ਸ਼ੋਇਬ ਮਲਿਕ ਦਾ ਨਿਕਾਹ: ਸਾਨੀਆ ਮਿਰਜ਼ਾ ਦਾ ਪਾਕਿਸਤਾਨੀ ਕ੍ਰਿਕਟਰ ਨਾਲ ਕਿਵੇਂ ਹੋਇਆ ਤਲਾਕ, ਕੀ ਹੈ ਚਰਚਾ

Saturday, Jan 20, 2024 - 08:05 PM (IST)

ਸ਼ੋਇਬ ਮਲਿਕ ਦਾ ਨਿਕਾਹ: ਸਾਨੀਆ ਮਿਰਜ਼ਾ ਦਾ ਪਾਕਿਸਤਾਨੀ ਕ੍ਰਿਕਟਰ ਨਾਲ ਕਿਵੇਂ ਹੋਇਆ ਤਲਾਕ, ਕੀ ਹੈ ਚਰਚਾ

ਸਾਬਕਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਰਹਿ ਚੁੱਕੇ ਸ਼ੋਇਬ ਮਲਿਕ ਨਾਲ ਵਿਆਹੇ ਹੋਏ ਸਨ।

ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਇਹ ਚਰਚਾ ਛਿੜੀ ਸੀ ਕਿ ਉਨ੍ਹਾਂ ਦਾ ਆਪਣੇ ਪਤੀ ਸ਼ੋਇਬ ਮਲਿਕ ਨਾਲ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਅਤੇ ਦੋਵਾਂ ਦਾ ਤਲਾਕ ਹੋ ਸਕਦਾ ਹੈ।

ਸ਼ਨੀਵਾਰ ਨੂੰ ਸ਼ੋਇਬ ਮਲਿਕ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ ਹੈਂਡਲ ਉੱਤੇ ਪੋਸਟ ਕੀਤੀਆਂ।

ਉਨ੍ਹਾਂ ਨਾਲ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਨਿਕਾਹ ਕਰਵਾ ਲਿਆ ਹੈ।

ਸਾਨੀਆ ਮਿਰਜ਼ਾ
Getty Images
ਸਾਨੀਆ ਮਿਰਜ਼ਾ ਅਤੇ ਸ਼ੋਇਬ ਮਲਿਕ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ।

ਭਾਰਤ ਅਤੇ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਚਰਚਾ ਹੋ ਰਹੀ ਹੈ।

ਸਾਨੀਆ ਮਿਰਜ਼ਾ ਦੇ ਪਿਤਾ ਇਮਰਾਨ ਮਿਰਜ਼ਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ''''ਖੁਲਾ'''' ਦੇ ਅਧੀਨ ਤਲਾਕ ਲੈ ਲਿਆ ਹੈ।

ਯਾਨੀ ਇਸਲਾਮੀ ਰਵਾਇਤ ਮੁਤਾਬਕ ਤਲਾਕ ਲਿਆ ਹੈ ਜਿਸ ਵਿੱਚ ਔਰਤ ਆਪਣੇ ਪਤੀ ਤੋਂ ਤਲਾਕ ਲੈਂਦੀ ਹੈ।

ਉਨ੍ਹਾਂ ਦੱਸਿਆ ਕਿ ਸਾਨੀਆ ਨੇ ਤਲਾਕ ਆਪਣੀ ਮਰਜ਼ੀ ਨਾਲ ਲਿਆ ਹੈ।

ਸਾਨੀਆ ਅਤੇ ਸ਼ੋਇਬ ਮਲਿਕ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ। ਦੋਵੇਂ ਸੰਯੁਕਤ ਅਰਬ ਅਮੀਰਾਤ ਵਿੱਚ ਰਹਿੰਦੇ ਸਨ।

ਸਾਨੀਆ ਮਿਰਜ਼ਾ
Getty Images
ਸਾਨੀਆ ਮਿਰਜ਼ਾ ਨੇ ਆਪਣਾ ਪਹਿਲਾ ਵੱਡਾ ਮੁਕਾਬਲਾ ਚੰਡੀਗੜ੍ਹ ਵਿੱਚ ਖੇਡਿਆ ਸੀ ।

