ਅਮਰੀਕਾ ''''ਚ ਸਜ਼ਾ-ਏ-ਮੌਤ ਦਾ ਨਵਾਂ ਤਰੀਕਾ: ਜ਼ਹਿਰੀਲੇ ਟੀਕੇ ਦੀ ਜਗ੍ਹਾ ਹੁਣ ਇਸ ਗੈਸ ਨੂੰ ਸੁੰਘਾ ਕੇ ਮਿਲੇਗੀ ਮੌਤ

Tuesday, Jan 23, 2024 - 05:50 PM (IST)

ਕੈਨਥ ਯੂਜੀਨ ਸਮਿੱਥ
BBC
ਕੈਨਥ ਯੂਜੀਨ ਸਮਿੱਥ ਨੂੰ 1988 ਦੇ ਇੱਕ ਕਤਲ ਦੇ ਮਾਮਲੇ ਵਿੱਚ ਨਾਈਟਰੋਜਨ ਹਾਈਪੌਕਸੀਆ ਰਾਹੀਂ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ

ਅਮਰੀਕਾ ਸਜ਼ਾ-ਏ-ਮੌਤ ਲਈ ਇੱਕ ਨਵੇਂ ਤਰੀਕੇ ਦੀ ਪਰਖ ਕਰਨ ਜਾ ਰਿਹਾ ਹੈ। ਨਾਈਟਰੋਜਨ ਗੈਸ ਰਾਹੀਂ ਜ਼ਹਿਰ ਦੇ ਕੇ ਮਾਰਨ ਦੇ ਇਸ ਤਰੀਕੇ ਨੂੰ ਅਜੇ ਤੱਕ ਪਹਿਲਾਂ ਕਿਸੇ ਵਿਅਕਤੀ ਉੱਪਰ ਅਜ਼ਮਾਇਆ ਨਹੀਂ ਗਿਆ ਹੈ।

ਕੈਨਥ ਯੂਜੀਨ ਸਮਿੱਥ, ਉਹ ਪਹਿਲਾ ਵਿਅਕਤੀ ਹੋਵੇਗਾ ਜਿਸ ਨੂੰ ਇਸ ਤਰੀਕੇ ਨਾਲ ਮੌਤ ਦਿੱਤੀ ਜਾਵੇਗੀ।

ਮੌਤ ਦੀ ਉਡੀਕ ਕਰ ਰਹੇ ਸਮਿੱਥ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਪ੍ਰਯੋਗੀ ਪ੍ਰਕਿਰਿਆ ਬਾਰੇ ਡਰਾਉਣੇ ਸੁਫਨੇ ਆਉਂਦੇ ਰਹਿੰਦੇ ਹਨ।

ਚੇਤਾਵਨੀ: ਇਸ ਲੇਖ ਵਿੱਚ ਮੌਤ ਦੇਣ ਦੇ ਤਰੀਕਿਆਂ ਦਾ ਵਰਨਣ ਹੈ ਜੋ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ।

ਪਹਿਲੀ ਵਾਰ ਜਦੋਂ ਸਮਿੱਥ ਨੂੰ ਮੌਤ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਜ਼ਾ ਨੂੰ ਅਮਲ ਵਿੱਚ ਲਿਆਉਣ ਵਾਲਿਆਂ ਕੋਲ ਇਸ ਕੰਮ ਲਈ ਕਈ ਘੰਟਿਆਂ ਦਾ ਸਮਾਂ ਸੀ।

