ਅੰਨ੍ਹੀ ਸ਼ਰਧਾ

04/07/2017 3:52:52 PM

ਜਦੋਂ ਕਿਤੇ ਮਸਜਿਦ, ਮੰਦਰ, ਗੁਰੂਦੁਆਰੇ ਦੀ ਉਸਾਰੀ ਦੇਖਦਾ ਹਾਂ
ਕਿਸੇ ਜੰਗ ਲਈ ਹੋ ਰਹੀ ਤਿਆਰੀ ਦੇਖਦਾ ਹਾਂ
ਅੰਦਰ ਬੇਮਤਲਬ ਗੋਲਕਾਂ ਭਰ ਹੋ ਰਹੀਆਂ ਨੇ
ਬਾਹਰ ਭੁੱਖਾ ਮਰਦਾ ਭਿਖਾਰੀ ਦੇਖਦਾ ਹਾਂ
ਖੁਸ਼ ਕਰਨ ਲਈ ਪੱਥਰਾਂ ਨੂੰ ਤੋੜੀ ਗਈ
ਕੋਮਲ ਕਲੀ ਕੁਰਲਾਉਂਦੀ ਵਿਚਾਰੀ ਦੇਖਦਾ ਹਾਂ
ਰੱਬ ਵੀ ਕਿਧਰੇ ਪੈਸੇ ''ਚ ਗੁਆਚ ਗਿਆ
ਕਿਸੇ ਨੂੰ ਨਹੀਂ ਚੜਦੀ ਨਾਮ ਖੁਮਾਰੀ ਦੇਖਦਾ ਹਾਂ
ਅੰਨ੍ਹੀ ਸ਼ਰਧਾ ਨੇ ਮਾਰ ਮੁਕਾਈ ਮਾਨਵਤਾ
ਇਹ ਕੈਸੀ ਲੱਗ ਗਈ ਖਾਨ ਬਿਮਾਰੀ ਦੇਖਦਾ ਹਾਂ

- ਖ਼ਾਨ ਲਾਂਬੜਾ


Related News