ਸਾਨੀਆ ਮਿਰਜ਼ਾ ਦਾ ਨਾਮ ਪੂਰੇ ਸੰਸਾਰ ਵਿੱਚ ਇੱਕ ਸਫ਼ਲ ਟੈਨਿਸ ਖਿਡਾਰਨ ਵਜੋਂ ਜਾਣਿਆ ਜਾਂਦਾ ਹੈ।

''''ਓਲੰਪਕਿਸ’ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਾਨੀਆ ਮਿਰਜ਼ਾ ਨੇ ਆਪਣਾ ਪਹਿਲਾ ਵੱਡਾ ਮੁਕਾਬਲਾ ਚੰਡੀਗੜ੍ਹ ਵਿੱਚ ਖੇਡਿਆ ਸੀ ।

ਉਨ੍ਹਾਂ ਨੇ ਇੰਡੀਅਨ ਟੈਨਿਸ ਐਸੋਸੀਏਸ਼ਨ(ਆਈਟੀਐਫ) ਵੱਲੋਂ ਚੰਡੀਗੜ੍ਹ ਵਿੱਚ ਕਰਵਾਏ ਗਏ ਸੀਨੀਅਰ ਸਰਕਟ ਮੁਕਾਬਲੇ ਤੋਂ ਸ਼ੁਰੂਆਤ ਕੀਤੀ ਸੀ।

ਇਹ ਮੁਕਾਬਲਾ ਅਪ੍ਰੈਲ 2001 ਵਿੱਚ ਹੋਇਆ ਸੀ। ਇਸ ਸਮੇਂ ਸਾਨੀਆ ਮਿਰਜ਼ਾ ਦੀ ਉਮਰ 14 ਸਾਲ ਸੀ।

ਸਾਨੀਆ ਮਿਰਜ਼ਾ ਨੇ ਇਸ ਮੁਕਾਬਲੇ ਵਿੱਚ ਆਪਣੇ ਤੋਂ ਤਿੰਨ ਸਾਲ ਵੱਡੀ ਗੀਤਾ ਮਨੋਹਰ ਨੂੰ ਹਰਾਇਆ ਸੀ।

ਇਸ ਮੁਕਾਬਲੇ ਵਿੱਚ ਸਾਨੀਆ ਦੀ ‘ਵਾਈਲਡ ਕਾਰਡ’ ਐਂਟਰੀ ਸੀ।

ਸ਼ੋਇਬ ਮਲਿਕ ਕੌਣ

ਸ਼ੋਇਬ ਮਲਿਕ
Getty Images
ਸ਼ੋਇਬ ਮਲਿਕ ਨੇ ਆਪਣੇ ਆਖ਼ਰੀ ਟੀ-20 ਕ੍ਰਿਕਟ ਮੁਕਾਬਲਾ ਨਵੰਬਰ 2021 ਵਿੱਚ ਖੇਡਿਆ ਸੀ

42 ਸਾਲਾ ਸ਼ੋਇਬ ਮਲਿਕ ਨੇ ਪਾਕਿਸਤਾਨ ਦੇ ਲਈ 287 ਵਨ ਡੇ, 124 ਟੀ-20 ਅਤੇ 35 ਟੈੱਸਟ ਮੈਚ ਖੇਡੇ ਹਨ। ਮਲਿਕ ਨੂੰ 2007 ਵਿੱਚ ਪਾਕਿਸਤਾਨੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ।

ਸ਼ੋਇਬ ਮਲਿਕ ਪਾਕਿਸਤਾਨ ਵਿਚਲੇ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਵਿੱਚ ਜਨਮੇ ਸਨ।

ਈਐੱਸਪੀਐਨ ਕ੍ਰਿਕ ਇਨਫੋ ਵੈੱਬਸਾਈਟ ਮੁਤਾਬਕ ਸ਼ੋਇਬ ਮਲਿਕ ਨੇ ਆਪਣਾ ਪਹਿਲਾ ਵਨ-ਡੇ ਕ੍ਰਿਕਟ ਮੈਚ 2019 ਵਿੱਚ ਖੇਡਿਆ ਸੀ ।

ਉਨ੍ਹਾਂ ਨੇ ਆਪਣਾ ਆਖ਼ਰੀ ਟੀ-20 ਕ੍ਰਿਕਟ ਮੁਕਾਬਲਾ ਨਵੰਬਰ 2021 ਵਿੱਚ ਖੇਡਿਆ ਸੀ।

ਸਨਾ ਜਾਵੇਦ ਕੌਣ ਹੈ?

