਖ ਜਿੱਤੇਗਾ

05/05/2021 3:25:55 AM

ਮਾਸਟਰ ਮੋਹਨ ਲਾਲ 

ਅੱਜ ਕੋਰੋਨਾ ਦੀ ਇਸ ਭਿਆਨਕ ਮਹਾਮਾਰੀ ’ਚ ਕੌਮਾਂਤਰੀ ਅਦਾਰੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੀ ਮਨੁੱਖਤਾ ਨੂੰ ਬਚਾਉਣਾ ਹੈ, ਖੁਦ ਹੀ ਮਰਨ ਕੰਢੇ ਨਜ਼ਰ ਆ ਰਹੇ ਹਨ। ਦੁਨੀਆ ਦੀ 14 ਕਰੋੜ ਆਬਾਦੀ ਇਸ ਸਮੇਂ ਕੋਰੋਨਾ ਦੀ ਲਪੇਟ ’ਚ ਹੈ, 30 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਕੱਲੇ ਭਾਰਤ ’ਚ 1.75 ਲੱਖ ਮੌਤਾਂ ਕੋਰੋਨਾ ਕਾਰਨ ਹੋਈਆਂ ਹਨ। ਦੇਸ਼ ’ਚ 80,000 ਤੋਂ ਵੱਧ ਬੱਚੇ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਕੇ ਜ਼ਿੰਦਗੀ ਅਤੇ ਮੌਤ ਦੀ ਜੰਗ ਨਾਲ ਜੂਝ ਰਹੇ ਹਨ। ਮੈਂ ਪੁੱਛਦਾ ਹਾਂ ਕਿ ਅੱਜ ਸੰਯੁਕਤ ਰਾਸ਼ਟਰ ਕਿੱਥੇ ਹੈ?

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਕਿੱਥੇ ਹੈ? ਗਰੁੱਪ-20 ਦੇ ਵੀਹ ਦੇਸ਼ ਕਿੱਥੇ ਹਨ? ਵਰਲਡ ਪੀਸ ਫਾਊਂਡੇਸ਼ਨ ਕਿੱਥੇ ਹੈ? ਉਹ ਸਾਰੇ ਅਦਾਰੇ ਜਿਨ੍ਹਾਂ ਦੇ ਜ਼ਿੰਮੇ ਮਨੁੱਖਤਾ ਦੀ ਰਾਖੀ ਕਰਨੀ ਸੀ, ਇਸ ਕੋੋਰੋਨਾ ਮਹਾਮਾਰੀ ’ਚ ਕਿੱਥੇ ਲੁਕ ਗਏ ਹਨ? ਆਪਣੀ ਜ਼ਿੰਮੇਵਾਰੀ ਤਾਂ ਇਹ ਕੌਮਾਂਤਰੀ ਸੰਸਥਾਵਾਂ ਨਿਭਾਉਂਦੀਆਂ। ਜ਼ਿੰਮੇਵਾਰੀ ਤਾਂ ਕੀ ਨਿਭਾਉਣੀ ਸੀ, ਇਸ ਮਹਾਮਾਰੀ ’ਚ ਕਿਤੇ ਉਨ੍ਹਾਂ ਦੀ ਹੋਂਦ ਤੱਕ ਨਜ਼ਰ ਨਹੀਂ ਆਈ।

ਘੱਟੋ-ਘੱਟ ਦੁਨੀਆ ਨੂੰ ਸੰਕਟ ਦੀ ਘੜੀ ’ਚ ਗਾਈਡ ਹੀ ਕਰਦੀਆਂ, ਕੋਈ ਦਿਸ਼ਾ-ਨਿਰਦੇਸ਼ ਤਾਂ ਦਿੰਦੀਆਂ। ਅਰਬਾਂ ਦੀ ਜਾਇਦਾਦ ਦਾ ਮਾਲਕ, ਨਿਊਯਾਰਕ ’ਚ ਸੈਂਕੜੇ ਮੰਜ਼ਿਲਾਂ ’ਚ ਫੈਲੇ ਆਪਣੇ ਸਾਮਰਾਜ ਦਾ ਸੰਯੁਕਤ ਰਾਸ਼ਟਰ ਸੰਕਟ ’ਚ ਆਪਣੀ ਹੋਂਦ ਤਾਂ ਵਿਖਾਉਂਦਾ।

