ਪੇਟੀਐੱਮ ''''ਤੇ ਪਾਬੰਦੀਆਂ ਤੋਂ ਬਾਅਦ ਕੀ ਦੁਕਾਨਦਾਰ ਇਸ ਨੂੰ ਸਵੀਕਾਰ ਕਰਨਗੇ, ਜਾਣੋ ਅਜਿਹੇ ਸਾਰੇ ਸਵਾਲਾਂ ਦੇ ਜਵਾਬ

Friday, Feb 02, 2024 - 08:35 AM (IST)

ਪੇਅਟੀਐਮ
Getty Images

ਭਾਰਤੀ ਰਿਜ਼ਰਵ ਬੈਂਕ ਯਾਨਿ ਆਰਬੀਆਈ ਨੇ ਪੇਟੀਐੱਮ ਪੇਮੈਂਟ ਬੈਂਕ ''''ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਆਰਬੀਆਈ ਮੁਤਾਬਕ 29 ਫਰਵਰੀ ਤੋਂ ਬਾਅਦ ਪੇਟੀਐੱਮ ਦੀਆਂ ਕਈ ਸੇਵਾਵਾਂ ਬੰਦ ਹੋ ਜਾਣਗੀਆਂ।

ਆਰਬੀਆਈ ਨੇ ਕਿਹਾ ਹੈ ਕਿ ਪੇਟੀਐੱਮ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।

ਆਰਬੀਆਈ ਦੇ ਇਸ ਐਲਾਨ ਤੋਂ ਬਾਅਦ ਪੇਟੀਐੱਮ ਦੇ ਸ਼ੇਅਰਾਂ ''''ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਨੂੰ ਟਰੇਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਟੀਐੱਮ ਦੇ ਸ਼ੇਅਰ 20 ਫੀਸਦੀ ਤੱਕ ਡਿੱਗ ਗਏ।

ਪੇਟੀਐੱਮ ਦੇ ਸ਼ੇਅਰ ਦੀ ਕੀਮਤ 609 ਰੁਪਏ ਤੱਕ ਪਹੁੰਚ ਗਈ ਹੈ, ਜੋ ਪਿਛਲੇ ਛੇ ਹਫ਼ਤਿਆਂ ਵਿੱਚ ਸਭ ਤੋਂ ਘੱਟ ਕੀਮਤ ਹੈ।

ਆਰਬੀਆਈ ਦੇ ਆਦੇਸ਼ ਦਾ ਸਮਾਜ ਦੇ ਇੱਕ ਵੱਡੇ ਹਿੱਸੇ ''''ਤੇ ਅਸਰ ਪੈ ਸਕਦਾ ਹੈ ਕਿਉਂਕਿ ਪੇਟੀਐੱਮ ਦੀ ਡਿਜੀਟਲ ਪੇਮੈਂਟ ਮਾਰਕੀਟ ਵਿੱਚ 16-17 ਫੀਸਦੀ ਹਿੱਸੇਦਾਰੀ ਹੈ ਅਤੇ ਮਾਹਰਾਂ ਦੇ ਮੁਤਾਬਕ ਕਰੋੜਾਂ ਲੋਕ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਆਰਬੀਆਈ ਨੇ ਆਪਣੇ ਆਦੇਸ਼ ਵਿੱਚ ਕੀ ਕਿਹਾ ਹੈ?

ਇਸ ਸਬੰਧ ਵਿੱਚ ਬੁੱਧਵਾਰ ਨੂੰ ਆਰਬੀਆਈ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ।

ਇਸ ਵਿੱਚ ਕਿਹਾ ਗਿਆ ਹੈ, "ਪੇਟੀਐੱਮ ਦੀ ਆਡਿਟ ਰਿਪੋਰਟ ਅਤੇ ਬਾਹਰੀ ਆਡੀਟਰਾਂ ਦੀਆਂ ਰਿਪੋਰਟਾਂ ਵਿੱਚ ਪਾਇਆ ਗਿਆ ਹੈ ਕਿ ਪੇਟੀਐੱਮ ਨੇ ਲਗਾਤਾਰ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਬੈਂਕਿੰਗ ਰੈਗੂਲੇਸ਼ਨ ਐਕਟ ਦੇ 35A ਨਿਯਮ ਦੇ ਤਹਿਤ, 29 ਫਰਵਰੀ ਤੋਂ ਬਾਅਦ ਪੇਟੀਐੱਮ ਪੇਮੈਂਟਸ ਬੈਂਕ ਦੇ ਗਾਹਕ ਨੂੰ ਕੋਈ ਵੀ ਕਰੈਡਿਟ ਡਿਪਾਜ਼ਿਟ, ਟ੍ਰਾਂਜੈਕਸ਼ਨ, ਵੋਲਿਟ, ਫਾਸਟ ਟੈਗ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ।"

