''''ਬਟਰ ਚਿਕਨ'''' ਤੇ ‘ਦਾਲ ਮਖਣੀ’ ਦੀ ਕਾਢ ਕਿਸ ਨੇ ਕੱਢੀ, ਦਿੱਲੀ ਦੀਆਂ ਕਿਹੜੀਆਂ ਦੋ ਧਿਰਾਂ ਅਦਾਲਤ ਪਹੁੰਚੀਆਂ

Sunday, Jan 21, 2024 - 06:36 PM (IST)

''''ਬਟਰ ਚਿਕਨ'''' ਤੇ ‘ਦਾਲ ਮਖਣੀ’ ਦੀ ਕਾਢ ਕਿਸ ਨੇ ਕੱਢੀ, ਦਿੱਲੀ ਦੀਆਂ ਕਿਹੜੀਆਂ ਦੋ ਧਿਰਾਂ ਅਦਾਲਤ ਪਹੁੰਚੀਆਂ
ਮੋਤੀ ਮਹਿਲ
Getty Images
ਮੋਤੀ ਮਹਿਲ ਰੈਸਟੋਰੈਂਟ ਵੱਲੋਂ ਦਰਿਆਗੰਜ ਰੈਸਟੋਰੈਂਟ ''''ਤੇ ਕੇਸ ਕੀਤਾ ਗਿਆ ਹੈ

ਬਟਰ ਚਿਕਨ ਅਤੇ ਦਾਲ ਮਖਣੀ ਪੰਜਾਬ, ਦਿੱਲੀ ਅਤੇ ਉੱਤਰ ਭਾਰਤ ਦੇ ਹੋਰਰਾਂ ਇਲਾਕਿਆਂ ਵਿੱਚ ਇੱਕ ਖ਼ਾਸ ਪਕਵਾਨ ਵਜੋਂ ਕਾਫ਼ੀ ਮਸ਼ਹੂਰ ਹੈ।

ਜਿੰਨ੍ਹਾਂ ਦੇਸ਼ਾਂ ਵਿੱਚ ਕਾਫ਼ੀ ਭਾਰਤੀ ਵਸੋਂ ਰਹਿੰਦੀ ਹੈ ਉੱਥੇ ਵੀ ਅਜਿਹੇ ਕਈ ਰੈਸਟੋਰੈਂਟ ਮਿਲ ਜਾਂਦੇ ਹਨ ਜਿੱਥੇ ਇਹ ਪਕਵਾਨ ਮਿਲਦੇ ਹਨ।

ਪਰ ਇਨ੍ਹਾਂ ਪਕਵਾਨਾਂ ਦੀ ਕਾਢ ਕਿਸ ਨੇ ਕੱਢੀ ਸੀ, ਇਸ ਬਾਰੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ।

ਇਹ ਮਾਮਲਾ ਹੁਣ ਦਿੱਲੀ ਹਾਈਕੋਰਟ ਤੱਕ ਪਹੁੰਚ ਗਿਆ ਹੈ।

ਮੋਤੀ ਮਹਿਲ ਬਨਾਮ ਦਰਿਆਗੰਜ

ਬਟਰ ਚਿਕਨ
Getty Images
ਬਟਰ ਚਿਕਨ ਦਹੀ, ਅਦਰਕ, ਲਸਣ ਅਤੇ ਹੋਰ ਮਸਾਲੇ ਲਗਾ ਕੇ ਮੈਰੀਨੇਡ ਕਰਨ ਬਾਅਦ ਬਣਦਾ ਹੈ (ਸੰਕੇਤਕ ਤਸਵੀਰ)

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੋਤੀ ਮਹਿਲ ਰੈਸਟੋਰੈਂਟ ਵੱਲੋਂ ਦਰਿਆਗੰਜ ਰੈਸਚੁਰੈਂਟ ਉੱਤੇ ਕੇਸ ਕੀਤਾ ਗਿਆ ਹੈ।

ਮੋਤੀ ਮਹਿਲ ਰੈਸਟੋਰੈਂਟ ਚੇਨ ਨੇ ਇਹ ਦਾਅਵਾ ਕੀਤਾ ਹੈ ਕਿ ਦਰਿਆਗੰਜ ਰੈਸਟੋਰੈਂਟ ਵੱਲੋਂ ਕਥਿਤ ਤੌਰ ਉੱਤੇ ਅਜਿਹਾ ਪ੍ਰਚਾਰਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਖਾਣੇ ਦੀ ਕਾਢ ਕੱਢੀ।

ਮੋਤੀ ਮਹਿਲ ਰੈਸਟੋਰੈਂਟ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪੁਰਖੇ ਮਰਹੂਮ ਹਲਵਾਈ ਕੁੰਦਨ ਲਾਲ ਗੁਜਰਾਲ ਨੂੰ “ਬਟਰ ਚਿਕਨ ਅਤੇ ਦਾਲ ਮਖਣੀ ਦੀ ਖੋਜ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਹੈ।

