ਮਸਕ ਨੇ ਦਿਮਾਗ ’ਚ ਚਿਪ ਲਗਾਉਣ ਦਾ ਦਾਅਵਾ ਕੀਤਾ, ਕਿਵੇਂ ਸਰੀਰ ’ਚ ਮੌਜੂਦ ਚਿਪ ਕੰਪਿਊਟਰ ਨਾਲ ਜੁੜ ਸਕਦੀ ਹੈ
Thursday, Feb 01, 2024 - 08:20 AM (IST)
ਕੀ ਅਜਿਹੇ ਦਿਨ ਵੀ ਆਉਣਗੇ ਜਦੋਂ ਇਨਸਾਨ ਕੰਪਿਊਟਰਾਂ ਨੂੰ ਆਪਣੇ ਦਿਮਾਗ਼ ਨਾਲ ਕੰਟਰੋਲ ਕਰ ਸਕਣਗੇ?
ਦਰਅਸਲ, ਕਾਰੋਬਾਰੀ ਈਲੋਨ ਮਸਕ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਨਿਊਰਾਲਿੰਕ ਨੇ ਦਿਮਾਗ਼ੀ ਚਿਪਸ ਨੂੰ ਸਫ਼ਲਤਾਪੂਰਵਕ ਇੱਕ ਵਿਅਕਤੀ ਵਿੱਚ ਇੰਪਲਾਂਟ ਕੀਤਾ ਹੈ।
ਇਸ ਐਲਾਨ ਦੇ ਨਾਲ ਹੀ ਇਸ ਸਬੰਧੀ ਬਹਿਸ ਹੋਰ ਤੇਜ਼ ਹੋ ਗਈ ਹੈ।
ਐਕਸ ''''ਤੇ ਇੱਕ ਪੋਸਟ ਵਿੱਚ, ਮਸਕ ਨੇ ਕਿਹਾ ਕਿ ਪ੍ਰਕਿਰਿਆ ਮਗਰੋਂ "ਆਸ਼ਾਜਨਕ" ਦਿਮਾਗ਼ ਦੀ ਗਤੀਵਿਧੀ ਦਾ ਪਤਾ ਲੱਗਾ ਸੀ ਅਤੇ ਮਰੀਜ਼ "ਚੰਗੀ ਤਰ੍ਹਾਂ ਠੀਕ ਹੋ ਰਿਹਾ ਸੀ।"
ਕੰਪਨੀ ਦਾ ਟੀਚਾ ਇਸ ਤਕਨੀਕ ਰਾਹੀਂ ਜਟਿਲ ਨਿਊਰੋਲੌਜੀਕਲ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਨਾ ਹੈ।
ਕਿੰਗਜ਼ ਕਾਲਜ ਲੰਡਨ ਦੀ ਪ੍ਰੋਫੈਸਰ ਐਨੀ ਵੈਨਹੋਸਟੇਨਬਰਘ ਕਹਿੰਦੀ ਹੈ, “ਮੈਡੀਕਲ ਉਪਕਰਣਾਂ ਦਾ ਉਤਪਾਦਨ ਕਰਨ ਵਾਲੀ ਕਿਸੇ ਵੀ ਕੰਪਨੀ ਲਈ, ਪਹਿਲਾ ਮਨੁੱਖੀ ਤਜਰਬਾ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੁੰਦਾ ਹੈ।"
ਉਨ੍ਹਾਂ ਮੁਤਾਬਕ, ਬਹੁਤ ਸਾਰੀਆਂ ਕੰਪਨੀਆਂ ਬਿਹਤਰੀਨ ਉਤਪਾਦਾਂ ''''ਤੇ ਕੰਮ ਕਰ ਰਹੀਆਂ ਹਨ, ਪਰ ਸਿਰਫ਼ ਕੁਝ ਹੀ ਆਪਣੇ ਉਪਕਰਨਾਂ ਨੂੰ ਮਨੁੱਖਾਂ ਵਿੱਚ ਲਗਾਉਣ ਵਿੱਚ ਸਫ਼ਲ ਹੋਈਆਂ ਹਨ।
ਹਾਲਾਂਕਿ, ਵੈਨਹੋਸਟੇਨਬਰਘ ਚੇਤਾਵਨੀ ਦਿੰਦੀ ਹੈ ਕਿ "ਅਸਲ ਸਫ਼ਲਤਾ" ਨੂੰ ਸਿਰਫ਼ ਲੰਬੇ ਸਮੇਂ ਵਿੱਚ ਮਾਪਿਆ ਜਾ ਸਕਦਾ ਹੈ ਅਤੇ "ਈਲੋਨ ਮਸਕ ਆਪਣੀ ਕੰਪਨੀ ਲਈ ਪ੍ਰਚਾਰ ਪੈਦਾ ਕਰਨ ਵਿੱਚ ਚੰਗੇ ਮਾਹਰ ਹਨ।"
