1857 ਆਜ਼ਾਦੀ ਸੰਗਰਾਮ: ਫੌਜੀ ਗੁੱਸੇ ਅਤੇ ਪਹਿਲੀ ਲੜਾਈ ਦੀ ਅੰਗੜਾਈ

05/10/2021 3:17:30 AM

ਪ੍ਰਮੋਦ ਭਾਰਗਵ 
1857 ’ਚ ਬੰਗਾਲ ’ਚ ਅੰਗਰੇਜ਼ੀ ਸੱਤਾ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਕਾਹਲੇ ਹੋਏ ਬਾਗੀ ਸਿਪਾਹੀਆਂ ਦੇ ਮੂੰਹ ’ਚੋਂ ਪਹਿਲੀ ਪਹਿਲ ‘ਹਿੰਦੋਸਤਾਨ ਛੱਡ ਦਿਓ’ ਦਾ ਨਾਅਰਾ ਗੁੱਸੇ ’ਚ ਗੂੰਜਿਆ ਸੀ। ਇਸ ਫੌਜੀ ਗੁੱਸੇ ਨੂੰ ਟੀਚਾ ਕਰ ਕੇ ਹੀ ਫਿਰੰਗੀ ਹਕੂਮਤ ਵਿਰੁੱਧ ਜੋ ਵਿਆਪਕ ਅਤੇ ਸਾਰੇ ਪਾਸੇ ਬਗਾਵਤ ਧਮਾਕੇ ਦੇ ਰੂਪ ’ਚ ਪ੍ਰਗਟ ਹੋਈ, ਉਸ ਨੂੰ ਅੰਗਰੇਜ਼ ਇਤਿਹਾਸਕਾਰ ਸਿਰਫ ਗਦਰ ਕਹਿੰਦੇ ਹਨ। ਅਸਲ ’ਚ ਇਹੀ ਬਗਾਵਤ ਭਾਰਤ ਦਾ ਪਹਿਲਾ ਅਜਿਹਾ ਮੁਕਤੀ ਸੰਗਰਾਮ ਸੀ ਜਿਸ ਦੀ ਸ਼ਹਾਦਤ ਦੀ ਲੜੀ ਨੇ ਇਸ ਨੂੰ ਦੇਸ਼ ਪੱਧਰੀ ਲੋਕਾਂ ਦੇ ਸੰਗਰਾਮ ’ਚ ਬਦਲ ਿਦੱਤਾ ਸੀ ਅਤੇ ਇਸ ਦੇ ਨਤੀਜੇ ਵਜੋਂ 15 ਅਗਸਤ, 1947 ਨੂੰ ਦੇਸ਼ ਨੂੰ ਆਜ਼ਾਦੀ ਮਿਲੀ ਸੀ।

1857 ਦੇ ਆਉਣ ਤੱਕ ਭਾਰਤ ਨੂੰ ਕੰਪਨੀ ਸਰਕਾਰ ਦੀ ਗੁਲਾਮੀ ਦਾ ਜੂਲਾ ਲੱਦੇ ਹੋਏ ਸੌ ਸਾਲ ਪੂਰੇ ਹੋ ਰਹੇ ਸਨ। 23 ਜੂਨ, 1857 ਨੂੰ ਪਲਾਸੀ ਦੀ ਲੜਾਈ ਦੇ ਸ਼ਤਾਬਦੀ ਵਰ੍ਹੇ ਦੇ ਸਬੰਧ ’ਚ ਅੰਗਰੇਜ਼ ਫੌਜ ’ਚ ਸ਼ਾਮਲ ਭਾਰਤੀ ਫੌਜੀਆਂ ਨੇ ਇਕ ਹੀ ਦਿਨ ਬਗਾਵਤ ਦਾ ਝੰਡਾ ਲਹਿਰਾਉਣ ਅਤੇ ਅੰਗਰੇਜ਼ੀ ਸੱਤਾ ਵਿਰੁੱਧ ਸਮੁੱਚੇ ਸੰਘਰਸ਼ ਦਾ ਸੰਕਲਪ ਲਿਆ ਸੀ। ਖੁਫੀਆ ਢੰਗ ਨਾਲ ਇਸ ਸੂਚਨਾ ਦਾ ਕ੍ਰਮ ਲਾਲ ਕਮਲ ਦੇ ਫੁੱਲਾਂ ਅਤੇ ਰੋਟੀਆਂ ਰਾਹੀਂ ਜ਼ਿਆਦਾਤਰ ਫੌਜੀ ਛਾਉਣੀਆਂ ’ਚ ਕੀਤਾ ਜਾ ਰਿਹਾ ਸੀ।

