ਗਰਾਊਂਡ ਨਾ ਖੋਲ੍ਹੇ ਜਾਣ ’ਤੇ ਖਿਡਾਰੀਆਂ ਨੇ ਕਸਰਤ ਕਰਕੇ ਕੀਤਾ ਰੋਸ ਪ੍ਰਗਟ

06/12/2020 7:27:09 PM

ਤਲਵੰਡੀ ਸਾਬੋ (ਮੁਨੀਸ਼) - ਕੋਰੋਨਾ ਵਾਇਰਸ ਦੇ ਕਾਰਨ ਕੀਤੀ ਗਈ ਪੂਰੀ ਦੁਨੀਆਂ ਵਿਚ ਤਾਲਾਬੰਦੀ ਹਟਾਉਣ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਸਰਕਾਰ ਵਲੋਂ ਬਾਜ਼ਾਰ, ਦਫਤਰ, ਦੁਕਾਨਾਂ ਆਦਿ ਖੋਲ੍ਹ ਦਿੱਤੀਆਂ ਗਈਆਂ ਹਨ, ਜਿਸ ਨਾਲ ਲੋਕ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਰਾਹਤ ਦਿੱਤੇ ਜਾਣ ਤੋਂ ਬਾਅਦ ਤਲਵੰਡੀ ਸਾਬੋ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਕਾਸ਼ੀ ਕੈਂਪਸ ਵਿਚ ਵਿਦਿਆਰਥੀਆਂ ਦੇ ਪ੍ਰੈਕਟਿਸ ਕਰਨ ਦੇ ਲਈ ਗਰਾਉਂਡ ਨਹੀਂ ਖੋਲ੍ਹੇ ਗਏ। ਗਰਾਉਂਡ ਨਾ ਖੋਲ੍ਹੇ ਜਾਣ ਦੇ ਕਾਰਨ ਖਿਡਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਦੇ ਤਹਿਤ ਸਾਰੇ ਖਿਡਾਰੀਆਂ ਵਲੋਂ ਗੁਰੂ ਕਾਸ਼ੀ ਕੈਂਪਸ ਦੀ ਰੋਡ ’ਤੇ ਕਸਰਤ ਕਰਦੇ ਹੋਏ ਰੋਸ ਪ੍ਰਗਟ ਕੀਤਾ।

ਪੜ੍ਹੋ ਇਹ ਵੀ - ਐੱਮ. ਏ., ਬੀ. ਐੱਡ. ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਲਗਾ ਰਹੇ ਹਨ ਝੋਨਾ

ਪੜ੍ਹੋ ਇਹ ਵੀ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

rajwinder kaur

This news is Content Editor rajwinder kaur