ਮਨੁੱਖੀ ਜੀਨ ਵਿੱਚ ਆਏ ਬਦਲਾਅ ਇਸ ਖ਼ਤਰਨਾਕ ਬਿਮਾਰੀ ਦਾ ਖ਼ਤਰਾ ਕਿਵੇਂ ਵਧਾਉਂਦੇ ਹਨ

Monday, Jan 29, 2024 - 08:20 AM (IST)

ਯਮਨਾ ਕਬੀਲਾ
Getty Images

ਕਈ ਬਿਮਾਰੀਆਂ ਯੂਰਪ ਦੇ ਕੁਝ ਹਿੱਸਿਆਂ ਵਿੱਚ ਹੋਰ ਹਿੱਸਿਆਂ ਦੇ ਮੁਕਾਬਲੇ ਆਮ ਕਿਉਂ ਹਨ ਅਤੇ ਉੱਤਰ ਯੂਰਪੀਅਨ, ਦੱਖਣ ਯੂਰਪੀਅਨਾਂ ਨਾਲ਼ੋਂ ਵੱਧ ਲੰਬੇ ਕਿਉਂ ਹਨ ?

ਵਿਗਿਆਨੀਆਂ ਦੀ ਇੱਕ ਕੌਮਾਂਤਰੀ ਟੀਮ ਕਹਿੰਦੀ ਹੈ ਕਿ ਉਨ੍ਹਾਂ ਨੇ ਪੁਰਾਣੇ ਦੰਦਾਂ ਅਤੇ ਹੱਡੀਆਂ ਤੋਂ ਮਿਲੇ ਡੀਐਨਏ ਵਿੱਚ ਇੱਕ ਰਿਸਪੌਂਸ ਦਾ ਪਤਾ ਲਗਾਇਆ ਹੈ।

ਸਾਡੇ ਪੂਰਵਜਾਂ ਨੂੰ ਜਾਨਵਰਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਾਲੇ ‘ਜੀਨ’ ਹੁਣ ‘ਮਲਟੀਪਲ ਸਕਲੇਰੋਸਿਸ’ ਦਾ ਖ਼ਤਰਾ ਵਧਾਉਂਦੇ ਹਨ।

ਖੋਜਕਰਤਾ ਆਪਣੀ ਖੋਜ ਨੂੰ ਬਿਮਾਰੀ ਬਾਰੇ ਸਮਝ ਵਿੱਚ ਇੱਕ ਵੱਡੀ ਪੁਲਾਂਘ ਮੰਨਦੇ ਹਨ।

ਉਹ ਕਹਿੰਦੇ ਹਨ ਕਿ ਇਹ ਐਲਾਨ ਮਲਟੀਪਲ ਸਕਲੇਰੋਸਿਸ ਦੇ ਕਾਰਨਾਂ ਬਾਰੇ ਰਾਏ ਨੂੰ ਬਦਲ ਸਕਦਾ ਹੈ ਅਤੇ ਇਸ ਦੇ ਇਲਾਜ ਦੇ ਤਰੀਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਭੇਡਾਂ
Getty Images
ਉਸ ਵੇਲੇ, ਚਰਵਾਹਿਆਂ ਅੰਦਰਲੇ ਜੀਨ ਉਨ੍ਹਾਂ ਨੂੰ ਭੇਡਾਂ ਜਾਂ ਹੋਰ ਜਾਨਵਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਸੀ

ਮਲਟੀਪਲ ਸਕਲੇਰੋਸਿਸ ਨੂੰ ਦੇਖਣਾ ਕਿਉਂ ਬਣਦਾ ਹੈ ?

