ਕੀੜੀਆਂ ਬਹੁਤ ਸਫਾਈ ਪਸੰਦ ਹੁੁੰਦੀਆਂ ਹਨ

08/07/2019 7:16:38 AM

ਮੇਨਕਾ ਗਾਂਧੀ
ਤੁਹਾਡੇ ਅਤੇ ਕੀੜੀਆਂ ’ਚ ਕੀ ਫਰਕ ਹੈ? ਯੁੱਧ ਕਰਨ ਤੋਂ ਲੈ ਕੇ ਗੁਲਾਮ ਬਣਾਉਣ ਤਕ, ਦਵਾਈਆਂ ਦੀ ਖੋਜ ਕਰਨ ਤੋਂ ਲੈ ਕੇ ਖੇਤੀ ਕਰਨ ਤਕ, ਉਹ ਹਰ ਕੰਮ ਮਨੁੱਖਾਂ ਵਾਂਗ ਕਰਦੀਆਂ ਹਨ, ਸਗੋਂ ਹੋਰ ਬਿਹਤਰ ਢੰਗ ਨਾਲ ਕਰਦੀਆਂ ਹਨ। * ਹਰੇਕ ਫਿਰਕੇ ’ਚ ਭਾਵੇਂ ਮਨੁੱਖ, ਥਣਧਾਰੀ ਜਾਂ ਕੀਟ ਹੋਣ, ਸਵੱਛਤਾ ਇਕ ਸਮੱਸਿਆ ਹੈ। ਧਰਤੀ ’ਤੇ ਨਿਵਾਸ ਕਰਨ ਵਾਲੇ ਸਾਰੇ ਪ੍ਰਾਣੀਆਂ ’ਚੋਂ ਮਨੁੱਖ ਸ਼ਾਇਦ ਸਭ ਤੋਂ ਗੰਦਾ ਹੈ, ਜੋ ਆਪਣੇ ਜ਼ਹਿਰੀਲੇ ਮਲ਼ ਨੂੰ ਹਰ ਜਗ੍ਹਾ ਫੈਲਾਉਂਦਾ ਹੈ ਅਤੇ ਇਸ ਦੇ ਪ੍ਰਦੂਸ਼ਣਕਾਰੀ ਪ੍ਰਭਾਵਾਂ ਬਾਰੇ ਬਹੁਤ ਘੱਟ ਧਿਆਨ ਰੱਖਦਾ ਹੈ। ਲੇਸੀਅਸ ਨਾਈਗਰ ਕੀੜੀਆਂ ਆਲ੍ਹਣਿਆਂ ਵਿਚ ਰਹਿੰਦੀਆਂ ਹਨ ਅਤੇ ਜਰਮਨੀ ਦੀ ਰੇਗੇਨਸਬਰਗ ਯੂਨੀਵਰਸਿਟੀ ਦੇ ਪਲੋਂਸ ਵਨ ਜਰਨਲ ਅਨੁਸਾਰ ਉਹ ਆਪਣੇ ਆਲ੍ਹਣੇ ਦੇ ਇਕ ਕੋਨੇ ਦੀ ਵਰਤੋਂ ਆਮ ਪਖਾਨਿਆਂ ਦੇ ਰੂਪ ’ਚ ਕਰਦੀਆਂ ਹਨ। ਕੀੜੀਆਂ ਆਮ ਤੌਰ ’ਤੇ ਬਹੁਤ ਸਾਫ ਆਲ੍ਹਣਾ ਰੱਖਦੀਆਂ ਹਨ ਅਤੇ ਅਕਸਰ ਬਚੇ ਹੋਏ ਖਾਣੇ ਅਤੇ ਮ੍ਰਿਤ ਸਰੀਰ ਵਰਗੇ ਹਾਨੀਕਾਰਕ ਕਚਰੇ ਨੂੰ ਬਾਹਰ ਸੁੁੱਟ ਦਿੰਦੀਆਂ ਹਨ। ਇਸ ਢੇਰਨੁਮਾ ਸੁੱਕੇ ਕਚਰੇ ਨੂੰ ਸੁਰੱਖਿਆ ਲਈ, ਨਿਰਮਾਣ ਸਮੱਗਰੀ ਦੇ ਰੂਪ ’ਚ ਅਤੇ ਉਨ੍ਹਾਂ ਦੀਆਂ ਫਸਲਾਂ ਲਈ ਖਾਦ ਦੇ ਤੌਰ ’ਤੇ ਵਰਤਿਆ ਜਾਂਦਾ ਹੈ।