 ਸਨਾ ਜਾਵੇਦ
Instagram/ Shoib Malik
ਸਨਾ ਜਾਵੇਦ ਨੇ ਇੰਸਟਾਗ੍ਰਾਮ ਉੱਤੇ ਆਪਣਾ ਨਾਮ ਵੀ ਬਦਲ ਕੇ ਸਨਾ ਸ਼ੋਇਬ ਮਲਿਕ ਰੱਖ ਲਿਆ ਹੈ।

28 ਸਾਲਾ ਸਨਾ ਜਾਵੇਦ ਪਾਕਿਸਤਾਨ ਦੇ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹੈ।

ਉਹ ਸ਼ਹਿਰ-ਏ-ਜ਼ਾਤ, ਜ਼ਰਾ ਯਾਦ ਕਰ, ਰੁਸਵਾਈ ਜਿਹੇ ਕਈ ਪਾਕਿਸਤਾਨੀ ਨਾਟਕਾਂ ਦੇ ਨਾਲ-ਨਾਲ ਕਈ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕੇ ਹਨ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਨਾ ਜਾਵੇਦ ਪਹਿਲਾਂ ਉਮੈਰ ਜਸਵਾਲ ਨਾਲ ਵਿਆਹੇ ਹੋਏ ਸਨ।

ਦੋਵਾਂ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਉਹ ਪਿਛਲੇ ਸਾਲ ਨਵੰਬਰ ਵਿੱਚ ਇੱਕ ਦੂਜੇ ਤੋਂ ਵੱਖ ਹੋ ਗਏ।

ਸਨਾ ਜਾਵੇਦ ਨੇ ਇੰਸਟਾਗ੍ਰਾਮ ਉੱਤੇ ਆਪਣਾ ਨਾਮ ਵੀ ਬਦਲ ਕੇ ਸਨਾ ਸ਼ੋਇਬ ਮਲਿਕ ਰੱਖ ਲਿਆ ਹੈ।

ਸੋਸ਼ਲ ਮੀਡੀਆ ''''ਤੇ ਕੀ ਚਰਚਾ ਹੈ?

ਸਾਬਕਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਇਸ ਬਾਰੇ ਅਸਪਸ਼ਟ ਸੁਨੇਹਾ ਪੋਸਟ ਕੀਤਾ ਸੀ।

ਇਸ ਤੋਂ ਬਾਅਦ ਇਹ ਚਰਚਾ ਹੋਣ ਲੱਗੀ ਸੀ ਕਿ ਸ਼ਾਇਦ ਸ਼ੋਇਬ ਮਲਿਕ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਖ਼ਰਾਬ ਹੋ ਗਿਆ ਹੈ ਜਾਂ ਦੋਵਾਂ ਦਾ ਤਲਾਕ ਹੋ ਗਿਆ ਹੈ।

ਸਾਨੀਆ ਨੇ ਲਿਖਿਆ ਸੀ, "ਵਿਆਹ ਅਤੇ ਤਲਾਹ ਦੋਵੇਂ ਮੁਸ਼ਕਿਲ ਹੁੰਦੇ ਹਨ, ਜ਼ਿੰਦਗੀ ਕਦੇ ਵੀ ਸੌਖੀ ਨਹੀਂ ਹੋਵੇਗੀ ਪਰ ਤੁਸੀਂ ਆਪਣੀ ਮੁਸ਼ਕਿਲ ਚੁਣ ਸਕਦੋ ਹੋ, ਇਸ ਲਈ ਸਮਝਦਾਰੀ ਨਾਲ ਚੁਣੋ।"

ਅਸਲ ਵਿੱਚ ਸਾਨੀਆ ਮਿਰਜ਼ਾ ਅਤੇ ਸ਼ੋਇਬ ਮਲਿਕ ਦੇ ਤਲਾਕ ਦੀ ਅਫ਼ਵਾਹ ਕਾਫੀ ਦੇਰ ਤੋਂ ਚੱਲ ਰਹੀ ਸੀ।

ਦੋਵੇਂ ਜਣੇ ਇਕੱਠੇ ''''ਦ ਮਿਰਜ਼ਾ ਮਲਿਕ ਸ਼ੋਅ'''' ਨਾਮ ਦਾ ਇੱਕ ਸ਼ੋਅ ਵੀ ਹੋਸਟ ਕਰਦੇ ਸਨ। ਇਸ ਸ਼ੋਅ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਪਾਕਿਸਤਾਨ ਵਿਚਲੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, "ਮੈਂ ਹਕੀਕਤ ਵਿੱਚ ਸਾਨੀਆ ਮਿਰਜ਼ਾ ਦੇ ਲਈ ਦੁਖੀ ਹਾਂ ਜਿਨ੍ਹਾਂ ਨੇ ਸ਼ੋਇਬ ਨਾਲ ਵਿਆਹ ਕਰਕੇ ਭਾਰਤ ਵਿੱਚ ਨਫ਼ਰਤ ਦਾ ਸਾਹਮਣਾ ਕੀਤਾ।"

