''''ਅਸੀਂ ਇੱਥੇ ਵੀ ਤਾਂ ਮਰ ਸਕਦੇ ਹਾਂ'''', ਦੋ ਬੱਚੀਆਂ ਦੇ ਪਿਓ ਸਣੇ ਇਹ ਲੋਕ ਜਾਨ ਖ਼ਤਰੇ ਵਿੱਚ ਪਾ ਕੇ ਇਜ਼ਰਾਈਲ ਕਿਉਂ ਜਾਣਾ ਚਾਹੁੰਦੇ ਹਨ
Monday, Jan 29, 2024 - 07:50 PM (IST)
ਬੀਤੇ ਹਫ਼ਤੇ ਦੀ ਇੱਕ ਸਵੇਰ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਹਰਿਆਣਾ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਦੇ ਸਾਹਮਣੇ ਇਕੱਠੇ ਹੋਏ।
ਕੜਾਕੇ ਦੀ ਠੰਡ ਵਿੱਚ ਗਰਮ ਕੱਪੜੇ ਅਤੇ ਕੰਬਲ ਵਿੱਚ ਲਿਪਟੇ ਖੜ੍ਹੇ ਇਹ ਨੌਜਵਾਨ ਨੌਕਰੀ ਦੀ ਤਲਾਸ਼ ਵਿੱਚ ਭਾਰਤ ਤੋਂ ਬਾਹਰ ਜਾਣ ਲਈ ਇੱਥੇ ਇਕੱਠੇ ਹੋਏ ਹਨ।
ਇਹ ਆਪਣੀ ਦੁਪਹਿਰ ਦੀ ਰੋਟੀ ਵੀ ਆਪਣੇ ਨਾਲ ਹੀ ਲਿਆਏ ਸਨ ਜਿਹੜੀ ਕਿ ਉਨ੍ਹਾਂ ਨੇ ਆਪਣੇ ਪਿੱਠ ਉੱਤੇ ਪਾਏ ਬੈਗ ਵਿੱਚ ਪਾਈ ਹੋਈ ਸੀ।
ਇਹ ਸਾਰੇ ਨੌਜਵਾਨ ਭਾਰਤ ਤੋਂ ਦੂਰ ਇਜ਼ਰਾਈਲ ਵਿੱਚ ਪਲਾਸਟਰਿੰਗ, ਸਟੀਲ, ਫਿਕਸਿੰਗ ਜਾਂ ਟਾਈਲਾਂ ਲਾਉਣ ਜਿਹੇ ਕੰਸਟ੍ਰਕਸ਼ਨ ਦੇ ਕੰਮ ਦੇ ਲਈ ਪ੍ਰੈਕਟਿਲ ਇਮਤਿਹਾਨ ਦੇਣ ਲਈ ਆਏ ਸਨ।
ਯੂਨੀਵਰਸਿਟੀ ਵਿੱਚ ਆਪਣੀ ਸਿੱਖਿਆ ਪੂਰੀ ਕਰ ਚੁੱਕੇ ਰੰਜੀਤ ਕੁਮਾਰ ਇੱਕ ਅਧਿਆਪਕ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਪੱਕੀ ਨੌਕਰੀ ਨਹੀਂ ਮਿਲ ਸਕੀ।
ਉਨ੍ਹਾਂ ਨੇ ਕਦੇ ਪੇਂਟਰ, ਕਦੇ ਸਟੀਲ ਫਿਕਸਰ, ਕਦੇ ਮਜ਼ਦੂਰ, ਕਦੇ ਗੱਡੀਆਂ ਦੀ ਵਰਕਸ਼ਾਪ ਵਿੱਚ ਬਤੌਰ ਤਕਨੀਕੀ ਮਾਹਰ ਅਤੇ ਕਦੇ ਗ਼ੈਰ ਸਰਕਾਰੀ ਸੰਸਥਾ ਵਿੱਚ ਇੱਕ ਸਰਵੇਅਰ ਵਜੋਂ ਕੰਮ ਕੀਤਾ ਹੈ।
ਉਨ੍ਹਾਂ ਦੇ ਲਈ ਇਹ ਖ਼ਾਸ ਮੌਕਾ ਹੈ ਜਿਸ ਨੂੰ ਉਹ ਹੱਥੋਂ ਜਾਣ ਨਹੀਂ ਦੇ ਸਕਦੇ।
ਦੋ ਦੋ ਡਿਗਰੀਆਂ ਪਰ ਨੌਕਰੀ ਨਹੀਂ
31 ਸਾਲਾਂ ਦੇ ਰੰਜੀਤ ਕੁਮਾਰ ਦੇ ਕੋਲ ਦੋ-ਦੋ ਡਿਗਰੀਆਂ ਹਨ ਅਤੇ ਉਹ ਇੱਕ ‘ਡੀਜ਼ਲ ਮਕੈਨਿਕ’ ਦੇ ਵਜੋਂ ਕੰਮ ਕਰਨ ਦੇ ਲਈ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ‘ਟ੍ਰੇਡ ਟੈਸਟ’ ਪਾਸ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਇਹ ਕੰਮ ਕਰਦਿਆਂ ਰੋਜ਼ ਦੇ 700 ਰੁਪਏ ਦੀ ਵੀ ਕਮਾਈ ਨਹੀਂ ਹੁੰਦੀ ਸੀ।