* ਲੇਸੀਅਸ ਨੈਗਲੈਕਟਸ ਕਾਮਗਾਰ ਆਲ੍ਹਣੇ ਨੂੰ ਕੀਟਾਣੂ-ਰਹਿਤ ਕਰਨ ਲਈ ਪਿਊਪੇ ਨੂੰ ਵੱਖ-ਵੱਖ ਕਰ ਕੇ ਉਨ੍ਹਾਂ ’ਤੇ ਐਸਿਡ ਛਿੜਕ ਦਿੰਦੀਆਂ ਹਨ। ਜੇਕਰ ਪਿਊਪਾ ਦੇ ਸਰੀਰ ’ਚ ਕੀੜੀ ਨੂੰ ਮਾਰਨ ਵਾਲਾ ਫੰਗਸ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਮਾਰ ਕੇ ਅੰਤੜੀ ਬਾਹਰ ਕੱਢ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਕਿਸੇ ਬੱਚੇ ਨੂੰ ਮਾਰਨਾ ਹੈ, ਜਦਕਿ ਫੰਗਸ ਇਨਫੈਕਸ਼ਨ ਅਜੇ ਵੀ ਆਪਣੀ ਆਂਡੇ ਵਾਲੀ ਮਿਆਦ ’ਚ ਸੀ ਅਤੇ ਇਸ ਤੋਂ ਪਹਿਲਾਂ ਕਿ ਇਹ ਦ੍ਰਿਸ਼ ਜਾਂ ਇਨਫੈਕਟਿਡ ਹੋ ਜਾਵੇ, ਮੰਨੋ ਜਾਂ ਨਾ ਮੰਨੋ, ਵਿਗਿਆਨ ਅਤੇ ਟੈਕਨਾਲੋਜੀ ਇੰਸਟੀਚਿਊਟ ਆਸਟਰੇਲੀਆ ਦੇ ਖੋਜਕਾਰਾਂ ਅਨੁਸਾਰ ਪਿਊਪਾ ਖ਼ੁਦ ਕਾਲੋਨੀ ਨੂੰ ਬਚਾਉਣ ਲਈ ਇਕ ਬਿਹਤਰੀਨ ਪਰਉਪਕਾਰੀ ਕੰਮ ਦੇ ਤੌਰ ’ਤੇ ਉਸ ਨੂੰ ਲੱਭਣ/ਖਾ ਲੈਣ ਦਾ ਸੰਕੇਤ ਦਿੰਦਾ ਹੈ।