ਦੁਨੀਆ ਆਕਸੀਜਨ ਦੀ ਕਮੀ ਨਾਲ ਜੂਝ ਰਹੀ ਹੈ, ਹਸਪਤਾਲਾਂ ’ਚ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ, ਵੈਕਸੀਨ ਬਾਜ਼ਾਰਾਂ ’ਚੋਂ ਗਾਇਬ ਹੈ। ਫਿਰ ਅਜਿਹੀ ਸੰਕਟ ਦੀ ਘੜੀ ’ਚ ਯੂ. ਐੱਨ. ਕਿੱਥੇ ਚਲੀ ਗਈ? ਕੌਮਾਂਤਰੀ ਮੁਦਰਾ ਫੰਡ ਕਿੱਥੇ ਲੁਕ ਗਿਆ? ਰੈੱਡ ਕ੍ਰਾਸ ਵਰਗੀਆਂ ਸੰਸਥਾਵਾਂ ਕਿੱਥੇ ਗੁੰਮ ਹਨ? ਇਨ੍ਹਾਂ ਕੌਮਾਂਤਰੀ ਸੰਸਥਾਵਾਂ ਦਾ ਤਾਂ ਨਿਰਮਾਣ ਹੀ ਇਸ ਲਈ ਹੋਇਆ ਸੀ ਕਿ ਸਭ ਸੰਕਟ ਦੀ ਘੜੀ ’ਚ ਮਨੁੱਖਤਾ ਦੀ ਸੇਵਾ ਕਰਨਗੀਆਂ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਕੋਰੋਨਾ ਮਹਾਮਾਰੀ ’ਚ ਜਦੋਂ ਇਨ੍ਹਾਂ ਦੀ ਲੋੜ ਪਈ ਤਾਂ ਇਹ ਸੰਸਥਾਵਾਂ ਦੁਨੀਆ ਦੇ ਨਕਸ਼ੇ ਤੋਂ ਹੀ ਗਾਇਬ ਮਿਲੀਆਂ। ਖਾਸ ਕਰ ਕੇ ਗਰੀਬ ਦੇਸ਼ ਜੋ ਖੜ੍ਹੇ ਹੀ ਇਨ੍ਹਾਂ ਸੰਸਥਾਵਾਂ ਦੀ ਮਦਦ ’ਤੇ ਸਨ, ਉਹ ਅੱਜ ਬੇਵੱਸ ਨਜ਼ਰ ਆਏ, ਜਦੋਂਕਿ ਉਨ੍ਹਾਂ ਗਰੀਬ ਦੇਸ਼ਾਂ ਦਾ ਅਰਬਾਂ ਰੁਪਇਆ ਇਨ੍ਹਾਂ ਸੰਸਥਾਵਾਂ ਦੇ ਖਾਤੇ ’ਚ ਜਮ੍ਹਾ ਹੈ।