ਉੱਥੇ ਹੀ ਇਸ ਦੇ ਮੁਕਾਬਲੇ ਇਜ਼ਰਾਈਲ ਵਿੱਚ ਨੌਕਰੀ ਕਰਨ ਉੱਤੇ ਉਨ੍ਹਾਂ ਨੂੰ ਹਰ ਮਹੀਨੇ 1, 37, 000 ਰੁਪਏ 1,648 ਡਾਲਰ ਤਨਖ਼ਾਹ ਦੇ ਨਾਲ- ਨਾਲ ਰਹਿਣ ਲਈ ਥਾਂ ਵੀ ਮਿਲੇਗੀ ਅਤੇ ਡਾਕਟਰੀ ਸੁਵਿਧਾਵਾਂ ਵੀ ਮਿਲਣਗੀਆਂ।
ਰੰਜੀਤ ਕੁਮਾਰ ਦਾ ਪਾਸਪੋਰਟ ਪਿਛਲੇ ਸਾਲ ਹੀ ਬਣਿਆ ਹੈ। ਸੱਤ ਮੈਂਬਰਾਂ ਵਾਲੇ ਆਪਣੇ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਹ ਇਜ਼ਰਾਈਲ ਜਾ ਕੇ ਸਟੀਲ ਫਿਕਸਰ ਦੇ ਤੌਰ ਉੱਤੇ ਨੌਕਰੀ ਕਰਨ ਲਈ ਤਿਆਰ ਹਨ।
ਉਹ ਕਹਿੰਦੇ ਹਨ, “ਇੱਥੇ ਕੋਈ ਸੁਰੱਖਿਅਤ ਨੌਕਰੀ ਨਹੀਂ ਹੈ, ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ, 9 ਸਾਲ ਪਹਿਲਾਂ ਮੈਂ ਗ੍ਰੈਜੂਏਸ਼ਨ ਦੀ ਪੜ੍ਹਾਈ ਖ਼ਤਮ ਕੀਤੀ ਸੀ ਪਰ ਹੁਣ ਤੱਕ ਆਰਥਿਕ ਤੌਰ ਉੱਤੇ ਮੇਰੀ ਸਥਿਤੀ ਠੀਕ ਨਹੀਂ ਹੋਈ ਹੈ।”
ਰੁਜ਼ਗਾਰ ਦੀ ਕਮੀ
ਅਧਿਕਾਰੀਆਂ ਦੇ ਹਵਾਲੇ ਨਾਲ ਮਿਲ ਰਹੀਆਂ ਖ਼ਬਰਾਂ ਦੇ ਮੁਤਾਬਕ, ਇਜ਼ਰਾਈਲ ਚੀਨ ਅਤੇ ਭਾਰਤ ਤੋਂ ਕਰੀਬ 70 ਹਜ਼ਾਰ ਨੌਜਵਾਨਾਂ ਨੂੰ ਇਜ਼ਰਾਈਲ ਵਿੱਚ ਉਸਾਰੀ ਦੇ ਖੇਤਰ ਵਿੱਚ ਨੌਕਰੀ ਦੇਣੀ ਚਾਹੁੰਦਾ ਹੈ।
ਬੀਤੇ ਸਾਲ ਸੱਤ ਅਕਤੂਬਰ ਨੂੰ ਹੋਏ ਹਮਾਸ ਦੇ ਹਮਲੇ ਤੋਂ ਬਾਅਦ ਇਹ ਖੇਤਰ ਬਹੁਤ ਮਾੜੇ ਦੌਰ ਵਿੱਚੋਂ ਲੰਘਿਆ।
ਰਿਪੋਰਟ ਦੇ ਮੁਤਾਬਕ, ਇਜ਼ਰਾਈਲ ਦੀ ਸਰਕਾਰ ਨੇ ਇਜ਼ਰਾਈਲ ਵਿੱਚ ਆ ਕੇ ਕੰਮ ਕਰਨ ਵਾਲੇ ਫ਼ਲਸਤੀਨੀਆਂ ਉੱਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਉੱਥੇ ਕਾਮਿਆਂ ਦੀ ਭਾਰੀ ਕਮੀ ਹੋ ਗਈ ਹੈ। ਹਮਾਸ ਦੇ ਹਮਲੇ ਤੋਂ ਪਹਿਲਾਂ ਤੱਕ ਕਰੀਬ 80,000 ਫ਼ਲਸਤੀਨੀ ਇਸ ਖੇਤਰ ਵਿੱਚ ਕੰਮ ਕਰ ਰਹੇ ਸਨ।
ਕਿਹਾ ਜਾ ਰਿਹਾ ਹੈ ਕਿ ਭਾਰਤ ਤੋਂ ਕਰੀਬ 10000 ਕਾਮਿਆਂ ਨੂੰ ਨੌਕਰੀ ਉੱਤੇ ਰੱਖਿਆ ਜਾਣਾ ਹੈ।
ਇਸ ਲਈ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਨੌਵਾਨਾਂ ਦੀ ਦਰਖ਼ਾਸਤ ਲਈ ਜਾ ਰਹੀ ਹੈ।
ਹਰਿਆਣਾ ਦੇ ਰੋਹਤਕ ਸ਼ਹਿਰ ਵਿਚਲੀ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਵਿੱਚ ਇਸ ਦੇ ਇਮਤਿਹਾਨ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਪੂਰੇ ਦੇਸ਼ ਤੋਂ ਕਈ ਹਜ਼ਾਰ ਨੌਜਵਾਨ ਸ਼ਾਮਲ ਹੋਏ।