* ਰੋਗ ਜੀਵਾਂ ’ਚ ਸੰਘਣੀ ਆਬਾਦੀ ਵਿਚਾਲੇ ਜਲਦੀ ਫੈਲ ਸਕਦੇ ਹਨ, ਭਾਵੇਂ ਉਹ ਭੀੜ-ਭੜੱਕੇ ਵਾਲੇ ਸ਼ਹਿਰਾਂ ’ਚ ਰਹਿਣ ਵਾਲੇ ਲੋਕ ਹੋਣ ਜਾਂ ਫਿਰ ਕੀੜੀਆਂ ਵਰਗੇ ਸਮਾਜਿਕ ਕੀੜਿਆਂ ਦੇ ਸਮੂਹ। ਜਦੋਂ ਮਨੁੱਖ ਕਿਸੇ ਪੈਥੋਜਨ ਨਾਲ ਇਨਫੈਕਟਿਡ ਹੁੰਦੇ ਹਨ ਤਾਂ ਰੱਖਿਆ ਪ੍ਰਣਾਲੀ ਐਂਟੀਬਾਡੀ ਨਾਂ ਦੇ ਪ੍ਰੋਟੀਨ ਨੂੰ ਬਾਹਰ ਕੱਢਦੀ ਹੈ, ਜੋ ਸਰੀਰ ਦੀ ਰੱਖਿਆ ’ਚ ਤੇਜ਼ੀ ਲਿਆਉਂਦੇ ਹਨ। ਆਰ. ਐੱਸ. ਓ. ਐੱਸ. ਵਿਚ ਪ੍ਰਕਾਸ਼ਿਤ ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਇਕ ਅਧਿਐਨ ਅਨੁਸਾਰ ਕੁਝ ਪ੍ਰਜਾਤੀਆਂ ਦੀਆਂ ਕੀੜੀਆਂ ਬੀਮਾਰੀ ਨੂੰ ਰੋਕਣ ਲਈ ਐਂਟੀ ਮਾਈਕ੍ਰੋਬੀਅਲ-ਪੈਥੋਜਨ ਨੂੰ ਮਾਰਨ ਵਾਲੇ ਰਸਾਇਣਕ ਯੋਗਿਕਾਂ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਐਂਟੀ ਮਾਈਕ੍ਰੋਬੀਅਲ ਯੋਗਿਕਾਂ ਨੂੰ ਕੀੜੀਆਂ ਵਲੋਂ ਆਪਣੇ ਖ਼ੁਦ ਦੇ ਸਰੀਰ ’ਤੇ, ਉਨ੍ਹਾਂ ਦੇ ਆਲ੍ਹਣਿਆਂ ਦੇ ਸਾਥੀਆਂ ਅਤੇ ਉਨ੍ਹਾਂ ਦੇ ਆਲ੍ਹਣਿਆਂ ’ਤੇ ਲਾਇਆ ਜਾਂਦਾ ਹੈ।

ਇਨ੍ਹਾਂ ਯੋਗਿਕਾਂ ਨੂੰ ਐਂਟੀ ਮਾਈਕ੍ਰੋਬੀਅਲ ਬੈਕਟੀਰੀਆ ਤੋਂ ਹਾਸਿਲ ਕੀਤਾ ਜਾ ਸਕਦਾ ਹੈ। ਮਿਸਾਲ ਵਜੋਂ ਲੀਫਕਟਰ ਕੀੜੀਆਂ ਆਪਣੇ ਸਰੀਰ ’ਤੇ ਅਜਿਹੇ ਬੈਕਟੀਰੀਆ ਨੂੰ ਪਾਲਦੀਆਂ ਹਨ, ਜੋ ਉਨ੍ਹਾਂ ਨੂੰ ਉਨ੍ਹਾਂ ਪਰਜੀਵੀਆਂ ਤੋਂ ਹੋਣ ਵਾਲੇ ਇਨਫੈਕਸ਼ਨ ਤੋਂ ਬਚਾਉਂਦਾ ਹੈ, ਉਹ ਉਨ੍ਹਾਂ ਵਲੋਂ ਭੋਜਨ ਲਈ ਉਗਾਈ ਜਾਣ ਵਾਲੀ ਫੰਗਸ ’ਤੇ ਪਲ਼ਦੇ ਹਨ। ਹੋਰ ਕਿਸਮ ਦੀਆਂ ਕੀੜੀਆਂ ਦਰੱਖਤਾਂ ਦੀ ਗੂੰਦ ਨੂੰ ਇਕੱਠਾ ਕਰਦੀਆਂ ਹਨ। ਇਹ ਮਾਈਕ੍ਰੋਬੀਅਲ ਕਾਲੋਨੀ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ।