ਸਮਿੱਥ ਨੂੰ ਹੋਲਮੈਨ ਕਰੈਕਸ਼ਨਲ ਫੈਸਿਲੀਟੀ ਦੇ ਕਥਿਤ ਡੈਥ ਚੈਂਬਰ ਵਿੱਚ ਇੱਕ ਪਹੀਏਦਾਰ ਬੈਡ ਉੱਪਰ ਬੰਨ੍ਹ ਲਿਆ ਗਿਆ। ਉਨ੍ਹਾਂ ਨੇ ਸਮਿੱਥ ਦੇ ਜ਼ਹਿਰੀਲੇ ਘੋਲ ਦਾ ਟੀਕਾ ਲਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਉਹ ਆਪਣੀ ਕੋਸ਼ਿਸ਼ ਵਿੱਚ ਸਫ਼ਲ ਨਹੀਂ ਹੋਏ। ਅਸਲ ਵਿੱਚ ਇਸ ਦੌਰਾਨ ਉਨ੍ਹਾਂ ਨੂੰ ਟੀਕਾ ਲਾਉਣ ਲਈ ਸਮਿੱਥ ਦੀ ਨਾੜ ਹੀ ਨਹੀਂ ਮਿਲੀ।

ਸਮਿੱਥ ਦੇ ਵਕੀਲ ਦਾ ਕਹਿਣਾ ਹੈ ਕਿ ਨਾੜ ਨਾ ਮਿਲਣ ਕਾਰਨ ਸਮਿੱਥ ਦੇ ਕਈ ਵਾਰ ਸੂਈ ਖੁਭੋਈ ਗਈ। ਇਨ੍ਹਾਂ ਕੋਸ਼ਿਸ਼ਾਂ ਦੇ ਦੌਰਾਨ ਹੀ ਅੱਧੀ ਰਾਤ ਹੋ ਗਈ ਅਤੇ ਮੌਤ ਦੇ ਵਰੰਟਾਂ ਦੀ ਮਿਆਦ ਮੁੱਕ ਗਈ।

ਇਹ ਨਵੰਬਰ 2022 ਦੀ ਗੱਲ ਹੈ। ਹੁਣ ਅਲਬਾਮਾ ਸੂਬੇ ਵਿੱਚ ਉਸ ਨੂੰ ਮੌਤ ਦੇਣ ਦੀ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਜਾਵੇਗੀ।

ਇਸ ਟਾਈਮ ਨੇ ਇੱਕ ਨਵੀਂ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚ ਸਮਿੱਥ ਦੇ ਮੂੰਹ ਉੱਪਰ ਇੱਕ ਮਾਸਕ ਕਸ ਕੇ ਬੰਨ੍ਹ ਦਿੱਤਾ ਜਾਵੇਗਾ, ਜਿਸ ਵਿੱਚੋਂ ਸ਼ੁੱਧ ਨਾਈਟਰੋਜਨ ਗੈਸ ਉਸ ਨੂੰ ਸਾਹ ਨਾਲ ਅੰਦਰ ਖਿੱਚਣ ਲਈ ਮਜਬੂਰ ਕੀਤਾ ਜਾਵੇਗਾ। ਨਾਈਟਰੋਜਨ ਦੇ ਅੰਦਰ ਜਾਣ ’ਤੇ ਸਮਿੱਥ ਦੇ ਸਰੀਰ ਵਿੱਚ ਆਕਸੀਜ਼ਨ ਦੀ ਕਮੀ ਹੋ ਜਾਵੇਗੀ ਅਤੇ ਉਨ੍ਹਾਂ ਦੀ ਮੌਤ ਹੋ ਜਾਵੇਗੀ।

ਸਮਿੱਥ ਦਾ ਕੀ ਕਹਿਣਾ ਹੈ

ਹੋਲਮੈਨ ਕਰੈਕਸ਼ਨਲ ਫੈਸਿਲੀਟੀ, ਅਲਬਾਮਾ
BBC
ਹੋਲਮੈਨ ਕਰੈਕਸ਼ਨਲ ਫੈਸਿਲੀਟੀ, ਅਲਬਾਮਾ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਨਵੇਂ ਤਰੀਕੇ ਨੂੰ, ਜਿਸ ਦੀ ਪਹਿਲਾਂ ਕਦੇ ਵਰਤੋਂ ਨਹੀਂ ਹੋਈ ਹੈ, ਨੂੰ ਤਸ਼ੱਦਦ ਜਾਂ ਬੇਰਹਿਮ ਕਹਿੰਦਿਆਂ ਇਸ ਉੱਪਰ ਰੋਕ ਲਾਉਣ ਦੀ ਮੰਗ ਕੀਤੀ ਹੈ।

