ਕੈਨੇਡਾ ਦੇ ਸਰੀ ''''ਚ ਨਿੱਝਰ ਦੇ ‘ਕਰੀਬੀ'''' ''''ਸਿੱਖ ਕਾਰਕੁਨ'''' ਦੇ ਘਰ ''''ਤੇ ਗੋਲੀਬਾਰੀ ਬਾਰੇ ਕੀ-ਕੀ ਪਤਾ ਹੈ

Friday, Feb 02, 2024 - 08:35 PM (IST)

ਹਰਦੀਪ ਸਿੰਘ ਨਿੱਝਰ
Getty Images
ਸਥਾਨਕ ਗੁਰਦੁਆਰਾ ਕੌਂਸਲ ਦੇ ਅਹੁਦੇਦਾਰਾਂ ਮੁਤਾਬਕ ਪੀੜਤ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸੀ ਅਤੇ ਇੱਕ ''''ਪ੍ਰਮੁੱਖ ਸਿੱਖ ਕਾਰਕੁਨ'''' ਸੀ

ਕੈਨੇਡੀਆਈ ਮੀਡੀਆ ਅਦਾਰੇ ਸੀਬੀਸੀ ਮੁਤਾਬਕ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਸਾਥੀ ਰਹੇ ਇੱਕ ਵਿਆਕਤੀ ਦੇ ਘਰ ਉੱਤੇ ਗੋਲੀਆਂ ਚਲਾਏ ਜਾਣ ਦੇ ਮਾਮਲੇ ਬਾਰੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

ਸਰੀ ਦੀ ਵੱਲੋਂ ਵੀ ਇਸ ਬਾਰੇ ਬਿਆਨ ਜਾਰੀ ਕੀਤਾ ਗਿਆ ਹੈ।

ਪੁਲਿਸ ਬਿਆਨ ਮੁਤਾਬਕ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ 1 ਫਰਵਰੀ ਨੂੰ ਰਾਤ ਦੇ 1:21 ਉੱਤੇ ਮਿਲੀ ਸੀ।

ਪੁਲਿਸ ਮੁਤਾਬਕ ਉਨ੍ਹਾਂ ਨੂੰ ਸਰੀ ਦੇ ਦੱਖਣੀ ਇਲਾਕੇ ਵਿਚਲੀ 154 ਸਟ੍ਰੀਟ ਉੱਤੇ ਗੋਲੀਆਂ ਚਲਾਏ ਜਾਣ ਦੀ ਜਾਣਕਾਰੀ ਮਿਲੀ ਸੀ।

ਸਥਾਨਕ ਗੁਰਦੁਆਰਾ ਕੌਂਸਲ ਦੇ ਅਹੁਦੇਦਾਰਾਂ ਮੁਤਾਬਕ ਪੀੜਤ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸੀ ਅਤੇ ਇੱਕ ''''ਪ੍ਰਮੁੱਖ ਸਿੱਖ ਕਾਰਕੁਨ'''' ਸੀ।

ਬੀਬੀਸੀ ਸੁਤੰਤਰ ਤੌਰ ਉੱਤੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਕਰਦਾ।

18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਾਲੀ ਥਾਂ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਹਰਦੀਪ ਸਿੰਘ ਨਿੱਝਰ
X/Virsa Singh Valtoha
ਹਰਦੀਪ ਸਿੰਘ ਨਿੱਝਰ ਨੂੰ ਪਿਛਲੇ ਸਾਲ ਜੂਨ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਪੁਲਿਸ ਦੇ ਅਫ਼ਸਰਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਗਏ।

ਪੁਲਿਸ ਮੁਤਾਬਕ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਸੀਬੀਸੀ ਦੀ ਮੁਤਾਬਕ ਇਹ ਘਰ ਇੱਕ ‘ਪ੍ਰਮੁੱਖ ਸਿੱਖ ਕਾਰਕੁਨ’ ਦਾ ਸੀ।

ਸੀਬੀਸੀ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਇੱਕ ਬੁਲਾਰੇ ਮੁਤਾਬਕ ਇਹ ਘਰ ਹਰਦੀਪ ਸਿੰਘ ਨਿੱਝਰ ਦੇ ਦੋਸਤ ਰਹੇ ਸ਼ਖ਼ਸ ਸਿਮਰਨਜੀਤ ਸਿੰਘ ਦਾ ਹੈ।

ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਵਿੱਚ ਕੋਰਪੋਰਲ ਸਰਬਜੀਤ ਸੰਘਾ ਨੇ ਕਿਹਾ ਅਫ਼ਸਰ ਮੌਕੇ ਉੱਤੇ ਮੌਜੂਦ ਰਹੇ, ਗੁਆਂਢੀਆਂ ਅਤੇ ਮੌਕੇ ਉੱਤੇ ਮੌਜੂਦ ਗਵਾਹਾਂ ਨਾਲ ਗੱਲ ਕੀਤੀ ਹੈ।

ਉਹ ਸੀਸੀਟੀਵੀ ਫੁਟੇਜ ਵੀ ਦੇਖ ਰਹੇ ਹਨ ਅਤੇ ਸ਼ੂਟਿੰਗ ਬਾਰੇ ਹਰ ਜਾਣਕਾਰੀ ਇਕੱਠੀ ਕਰ ਰਹੇ ਹਨ।

ਜਸਟਿਨ ਟਰੂਡੋ, ਨਰਿੰਦਰ ਮੋਦੀ
Getty Images
ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਇਲਜ਼ਾਮ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਿਆ ਸੀ।

18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਾਲੀ ਥਾਂ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਹਰਦੀਪ ਸਿੰਘ ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਸਨ ਅਤੇ ''''ਖਾਲਿਸਤਾਨ ਹਮਾਇਤੀ'''' ਸਨ।

ਨਿੱਝਰ ਨੂੰ ਅਮਰੀਕਾ ਵਿਚਲੇ ''''ਖਾਲਿਸਤਾਨ ਹਮਾਇਤੀ'''' ਗੁਰਪਤਵੰਤ ਸਿੰਘ ਪਨੂੰ ਦਾ ਵੀ ਕਰੀਬੀ ਦੱਸਿਆ ਜਾਂਦਾ ਸੀ।

ਇਸ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਸਨ।

ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ''''ਬੇਬੁਨਿਆਦ'''' ਦੱਸਿਆ ਸੀ।

ਦੋਵਾਂ ਦੇਸਾਂ ਵਿੱਚ ਇਸ ਕਾਰਨ ਕੂਟਨੀਤਕ ਤਣਾਅ ਵੱਧ ਗਿਆ ਸੀ। ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ ਸੀ।

ਭਾਰਤ ਦੇ ਕੈਨੇਡਾ ਦੇ 41 ਦੇ ਕਰੀਬ ਕੂਟਨੀਤਕਾਂ ਨੂੰ ਕੈਨੇਡਾ ਵਾਪਸ ਭੇਜ ਦਿੱਤਾ ਸੀ।

ਦੂਜੇ ਪਾਸੇ ਨਵੰਬਰ 2023 ਵਿੱਚ ਸਾਹਮਣੇ ਆਏ ਦਸਤਾਵੇਜ਼ਾ ਮੁਤਾਬਕ ਅਮਰੀਕੀ ਅਦਾਲਤ ''''ਚ ਦਾਇਰ ਇਲਜ਼ਾਮਾਂ ''''ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ''''ਤੇ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਸਨ।

ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਦੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਮੀਡੀਆ ਦੀਆ ਰਿਪੋਰਟਾਂ ਮੁਤਾਬਕ ਨਿਖਿਲ ਗੁਪਤਾ ਨੇ ਕਥਿਤ ਤੌਰ ਖਾਲਿਸਤਾਨੀ ਸਮਰਥਕ ਗੁਰਪੱਤਵੰਤ ਸਿੰਘ ਪਨੂੰ ਦੇ ਕਤਲ ਦਾ ਠੇਕਾ ਦਿੱਤਾ ਸੀ।

ਭਾਰਤ ਸਰਕਾਰ ਵੱਲੋਂ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਸੀ।

ਗੁਰਦੁਆਰੇ ਦੇ ਬੁਲਾਰੇ ਨੇ ਕੀ ਕਿਹਾ

ਸੀਬੀਸੀ ਨੂੰ ਦੱਸਦਿਆਂ ਗਿਆ ਕਿ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਬੁਲਾਰੇ ਮੋਨਿੰਦਰ ਸਿੰਘ ਨੇ ਕਿਹਾ ਕਿ ਭਾਈਚਾਰੇ ਦੇ ਲੋਕ ਮੰਨਦੇ ਹਨ ਕਿ ਸਿਮਰਨਜੀਤ ਸਿੰਘ ਦੇ ਹਰਦੀਪ ਸਿੰਘ ਨਿੱਝਰ ਨਾਲ ਸਬੰਧਤ ਹੋਣ ਨੇ ਵੀ ਇਸ ਗੋਲੀਬਾਰੀ ਵਿੱਚ ਭੂਮਿਕਾ ਹੋ ਸਕਦੀ ਹੈ।