ਹੁਣ ਤੱਕ ਮਸਕ ਦੇ ਇਸ ਦਾਅਵੇ ਦੀ ਸੁਤੰਤਰ ਤੌਰ ''''ਤੇ ਤਸਦੀਕ ਨਹੀਂ ਹੋਈ ਹੈ। ਨਿਊਰਾਲਿੰਕ ਨੇ ਵੀ ਇਸ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਬੀਬੀਸੀ ਨੇ ਇਸ ''''ਤੇ ਪ੍ਰਕਿਰਿਆ ਲਈ ਕੰਪਨੀ ਅਤੇ ਯੂਐੱਸ ਮੈਡੀਕਲ ਰੈਗੂਲੇਟਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਨਾਲ ਸੰਪਰਕ ਕੀਤਾ।
ਟੈਲੀਪੈਥੀ ਕੰਮ ਕਿਵੇਂ ਕਰਦੀ ਹੈ?
ਐਕਸ ''''ਤੇ ਇੱਕ ਹੋਰ ਪੋਸਟ ਵਿੱਚ, ਮਸਕ ਨੇ ਕਿਹਾ ਕਿ ਨਿਊਰਾਲਿੰਕ ਦੇ ਪਹਿਲੇ ਉਤਪਾਦ ਨੂੰ, ਟੈਲੀਪੈਥੀ ਕਿਹਾ ਜਾਵੇਗਾ।
ਮਸਕ ਨੇ ਅੱਗੇ ਕਿਹਾ, “ਪਹਿਲੇ ਉਪਭੋਗਤਾ ਉਹ ਹੋਣਗੇ ਜਿਨ੍ਹਾਂ ਨੇ ਆਪਣੇ ਅੰਗਾਂ ''''ਤੇ ਕੰਟਰੋਲ ਗੁਆ ਦਿੱਤਾ ਹੈ।
ਫਿਰ ਉਸਨੇ ਮਸ਼ਹੂਰ ਬ੍ਰਿਟਿਸ਼ ਵਿਗਿਆਨੀ ਸਟੀਫਨ ਹਾਕਿੰਗ ਦਾ ਹਵਾਲਾ ਦਿੱਤਾ ਜੋ ਇੱਕ ਗੰਭੀਰ ਮੋਟਰ ਨਿਊਰੋਨ ਬਿਮਾਰੀ ਨਾਲ ਪੀੜਤ ਸਨ।
“ਕਲਪਨਾ ਕਰੋ ਕਿ ਹਾਕਿੰਗ ਇੱਕ ਟਾਈਪਿਸਟ ਨਾਲੋਂ ਜਾਂ ਨੀਲਾਮੀ ਕਰਨ ਵਾਲੇ ਨਾਲੋਂ ਤੇਜ਼ੀ ਨਾਲ ਸੰਚਾਰ ਕਰ ਸਕਦੇ। ਇਹੀ ਟੀਚਾ ਹੈ।"
ਇਸ ਪ੍ਰਕਿਰਿਆ ਵਿੱਚ ਮਰੀਜ਼ ਦੇ ਦਿਮਾਗ਼ ਵਿੱਚ ਸਿੱਧੇ ਤੌਰ ''''ਤੇ ਇੱਕ ਛੋਟੀ ਜਿਹੀ ਚੰਗੀ ਤਰ੍ਹਾਂ ਸੀਲ ਕੀਤੀ ਗਈ ਚਿੱਪ ਨੂੰ ਲਗਾਇਆ ਜਾਂਦਾ ਹੈ।
ਇਹ ਚਿੱਪ 1,024 ਛੋਟੇ ਇਲੈਕਟ੍ਰੋਡਾਂ ਨਾਲ ਜੁੜੀ ਹੋਈ ਹੈ, ਜੋ ਮਨੁੱਖੀ ਵਾਲਾਂ ਨਾਲੋਂ ਜ਼ਿਆਦਾ ਮੋਟੇ ਨਹੀਂ ਹਨ। ਇਹ ਚਿੱਪ ਇੱਕ ਬੈਟਰੀ ਦੁਆਰਾ ਸੰਚਾਲਿਤ ਹੈ ਜਿਸ ਨੂੰ ਵਾਇਰਲੈੱਸ ਤਰੀਕੇ ਨਾਲ ਰੀਚਾਰਜ ਕੀਤਾ ਜਾ ਸਕਦਾ ਹੈ।
ਇਹ ਬਾਹਰੀ ਕੰਪਿਊਟਰ ਦੇ ਨਾਲ ਇੱਕ ਇੰਟਰਫੇਸ ਬਣਾਏਗੀ, ਜਿਸ ਨਾਲ ਸਿਗਨਲ ਭੇਜ ਅਤੇ ਹਾਸਿਲ ਕਰਨ ਸਕੇਗੀ।
ਕੀ ਨਿਊਰਾਲਿੰਕ ਦਾ ਉਦੇਸ਼ ਸੁਰੱਖਿਅਤ ਹੈ?