ਫੌਜੀ ਅਗਵਾਈ ਕਰਨ ਵਾਲਿਆਂ ਨੇ ਇਸ ਸੰਘਰਸ਼ ਦਾ ਸਮਾਂ ਬੜੀ ਸੂਝ-ਬੂਝ ਅਤੇ ਦੂਰਦਰਸ਼ਿਤਾ ਨਾਲ ਚੁਣਿਆ ਸੀ। ਦਰਅਸਲ ਇਹੀ ਉਹ ਸਮਾਂ ਸੀ, ਜਦੋਂ ਯੂਰਪ ’ਚ ਅੰਗਰੇਜ਼ ਰੂਸ ਨਾਲ ਜੰਗ ਲੜ ਰਹੇ ਸਨ। ਇਸ ਕਾਰਨ ਭਾਰਤ ’ਚ ਵੱਡੀ ਗਿਣਤੀ ’ਚ ਫੌਜੀਆਂ ਨੂੰ ਰੱਖ ਸਕਣਾ ਸੰਭਵ ਨਹੀਂ ਹੋ ਰਿਹਾ ਸੀ। ਇਸ ਸਮੇਂ ਭਾਰਤ ’ਚ ਜੋ ਅੰਗਰੇਜ਼ਾਂ ਦੀ ਫੌਜ ਸੀ, ਉਸ ’ਚ ਅੰਗਰੇਜ਼ ਫੌਜੀਆਂ ਦੀ ਗਿਣਤੀ ਸਿਰਫ 40 ਹਜ਼ਾਰ ਸੀ, ਜਦਕਿ ਭਾਰਤੀ ਫੌਜੀਆਂ ਦੀ ਗਿਣਤੀ 2 ਲੱਖ 15 ਹਜ਼ਾਰ ਸੀ। ਜਿਹੜੇ ਅੰਗਰੇਜ਼ 40 ਹਜ਼ਾਰ ਦੀ ਗਿਣਤੀ ’ਚ ਸਨ, ਉਹ ਵੀ ਬੰਗਾਲ, ਬੰਬਈ ਅਤੇ ਮਦਰਾਸ ਪ੍ਰੈਜ਼ੀਡੈਂਸੀਆਂ ’ਚ ਵੰਡੇ ਹੋਏ ਸਨ। ਸਭ ਤੋਂ ਵੱਡੀ ਬੰਗਾਲ ਦੀ ਫੌਜ ਸੀ, ਜਿਸ ’ਚ ਸਮਾਜਿਕ ਨਜ਼ਰੀਏ ਤੋਂ ਇਕਸਾਰਤਾ ਸੀ। ਇਸ ਫੌਜ ’ਚ ਅਵਧ, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਫੌਜੀ ਸਨ।

ਇਨ੍ਹਾਂ ’ਚ ਬ੍ਰਾਹਮਣ , ਰਾਜਪੂਤ, ਜਾਟ, ਸਿੱਖ ਅਤੇ ਮੁਸਲਮਾਨਾਂ ’ਚ ਸਈਅਦ ਤੇ ਪਠਾਨ ਸਨ। ਇਨ੍ਹਾਂ ਫੌਜੀਆਂ ਦੀ ਖਾਸ ਗੱਲ ਇਹ ਸੀ ਕਿ ਇਨ੍ਹਾਂ ਭਾਈਚਾਰਿਆਂ ’ਚੋਂ ਜ਼ਿਆਦਾਤਰ ਪੇਂਡੂ ਪਿਛੋਕੜ ਤੋਂ ਸਨ। ਇਨ੍ਹਾਂ ਦੇ ਇਲਾਵਾ ਕੁਝ ਛੋਟੇ ਸਾਮੰਤ ਅਤੇ ਜ਼ਿਮੀਂਦਾਰਾਂ ਦੇ ਪੁੱਤਰ ਵੀ ਫੌਜ ’ਚ ਸਨ। ਇਨ੍ਹਾਂ ’ਚ ਕਈ ਫੌਜੀ ਉਨ੍ਹ ਾਂ ਸੂਬਿਆਂ ’ਚੋਂ ਸਨ, ਜਿਨ੍ਹਾਂ ਨੂੰ ਧੋਖੇ ਨਾਲ ਹਰਾ ਕੇ ਅੰਗਰੇਜ਼ਾਂ ਨੇ ਆਪਣੀ ਬਸਤੀਵਾਦੀ ਸੋਚ ਦਾ ਸ਼ਿਕਾਰ ਬਣਾ ਲਿਆ ਸੀ। ਇਸ ਲਈ ਕਿਸੇ ਨਾ ਕਿਸੇ ਰੂਪ ’ਚ ਗੁੱਸੇ ਇਹ ਫੌਜੀ ਚਾਹੁੰਦੇ ਸਨ ਕਿ 22 ਜੂਨ, 1857 ਨੂੰ ਪਲਾਸੀ ਦੀ ਹਾਰ ਦੇ ਸੌ ਸਾਲ ਪੂਰੇ ਹੋਣ ਦੇ ਦਿਨ ਉਤਸਵ ਮਨਾਇਆ ਜਾਵੇ ਅਤੇ ਇਸ ਤੋਂ ਪਹਿਲਾਂ ਅੰਗਰੇਜ਼ੀ ਸੱਤਾ ਦਾ ਖਾਤਮਾ ਹੋ ਜਾਵੇ।