* ਕੀੜੀਆਂ ਕੋਲ ਹਰੇਕ ਤਰ੍ਹਾਂ ਦੇ ਵੱਖ-ਵੱਖ ਹਥਿਆਰ ਹੁੰਦੇ ਹਨ। ਅਕਸਰ ਕੀੜੀਆਂ ਹੋਰਨਾਂ ਕਾਲੋਨੀਆਂ ਦੇ ਮੈਂਬਰਾਂ ਨੂੰ ਡੇਗਣ ਲਈ ਸਹਿਯੋਗ ਕਰਨਗੀਆਂ ਜਾਂ ਦੁਸ਼ਮਣ ਨੂੰ ਫੜ ਕੇ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦੇਣਗੀਆਂ। ਕੀੜੀਆਂ ਅਸਲ ਵਿਚ ਕਾਫੀ ਹਿੰਸਕ ਹੁੰਦੀਆਂ ਹਨ। ਹੋਰਨਾਂ ਕੀੜੀਆਂ ਦੇ ਸਿਰ ਜਾਂ ਪੇਟ ’ਚ ਅਜਿਹੀਆਂ ਗ੍ਰੰਥੀਆਂ ਹੁੰਦੀਆਂ ਹਨ, ਜੋ ਆਪਣੇ ਦੁਸ਼ਮਣਾਂ ਨੂੰ ਭਰਮ ਵਿਚ ਪਾਉਣ ਲਈ ਜ਼ਹਿਰੀਲੇ ਰਸਾਇਣ ਛੱਡਦੀਆਂ ਹਨ। ਉਨ੍ਹਾਂ ਦੀ ਰਣਨੀਤੀ ਸਰੀਰਕ ਲੜਾਈ ਤੋਂ ਲੈ ਕੇ ਰਸਾਇਣਕ ਜੰਗ ਤਕ ਹੁੰਦੀ ਹੈ, ਠੀਕ ਉਸੇ ਤਰ੍ਹਾਂ, ਜਿਵੇਂ ਇਨਸਾਨਾਂ ’ਚ ਹੁੰਦੀ ਹੈ।

ਉਨ੍ਹਾਂ ਦੀਆਂ ਜੰਗਾਂ ਵੱਡੇ ਪੈਮਾਨੇ ਵਾਲੀਆਂ, ਡੂੰਘੀਆਂ, ਰਣਨੀਤਕ ਹੁੰਦੀਆਂ ਹਨ। ਮਾਰਕ ਮੋਫਿਟ ਦੀ ਕਿਤਾਬ ‘ਐਡਵੈਂਚਰਜ਼ ਇਨ ਆਂਟਸ ਬਰਬਰ’ ਹੋਰ ਅਜੀਬ ਜੰਗ ਦੀਆਂ ਰਣਨੀਤੀਆਂ ਨੂੰ ਦਰਸਾਉਂਦੀ ਹੈ–ਜੋ ਮਨੁੱਖਾਂ ਵਰਗੀਆਂ ਹੁੁੰਦੀਆਂ ਹਨ।

130 ਸੈਨਾ ਕਿਸਮ ਦੀਆਂ ਕੀੜੀਆਂ ਫੌਜ ਵਾਂਗ ਕੰਮ ਕਰਦੀਆਂ ਹਨ। ਇਕ ਵਿਸ਼ਾਲ, ਇਕਜੁੱਟ ਮੋਰਚੇ ਦੇ ਰੂਪ ’ਚ ਅੱਗੇ ਵਧਦੇ ਹੋਏ ਉਹ ਪੂਰੀ ਤਰ੍ਹਾਂ ਦੁਸ਼ਮਣ ਨੂੰ ਹਰਾਉਣ ਲਈ ਮੁਕੰਮਲ ਤੌਰ ’ਤੇ ਹੈਰਾਨੀ ਦੇ ਤੱਤ ’ਤੇ ਨਿਰਭਰ ਕਰਦੀਆਂ ਹਨ। ਇਕ ਵਾਰ ਜਿਵੇਂ ਨਵੇਂ ਇਲਾਕੇ ਦਾ ਖਾਣਾ ਖਾ ਲੈਣ ਤੋਂ ਬਾਅਦ ਫੌਜ ਅੱਗੇ ਵਧ ਜਾਂਦੀ ਹੈ।