ਲੋਕਾਂ ਨੇ ਸ਼ੋਇਬ ਮਲਿਕ ਨਾਲ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ।

ਸੋਸ਼ਲ ਮੀਡੀਆ
Getty Images
ਸੰਕੇਤਕ ਤਸਵੀਰ

ਇੱਕ ਯੂਜ਼ਰ ਮਾਰੀਆ ਨੇ ਲਿਖਿਆ, "ਮੈਂ ਇਸ ਵੇਲੇ ਬਹੁਤ ਉਲਝਣ ਵਿੱਚ ਹਾਂ, ਮੈਂ ਸ਼ੋਇਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਤਲਾਕ ਬਾਰੇ ਸੁਣਿਆ ਸੀ ਪਰ ਸਨਾ ਜਾਵੇੇਦ ਅਤੇ ਉਮੈਰ ਜਸਵਾਲ ਦਾ ਤਲਾਕ ਕਦੋਂ ਹੋਇਆ, ਮੇਹਰਬਾਨੀ ਕਰਕੇ ਮੇਰੀ ਇਹ ਸਮਝਣ ਵਿੱਚ ਮਦਦ ਕਰੋ।"

ਪਿਛਲੇ ਸਾਲਾਂ ਦੌਰਾਨ ਵੀ ਸਾਨੀਆ ਮਿਰਜ਼ਾ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਰਹੇ ਹਨ।

ਸ਼ੋਇਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਪੁੱਤਰ ਦੇ ਜਨਮ ਵੇਲੇ ਵੀ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿੱਚ ਸੋਸ਼ਲ ਮੀਡੀਆ ਉੱਤੇ ਵਧਾਈਆਂ ਦਿੱਤੀਆਂ ਗਈਆਂ ਸਨ।

ਸਾਲ 2019 ਵਿੱਚ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਵਿਚਕਾਰ ਟਵਿੱਟਰ ਉੱਤੇ ਤਲਖ਼ੀ ਦੇਖੀ ਗਈ ਸੀ।

ਦਰਅਸਲ ਵੀਨਾ ਮਲਿਕ ਨੇ ਸਾਨੀਆ ਮਿਰਜ਼ਾ ਵਲੋਂ ਜੰਕ ਫੂਡ ਵਾਲੇ ਰੈਸਟੋਰੈਂਟ ਆਰਚੀ ਵਿੱਚ ਆਪਣੇ ਬੱਚੇ ਨੂੰ ਲੈ ਕੇ ਜਾਣ ਬਾਰੇ ਟਵੀਟ ਦੀ ਅਲੋਚਨਾ ਕੀਤੀ ਸੀ।

ਸਾਨੀਆ ਨੇ ਵੀਨਾ ਮਲਿਕ ਨੂੰ ਕਿਹਾ ਸੀ ਕਿ ਮੈਂ ਆਪਣੇ ਬੱਚੇ ਦਾ ਖਿਆਲ ਕਿਵੇਂ ਰੱਖਾਂ ਇਸ ਬਾਰੇ ਤੁਹਾਨੂੰ ਅਤੇ ਤੁਹਾਡੀ ਦੁਨੀਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ।

ਸਾਨੀਆ ਮਿਰਜ਼ਾ ਦੀਆਂ ਪ੍ਰਾਪਤੀਆਂ

ਸਾਨੀਆ ਮਿਰਜ਼ਾ
Getty Images
ਸਾਨੀਆ ਮਿਰਜ਼ਾ ਨੇ ਏਸ਼ੀਅਨ ਗੇਮਜ਼ ਵਿੱਚ ਅੱਠ ਤਗਮੇ ਆਪਣੇ ਨਾਮ ਕੀਤੇ ਹਨ।

