ਘੋੜਿਆਂ ਦਾ ਕਾਰੋਬਾਰ ਕਰਕੇ ਨਵੀਆਂ ਪਿਰਤਾਂ ਪਾਉਣ ਵਾਲੀਆਂ ਪੰਜਾਬਣਾਂ ਨੂੰ ਮਿਲੋ

Sunday, Jan 21, 2024 - 09:21 AM (IST)

ਘੋੜਿਆਂ ਦਾ ਕਾਰੋਬਾਰ ਕਰਕੇ ਨਵੀਆਂ ਪਿਰਤਾਂ ਪਾਉਣ ਵਾਲੀਆਂ ਪੰਜਾਬਣਾਂ ਨੂੰ ਮਿਲੋ
ਘੋੜਿਆਂ ਦਾ ਕਾਰੋਬਾਰ
BBC

ਘੋੜੇ ਪਾਲਣਾ ਜਾਂ ਘੋੜਿਆਂ ਦੀ ਸਵਾਰੀ ਕਰਨਾ ਪੰਜਾਬ ਦੇ ਸਭਿਆਚਾਰ ਨਾਲ ਜੁੜਿਆ ਹੋਇਆ ਹੈ।

ਪੰਜਾਬ ਵਿੱਚ ਜਿੱਥੇ ਕਈ ਲੋਕ ਸ਼ੌਂਕ ਲਈ ਘੋੜੇ ਰੱਖਦੇ ਹਨ ਉੱਥੇ ਹੀ ਕਈ ਘੋੜਿਆਂ ਨੂੰ ਇੱਕ ਕਿੱਤੇ(ਵਪਾਰ) ਵਜੋਂ ਵੀ ਪਾਲਦੇ ਹਨ।

ਮਾਹਰ ਦੱਸਦੇ ਹਨ ਕਿ ‘ਸਟੱਡ ਫਾਰਮਜ਼’ ਨਾਲ ਕਰੋੜਾਂ ਦੀ ਆਰਥਿਕਤਾ ਜੁੜੀ ਹੋਈ ਹੈ।

ਹਾਲਾਂਕਿ ਪੰਜਾਬ ਵਿੱਚ ਇਸ ਕਿੱਤੇ ਵਿੱਚ ਬਹੁਤੀ ਗਿਣਤੀ ਮਰਦਾਂ ਦੀ ਹੈ ਪਰ ਕੁੜੀਆਂ ਵੀ ਘੋੜੇ ਪਾਲਣ ਦੇ ਕਿੱਤੇ ਵਿੱਚ ਮੱਲਾਂ ਮਾਰ ਰਹੀਆਂ ਹਨ।

ਘੋੜਿਆਂ ਦਾ ਕਾਰੋਬਾਰ
BBC
ਪੰਜਾਬ ਦੀਆਂ ਕੁੜੀਆਂ ਵੀ ਘੋੜੇ ਪਾਲਣ ਦੇ ਕਿਤੇ ਵਿੱਚ ਨਵੀਆਂ ਪਿਰਤਾਂ ਪਾ ਰਹੀਆਂ ਹਨ

ਬਠਿੰਡਾ ਦੇ ਪਿੰਡ ਰਾਮਸਰਾ ਵਿੱਚ 23 ਸਾਲਾ ਮੁਸਕਾਨ ਸਿੱਧੂ ਨੇ ਆਪਣੇ ਪਿਤਾ ਦਾ ਬੰਦ ਹੋਇਆ ਸਟੱਡ ਫਾਰਮ ਮੁੜ ਖੋਲ੍ਹਿਆ।

ਮੁਸਕਾਨ ਐਮਬੀਏ ਦੀ ਪੜ੍ਹਾਈ ਕਰ ਰਹੀ ਹੈ। ਮੁਸਕਾਨ ਸਿੱਧੂ ਨੇ ਆਪਣੀ ਅਲੱਗ ਪਛਾਣ ਵੀ ਬਣਾਈ ਹੈ।

ਮੁਸਕਾਨ ਵਾਂਗ ਹੀ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਕੋਮਲ ਅਤੇ ਸਿਰਸਾ ਖੁਸ਼ੀ ਨੇ ਵੀ ਘੋੜਿਆਂ ਦਾ ਸਫ਼ਲ ਕਾਰੋਬਾਰ ਸ਼ੁਰੂ ਕੀਤਾ ਹੈ।

