ਅਮਰੀਕੀ ਜੋੜੇ ਨੇ ਪੰਜਾਬੀ ਬੱਚੀ ਨੂੰ ਗੋਦ ਲਿਆ, ਜਿਸ ਦੇ ਅਸਲ ਮਾਪਿਆਂ ਨੇ ਉਸ ਨੂੰ ''''ਸਾੜਨ ਦੀ ਕੋਸ਼ਿਸ਼ ਕੀਤੀ ਸੀ’

Friday, Jan 26, 2024 - 08:50 AM (IST)

ਰੇਚਲ ਅਤੇ ਮੈਥਿਊ
BBC

"ਜਦੋਂ ਸਾਨੂੰ ‘ਏਂਜਲ’ ਦੀ ਤਸਵੀਰ ਮਿਲੀ ਤੇ ਅਸੀਂ ਤੁਰੰਤ ਫ਼ੈਸਲਾ ਕੀਤਾ ਕਿ ਇਹ ਕੁੜੀ ਸਾਡੇ ਪਰਿਵਾਰ ਦਾ ਹਿੱਸਾ ਹੋਵੇਗੀ," ਇਹ ਸ਼ਬਦ ਅਮਰੀਕੀ ਨਾਗਰਿਕ ਮੈਥਿਊ ਯਾਰਕ ਦੇ ਹਨ।

ਇਹ ਇੱਕ 3 ਸਾਲ ਦੀ ਬੱਚੀ, ਏਂਜਲ ਦੀ ਇੱਕ ਦੁਖਦਾਈ ਕਹਾਣੀ ਹੈ ਜਿਸ ਦੇ ਸਿਰ ਅਤੇ ਸਰੀਰ ''''ਤੇ ਸੜਨ ਦੇ ਨਿਸ਼ਾਨ ਹਨ, ਕਿਉਂਕਿ ਉਸ ਦੇ ਅਸਲੀ ਮਾਪਿਆਂ ਨੇ ਕਥਿਤ ਤੌਰ ''''ਤੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਬਾਅਦ ''''ਚ ਉਨ੍ਹਾਂ ਨੇ ਉਸ ਨੂੰ ਕਪੂਰਥਲਾ ਸ਼ਹਿਰ ਦੇ ਰੇਲਵੇ ਸਟੇਸ਼ਨ ''''ਤੇ ਲਾਵਾਰਿਸ ਛੱਡ ਦਿੱਤਾ ਸੀ।

ਪਰ ਕਿਸਮਤ ਨੇ ਏਂਜਲ ਲਈ ਬਿਹਤਰ ਜ਼ਿੰਦਗੀ ਦਾ ਫ਼ੈਸਲਾ ਕੀਤਾ ਹੈ। ਹੁਣ, ਅਮਰੀਕਾ ਦੇ ਇੱਕ ਜੋੜੇ, ਮੈਥਿਊ ਯਾਰਕ ਅਤੇ ਉਨ੍ਹਾਂ ਦੀ ਪਤਨੀ, ਰੇਚਲ ਯਾਰਕ, ਨੇ ਪੰਜਾਬ ਦੇ ਜਲੰਧਰ ਸ਼ਹਿਰ ਦੇ ਨਾਰੀ ਨਿਕੇਤਨ ਟਰੱਸਟ (ਅਨਾਥ ਆਸ਼ਰਮ) ਤੋਂ ਮਾਨਸਿਕ ਤੌਰ ''''ਤੇ ਅਪਾਹਜ 3-ਸਾਲਾਂ ਦੀ ਏਂਜਲ ਨੂੰ ਗੋਦ ਲਿਆ ਹੈ।

ਏਂਜਲ ਨੂੰ 19 ਫਰਵਰੀ, 2022 ਨੂੰ ਰੇਲਵੇ ਸਟੇਸ਼ਨ ਤੋਂ ਪੁਲਿਸ ਦੁਆਰਾ ਬਚਾਏ ਜਾਣ ਤੋਂ ਬਾਅਦ ਨਾਰੀ ਨਿਕੇਤਨ ਲਿਆਂਦਾ ਗਿਆ ਸੀ। ਬਾਅਦ ਵਿਚ ਉਸ ਦੀ ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਉਹ ਮਾਨਸਿਕ ਤੌਰ ''''ਤੇ ਅਪਾਹਜ ਹੈ।