ਸਮਿੱਥ ਦੇ ਵਕੀਲ ਵੱਲੋਂ ਟੀਕੇ ਦੀ ਬੇਨਤੀ ਕਰਦੀ ਅਪੀਲ ਇੱਕ ਅਦਾਲਤ ਵੱਲੋਂ ਖਾਰਜ ਕੀਤੇ ਜਾਣ ਮਗਰੋਂ ਇਸ ਬਾਰੇ ਆਖਰੀ ਫੈਸਲਾ ਅਜੇ ਆਉਣਾ ਹੈ।

ਸਮਿੱਥ ਨੂੰ ਦੋ ਹੋਰ ਜਣਿਆਂ ਸਮੇਤ ਇੱਕ ਪ੍ਰਚਾਰਕ ਦੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ।

ਮਰਹੂਮ ਨੂੰ ਫਰੌਤੀ ਬਦਲੇ ਕਤਲ ਕਰਨ ਲਈ ਛੁਰੇ ਮਾਰੇ ਗਏ ਅਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।

ਅਮਰੀਕੀ ਇਤਿਹਾਸ ਵਿੱਚ ਪਹਿਲਾ ਵਿਅਕਤੀ ਹੈ ਜਿਸ ਨੂੰ ਮੌਤ ਦੇਣ ਦੀ ਦੂਜੀ ਵਾਰ ਕੋਸ਼ਿਸ਼ ਕੀਤੀ ਜਾਣੀ ਹੈ ਜਦਕਿ ਨਾਈਟਰੋਜਨ ਨਾਲ ਸਜ਼ਾ ਪਾਉਣ ਵਾਲੇ ਉਹ ਪਹਿਲਾ ਹਨ।

ਕੈਨਥ ਯੂਜੀਨ ਸਮਿੱਥ ਹੋਲਮੈਨ ਕਰੈਕਸ਼ਨਲ ਫੈਸਿਲਿਟੀ ਵਿੱਚ ਕਈ ਦਹਾਕਿਆਂ ਤੋਂ ਆਪਣੀ ਮੌਤ ਦੀ ਉਡੀਕ ਕਰ ਰਿਹਾ ਹੈ।

ਸਮਿੱਥ ਨੇ ਬੀਬੀਸੀ ਨੂੰ ਆਪਣੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਮੇਰਾ ਸਰੀਰ ਟੁੱਟ ਰਿਹਾ ਹੈ। ਮੇਰਾ ਭਾਰ ਘਟ ਰਿਹਾ ਹੈ।

ਅਲਬਾਮਾ ਵਿੱਚ ਪੱਤਰਕਾਰਾਂ ਨੂੰ ਸਜ਼ਾ-ਏ-ਮੌਤ ਦੀ ਉਡੀਕ ਕਰ ਰਹੇ ਕੈਦੀਆਂ ਨਾਲ ਮੁਲਾਕਾਤ ਦੀ ਮਨਾਹੀ ਹੈ।

ਅਸੀਂ ਸਮਿੱਥ ਨਾਲ ਪਿਛਲੇ ਹਫ਼ਤੇ ਟੈਲੀਫੋਨ ਉੱਪਰ ਗੱਲਬਾਤ ਕੀਤੀ। ਹਾਲਾਂਕਿ ਉਸ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਇੰਟਰਵਿਊ ਤੋਂ ਮਨ੍ਹਾਂ ਕਰ ਦਿੱਤਾ।