ਯੂਕੇ ਅਤੇ ਸਕੈਂਡਨੇਵੀਆ ਸਮੇਤ ਉੱਤਰ-ਪੱਛਮੀ ਯੂਰਪ ਵਿੱਚ ਦੱਖਣੀ ਯੂਰਪ ਦੇ ਮੁਕਾਬਲੇ ਪ੍ਰਤੀ ਇੱਕ ਲੱਖ ਲੋਕਾਂ ਵਿੱਚ ਮਲਟੀਪਲ ਸਕਲੇਰੋਸਿਸ ਦੇ ਮਾਮਲੇ ਲਗਭਗ ਦੁੱਗਣੇ ਹਨ।

ਕੈਂਬਰਿਜ, ਕੋਪਨਹੇਗਨ ਅਤੇ ਆਕਸਫੋਰਡ ਯੁਨੀਵਰਸਿਟੀਆਂ ਦੇ ਖੋਜਕਰਤਾਵਾਂ ਨੇ ਪੁਰਾਤਤਵ ਵਿਗਿਆਨ ਵਿੱਚ ਖੋਜ ਕਰਨ ਲਈ 10 ਸਾਲ ਤੋਂ ਵੱਧ ਦਾ ਆਪਣਾ ਸਮਾਂ ਸਮਰਪਿਤ ਕੀਤਾ।

ਮਲਟੀਪਲ ਸਕਲੇਰੋਸਿਸ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਦੇ ਬਿਮਾਰੀਆਂ ਨਾਲ ਲੜਨ ਵਾਲੇ ਸੈੱਲ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ''''ਤੇ ਹਮਲਾ ਕਰਦੇ ਹਨ, ਜਿਸ ਨਾਲ ਮਾਸਪੇਸ਼ੀਆਂ ਵਿੱਚ ਅਕੜਾਅ ਅਤੇ ਬੋਲਣ ਤੇ ਤੁਰਨ ਵਿੱਚ ਸਮੱਸਿਆਵਾਂ ਆਉਂਦੀਆਂ ਹਨ।

ਉਨ੍ਹਾਂ ਨੇ ਪਤਾ ਲਗਾਇਆ ਕਿ ਮਲਟੀਪਲ ਸਕਲੇਰੋਸਿਸ ਦਾ ਖਤਰਾ ਵਧਾਉਣ ਵਾਲੇ ਜੀਨ, ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ ਯਾਮਨਾ ਨਾਮੀ ਜਾਨਵਰਾਂ ਦੇ ਝੁੰਡਾਂ ਦੇ ਪਰਵਾਸ ਜ਼ਰੀਏ ਉੱਤਰ ਪੱਛਮੀ ਯੂਰਪ ਵਿੱਚ ਦਾਖਲ ਹੋਏ।

ਇਸ ਵਿਸ਼ੇ ਬਾਰੇ ਜਰਨਲ ਨੇਚਰ ਵਿੱਚ ਛਪੇ ਚਾਰ ਲੇਖਾਂ ਮੁਤਾਬਕ ਯਾਮਨਾ, ਪੱਛਮੀ ਰੂਸ, ਯੂਕਰੇਨ ਅਤੇ ਕਜ਼ਾਕਿਸਤਾਨ ਤੋਂ ਯੂਰਪ ਆਏ।

ਯੁਨੀਵਰਸਿਟੀ ਆਫ ਕੈਂਬਰਿਜ ਵਿੱਚ ਪੁਰਾਤਨ ਡੀਐਨਏ ਦੇ ਕੰਪਿਉਟੇਸ਼ਨਲ ਵਿਸ਼ਲੇਸ਼ਣ ਦੇ ਮਾਹਿਰ ਅਤੇ ਆਰਟੀਕਲ ਦੇ ਲੇਖਕ ਡਾ. ਵਿਲੀਅਮ ਬੈਰੀ ਨੇ ਕਿਹਾ, “ਇਨ੍ਹਾਂ ਖੋਜਾਂ ਨੇ ਸਾਨੂੰ ਸਭ ਨੂੰ ਹੈਰਾਨ ਕੀਤਾ ਹੈ।”

ਉਸ ਵੇਲੇ, ਚਰਵਾਹਿਆਂ ਅੰਦਰਲੇ ਜੀਨ ਉਨ੍ਹਾਂ ਨੂੰ ਭੇਡਾਂ ਜਾਂ ਹੋਰ ਜਾਨਵਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਸੀ।

ਜਦਕਿ ਅਜੋਕੇ ਸਮੇਂ, ਮਾਡਰਨ ਲਾਈਫਸਟਾਈਲ, ਡਾਈਟ ਅਤੇ ਬਿਹਤਰ ਹਾਈਜੀਨ ਨਾਲ ਇਨ੍ਹਾਂ ਜੈਨੇਟਿਕ ਰੂਪਾਂ ਨੇ ਵੱਖਰੀ ਭੂਮਿਕਾ ਲੈ ਲਈ ਹੈ।