ਪੇਟੀਐੱਮ ਨੂੰ ਆਪਣੇ ਗਾਹਕਾਂ ਨੂੰ ਆਪਣਾ ਬਕਾਇਆ ਕਢਵਾਉਣ ਅਤੇ ਵਰਤਣ ਲਈ ਪੂਰੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਪੈਣਗੀਆਂ। ਇਹ ਸਹੂਲਤ ਉਨ੍ਹਾਂ ਗਾਹਕਾਂ ਲਈ ਵੀ ਉਪਲਬਧ ਹੋਵੇਗੀ ਜਿਨ੍ਹਾਂ ਕੋਲ ਪੇਟੀਐੱਮ ਦੇ ਬਚਤ ਅਤੇ ਚਾਲੂ ਖਾਤੇ ਹਨ ਜਾਂ ਫਾਸਟੈਗ ਦੀ ਵਰਤੋਂ ਕਰਦੇ ਹਨ।

29 ਫਰਵਰੀ ਤੋਂ ਬਾਅਦ, ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ ਦੇ ਗਾਹਕ ਇਸਦਾ ਉਪਯੋਗ ਨਹੀਂ ਕਰ ਸਕਣਗੇ ਅਤੇ ਆਰਬੀਆਈ ਨੇ ਪੇਟੀਐੱਮ ਨੂੰ 15 ਮਾਰਚ ਤੱਕ ਨੋਡਲ ਖਾਤੇ ਦਾ ਨਿਪਟਾਰਾ ਕਰਨ ਲਈ ਕਿਹਾ ਹੈ।

ਪੇਟੀਐੱਮ
Getty Images

ਆਰਬੀਆਈ ਦੇ ਆਦੇਸ਼ ''''ਤੇ ਪੇਟੀਐੱਮ ਨੇ ਕੀ ਕਿਹਾ?

ਪੇਟੀਐੱਮ ਦੀ ਮੂਲ ਕੰਪਨੀ ਵੰਨ97 ਕਮਿਊਨੀਕੇਸ਼ਨ ਯਾਨਿ ਓਸੀਐੱਲ ਨੇ ਕਿਹਾ ਹੈ ਕਿ ਪੇਟੀਐੱਮ ਪੇਮੈਂਟਸ ਬੈਂਕ ਆਰਬੀਆਈ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਹੁਣ ਇਹ ਕੰਮ ਹੋਰ ਤੇਜ਼ੀ ਨਾਲ ਕੀਤੇ ਜਾਣਗੇ।

ਬਿਆਨ ਵਿੱਚ ਕਿਹਾ ਗਿਆ ਹੈ, “ਇੱਕ ਭੁਗਤਾਨ ਕੰਪਨੀ ਹੋਣ ਦੇ ਨਾਤੇ, ਓਸੀਐੱਲ ਸਿਰਫ਼ ਪੇਟੀਐੱਮ ਪੇਮੈਂਟਸ ਬੈਂਕ ਹੀ ਨਹੀਂ ਬਲਿਕ ਕਈ ਬੈਂਕਾਂ ਦੇ ਨਾਲ ਕੰਮ ਕਰਦੀ ਹੈ।"

"ਅਸੀਂ ਇਸ ਪ੍ਰਕਿਰਿਆ ਨੂੰ ਤੇਜ਼ ਕਰ ਰਹੇ ਹਾਂ ਅਤੇ ਜਦੋਂ ਤੋਂ ਰੋਕ ਲਾਗੂ ਹੋਵੇਗੀ ਉਦੋਂ ਅਸੀਂ ਪੂਰੀ ਤਰ੍ਹਾਂ ਨਾਲ ਆਪਣੇ ਬੈਂਕ ਪਾਰਟਨਰਸ ''''ਤੇ ਨਿਰਭਰ ਹੋ ਜਾਵਾਂਗੇ।"