2012 ਵਿੱਚ ਬੰਦ ਹੋਇਆ ਸਟੱਡ ਫਾਰਮ ਮੁੜ ਖੋਲ੍ਹਿਆ

ਮੁਸਕਾਨ
BBC
ਮੁਸਕਾਨ ਸਿੱਧੂ ਆਪਣੇ ਪਿਤਾ ਗੁਰਿੰਦਰ ਸਿੱਧੂ ਨਾਲ

ਮੁਸਕਾਨ ਸਿੱਧੂ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੂੰ 2012 ਵਿੱਚ ਇਹ ਸਟੱਡ ਫਾਰਮ ਬੰਦ ਕਰਨਾ ਪਿਆ।

“ਮੇਰੇ ਭਰਾ ਨੂੰ ਸਾਡੇ ਇੱਕ ਨਜ਼ਦੀਕੀ ਦੋਸਤ ਨੇ ਆਪਣੇ ਘੋੜੇ ਦੀ ਸਵਾਰੀ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਮੈਨੂੰ ਬਹੁਤ ਦੁੱਖ ਹੋਇਆ।”

“ਮੈਂ ਆਪਣੇ ਪਿਤਾ ਨੂੰ ਸਟੱਡ ਫਾਰਮ ਨੂੰ ਦੋਬਾਰਾ ਸ਼ੁਰੂ ਕਰਨ ਲਈ ਕਿਹ ਇਸ ਤਰ੍ਹਾਂ ਮੇਰਾ ਸਫ਼ਰ ਸ਼ੁਰੂ ਹੋਇਆ।"

ਮੁਸਕਾਨ ਨੇ ਦੱਸਿਆ, "ਮੈਂ ਲਾਕਡਾਊਨ ਦੌਰਾਨ ਘਰ ਵਾਪਸ ਆਈ ਅਤੇ ਜਾਨਵਰਾਂ ਦੀ ਅਣਹੋਂਦ ਕਰਨ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗੀ।”

ਉਨ੍ਹਾਂ ਅੱਗੇ ਦੱਸਿਆ, "ਜੇਕਰ ਕੁੜੀਆਂ ਇਸ ਕਿਰਤ ਦੀ ਚੋਣ ਕਰਦੀਆਂ ਹਨ ਤਾਂ ਇਸ ਬਾਰੇ ਨਕਾਰਾਤਮਕ ਗੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਪੱਛਮੀ ਦੇਸ਼ਾਂ ਵਿੱਚ ਇਹ ਮੁੱਖ ਤੌਰ ''''ਤੇ ਔਰਤਾਂ ਵਲੋਂ ਚਲਾਇਆ ਜਾਂਦਾ ਹੈ।”

ਮੁਸਕਾਨ ਨੇ ਕਿਹਾ ਕਿ, “ਮੈਨੂੰ ਘੋੜਿਆਂ ਕਾਰਨ ਇੱਕ ਪਛਾਣ ਮਿਲੀ ਅਤੇ ਮੈਂ ਉਨ੍ਹਾਂ ਨੂੰ ਪ੍ਰਸਿੱਧੀ ਲਈ ਨਹੀਂ ਵਰਤ ਰਹੀ।”

ਉਨ੍ਹਾਂ ਦੱਸਿਆ ਕਿ ਕਈ ਵਾਰੀ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਘੋੜਿਆਂ ਦੀ ਖ਼ੁਰਾਕ ਬਾਰੇ ਜ਼ਿਆਦਾ ਫਿਕਰ ਰਹਿੰਦੀ ਹੈ।

