ਮੁਨੱਵਰ ਫਾਰੂਕੀ: ਗੁਜਰਾਤ ਦੇ ਦੰਗਿਆਂ ''''ਚ ਉੱਜੜਨ ਤੋਂ ਲੈ ਕੇ ਬਿੱਗ ਬੌਸ ਦੇ ਜੇਤੂ ਬਣਨ ਤੱਕ ਦਾ ਸਫ਼ਰ
Monday, Jan 29, 2024 - 10:05 AM (IST)
ਮੁਨੱਵਰ ਫਾਰੂਕੀ ਰਿਐਲਿਟੀ ਸ਼ੋਅ ਬਿੱਗ ਬੌਸ 17 ਦੇ ਜੇਤੂ ਬਣ ਗਏ ਹਨ।
ਐਤਵਾਰ ਦੇਰ ਰਾਤ ਇਸ ਸਸਪੈਂਸ ਨੂੰ ਖ਼ਤਮ ਕਰਦੇ ਹੋਏ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਮੁਨੱਵਰ ਫਾਰੂਕੀ ਨੂੰ ਜੇਤੂ ਐਲਾਨ ਦਿੱਤਾ।
ਸ਼ੋਅ ਜਿੱਤਣ ''''ਤੇ ਮੁਨੱਵਰ ਫਾਰੂਕੀ ਨੂੰ ਇਕ ਗੱਡੀ, 50 ਲੱਖ ਰੁਪਏ ਦਾ ਇਨਾਮ ਅਤੇ ਟਰਾਫੀ ਮਿਲੀ।
28 ਜਨਵਰੀ ਦਾ ਦਿਨ ਕਾਮੇਡੀਅਨ, ਗਾਇਕ ਅਤੇ ਲੇਖਕ ਮੁਨੱਵਰ ਲਈ ਵੀ ਖ਼ਾਸ ਹੈ ਕਿਉਂਕਿ ਇਹ ਉਨ੍ਹਾਂ ਦਾ ਜਨਮ ਦਿਨ ਵੀ ਹੁੰਦਾ ਹੈ।
ਮੁਨੱਵਰ ਫਾਰੂਕੀ ਬਿੱਗ ਬੌਸ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਰਹੇ। ਸ਼ੋਅ ''''ਚ ਅਭਿਸ਼ੇਕ ਕੁਮਾਰ ਦੂਜੇ ਸਥਾਨ ''''ਤੇ ਰਹੇ।
ਤਿੰਨ ਮਹੀਨੇ ਤੱਕ ਚੱਲੇ ਇਸ ਸ਼ੋਅ ''''ਚ ਮੁਨੱਵਰ ਨੇ ਕਦੇ ਦਰਸ਼ਕਾਂ ਨੂੰ ਹਸਾਇਆ ਤੇ ਕਦੇ ਰਵਾਇਆ।
ਆਓ ਇਸ ਕਹਾਣੀ ਵਿੱਚ ਮੁਨੱਵਰ ਫਾਰੂਕੀ ਦੇ ਰਿਐਲਿਟੀ ਸ਼ੋਅ ਅਤੇ ਅਸਲ ਜ਼ਿੰਦਗੀ ਦੇ ਸਫ਼ਰ ''''ਤੇ ਇੱਕ ਨਜ਼ਰ ਮਾਰੀਏ।
ਬਿਗ ਬੌਸ ਦੌਰਾਨ ਮੁਨੱਵਰ
ਬਿੱਗ ਬੌਸ ਸ਼ੋਅ ਦੌਰਾਨ ਮੁਨੱਵਰ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ।