(ਦਿੱਲੀ ਵਿਚਲੀ ਇਜ਼ਰਾਈਲੀ ਅੰਬੈੱਸੀ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ।)
ਇਸ ਦੌੜ ਵਿੱਚ ਰੰਜੀਤ ਕੁਮਾਰ ਇਕੱਲੇ ਨਹੀਂ ਹਨ, ਉਨ੍ਹਾਂ ਦੇ ਨਾਲ ਕਤਾਰ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਵਾਲੇ ਹਜ਼ਾਰਾਂ ਨੌਜਵਾਨ ਭਾਰਤ ਦੀ ਵੱਡੀ ਅਤੇ ਗੈਰ-ਰਸਮੀ ਅਰਥਵਿਵਸਥਾ ਦਾ ਹਿੱਸਾ ਹਨ।
ਜਿੱਥੇ ਉਨ੍ਹਾਂ ਨੂੰ ਬਿਨਾ ਕਿਸੇ ਇਕਰਾਰਨਾਮੇ ਅਤੇ ਸੁਵਿਧਾਵਾਂ ਦੇ ਕੰਮ ਕਰਨਾ ਪੈਂਦਾ ਹੈ।
ਰੰਜੀਤ ਦੇ ਵਾਂਗ ਹੀ ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਦੇ ਕੋਲ ਕਾਲਜ ਦੀ ਡਿਗਰੀ ਹੈ ਉਹ ਆਪਣੇ ਲਈ ਇੱਕ ਸਥਾਈ ਨੌਕਰੀ ਦਾ ਇੰਤਜ਼ਾਰ ਕਰ ਰਹੇ ਹਨ।
ਇਨ੍ਹਾਂ ਵਿੱਚੋਂ ਬਹੁਤੇ ਨੌਜਵਾਨ ਨਿਰਮਾਣ ਜਿਹੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਜਿੱਥੇ ਉਨ੍ਹਾਂ ਨੂੰ 15-20 ਦਿਨਾਂ ਦੇ ਕੰਮ ਦੇ ਬਦਲੇ 700 ਰੁਪਏ ਮਿਲਦੇ ਹਨ, ਹਰੇਕ ਨੌਜਵਾਨ ਆਪਣੇ ਨਾਲ ਆਪਣਾ ਰੈਜ਼ਿਊਮੇ ਲੈ ਕੇ ਆਏ ਹਨ।
ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਦੱਸਿਆ ਕਿ “ਮੈਂ ਆਪਣੀ ਟੀਮ ਦੇ ਨਾਲ ਤਾਲਮੇਲ ਨਾਲ ਕੰਮ ਕਰਦਾ ਹਾਂ।”
ਨੋਟਬੰਦੀ ਅਤੇ ਮਹਾਮਾਰੀ ਦੀ ਦੋਹਰੀ ਮਾਰ
ਇਨ੍ਹਾਂ ਵਿੱਚੋਂ ਕਈ ਨੌਜਵਾਨ ਆਪਣੀ ਕਮਾਈ ਵਧਾਉਣ ਦੇ ਲਈ ਇੱਕ ਸਮੇਂ ਉੱਤੇ ਦੋ ਜਾਂ ਦੋ ਤੋਂ ਵੱਧ ਨੌਕਰੀਆਂ ਕਰ ਰਹੇ ਹਨ।
ਕਈ ਆਪਣੀਆਂ ਆਰਥਿਕ ਪ੍ਰੇਸ਼ਾਨੀਆਂ ਦੇ ਲਈ ਸਾਲ 2016 ਵਿੱਚ ਮੋਦੀ ਸਰਕਾਰ ਵੱਲੋਂ ਲਾਈ ਗਈ ਨੋਟਬੰਦੀ ਨੂੰ ਅਤੇ ਫਿਰ 2020 ਵਿੱਚ ਕੋਰੋਨਾ ਮਹਾਮਾਰੀ ਨੂੰ ਰੋਕਣ ਦੇ ਲਈ ਲਾਏ ਗਏ ਲੌਕਡਾਊਨ ਨੂੰ ਜ਼ਿੰਮੇਵਾਰ ਮੰਨਦੇ ਹਨ।
ਕਈ ਨੌਜਵਾਨ ਸਰਕਾਰ ਇਮਤਿਹਾਨਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੀ ਵੀ ਸ਼ਿਕਾਇਤ ਕਰਦੇ ਹਨ, ਕਈ ਕਹਿੰਦੇ ਹਨ ਕਿ ਉਨ੍ਹਾਂ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂ ਕੈਨੇਡਾ ਜਾਣ ਦੇ ਲਈ ਏਜੰਟਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ। ਪਰ ਉਹ ਇਸ ਲਈ ਪੈਸੇ ਨਹੀਂ ਜੋੜ ਸਕੇ।