ਮੋਤੀ ਮਹਿਲ ਰੈਸਟੋਰੈਂਟਜ਼ ਵਲੋਂ ‘ਇਨਵੈਂਟਰਜ਼ ਆਫ਼ ਬਟਰ ਚਿਕਨ ਐਂਡ ਦਾਲ ਮਖਣੀ'''' (ਦਾਲ ਮਖਣੀ ਅਤੇ ਬਟਰ ਚਿਕਨ ਦੀ ਖੋਜ ਕਰਨ ਵਾਲੇ) ਆਪਣੀ ਟੈਗਲਾਈਨ ਵਰਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਬ੍ਰੈਂਡ ਦੀ ਪਛਾਣ ਬਣ ਚੁੱਕੀ ਹੈ।

ਇਸ ਕੇਸ ਵਿੱਚ ਮੋਤੀ ਮਹਿਲ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਦਰਿਆਗੰਜ ਰੈਸਟੋਰੈਂਟ ਦੇ ਮਾਲਕਾਂ (ਬਚਾਅ ਪੱਖ) ਨੇ ਕਥਿਤ ਤੌਰ ਉੱਤੇ ਮੋਤੀ ਮਹਿਲ ਰੈਸਟੋਰੈਂਟ ਦੇ ਵਪਾਰ, ਸਾਖ ਅਤੇ ਵੱਕਾਰ ਦੀ ਦੁਰਵਰਤੋਂ ਕੀਤੀ ਹੈ।

ਇਸ ਕੇਸ ਦੀ ਸੁਣਵਾਈ 16 ਜਨਵਰੀ ਨੂੰ ਜਸਟਿਸ ਸੰਜੀਵ ਨਰੂਲਾ ਦੇ ਬੈਂਚ ਵੱਲੋਂ ਕੀਤੀ ਗਈ ਸੀ। ਅਦਾਲਤ ਨੇ ਦਰਿਆਗੰਜ ਰੈਸਟੋਰੈਂਟਜ਼ ਨੂੰ ਸੰਮਨ ਭੇਜੇ ਹਨ ਅਤੇ ਉਨ੍ਹਾਂ ਨੂੰ ਇੱਕ ਮਹੀਨੇ ਦੇ ਵਿੱਚ-ਵਿੱਚ ਇਸ ਦਾ ਲਿਖਤੀ ਜਵਾਬ ਦੇਣ ਲਈ ਕਿਹਾ ਹੈ।

ਦਾਲ ਮਖਨੀ
Getty Images
ਦਾਲ ਮਖਣੀ ਬਣਾਉਣ ਲਈ ਪਹਿਲਾਂ ਮਾਂਹ ਦੀ ਦਾਲ ਅਤੇ ਰਾਜਮਾ ਪਾਣੀ ਵਿੱਚ ਉਬਾਲੇ ਜਾਂਦੇ ਹਨ (ਸੰਕੇਤਕ ਤਸਵੀਰ)

ਮੋਤੀ ਮਹਿਲ ਰੈਸਟੋਰੈਂਟ ਪੱਖ ਦੇ ਵਕੀਲ ਸੰਦੀਪ ਸੇਠੀ ਨੇ ਜਸਟਿਸ ਸੰਜੀਵ ਨਰੂਲਾ ਦੇ ਬੈਂਚ ਅੱਗੇ ਇਹ ਦਲੀਲ ਦਿੱਤੀ ਕਿ ਦਰਿਆਗੰਜ ਰੈਸਟੋਰੈਂਟ ਵੱਲੋਂ ਕਥਿਤ ਤੌਰ ਉੱਤੇ ਇਹ ਦਰਸਾਇਆ ਜਾ ਰਿਹਾ ਹੈ ਕਿ ਇਹ ਦੋਵੇਂ ਇੱਕ ਦੂਜੇ ਨਾਲ ਸਬੰਧ ਰੱਖਦੇ ਹਨ।

ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਬਚਾਅ ਪੱਖ ਭਾਵ ਦਰਿਆਗੰਜ ਰੈਸਟੋਰੈਂਟ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਉਹ ਇਹ ਯਕੀਨ ਕਰਨ ਕਿ ਦਰਿਆਗੰਜ ਰੈਸਟੋਰੈਂਟ ਮਰਹੂਮ ਕੁੰਦਨ ਲਾਲ ਜੱਗੀ ਵੱਲੋਂ ਸ਼ੁਰੂ ਕੀਤੇ ਗਏ ਮੋਤੀ ਮਹਿਲ ਰੈਸਚੁਰੈਂਟ ਨਾਲ ਜੁੜਿਆ ਹੋਇਆ ਹੈ।