ਸ਼ੋਅ ਵਿੱਚ ਇੱਕ ਦਿਲਚਸਪ ਮੋੜ ਉਦੋਂ ਆਇਆ ਜਦੋਂ ਆਇਸ਼ਾ ਨਾਮ ਦੀ ਇੱਕ ਪ੍ਰਤੀਭਾਗੀ ਨੇ ਐਂਟਰੀ ਲਈ। ਆਇਸ਼ਾ ਅਤੇ ਮੁਨੱਵਰ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਉਨ੍ਹਾਂ ਦਾ ਕਰੀਬੀ ਰਿਸ਼ਤਾ ਸੀ।
ਸ਼ੋਅ ''''ਚ ਆਇਸ਼ਾ ਨੇ ਮੁਨੱਵਰ ਬਾਰੇ ਜੋ ਗੱਲਾਂ ਕਹੀਆਂ ਸਨ, ਉਨ੍ਹਾਂ ਦੀ ਉਸ ਸਮੇਂ ਕਾਫੀ ਚਰਚਾ ਹੋਈ ਸੀ। ਸ਼ੋਅ ''''ਚ ਆਇਸ਼ਾ ਦੀ ਐਂਟਰੀ ਤੋਂ ਬਾਅਦ ਮੁਨੱਵਰ ਦੇ ਅਕਸ ਨੂੰ ਕਾਫੀ ਨੁਕਸਾਨ ਹੋਇਆ ਸੀ।
ਸ਼ੋਅ ਜਿੱਤਣ ਤੋਂ ਬਾਅਦ ਇੱਕ ਮੀਡੀਆ ਅਦਾਰੇ ਨੇ ਮੁਨੱਵਰ ਦਾ ਇੰਟਰਵਿਊ ਕੀਤਾ ਅਤੇ ਆਇਸ਼ਾ ਦੀ ਐਂਟਰੀ ਬਾਰੇ ਪੁੱਛਿਆ ਕਿ ਕੀ ਤੁਸੀਂ ਜਿੱਤਣ ਦੀ ਉਮੀਦ ਗੁਆ ਦਿੱਤੀ ਸੀ?
ਮੁਨੱਵਰ ਜਵਾਬ ਦਿੰਦੇ ਹਨ, "ਮੈਂ ਕਦੇ ਉਮੀਦ ਨਹੀਂ ਛੱਡੀ ਸੀ। ਹਾਂ, ਇੱਕ ਪਲ ਜ਼ਰੂਰ ਆਇਆ ਜਦੋਂ ਮੈਂ ਭਟਕ ਗਿਆ। ਪਰ ਮੈਂ ਸ਼ੋਅ ਜਿੱਤਣ ਦੀ ਉਮੀਦ ਕਦੇ ਨਹੀਂ ਛੱਡੀ।"
"ਬਿੱਗ ਬੌਸ ਦੇ ਘਰ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਮੈਂ ਮਹਿਸੂਸ ਕੀਤਾ ਕਿ ਮੰਜ਼ਿਲ ''''ਤੇ ਪਹੁੰਚਣ ਤੋਂ ਪਹਿਲਾਂ ਮੈਨੂੰ ਕੁਝ ਚੀਜ਼ਾਂ ਨੂੰ ਠੀਕ ਕਰਨੀਆਂ ਹੋਣਗੀਆਂ ਕਿਉਂਕਿ ਜੇਕਰ ਮੇਰੀ ਗੱਡੀ ਪੰਚਰ ਹੋ ਜਾਂਦੀ ਹੈ ਤਾਂ ਮੈਂ ਅੱਗੇ ਨਹੀਂ ਪਹੁੰਚ ਸਕਦਾ। ਇਸ ਲਈ ਮੈਂ ਰੁਕਿਆ, ਗੱਡੀ ਨੂੰ ਠੀਕ ਕੀਤਾ ਅਤੇ ਫਿਰ ਅੱਗੇ ਵਧਿਆ।"
ਜਦੋਂ ਮੁਨੱਵਰ ਨੂੰ ਪੁੱਛਿਆ ਗਿਆ ਕਿ ਕੁਝ ਲੋਕ ਤੁਹਾਨੂੰ ਔਰਤਾਂ ਦੇ ਮਾਮਲੇ ''''ਚ ਧੋਖੇਬਾਜ਼ ਕਹਿੰਦੇ ਹਨ ਤਾਂ ਤੁਸੀਂ ਇਸ ''''ਤੇ ਕੀ ਕਹੋਗੇ?