"ਭਵਿੱਖ ਵਿੱਚ, ਓਸੀਐੱਲ ਪੇਟੀਐੱਮ ਪੇਮੈਂਟ ਬੈਂਕ ਨਾਲ ਨਹੀਂ, ਸਿਰਫ਼ ਦੂਜੇ ਬੈਂਕਾਂ ਨਾਲ ਕੰਮ ਕਰੇਗਾ।"

ਪੇਟੀਐਮ ਪੇਮੈਂਟ ਬੈਂਕ ਕੀ ਹੈ

ਆਰਬੀਆਈ ਦੇ ਫੈਸਲੇ ਦਾ ਕੀ ਪ੍ਰਭਾਵ ਹੋਵੇਗਾ ਇਹ ਸਮਝਣ ਲਈ, ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਪੇਟੀਐੱਮ ਬੈਂਕ ਕੀ ਹੈ ਅਤੇ ਇਹ ਇੱਕ ਆਮ ਬੈਂਕ ਤੋਂ ਕਿਵੇਂ ਵੱਖਰਾ ਹੈ।

ਪੇਟੀਐੱਮ ਪੇਮੈਂਟ ਬੈਂਕ ਵਿੱਚ ਸਿਰਫ ਪੈਸੇ ਜਮ੍ਹਾ ਕੀਤੇ ਜਾ ਸਕਦੇ ਹਨ, ਉਨ੍ਹਾਂ ਕੋਲ ਕਰਜ਼ ਦੇਣ ਦਾ ਅਧਿਕਾਰ ਨਹੀਂ ਹੈ। ਉਹ ਡੈਬਿਟ ਕਾਰਡ ਤਾਂ ਜਾਰੀ ਕਰ ਸਕਦੇ ਹਨ ਪਰ ਕ੍ਰੈਡਿਟ ਕਾਰਡ ਜਾਰੀ ਕਰਨ ਲਈ ਉਨ੍ਹਾਂ ਨੂੰ ਲੈਂਡਰ ਰੈਗੂਲੇਟਰ ਦੇ ਨਾਲ ਡੀਲ ਕਰਨੀ ਪਵੇਗੀ।

ਭਾਵ ਇਹ ਇੱਕ ਅਜਿਹਾ ਬੈਂਕ ਖਾਤਾ ਹੈ ਜਿਸ ਵਿੱਚ ਪੈਸੇ ਰੱਖੇ ਜਾ ਸਕਦੇ ਹਨ, ਆਮ ਤੌਰ ''''ਤੇ ਮਰਚੈਂਟਸ ਨੂੰ ਜੋ ਭੁਗਤਾਨ ਮਿਲਦਾ ਹੈ ਉਹ ਉਨ੍ਹਾਂ ਦੇ ਪੇਟੀਐਮ ਅਕਾਊਂਟ ਵਿੱਚ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿੱਚ ਪੈਸੇ ਟ੍ਰਾਂਸਫਰ ਹੁੰਦੇ ਹਨ।

ਬਦਲੇ ਵਿੱਚ, ਪੇਟੀਐੱਮ ਆਪਣੇ ਗਾਹਕਾਂ ਨੂੰ ਕ੍ਰੈਡਿਟ ਪੁਆਇੰਟ ਦਿੰਦਾ ਹੈ।

ਪੇਟੀਐੱਮ ਦੀ ਮੂਲ ਕੰਪਨੀ ਦਾ ਨਾਮ ਵੰਨ97 ਕੰਮਿਊਨੀਕੇਸ਼ਨ ਅਤੇ ਇਸ ਕੰਪਨੀ ਕੋਲ ਇੱਕ ਪ੍ਰੀਪੇਡ ਪੇਮੈਂਟ ਇੰਸਟ੍ਰੂਮੈਂਟਸ ਯਾਨਿ ਪੀਪੀਆਈ ਲਾਇਸੈਂਸ ਹੈ ਜਿਸਦੀ ਵਰਤੋਂ ਸਾਲ 2017 ਵਿੱਚ ਪੇਟੀਐੱਮ ਪੇਮੈਂਟ ਬੈਂਕ ਸ਼ੁਰੂ ਕਰਨ ਲਈ ਕੀਤੀ ਗਈ ਸੀ।

ਪੇਟੀਐੱਮ
Getty Images

ਤੁਹਾਡੇ ਵੋਲਿਟ ਅਤੇ ਯੂਪੀਆਈ ਦਾ ਕੀ ਹੋਵੇਗਾ?