ਉਹ ਕਹਿੰਦੇ ਹਨ ਕਿ ਇਨ੍ਹਾਂ ਸਾਰੀਆਂ ਥਾਵਾਂ ਉੱਤੇ ਉਹ ਵਿਦੇਸ਼ ਜਾ ਕੇ ਕੋਈ ਸੁਰੱਖਿਅਤ ਅਤੇ ਵੱਧ ਕਮਾਈ ਵਾਲੀ ਨੌਕਰੀ ਕਰਨੀ ਚਾਹੁੰਦੇ ਹਨ ਅਤੇ ਇਸ ਲਈ ਉਹ “ਵਾਰ ਜ਼ੋਨ ਵਿੱਚ ਵੀ ਕੰਮ ਕਰਨ ਲਈ ਤਿਆਰ ਹਨ।”
ਸੰਜੇ ਵਰਮਾ ਨੇ ਸਾਲ 2014 ਵਿੱਚ ਗ੍ਰੇਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਤਕਨੀਕੀ ਪੜ੍ਹਾਈ ਵਿੱਚ ਡਿਪਲੋਮਾ ਕੀਤਾ। ਬੀਤੇ ਛੇ ਸਾਲਾਂ ਵਿੱਚ ਉਹ ਪੁਲਿਸ, ਨੀਮ ਫੌਜੀ ਬਲਾਂ ਅਤੇ ਰੇਲਵੇ ਵਿੱਚ ਸਰਕਾਰੀ ਨੌਕਰੀ ਦੇ ਲਈ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਦਰਜਨਾਂ ਇਮਤਿਹਾਨ ਦੇ ਚੁੱਕੇ ਹਨ।
ਉਹ ਕਹਿੰਦੇ ਹਨ, “ਨੌਕਰੀਆਂ ਘੱਟ ਹਨ ਅਤੇ ਮੰਗ ਉਸ ਤੋਂ 20 ਗੁਣਾ ਵੱਧ।”
ਉਹ ਕਹਿੰਦੇ ਹਨ ਕਿ ਸਾਲ 2017 ਵਿੱਚ ਇੱਕ ਏਜੰਟ ਨੇ ਉਨ੍ਹਾਂ ਨੂੰ ਇਟਲੀ ਵਿੱਚ ਖੇਤਾਂ ਵਿੱਚ ਕੰਮ ਕਰਨ ਲਈ 600 ਯੂਰੌ ਹਰੇਕ ਮਹੀਨੇ ਦੀ ਤਨਖਾਹ ਵਾਲੀ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਲਈ ਉਹ 1,49,000 ਰੁਪਏ ਨਹੀਂ ਜੋੜ ਸਕੇ।
ਨੋਟਬੰਦੀ ਅਤੇ ਕੋਰੋਨਾ ਲੌਕਡਾਊਨ ਦੇ ਵੱਲ ਇਸ਼ਾਰਾ ਕਰਦੇ ਹੋਏ ਪ੍ਰਭਾਤ ਸਿੰਘ ਚੌਹਾਨ ਕਹਿੰਦੇ ਹਨ ਕਿ ਅਰਥਵਿਵਸਥਾ ਨੂੰ ਇੱਕ ਤੋਂ ਬਾਅਦ ਇੱਕ ਦੋ ਝਟਕੇ ਲੱਗੇ ਅਤੇ ਉਨ੍ਹਾਂ ਦੀ ਮਾਲੀ ਹਾਲਤ ਅਸਥਿਰ ਹੋ ਗਈ ਸੀ।
35 ਸਾਲ ਦੇ ਪ੍ਰਭਾਤ ਰਾਜਸਥਾਨ ਤੋਂ ਹਨ ਅਤੇ ਐਂਬੂਲੈਂਸ ਚਲਾਉਣ ਵਾਲੇ ਡਰਾਈਵਰ ਦੇ ਰੂਪ ਵਿੱਚ ਕੰਮ ਕਰਦੇ ਹਨ। ਰੋਜ਼ਾਨਾ 12 ਘੰਟੇ ਕੰਮ ਕਰਨ ਦੇ ਲਈ 8,000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਉਸਾਰੀ ਦੇ ਕੰਮ ਨਾਲ ਜੁੜੇ ਠੇਕੇ ਲੈਣੇ ਸ਼ੁਰੂ ਕੀਤੇ ਅਤੇ ਕਿਰਾਏ ਉੱਤੇ ਚਲਾਉਣ ਲਈ 6 ਕਾਰਾਂ ਖਰੀਦੀਆਂ।
ਕਈ ਹੋਰ ਨੌਜਵਾਨਾਂ ਦੇ ਵਾਂਗ ਪ੍ਰਭਾਤ ਸਿੰਘ ਨੇ ਵੀ ਹਾਈ ਸਕੂਲ ਖ਼ਤਮ ਕਰਨ ਤੋਂ ਬਾਅਦ ਤੋਂ ਹੀ ਕਮਾਈ ਦੇ ਜ਼ਰੀਏ ਤਲਾਸ਼ਣੇ ਸ਼ੁਰੁ ਕਰ ਦਿੱਤੇ ਉਨ੍ਹਾਂ ਨੇ ਸਕੂਲ ਵਿੱਚ ਅਖ਼ਬਾਰ ਵੇਚੇ ਅਤੇ ਮਹੀਨੇ ਵਿੱਚ 300 ਰਪਏ ਤੱਕ ਦੀ ਕਮਾਈ ਕੀਤੀ।