ਦਿੱਲੀ ਦੇ ਬਾਦਸ਼ਾਹ ਨਾਲ ਮਿਲ ਕੇ ਇਕਦਮ ਸੰਗਰਾਮ ਦੀ ਤਜਵੀਜ਼ ਰੱਖਣ ਵਾਲੇ ਸਾਧਾਰਨ ਸਿਪਾਹੀ ਨਹੀਂ ਹੋ ਸਕਦੇ ਸਨ, ਇਸ ਲਈ ਅਸੀਂ ਇਹ ਜਾਣ ਲਈਏ ਕਿ ਇਸ ਸੰਗਰਾਮ ਦੀ ਗੁਪਤ ਭੂਮਿਕਾ ਰਚਨ ’ਚ ਕਿਹੜੇ ਦੇਸ਼ ਪ੍ਰੇਮੀ ਸ਼ਾਮਲ ਹੁੰਦੇ ਹੋਏ ਆਪਣੀ ਜਾਨ ਤਲੀ ’ਤੇ ਰੱਖ ਕੇ ਘੁੰਮ ਰਹੇ ਸਨ? ਦਰਅਸਲ ਰੋਸ ਅਤੇ ਗੁੱਸੇ ਦੀ ਭਾਵਨਾ ਤਾਂ ਚਾਰ-ਚੁਫੇਰੇ ਸੀ ਅਤੇ ਹਰ ਵਰਗ ’ਚ ਸੀ। ਮਹਿਜ਼ ਇਸ ਨਫਰਤ ਨੂੰ ਧਮਾਕਾਖੇਜ਼ ਰੂਪ ਦੇਣਾ ਸੀ।

ਇਸ ਚੱਕਰਵਿਊ ਦੀ ਰਚਨਾ ’ਚ ਸ਼ਾਮਲ ਸਨ ਨਾਨਾ ਸਾਹਿਬ, ਤਾਤੀਆ ਟੋਪੇ ਅਤੇ ਅਜੀਮੁੱਲਾ ਖਾਂ। ਝਾਂਸੀ ਦੀ ਰਾਣੀ ਲਕਸ਼ਮੀਬਾਈ ਦਾ ਪਾਲਣ-ਪੋਸ਼ਣ ਨਾਨਾ ਦੀ ਦੇਖਰੇਖ ’ਚ ਹੀ ਹੋਇਆ ਸੀ, ਇਸ ਲਈ ਝਾਂਸੀ ਦੇ ਦੁਰਗ ਤੋਂ ਜ਼ਬਰਦਸਤੀ ਉਜਾੜ ਦਿੱਤੀ ਗਈ ਰਾਣੀ ਵੀ ਸੰਗਰਾਮ ਦੀ ਭਾਰੀ ਯੋਜਨਾ ’ਚ ਸ਼ਾਮਲ ਸੀ। ਅਜੀਮੁੱਲਾ ਨੇ ਇਸ ਸੰਗਰਾਮ ਦੇ ਸਮਰਥਨ ਲਈ ਯੂਰਪ ’ਚ ਵੀ ਸਰਗਰਮੀ ਦਿਖਾਈ ਸੀ।