ਉਹ ਦੱਸਦੇ ਹਨ ਕਿ ਕੁਝ ਸੌੜੀ ਸੋਚ ਵਾਲੇ ਲੋਕ ਸੋਸ਼ਲ ਮੀਡੀਆ ''''ਤੇ ਨਕਾਰਾਤਮਕ ਟਿੱਪਣੀਆਂ ਕਰਦੇ ਹਨ, ਪਰ ਜ਼ਿਆਦਾਤਰ ਨੂੰ ਇਸ ਕਾਰੋਬਾਰ ਦਾ ਕੋਈ ਗਿਆਨ ਨਹੀਂ ਹੁੰਦਾ।

ਮੁਸਕਾਨ
BBC

ਮੁਸਕਾਨ ਨੇ ਅੱਗੇ ਦੱਸਿਆ, "ਸਟੱਡ ਕਾਰੋਬਾਰ ਵਿੱਚ ਆਮਦਨ ਦੇ ਬਹੁਤ ਸਾਰੇ ਤਰੀਕੇ ਹਨ, ਜਿਵੇਂ ਕਿ ਘੋੜ ਸਵਾਰੀ ਇੱਕ ਖੇਡ ਹੈ, ਘੋੜੇ ਦੀ ਵਿਕਰੀ ਅਤੇ ਖਰੀਦਦਾਰੀ ਅਤੇ ਘੋੜਿਆਂ ਦੀ ਬ੍ਰੀਡਿੰਗ।"

ਮੁਸਕਾਨ ਦੇ ਪਿਤਾ ਗੁਰਿੰਦਰ ਸਿੱਧੂ ਨੂੰ ਵੀ ਆਪਣੀ ਧੀ ਉੱਤੇ ਮਾਣ ਹੈ।

ਉਹ ਕਹਿੰਦੇ ਹਨ ਕਿ ਕੁੜੀਆਂ ਨੂੰ ਸਟੱਡ ਕਾਰੋਬਾਰ ਦੀ ਚੋਣ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ, “ਇਹ ਮੇਰੀ ਧੀ ਸੀ, ਜਿਸ ਨੇ ਮੈਨੂੰ ਸਟੱਡ ਫਾਰਮ ਨੂੰ ਦੁਬਾਰਾ ਸ਼ੁਰੂ ਕਰਨ ਲਈ ਜ਼ੋਰ ਦਿੱਤਾ ਸੀ।"

12ਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਨੂੰ ਵੀ ਘੋੜਿਆਂ ਦਾ ਸ਼ੌਂਕ

ਕੈਨੇਡਾ
BBC
ਕੋਮਲ ਬਾਰ੍ਹਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੇ ਹਨ

ਮੁਕਤਸਰ ਸਾਹਿਬ ਦੀ ਰਹਿਣ ਵਾਲੀ 17 ਸਾਲਾ ਕੋਮਲਪ੍ਰੀਤ ਕੌਰ ਭੁੱਲਰ ਨੇ 13-14 ਘੋੜੇ ਰੱਖੇ ਹੋਏ ਹਨ।

ਕੋਮਲਪ੍ਰੀਤ ਦੇ ਪਿਤਾ ਘੋੜਿਆਂ ਦਾ ਕਾਰੋਬਾਰ ਪਹਿਲਾਂ ਹੀ ਚਲਾਉਂਦੇ ਸਨ।

ਕੋਮਲਪ੍ਰੀਤ ਨੇ ਇਸ ਕੰਮ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਮਾਰਵਾੜੀ ਨਸਲ ਦਾ ਘੋੜਾ ਆਪਣੇ ਸਟੱਡ ਫਾਰਮ ਵਿੱਚ ਲਿਆਂਦਾ।

ਉਨ੍ਹਾਂ ਦੇ ਪਿਤਾ ਕੋਲ ਪਹਿਲਾਂ ਸਥਾਨਕ ਨਸਲ ਦੇ ਘੋੜੇ ਸਨ। ਉਨ੍ਹਾਂ ਨੇ ਆਪਣੇ ਸਟੱਡ ਫਾਰਮ ਵਿੱਚ ‘ਬ੍ਰੀਡਿੰਗ’ ਦਾ ਕੰਮ ਸ਼ੁਰੂ ਕੀਤਾ।