ਆਪਣੀ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਕੱਪੜਿਆਂ ਦੀ ਇੱਕ ਦੁਕਾਨ ਉੱਤੇ ਕੰਮ ਕੀਤਾ। ਜਦੋਂ ਉਨ੍ਹਾਂ ਨੂੰ ਕੋਈ ਪੱਕੀ ਨੌਕਰੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਮੋਬਾਇਲ ਰਿਪੇਅਰਿੰਗ ਦੀ ਪੜ੍ਹਾਈ ਕੀਤੀ.. ਉਹ ਕਹਿੰਦੇ ਹਨ, “ ਇਸ ਨਾਲ ਕੁਝ ਜ਼ਿਆਦਾ ਫਾਇਦਾ ਨਹੀਂ ਹੋਇਆ।”
ਕਰੀਬ ਪੰਜ ਤੋਂ ਸੱਤ ਸਾਲ ਤੱਕ ਉਨ੍ਹਾਂ ਦੇ ਨਸੀਬ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੇ ਚੰਗੀ ਕਮਾਈ ਕੀਤੀ, ਇੱਕ ਪਾਸੇ ਉਹ ਆਪ ਐਂਬੂਲੈਂਸ ਚਲਾਉਂਦੇ ਹਨ ਅਤੇ ਪਿੰਡ ਵਿੱਚ ਉਸਾਰੀ ਦਾ ਕੰਮ ਠੇਕੇ ਉੱਤੇ ਲੈਂਦੇ ਸਨ ਤਾਂ ਦੂਜੇ ਪਾਸੇ ਉਨ੍ਹਾਂ ਦੀਆਂ ਟੈਕਸੀਆਂ ਕਿਰਾਏ ਉੱਤੇ ਚਲ ਰਹੀਆਂ ਸਨ।
ਪਰ 2016 ਤੋਂ ਪਹਿਲਾਂ ਇਹ ਸਿਲਸਿਲਾ ਖ਼ਤਮ ਹੋ ਗਿਆ। ਉਹ ਦੱਸਦੇ ਹਨ, “2020 ਦੇ ਲੌਕਡਾਉਨ ਨੇ ਮੈਨੂੰ ਤਬਾਹ ਕਰ ਦਿੱਤਾ, ਮੈਨੂੰ ਆਪਣੀਆਂ ਕਾਰਾਂ ਵੇਚਣੀਆਂ ਪਈਆਂ ਕਿਉਂਕਿ ਮੈਂ ਉਨ੍ਹਾਂ ਦੀਆਂ ਕਿਸ਼ਤਾਂ ਨਹੀਂ ਭਰ ਸਕਿਆ। ਹੁਣ ਮੈਂ ਇੱਕ ਵਾਰੀ ਫੇਰ ਐਂਬੂਲ਼ੈਂਸ ਚਲਾ ਰਿਹਾ ਹਾਂ ਅਤੇ ਪਿੰਡ ਵਿੱਚ ਠੇਕੇ ਉੱਤੇ ਕੰਮ ਲੈ ਰਿਹਾ ਹਾਂ।”
''''ਜੰਗ ਤੋਂ ਡਰ ਨਹੀਂ ਲੱਗਦਾ''''
ਹਰਿਆਣਾ ਦੇ ਰਹਿਣ ਵਾਲੇ 40 ਸਾਲਾਂ ਦੇ ਰਾਮ ਅਵਤਾਰ ਟਾਈਲਾਂ ਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ 20 ਸਾਲਾਂ ਦਾ ਤਜਰਬਾ ਹੈ।
ਉਹ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਚਲਦਿਆਂ ਕਮਾਈ ਵਿੱਚ ਉਸ ਤਰੀਕੇ ਦਾ ਵਾਧਾ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਲਈ ਬੱਚਿਆਂ ਦੀ ਪੜ੍ਹਾਈ ਪੂਰੀ ਕਰਵਾ ਸਕਣਾ ਵੱਡੀ ਚੁਣੌਤੀ ਬਣ ਗਿਆ ਹੈ। ਉਨ੍ਹਾਂ ਦੀ ਧੀ ਸਾਇੰਸ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਨ੍ਹਾਂ ਦਾ ਪੁੱਤਰ ਚਾਰਟਿਡ ਅਕਾਊਂਟੈਂਟ ਬਣਨਾ ਚਾਹੁੰਦਾ ਹੈ।