ਨਵੀਨ ਪੱਥਰ ਯੁੱਗ ਦੀ ਡੈਨਮਾਰਕ ਦੇ ਅਜਾਇਬ ਘਰ ਵਿੱਚ ਪਈ ਇੱਕ ਇਨਸਾਨੀ ਖੋਪੜੀ
NATURE/COPHENAGUE UNIVERSITY
ਨਵੀਨ ਪੱਥਰ ਯੁੱਗ ਦੀ ਡੈਨਮਾਰਕ ਦੇ ਅਜਾਇਬ ਘਰ ਵਿੱਚ ਪਈ ਇੱਕ ਇਨਸਾਨੀ ਖੋਪੜੀ

ਅੱਜ-ਕੱਲ੍ਹ, ਉਹੀ ਲੱਛਣ ਮਲਟੀਪਲ ਸਕਲੇਰੋਸਿਸ ਜਿਹੀਆਂ ਕੁਝ ਬਿਮਾਰੀਆਂ ਦਾ ਖ਼ਤਰਾ ਬਣ ਰਹੇ ਹਨ।

ਖੋਜ ਪ੍ਰੋਜੈਕਟ ਇੱਕ ਵੱਡਾ ਕੰਮ ਸੀ।

ਯੂਰਪ ਅਤੇ ਪੱਛਮੀ ਏਸ਼ੀਆ ਤੋਂ ਮਿਲੇ ਪੁਰਾਤਨ ਮਨੁੱਖੀ ਅਵਸ਼ੇਸ਼ਾਂ ਤੋਂ ਜੈਨੇਟਿਕ ਜਾਣਕਾਰੀਆਂ ਇਕੱਠੀਆਂ ਕੀਤੀਆਂ ਗਈਆਂ ਸੀ ਅਤੇ ਉਨ੍ਹਾਂ ਦੀ ਤੁਲਨਾ ਅੱਜ ਦੇ ਸਮੇਂ ਯੂਕੇ ਵਿੱਚ ਰਹਿੰਦੇ ਸੈਂਕੜੇ ਲੋਕਾਂ ਦੇ ਜੀਨਜ਼ ਨਾਲ ਕੀਤੀ ਗਈ।

ਪ੍ਰਕਿਰਿਆ ਵਿੱਚ, ਪੰਜ ਹਜ਼ਾਰ ਪੁਰਾਤਨ ਮਨੁੱਖਾਂ ਦਾ ਡੀਐਨਏ ਬੈਂਕ ਤਿਆਰ ਕੀਤਾ ਗਿਆ ਹੈ ਅਤੇ ਕਈ ਦੇਸ਼ਾਂ ਦੇ ਅਜਾਇਬ ਘਰਾਂ ਵਿੱਚ ਸਾਂਭਿਆ ਗਿਆ ਹੈ ਤਾਂ ਕਿ ਭਵਿੱਖ ਵਿੱਚ ਖੋਜ ਲਈ ਮਦਦ ਮਿਲ ਸਕੇ।

ਅਨੁਕੂਲ ਬਿੰਦੂ ਦੀ ਭਾਲ

ਆਕਸਫੋਰਡ ਦੇ ਜੌਹਨ ਰੈਡਕਲਿਫ ਹਸਪਤਾਲ ਵਿੱਚ ਮਲਟੀਪਲ ਸਿਕਲੋਰਸਿਸ ਦੇ ਮਾਹਿਰ ਅਤੇ ਆਰਟੀਕਲ ਦੇ ਲੇਖਕ ਪ੍ਰੋਫੈਸਰ ਰਾਲਸ ਫੁੱਗਰ ਕਹਿੰਦੇ ਹਨ ਕਿ ਖੋਜ ਬਿਮਾਰੀ ਨੂੰ ਸਮਝਣ ਵਿੱਚ ਮਦਦ ਕਰਦੀ ਹੈ।