ਵਕੀਲ ਸੰਦੀਪ ਸੇਠੀ ਨੇ ਅੱਗੇ ਦਾਅਵਾ ਕੀਤਾ ਕਿ ਦਰਿਆਗੰਜ ਰੈਸਟੋਰੈਂਟਜ਼ ਵੱਲੋਂ ਕਥਿਤ ਤੌਰ ਉੱਤੇ ਉਨ੍ਹਾਂ ਦੇ ਪੁਰਖ਼ੇ ਮਰਹੂਮ ਕੁੰਦਨ ਲਾਲ ਗੁਜਰਾਲ ਦੀ ਤਸਵੀਰ ਦੀ ਵਰਤੋਂ ਆਪਣੇ ਫੇਸਬੁੱਕ ਪੇਜ ਉੱਤੇ ਕੀਤੀ ਸੀ ।

ਉਨ੍ਹਾਂ ਦਾਅਵਾ ਕੀਤਾ ਕਿ ਬਚਾਅ ਪੱਖ ਇਸ ਤਸਵੀਰ ਨੂੰ ਬਚਾਅਪੱਖ ਦੇ ਪੁਰਖੇ ਕੁੰਦਨ ਲਾਲ ਜੱਗੀ ਦੀ ਤਸਵੀਰ ਵਜੋਂ ਪੇਸ਼ ਕਰ ਰਿਹਾ ਹੈ।

ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਪੇਸ਼ਾਵਰ ਵਿਚਲੇ ਮੋਤੀ ਮਹਿਲ ਰੈਸਟੋਰੈਂਟ ਦੀ ਤਸਵੀਰ ਬਚਾਅ ਪੱਖ ਨੇ ਆਪਣੀ ਵੈੱਬਸਾਈਟ ਉੱਤੇ ਵੀ ਲਗਾਈ ਹੈ।

ਜਸਟਿਸ ਸੰਜੀਵ ਨਰੂਲਾ ਦੇ ਬੈਂਚ ਨੇ ਹਾਲ ਹੀ ਵਿੱਚ ਦਰਿਆਗੰਜ ਰੈਸਟੋਰੈਂਟਜ਼ ਦੇ ਮਾਲਕ ਸਣੇ ਬਚਾਅ ਪੱਖ ਨੂੰ ਸੰਮਨ ਭੇਜੇ ਹਨ, ਇਸ ਮਾਮਲੇ ਦੀ ਸੁਣਵਾਈ ਜੋਇੰਟ ਰਜਿਸਟਰਾਰ ਅੱਗੇ ਹੋਵੇਗੀ।

ਇਸ ਮਾਮਲੇ ਦੀ ਸੁਣਵਾਈ 18 ਮਾਰਚ 2024 ਨੂੰ ਹੋਵੇਗੀ।

ਹਾਈਕੋਰਟ
Getty Images
ਸੰਕੇਤਕ ਤਸਵੀਰ

ਬਚਾਅ ਪੱਖ ਨੇ ਕੀ ਕਿਹਾ

ਬਚਾਅ ਪੱਖ ਦੇ ਵਕੀਲ ਅਮਿਤ ਸਿੱਬਲ ਨੇ ਕਿਹਾ ਕਿ ਇਹ ਕੇਸ ਬੇਬੁਨਿਆਦ, ਗਲਤ ਅਤੇ ਬਿਨਾ ਕਿਸੇ ਕਾਰਨ ਦੇ ਕੀਤਾ ਗਿਆ ਹੈ।

ਸੀਨੀਅਰ ਐਡਵੋਕੇਟ ਸਿਬਲ ਨੇ ਇਹ ਦਲੀਲ ਦਿੱਤੀ ਕਿ ਬਚਾਅ ਪੱਖ ਨੇ ਕਿਤੇ ਵੀ ਗਲਤ ਪੇਸ਼ਕਾਰੀ ਨਹੀਂ ਕੀਤੀ ਹੈ।

ਐਡਵੋਕੇਟ ਸਿਬਲ ਨੇ ਇਹ ਸਪਸ਼ਟ ਕੀਤਾ ਕਿ ਮੋਤੀ ਮਹਿਲ ਰੈਸਟੋਰੈਂਟ ਵੱਲੋਂ ਸ਼ਿਕਾਇਤ ਵਿੱਚ ਲਗਾਇਆ ਗਿਆ ਸਕ੍ਰੀਨਸ਼ੋਟ ਜਿਸ ਫੇਸਬੁੱਕ ਪੇਜ ਦਾ ਹੈ ਇਹ ਬਚਾਅ ਪੱਖ ਦਾ ਨਹੀਂ ਹੈ ਅਤੇ ਇਹ ਜ਼ਾਹਰ ਹੈ ਕਿ ਇਹ ''''ਏ ਟੂ ਜ਼ੈੱਡ'''' ਕਿਚਨ ਦਾ ਹੈ ।