ਉਨ੍ਹਾਂ ਨੇ ਦੁਬਈ, ਇਟਲੀ, ਕੈਨੇਡਾ ਜਿਹੇ ਮੁਲਕਾਂ ਵਿੱਚ ਕੰਮ ਕਰਨ ਦੇ ਮੌਕੇ ਭਾਲੇ ਪਰ ਇਸ ਲਈ ਏਜੰਟ ਭਾਰੀ ਫੀਸ ਮੰਗਦੇ ਹਨ ਜੋ ਦੇਣਾ ਉਨ੍ਹਾਂ ਦੇ ਲਈ ਅਸੰਭਵ ਹੈ।
ਉਹ ਕਹਿੰਦੇ ਹਨ ਕਿ ਖਾਣਾ ਅਤੇ ਰੋਜ਼ਾਨਾਂ ਦੀਆਂ ਲੋੜਾਂ ਦੇ ਨਾਲ-ਨਾਲ ਘਰ ਦਾ ਕਿਰਾਇਆ ਅਤੇ ਕੋਚਿੰਗ ਦਾ ਖਰਚਾ ਇਕੱਠਾ ਕਰਨਾ ਉਨ੍ਹਾਂ ਦੇ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਹ ਕਹਿੰਦੇ ਹਨ, “ਅਸੀਂ ਜਾਣਦੇ ਹਾਂ ਕਿ ਇਜ਼ਰਾਈਲ ਵਿੱਚ ਜੰਗ ਚੱਲ ਰਹੀ ਹੈ, ਮੈਂ ਮੌਤ ਤੋਂ ਨਹੀਂ ਡਰਦਾ, ਅਸੀਂ ਇੱਥੇ ਵੀ ਮਰ ਸਕਦੇ ਹਾਂ।"
ਇਸ ਸਭ ਦੇ ਵਿਚਾਲੇ ਹਰਸ਼ ਜਾਟ ਜਿਹੇ ਉਮੀਦਾਂ ਨਾਲ ਭਰੇ ਕੁਝ ਨੌਜਵਾਨ ਵੀ ਹਨ।
28 ਸਾਲਾਂ ਦੇ ਹਰਸ਼ ਨੇ 2018 ਵਿੱਚ ਹਿਊਮੈਨੀਟੀਜ਼ ਦੀ ਡਿਗਰੀ ਹਾਸਲ ਕੀਤੀ ਸੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਇੱਕ ਮਕੈਨਿਕ ਦੇ ਤੌਰ ਉੱਤੇ ਕਾਰ ਫੈਕਟਰੀ ਵਿੱਚ ਕੰਮ ਕੀਤਾ, ਜਿਸ ਤੋਂ ਬਾਅਦ ਤੱਕ ਉਹ ਪੁਲਿਸ ਦੀ ਗੱਡੀ ਵਿੱਚ ਡਰਾਈਵਰ ਦੇ ਤੌਰ ਉੱਤੇ ਕੰਮ ਕਰਦੇ ਰਹੇ।
ਉਹ ਕਹਿੰਦੇ ਹਨ, “ਨਸ਼ੇ ਵਿੱਚ ਡੁੱਬੇ ਲੋਕਾਂ ਵੱਲੋਂ ਐਮਰਜੈਂਸੀ ਫੋਨ ਲਾਈਨ ਦੀ ਵਰਤੋਂ ਕਰਕੇ ਉਹ ਥੱਕ ਗਏ ਹਨ ਅਤੇ ਉਨ੍ਹਾਂ ਨੇ ਇਹ ਨੌਕਰੀ ਛੱਡ ਦਿੱਤੀ।”
ਇਸ ਤੋਂ ਬਾਅਦ ਹਰਸ਼ ਨੇ ਗੁਰੂਗ੍ਰਾਮ ਵਿੱਚ ਇੱਕ ਪੱਬ ਵਿੱਚ ਇੱਕ ਬਾਊਂਸਰ ਵਜੋਂ ਵੀ ਕੰਮ ਕੀਤਾ ਜਿੱਥੇ ਉਨ੍ਹਾਂ ਨੂੰ ਹਰ ਮਹੀਨੇ 40,000 ਰੁਪਏ ਮਿਲਦੇ ਸਨ, “ਇਸ ਤਰੀਕੇ ਦੇ ਕੰਮ ਵਿੱਚ ਉਹ ਦੋ ਸਾਲ ਬਾਅਦ ਤੁਹਾਨੂੰ ਕੱਢ ਦਿੰਦੇ ਹਨ ਅਤੇ ਇਹ ਨੌਕਰੀਆਂ ਸੁਰੱਖਿਅਤ ਨਹੀਂ ਹਨ।”
ਹੁਣ ਹਰਸ਼ ਜਾਟ ਬੇਰੁਜ਼ਗਾਰ ਹਨ ਆਪਣੇ ਪਰਿਵਾਰ ਦੀ 8 ਏਕੜ ਦੀ ਜ਼ਮੀਨ ਉੱਤੇ ਖੇਤੀ ਦਾ ਕੰਮ ਕਰਦੇ ਹਨ। “ਅੱਜ ਦੇ ਸਮੇਂ ਵਿੱਚ ਖੇਤੀ ਦਾ ਕੰਮ ਕੋਈ ਨਹੀਂ ਕਰਨਾ ਚਾਹੁੰਦਾ”