ਕੋਮਲ ਨੇ ਦੱਸਿਆ, “ਮੈਨੂੰ ਬਚਪਨ ਤੋਂ ਹੀ ਘੋੜਿਆਂ ਦਾ ਸ਼ੌਕ ਸੀ। ਪਹਿਲਾਂ, ਸਾਡੇ ਕੋਲ “ਚੰਬੀ” ਨਸਲ ਦੇ ਘੋੜੇ ਸਨ ਅਤੇ ਸਾਡਾ ਘੋੜਿਆਂ ਦੀ ਨਸਲ ਵੱਲ ਕੋਈ ਧਿਆਨ ਨਹੀਂ ਸੀ।

“2019 ਵਿੱਚ ਅਸੀਂ “ਮਾਰਵਾੜੀ” ਘੋੜੇ ਦੇ ਬ੍ਰੀਡਿੰਗ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਅਸੀਂ ਇੱਕ ਮਾਰਵਾੜੀ ਨਸਲ ਦਾ ਘੋੜਾ ਵੀ ਲਿਆਂਦਾ ਜਿਸਦਾ ਨਾਮ - ਸ਼ਾਨ ਹੈ।”

ਕੋਮਲ ਬਾਰ੍ਹਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੇ ਹਨ।

ਉਨ੍ਹਾਂ ਦੱਸਿਆ, “ਮੈਂ ਮਾਰਵਾੜੀ ਘੋੜਿਆਂ ਦੀ ਨਸਲ ਵਿੱਚ ਸੁਧਾਰ ਕਰਨ ਦਾ ਟੀਚਾ ਰੱਖ ਰਹੀ ਹਾਂ। ਮੈਂ ਆਪਣੇ ਫਾਰਮ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਇਕ ਘੋੜਿਆਂ ਦੀ ਚੰਗੀ ਨਸਲ ਪੈਦਾ ਕਰਨਾ ਚਾਹੁੰਦਾ ਹਾਂ।”

ਕੋਮਲ ਦੱਸਦੇ ਹਨ ਕਿ ਸਮਾਜ ਵਿੱਚ ਘੋੜੇ ਦਾ ਸ਼ੌਕ ਆਮ ਤੌਰ ''''ਤੇ ਮਰਦਾਂ ਲਈ ਮੰਨਿਆ ਜਾਂਦਾ ਹੈ, ਪਰ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ।

ਬੀਬੀਸੀ
BBC

ਕੋਮਲ ਦੇ ਪਿਤਾ ਸੁਖਚੈਨ ਸਿੰਘ ਭੁੱਲਰ ਦੱਸਦੇ ਹਨ, “ਕੋਮਲ ਨੇ ਆਪਣੇ ਤੌਰ ''''ਤੇ ਸਟੱਡ ਕਾਰੋਬਾਰ ਦੀ ਚੋਣ ਕੀਤੀ ਹੈ ਕਿਉਂਕਿ ਉਸ ਨੂੰ ਜਾਨਵਰਾਂ ਨਾਲ ਪਿਆਰ ਹੈ ਤੇ ਅਸੀਂ ਉਸ ਨੂੰ ਮਜਬੂਰ ਨਹੀਂ ਕੀਤਾ।”

ਉਨ੍ਹਾਂ ਦੱਸਿਆ ਕਿ ਹਾਲਾਂਕਿ ਉਨ੍ਹਾਂ ਨੇ ਕੋਮਲ ਨੂੰ ਘੋੜਸਵਾਰੀ ਨਹੀਂ ਸਿਖਾਈ ਪਰ ਉਸ ਨੇ ਆਪਣੇ ਆਪ ਸਿੱਖ ਕੇ ਘੋੜਸਵਾਰੀ ਦਾ ਮੁਕਾਬਲਾ ਵੀ ਜਿੱਤਿਆ ਹੈ।