29 ਫਰਵਰੀ ਤੱਕ ਪੇਟੀਐੱਮ ਦੀਆਂ ਸਾਰੀਆਂ ਸੇਵਾਵਾਂ ਆਮ ਵਾਂਗ ਕੰਮ ਕਰਨਗੀਆਂ।

ਇਸ ਤੋਂ ਬਾਅਦ, ਪੇਟੀਐੱਮ ਵੋਲਿਟ ਅਤੇ ਯੂਪੀਆਈ ਸੇਵਾ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਕੁਝ ਬਦਲਾਅ ਹੋਣਗੇ।

ਸਭ ਤੋਂ ਮਹੱਤਵਪੂਰਨ ਹੈ, ਜੇਕਰ ਤੁਹਾਡੇ ਵੋਲਿਟ ਵਿੱਚ ਪਹਿਲਾਂ ਤੋਂ ਹੀ ਪੈਸੇ ਹਨ, ਤਾਂ ਤੁਸੀਂ ਇਸਨੂੰ ਕਿਸੇ ਹੋਰ ਥਾਂ ’ਤੇ ਟ੍ਰਾਂਸਫਰ ਕਰ ਸਕਦੇ ਹੋ ਪਰ ਵੋਲਿਟ ਵਿੱਚ ਕੋਈ ਰਕਮ ਜਮ੍ਹਾ ਨਹੀਂ ਕੀਤੀ ਜਾ ਸਕਦੀ।

ਹਾਲਾਂਕਿ, ਜੇਕਰ ਤੁਸੀਂ ਆਪਣੇ ਪੇਟੀਐੱਮ ਖਾਤੇ ਨੂੰ ਕਿਸੇ ਥਰਡ ਪਾਰਟੀ ਬੈਂਕ ਨਾਲ ਲਿੰਕ ਕੀਤਾ ਹੈ, ਤਾਂ ਤੁਹਾਡਾ ਪੇਟੀਐੱਮ ਕੰਮ ਕਰਨਾ ਜਾਰੀ ਰੱਖੇਗਾ ਅਤੇ ਤੁਸੀਂ ਯੂਪੀਆਈ ਭੁਗਤਾਨ ਦੀ ਵਰਤੋਂ ਵੀ ਕਰਦੇ ਰਹਿ ਸਕਦੇ ਹੋ।

ਥਰਡ ਪਾਰਟੀ ਜਾਂ ਐਕਸਟਰਨਲ ਬੈਂਕ ਦਾ ਮਤਲਬ ਹੈ ਕਿ ਜੇਕਰ ਤੁਸੀਂ ਪੇਟੀਐੱਮ ''''ਤੇ ਸਟੇਟ ਬੈਂਕ ਆਫ ਇੰਡੀਆ, ਐੱਚਡੀਐੱਫਸੀ ਬੈਂਕ ਜਾਂ ਪੰਜਾਬ ਨੈਸ਼ਨਲ ਬੈਂਕ ਸਮੇਤ ਕਿਸੇ ਵੀ ਮਾਨਤਾ ਪ੍ਰਾਪਤ ਬੈਂਕ ਦੇ ਖਾਤੇ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਕੁਝ ਵੀ ਬਦਲਣ ਵਾਲਾ ਨਹੀਂ ਹੈ।

ਪਰ ਜੇਕਰ ਤੁਸੀਂ ਪੇਟੀਐੱਮ ਬੈਂਕ ਨਾਲ ਲਿੰਕ ਵੋਲਿਟ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਅਜਿਹਾ ਨਹੀਂ ਕਰ ਸਕੋਗੇ।