ਰੇਚਲ ਅਤੇ ਮੈਥਿਊ ਨੇ ਜਲਧੰਰ ਦੀ 3 ਸਾਲਾ ਧੀ ਨੂੰ ਗੋਦ ਲਿਆ
BBC
ਰੇਚਲ ਅਤੇ ਮੈਥਿਊ ਨੇ ਜਲਧੰਰ ਦੀ 3 ਸਾਲਾ ਧੀ ਨੂੰ ਗੋਦ ਲਿਆ

ਦੋਸਤ ਤੋਂ ਪ੍ਰੇਰਿਤ ਹੋ ਕੇ ਬੱਚੇ ਨੂੰ ਗੋਦ ਲੈਣ ਦਾ ਫ਼ੈਸਲਾ

ਮੈਥਿਊ ਅਤੇ ਰੇਚਲ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਮੁੰਡੇ ਹਨ। 2022 ਵਿੱਚ, ਸਾਨੂੰ ਇੱਕ ਬਿਹਤਰ ਜੀਵਨ ਦੇਣ ਦੇ ਉਦੇਸ਼ ਨਾਲ, ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੂੰ ਗੋਦ ਲੈਣ ਦਾ ਸਹੀ ਸਮਾਂ ਮਹਿਸੂਸ ਹੋਇਆ।

ਮੈਥਿਊ ਅਤੇ ਰੇਚਲ ਨੇ 2023 ਦੀਆਂ ਗਰਮੀਆਂ ਦੌਰਾਨ ਏਂਜਲ ਦੀ ਤਸਵੀਰ ਦੇਖੀ ਅਤੇ ਫਿਰ ਉਨ੍ਹਾਂ ਨੇ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਮੈਥਿਊ ਪੇਸ਼ੇ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਹਨ ਜਦੋਂ ਕਿ ਰੇਚਲ ਇੱਕ ਥੈਰੇਪਿਸਟ ਹੈ ਤੇ ਅਮਰੀਕਾ ਦੇ ਏਲਾਬਾਮਾ ਸੂਬੇ ਵਿੱਚ ਰਹਿੰਦੇ ਹਨ।

ਮੈਥਿਊ ਦੱਸਦੇ ਹਨ, “ਮੈਂ ਅਤੇ ਮੇਰੀ ਪਤਨੀ ਵਿਆਹ ਤੋਂ ਪਹਿਲਾਂ ਹੀ ਬੱਚਾ ਗੋਦ ਲੈਣਾ ਚਾਹੁੰਦੇ ਸੀ ਤੇ 2 ਸਾਲ ਪਹਿਲਾਂ, ਅਸੀਂ ਇੱਕ ਨਵੇਂ ਬੱਚੇ ਨੂੰ ਗੋਦ ਲੈਣ ਦੀ ਭਾਲ ਸ਼ੁਰੂ ਕੀਤੀ ਸੀ।"

ਮੈਥਿਊ ਅੱਗੇ ਦੱਸਦੇ ਹੈ, "ਇਸ ਪ੍ਰਕਿਰਿਆ ਵਿੱਚ ਸਾਨੂੰ ਲੱਗਿਆ ਕਿ ਭਾਰਤ ਸਾਡੇ ਪਰਿਵਾਰ ਲਈ ਗੋਦ ਲੈਣ ਲਈ ਸਭ ਤੋਂ ਵਧੀਆ ਸਥਾਨ ਹੋਵੇਗਾ।"

"ਅਸੀਂ ਭਾਰਤੀ ਮੂਲ ਦੇ ਅਮਰੀਕਾ ਵਿੱਚ ਇੱਕ ਚੰਗੇ ਦੋਸਤ ਨੂੰ ਜਾਣਦੇ ਸੀ ਅਤੇ ਉਸਨੇ ਇੱਕ ਛੋਟੀ ਕੁੜੀ ਨੂੰ ਵੀ ਗੋਦ ਲਿਆ ਸੀ। ਸਾਨੂੰ ਉਸਦੇ ਭਾਰਤ ਤੋਂ ਬੱਚਾ ਗੋਦ ਲੈਣ ਦੇ ਤਜਰਬੇ ਅਤੇ ਉਸਦੇ ਨਵੇਂ ਪਰਿਵਾਰ ਨੂੰ ਦੇਖਣਾ ਦਾ ਮੌਕਾ ਮਿਲਿਆ।"