ਉਸ ਨੇ ਲਿਖਿਆ, “ਮੇਰਾ ਹਰ ਸਮੇਂ ਜੀ ਮਤਲਾਉਂਦਾ ਰਹਿੰਦਾ ਹੈ। ਸਦਮੇ ਦੇ ਦੌਰੇ ਪੈਂਦੇ ਰਹਿੰਦੇ ਹਨ। …ਇਹ ਤਾਂ ਉਸ ਦਾ ਨਿੱਕਾ ਜਿਹਾ ਅੰਸ਼ ਮਾਤਰ ਹੈ, ਜੋ ਮੈਂ ਹਰ ਰੋਜ਼ ਸਹਿਣ ਕਰ ਰਿਹਾ ਹਾਂ। ਬੁਨਿਆਦੀ ਤੌਰ ’ਤੇ ਤਸ਼ਦੱਦ।”

ਸਮਿੱਥ ਨੇ ਅਲਬਾਮਾ ਪ੍ਰਸ਼ਾਸਨ ਤੋਂ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਸਜ਼ਾਏ ਮੌਤ “ਰੋਕ ਦੇਣ ਦੀ ਅਪੀਲ ਕੀਤੀ ਹੈ।”

ਕੀ ਚੱਲ ਰਹੀ ਹੈ ਬਹਿਸ

ਹੋਲਮੈਨ ਕਰੈਕਸ਼ਨਲ ਫੈਸਿਲੀਟੀ, ਅਲਬਾਮਾ
BBC

ਸਰਕਾਰੀ ਪੱਖ ਮੁਤਾਬਕ ਨਾਈਟਰੋਜਨ ਗੈਸ ਜਲਦੀ ਹੀ ਸਮਿੱਥ ਨੂੰ ਬੇਸੁੱਧ ਕਰ ਦੇਵੇਗੀ ਹਾਲਾਂਕਿ ਇਸ ਬਾਰੇ ਕੋਈ ਵਿਸ਼ਵਾਸਯੋਗ ਸਬੂਤ ਉਨ੍ਹਾਂ ਨੇ ਪੇਸ਼ ਨਹੀਂ ਕੀਤਾ ਹੈ।

ਮੈਡੀਕਲ ਮਾਹਰਾਂ ਅਤੇ ਕਾਰਕੁਨਾਂ ਨੇ ਇਸ ਦੇ ਸੰਭਾਵੀ ਬੁਰੇ ਨਤੀਜਿਆਂ ਤੋਂ ਸੁਚੇਤ ਕੀਤਾ ਹੈ। ਜਿਵੇਂ ਕਿ ਦੌਰੇ ਅਤੇ ਹੋ ਸਕਦਾ ਹੈ ਕਿ ਵਿਅਕਤੀ ਬਿਲਕੁਲ ਨਕਾਰਾ ਜੀਵਨ ਜਿਉਣ ਲਈ ਬਚ ਜਾਵੇ। ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਗੈਸ ਲੀਕ ਕਰ ਜਾਵੇ ਅਤੇ ਕਮਰੇ ਵਿੱਚ ਸਮਿੱਥ ਦੇ ਧਾਰਮਿਕ ਵਕੀਲ ਸਮੇਤ ਮੌਜੂਦ ਹੋਰ ਵਿਅਕਤੀਆਂ ਨੂੰ ਵੀ ਮਾਰ ਦੇਵੇ।

ਸਮਿੱਥ ਦੇ ਅਧਿਆਤਮਿਕ ਸਲਾਹਕਾਰ ਡਾ਼ ਜੈਫ ਹੁੱਡ ਨੇ ਦੱਸਿਆ, ‘ਮੈਨੂੰ ਯਕੀਨ ਹੈ ਕਿ ਕੈਦੀ ਨੂੰ ਮਰਨ ਤੋਂ ਤਾਂ ਡਰ ਨਹੀਂ ਲਗਦਾ। ਇਹ ਤਾਂ ਉਸ ਨੇ ਬਹੁਤ ਸਾਫ਼ ਕਰ ਦਿੱਤਾ ਹੈ। ਪਰ ਮੈਨੂੰ ਲਗਦਾ ਹੈ ਕਿ ਅਸਲੀ ਡਰ ਤਾਂ ਉਸ ਨੂੰ ਇਹ ਹੈ ਕਿ ਇਸ ਪਰਕਿਰਿਆ ਦੌਰਾਨ ਉਸ ਉੱਪਰ ਹੋਰ ਤਸ਼ੱਦਦ ਹੋਵੇਗਾ।’