ਇਨ੍ਹਾਂ ਗਰੀਬ ਦੇਸ਼ਾਂ ਦਾ ਪੈਸਾ ਹੀ ਇਹ ਕੌਮਾਂਤਰੀ ਅਦਾਰੇ ਮੌਜੂਦਾ ਸੰਕਟ ’ਚ ਵਾਪਸ ਕਰ ਦਿੰਦੇ। ਚਲੋ ਕੋਈ ਗੱਲ ਨਹੀਂ, ਇਹ ਮਹਾਮਾਰੀ ਅੱਜ ਨਹੀਂ ਤਾਂ ਕੱਲ ਚਲੀ ਜਾਵੇਗੀ ਪਰ ਜਦੋਂ ਹਾਲਾਤ ਆਮ ਵਰਗੇ ਹੋਣਗੇ ਤਾਂ ਇਨ੍ਹਾਂ ਸੰਸਥਾਵਾਂ ਨੂੰ ਦੁਨੀਆ ਦੇ ਲੋਕ ਜ਼ਰੂਰ ਸਵਾਲ ਪੁੱਛਣਗੇ। ‘ਜਦੋਂ ਮਨੁੱਖਤਾ ਮਹਾਮਾਰੀ ਨਾਲ ਜੂਝ ਰਹੀ ਸੀ ਤਾਂ ਤੁਸੀਂ ਕਿੱਥੇ ਸੀ? ਕੋਰੋਨਾ ਲੱਖਾਂ ਲੋਕਾਂ ਦੀ ਜਾਨ ਲੈ ਰਿਹਾ ਸੀ, ਉਦੋਂ ਤੁਸੀਂ ਮਨੁੱਖਤਾ ਤੋਂ ਮੂੰਹ ਕਿਉਂ ਫੇਰ ਲਿਆ? ਉਦੋਂ ਤੁਸੀਂ ਚੀਨ ਦੀ ਸਾਜ਼ਿਸ਼ ’ਚ ਮਿਲ ਗਏ। ਕੋਰੋਨਾ ਵਾਇਰਸ ਫੈਲਾਉਣ ਵਾਲੇ ਚੀਨ ਦੀ ਪਿੱਠ ਠੋਕਣ ਲੱਗ ਪਏ।

ਸੰਯੁਕਤ ਰਾਸ਼ਟਰ ਘੱਟੋ-ਘੱਟ ਦੁਨੀਆ ਦੇ ਅਮੀਰ ਦੇਸ਼ਾਂ ਤੋਂ ਵੱਧ ਆਰਥਿਕ ਮਦਦ ਲੈ ਕੇ ਗਰੀਬ ਦੇਸ਼ਾਂ ਦੀ ਮਦਦ ਕਰ ਸਕਦਾ ਸੀ ਪਰ ਯੂ. ਐੱਨ. ਵਰਗੀ ਸੰਸਥਾ ਵੀ ਚੀਨ ਕੋਲੋਂ ਡਰ ਗਈ। ਯੂ. ਐੱਨ. ਕੋਰੋਨਾ ਵਾਇਰਸ ਫੈਲਾਉਣ ਵਾਲੇ ਇਨਸਾਨ ਵਿਰੋਧੀ ਚੀਨ ਨੂੰ ਤਾਂ ਦੁਨੀਆ ’ਚ ਨੰਗਾ ਕਰ ਸਕਦਾ ਸੀ ਪਰ ਇਸ ਨੇ ਇੰਝ ਨਹੀਂ ਕੀਤਾ। ਸਭ ਚੀਨ ਕੋਲੋਂ ਡਰ ਗਏ।

ਤਾਂ ਕੀ ਮਨੁੱਖਤਾ ਇਸ ਕੋਰੋਨਾ ਮਹਾਮਾਰੀ ’ਚ ਜਿਊਣ ਦੀ ਇੱਛਾ ਛੱਡ ਦੇਵੇ? ਬਿਲਕੁਲ ਨਹੀਂ? ਕੋਰੋਨਾ ਹਾਰੇਗਾ, ਮਨੁੱਖ ਪਿਛਲੇ ਚਾਰ ਸੌ ਸਾਲ ’ਚ ਚਾਰ ਮਹਾਮਾਰੀਆਂ ਝੱਲ ਚੁੱਕਾ ਹੈ। 1720 ਦੀ ਪਲੇਗ ਮਹਾਮਾਰੀ, 1820 ਦੀ ਹੈਜ਼ਾ ਵਰਗੀ ਮਹਾਮਾਰੀ, 1920 ਦੀ ਸਪੈਨਿਸ਼ ਫਲੂ ਅਤੇ 2020 ਦੀ ਕੋਰੋਨਾ ਮਹਾਮਾਰੀ ਮਨੁੱਖ ਨੂੰ ਡਰਾ ਨਹੀਂ ਸਕਦੀ। ਪਲੇਗ ਮਹਾਮਾਰੀ ’ਚ ਤਾਂ ਮਨੁੱਖ ਨੇ ਖੁਦ ਪਿੰਡਾਂ ਦੇ ਪਿੰਡ ਸਾੜ ਦਿੱਤੇ ਸਨ। ਸਪੈਨਿਸ਼ ਫਲੂ ਨੇ 2 ਕਰੋੜ ਮਨੁੱਖਾਂ ਨੂੰ ਖਾ ਲਿਆ ਸੀ।