ਮੋਨਿੰਦਰ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਸਿਮਰਨਜੀਤ ਸਿੰਘ ਦੇ ਘਰ ਉੱਤੇ ਗੋਲੀਬਾਰੀ ਦੀ ਘਟਨਾ ਸਿਮਰਨਜੀਤ ਵੱਲੋਂ ਵੈਨਕੂਵਰ ਵਿਚਲੇ ਇੰਡੀਅਨ ਕੌਂਸਲੇਟ ਦੇ ਬਾਹਰ 26 ਜਨਵਰੀ ਨੂੰ ਕਰਵਾਏ ਗਏ ਇੱਕ ਖਾਲਿਸਤਾਨ ਪੱਖੀ ਮੁਜ਼ਾਹਰੇ ਵਿੱਚ ਮਦਦ ਕੀਤੇ ਜਾਣ ਤੋਂ ਬਾਅਦ ਵਾਪਰੀ ਹੈ।

ਮੋਨਿੰਦਰ ਸਿੰਘ ਨੇ ਸੀਬੀਸੀ ਨੂੰ ਇਹ ਵੀ ਦੱਸਿਆ ਕਿ, “ਰਾਤ ਨੂੰ ਹੋਏ” ਇਸ ਹਮਲੇ ਵਿੱਚ ਸਿਮਰਨਜੀਤ ਦੇ ਛੇ ਸਾਲਾ ਪੁੱਤਰ ਦੀ ਜਾਨ ਮੁਸ਼ਕਲ ਨਾਲ ਬਚੀ।

“ਮੈਨੂੰ ਲੱਗਦਾ ਹੈ ਕਿ ਉਹ ਰੱਬ ਦੀ ਮਿਹਰ ਨਾਲ ਹੀ ਸੁਰੱਖਿਅਤ ਬੱਚ ਸਕਿਆ।"

ਉਨ੍ਹਾਂ ਨੇ ਸੀਬੀਸੀ ਨੂੰ ਅੱਗੇ ਦੱਸਿਆ ਸਿਮਰਨਜੀਤ ਆਰਸੀਐਮਪੀ ਦੇ ਨਾਲ ਇਸ ਸ਼ੂਟਿੰਗ ਤੋਂ ਪਹਿਲਾਂ ਹੀ ਸੰਪਰਕ ਵਿੱਚ ਸੀ।

ਉਸ ਨੇ ਇਸ ਬਾਰੇ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਿਮਰਨਜੀਤ ਸਿੰਘ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟੇਗਾ।

ਆਰਸੀਐੱਮਪੀ ਅਫ਼ਸਰ ਸੰਘਾ ਨੇ ਦੱਸਿਆ ਕਿ ਨਿੱਜਤਾ ਸਬੰਧੀ ਕਰਨਾਂ ਕਰਕੇ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਪੀੜਤ ਗੋਲੀਬਾਰੀ ਤੋਂ ਪਹਿਲਾਂ ਪੁਲਿਸ ਦੇ ਸੰਪਰਕ ਵਿੱਚ ਸੀ ਜਾਂ ਨਹੀਂ।

ਹਰਦੀਪ ਸਿੰਘ ਨਿੱਝਰ
Getty Images
ਕੈਨੇਡਾ ਵਿੱਚ ਖਾਲਿਸਤਾਨ ਹਮਾਇਤੀਆਂ ਦੇ ਇੱਕ ਮੁਜ਼ਾਹਰੇ ਦੀ ਪੁਰਾਣੀ ਤਸਵੀਰ

ਗੁਆਂਢੀ ਨੇ ਕੀ ਦੱਸਿਆ

ਇਲਾਕੇ ਵਿੱਚ ਹੀ ਰਹਿੰਦੇ ਗਰਾਂਟ ਕ੍ਰਿਸਟੀ ਨਾਮ ਦੇ ਸ਼ਖ਼ਸ ਨੇ ਸੀਬੀਸੀ ਨੂੰ ਦੱਸਿਆ ਕਿ ਉਹ ਇਸ ਇਲਾਕੇ ਵਿੱਚ 25 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਵੀਰਵਾਰ ਦੀ ਸਵੇਰ ਤੱਕ ਬਹੁਤ ਸ਼ਾਂਤੀ ਸੀ।

