ਇਕ ਗਠਜੋੜ ਸਰਕਾਰ ਵੱਧ ਜ਼ਿੰਮੇਵਾਰ ਅਤੇ ਵੱਧ ਜਵਾਬਦੇਹ ਹੁੰਦੀ ਹੈ
Sunday, Mar 21, 2021 - 02:50 AM (IST)

ਪੀ. ਚਿਦਾਂਬਰਮ
ਇਕ ਸਮਾਂ ਅਜਿਹਾ ਸੀ ਜਦੋਂ ਇਕ ਵਿਚਾਰ ਜਾਂ ਵਿਚਾਰਧਾਰਾ ਇਕ ਮਜ਼ਬੂਤ ਬੰਧਨ ਸੀ ਜੋ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਇਕੱਠੇ ਲਿਆਉਂਦਾ ਸੀ। ਫਿਰ ਚਾਹੇ ਉਹ ਲੋਕ ਵੱਖ-ਵੱਖ ਭਾਸ਼ਾਵਾਂ ਨੂੰ ਬੋਲਣ ਵਾਲੇ, ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ, ਵੱਖ-ਵੱਖ ਜਾਤੀਆਂ ’ਚ ਪੈਦਾ ਹੋਣ ਵਾਲੇ ਜਾਂ ਸਮਾਜ ਦੇ ਵੱਖ-ਵੱਖ ਆਰਥਿਕ ਵਰਗਾਂ ਨਾਲ ਸਬੰਧਤ ਹੁੰਦੇ ਸਨ।
ਸਿਆਸੀ ਪਾਰਟੀਆਂ ਦੀ ਸਥਾਪਨਾ ਇਕ ਵਿਚਾਰ ਜਾਂ ਇਕ ਵਿਚਾਰਧਾਰਾ ਦੇ ਆਧਾਰ ’ਤੇ ਕੀਤੀ ਗਈ ਸੀ। ਇਸ ਦੀ ਮਿਸਾਲ 1885 ’ਚ ਸਥਾਪਿਤ ਹੋਈ ਭਾਰਤੀ ਰਾਸ਼ਟਰੀ ਕਾਂਗਰਸ ਹੈ। ਕਾਂਗਰਸ ਦੇ ਸੰਸਥਾਪਕ ਵਿਅਕਤੀਆਂ ਦਾ ਮੁੱਖ ਮਕਸਦ ਸਿੱਖਿਅਤ ਭਾਰਤੀਆਂ ਲਈ ਸਰਕਾਰ ’ਚ ਵੱਧ ਤੋਂ ਵੱਧ ਹਿੱਸਾ ਹਾਸਲ ਕਰਨ ਦਾ ਸੀ ਅਤੇ ਉਨ੍ਹਾਂ ਅਤੇ ਬ੍ਰਿਟਿਸ਼ ਲੋਕਾਂ ਦਰਮਿਆਨ ਗੱਲਬਾਤ ਲਈ ਇਕ ਮੰਚ ਤਿਆਰ ਕਰਨਾ ਸੀ।
ਇੱਥੇ ਆਜ਼ਾਦੀ ਹਾਸਲ ਕਰਨ ਬਾਰੇ ਕੋਈ ਵਿਚਾਰ ਨਹੀਂ ਸੀ। ਇਹ 1919 ਅਤੇ 1929 ਦੇ ਬਾਅਦ ਦੇਰ ਨਾਲ ਆਇਆ। ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਨੇ ਹਾਲਾਂਕਿ ਵਿਰੋਧ ਕੀਤਾ ਹੈ ਕਿ ਇਹ ਇਕ ਸਿਆਸੀ ਪਾਰਟੀ ਨਹੀਂ ਹੈ ਅਤੇ ਇਹ ਇਕ ਉਦਾਹਰਣ ਹੈ। ਵਿਚਾਰ ਜੋ ਆਪਣੇ ਮੈਂਬਰਾਂ ਨੂੰ ਬੰਨ੍ਹਦਾ ਹੈ ਉਹ ਹਿੰਦੂ ਰਾਸ਼ਟਰ ਹੈ।