ਉਨ੍ਹਾਂ ਨੇ ਕਿਹਾ ਕਿ, “ਅਸੀਂ ਸੋਚਿਆ ਕਿ ਇਹ ਸਾਡੇ ਲਈ ਵੀ ਵਧੀਆ ਹੋਵੇਗਾ ਅਤੇ ਅਸੀਂ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਜਦੋਂ ਅਸੀਂ ਅਜਿਹਾ ਕੀਤਾ, ਸਾਨੂੰ ਆਪਣੀ ਨਵੀਂ ਧੀ ਦੀ ਤਸਵੀਰ ਅਤੇ ਜਾਣਕਾਰੀ ਮਿਲੀ ਅਤੇ ਫ਼ੈਸਲਾ ਲਿਆ ਕਿ ਇਹ ਸਾਡੇ ਪਰਿਵਾਰ ਦਾ ਹਿੱਸਾ ਹੋਵੇਗੀ।"

ਮੈਥਿਊ ਨੇ ਕਿਹਾ, "ਅਸੀਂ ਏਂਜਲ ਦੀ ਕਹਾਣੀ ਪੜ੍ਹੀ ਅਤੇ ਪਤਾ ਲੱਗਾ ਕਿ ਇਹ ਛੋਟੀ ਬੱਚੀ ਸਾਡੇ ਪਰਿਵਾਰ ਨੂੰ ਅੱਗੇ ਵਧਾਉਣ ਵਾਲੀ ਹੈ।"

"ਫਿਰ ਅਸੀਂ ਭਾਰਤ ਬਾਰੇ ਯਾਤਰਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਕਿਉਂਕਿ ਅਸੀਂ ਪਹਿਲਾਂ ਕਦੇ ਭਾਰਤ ਨਹੀਂ ਗਏ ਸੀ, ਫਿਰ ਅਸੀਂ ਪੰਜਾਬ, ਜਲੰਧਰ ਅਤੇ ਨਾਰੀ ਨਿਕੇਤਨ ਟਰੱਸਟ ਬਾਰੇ ਜਾਣਕਾਰੀ ਇਕਠੀ ਕੀਤੀ।"

ਰੇਚਲ ਕਹਿੰਦੀ ਹੈ, “ਮੈਨੂੰ ਏਂਜਲ ਨਾਲ ਪਿਆਰ ਹੋ ਗਿਆ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਸਾਡੀ ਧੀ ਹੈ। ਅਸੀਂ ਉਸਨੂੰ ਆਪਣੇ ਪਰਿਵਾਰ ਵਿੱਚ ਸ਼ਾਮਲ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਅਸੀਂ ਦੇਸ਼ ਅਤੇ ਸ਼ਹਿਰ (ਜਲੰਧਰ) ਦਾ ਆਨੰਦ ਮਾਣ ਰਹੇ ਹਾਂ।"

ਰੇਚਲ ਕਹਿੰਦੀ ਹੈ, “ਜਿਵੇਂ ਹੀ ਅਸੀਂ ਆਪਣੀ ਧੀ ਦੀ ਤਸਵੀਰ ਦੇਖੀ ਤਾਂ ਅਸੀਂ ਬਹੁਤ ਉਤਸ਼ਾਹਿਤ ਹੋ ਗਏ ਸੀ। ਅਸੀਂ ਉਸਦੀ ਫਾਈਲ ਪੜ੍ਹੀ ਅਤੇ ਉਸਦੀ ਕਹਾਣੀ ਤੋਂ ਪ੍ਰੇਰਿਤ ਹੋਏ। ਇਕ ਬੱਚੇ ਨੂੰ ਗੋਦ ਲੈਣਾ ਸਾਡੇ ਲਈ ਇੱਕ ਸ਼ਾਨਦਾਰ ਪ੍ਰਕਿਰਿਆ ਰਹੀ ਹੈ।"

ਰੇਚਲ ਅਤੇ ਮੈਥਿਊ
BBC

ਜੋੜੇ ਨੇ ਆਪਣੀ ਦਾਦੀ ਦਾ ਨਾਮ ਏਂਜਲ ਨੂੰ ਦਿੱਤਾ

ਮੈਥਿਊ ਅਤੇ ਰੇਚਲ ਨੇ ਆਪਣੀ ਦਾਦੀ ਦਾ ਨਾਮ ਮਾਰਜਰੀ ਏਂਜਲ ਨੂੰ ਦਿੱਤਾ ਹੈ ਅਤੇ ਉਹ ਹੁਣ ਐਂਜਲ ਮਾਰਜਰੀ ਬਣ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇਹ ਰੀਤ ਹੈ ਕਿ ਪਰਿਵਾਰ ਦੇ ਕਿਸੇ ਬਜ਼ੁਰਗ ਨਾਂ ਲੈ ਕੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ।

ਰੇਚਲ ਕਹਿੰਦੀ ਹੈ, “ਅਸੀਂ ਉਸਦੇ ਨਾਮ ਏਂਜਲ ਨਾਲ ਮਾਰਜਰੀ ਨਾਮ ਜੋੜਿਆ ਹੈ, ਜੋ ਕਿ ਮੇਰੇ ਪਤੀ ਅਤੇ ਮੇਰੀ ਦਾਦੀ ਦਾ ਨਾਮ ਹੈ। ਅਸੀਂ ਚਾਹੁੰਦੇ ਹਾਂ ਕਿ ਉਸ ਦਾ ਪਰਿਵਾਰਕ ਨਾਮ ਹੋਵੇ ਅਤੇ ਉਹ ਪਰਿਵਾਰ ਦਾ ਹਿੱਸਾ ਮਹਿਸੂਸ ਕਰੇ।”

ਆਪਣੇ ਦਿਨ ਦੀਆਂ ਗਤੀਵਿਧੀਆਂ ਨੂੰ ਯਾਦ ਕਰਦੇ ਹੋਏ, ਰੇਚਲ ਕਹਿੰਦੀ ਹੈ, "ਅਸੀਂ ਇੱਕ ਦੂਜੇ ਨੂੰ ਜਾਣਨ ਲਈ ਦਿਨ ਬਿਤਾ ਰਹੇ ਹਾਂ ਕਿਉਂਕਿ ਸਾਡੇ ਦੋ ਛੋਟੇ ਬੱਚੇ ਵੀ ਹਨ, ਇਸ ਲਈ ਉਹ ਇਕੱਠੇ ਖੇਡਦੇ ਹਨ ਅਤੇ ਉਹ ਉਸ ਨੂੰ ਵੱਖ-ਵੱਖ ਖਿਡੌਣਿਆਂ ਨਾਲ ਕਿਵੇਂ ਖੇਡਣਾ ਸਿਖਾਉਂਦੇ ਹਨ।"

ਰੇਚਲ ਨੇ ਕਿਹਾ, “ਅਸੀਂ ਨਾਰੀ ਨਿਕੇਤਨ ਵਿੱਚ ਏਂਜਲ ਦੀ ਕੇਅਰਟੇਕਰ ਨਾਲ ਵਾਧੂ ਸਮਾਂ ਬਿਤਾਉਣ ਲਈ ਆਉਂਦੇ ਰਹਿੰਦੇ ਹਾਂ ਤਾਂ ਜੋ ਅਸੀਂ ਏਂਜਲ ਬਾਰੇ ਜਾਣ ਸਕੀਏ। ਅਸੀਂ ਆਪਣੀ ਧੀ ਨੂੰ ਇਸ ਲਈ ਚੁਣਿਆ ਹੈ ਕਿਉਂਕਿ ਅਸੀਂ ਸੋਚਦੇ ਹਾਂ ਕਿ ਸਾਡਾ ਪਰਿਵਾਰ ਉਸ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ, ਪਰ ਨਾਲ ਹੀ ਹਰ ਬੱਚੇ ਨੂੰ ਪਰਿਵਾਰ ਦੀ ਲੋੜ ਹੈ, ਜਿਵੇਂ ਕਿ ਸਾਡਾ ਧਰਮ ਸਾਨੂੰ ਦੱਸਦਾ ਹੈ।"

ਬੀਬੀਸੀ
BBC

''''ਏਂਜਲ ਨੂੰ ਗਰਮ ਪਾਣੀ ਨਾਲ ਸਾੜਿਆ ਗਿਆ''''

ਨਾਰੀ ਨਿਕੇਤਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਨਵਿਤਾ ਜੋਸ਼ੀ ਨੇ ਕਿਹਾ ਕਿ ਜਦੋਂ ਏਂਜਲ ਨਾਰੀ ਨਿਕੇਤਨ ਆਈ ਤਾਂ ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਨੂੰ ਕਥਿਤ ਤੌਰ ''''ਤੇ ਗਰਮ ਪਾਣੀ ਨਾਲ ਸਾੜਿਆ ਗਿਆ ਸੀ।

ਡਾਕਟਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਮਾਨਸਿਕ ਤੌਰ ''''ਤੇ ਅਪਾਹਜ ਹੈ ਅਤੇ ਉਸ ਨੂੰ ਵਿਸ਼ੇਸ਼ ਦੇਖਭਾਲ ਅਤੇ ਵਧੀਆ ਜੀਵਨ ਦੇਣ ਦੀ ਲੋੜ ਹੈ।

ਉਨ੍ਹਾਂ ਨੇ ਦੱਸਿਆ, "ਅਸੀਂ ਭਾਨੂੰ ਰਤ ਦੀ ਸਰਕਾਰੀ ਏਜੰਸੀ ਕੇਂਦਰੀ ਗੋਦ ਲੈਣ ਸੰਸਾਧਨ ਅਥਾਰਟੀ (ਸੀਏਆਰਏ) ਨਾਲ ਏਂਜਲ ਨੂੰ ਰਜਿਸਟਰਡ ਕਰਵਾ ਦਿੱਤਾ ਸੀ।"

"ਫਿਰ, ਸਾਨੂੰ ਮੈਥਿਊ ਅਤੇ ਰੇਚਲ ਤੋਂ ਏਂਜਲ ਨੂੰ ਗੋਦ ਲੈਣ ਦੀ ਬੇਨਤੀ ਪ੍ਰਾਪਤ ਹੋਈ ਅਤੇ ਅਸੀਂ ਉਨ੍ਹਾਂ ਨਾਲ ਏਂਜਲ ਦੇ ਡਾਕਟਰੀ ਵੇਰਵੇ ਸਾਂਝੇ ਕੀਤੇ ਅਤੇ ਅੰਤ ਵਿੱਚ, ਉਨ੍ਹਾਂ ਨੇ ਉਸਨੂੰ ਗੋਦ ਲੈ ਲਿਆ ਹੈ।"

ਉਹ ਕਹਿੰਦੀ ਹੈ, "ਮੈਨੂੰ ਖੁਸ਼ੀ ਹੈ ਕਿ ਏਂਜਲ ਦੀ ਨਵੀਂ ਮੰਮੀ ਇੱਕ ਥੈਰੇਪਿਸਟ ਹੈ ਅਤੇ ਉਹ ਉਸ ਦੀ ਬਿਹਤਰ ਦੇਖਭਾਲ ਕਰੇਗੀ, ਕਿਉਂਕਿ ਏਂਜਲ ਨੂੰ ਕਈ ਥੈਰੇਪੀਆਂ ਦੀ ਲੋੜ ਪੈਂਦੀ ਹੈ।"

ਜਲੰਧਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਨੇ ਸੋਮਵਾਰ ਨੂੰ ਮੈਥਿਊ ਅਤੇ ਰੇਚਲ ਨੂੰ ਗੋਦ ਲੈਣ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਾਰੰਗਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਦ ਲੈਣ ਦੀ ਪ੍ਰਕਿਰਿਆ ਲਈ ਪ੍ਰਵਾਨਗੀ ਦੇ ਦਿੱਤੀ ਹੈ।

ਏਂਜਲ ਲਈ ਭਾਰਤੀ ਪਛਾਣ ਦੇ ਸਬੂਤ ਤਿਆਰ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਸ ਦਾ ਪਾਸਪੋਰਟ ਬਣੇਗਾ, ਫਿਰ ਬੱਚਾ ਆਪਣੇ ਮਾਪਿਆਂ ਨਾਲ ਅਮਰੀਕਾ ਜਾ ਸਕਦਾ ਹੈ।

ਸਾਰੰਗਲ ਨੇ ਕਿਹਾ, "ਇਹ ਉਨ੍ਹਾਂ ਦਿਲਚਸਪ ਮਾਮਲਿਆਂ ਵਿੱਚੋਂ ਇੱਕ ਹੈ ਜਿੱਥੇ, ਇੱਕ ਪਾਸੇ, ਤੁਸੀਂ ਦੇਖ ਸਕਦੇ ਹੋ ਕਿ ਸੰਸਾਰ ਵਿੱਚ ਕੀ ਗ਼ਲਤ ਹੈ ਅਤੇ ਦੂਜੇ ਪਾਸੇ, ਸੰਸਾਰ ਵਿੱਚ ਕੀ ਚੰਗਾ ਹੈ। ਇਹ ਬੱਚਾ ਇੱਕ ਖੁਸ਼ਹਾਲ ਪਰਿਵਾਰ ਨਾਲ ਜਲਦੀ ਹੀ ਅਮਰੀਕਾ ਜਾ ਰਿਹਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਦੇਖਿਆ ਕਿ ਨਵੇਂ ਮਾਪੇ ਚੰਗੇ ਹਨ। ਉਹ ਇਸ ਵਿਸ਼ੇਸ਼ ਬੱਚੀ ਨੂੰ ਨਵਾਂ ਜੀਵਨ ਦੇ ਰਹੇ ਹਨ ਜਦਕਿ ਉਸ ਦੇ ਅਸਲੀ ਮਾਪਿਆਂ ਨੇ ਉਸ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਸੀ।