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਲਰਕ ਅਤੇ ਪੁਲਿਸ ਮੁਲਾਜ਼ਮ ਜਿਹੇ ਸਰਕਾਰੀ ਨੌਕਰੀਆਂ ਦੇ ਲਈ ਅਰਜੀ ਕੀਤੀ ਪਰ ਉਨ੍ਹਾਂ ਨੂੰ ਇਸ ਵਿੱਚ ਸਫ਼ਲਤਾ ਨਹੀਂ ਮਿਲੀ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਨੌਜਵਾਨਾਂ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਅਤੇ ਕੈਨੇਡਾ ਜਾਣ ਦੇ ਲਈ ਏਜੰਟਾਂ ਨੂੰ 60 ਲੱਖ ਰੁਪਏ ਤੱਕ ਦਿੱਤੇ ਹਨ। ਇਹ ਲੋਕ ਹੁਣ ਵਿਦੇਸ਼ ਤੋਂ ਭਾਰਤ ਵਿੱਚ ਆਪਣੇ ਘਰ ਪੈਸੇ ਭੇਜ ਰਹੇ ਹਨ ਅਤੇ ਮਹਿੰਗੀਆਂ ਗੱਡੀਆਂ ਖਰੀਦਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ।
ਹਰਸ਼ ਕਹਿੰਦੇ ਹਨ, “ਮੈਂ ਵਿਦੇਸ਼ ਜਾਣਾ ਚਾਹੁੰਦਾ ਹਾਂ, ਅਤੇ ਚੰਗੀ ਕਮਾਈ ਵਾਲੀ ਨੌਕਰੀ ਕਰਨੀ ਚਾਹੁੰਦਾ ਹਾਂ, ਮੈਂ ਨਹੀਂ ਚਾਹੁੰਦਾ ਕਿ ਕਲ ਨੂੰ ਮੇਰੇ ਬੱਚੇ ਮੈਨੂੰ ਇਹ ਸਵਾਲ ਕਰਨ ਕਿ ਸਾਡੇ ਗੁਆਂਢੀਆਂ ਦੇ ਕੋਲ ਜਦੋਂ ਚੰਗੀਆਂ ਗੱਡੀਆਂ ਅਤੇ ਐਸਯੂਵੀ ਹਨ ਤਾਂ ਸਾਡੇ ਕੋਲ ਕਿਉਂ ਨਹੀਂ?”
ਉਹ ਕਹਿੰਦੇ ਹਨ, “ਮੈਂ ਜੰਗ ਤੋਂ ਨਹੀਂ ਡਰਦਾ।”
ਭਾਰਤ ਵਿੱਚ ਰੁਜ਼ਗਾਰ ਦੀ ਤਸਵੀਰ
ਭਾਰਤ ਵਿੱਚ ਰੁਜ਼ਗਾਰ ਦੇ ਮੌਕੇ ਨੂੰ ਲੈ ਕੇ ਤਸਵੀਰ ਮਿਲਦੀ ਜੁਲਦੀ ਦਿਖਦੀ ਹੈ।
ਪੀਰੀਓਡਿਕ ਲੇਬਰ ਫੋਰਸ ਸਰਵੇ (ਪੀਐਲਐਫ਼ਐਸ) ਵਿੱਚ ਬੇਰੁਜ਼ਗਾਰੀ ਨੂੰ ਲੈ ਕੇ ਜੋ ਅੰਕੜੇ ਦਿੱਤੇ ਗਏ ਹਨ ਉਹ ਬੇਰੁਜ਼ਗਾਰੀ ਵਿੱਚ ਕਮੀ ਦਿਖਾਉਂਦੇ ਹਨ। ਜਿੱਥੇ ਸਾਲ 2017-18 ਵਿੱਚ ਬੇਰੁਜ਼ਗਾਰੀ ਦਰ 6 ਫ਼ੀਸਦੀ ਸੀ, ਉੱਥੇ ਹੀ 2021-22 ਵਿੱਚ 4 ਫ਼ੀਸਦੀ ਸੀ।
ਡਿਵੈਲਪਮੈਂਟ ਇਕੋਨੋਮਿਕਸ ਅਤੇ ਬਾਥ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਪ੍ਰੋਫ਼ੈਸਰ ਸੰਤੋਸ਼ ਮਹਿਰੋਤਰਾ ਕਹਿੰਦੇ ਹਨ ਕਿ ਬਿਨਾਂ ਤਨਖਾਹ ਦੇ ਕੀਤੇ ਜਾਣ ਵਾਲੇ ਕੰਮ ਨੂੰ ਵੀ ਸਰਕਾਰ ਡੇਟਾ ਵਿੱਚ ਸ਼ਾਮਲ ਕਰਨ ਕਰਕੇ ਅਜਿਹਾ ਦਿਖਦਾ ਹੈ।
ਉਹ ਕਹਿੰਦੇ ਹਨ, “ਅਜਿਹਾ ਨਹੀਂ ਹੈ ਕਿ ਨੌਕਰੀਆਂ ਨਹੀਂ ਆ ਰਹੀਆਂ, ਮਾਮਲਾ ਇਹ ਹੈ ਕਿ ਇੱਕ ਪਾਸੇ ਰਸਮੀ ਖੇਤਰ (ਫੌਰਮਲ ਸੈਕਟਰ) ਵਿੱਚ ਨੌਕਰੀਆਂ ਵੱਧ ਨਹੀਂ ਰਹੀਆਂ ਤਾਂ ਦੂਜੇ ਪਾਸੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।“
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ ਸਟੇਟ ਆਫ਼ ਵਰਕਿੰਗ ਇੰਡੀਆ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਬੇਰੁਜ਼ਗਾਰੀ ਘੱਟ ਤਾਂ ਹੋ ਰਹੀ ਹੈ ਪਰ ਇਹ ਹਾਲੇ ਵੀ ਕਾਫ਼ੀ ਜ਼ਿਆਦਾ ਹੈ।