ਸ਼ੁਰੂਆਤੀ ਸਾਲਾਂ ਵਿਚ ਇਸ ਦੇ ਮਾਇਨੇ ਕੁਝ ਵੀ ਹੋ ਸਕਦੇ ਹਨ ਪਰ ਹੁਣ ਇਹ ਇਕ ਅੱਤਵਾਦੀ ਅਤੇ ਸ਼ੈਨੋਫੋਬਿਕ ਵਿਚਾਰਧਾਰਾ ਹੈ ਜੋ ਮੁਸਲਮਾਨਾਂ, ਈਸਾਈਆਂ, ਦਲਿਤਾਂ, ਪ੍ਰਵਾਸੀਆਂ ਨੂੰ ਟੀਚਾਬੱਧ ਕਰਦੀ ਹੈ। ਇਸ ਦੇ ਨਾਲ-ਨਾਲ ਸਮਰੱਥ ਤੌਰ ’ਤੇ ਔਰਤਾਂ ਅਤੇ ਗੈਰ-ਹਿੰਦੀ ਭਾਸ਼ੀ ਲੋਕਾਂ ਅਤੇ ਹੋਰ ਪੱਛੜੇ ਵਰਗਾਂ ਨੂੰ ਹੋਰ ਨਿਰਾਸ਼ ਕਰਦੀ ਹੈ।
ਸੂਬਾ ਪੱਧਰ ’ਤੇ ਕਈ ਉਦਾਹਰਣਾਂ ਹਨ। ਦ੍ਰਮੁਕ ਦੀ ਸਥਾਪਨਾ ਖੇਤਰੀ ਮਾਣ, ਤਮਿਲ ਪ੍ਰੇਮ, ਸਵਾਭਿਮਾਨ, ਅੰਧਵਿਸ਼ਵਾਸ ਅਤੇ ਜਾਤੀ ਵਿਰੋਧੀ ਕੀਤੀ ਗਈ ਸੀ। ਇਸ ਦੇ ਉਲਟ ਅੰਨਾਦ੍ਰਮੁਕ ਦਾ ਗਠਨ ਭ੍ਰਿਸ਼ਟਾਚਾਰ ਦੇ ਵਿਰੁੱਧ ਧਰਮ ਯੁੱਧ ਤੋਂ ਪੈਦਾ ਕੀਤਾ ਗਿਆ ਸੀ।
ਕੋਈ ਵੀ ਵਿਚਾਰਧਾਰਾ ਤਬਦੀਲ ਨਹੀਂ ਰਹੀ। ਸਾਲਾਂ ਤੋਂ ਕਾਂਗਰਸ ਨੇ ਆਜ਼ਾਦੀ ਹਾਸਲ ਕਰਨ ਦੀ ਕਸਮ ਖਾਧੀ। ਇਸ ਦੇ ਇਲਾਵਾ ਪ੍ਰਗਤੀਵਾਦੀਆਂ ਨੂੰ ਸਮਾਯੋਜਿਤ ਕੀਤਾ ਗਿਆ। ਖੱਬੇਪੱਖੀਆਂ ਵੱਲ ਇਸ ਨੇ ਰੁਖ ਕੀਤਾ ਅਤੇ ਇਸ ਦੇ ਨਾਲ-ਨਾਲ ਧਰਮਨਿਰਪੱਖਤਾ ਅਤੇ ਸਮਾਜਵਾਦ ਨੂੰ ਵੀ ਅਪਣਾਇਆ।
ਫਿਰ ਇਹ ਕੇਂਦਰ ’ਚ ਤਬਦੀਲ ਹੋਈ। ਉੱਥੋਂ ਇਸ ਨੇ ਇਕ ਬਾਜ਼ਾਰ ਅਰਥਵਿਵਸਥਾ ਨੂੰ ਉਭਾਰਿਆ, ਲੋਕ ਭਲਾਈ ਨੂੰ ਗਲੇ ਲਗਾਇਆ ਅਤੇ ਹੁਣ ਆਪਣੇ ਆਰਥਿਕ ਅਤੇ ਸਮਾਜਿਕ ਵਿਚਾਰ ਨੂੰ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ’ਚ ਹੈ। ਇਹੀ ਗੱਲ ਕਾਂਗਰਸ ਨੂੰ ਭਾਜਪਾ ਤੋਂ ਵੱਖ ਕਰਦੀ ਹੈ।