ਪੇਸ਼ਾਵਰ ਵਿਚਲੇ ਮੋਤੀ ਮਹਿਲ ਰੈਸਟੋਰੈਂਟ ਬਾਰੇ ਐਵੋਕੇਟ ਸਿਬਲ ਨੇ ਕਿਹਾ ਕਿ ਇਹ ਰੈਸਟੋਰੈਂਟ ਦੋਵਾਂ ਧਿਰਾਂ ਦੇ ਪੁਰਖਿਆਂ ਵੱਲੋਂ ਇਕੱਠਿਆਂ ਸ਼ੁਰੂ ਕੀਤਾ ਗਿਆ ਸੀ ।

ਇਸ ਲਈ ਇਸ ਦੀ ਤਸਵੀਰ ਉੱਤੇ ਸਿਰਫ਼ ਉਨ੍ਹਾਂ ਦਾ ਹੱਕ ਨਹੀਂ ਹੋ ਸਕਦਾ ।

ਉਨ੍ਹਾਂ ਨੇ ਕਿਹਾ ਕਿ ਬਚਾਅ ਪੱਖ ਇਸ ਤਸਵੀਰ ਦੀ ਵਰਤੋਂ ਕਰ ਸਕਦਾ ਹੈ।

ਉਨ੍ਹਾਂ ਇਹ ਵੀ ਕਿ ਬਚਾਅ ਪੱਖ ਦੀ ਵੈੱਬਸਾਈਟ ਉੱਤੇ ਲੱਗੀ ਤਸਵੀਰ ਇਸ ਤਰੀਕੇ ਕੱਟੀ ਹੋਈ ਹੈ ਕਿ ਉਸ ਵਿੱਚ ਮੋਤੀ ਮਹਿਲ ਨਹੀਂ ਦਿਖਦਾ, ਇਸ ਲਈ ਉਨ੍ਹਾਂ ਦੀ ਸ਼ਿਕਾਇਤ ਬੇਬੁਨਿਆਦ ਹੈ।

ਕਿਵੇਂ ਬਣਦੇ ਨੇ ਇਹ ਖਾਣੇ

ਬਟਰ ਚਿਕਨ
BBC
ਸੰਕੇਤਕ ਤਸਵੀਰ

ਬਟਰ ਚਿਕਨ ਦਹੀ, ਅਦਰਕ, ਲਸਣ ਅਤੇ ਹੋਰ ਮਸਾਲੇ ਲਗਾ ਕੇ ਕੁਝ ਚਿਰ ਰੱਖੇ ਗਏ (ਮੈਰੀਨੇਡ) ਚਿਕਨ ਨਾਲ ਬਣਦਾ ਹੈ।

ਫਿਰ ਚਿਕਨ ਦੇ ਇਨ੍ਹਾਂ ਟੁਕੜਿਆਂ ਨੂੰ ਟਮਾਟਰ ਦੀ ਪੇਸਟ ਵਿੱਚ ਪਾ ਕੇ ਪਕਾਇਆ ਜਾਂਦਾ ਹੈ। ਪਕਾਉਣ ਤੋਂ ਬਾਅਦ ਇਸ ਉੱਤੇ ਮੱਖਣ ਪਾਇਆ ਜਾਂਦਾ ਹੈ।

ਇਸ ਨੂੰ ਆਮ ਤੌਰ ਉੱਤੇ ਨਾਨ, ਰੋਟੀ ਜਾਂ ਚੌਲਾਂ ਨਾਲ ਖਾਧਾ ਜਾਂਦਾ ਹੈ।

ਦਾਲ ਮਖਣੀ ਬਣਾਉਣ ਲਈ ਪਹਿਲਾਂ ਮਾਂਹ ਦੀ ਦਾਲ ਅਤੇ ਰਾਜਮਾ ਪਾਣੀ ਵਿੱਚ ਉਬਾਲੇ ਜਾਂਦੇ ਹਨ। 10 ਮਿੰਟਾਂ ਤੱਕ ਉਬਾਲੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਹਕਲੇ ਸੇਕ ਉੱਤੇ ਪਕਾਇਆ ਜਾਂਦਾ ਹੈ ।

ਇਸ ਤੋਂ ਬਾਅਦ ਇਸ ਨੂੰ ਤੜਕਾ ਲਗਾ ਕਿ ਮਸਾਲਿਆਂ ਨਾਲ ਪਕਾਇਆ ਜਾਂਦਾ ਹੈ। ਫਿਰ ਇਸ ਉੱਤੇ ਮੱਖਣ ਪਾਇਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News