ਇਸ ਤਕਨਾਲੋਜੀ ਬਾਰੇ ਚਿੰਤਾਵਾਂ ਵਿੱਚ ਥੋੜ੍ਹੇ ਚਿਰ ਲਈ ਸਰੀਰਕ ਜੋਖ਼ਮ, ਲੰਬੇ ਸਮੇਂ ਦੇ ਡਾਕਟਰੀ ਪ੍ਰਭਾਵ ਅਤੇ ਨੈਤਿਕ ਮਸਲੇ ਸ਼ਾਮਲ ਹਨ।
ਦਿਮਾਗ਼ ਦੀ ਕੋਈ ਵੀ ਸਰਜਰੀ ਖ਼ਤਰੇ ਨਾਲ ਹੀ ਭਰੀ ਹੋਈ ਹੁੰਦੀ ਹੈ।
ਦਸੰਬਰ 2022 ਦੀ ਇੱਕ ਰਾਇਟਰਜ਼ ਦੀ ਰਿਪੋਰਟ ਨੇ ਸੰਕੇਤ ਦਿੱਤਾ ਕਿ ਨਿਊਰਾਲਿੰਕ ਟ੍ਰਇਲਾਂ ਵਿੱਚ ਸ਼ਾਮਲ ਸੀ ਜਿਸ ਦੇ ਨਤੀਜੇ ਵਜੋਂ ਭੇਡਾਂ, ਬਾਂਦਰਾਂ ਅਤੇ ਸੂਰਾਂ ਸਮੇਤ ਲਗਭਗ 1,500 ਜਾਨਵਰਾਂ ਦੀ ਮੌਤ ਹੋ ਗਈ ਸੀ।
ਜੁਲਾਈ 2023 ਵਿੱਚ, ਜਾਨਵਰਾਂ ਦੀ ਭਲਾਈ ਦੇ ਮੁੱਦਿਆਂ ਦੀ ਜਾਂਚ ਕਰਨ ਵਾਲੇ ਯੂਐੱਸ ਡਿਪਾਰਟਮੈਂਟ ਆਫ਼ ਐਗਰੀਕਲਚਰ ਯਾਨਿ ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਕਿਹਾ ਕਿ ਉਸਨੂੰ ਮਸਕ ਦੀ ਕੰਪਨੀ ਵਿੱਚ ਪਸ਼ੂ ਖੋਜ ਕਾਨੂੰਨਾਂ ਦੀ ਕੋਈ ਉਲੰਘਣਾ ਨਹੀਂ ਮਿਲੀ ਹੈ, ਹਾਲਾਂਕਿ ਇਸ ਸਬੰਧੀ ਇੱਕ ਸੁਤੰਤਰ ਜਾਂਚ ਜਾਰੀ ਹੈ।
ਹਾਲਾਂਕਿ, ਤੱਥ ਇਹ ਹੈ ਕਿ ਐੱਫਡੀਏ ਨੇ ਮਨੁੱਖੀ ਟ੍ਰਾਇਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਇਸ ਦਾ ਮਤਲਬ ਹੈ ਕਿ ਮਸਕ ਦੀ ਕੰਪਨੀ ਨੇ ਆਪਣੀਆਂ ਕੁਝ ਰੁਕਾਵਟਾਂ ''''ਤੇ ਕਾਬੂ ਪਾ ਲਿਆ ਹੈ।
ਸ਼ਾਇਦ ਸਭ ਤੋਂ ਗੰਭੀਰ ਚਿੰਤਾ ਦਿਮਾਗ਼ ''''ਤੇ ਇਸ ਤਰ੍ਹਾਂ ਦੇ ਉਪਕਰਨ ਦੇ ਕੰਮ ਕਰਨ ਦੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਲੈ ਕੇ ਹੈ ਕਿਉਂਕਿ ਦਿਮਾਗ਼ ਇੱਕ ਗੁੰਝਲਦਾਰ ਅੰਗ ਹੈ ਜਿਸ ਬਾਰੇ ਅਜੇ ਵੀ ਬਹੁਤ ਕੁਝ ਨਹੀਂ ਪਤਾ ਹੈ।