ਮੁਨੱਵਰ ਨੇ ਜਵਾਬ ਦਿੱਤਾ, "ਇਹ ਸੁਣ ਕੇ ਤਕਲੀਫ਼ ਹੁੰਦੀ ਹੈ। ਸੁਣ ਕੇ ਚੰਗਾ ਨਹੀਂ ਲੱਗਦਾ। ਮੇਰੇ ਲਈ ਇਹ ਸਾਰੀਆਂ ਚੀਜ਼ਾਂ ਹੈਰਾਨ ਕਰਨ ਵਾਲੀਆਂ ਹਨ। ਪਰ ਮੈਂ ਮੰਨਦਾ ਹਾਂ ਕਿ ਸਮੇਂ ਦੇ ਨਾਲ ਚੀਜ਼ਾਂ ਸੁਲਝ ਸਕਦੀਆਂ ਹਨ। ਮੈਂ ਜੋ ਕੀਤਾ ਉਸ ਲਈ ਮੈਂ ਸ਼ਰਮਿੰਦਾ ਹਾਂ।"
ਸ਼ੋਅ ਦੌਰਾਨ ਮੁਨੱਵਰ ਨੇ ਕਿਹਾ ਸੀ- "ਮੈਂ ਆਪਣੇ ਹਿਸਾਬ ਨਾਲ ਸ਼ੋਅ ਖੇਡਿਆ ਹੈ, ਕਦੇ ਕਿਸੇ ਦੀ ਪਿੱਠ ਪਿੱਛੇ ਚੁਗਲੀ ਨਹੀਂ ਕੀਤੀ।"
ਸੋਸ਼ਲ ਮੀਡੀਆ ''''ਤੇ ਮੁਨੱਵਰ ਦੀ ਫਾਲੋਇੰਗ
ਸੋਸ਼ਲ ਮੀਡੀਆ ''''ਤੇ ਮੁਨੱਵਰ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮੁਨੱਵਰ ਦੇ ਪ੍ਰਸ਼ੰਸਕ ਜਾਂ ਟੀਮ ਦੇ ਮੈਂਬਰ ਜਾਣਦੇ ਹਨ ਕਿ ਇੰਟਰਨੈੱਟ ''''ਤੇ ਰੁਝਾਨਾਂ ਨੂੰ ਕਿਵੇਂ ਚਲਾਉਣਾ ਹੈ ਅਤੇ ਵੋਟਿੰਗ ਕਿਵੇਂ ਕਰਵਾਉਣੀ ਹੈ।
ਸ਼ੋਅ ਦੌਰਾਨ ਕਈ ਅਜਿਹੇ ਮੌਕੇ ਆਏ, ਜਦੋਂ ਮੁਨੱਵਰ ਨਾਲ ਜੁੜੇ ਹੈਸ਼ਟੈਗ ਸੋਸ਼ਲ ਮੀਡੀਆ ''''ਤੇ ਟੌਪ ਟ੍ਰੈਂਡ ''''ਚ ਰਹੇ।
ਇਸ ਤੋਂ ਪਹਿਲਾਂ ਵੀ ਮੁਨੱਵਰ ਮਈ 2022 ਵਿੱਚ ਇੱਕ ਰਿਐਲਿਟੀ ਸ਼ੋਅ ‘ਲੌਕ ਅੱਪ’ ਜਿੱਤ ਚੁੱਕੇ ਹਨ। ਇਸ ਸ਼ੋਅ ਦੀ ਹੋਸਟ ਕੰਗਨਾ ਰਣੌਤ ਸੀ।
ਇਸ ਸ਼ੋਅ ''''ਚ ਮੁਨੱਵਰ ਤੋਂ ਇਲਾਵਾ ਅੰਜਲੀ ਅਰੋੜਾ, ਪਾਇਲ ਰੋਹਤਗੀ, ਸ਼ਿਵਮ ਫਿਨਾਲੇ ''''ਚ ਪਹੁੰਚੇ ਸਨ।
ਲੌਕ ਅਪ ਸ਼ੋਅ ਤੋਂ ਬਚਣ ਦਾ ਇੱਕ ਤਰੀਕਾ ਸੀ ਆਪਣੇ ਰਾਜ਼ ਦੱਸਣਾ।
ਲੌਕ ਅੱਪ ਸ਼ੋਅ ''''ਚ ਐਂਟਰੀ ਤੋਂ ਬਾਅਦ ਮੁਨੱਵਰ ਫਾਰੂਕੀ ਲਗਾਤਾਰ ਸੁਰਖ਼ੀਆਂ ''''ਚ ਰਹੇ। ਕਦੇ ਆਪਣੀ ਮਾਂ ਦੀ ਕਹਾਣੀ ਸੁਣਾ ਕੇ ਅਤੇ ਕਦੇ ਆਪਣੇ ਬਚਪਨ ਵਿੱਚ ਹੋਏ ਜਿਨਸੀ ਸ਼ੋਸ਼ਣ ਦੀ ਕਹਾਣੀ ਸੁਣਾ ਕੇ।