ਉਹ ਸਮਝਾਉਂਦੇ ਹਨ, “ਮਲਟੀਪਲ ਸਿਕਲੋਰਸਿਸ, ਮਿਊਟੇਸ਼ਨ ਕਾਰਨ ਨਹੀਂ ਹੁੰਦਾ, ਪਰ ਇਹ ਜਰਾਸੀਮ ਤੋਂ ਸਾਡੀ ਰੱਖਿਆ ਕਰਨ ਲਈ ਆਮ ਜੀਨਜ਼ ਕਰਕੇ ਹੁੰਦਾ ਹੈ।”

ਵੈਕਸੀਨ, ਐਂਟੀ-ਬਾਇਓਟਿਕ ਅਤੇ ਹਾਈਜੀਨ ਦੇ ਉੱਚੇ ਮਿਆਰਾਂ ਨੇ ਬਿਮਾਰੀਆਂ ਦੇ ਲੈਂਡਸਕੇਪ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

ਕਈ ਬਿਮਾਰੀਆਂ ਖਤਮ ਹੋ ਗਈਆਂ ਹਨ ਅਤੇ ਲੋਕ ਹੁਣ ਵਧੇਰੇ ਦਹਾਕਿਆਂ ਤੱਕ ਜਿਉਂਦੇ ਹਨ।

ਡੀਐਨਏ
Getty Images

ਖੋਜਕਰਤਾ ਕਹਿੰਦੇ ਹਨ ਕਿ ਮਾਡਰਨ ਇਮਿਊਨ ਸਿਸਟਮ, ਹੁਣ ਆਟੋਇਮਿਊਨ ਬਿਮਾਰੀਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਸਕਦੇ ਹਨ ਜਿਵੇਂ ਕਿ ਮਲਟੀਪਲ ਸਿਕਲੋਰਸਿਸ, ਜਿੱਥੇ ਇਮਿਊਨ ਸਿਸਟਮ ਸਰੀਰ ਦੀ ਰੱਖਿਆ ਕਰਨ ਦੀ ਬਜਾਏ ਸਰੀਰ ‘ਤੇ ਹਮਲਾ ਕਰਦਾ ਹੈ।

ਇਸ ਵੇਲੇ ਮਲਟੀਪਲ ਸਿਕਲੋਰਸਿਸ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਸਰੀਰ ਦੇ ਇਮਿਊਨ ਸਿਸਟਮ ਨੂੰ ਨਿਸ਼ਾਨਾ ਬਣਾਉਂਦੀਆਂ ਹਨ।

ਇਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਇਸ ਨੂੰ ਦਬਾਉਣ ਨਾਲ ਬਾਅਦ ਵਿੱਚ ਮਰੀਜ਼ਾਂ ਨੂੰ ਇਨਫੈਕਸ਼ਨਜ਼ ਨਾਲ ਲੜਨ ਵਿੱਚ ਸਮੱਸਿਆਵਾਂ ਆਉਂਦੀਆਂ ਹਨ।

ਪ੍ਰੋਫੈਸਰ ਫੁੱਗਰ ਕਹਿੰਦੇ ਹਨ, “ਇਸ ਦੇ ਇਲਾਜ ਵੇਲੇ ਸਾਨੂੰ ਵਿਕਾਸਵਾਦੀ ਤੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।”

“ਸਾਨੂੰ ਅਜਿਹਾ ਅਨੁਕੂਲ ਬਿੰਦੂ ਭਾਲਣ ਦੀ ਲੋੜ ਹੈ ਜਿੱਥੇ ਇਸ ਨੂੰ ਖਤਮ ਕਰਨ ਦੀ ਬਜਾਏ, ਇਮਿਊਨ ਸਿਸਟਮ ਨਾਲ ਸੰਤੁਲਨ ਹੋਵੇ।”

ਟੀਮ ਹੁਣ ਪੁਰਾਣੇ ਡੀਐਨਏ ਵਿਚ ਹੋਰ ਬਿਮਾਰੀਆਂ ਨੂੰ ਦੇਖਣ ਬਾਰੇ ਯੋਜਨਾ ਬਣਾ ਰਹੀ ਹੈ।

ਉਨ੍ਹਾਂ ਦੀ ਖੋਜ ਆਟਿਜ਼ਿਮ, ਏਡੀਐਚਡੀ, ਬਾਈਪੋਲਰ ਡਿਸਆਰਡਰ ਅਤੇ ਡਿਪਰੈਸ਼ਨ ਦੇ ਮੂਲ ਬਾਰੇ ਹੋਰ ਜਾਣਕਾਰੀਆਂ ਦੇ ਸਕਦੀ ਹੈ।