ਮਨੁੱਖੀ ਫੌਜਾਂ ਵਾਂਗ ਹੀ ਜੋ ਨੌਜਵਾਨ ਅਤੇ ਗੈਰ-ਤਜਰਬੇਕਾਰ ਪੈਦਲ ਫੌਜੀਆਂ ਜਾਂ ਪੈਦਲ ਫੌਜ ਦੇ ਰੂਪ ’ਚ ਅੱਗੇ ਰੱਖਦੀਆਂ ਹਨ, ਕੀੜੀਆਂ ਵੀ ਸਭ ਤੋਂ ਛੋਟੇ, ਸਭ ਤੋਂ ਕਮਜ਼ੋਰ ਅਤੇ ਬੁੱਢੀਆਂ ਕੀੜੀਆਂ ਤੇ ਅਪੰਗਾਂ ਨੂੰ ਅਗਲੀ ਕਤਾਰ ਵਿਚ ਰੱਖਦੀਆਂ ਹਨ। ਅਸਲ ਵਿਚ ਤਾਕਤਵਰ ਅਸਲੀ ਯੋਧੇ ਦੁਸ਼ਮਣ ਦੀ ਉਡੀਕ ’ਚ ਪਿੱਛੇ ਹੁੰਦੇ ਹਨ, ਜਿੱਥੇ ਪਹੁੰਚਣ ਤਕ ਦੁਸ਼ਮਣ ਕਮਜ਼ੋਰ ਫੌਜੀਆਂ ਨਾਲ ਲੜਦੇ ਹੋਏ ਥੱਕੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਵੀ ਘੱਟ ਹੋ ਜਾਂਦੀ ਹੈ। ਫਿਰ ਵੱਡੇ ਆਕਾਰ ਦੇ ਵੱਡੇ ਜਬਾੜੇ ਵਾਲੇ ਹਤਿਆਰੇ ਅੱਗੇ ਵਧਦੇ ਹਨ ਅਤੇ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਅਤੇ ਜਿਥੇ ਕੀੜੀਆਂ ਆਪਣੇ ਫਿਰਕੇ ਲਈ ਮਰਨ ਲਈ ਤਿਆਰ ਰਹਿੰਦੀਆਂ ਹਨ, ਉਹ ਵਿਵਹਾਰਿਕ ਵੀ ਹੁੰਦੀਆਂ ਹਨ। ਮੋਫਿਟ ਕਹਿੰਦੇ ਹਨ ਕਿ ਇਕ ਕੀੜੀ ਦੂਜੀ ਕੀੜੀ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ ਵਿਚ ਨਹੀਂ ਪਾਏਗੀ। ਉਹ ਕੰਮ ਪੂਰਾ ਕਰਨ ਲਈ ਜਾਂਦੀ ਹੈ, ਇਕ-ਦੂਜੇ ਦਾ ਖਿਆਲ ਰੱਖਣ ਲਈ ਨਹੀਂ।

* ਗੁਲਾਮ ਬਣਾਉਣ ਵਾਲੀਆਂ ਕੀੜੀਆਂ ਹੋਰਨਾਂ ਕੀੜੀਆਂ ਦੀਆਂ ਕਾਲੋਨੀਆਂ ’ਤੇ ਹਮਲਾ ਕਰਦੀਆਂ ਹਨ। ਉਨ੍ਹਾਂ ਦੇ ਆਂਡਿਆਂ ਅਤੇ ਲਾਰਵੇ ਨੂੰ ਫੜਦੀਆਂ ਹਨ, ਉਨ੍ਹਾਂ ਨੂੰ ਆਪਣੇ ਆਲ੍ਹਣੇ ’ਚ ਵਾਪਿਸ ਲਿਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਕਾਲੋਨੀ ਦੇ ਕਿਰਤ ਬਲ ਨੂੰ ਵਧਾਉਣ ਲਈ ਗੁਲਾਮ ਦੇ ਰੂਪ ’ਚ ਪਾਲ਼ਦੀਆਂ ਹਨ। ਗੁਲਾਮ ਬਣਾਉਣ ਵਾਲੇ ਆਲ੍ਹਣੇ ’ਚ ਆਉਣ ਤੋਂ ਬਾਅਦ ਗੁਲਾਮ ਮਜ਼ਦੂਰ ਇਸ ਤਰ੍ਹਾਂ ਕੰਮ ਕਰਦੇ ਹਨ, ਜਿਵੇਂ ਕਿ ਉਹ ਆਪਣੀ ਕਾਲੋਨੀ ਵਿਚ ਹੋਣ, ਜਦਕਿ ਗੁਲਾਮ ਬਣਾਉਣ ਵਾਲੀਆਂ ਸਿਰਫ ਗੁਆਂਢੀ ਆਲ੍ਹਣੇ ਤੋਂ ਕਿਰਤ ਬਲ ਨੂੰ ਫਿਰ ਤੋਂ ਭਰਨ ’ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ। ਇਕ ਕਾਲੋਨੀ ਇਕ ਹੀ ਮੌਸਮ ਵਿਚ 14,000 ਪਿਊਪੇ ਫੜ ਕੇ ਲਿਆ ਸਕਦੀ ਹੈ। ਜ਼ਿਆਦਾਤਰ ਗੁਲਾਮ–ਹਮਲਾਵਰ ਸਿਰਫ ਨੌਜਵਾਨਾਂ ਨੂੰ ਫੜਦੇ ਹਨ ਪਰ ਸਟ੍ਰਾਂਜੀਲੋਗਨੈਥਸ ਕੀੜੀਆਂ ਬਾਲਗ ਮਜ਼ਦੂਰਾਂ ਨੂੰ ਵੀ ਗੁਲਾਮ ਬਣਾਉਂਦੀਆਂ ਹਨ।