ਸਾਨੀਆ ਮਿਰਜ਼ਾ ਨੂੰ ਭਾਰਤ ਸਰਕਾਰ ਵਲੋਂ 2006 ਵਿੱਚ ਪਦਮ ਭੂਸ਼ਣ ਐਵਾਰਡ ਦਿੱਤਾ ਗਿਆ ਸੀ।

ਓਲੰਪਿਕਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਾਨੀਆ ਮਿਰਜ਼ਾ ਪਹਿਲੀ ਮਹਿਲਾ ''''ਟੈਨਿਸ ਸੁਪਰਸਟਾਰ'''' ਹਨ।

ਸਾਨੀਆਂ ਮਿਰਜ਼ਾ ਨੇ 2009 ਵਿੱਚ ਪਹਿਲਾ ਆਸਟ੍ਰੇਲੀਆਈ ਓਪਨ ਮਿਕਸਡ ਡਬਲਜ਼ ਟਾਈਟਲ ਜਿੱਤਿਆ। ਇਹ ਟਾਈਟਲ ਉਨ੍ਹਾਂ ਨੇ ਮਹੇਸ਼ ਭੂਪਥੀ ਨਾਲ ਸਾਂਝਾ ਕੀਤਾ।

ਸਾਨੀਆ ਮਿਰਜ਼ਾ ਵੱਲੋਂ ਜਿੱਤੇ ਗਏ ਗ੍ਰੈਂਡ ਸਲੈਮਜ਼ ਟਾਈਟਲ ਦੀ ਸੂਚੀ ਵਿੱਚ ਫ੍ਰੈਂਚ ਓਪਨ, ਯੂਐੱਸ ਓਪਨ, ਵਿੰਬਲਡਨ, ਯੂਐੱਸ ਓਪਨ ਅਤੇ ਆਸਟ੍ਰੇਲੀਅਨ ਓਪਨ ਵੀ ਸ਼ਾਮਲ ਹੈ।

2005 ਵਿੱਚ ਸਾਨੀਆ ਮਿਰਜ਼ਾ ਹੈਦਰਾਬਾਦ ਓਪਨ ਜਿੱਤੇ ਸਨ, ਉਹ ਵਰਲਡ ਟੈਨਿਸ ਐਸੋਸੀਏਸ਼ਨ ਦਾ ਸਿੰਗਲਜ਼ ਟਾਈਟਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੇ।

2013 ਵਿੱਚ ਉਨ੍ਹਾਂ ਦੇ ਗੁੱਟ ਉੱਤੇ ਸੱਟ ਲੱਗਣ ਕਾਰਨ ਸਾਨੀਆ ਮਿਰਜ਼ਾ ਸਿਰਫ਼ ਡਬਲਜ਼ ਟੈਨਿਸ ਹੀ ਖੇਡਣ ਲੱਗੇ।

ਅਪ੍ਰੈਲ 2015 ਵਿੱਚ ਸਾਨੀਆ ਮਿਰਜ਼ਾ ‘ਵਰਲਡ ਟੈਨਿਸ ਐਸੋਸੀਏਸ਼ਨ’ ਦੀ ਡਬਲਜ਼ ਰੈਂਕਿੰਗ ਵਿੱਚ ਪਹਿਲਾਂ ਥਾਂ ਹਾਸਲ ਕਰਨ ਵਾਲੀ ਪਹਿਲੀ ਖਿਡਾਰਨ ਸਨ।

ਉਹ 21 ਮਹੀਨਿਆਂ ਦੇ ਕਰੀਬ ਪਹਿਲੇ ਸਥਾਨ ਉੱਤੇ ਟਿਕੇ ਰਹੇ ਸਨ।

ਸਾਨੀਆ ਮਿਰਜ਼ਾ ਚਾਰ ਵਾਰ ਓਲੰਪਿਕ ਵਿੱਚ ਖੇਡ ਚੁੱਕੇ ਹਨ। ਉਹ ਪਹਿਲੀ ਵਾਰੀ 2008 ਵਿੱਚ ਬੀਜਿੰਗ ਵਿੱਚ ਓਲੰਪਿਕ ਵਿੱਚ ਖੇਡੇ ਸਨ।

ਸਾਨੀਆ ਮਿਰਜ਼ਾ ਨੇ ਏਸ਼ੀਅਨ ਗੇਮਜ਼ ਵਿੱਚ ਅੱਠ ਤਗਮੇ ਆਪਣੇ ਨਾਮ ਕੀਤੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News