ਡਾ਼ ਜੈਫ ਨੇ ਸਰਕਾਰ ਨੂੰ ਨਾਈਟਰੋਜਨ ਦੇ ਲੀਕ ਹੋਣ ਤੋਂ ਹੋਣ ਵਾਲੇ ਨੁਕਸਾਨ ਤੋਂ ਮੁਕਤ ਕਰਨ ਵਾਲੇ ਕਾਨੂੰਨੀ ਦਸਤਾਵੇਜ਼ ਉੱਪਰ ਵੀ ਦਸਖ਼ਤ ਕਰ ਦਿੱਤੇ ਹਨ।

ਮੈਂ ਉਸ ਤੋਂ ਕਈ ਫੁੱਟ ਦੂਰ ਹੋਵਾਂਗਾ। ਮੈਨੂੰ ਕਈ ਮੈਡੀਕਲ ਮਾਹਰਾਂ ਨੇ ਸੁਚੇਤ ਕੀਤਾ ਹੈ ਕਿ ਅਜਿਹਾ ਕਰਕੇ ਮੈਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਵਾਂਗਾ।

ਹੁੱਡ ਨੇ ਬੀਬੀਸੀ ਨੂੰ ਦੱਸਿਆ, “ਜੇ ਪਾਈਪ ਵਿੱਚੋਂ ਕਿਸੇ ਤਰ੍ਹਾਂ ਦੀ ਲੀਕੇਜ ਹੋਈ ਜਾਂ ਮਾਸਕ ਵਿੱਚੋਂ, ਜਾਂ ਮੂੰਹ ’ਤੇ ਲਾਈ ਗਈ ਸੀਲ ਵਿੱਚੋਂ ਕੁਝ ਲੀਕ ਹੋ ਗਈ ਤਾਂ ਯਕੀਨਨ ਹੀ ਇਸ ਨਾਲ ਕਮਰੇ ਵਿੱਚ ਗੈਸ ਰਿਸ ਜਾਵੇਗੀ।”

ਸੰਯੁਕਤ ਰਾਸ਼ਟਰ ਨੂੰ ਭੇਜੇ ਗਏ ਅਧਿਐਨ ਦੇ ਸਹਿ ਲੇਖਕ ਨੇ ਦੱਸਿਆ ਕਿ ਇਸ ਦਾ ਨਾ-ਸਹਿਣ-ਯੋਗ ਪੱਧਰ ਦਾ ਖਤਰਾ ਹੈ।

ਡਾ਼ ਜੋਇਲ ਜ਼ਿਵੋਟ ਐਮੋਰੀ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਵਿੱਚ ਐਨਿਸਥੀਸਿਓਲੋਜੀ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਕਿਹਾ ਕਿ ਅਲਬਾਮਾ ਪ੍ਰਸ਼ਾਸਨ ਦਾ “ਬੇਰਹਿਮੀ ਨਾਲ” ਮੌਤ ਦੇਣ ਦਾ “ਬਹੁਤ ਬੁਰਾ” ਟਰੈਕ ਰਿਕਾਰਡ ਹੈ।

ਉਹ ਕਹਿੰਦੇ ਹਨ ਕਿ ਮੈਨੂੰ ਲਗਦਾ ਹੈ ਕਿ ਸਮਿੱਥ ਅਮਰੀਕਾ ਵਿੱਚ ਸਭ ਤੋਂ ਬੁਰੀ ਮੌਤ ਮਰਨ ਵਾਲਾ ਵਿਅਕਤੀ ਹੋਵੇਗਾ, ਕਿਉਂਕਿ ਅਲਬਾਮਾ ਉਸ ਨੂੰ ਮਾਰਨ ਲਈ ਇੰਨਾ ਬਾਜ਼ਿਦ ਹੈ ਕਿ ਉਹ ਉਸ ਨੂੰ ਮਾਰਨ ਲਈ ਹੋਰ ਲੋਕਾਂ ਨੂੰ ਵੀ ਮਾਰਨ ਨੂੰ ਤਿਆਰ ਹੈ।