ਗੁਲਾਮ ਬਣਾਉਣ ਵਾਲੀਆਂ ਕੀੜੀਆਂ ਦੇ ਆਲ੍ਹਣਿਆਂ ’ਚ ਆਂਡਿਆਂ ’ਚੋਂ ਨਿਕਲਣ ਵਾਲੇ ਮਜ਼ਦੂਰ ਕੰਮ ਕਰਨ ਵਾਲਿਆਂ ਨੂੰ ਪਾਲਣਗੇ, ਭੋਜਨ ਦੇਣਗੇ ਅਤੇ ਕੰਮ ’ਤੇ ਰੱਖਣਗੇ, ਦੁਸ਼ਮਣਾਂ ਤੋਂ ਆਲ੍ਹਣੇ ਦੀ ਰੱਖਿਆ ਕਰਨਗੇ ਅਤੇ ਇਥੋਂ ਤਕ ਕਿ ਛਾਪੇ ਵਿਚ ਸ਼ਾਮਿਲ ਹੋਣਗੇ, ਜਿਸ ਵਿਚ ਉਨ੍ਹਾਂ ਦੀ ਮੂਲ ਕਾਲੋਨੀ ’ਚ ਛਾਪਾ ਵੀ ਸ਼ਾਮਿਲ ਹੋਵੇਗਾ

ਕੁਝ ਮਾਮਲਿਆਂ ’ਚ ਗੁਲਾਮ ਕੀੜੀਆਂ ਨੇ ਉਨ੍ਹਾਂ ਨੂੰ ਗੁਲਾਮ ਬਣਾਉਣ ਵਾਲੀਆਂ ਕੀੜੀਆਂ ਵਿਰੁੱਧ ਵਿਦਰੋਹ ਕੀਤਾ, ਜਿਸ ਵਿਚ ਵੱਡੀ ਗਿਣਤੀ ’ਚ ਗੁਲਾਮ ਬਣਾਉਣ ਵਾਲੀਆਂ ਕੀੜੀਆਂ ਦੀਆਂ ਔਲਾਦਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਦਾਸ ਕੀੜੀਆਂ ਆਪਣੀਆਂ ਮੂਲ ਕਾਲੋਨੀਆਂ ਨੂੰ ਗੁਲਾਮ ਬਣਾਉਣ ਵਾਲੀਆਂ ਕੀੜੀਆਂ ਵਲੋਂ ਅਗਲੇ ਛਾਪਿਆਂ ਤੋਂ ਬਚਾਉਂਦੀਆਂ ਹਨ।