ਸੋਸ਼ਲ ਮੀਡੀਆ ''''ਤੇ ਕਈ ਲੋਕਾਂ ਨੂੰ ਲੱਗਦਾ ਸੀ ਕਿ ਮੁਨੱਵਰ ਫਾਰੂਕੀ ਲੌਕ ਅੱਪ ਸ਼ੋਅ ਜਿੱਤ ਸਕਦੇ ਹਨ ਅਤੇ ਅਜਿਹਾ ਹੋਇਆ ਵੀ।
ਇਸ ਵਾਰ ਬਿੱਗ ਬੌਸ ਜਿੱਤਣ ਵਾਲੇ ਮੁਨੱਵਰ ਨੂੰ ਲੈ ਕੇ ਵੀ ਅਜਿਹੀਆਂ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ।
ਮੁਨੱਵਰ ਦਾ ਬਚਪਨ
ਮੁਨੱਵਰ ਫਾਰੂਕੀ ਦਾ ਜਨਮ 1992 ਵਿੱਚ ਜੂਨਾਗੜ੍ਹ, ਗੁਜਰਾਤ ਵਿੱਚ ਹੋਇਆ ਸੀ।
ਮੁਨੱਵਰ ਨੇ ਕਈ ਵਾਰ ਦੱਸਿਆ ਹੈ ਕਿ 2002 ਦੇ ਗੁਜਰਾਤ ਦੰਗਿਆਂ ਵਿੱਚ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸਨ, ਉਨ੍ਹਾਂ ਵਿੱਚ ਉਨ੍ਹਾਂ ਦਾ ਘਰ ਵੀ ਸ਼ਾਮਲ ਸੀ।
2002 ਦੇ ਦੰਗਿਆਂ ਤੋਂ ਬਾਅਦ ਮੁਨੱਵਰ ਮੁੰਬਈ ਦੇ ਡੋਂਗਰੀ ਆ ਕੇ ਆਪਣੇ ਪਰਿਵਾਰ ਨਾਲ ਰਹਿਣ ਲੱਗੇ।
ਇਹ ਉਹੀ ਡੋਂਗਰੀ ਹੈ, ਜਿੱਥੇ ਦਾਊਦ ਇਬਰਾਹਿਮ ਦਾ ਵੀ ਘਰ ਸੀ ਅਤੇ ਮੁਨੱਵਰ ਵੀ ਆਪਣੀਆਂ ਕਈ ਵੀਡੀਓਜ਼ ''''ਚ ਇਸ ਮਾਮਲੇ ''''ਤੇ ਲੋਕਾਂ ਦੇ ਸਵਾਲਾਂ ਅਤੇ ਸ਼ੱਕੀ ਨਜ਼ਰਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆਉਂਦੇ ਹਨ।
ਗੁਜਰਾਤ ਤੋਂ ਡੋਂਗਰੀ ਆਉਣ ਦੇ ਕੁਝ ਸਮੇਂ ਬਾਅਦ ਮੁਨੱਵਰ ਦੀ ਮਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੁਨੱਵਰ ਫਾਰੂਕੀ ਨੇ ਦੱਸਿਆ ਸੀ ਕਿ ਉਹ ਬਚਪਨ ਵਿੱਚ ਭਾਂਡੇ ਵੇਚਣ ਅਤੇ ਗ੍ਰਾਫਿਕ ਕਲਾਕਾਰ ਵਜੋਂ ਕੰਮ ਕਰਦਾ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)