29 ਫਰਵਰੀ ਤੋਂ ਬਾਅਦ, ਨਾ ਤਾਂ ਬੈਂਕ ਖਾਤੇ ''''ਚ ਜਾਂ ਵੋਲਿਟ ਵਿੱਚ ਕੋਈ ਕ੍ਰੈਡਿਟ ਨਹੀਂ ਲਿਆ ਜਾ ਸਕੇਗਾ।

ਫਾਸਟੈਗ
Getty Images

ਫਾਸਟੈਗ ਦਾ ਕੀ ਹੋਵੇਗਾ

ਸਰਕਾਰੀ ਨਿਯਮਾਂ ਮੁਤਾਬਕ ਕਿਸੇ ਵੀ ਕਾਰ ਦੀ ਵਿੰਡਸ਼ੀਲਡ ''''ਤੇ ਫਾਸਟੈਗ ਹੁੰਦਾ ਹੈ।

ਫਾਸਟੈਗ ਇੱਕ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਸਿਸਟਮ ਹੈ ਜੋ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੁਆਰਾ ਚਲਾਇਆ ਜਾਂਦਾ ਹੈ। ਹਰ ਟੋਲ ਬੂਥ ''''ਤੇ ਟੋਲ ਫੀਸ ਦਾ ਭੁਗਤਾਨ ਪ੍ਰੀਪੇਡ ਵੋਲਿਟ ਰਾਹੀਂ ਕੀਤਾ ਜਾਂਦਾ ਹੈ।

ਹੁਣ ਆਰਬੀਆਈ ਦੇ ਨਵੇਂ ਫੈਸਲੇ ਤੋਂ ਬਾਅਦ, ਇੱਕ ਮਾਰਚ ਤੋਂ, ਗਾਹਕ ਪੇਟੀਐੱਮ ''''ਤੇ ਫਾਸਟੈਗ ਸੇਵਾ ਵਿੱਚ ਆਪਣੇ ਬਚੇ ਹੋਏ ਬੈਲੇਂਸ ਦੀ ਤਾਂ ਵਰਤੋਂ ਕਰ ਸਕਣਗੇ ਪਰ ਫਾਸਟੈਗ ਖ਼ਾਤੇ ਵਿੱਚ ਹੋਰ ਪੈਸੇ ਨਹੀਂ ਪਾ ਸਕਣਗੇ।

ਕੀ ਦੁਕਾਨਦਾਰ ਪੇਟੀਐੱਮ ਰਾਹੀਂ ਭੁਗਤਾਨ ਸਵੀਕਾਰ ਕਰਨਗੇ?

ਜਿਹੜੇ ਦੁਕਾਨਦਾਰ ਆਪਣੇ ਪੇਟੀਐੱਮ ਪੇਮੈਂਟ ਬੈਂਕ ਖਾਤੇ ਵਿੱਚ ਪੈਸੇ ਪ੍ਰਾਪਤ ਕਰਦੇ ਹਨ, ਉਹ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ।

ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਖਾਤਿਆਂ ਵਿੱਚ ਕ੍ਰੈਡਿਟ ਦੀ ਇਜਾਜ਼ਤ ਨਹੀਂ ਹੈ, ਪਰ ਬਹੁਤ ਸਾਰੇ ਵਪਾਰੀਆਂ ਜਾਂ ਕੰਪਨੀਆਂ ਕੋਲ ਦੂਜੀਆਂ ਕੰਪਨੀਆਂ ਦੇ ਕਿਊਆਰ ਸਟਿੱਕਰ ਹਨ ਜਿਨ੍ਹਾਂ ਰਾਹੀਂ ਉਹ ਡਿਜੀਟਲ ਭੁਗਤਾਨ ਸਵੀਕਾਰ ਕਰ ਸਕਦੇ ਹਨ।

ਵਿਜੇ ਸ਼ੇਖਰ ਸ਼ਰਮਾ, ਸੀਈਓ
Getty Images

ਫਿਨਟੇਕ ਮਾਰਕੀਟ ''''ਤੇ ਆਰਬੀਆਈ ਦੇ ਫ਼ੈਸਲੇ ਦਾ ਕੀ ਅਸਰ ਹੋਵੇਗਾ ?

ਆਰਬੀਆਈ ਦੇ ਇਸ ਫ਼ੈਸਲੇ ''''ਤੇ ਉਦਯੋਗਪਤੀ ਅਤੇ ਭਾਰਤ-ਪੇ ਦੇ ਸੰਸਥਾਪਕ ਅਸ਼ਨੀਰ ਗਰੋਵਰ ਨੇ ਕਿਹਾ ਹੈ ਕਿ ਆਰਬੀਆਈ ਦੀ ਅਜਿਹੀ ਕਾਰਵਾਈ ਫਿਨਟੇਕ ਸੈਕਟਰ ਨੂੰ ਖ਼ਤਮ ਕਰ ਦੇਵੇਗੀ।

ਇਸ ਮੁੱਦੇ ''''ਤੇ ਆਪਣੀ ਨਾਖੁਸ਼ੀ ਜ਼ਾਹਰ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਮੈਨੂੰ ਸਮਝ ਨਹੀਂ ਆ ਰਿਹਾ, ਸਪੱਸ਼ਟ ਤੌਰ ''''ਤੇ ਆਰਬੀਆਈ ਫਿਨਟੈਕ ਦਾ ਕਾਰੋਬਾਰ ਨਹੀਂ ਚਾਹੁੰਦਾ ਹੈ। ਅਜਿਹੀਆਂ ਗਤੀਵਿਧੀਆਂ ਕਾਰਨ ਸੈਕਟਰ ਵੀ ਖ਼ਤਮ ਹੋ ਜਾਵੇਗਾ।"

"ਵਿੱਤ ਮੰਤਰਾਲੇ, ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣਾ ਚਾਹੀਦਾ ਹੈ। ਅੱਜ ਆਈਆਈਐੱਮ-ਆਈਆਈਟੀ ਆਪਣੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਸੰਘਰਸ਼ ਕਰ ਰਹੇ ਹਨ।"

"ਇਸ ਤਰ੍ਹਾਂ ਦੀ ਵਧੀਕੀ ਦੇਸ਼ ਲਈ ਚੰਗੀ ਨਹੀਂ ਹੈ। ਦੁਨੀਆ ਵਿੱਚ ਯੂਪੀਆਈ ਦਾ ਢਿੰਢੋਰਾ ਪਿੱਟਣਾ ਅਤੇ ਇਸ ਦੀ ਸ਼ੁਰੂਆਤ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਸਹੀ ਨਹੀਂ ਹੈ।"

ਰਜਤ ਗੁਲਾਟੀ ਬੈਂਕਾਂ ਨੂੰ ਡਿਜੀਟਲ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਪਲੂਟੋਵੰਨ ਦੇ ਸਹਿ-ਸੰਸਥਾਪਕ ਹਨ।

ਅਸੀਂ ਉਨ੍ਹਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਕਦਮ ਕਿੰਨਾ ਵੱਡਾ ਹੈ ਅਤੇ ਇਸ ਨਾਲ ਕੀ ਹੋਵੇਗਾ।

ਉਹ ਕਹਿੰਦੇ ਹਨ, “ਇਸ ਨਾਲ, ਆਰਬੀਆਈ ਨੇ ਫਿਨਟੇਕ ਕੰਪਨੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਨਿਯਮ ਤੋਂ ਬਚਣਾ ਅਸੰਭਵ ਹੈ।"

"ਜੇਕਰ ਤੁਸੀਂ ਲੋਕਾਂ ਨੂੰ ਭੁਗਤਾਨ ਸੰਬੰਧੀ ਸੇਵਾਵਾਂ ਪ੍ਰਦਾਨ ਕਰ ਰਹੇ ਹੋ, ਤਾਂ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਬਣਾਏ ਗਏ ਨਿਯਮਾਂ ਨੂੰ ਤੋੜਿਆ ਨਹੀਂ ਜਾ ਸਕਦਾ।"