ਵਿਸ਼ੇਸ਼ ਸਾਰੰਗਲ
BBC
ਵਿਸ਼ੇਸ਼ ਸਾਰੰਗਲ

ਗੋਦ ਲੈਣ ਦੀ ਪ੍ਰਕਿਰਿਆ ਕੀ ਹੁੰਦੀ ਹੈ?

ਜਲੰਧਰ ਜ਼ਿਲ੍ਹੇ ਦੀ ਬਾਲ ਸੁਰੱਖਿਆ ਅਫ਼ਸਰ ਅਮਨੀਤ ਕੌਰ ਨੇ ਦੱਸਿਆ ਕਿ ਭਾਰਤ ਵਿੱਚ ਗੋਦ ਲੈਣ ਦੀਆਂ ਤਿੰਨ ਪ੍ਰਕਾਰ ਦੀਆਂ ਪ੍ਰਕਿਰਿਆਵਾਂ ਹਨ, ਏਜੰਸੀਆਂ ਦੁਆਰਾ ਅਨਾਥ ਤੇ ਵਿਸ਼ੇਸ਼ ਬੱਚੇ, ਪਰਿਵਾਰ ਵਿੱਚ ਗੋਦ ਲੈਣ ਅਤੇ ਹਿੰਦੂ ਗੋਦ ਲੈਣ ਅਤੇ ਰੱਖ-ਰਖਾਅ ਐਕਟ।

ਉਨ੍ਹਾਂ ਨੇ ਸਾਂਝਾ ਕੀਤਾ ਕਿ ਅਨਾਥ ਆਸ਼ਰਮ ਵਿੱਚ ਰੱਖੇ ਸਾਰੇ ਵਿਸ਼ੇਸ਼ ਜਾਂ ਲਾਪਤਾ ਬੱਚੇ ਸੀਏਆਰਏ (CARA) ਨਾਲ ਰਜਿਸਟਰਡ ਹਨ।

ਵਿਦੇਸ਼ੀ ਮਾਪਿਆਂ ਨੂੰ ਸੀਏਆਰਏ ਦੀ ਵੈੱਬਸਾਈਟ ''''ਤੇ ਰਜਿਸਟਰ ਕਰਨਾ ਪੈਂਦਾ ਹੈ। ਇਸ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਬੱਚੇ ਨੂੰ ਮਿਲ ਜਾਂਦੇ ਹਨ ਤਾਂ ਉਸ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।

ਫਿਰ ਇੱਕ ਸਮਾਜ ਸੇਵੀ ਉਨ੍ਹਾਂ ਦਾ ਘਰੇਲੂ ਅਧਿਐਨ ਕਰਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਬੱਚੇ ਦੇ ਸਾਰੇ ਦਸਤਾਵੇਜ਼ ਪ੍ਰਦਾਨ ਕੀਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸੀਏਆਰਏ ਦੁਆਰਾ ਕੋਈ ''''ਇਤਰਾਜ਼ ਨਹੀਂ ਸਰਟੀਫਿਕੇਟ'''' ਯਾਨਿ ਐੱਨਓਸੀ ਜਾਰੀ ਕਰਨ ਤੋਂ ਬਾਅਦ, ਫਿਰ ਜ਼ਿਲ੍ਹਾ ਮੈਜਿਸਟਰੇਟ ਉਨ੍ਹਾਂ ਦੀ ਪ੍ਰਵਾਨਗੀ ਦਿੰਦੇ ਹਨ।

ਉਸ ਤੋਂ ਬਾਅਦ, ਭਾਰਤ ਅਤੇ ਸਬੰਧਤ ਸਰਕਾਰਾਂ ਨੂੰ ਗੋਦ ਲਏ ਬੱਚੇ ਬਾਰੇ ਦੂਤਾਵਾਸਾਂ ਰਾਹੀਂ ਸੂਚਿਤ ਕੀਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News