ਮੌਜੂਦਾ ਮਨੁੱਖ ਨੇ ਅਗਲੀ ਪੀੜ੍ਹੀ ਨਾਲ ‘ਜ਼ਿੰਦਾ ਰਹਿਣ’ ਦਾ ਵਾਅਦਾ ਕੀਤਾ ਹੈ। ਆਦਮੀ ਬੇਸ਼ੱਕ ਮਰਦਾ ਰਹੇ ਪਰ ‘ਜੀਵਨ’ ਤਾਂ ਲਗਾਤਾਰ ਚੱਲਦਾ ਰਹਿੰਦਾ ਹੈ। ਕੋਰੋਨਾ ਬੇਸ਼ੱਕ ਆਪਣਾ ਜ਼ੋਰ ਲਾ ਲਵੇ ‘ਿਜ਼ੰਦਗੀ ਹਾਰੇਗੀ ਨਹੀਂ’। ਬੀਜ ਨੇ ਇਕ ਿਦਨ ਰੁੱਖ ਬਣਨਾ ਹੀ ਹੈ। ਰਾਤ ਜਿੰਨੀ ਵੀ ਸੰਗੀਨ ਹੋਵੇਗੀ, ਸਵੇਰ ਓਨੀ ਹੀ ਰੰਗੀਨ ਹੋਵੇਗੀ। ਹਨੇਰਾ ਭਾਵੇਂ ਜਿੰਨਾ ਮਰਜ਼ੀ ਸੰਘਣਾ ਹੋਵੇ, ਸੂਰਜ ਨੂੰ ਤਾਂ ਿਨਕਲਣਾ ਹੀ ਹੋਵੇਗਾ।

ਕੌਮਾਂਤਰੀ ਅਦਾਰੇ ਬੇਸ਼ੱਕ ਸੁੱਤੇ ਰਹਿਣ, ਉਨ੍ਹਾਂ ਨੂੰ ਭਾਵੇਂ ਚੀਨ ਤੋਂ ਡਰ ਲੱਗੇ ਪਰ ਮਨੁੱਖ ਨੇ ਤਾਂ ਡਰਨਾ, ਝੁਕਣਾ, ਰੁਕਣਾ ਸਿੱਖਿਆ ਹੀ ਨਹੀਂ। ‘ਵੀ ਵੁਡਸ ਆਰ ਲਵਲੀ, ਡਾਰਕ ਐਂਡ ਡੀਪ ਬਟ ਆਈ ਹੈਵ ਪ੍ਰਾਮਿਸਿਜ਼ ਟੂ ਕੀਪ।’ ਮਨੁੱਖ ਨੇ ਤਾਂ ਮੌਤ ’ਤੇ ਜਿੱਤ ਹਾਸਲ ਕਰਨੀ ਹੈ। ਭਲਾ ਕੋਰੋਨਾ ਵਾਇਰਸ ਉਸ ਨੂੰ ਆਪਣੇ ਰਾਹ ਤੋਂ ਕਿਵੇਂ ਹਟਾ ਸਕੇਗਾ? ਕੋਰੋਨਾ ਲੱਖ-ਦੋ ਲੱਖ ਜੀਵਨ ਲੈ ਸਕਦਾ ਹੈ, ਸਾਰੀ ਮਨੁੱਖਤਾ ਨੂੰ ਕਦੇ ਵੀ ਨਹੀਂ ਮਾਰ ਸਕਦਾ। ਮਨੁੱਖਤਾ ਲਗਾਤਾਰ ਚੱਲਦੀ ਰਹੇਗੀ। ਜੀਵਨ ਹਮੇਸ਼ਾ ਅੱਗੇ ਵਧਦਾ ਰਹੇਗਾ। ਇਸ ਲਈ ਇਹ ਮਹਾਮਾਰੀ ਜਿਸ ਦਾ ਨਾਂ ਕੋਰੋਨਾ ਹੈ, ਮਨੁੱਖ ਦੇ ਅੱਗੇ ਹਾਰ ਮੰਨ ਲਵੇਗੀ।