ਇਸ ਰਿਪੋਰਟ ਦੇ ਮੁਤਾਬਕ 1980 ਦੇ ਦਹਾਕੇ ਵਿੱਚ ਆਈ ਖੜ੍ਹੋਤ ਤੋਂ ਬਾਅਦ 2004 ਵਿੱਚ ਅਰਥਵਿਵਸਥਾ ਵਿੱਚ ਪੱਕੀ ਤਨਖ਼ਾਹ ਲੈਣ ਵਾਲੇ ਕਾਮਿਆਂ ਦੀ ਹਿੱਸੇਦਾਰੀ ਵਧਣ ਲੱਗੀ।
2004 ਵਿੱਚ ਇਹ ਮਰਦਾਂ ਦੇ ਲਈ 18 ਤੋਂ 25 ਫ਼ੀਸਦ ਤੱਕ ਹੋਈ।
ਫਿਰ 2019 ਤੋਂ ਬਾਅਦ “ਵਿਕਾਸ ਮੰਦੀ ਅਤੇ ਮਹਾਮਾਰੀ” ਦੇ ਕਾਰਨ ਪੱਕੀ ਤਨਖ਼ਾਹ ਵਾਲੀਆਂ ਨੌਕਰੀਆਂ ਵਿੱਚ ਕਮੀ ਆਈ ਹੈ।
ਇਸ ਰਿਪੋਰਟ ਦੇ ਮੁਤਾਬਕ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੇਸ ਦੇ 15 ਫ਼ੀਸਦ ਤੋਂ ਵੱਧ ਗ੍ਰੈਜੂਏਟ ਅਤੇ 25 ਸਾਲ ਤੋਂ ਘੱਟ ਉਮਰ ਦੇ 42 ਫ਼ੀਸਦ ਗ੍ਰੈਜੂਏਟਸ ਦੇ ਕੋਲ ਨੌਕਰੀਆਂ ਨਹੀਂ ਹਨ।
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵਿੱਚ ਲੇਬਰ ਇਕੌਨੋਮਿਸਟ ਰੋਜ਼ਾ ਅਬਰਾਹਮ ਕਹਿੰਦੇ ਹਨ, “ਇਹ ਉਹ ਤਬਕਾ ਹੈ ਜਿਸ ਨੂੰ ਵੱਧ ਕਮਾਈ ਚਾਹੀਦੀ ਹੈ ਅਤੇ ਇਹ ਨਿੱਕੇ ਵੱਡੇ ਅਸਥਾਈ ਕੰਮ ਕਰਨ ਵਿੱਚ ਦਿਲਚਸਪੀ ਨਹੀਂ ਰੱਖਦਾ। ਇਹੀ ਉਹ ਸਮੂਹ ਹੈ ਜੋ ਵੱਧ ਕਮਾਈ ਅਤੇ ਪੱਕੀ ਤਨਖਾਹ ਦੀ ਉਮੀਦ ਜਾਨ ਜੋਖ਼ਮ ਵਿੱਚ ਪਾ ਕੇ ਇਜ਼ਰਾਈਲ ਜਾਣ ਲਈ ਤਿਆਰ ਹੈ।
ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਹਨ ਉੱਤਰ ਪ੍ਰਦੇਸ਼ ਦੇ ਅੰਕਿਤ ਉਪਾਧਿਆਏ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਇੱਕ ਏਜੰਟ ਨੂੰ ਪੈਸੇ ਦਿੱਤੇ, ਆਪਣਾ ਵੀਜ਼ਾ ਬਣਵਾਇਆ ਅਤੇ ਕੁਵੈਤ ਜਾਕੇ ਸਟੀਲ ਫਿਕਸਰ ਦੇ ਤੌਰ ਉੱਤੇ ਅੱਠ ਸਾਲ ਕੰਮ ਕੀਤਾ।
ਉਹ ਕਹਿੰਦੇ ਹਨ ਕਿ ਮਹਾਮਾਰੀ ਨੇ ਉਨ੍ਹਾਂ ਦੀ ਨੌਕਰੀ ਖੋਹ ਲਈ। ਉਹ ਕਹਿੰਦੇ ਹਨ, “ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈ, ਮੈਂ ਇਜ਼ਰਾਈਲ ਵਿੱਚ ਕੰਮ ਕਰਨ ਲਈ ਤਿਆਰ ਹਾਂ, ਉੱਥੇ ਹੋਣ ਵਾਲੇ ਖ਼ਤਰੇ ਤੋਂ ਮੈਨੂੰ ਕਈ ਫ਼ਰਕ ਨਹੀਂ ਪੈਂਦਾ, ਦੇਸ਼ ਦੇ ਵਿੱਚ ਵੀ ਨੌਕਰੀਆਂ ਸੁਰੱਖਿਅਤ ਨਹੀਂ ਹਨ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)