ਬਜਟ 2024: ਚੋਣਾਂ ਦੇ ਸਾਲ ਦੌਰਾਨ ਬਜਟ ਵਿੱਚ ਤੁਹਾਨੂੰ ਕਿਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ

Thursday, Feb 01, 2024 - 11:05 AM (IST)

ਨਿਰਮਲਾ ਸੀਤਾ ਰਮਨ, ਨਵੀਂ ਸੰਸਦ ਅਤੇ ਨਰਿੰਦਰ ਮੋਦੀ ਦਾ ਕੋਲਾਜ
BBC
ਇਹ ਵਿੱਤ ਮੰਤਰੀ ਦਾ ਛੇਵਾਂ ਅਤੇ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਹੈ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀਰਵਾਰ ਨੂੰ ਸੰਸਦ ਵਿੱਚ ਵਿੱਤੀ ਸਾਲ 2024-25 ਦੇ ਪਹਿਲੇ ਚਾਰ ਮਹੀਨਿਆਂ ਦਾ ਅੰਤਰਿਮ ਬਜਟ ਪੇਸ਼ ਕਰ ਰਹੇ ਹਨ।

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਵਿੱਤ ਮੰਤਰੀ ਬਣੇ ਸੀਤਾਰਮਨ ਦਾ ਇਹ ਛੇਵਾਂ ਅਤੇ ਪਹਿਲਾ ਅੰਤਰਿਮ ਬਜਟ ਹੈ।

ਇਸ ਬਜਟ ''''ਚ ਸਰਕਾਰ ''''ਤੇ ਮਹਿੰਗਾਈ ਨੂੰ ਨੱਥ ਪਾਉਂਦੇ ਹੋਏ ਖਪਤ ਅਤੇ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਦਬਾਅ ਹੋਵੇਗਾ। ਇਸ ਤੋਂ ਇਲਾਵਾ, ਸਰਕਾਰ ਤੋਂ ਨੌਕਰੀ ਪੇਸ਼ਾ ਲੋਕਾਂ ਉੱਤੇ ਟੈਕਸ ਦੇ ਬੋਝ ਨੂੰ ਘਟਾਉਣ ਲਈ ਆਮਦਨ ਕਰ ਵਿੱਚ ਛੋਟ ਦੇਣ ਦੀ ਵੀ ਉਮੀਦ ਕੀਤੀ ਜਾਵੇਗੀ।

ਮਨਰੇਗਾ ਬਜਟ ਅਤੇ ਕਿਸਾਨ ਸਨਮਾਨ ਯੋਜਨਾ ਤਹਿਤ ਹਰ ਸਾਲ ਮਿਲਣ ਵਾਲੀ 6,000 ਰੁਪਏ ਦੀ ਸਹਾਇਤਾ ਵਿੱਚ ਵਾਧਾ ਹੋਣ ਦੀ ਉਮੀਦ ਹੈ।

ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨਿਰਮਾਣ ਦੇ ਖੇਤਰ ਉੱਤੇ ਹੋਣ ਵਾਲੇ ਖਰਚ ਨੂੰ ਵਧਾਵੇਗੀ, ਜੋ ਕਿ ਪੂਰੀ ਭਾਰਤੀ ਅਰਥਿਕਤਾ ਦਾ 17% ਹੈ। ਸਰਕਾਰ ਨੇ ਸਾਲ 2021 ਵਿੱਚ ਇਸ ਖੇਤਰ ਲਈ 1.97 ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ।

ਹਾਲਾਂਕਿ ਲੋਕਾਂ ਦੀਆਂ ਉਮੀਦਾਂ ਕਿੱਥੋਂ ਤੱਕ ਪੂਰੀਆਂ ਹੁੰਦੀਆਂ ਹਨ, ਇਹ ਅੰਤਰਿਮ ਬਜਟ ਪੇਸ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ਕੇਂਦਰੀ ਕੈਬਨਿਟ ਵੱਲੋਂ ਬਜਟ ਨੂੰ ਮਿਲੀ ਹਰੀ ਝੰਡੀ

ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਵਿੱਤ ਮੰਤਰੀ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸਾਲ 2024 ਦੇ ਅੰਤਰਿਮ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ।

ਹੋਰ ਖੇਤਰਾਂ ਤੋਂ ਇਲਾਵਾ ਇਸ ਬਜਟ ਤੋਂ ਭਾਰਤ ਵਿੱਚ ਵਿਕਾਸ ਕਰ ਰਹੇ ਕ੍ਰਿਪਟੋ ਕੰਰਸੀ ਦੇ ਖੇਤਰ ਵੀ ਸਰਕਾਰ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਰੱਖਦਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੀਆਂ ਪਾਬੰਦੀਆਂ ਕਾਰਨ ਭਾਰਤ ਦੇ ਕ੍ਰਿਪਟੋ ਪੂੰਜੀਕਾਰ ਭਾਰਤੀ ਕ੍ਰਿਪਟੋ ਪਲੇਟਫਾਰਮਾਂ ਨੂੰ ਛੱਡ ਕੇ ਵਿਦੇਸ਼ੀ ਪਲੇਟਫਾਰਮ ਵੱਲ ਜਾ ਰਹੇ ਹਨ।

ਪਾਬੰਦੀਆਂ ਦੇ ਚੱਲਦੇ ਮਾਹਿਰਾਂ ਨੂੰ ਸਰਕਾਰ ਦੀ ਕ੍ਰਿਪਟੋ ਖੇਤਰ ਉੱਪਰ ਆਪਣੀ ਪਕੜ ਅਤੇ ਨਜ਼ਰ ਰੱਖਣ ਦੀ ਮਨਸ਼ਾ ਨਾਕਾਮ ਹੁੰਦੀ ਲੱਗ ਰਹੀ ਹੈ

ਲੋਕ ਸਭਾ ਲਈ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਅਤੇ ਉਨ੍ਹਾਂ ਦੇ ਰਾਜ ਮੰਤਰੀ ਡਾ਼ ਭਾਗਵਤ ਕਰਿਸ਼ਨਾ ਰਾਓ ਕਾਰਦ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਸ਼ਟਰਪਤੀ ਨੇ ਵਿੱਤ ਮੰਤਰੀ ਦਾ ਮੂੰਹ ਵੀ ਮਿੱਠਾ ਕਰਵਾਇਆ

ਬਜਟ ਦੇ ਪ੍ਰਮੁੱਖ ਅੰਕੜੇ ਜਿਨ੍ਹਾਂ ''''ਤੇ ਨਜ਼ਰ ਰਹੇਗੀ

ਗਰਾਫਿਕਸ
Getty Images

ਆਮ ਚੋਣਾਂ ਦੇ ਮੱਦੇ ਨਜ਼ਰ ਸਰਕਾਰ ਕਿੰਨਾ ਵੱਡਾ ਬਜਟ ਪੇਸ਼ ਕਰਦੀ ਹੈ?

ਸਰਕਾਰ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਵਿੱਚ ਕਿੰਨਾ ਨਿਵੇਸ਼ ਕਰਨ ਦੀ ਤਜਵੀਜ਼ ਕਰਦੀ ਹੈ?

ਸਰਕਾਰ ਵਿੱਤੀ ਘਾਟੇ ਦਾ ਕੀ ਅੰਕੜਾ ਦਿੰਦੀ ਹੈ?

ਇਸ ਵਿੱਤੀ ਸਾਲ ਦੌਰਾਨ ਭਾਰਤ ਦਾ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਬਾਰੇ ਕੀ ਉਮੀਦ ਕਰ ਰਹੀ ਹੈ?

ਸਰਕਾਰ ਟੈਕਸਾਂ ਅਤੇ ਕਮਾਈ ਦੇ ਹੋਰ ਸਾਧਨਾਂ ਤੋਂ ਕਿੰਨਾ ਪੈਸਾ ਇਕੱਠਾ ਕਰਨ ਦਾ ਟੀਚਾ ਰੱਖਦੀ ਹੈ?