ਪਹਿਲਾਂ ਉਨ੍ਹਾਂ ਰਾਜਿਆਂ ਤੋਂ ਭਾਈਵਾਲੀ ਦੀ ਆਸ ਕੀਤੀ ਗਈ ਜੋ ਅੰਗਰੇਜ਼ਾਂ ਦੀ ਬੇਈਮਾਨੀ ਦਾ ਸ਼ਿਕਾਰ ਬਣੇ ਸਨ। ਭਾਰਤ ’ਚ ਕੁੱਲ 35 ਹਜ਼ਾਰ ਸੂਬੇ ਤੇ ਜਗੀਰਾਂ ਸਨ, ਜਿਨ੍ਹਾਂ ’ਚੋਂ 21 ਹਜ਼ਾਰ ਨੂੰ ਅੰਗਰੇਜ਼ ਆਪਣੇ ਅਧੀਨ 1857 ਤੱਕ ਕਰ ਚੁੱਕੇ ਸਨ। ਸ਼ੁਰੂਆਤ ’ਚ ਦੇਸੀ ਰਾਜਿਆਂ ਨੇ ਇਨ੍ਹਾਂ ਪੱਤਰਾਂ ’ਤੇ ਵਿਸ਼ੇਸ਼ ਧਿਆਨ ਨਹੀਂ ਦਿੱਤਾ ਪਰ ਜਦੋਂ 1856 ’ਚ ਅਵਧ ਦਾ ਕੰਪਨੀ ਰਾਜ ’ਚ ਰਲੇਵਾਂ ਹੋ ਗਿਆ ਤਾਂ ਸਾਰੇ ਭਾਰਤੀ ਰਾਜਿਆਂ ਦੇ ਕੰਨ ਖੜ੍ਹੇ ਹੋ ਗਏ। ਉਹ ਸਮਝ ਗਏ ਕਿ ਫਿਰੰਗੀਆਂ ਦੀ ਤਲਵਾਰ ਉਨ੍ਹਾਂ ਦੇ ਸਿਰ ’ਤੇ ਵੀ ਲਟਕੀ ਹੋਈ ਹੈ।

ਭਾਰਤ ਵਰਗੇ ਵਿਸ਼ਾਲ ਧਰਾਤਲ ਵਾਲੇ ਦੇਸ਼ ’ਚ ਇਸ ਤਰ੍ਹਾਂ ਲੱਖਾਂ ਪਿੰਡਾਂ ’ਚ ਕ੍ਰਾਂਤੀ ਦਾ ਸੱਦਾ ਦਿੱਤਾ ਗਿਆ ਅਤੇ ਅੰਗਰੇਜ਼ਾਂ ਨੂੰ ਕੰਨੋਂ-ਕੰਨੀਂ ਖਬਰ ਵੀ ਨਾ ਲੱਗੀ। ਕਮਲ ਅਤੇ ਰੋਟੀ ਦੇ ਪ੍ਰਤੀਕਾਂ ਦੇ ਰੂਪ ’ਚ ਕ੍ਰਾਂਤੀ ਦੀ ਅਰਥਸੂਚਕ ਖੁਫੀਅਤਾ ਉਦੋਂ ਤੱਕ ਬਣੀ ਰਹੀ ਸੀ ਜਦੋਂ ਤੱਕ ਮੰਗਲ ਪਾਂਡੇ ਦੀ ਬੰਦੂਕ ’ਚੋਂ ਗੋਲੀ ਨਹੀਂ ਚੱਲੀ ਸੀ। ਅਖੀਰ ਭਾਰਤ ਦੇ ਲੋਕਾਂ ’ਚ ਕ੍ਰਾਂਤੀ ਦੇ ਸੂਤਰਧਾਰ ਇਹ ਸੰਦੇਸ਼ ਪਹੁੰਚਾਉਣ ’ਚ ਸਫਲ ਹੋ ਗਏ ਕਿ 31 ਮਈ, 1857 ਦੇ ਦਿਨ ਇਕੱਠਿਆਂ ਬਗਾਵਤ ਦਾ ਬਿਗੁਲ ਵਜਾਉਂਦੇ ਹੋਏ ਅਤੇ ਇਹ ਨਾਅਰਾ ਬੁਲੰਦ ਕਰਦੇ ਹੋਏ ਕਿ ‘ਖਲਕ ਖੁਦਾ ਕਾ, ਮੁਲਕ ਬਾਦਸ਼ਾਹ ਕਾ’ ਕਿਲਿਆਂ ਅਤੇ ਯਾਦਗਾਰੀ ਮਹੱਤਵ ਦੀਆਂ ਇਮਾਰਤਾਂ ਅਤੇ ਪ੍ਰਸ਼ਾਸਨਿਕ ਦਫਤਰਾਂ ’ਤੇ ਰਾਸ਼ਟਰੀ ਝੰਡਾ ਲਹਿਰਾ ਦਿੱਤਾ ਜਾਵੇ ਪਰ ਭਾਰਤੀਆਂ ਦੀ ਕਿਸਮਤ ’ਚ ਅਜੇ ਗੁਲਾਮੀ ਦੀਆਂ ਬੇੜੀਆਂ ਹੀ ਵੱਜੀਆਂ ਸਨ। ਸੋ ਨਿਯਤ ਦਿਨ 31 ਮਈ, 1857 ਨੂੰ ਬਗਾਵਤ ਦੀ ਚੰਗਿਆੜੀ ਇਕੱਠੀ ਨਾ ਸੁਲਗ ਸਕੀ।