ਭਾਜਪਾ ਹਿੰਦੂ ਰਾਸ਼ਟਰਵਾਦੀ ਅਤੇ ਵੱਧ ਪੂੰਜੀਵਾਦੀ ਬਣ ਗਈ ਹੈ। ਕਮਿਊਨਿਸਟ ਪਾਰਟੀਆਂ ਨੇ ਬਹੁ-ਪਾਰਟੀ ਲੋਕਤੰਤਰ ਨੂੰ ਮਨਜ਼ੂਰ ਕੀਤਾ ਹੈ। ਖੇਤਰੀ ਪਾਰਟੀਆਂ ਨੇ ਵੀ ਆਪਣੀਆਂ ਨੀਤੀਆਂ ਅਤੇ ਅਹੁਦਿਆਂ ਨੂੰ ਕੰਟਰੋਲ ਕੀਤਾ ਹੈ। ਉਦਾਹਰਣ ਦੇ ਲਈ ਅੰਨਾਦ੍ਰਮੁਕ ਜੋ ਦ੍ਰਮੁਕ ਤੋਂ ਵੱਖ ਹੋ ਗਈ ਸੀ, ਉਹ ਆਸਤਿਕ ਪਾਰਟੀ ਹੈ ਅਤੇ ਦ੍ਰਮੁਖ ਹਾਲ ਹੀ ਦੇ ਸਾਲਾਂ ’ਚ ਸਪੱਸ਼ਟ ਤੌਰ ’ਤੇ ਨਾਸਤਿਕਤਾ ਵੱਲ ਚੱਲੀ ਹੈ।
ਮੈਂ ਇਨ੍ਹਾਂ ਪਾਰਟੀਆਂ ਅਤੇ ਬਦਲਦੀਆਂ ਵਿਚਾਰਧਾਰਾਵਾਂ ’ਤੇ ਵਿਚਾਰ ਕੀਤਾ ਹੈ। ਹਰੇਕ ਵਿਚਾਰਧਾਰਾ ’ਚ ਵਿਸ਼ਵਾਸੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਅਵਿਸ਼ਵਾਸੀਆਂ ਨੂੰ ਬਾਹਰ ਕੀਤਾ ਹੈ ਜਿਨ੍ਹਾਂ ਦੇ ਉਹ ਅਤੇ ਸਮਰਥਨ ਵਿਸ਼ਵਾਸੀਆਂ ਵਾਂਗ ਜ਼ਰੂਰੀ ਹੈ। ਇਸ ਲਈ ਲਗਾਤਾਰ ਤਬਦੀਲੀ ਅਤੇ ਸ਼ਾਮਲ ਕਰਨ ਦੀ ਜ਼ਰੂਰਤ ਹੈ।
ਗੈਰ-ਵਿਸ਼ਵਾਸੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਵੱਖ ਪਾਇਆ, ਨੇ ਸਿਆਸੀ ਪਾਰਟੀਆਂ ਦਾ ਗਠਨ ਕੀਤਾ ਜੋ ਉਨ੍ਹਾਂ ਦੇ ਹੰਕਾਰ ਅਤੇ ਹਮਦਰਦੀ ਨੂੰ ਦਰਸਾਉਂਦਾ ਹੈ। ਅਜਿਹੇ ਹੰਕਾਰੀਆਂ ਨੇ ਕਾਂਗਰਸ (ਓ), ਕਾਂਗਰਸ (ਆਰ), ਜਨਤਾ ਦਲ, ਸਪਾ, ਰਾਕਾਂਪਾ, ਬੀਜਦ ਅਤੇ ਤੇਲਗੂਦੇਸ਼ਮ ਦੇ ਗਠਨ ਦੀ ਅਗਵਾਈ ਕੀਤੀ।