ਇਹ ਇੱਕ ਨਵੀਨਤਮ ਉਦਯੋਗ ਹੈ ਅਤੇ ਇਸ ਲਈ ਇਸ ਦੇ ਸੰਭਾਵੀ ਨੁਕਸਾਨਾਂ ਬਾਰੇ ਲੋੜੀਂਦਾ ਡੇਟਾ ਨਹੀਂ ਹੈ। ਇਹ ਮਨੁੱਖੀ ਪ੍ਰਯੋਗਾਂ ਨਾਲ ਬਦਲ ਜਾਵੇਗਾ ਅਤੇ ਸਮਾਨ ਉਤਪਾਦਾਂ ਦੇ ਵਿਕਾਸ ਲਈ ਮਹੱਤਵਪੂਰਨ ਹੋਵੇਗਾ।
ਨੈਤਿਕ ਸਵਾਲ ਵਧੇਰੇ ਵਿਅਕਤੀਗਤ ਹਨ। ਇਹਨਾਂ ਤਕਨੀਕਾਂ ਵਿੱਚ ਡੇਟਾ ਸੁਰੱਖਿਆ ਸੰਬੰਧੀ ਚਿੰਤਾਵਾਂ, ਸੰਭਾਵੀ ਵਰਤੋਂ ਅਤੇ ਮਨੁੱਖੀ ਬੋਧਾਤਮਕ ਯੋਗਤਾਵਾਂ ਨੂੰ ਵਧਾਉਣ ਦੀ ਸੰਭਾਵਨਾ ਸ਼ਾਮਲ ਹੈ।
ਹੋਰ ਪ੍ਰੋਜੈਕਟ
ਹਾਲਾਂਕਿ ਮਸਕ ਨੇ ਆਪਣੀ ਐਲਾਨ ਨਾਲ ਇਸ ਤਕਨਾਲੋਜੀ ਨੂੰ ਬਹਿਸ ਦੇ ਕੇਂਦਰ ਵਿੱਚ ਵਾਪਸ ਸੁੱਟ ਦਿੱਤਾ, ਪਰ ਸੱਚਾਈ ਇਹ ਹੈ ਕਿ ਉਸ ਦੇ ਕੁਝ ਵਿਰੋਧੀ ਦੋ ਦਹਾਕਿਆਂ ਤੋਂ ਇਸ ’ਤੇ ਕੰਮ ਕਰ ਰਹੇ ਹਨ।
ਯੂਟਾ ਰਾਜ ਵਿੱਚ ਸਥਿਤ ਅਮਰੀਕੀ ਕੰਪਨੀ ਬਲੈਕਰੌਕ ਨਿਊਰੋਟੈੱਕ ਨੇ 2004 ਵਿੱਚ ਆਪਣੇ ਕਈ ਦਿਮਾਗ਼ੀ-ਕੰਪਿਊਟਰ ਇੰਟਰਫੇਸਾਂ ਵਿੱਚੋਂ ਪਹਿਲਾ ਇੰਟਰਫੇਸ ਲਾਗੂ ਕੀਤਾ।
ਨਿਊਰਾਲਿੰਕ ਦੇ ਸਹਿ-ਸੰਸਥਾਪਕਾਂ ਵਿੱਚੋਂ ਇੱਕ ਵੱਲੋਂ ਬਣਾਈ ਗਈ ਪ੍ਰਿਸਿਸ਼ਨ ਨਿਊਰੋਸਾਇੰਸ ਦਾ ਉਦੇਸ਼ ਅਧਰੰਗ ਵਾਲੇ ਲੋਕਾਂ ਦੀ ਮਦਦ ਕਰਨਾ ਵੀ ਹੈ।
ਉਸਦਾ ਇਮਪਲਾਂਟ ਟੇਪ ਦੇ ਇੱਕ ਬਹੁਤ ਹੀ ਪਤਲੇ ਟੁਕੜੇ ਵਾਂਗ ਨਜ਼ਰ ਆਉਂਦਾ ਹੈ ਜੋ ਦਿਮਾਗ਼ ਦੀ ਸਤ੍ਹਾ ''''ਤੇ ਰੱਖਿਆ ਜਾਂਦਾ ਹੈ ਅਤੇ ਇਸ ਨੂੰ "ਕ੍ਰੈਨੀਅਲ ਮਾਈਕ੍ਰੋਸਲਿਟ" ਦੁਆਰਾ ਲਗਾਇਆ ਜਾ ਸਕਦਾ ਹੈ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਬਹੁਤ ਸਰਲ ਪ੍ਰਕਿਰਿਆ ਹੈ।