ਇੱਕ ਹੋਰ ਨੇਚਰ ਆਰਟੀਕਲ, ਨੇ ਸਾਡੇ ਜੈਨਿਟਕ ਅਤੀਤ ਬਾਰੇ ਕਈ ਬਿੰਦੂ ਖੋਜੇ ਹਨ; ਇਹ ਕਿ ਉੱਤਰ ਪੱਛਮੀ ਯੂਰਪੀਅਨ, ਦੱਖਣੀ ਯੂਰਪੀਅਨਾਂ ਤੋਂ ਵੱਧ ਲੰਬੇ ਹਨ,ਇਸ ਤੱਥ ਲਈ ਯਾਮਨਾ ਚਰਵਾਹੇ ਜ਼ਿੰਮੇਵਾਰ ਹੋ ਸਕਦੇ ਹਨ।

ਅਤੇ ਜਦੋਂ ਉੱਤਰੀ ਯੂਰਪੀਅਨਾਂ ਨੂੰ ਮਲਟੀਪਲ ਸਿਕਲੋਰਸਿਸ ਹੋਣ ਦਾ ਜੈਨੇਟਿਕ ਖਤਰਾ ਵਧੇਰੇ ਹੈ, ਦੱਖਣੀ ਯੂਰਪੀਅਨਾਂ ਨੂੰ ਬਾਈਪੋਲਰ ਡਿਸਆਰਡਰ ਹੋਣ ਦੀ ਸੰਭਾਵਨਾ ਵੱਧ ਹੈ ਅਤੇ ਪੂਰਬੀ ਯੂਰਪੀਅਨਾਂ ਨੂੰ ਅਲਜ਼ਾਈਮਰ ਬਿਮਾਰੀ ਅਤੇ ਟਾਈਪ-2 ਡਾਇਬਟੀਜ਼ ਹੋਣ ਦੀ ਵਧੇਰੇ ਸੰਭਾਵਨਾ ਹੈ।

ਖੋਜ ਦੱਸਦੀ ਹੈ, ਪੂਰਵ- ਇਤਿਹਾਸਕ ਸ਼ਿਕਾਰੀ ਲੋਕਾਂ ਦਾ ਡੀਐਨਏ ਆਲਜ਼ਾਈਮਰ ਬਿਮਾਰੀ ਦਾ ਖਤਰਾ ਵਧਾਉਂਦਾ ਹੈ, ਪਰ ਸਾਬਕਾ ਕਿਸਾਨਾਂ ਦੇ ਜੀਨ ਮੂਡ ਡਿਸ-ਆਰਡਰ ਸਬੰਧੀ ਹਨ।

ਇਹ ਵੀ ਖੋਜ ਕੀਤੀ ਗਈ ਹੈ ਕਿ ਇਨਸਾਨਾਂ ਦੀ ਦੁੱਧ ਅਤੇ ਹੋਰ ਡੇਅਰੀ ਉਤਪਾਦ ਪਚਾਉਣ ਦੀ ਸ਼ਕਤੀ ਅਤੇ ਸਬਜ਼ੀਆਂ ਅਧਾਰਿਤ ਡਾਈਟ ਸਿਰਫ਼ 6000 ਸਾਲ ਪਹਿਲਾਂ ਪੈਦਾ ਹੋਈ ਹੈ। ਇਸ ਤੋਂ ਪਹਿਲਾਂ, ਉਹ ਮੀਟ ਖਾਂਦੇ ਸਨ।

ਖੋਜ ਦੌਰਾਨ ਯੂਰੇਸ਼ੀਆ ਵਿੱਚ ਮਿਲੇ ਹਜ਼ਾਰਾਂ ਪੁਰਾਤਨ ਪਿੰਜਰਾਂ ਦੇ ਡੀਐਨਏ ਦੀ ਤੁਲਨਾ ਅਜੋਕੇ ਯੂਰਪੀਅਨਾਂ ਦੇ ਜੈਨੇਟਿਕ ਸੈਂਪਲਾਂ ਨਾਲ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News