* ਹੋਰ ਕੀੜੀਆਂ ਕਾਲੋਨੀਆਂ ਦੇ ਉਲਟ ਸਾਰੀਆਂ ਡਾਇਨਾਸੋਰ ਕੀੜੀਆਂ ਪ੍ਰਜਣਨ ਕਰਨ ਦੇ ਸਮਰੱਥ ਹਨ। ਫਿਰ ਵੀ ਇਕ ਹੀ ਰਾਣੀ ਹੈ, ਜੋ ਬੀਟਾ ਮਾਦਾਵਾਂ ਨਾਲ ਘਿਰੀ ਹੋਈ ਹੈ। ਜੇਕਰ ਰਾਣੀ ਦਾ ਕੋਈ ਵੀ ਨੌਕਰ ਸੱਤਾ ਲਈ ਲਾਲਚੀ ਹੋ ਜਾਂਦਾ ਹੈ ਅਤੇ ਆਂਡੇ ਦੇਣ ਅਤੇ ਰਾਣੀ ਬਣਨ ਦਾ ਫੈਸਲਾ ਲੈਂਦਾ ਹੈ ਤਾਂ ਇਸ ਨੂੰ ਬਾਕੀ ਦਰਬਾਰੀਆਂ ਵਲੋਂ ਵੱਸ ’ਚ ਕੀਤਾ ਜਾਂਦਾ ਹੈ ਅਤੇ 4 ਦਿਨਾਂ ਤਕ ਜ਼ਮੀਨ ’ਚ ਦਬਾ ਕੇ ਰੱਖਿਆ ਜਾਂਦਾ ਹੈ, ਜਦੋਂ ਤਕ ਕਿ ਵਿਦਰੋਹ ਦੀ ਭਾਵਨਾ ਖਤਮ ਨਾ ਹੋ ਜਾਵੇ।

* ਡ੍ਰੈਕੁਲਾ ਕੀੜੀਆਂ ਧਰਤੀ ’ਤੇ ਸਭ ਤੋਂ ਤੇਜ਼ ਕੀੜੀਆਂ ਹਨ। ਰਾਇਲ ਸੋਸਾਇਟੀ ਓਪਨ ਸਾਇੰਸ ਦੇ ਇਕ ਅਧਿਐਨ ਅਨੁਸਾਰ ਇਕ ਕਿਸਮ ਮਿਸਟ੍ਰੀਅਮ ਕੈਮਿਲਾ ਦੀ ਜਬਾੜੇ ਦੀ ਇਕ ਜੋੜੀ ਹੁੰਦੀ ਹੈ, ਜੋ 90 ਮੀਟਰ ਪ੍ਰਤੀ ਸੈਕੰਡ ਜਾਂ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਝਪਟਦੀ ਹੈ। ਇਹ ਆਪਣੇ ਵਲੋਂ ਆਪਣੀ ਅੱਖ ਨੂੰ ਝਪਕਾਉਣ ਤੋਂ 5000 ਗੁਣਾ ਵੱਧ ਅਤੇ ਤੁਹਾਡੀਆਂ ਆਪਣੀਆਂ ਉਂਗਲਾਂ ਨੂੰ ਹਿਲਾਉਣ ਨਾਲੋਂ 1000 ਗੁਣਾ ਤੇਜ਼ ਹੈ। ਉਨ੍ਹਾਂ ਦਾ ਨਾਂ ਉਨ੍ਹਾਂ ਦੀਆਂ ਨਰ-ਭਕਸ਼ੀ ਪੋਸ਼ਣ ਆਦਤਾਂ ’ਚੋਂ ਨਿਕਲਿਆ ਹੈ ਕਿਉਂਕਿ ਬਾਲਗ ਕੀੜੀਆਂ ਠੋਸ ਭੋਜਨ ਨੂੰ ਪ੍ਰੋਸੈੱਸ ਕਰਨ ਦੇ ਅਸਮਰੱਥ ਹਨ, ਉਹ ਆਪਣੇ ਲਾਰਵੇ ਨੂੰ ਲਕਵਾਗ੍ਰਸਤ ਘੁਣ ਜਾਂ ਸੈਂਟੀਪੀਡਸ ਵਰਗੇ ਸ਼ਿਕਾਰ ਖੁਆਉਂਦੀਆਂ ਹਨ ਅਤੇ ਫਿਰ ਆਪਣੇ ਲਾਰਵੇ ’ਚ ਸੁਰਾਖ ਕਰ ਕੇ ਉਸ ਦੇ ਖੂਨ ਨੂੰ ਪੀਂਦੀਆਂ ਹਨ।