''''ਘੋੜਿਆਂ ਦੀ ਬਦੌਲਤ ਮੈਂ ਆਪਣਾ ਨਾਂ ਬਣਾਇਆ'''' - ਖੁਸ਼ੀ ਜੈਲਦਾਰ

ਸੋਫਟ ਸਕਿਲਸ
BBC
20 ਸਾਲਾ ਖੁਸ਼ੀ ਜੈਲਦਾਰ ਨੇ ਵੀ 2017 ਵਿੱਚ ਆਪਣਾ ਸਟੱਡ ਫਾਰਮ ਸ਼ੁਰੂ ਕੀਤਾ ਸੀ

20 ਸਾਲਾ ਖੁਸ਼ੀ ਜੈਲਦਾਰ ਨੇ ਵੀ 2017 ਵਿੱਚ ਆਪਣਾ ਸਟੱਡ ਫਾਰਮ ਸ਼ੁਰੂ ਕੀਤਾ ਸੀ।

20 ਸਾਲਾ ਖੁਸ਼ੀ ਜੈਲਦਾਰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਦੇਸੂ ਜੋਧਾ ਦੀ ਰਹਿਣ ਵਾਲੀ ਹੈ, ਅਤੇ ਉਨ੍ਹਾਂ ਨੇ 2017 ਵਿੱਚ ਇੱਕ ਸਟੱਡ ਫਾਰਮ ਸ਼ੁਰੂ ਕੀਤਾ ਸੀ। ਖੁਸ਼ੀ ਦੇ ਇੰਸਟਾਗ੍ਰਾਮ ''''ਤੇ ਵੀ 1.50 ਲੱਖ ਤੋਂ ਵੱਧ ਫੌਲੋਅਰਜ਼ ਹਨ।

ਖੁਸ਼ੀ ਦੱਸਦੇ ਹਨ, “ਮੈਨੂੰ 2017 ਵਿੱਚ ਆਪਣਾ ਪਹਿਲਾ ਘੋੜਾ ਆਪਣੇ ਦਾਦਾ ਜੀ ਤੋਂ ਤੋਹਫ਼ੇ ਵਿੱਚ ਮਿਲਿਆ ਸੀ ਅਤੇ ਹੌਲੀ-ਹੌਲੀ ਉਸਨੂੰ ਘੋੜਿਆਂ ਨਾਲ ਪਿਆਰ ਹੋ ਗਿਆ।”

“ਅੱਜ ਮੈਂ ਘੋੜਿਆਂ ਦੀ ਬਦੌਲਤ ਹੀ ਮੈਂ ਆਪਣਾ ਨਾਮ ਬਣਾਇਆ ਹੈ।''''''''

ਕੈਨੇਡਾ ''''ਚ ਪ੍ਰਵਾਸ
BBC

ਉਨ੍ਹਾਂ ਦੱਸਿਆ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਸਫ਼ਲਤਾ ਮਿਲਦੀ ਹੈ ਤਾਂ ਉਸ ਨੂੰ ਮਜ਼ਾਕ ਦਾ ਸਾਹਮਣਾ ਕਰਨਾ ਪੈਂਦਾ ਹੈ, ਇੱਥੋਂ ਤੱਕ ਕਿ ਉਸ ਨੂੰ ਹੁਣ ਵੀ ਮਜ਼ਾਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਖੁਸ਼ੀ ਦੱਸਦੇ ਹਨ, "ਜਦੋਂ ਕੋਈ ਵਿਅਕਤੀ ਘੋੜੇ ਦੀ ਸਵਾਰੀ ਸ਼ੁਰੂ ਕਰਦਾ ਹੈ, ਤਾਂ ਉਸਨੂੰ ਸਵਰਗ ਦਾ ਅਹਿਸਾਸ ਹੁੰਦਾ ਹੈ, ਅਤੇ ਕੋਈ ਵੀ ਕਾਰ ਸਵਾਰੀ ਘੋੜੇ ਦੀ ਸਵਾਰੀ ਦਾ ਮੁਕਾਬਲਾ ਨਹੀਂ ਕਰ ਸਕਦੀ।"