ਅੱਖ, ਕੰਨ ਤੇ ਦਿਮਾਗ ਨਾਲ ਲੈਸ ਮਨੁੱਖ ਕੀ ਮੌਤ ਤੋਂ ਡਰ ਸਕੇਗਾ? ਪਰਮਾਤਮਾ ਨੂੰ ਤਾਂ ਖੁਦ ਮਨੁੱਖ ਦੇ ਸਰੀਰ ਦੀ ਰਚਨਾ ਕਰ ਕੇ ਈਰਖਾ ਹੋ ਗਈ ਹੋਵੇਗੀ। ਮਨੁੱਖ ਬਣਾ ਕੇ ਪ੍ਰਮਾਤਮਾ ਖੁਦ ਹੈਰਾਨ ਹੋ ਗਿਆ ਹੋਵੇਗਾ। ਵਾਹ, ਮੈਂ ਕਿੰਨੀ ਬੇਮਿਸਾਲ ਵਸਤੂ ਬਣਾ ਦਿੱਤੀ ਹੈ? ਇਸੇ ਮਨੁੱਖ ਦੇ ਨਾਲ ‘ਔਰਤ’ ਨੂੰ ਰਚ ਕੇ ਸੰਸਾਰ ਬਣਾ ਦਿੱਤਾ। ਹੁਣ ਇਸ ਖੁਦ ਰਚਿਤ ‘ਸੰਸਾਰ’ ਨੂੰ ਪਰਮਾਤਮਾ ਖੁਦ ਵੀ ਚਾਹੇ ਤਾਂ ਵੀ ਖਤਮ ਨਹੀਂ ਕਰ ਸਕਦਾ।

ਇਸ ਲਈ ਇਹ ਮਨੁੱਖ ਅਜਰ ਹੈ, ਅਮਰ ਹੈ, ਸਨਾਤਨ ਹੈ ਅਤੇ ਖੁਦ ਆਪਣਾ ‘ਭਵਿੱਖ ਹੈ। ਫਿਰ ਕੋਰੋਨਾ ਹੀ ਦੱਸੇ ਕਿ ਪਰਮਾਤਮਾ ਵੱਲੋਂ ਰਚਿਤ ਇਸ ਮਨੁੱਖੀ ਜੀਵਨ ਦਾ ਅੰਤ ਉਹ ਕਰ ਸਕੇਗਾ? 1720 ਤੋਂ 2020 ਤੱਕ ਦੀਆਂ 4 ਮਹਾਮਾਰੀਆਂ ਬਾਰੇ ਮੈਂ ਸੁਣਿਆ ਤੇ ਵੇਖਿਆ ਹੈ।

ਫਾਨੂਸ ਬਨ ਕੇ ਜਿਸਕੀ ਹਿਫਾਜ਼ਤ ਹਵਾ ਕਰੇ

ਵੋ ਸ਼ਮਾ ਕਯਾ ਬੁਝੇ ਜਿਸੇ ਰੋਸ਼ਨ ਖੁਦਾ ਕਰੇ?

ਅਜੇ ਕੱਲ ਤਾਂ ਮੈਂ ਇਸ ਨੂੰ ਹਰਾਇਆ ਹੈ। ਮਨੁੱਖ, ਤੂੰ ਡਾਕਟਰਾਂ, ਨਰਸਾਂ, ਸਫਾਈ ਮੁਲਾਜ਼ਮਾਂ ਅਤੇ ਪੁਲਸ ਵਾਲਿਆਂ ਨੂੰ ਸਲਾਮ ਕਰ। ਇਹੀ ਤਾਂ ਕੋਰੋਨਾ ਨੂੰ ਹਰਾਉਣਗੇ। ਤੂੰ ਸਿਰਫ ਹੌਸਲਾ ਰੱਖ। ਉਹ ਦੇਖ ਸੂਰਜ ਨਿਕਲ ਆਇਆ, ਕੋਰੋਨਾ ਹਾਰ ਗਿਆ। ਮਨੁੱਖ ਜਿੱਤ ਗਿਆ।


Bharat Thapa

Content Editor

Related News