* ਵੀਵਰਜ਼ ਕੀੜੀਆਂ, ਓਕੋਫਾਈਲਾ ਸਮਾਰਦੀਨਾ ਦਰੱਖਤਾਂ ਦੀਆਂ ਪੱਤੀਆਂ ਨਾਲ ਘਰਾਂ ਦਾ ਨਿਰਮਾਣ ਕਰਦੀਆਂ ਹਨ। ਉਨ੍ਹਾਂ ਦਾ ਲਾਰਵਾ ਇਕ ਪਤਲੇ ਰੇਸ਼ਮ ਦਾ ਉਤਪਾਦਨ ਕਰਦਾ ਹੈ, ਜੋ ਗੂੰਦ ਦੇ ਰੂਪ ’ਚ ਕੰਮ ਕਰਦਾ ਹੈ ਅਤੇ ਪੱਤੀਆਂ ਨੂੰ ਇਕ-ਦੂਜੀ ਨਾਲ ਚਿਪਕਾ ਦਿੰਦਾ ਹੈ।

* ਦੱਖਣੀ ਅਫਰੀਕਾ ਦੀਆਂ ਐਲੋਮੇਰਸ ਡੀਸੇਮਾਰਟੀਕੁਲਾਟਸ ਕੀੜੀਆਂ ਬੂਟਿਆਂ ਦੇ ਤਣਿਆਂ ’ਚ ਛੋਟੇ ਸੁਰਾਖ ਕਰਦੀਆਂ ਹਨ ਅਤੇ ਖ਼ੁਦ ਨੂੰ ਆਪਣੇ ਵਲੋਂ ਪੈਦਾ ਕਰਨ ਵਾਲੀ ਇਕ ਫੰਗਸ ਨਾਲ ਢਕ ਦਿੰਦੀਆਂ ਹਨ। ਜਦੋਂ ਉਸ ਜਾਲ ਦੇ ਸੁਰਾਖਾਂ ਨਾਲ ਭਰੇ ਤਣੇ ਨਾਲ ਕੋਈ ਗੈਰ-ਸਾਵਧਾਨ ਕੀਟ ਟਕਰਾਉਂਦਾ ਹੈ ਤਾਂ ਕੀੜੀਆਂ ਉੱਛਲ ਕੇ ਉਸ ਨੂੰ ਆਪਣੇ ਜਬੜਿਆਂ ਨਾਲ ਫੜ ਲੈਂਦੀਆਂ ਹਨ। ਫਿਰ ਉਹ ਹੌਲੀ-ਹੌਲੀ ਬੰਦੀ ਨੂੰ ਇਕ ਪੱਤੀ ਦੀ ਥੈਲੀ ਤਕ ਖਿੱਚਦੀਆਂ ਹਨ ਅਤੇ ਉਸ ਨੂੰ ਪਾੜ ਦਿੰਦੀਆਂ ਹਨ।

* ਲੀਫਕਟਰ ਕੀੜੀਆਂ ਪੂਰੇ ਸਮੇਂ ਦੀਆਂ ਕਿਸਾਨ ਹਨ। ਉਹ ਆਪਣੇ ਤਿੱਖੇ ਜਬਾੜਿਆਂ ਨਾਲ ਤਾਜ਼ਾ ਪੱਤੀਆਂ ਨੂੰ ਕੱਟਦੀਆਂ ਹਨ ਅਤੇ ਆਪਣੇ ਆਲ੍ਹਣਿਆਂ ’ਚ ਇਕ ਵਿਸ਼ੇਸ਼ ਕਿਸਮ ਦੇ ਬੈਕਟੀਰੀਆ ਨੂੰ ਖਾਣ ਲਈ ਲਿਆਉਂਦੀਆਂ ਹਨ, ਜੋ ਕੀੜੀਆਂ ਦੇ ਨਾਲ ਰਹਿੰਦੇ ਹਨ। ਇਹ ਬੈਕਟੀਰੀਆ ਕੀੜੀਆਂ ਲਈ ਭੋਜਨ ਦਾ ਸ੍ਰੋਤ ਬਣਨ ਲਈ ਫੰਗੀ ’ਚ ਵਿਕਸਿਤ ਹੁੰਦਾ ਹੈ।


Bharat Thapa

Content Editor

Related News