ਮਾਹਿਰ ਕੀ ਕਹਿੰਦੇ ਹਨ

ਕੈਨੇਡਾ ''''ਚ ਪ੍ਰਵਾਸ
BBC
ਮਨੂ ਸੇਖੋਂ ਮੋਹਾਲੀ ਵਿੱਚ ਸਟੱਡ ਬਿਜ਼ਨਸ ਅਤੇ ਘੋੜ ਸਵਾਰੀ ਸੈਂਟਰ ਚਲਾਉਂਦੇ ਹਨ

ਮੋਹਾਲੀ ਸਥਿਤ ਸਟੱਡ ਬਿਜ਼ਨਸ ਅਤੇ ਘੋੜ ਸਵਾਰੀ ਸੈਂਟਰ ਚਲਾਉਣ ਵਾਲੇ ਮਨੂ ਸੇਖੋਂ ਮੰਨਦੇ ਹਨ ਕਿ ਇਹ ਇੱਕ ਚੰਗਾ ਸੰਕੇਤ ਹੈ ਕਿ ਲੜਕੀਆਂ ਸਟੱਡ ਦੇ ਕਾਰੋਬਾਰ ਵਿੱਚ ਆ ਰਹੀਆਂ ਹਨ ਜਿਵੇਂ ਕਿ ਪੱਛਮੀ ਦੇਸ਼ਾਂ ਵਿੱਚ, ਬਹੁਤ ਸਾਰੀਆਂ ਔਰਤਾਂ ਸਟੱਡ ਫਾਰਮ ਚਲਾਉਂਦੀਆਂ ਹਨ।

ਉਹ ਕਹਿੰਦੇ ਹਨ ਕਿ ਹੁਣ ਪੰਜਾਬ ਅਤੇ ਹਰਿਆਣਾ ਵਿੱਚ ਕੁੜੀਆਂ ਨੇ ਇਸ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਹ ਕੁੜੀਆਂ ਹਰ ਮੇਲੇ ''''ਤੇ ਜਾਂਦੀਆਂ ਹਨ, ਘੋੜਿਆਂ ''''ਤੇ ਸਵਾਰੀ ਕਰਦੀਆਂ ਹਨ ਅਤੇ ਆਪਣੇ ਸਟੱਡ ਫਾਰਮ ''''ਚ ਵਧੀਆ ਘੋੜੇ ਰੱਖਦੀਆਂ ਹਨ।

ਉਨ੍ਹਾਂ ਦੱਸਿਆ, “ਬਹੁਤ ਸਾਰੀਆਂ ਕੁੜੀਆਂ ਸਟੱਡ ਫਾਰਮ ਨੂੰ ਪੇਸ਼ੇ ਵਜੋਂ ਚੁਣ ਰਹੀਆਂ ਹਨ, ਸਾਡੇ ਕੇਂਦਰ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਘੋੜ ਸਵਾਰੀ ਸਿੱਖ ਰਹੀਆਂ ਹਨ।”

ਸੇਖੋਂ ਦਾ ਕਹਿਣਾ ਹੈ, “ਵਪਾਰਕ ਲੋਕ ਅਤੇ ਬਾਲੀਵੁੱਡ ਸਿਤਾਰੇ ਵੀ ਇਸ ਪੇਸ਼ੇ ਵਿਚ ਖ਼ਾਸ ਦਿਲਚਸਪੀ ਰੱਖਦੇ ਹਨ, ਜਿਸ ਨਾਲ ਸਟੱਡ ਕਾਰੋਬਾਰ ਦਾ ਬਹੁਤ ਵਿਸਥਾਰ ਹੋਇਆ ਹੈ ਤੇ ਪੇਸ਼ੇ ਵਿੱਚ ਹੋਰ ਮੌਕੇ ਵੱਧ ਰਹੇ ਹਨ, ਅੱਜ-ਕੱਲ 1 ਕਰੋੜ ਰੁਪਏ ਦੀ ਕਾਰ ਖਰੀਦਣੀ ਸੌਖੀ ਹੋ ਗਈ ਹੈ, ਪਰ ਘੋੜਾ ਨਹੀਂ।''''''''

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News