"ਮਾਰਚ 2022 ''''ਚ ਆਰਬੀਆਈ ਨੇ ਪੇਟੀਐੱਮ ਪੇਮੈਂਟਸ ਬੈਂਕ ''''ਤੇ ਨਵੇਂ ਗਾਹਕਾਂ ਨੂੰ ਜੋੜਨ ''''ਤੇ ਪਾਬੰਦੀ ਲਗਾ ਦਿੱਤੀ ਸੀ ਪਰ ਹੁਣ ਜਦੋਂ ਡੂੰਘੀ ਜਾਂਚ ਅਤੇ ਬਾਹਰੀ ਆਡੀਟਰਾਂ ਦੀ ਰਿਪੋਰਟ ਆਈ ਹੈ, ਜਿਸ ''''ਚ ਨਿਯਮਾਂ ਦੀ ਉਲੰਘਣਾ ਸਪੱਸ਼ਟ ਹੋ ਗਈ ਹੈ ਤਾਂ ਆਰਬੀਆਈ ਨੇ ਇਹ ਫ਼ੈਸਲਾ ਲਿਆ ਹੈ।"

“ਇਸ ਨਾਲ ਫਿਨਟੇਕ ਮਾਰਕੀਟ ਬਾਜ਼ਾਰ ਵਿੱਚ ਇਹ ਹੋਵੇਗਾ ਕਿ ਜੋ ਕੰਪਨੀਆਂ ਨਿਯਮਾਂ ਦੇ ਤਹਿਤ ਕੰਮ ਕਰ ਰਹੀਆਂ ਹਨ ਉਨ੍ਹਾਂ ਲਈ ਆਰਬੀਆਈ ਦਾ ਇਹ ਫੈਸਲਾ ਇੱਕ ਅਪਰੂਵਲ ਵਾਂਗ ਕੰਮ ਕਰੇਗਾ ਅਤੇ ਇਸ ਨਾਲ ਗਾਹਕਾਂ ਨੂੰ ਵੀ ਲੱਗੇਗਾ ਕਿ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਆਰਬੀਆਈ ਖੜ੍ਹਾ ਹੈ।"

"ਹਾਂ, ਦੋ ਦਿਨਾਂ ਤੱਕ ਇਸ ਨੂੰ ਲੈ ਕੇ ਹੰਗਾਮਾ ਰਹੇਗਾ ਪਰ ਲੰਬੇ ਸਮੇਂ ਵਿੱਚ ਇਹ ਫੈਸਲਾ ਇਸ ਮਾਰਕੀਟ ਵਿੱਚ ਬਿਹਤਰੀ ਅਤੇ ਸਥਿਰਤਾ ਲਿਆਵੇਗਾ।

ਪੇਟੀਐੱਮ
Getty Images

ਪੇਟੀਐੱਮ ਸ਼ੇਅਰਧਾਰਕਾਂ ਦਾ ਕੀ ਹੋਵੇਗਾ?

ਜਦੋਂ ਤੋਂ ਆਰਬੀਆਈ ਨੇ ਪੇਟੀਐੱਮ ਨੂੰ ਲੈ ਕੇ ਆਦੇਸ਼ ਜਾਰੀ ਕੀਤਾ ਹੈ, ਉਦੋਂ ਤੋਂ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਕੀਮਤਾਂ ਹੋਰ ਹੇਠਾਂ ਆਉਣਗੀਆਂ।

ਗੁਲਾਟੀ ਦਾ ਕਹਿਣਾ ਹੈ ਕਿ ਇਸ ਦਾ ਅਸਰ ਸ਼ੇਅਰਧਾਰਕਾਂ ''''ਤੇ ਜ਼ਰੂਰ ਪਵੇਗਾ।

ਪੇਟੀਐੱਮ ਦੀਆਂ ਤਿੰਨ ਇਕਾਈਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਬੰਦ ਹੋਣ ਜਾ ਰਹੀ ਹੈ, ਇਸ ਲਈ ਇਸਦੇ ਪ੍ਰਭਾਵ ਵੱਡੇ ਹੋਣ ਵਾਲੇ ਹਨ।

ਪਰ ਇਹ ਵੇਖਣਾ ਬਾਕੀ ਹੈ ਕਿ ਕੀ ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਸੇਵਾਵਾਂ ਭਾਵ ਪੇਟੀਐੱਮ ਵੋਲਿਟ ਅਤੇ ਯੂਪੀਆਈ ਜਾਰੀ ਰਹਿਣਗੀਆਂ ਅਤੇ ਕੀ ਉਹ ਗਿਰਾਵਟ ਨੂੰ ਰੋਕਣ ਦੇ ਯੋਗ ਹੋਣਗੇ ਜਾਂ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)



Related News