ਵੱਖਰੇ ਸੂਬੇ ਜਾਂ ਹੋਰ ਵੱਧ ਖੁਦਮੁਖਤਿਆਰੀ ਨੇ ਟੀ. ਆਰ. ਐੱਸ. ਅਤੇ ਏ. ਜੇ. ਪੀ. ਨੂੰ ਪ੍ਰੇਰਿਤ ਕੀਤਾ। ਫਿਰ ਵੀ ਲੋਕਾਂ ਦੇ ਮਹੱਤਵਪੂਰਨ ਵਰਗਾਂ ਨੂੰ ਛੱਡ ਦਿੱਤਾ ਗਿਆ ਸੀ ਜਾਂ ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਨੂੰ ਛੱਡਿਆ ਜਾ ਚੁੱਕਾ ਹੈ। ਇਸ ਗੱਲ ਦਾ ਅਨੁਭਵ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਕਰਦੀਆਂ ਹਨ। ਇਨ੍ਹਾਂ ’ਚ ਮੁਸਲਮਾਨ ਅਤੇ ਦਲਿਤ ਸ਼ਾਮਲ ਹਨ।
ਇਨ੍ਹਾਂ ਵਰਗਾਂ ਦੀ ਫਿਰਕੂ ਅਤੇ ਜਾਤੀਵਾਦੀ ਦੇ ਤੌਰ ’ਤੇ ਨਿੰਦਾ ਨਹੀਂ ਕੀਤੀ ਜਾ ਸਕਦੀ। ਜਿੰਨੀ ਦੇਰ ਤੱਕ ਕਿ ਉਨ੍ਹਾਂ ਨੂੰ ਮੁੱਖ ਧਾਰਾ ਦੀ ਸਿਆਸਤ ਤੋਂ ਬਾਹਰ ਰੱਖਿਆ ਜਾਂਦਾ ਹੈ ਉਦੋਂ ਤੱਕ ਉਹ ਆਪਣੀਆਂ ਸਿਆਸੀ ਪਾਰਟੀਆਂ ਦੀ ਸ਼ੁਰੂਆਤ ਕਰ ਲੈਣਗੇ। ਇਹ ਬਾਈਕਾਟ ਭਾਰਤੀ ਸਿਆਸਤ ਨੂੰ ਸਮਝਣ ਅਤੇ ਗਠਜੋੜ ਦੀ ਇੱਛਾ ਲਈ ਕੇਂਦਰਿਤ ਹੈ।
ਮੈਨੂੰ ਯਾਦ ਹੈ ਕਿ ਭਾਜਪਾ ਨੇ ਗੁਜਰਾਤ ’ਚ ਕਿਸੇ ਵੀ ਮੁਸਲਿਮ ਉਮੀਦਵਾਰ ਨੂੰ ਚੋਣ ’ਚ ਨਹੀਂ ਉਤਾਰਿਆ (2017, 182 ਸੀਟਾਂ ਜਦਕਿ ਮੁਸਲਿਮ ਆਬਾਦੀ 9.65 ਫੀਸਦੀ) ਇਸੇ ਤਰ੍ਹਾਂ ਯੂ. ਪੀ. ਦੀ ਮਿਸਾਲ ਹੈ (2017, 402 ਸੀਟਾਂ ਮੁਸਲਿਮ ਆਬਾਦੀ 19.3 ਫੀਸਦੀ)।
ਆਖਿਰ ਦੋਵਾਂ ਸੂਬਿਆਂ ’ਚ ਮੁਸਲਮਾਨਾਂ ਨੂੰ ਕੀ ਕਰਨਾ ਚਾਹੀਦਾ ਹੈ? ਵੱਖ-ਵੱਖ ਪਾਰਟੀਆਂ ਨੇ ਵੱਖ ਦ੍ਰਿਸ਼ਟੀਕੋਣ ਅਪਣਾਇਆ। ਮੁਸਲਿਮ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ, ਉੱਥੇ ਹੀ ਦਲਿਤਾਂ ਦੇ ਮਾਮਲੇ ’ਚ ਉਨ੍ਹਾਂ ਨੂੰ ਰਾਖਵੇਂ ਚੋਣ ਹਲਕਿਆਂ ’ਚ ਉਤਾਰਿਆ। ਸ਼ੁੱਧ ਨਤੀਜਾ ਸਿਆਸਤ ਸਮਾਵੇਸ਼ ਤੋਂ ਵੱਧ ਸਿਆਸੀ ਬਾਈਕਾਟ ਦਾ ਹੈ। ਸਮੇਂ ਦੇ ਨਾਲ ਮੁਸਲਮਾਨਾਂ, ਦਲਿਤਾਂ ਅਤੇ ਹੋਰ ਬਾਈਕਾਟ ਕੀਤੇ ਵਰਗਾਂ ਨੇ ਆਪਣੇ ਹਿੱਤਾਂ ਦੀ ਰੱਖਿਆ ਅਤੇ ਪ੍ਰਗਤੀ ਲਈ ਵੱਖ-ਵੱਖ ਪਾਰਟੀਆਂ ਦੇ ਗਠਨ ਦੀ ਲੋੜ ਮਹਿਸੂਸ ਕੀਤੀ।
1906 ’ਚ ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਹੋਈ। ਆਜ਼ਾਦ ਭਾਰਤ ’ਚ ਇੱਥੇ ਕਈ ਮੁਸਲਿਮ ਸਥਾਪਿਤ ਪਾਰਟੀਆਂ ਹਨ ਿਜਨ੍ਹਾਂ ’ਚ ਆਈ. ਯੂ. ਐੱਮ. ਐੱਲ., ਏ. ਆਈ. ਯੂ. ਡੀ. ਐੱਫ., ਆਈ. ਐੱਮ. ਆਈ. ਐੱਮ. ਅਤੇ ਹੋਰ ਛੋਟੀਆਂ ਪਾਰਟੀਆਂ ਹਨ। ਇਸੇ ਤਰ੍ਹਾਂ ਦਲਿਤਾਂ ਨੇ ਬਸਪਾ ਅਤੇ ਲੋਜਪਾ (ਬਿਹਾਰ ’ਚ) ਅਤੇ ਵੀ. ਸੀ. ਕੇ. (ਤਾਮਿਲਨਾਡੂ) ਦੀ ਸਥਾਪਨਾ ਕੀਤੀ। ਭਾਜਪਾ ਨੇ ਅਸਾਮ ’ਚ ਜ਼ਿਲਾ ਪ੍ਰੀਸ਼ਦ ਚੋਣਾਂ ’ਚ ਏ. ਆਈ. ਯੂ. ਡੀ. ਐੱਫ. ਨਾਲ ਸਹਿਯੋਗ ਕੀਤਾ।
ਕਈ ਵਿਸ਼ੇਸ਼ ਪਾਰਟੀਆਂ ਨੂੰ ਦੇਖਦੇ ਹੋਏ ਗਠਜੋੜ ਨੇ ਵੱਧ ਸਮਾਵੇਸ਼ੀ ਸਿਆਸਤ ਦਾ ਰਸਤਾ ਦਿਖਾਇਆ ਹੈ। ਮੌਜੂਦਾ ਚੋਣਾਂ ’ਚ ਮੁਸਲਿਮ ਅਤੇ ਦਲਿਤ ਸਥਾਪਿਤ ਪਾਰਟੀਆਂ ਨੇ ਅਸਾਮ, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ’ਚ ਗਠਜੋੜ ਲਈ ਥਾਂ ਬਣਾਈ ਹੈ। ਮੈਨੂੰ ਲੱਗਦਾ ਹੈ ਕਿ ਇਹ ਚੰਗੀ ਗੱਲ ਹੈ। ਜੇਕਰ ਇਹ ਪਾਰਟੀਆਂ ਵੱਖ ਹੋ ਕੇ ਚੋਣ ਲੜਦੀਆਂ ਹਨ ਤਾਂ ਉਨ੍ਹਾਂ ਦੇ ਲਈ ਵਿਧਾਨ ਸਭਾਵਾਂ ’ਚ ਦਾਖਲ ਹੋਣਾ ਮੁਸ਼ਕਲ ਜਾਪਦਾ ਹੈ ਅਤੇ ਇਸ ਨਾਲ ਉਹ ਅੰਦੋਲਨਕਾਰੀਆਂ ਦੇ ਨਾਲ ਆਲੇ-ਦੁਆਲੇ ਖੜ੍ਹੀਆਂ ਹੋ ਸਕਦੀਆਂ ਹਨ। ਇਹ ਬਿਹਤਰ ਹੈ ਕਿ ਉਹ ਸੰਸਦ ਅਤੇ ਸੂਬਾ ਵਿਧਾਨ ਸਭਾਵਾਂ ’ਚ ਦਾਖਲ ਹੋਣ ਅਤੇ ਦੇਸ਼ ਅਤੇ ਸੂਬਿਆਂ ਦੇ ਪ੍ਰਸ਼ਾਸਨ ’ਚ ਆਪਣੀ ਭਾਈਵਾਲੀ ਨਿਭਾਉਣ।
ਹਰੇਕ ਪਾਰਟੀ ਇਕ ਗਠਜੋੜ ਦੇ ਨਾਲ ਚੱਲਣਾ ਚਾਹੁੰਦੀ ਹੈ। ਇਹ ਨਿਸ਼ਚਿਤ ਹੈ ਕਿ ਕੁਝ ਸੂਬਿਆਂ ਦੀਆਂ ਚੋਣਾਂ ’ਚ ਇਕ ਸਿਆਸੀ ਪਾਰਟੀ ਆਪਣੇ ਬਲ ’ਤੇ ਬਹੁਮਤ ਜਿੱਤ ਸਕਦੀ ਹੈ। ਅਜਿਹੇ ਮਾਮਲਿਆਂ ’ਚ ਪਾਰਟੀ ਹੋਰਨਾਂ ਪਾਰਟੀਆਂ ਦੀਆਂ ਵੋਟਾਂ ਵੀ ਇਕੱਠੀਆਂ ਕਰ ਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕਦੀ ਹੈ। ਵਧੇਰੇ ਚੋਣਾਂ ਹੁਣ ਗਠਜੋੜਾਂ ਵਿਚਕਾਰ ਲੜੀਆਂ ਜਾ ਰਹੀਆਂ ਹਨ। ਅਸਾਮ, ਕੇਰਲ, ਤਾਮਿਲਨਾਡੂ, ਪੁੱਡੂਚੇਰੀ ਦੀਆਂ ਚੋਣਾਂ ’ਚ 2 ਵੱਡੇ ਗਠਜੋੜ ਇਕ-ਦੂਜੇ ਦੇ ਖਿਲਾਫ ਖੜ੍ਹੇ ਹਨ।
ਪੱਛਮੀ ਬੰਗਾਲ ’ਚ 3 ਗਠਜੋੜ ਹਨ ਜੋ ਕਿ ਇਕੋ ਜਿਹੀ ਤਾਕਤ ਦੇ ਨਹੀਂ ਹਨ। ਮੇਰਾ ਤਜਰਬਾ ਕਹਿੰਦਾ ਹੈ ਕਿ ਇਕ ਗਠਜੋੜ ਸਰਕਾਰ ਵੱਧ ਜ਼ਿੰਮੇਵਾਰ ਅਤੇ ਵੱਧ ਜਵਾਬਦੇਹ ਹੁੰਦੀ ਹੈ। ਸ਼੍ਰੀ ਅਟਲ ਬਿਹਾਰੀ ਵਾਜਪਾਈ ਅਤੇ ਡਾ. ਮਨਮੋਹਨ ਸਿੰਘ ਦੀਆਂ ਸਰਕਾਰਾਂ ਗਠਜੋੜ ਦੀਆਂ ਸਰਕਾਰਾਂ ਸਨ। ਇਸ ਲਈ ਚੋਣਾਵੀ ਗਠਜੋੜ ਅਤੇ ਗਠਜੋੜ ਸਰਕਾਰ ਨੂੰ ਨਾ ਨਕਾਰੋ। ਕਿਸੇ ਇਕ ਇਕਹਿਰੀ ਪਾਰਟੀ ਦੀ ਤਾਨਾਸ਼ਾਹ ਸਰਕਾਰ ਨਾਲੋਂ ਵਧੀਆ ਕਾਰਗੁਜ਼ਾਰੀ ਇਹ ਸਰਕਾਰਾਂ ਕਰਦੀਆਂ ਹਨ ਅਤੇ ਬਿਹਤਰ ਨਤੀਜੇ ਦਿੰਦੀਆਂ ਹਨ।