ਸਰਕਾਰ ਸਰਕਾਰੀ ਅਦਾਰਿਆਂ ਵਿੱਚੋਂ ਆਪਣੀ ਹਿੱਸੇਦਾਰੀ ਵੇਚ ਕੇ ਕਿੰਨੇ ਪੈਸੇ ਦਾ ਬੰਦੋਬਸਤ ਕਰਨ ਦਾ ਟੀਚਾ ਰੱਖਦੀ ਹੈ?

ਆਰਬੀਆਈ ਡਿਵੀਡੈਂਡ ਦੇ ਰੂਪ ਵਿੱਚ ਸਰਕਾਰ ਨੂੰ ਕਿੰਨਾ ਪੈਸਾ ਦਿੰਦਾ ਹੈ?

ਸਰਕਾਰ ਬਜ਼ਾਰ ਤੋਂ ਕਿੰਨਾ ਪੈਸਾ ਉਧਾਰ ਲੈਣਾ ਚਾਹੁੰਦੀ ਹੈ?

ਸਰਕਾਰ ਭਲਾਈ ਸਕੀਮਾਂ ਲਈ ਕਿੰਨਾ ਪੈਸਾ ਰਾਖਵਾਂ ਕਰਦੀ ਹੈ?

ਪਿਛਲੇ 5 ਬਜਟਾਂ ਦੇ ਥੀਮ ਕੀ ਰਹੇ

ਵਿੱਤ ਮੰਤਰੀ ਨਿਰਮਲਾ ਸੀਤਾ ਰਮਨ
Getty Images
ਵਿੱਚ ਮੰਤਰੀ ਨੇ ਬਰੀਫਕੇਸ ਵਿੱਚ ਬਜਟ ਦਸਤਾਵੇਜ਼ ਲੈਕੇ ਆਉਣ ਦੀ ਥਾਂ ਲਾਲ ਰੰਗ ਦਾ ਵਹੀ-ਖਾਤਾ ਪੜ੍ਹਨਾ ਸ਼ੁਰੂ ਕੀਤਾ

ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਪਿਛਲੇ ਪੰਜ ਬਜਟ ਕਿਸੇ ਨਾ ਕਿਸੇ ਖਾਸ ਮੁੱਦੇ ਨੂੰ ਸੰਬੋਧਿਤ ਸਨ।

  • ਬਜਟ 2023: ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇ-ਗੰਢ ਜਿਸ ਨੂੰ "ਅੰਮ੍ਰਿਤ ਕਾਲ" ਵਜੋਂ ਮਨਾਇਆ ਗਿਆ। ਉਸ ਬਾਰੇ ਸਰਕਾਰ ਦੀ ਦ੍ਰਿਸ਼ਟੀ ਬਜਟ ਵਿੱਚ ਪੇਸ਼ ਕੀਤੀ ਗਈ।
  • ਬਜਟ 2022: ਹਰੀ ਆਰਥਿਕਤਾ ਅਤੇ ਆਤਮਨਿਰਭਰ ਭਾਰਤ ਉੱਤੇ ਕੇਂਦਰਿਤ ਸੀ।
  • ਬਜਟ 2021: ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਰਤ ਦੀ ਆਰਥਿਕ ਸਿਹਤ ਨੂੰ ਲੀਹ ਉੱਤੇ ਲਿਆਉਣ ਬਾਰੇ ਸੀ
  • ਬਜਟ 2020: ਕੋਵਿਡ-19 ਮਹਾਂਮਾਰੀ ਦੌਰਾਨ ਦੇਸ ਦੀ ਆਰਥਿਕਤਾ ਨੂੰ ਸੰਭਾਲਣਾ।
  • ਬਜਟ 2019: ਇਸ ਬਜਟ ਵਿੱਚ ਵਿੱਤ ਮੰਤਰੀ ਨੇ 2020 ਦੇ ਦਹਾਕੇ ਲਈ 10-ਨੁਕਤੇ ਪੇਸ਼ ਕੀਤੇ ਗਏ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News