ਡਾ਼ ਜੋਇਲ ਨੇ ਕਿਹਾ, “ਕਲਪਨਾ ਕਰੋ ਕਿ ਤੁਸੀਂ ਸਾਰੇ ਗਵਾਹਾਂ ਤੋਂ ਵੇਰਵੇਂ ਉੱਪਰ ਦਸਤਖ਼ਤ ਕਰਵਾ ਲਵੋਂ ਅਤੇ ਫਾਇਰਿੰਗ ਸਕੁਏਡ ਦੇ ਸਾਹਮਣੇ ਮਾਰੇ ਜਾਣ ਵਾਲੇ ਦੇ ਨਾਲ ਖੜ੍ਹੇ ਕਰ ਦਿਓ। ਹੁਣ ਕਿਉਂਕਿ ਨਿਸ਼ਾਨਚੀਆਂ ਦਾ ਨਿਸ਼ਾਨਾ ਵਧੀਆ ਨਹੀਂ ਹੈ, ਇਸ ਲਈ ਸੰਭਾਵਨਾ ਹੈ ਕਿ ਉਹ ਤੁਹਾਨੂੰ ਵੀ ਮਾਰ ਦੇਣਗੇ। ਇਹ ਕੁਝ ਗੱਲਾਂ ਹਨ ਜੋ ਮੈਂ ਕਲਪਨਾ ਕਰਦਾ ਹਾਂ ਕਿ ਨਾਈਟਰੋਜਨ ਗੈਸ ਬਾਰੇ ਹੋ ਸਕਦੀਆਂ ਹਨ।”

ਉਨ੍ਹਾਂ ਨੇ ਕਿਹਾ ਕਿ ਨਾਈਟਰੋਜਨ ਗੈਸ ਦੇ ਤੰਦਰੁਸਤ ਵਲੰਟੀਅਰਾਂ ਉੱਪਰ ਕੀਤੇ ਇੱਕ ਅਧਿਐਨ ਤੋਂ ਸਾਨੂੰ ਪਤਾ ਲਗਦਾ ਹੈ ਕਿ ਲਗਭਗ ਸਾਰਿਆਂ ਨੂੰ ਹੀ ਸਾਹ ਲੈਣ ਦੇ 15 ਤੋਂ 20 ਸਕਿੰਟ ਵਿੱਚ, ਦੌਰੇ ਪਏ ਸਨ।

ਇਸ ਸਥਿਤੀ ਵਿੱਚ ਸਮਿੱਥ ਕਈ ਤੀਬਰ ਦੌਰੇ ਪੈਣ ਤੋਂ ਪਹਿਲਾਂ ਹੀ ਬੇਸੁੱਧ ਹੋ ਜਾਣਗੇ।

ਸਮਿੱਥ ਦੇ ਨਾਲ ਕਮਰੇ ਵਿੱਚ ਉਨ੍ਹਾਂ ਦੇ ਅਧਿਆਤਮਿਕ ਸਲਾਹਕਾਰ ਵੀ ਹੋਣਗੇ।

ਅਲਬਾਮਾ ਵਿੱਚ ਪ੍ਰਤੀ ਵਿਅਕਤੀ ਸਭ ਤੋਂ ਜ਼ਿਆਦਾ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਅਜੇ ਵੀ 165 ਜਣੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।

ਸਾਲ 2018 ਤੋਂ ਤਿੰਨ ਮੌਕਿਆਂ ਉੱਪਰ ਅਜਿਹਾ ਹੋ ਚੁੱਕਿਆ ਹੈ ਕਿ ਜ਼ਹਿਰ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਦੌਰਾਨ ਦੋਸ਼ੀ ਵਿਅਕਤੀ ਬਚ ਗਏ। ਘਟਨਾਵਾਂ ਦਾ ਅੰਦਰੂਨੀ ਰਿਵੀਊ ਕੀਤਾ ਗਿਆ ਅਤੇ ਜ਼ਿਆਦਤਰ ਇਲਜ਼ਾਮ ਮੁਲਜ਼ਮਾਂ ਦੇ ਆਪਣੇ ਸਿਰ ਹੀ ਪਾ ਦਿੱਤਾ ਗਿਆ।