ਹੋਇਆ ਇੰਝ ਕਿ ਬੈਰਕਪੁਰ ਦੇ ਕੋਲ ਦਮਦਮ ਨੇੜੇ ਇਕ ਬ੍ਰਾਹਮਣ ਫੌਜੀ ਪਾਣੀ ਦਾ ਭਰਿਆ ਲੋਟਾ ਲੈ ਕੇ ਛਾਉਣੀ ਵੱਲ ਜਾ ਰਿਹਾ ਸੀ। ਇਕ ਦਮ ਇਕ ਜਮਾਂਦਾਰ ਨੇ ਨੇੜੇ ਆ ਕੇ ਪਿਆਸ ਬੁਝਾਉਣ ਲਈ ਲੋਟਾ ਮੰਗ ਲਿਆ। ਸਿਪਾਹੀ ਕਿਉਂਕਿ ਬ੍ਰਾਹਮਣ ਸੀ, ਇਸ ਲਈ ਹੱਦ ਤੱਕ ਰੂੜੀਵਾਦੀ ਸੀ। ਛੂਤਛਾਤ ਦੀ ਭਾਵਨਾ ਕਾਰਨ ਫੌਜੀ ਨੇ ਲੋਟਾ ਦੇਣ ਤੋਂ ਨਾਂਹ ਕਰ ਦਿੱਤੀ ।

ਤਦ ਜਮਾਂਦਾਰ ਨੇ ਸਿਪਾਹੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਹੁਣ ਜਾਤ-ਪਾਤ ਦਾ ਘੁਮੰਡ ਛੱਡੇ? ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਨੂੰ ਦੰਦਾਂ ਨਾਲ ਕੱਟਣ ਵਾਲੇ ਜੋ ਕਾਰਤੂਸ ਦਿੱਤੇ ਜਾ ਰਹੇ, ਉਨ੍ਹਾਂ ’ਚ ਗਾਂ ਦਾ ਮਾਸ ਅਤੇ ਸੂਰ ਦੀ ਚਰਬੀ ਮਿਲੀ ਹੋਈ ਹੈ। ਜੋ ਨਵੇਂ ਕਾਰਤੂਸ ਬਣਾਏ ਗਏ ਹਨ, ਉਨ੍ਹਾਂ ’ਚ ਜਾਣਬੁੱਝ ਕੇ ਮਾਸ ਅਤੇ ਚਰਬੀ ਮਿਲਾਈ ਗਈ ਹੈ, ਜਿਸ ਨਾਲ ਹਿੰਦੂ ਅਤੇ ਮੁਸਲਮਾਨ ਦੋਵਾਂ ਦਾ ਹੀ ਧਰਮ ਭ੍ਰਿਸ਼ਟ ਹੋ ਜਾਵੇ? ਇਸ ਜਾਣਕਾਰੀ ਨਾਲ ਗੁੱਸੇ ’ਚ ਆਇਆ ਸਿਪਾਹੀ ਛਾਉਣੀ ’ਚ ਪਰਤ ਆਇਆ। ਉਸ ਨੇ ਹੋਰਨਾਂ ਫੌਜੀਆਂ ਨੂੰ ਇਹ ਵਾਕ ਸੁਣਾਇਆ ਤਾਂ ਉਨ੍ਹਾਂ ਦੀਅਾਂ ਅੱਖਾਂ ਗੁੱਸੇ ’ਚ ਲਾਲ ਹੋ ਗਈਆਂ। ਨਤੀਜੇ ਵਜੋਂ 10 ਮਈ, 1857 ਨੂੰ ਮੇਰਠ ’ਚ ਇਨ੍ਹਾਂ ਸਿਪਾਹੀਆਂ ਨੇ ਅੰਗਰੇਜ਼ੀ ਸੱਤਾ ਵਿਰੁੱਧ ਹਥਿਆਰਬੰਦ ਬਗਾਵਤ ਦਾ ਸੰਖ ਪੂਰ ਦਿੱਤਾ। ਇਸ ਨੂੰ ਹੀ 1857 ਦਾ ਪਹਿਲਾ ਆਜ਼ਾਦੀ ਸੰਗਰਾਮ ਕਿਹਾ ਿਗਆ ਹੈ।


Bharat Thapa

Content Editor

Related News