ਉਨ੍ਹਾਂ ਦੱਸਿਆ, “ਰਾਤ ਦੇ 1:30 ਵੱਜੇ ਹੋਏ ਸਨ, ਮੈਨੂੰ 5-6 ਗੋਲੀਆਂ ਦੀ ਆਵਾਜ਼ ਸੁਣੀ ਅਤੇ ਮੈਂ ਉੱਠ ਗਿਆ।”

ਉਨ੍ਹਾਂ ਦੱਸਿਆ, “ਮੈਂ ਖਿੜਕੀ ਵਿੱਚੋਂ ਬਾਹਰ ਦੇਖਿਆ ਕਿ ਕੀ ਹੋਇਆ ਅਤੇ ਥੋੜ੍ਹੇ ਸਮੇਂ, ਕਰੀਬ 15 ਮਿੰਟ ਬਾਅਦ ਪੁਲਿਸ ਆ ਗਈ।”

ਗੋਲੀਬਾਰੀ
Getty Images
ਸੰਕੇਤਕ ਤਸਵੀਰ

''''ਗੱਡੀ ਅਤੇ ਘਰ ਉੱਤੇ ਗੋਲੀਬਾਰੀ''''

ਸੀਬੀਸੀ ਦੀ ਰਿਪੋਰਟ ਮੁਤਾਬਕ ਉਨ੍ਹਾਂ ਦਾ ਇੱਕ ਰਿਪੋਰਟਰ ਵੀਰਵਾਰ ਦੀ ਦੁਪਹਿਰ ਨੂੰ ਉਸ ਘਰ ਵਿੱਚ ਗਿਆ ਅਤੇ ਇੱਕ ਕਾਰ ਦੇਖੀ ਜਿਸ ਉੱਤੇ ਭਾਰੀ ਗੋਲੀਬਾਰੀ ਹੋਈ ਸੀ ਅਤੇ ਘਰ ਵਿੱਚ ਵੱਖ-ਵੱਖ ਥਾਵਾਂ ਉੱਤੇ ਗੋਲੀਆਂ ਦੇ ਨਿਸ਼ਾਨ ਹਨ।

ਸੀਬੀਸੀ ਮੁਤਾਬਕ ਪੁਲਿਸ ਅਫ਼ਸਰ ਸੰਘਾ ਨੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਕਿ ਘਰ ਉੱਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸਨ।

ਪੁਲਿਸ ਮੁਤਾਬਕ ਇਸ ਘਟਨਾ ਦਾ ਸਬੰਧ ਕਿਸੇ ਹੋਰ ਘਟਨਾ ਨਾਲ ਨਹੀਂ ਹੈ।

ਸੀਬੀਸੀ ਮੁਤਾਬਕ ਪੁਲਿਸ ਅਫ਼ਸਰ ਨੇ ਕਿਹਾ, “ਹਾਲੇ ਵੀ ਜਾਂਚ ਜਾਰੀ ਹੈ ਅਤੇ ਸ਼ੁਰੂਆਤੀ ਪੜਾਅ ਵਿੱਚ ਹੈ। ਗੋਲੀਬਾਰੀ ਦਾ ਕੀ ਮਨੋਰਥ ਸੀ ਇਸ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ ਹੈ।”

ਕੌਣ ਸੀ ਹਰਦੀਪ ਸਿੰਘ ਨਿੱਝਰ

ਹਰਦੀਪ ਸਿੰਘ ਨਿੱਝਰ
BBC/PARDEEP SHARMA
ਹਰਦੀਪ ਸਿੰਘ ਨਿੱਝਰ ਦੇ ਪਿੰਡ ਭਾਰ ਸਿੰਘ ਪੁਰਾ ਦੇ ਘਰ ਦਾ ਦ੍ਰਿਸ਼ ਅਤੇ ਘਰ ਬਾਹਰ ਲੱਗੇ ਨੋਟਿਸ

ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ।

ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਸਿੱਖਸ ਫਾਰ ਜਸਟਿਸ ਦੇ ਖਿਲਾਫ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।

ਨਿੱਝਰ 1997 ਵਿੱਚ ਕੈਨੇਡਾ ਗਏ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪਿੰਡ ਆਏ ਸਨ। ਨਿੱਝਰ ਵਿਆਹੇ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।

ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ ’ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ ''''ਤੇ ਕੇਟੀਐੱਫ਼ (ਖਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।

ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ।

ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ।

ਨਿੱਝਰ ਨੂੰ ਹਾਲ ਹੀ ''''ਚ ਆਸਟ੍ਰੇਲੀਆ ''''ਚ ਖਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News