ਕਿਹਾ ਗਿਆ ਕਿ ਮੁਲਜ਼ਮਾਂ ਦੇ ਵਕੀਲਾਂ ਨੇ ਸਜ਼ਾ ਉੱਪਰ ਰੋਕ ਲਵਾਉਣ ਲਈ ਆਖਰੀ ਮੌਕੇ ਉੱਪਰ ਅਪੀਲ ਕੀਤੀ। ਇਸ ਕਾਰਨ ਸਜ਼ਾ ਲਾਗੂ ਕਰਨ ਵਾਲਿਆਂ ਉੱਪਰ “ਸਮੇਂ ਦਾ ਬੇਲੋੜਾ ਦਬਾਅ” ਪੈ ਗਿਆ।

''''ਮੈਨੂੰ ਤਾਂ ਲਗਦਾ ਹੈ ਕਿ ਅਸੀਂ ਸੁਧਾਰ ਕਰ ਰਹੇ ਹਾਂ''''

ਕਥਨ ਪਲੇਟ
BBC

ਇਸ ਵਾਰ ਸਮਿੱਥ ਦੀ ਸਜ਼ਾ ਲਾਗੂ ਕਰਨ ਲਈ ਟੀਮ ਨੂੰ ਅੱਧੀ ਰਾਤ ਤੱਕ ਕੰਮ ਖਤਮ ਕਰਨ ਦੀ ਡੈਡਲਾਈਨ ਨਾਲੋਂ ਜ਼ਿਆਦਾ ਸਮਾਂ ਮਿਲੇਗਾ।

ਅਲਬਾਮਾ ਦੇ ਗਵਰਨਰ ਕੇ ਇਵੇ ਕੋਲ ਨਿਆਂਇਕ ਕਤਲਾਂ ਨੂੰ ਰੋਕਣ ਦੀ ਸ਼ਕਤੀ ਹੈ। ਉਨ੍ਹਾਂ ਨੇ ਮਾਹਿਰਾਂ ਦੀਆਂ ਚੇਤਾਵਨੀਆਂ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਜਦਕਿ ਅਟਾਰਨੀ ਜਨਰਲ ਦੇ ਦਫ਼ਤਰ ਨੇ ਸੰਯੁਕਤ ਰਾਸ਼ਟਰ ਦੇ ਫਿਕਰ ਨੂੰ ਸਮਿੱਥ ਦੇ ਫਿਕਰ ਜਿੰਨਾ ਹੀ ਬੇਬੁਨਿਆਦ ਦੱਸਿਆ।

ਆਪਣੇ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਟਰਾਇਲ ਕੋਰਟ ਨੇ ਸਮਿੱਥ ਨੂੰ ਅਤੇ ਵੱਖ-ਵੱਖ ਮੈਡੀਕਲ ਮਾਹਿਰਾਂ ਨੂੰ ਸੁਣਿਆ ਹੈ ਅਤੇ ਤੈਅ ਕੀਤਾ ਹੈ ਕਿ ਨਾਈਟਰੋਜਨ ਹਾਈਪੋਕਸੀਆ ਬਾਰੇ ਸਮਿੱਥ ਦੇ ਫਿਕਰ ਕਾਲਪਨਿਕ ਅਤੇ ਸਿਧਾਂਤਕ ਹਨ।