ਹੋਰ ਮੌਜੂਦਾ ਡਿਵਾਈਸਾਂ ਨੇ ਵੀ ਨਤੀਜੇ ਦਿੱਤੇ ਹਨ।
ਅਮਰੀਕਾ ਵਿੱਚ ਹਾਲ ਦੇ ਦੋ ਵੱਖ-ਵੱਖ ਵਿਗਿਆਨਕ ਅਧਿਐਨਾਂ ਵਿੱਚ ਇਮਪਲਾਂਟਸ ਦੀ ਵਰਤੋਂ ਕੀਤੀ ਗਈ।
ਉਸ ਵੇਲੇ ਜਦੋਂ ਕੋਈ ਵਿਅਕਤੀ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦਿਮਾਗ਼ ਦੀ ਗਤੀਵਿਧੀ ''''ਤੇ ਨਜ਼ਰ ਰੱਖਣ ਲਈ ਇੰਪਲਾਂਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਫਿਰ ਸੰਚਾਰ ਵਿੱਚ ਮਦਦ ਕਰਨ ਲਈ ਡੀਕੋਡ ਕੀਤਾ ਜਾ ਸਕਦਾ ਸੀ।
ਇਸ ਖੇਤਰ ਵਿੱਚ ਬਰਾਬਰੀ ਦਾ ਵਿਕਾਸ ਕਰਨ ਵਾਲੀਆਂ ਕੰਪਨੀਆਂ ਵਿੱਚ ਸਵਿਟਜ਼ਰਲੈਂਡ ਵਿੱਚ ਈਕੋਲ ਪੋਲੀਟੈਕਨੀਕ ਫੈਡਰਲ ਦਿ ਲੌਜ਼ਾਨ (EPFL) ਸ਼ਾਮਿਲ ਹੈ ਜਿਸ ਨੇ ਇੱਕ ਅਧਰੰਗੀ ਵਿਅਕਤੀ ਲਈ ਸਿਰਫ਼ ਸੋਚ ਕੇ ਤੁਰਨਾ ਸੰਭਵ ਬਣਾਇਆ ਹੈ।
ਇਹ ਉਸ ਦੇ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਵਿੱਚ ਇਲੈਕਟ੍ਰਾਨਿਕ ਇੰਪਲਾਂਟ ਲਗਾ ਕੇ ਹਾਸਿਲ ਕੀਤਾ ਗਿਆ ਸੀ ਜੋ ਵਾਇਰਲੈਸ ਤਰੀਕੇ ਨਾਲ ਉਸਦੇ ਪੈਰਾਂ ਅਤੇ ਲੱਤਾਂ ਤੱਕ ਵਿਚਾਰਾਂ ਦਾ ਸੰਚਾਰ ਕਰਦੇ ਹਨ।
ਸਫ਼ਲਤਾ ਦੇ ਵੇਰਵੇ ਮਈ 2023 ਵਿੱਚ ਸਹਿਕਰਮੀ-ਸਮੀਖਿਆ ਮੈਗ਼ਜ਼ੀਨ ਨੇਚਰ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)