ਬਿਆਨ ਵਿੱਚ ਅੱਗੇ ਕਿਹਾ ਕਿ ਅਸੀਂ 25 ਜਨਵਰੀ ਨੂੰ ਉਸਦੀ ਸਜ਼ਾ ਲਾਗੂ ਕਰਾਂਗੇ।

ਰਿਪਬਲਿਕ ਪਾਰਟੀ ਦੇ ਵਿਧਾਇਕ ਰੀਡ ਇਨਗਰਾਮ ਜਿਨ੍ਹਾਂ ਨੇ ਨਾਈਟਰੋਜਨ ਨਾਲ ਮੌਤ ਦੇ ਪੱਖ ਵਿੱਚ ਵੋਟ ਕੀਤਾ ਸੀ। ਉਨ੍ਹਾਂ ਨੇ ਵੀ ਸੰਯੁਕਤ ਰਾਸ਼ਟਰ ਦੀ ਆਲੋਚਨਾ ਨੂੰ ਰੱਦ ਕੀਤਾ ਹੈ।

ਉਨ੍ਹਾਂ ਨੇ ਕਿਹਾ, “ਮੈਨੂੰ ਅਣਮਨੁੱਖੀ ਹੋਣ ਬਾਰੇ ਨਹੀਂ ਪਤਾ। ਮੈਨੂੰ ਤਾਂ ਲਗਦਾ ਹੈ ਕਿ ਅਸੀਂ ਸੁਧਾਰ ਕਰ ਰਹੇ ਹਾਂ। ਮੈਂ ਸਮਝਦਾ ਹਾਂ ਕਿ ਪ੍ਰਕਿਰਿਆ ਜੋ ਅਸੀਂ ਪੀੜਤ ਨਾਲ ਪਹਿਲਾਂ ਕੀਤਾ ਉਸ ਨਾਲੋਂ ਬਿਹਤਰ ਹੋਵੇਗੀ।”

ਉਨ੍ਹਾਂ ਨੇ ਕਿਹਾ, “ਸਾਡੀ ਗਵਰਨਰ ਇੱਕ ਈਸਾਈ ਹੈ। ਉਨ੍ਹਾਂ ਨੇ ਸਾਰੇ ਮਸਲੇ ਉੱਪਰ ਚਰਚਾ ਕੀਤੀ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਸਹੀ ਹੈ। ਮੈਨੂੰ ਪਤਾ ਹੈ ਉਨ੍ਹਾਂ ਦੇ ਦਿਲ ਉੱਤੇ ਇਸਦਾ ਬੋਝ ਹੈ ਪਰ ਇਹ ਕਾਨੂੰਨ ਹੈ।”

ਬੀਬੀਸੀ ਨੇ ਐਲਿਜ਼ਾਬੇਥ ਸਿਨੇਟ ਦੇ ਪਰਿਵਾਰ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਕਿਹਾ ਕਿ ਉਹ ਵੀਰਵਾਰ ਤੋਂ ਪਹਿਲਾਂ ਕੋਈ ਟਿੱਪਣੀ ਨਹੀਂ ਕਰਨਗੇ।

ਸਾਲ 1996 ਵਿੱਚ ਇੱਕ ਜਿਊਰੀ ਨੇ ਸਮਿੱਥ ਨੂੰ ਗੈਰ-ਜ਼ਮਾਨਤੀ ਉਮਰ ਕੈਦ ਦੀ ਸਿਫ਼ਾਰਿਸ਼ ਕੀਤੀ ਸੀ। ਜਦਕਿ ਜੱਜ ਨੇ ਜਿਊਰੀ ਦੀ ਸਲਾਹ ਦਰਕਿਨਾਰ ਕਰਦਿਆਂ ਸਮਿੱਥ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਸੁਣਵਾਈ ਦੌਰਾਨ ਉਨ੍ਹਾਂ ਨੇ ਕਤਲ ਦੌਰਾਨ ਆਪਣੀ ਮੌਜੂਦਗੀ ਤਾਂ ਮੰਨੀ ਸੀ ਪਰ ਕਿਹਾ ਸੀ ਕਿ ਕਤਲ ਕਰਨ ਵਿੱਚ ਉਹ ਸ਼ਾਮਲ ਨਹੀਂ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News