ਡੌਨਲਡ ਟਰੰਪ ਦੀ ਵਧਦੀ ਪ੍ਰਸਿੱਧੀ ਕੀ ਉਨ੍ਹਾਂ ਨੂੰ ਮੁੜ ਰਾਸ਼ਟਰਪਤੀ ਬਣਾ ਸਕਦੀ ਹੈ
Wednesday, Jan 17, 2024 - 08:51 PM (IST)
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਇਓਵਾ ਕੌਕਸਸ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ, 2024 ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਲਈ ਸਪੱਸ਼ਟ ਫਰੰਟ-ਰਨਰ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ।
ਉਨ੍ਹਾਂ ਨੇ ਬਾਕੀ ਸਾਰੇ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ।
ਇਸ ਦੌਰਾਨ ਬਾਇਓਟੈਕ ਉਦਯੋਗਪਤੀ ਵਿਵੇਕ ਰਾਮਾਸਵਾਮੀ, ਜਿਨ੍ਹਾਂ ਨੇ ਸ਼ੁਰੂਆਤੀ ਬਹਿਸਾਂ ਵਿੱਚ ਹਲਚਲ ਮਚਾਈ ਸੀ ਪਰ ਉਹ ਪ੍ਰਸਿੱਧੀ ਹਾਸਿਲ ਕਰਨ ਵਿੱਚ ਅਸਫ਼ਲ ਰਹੇ ਅਤੇ ਦੌੜ ਵਿੱਚੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਟਰੰਪ ਦਾ ਸਮਰਥਨ ਕੀਤਾ। ਆਸਾ ਹਚਿਨਸਨ ਵੀ ਇਸ ਦੌੜ ''''ਚੋਂ ਬਾਹਰ ਹੋ ਗਈ।
ਜੇਕਰ ਟਰੰਪ ਨਾਮਜ਼ਦਗੀ ਸੁਰੱਖਿਅਤ ਕਰਨ ਅਤੇ 5 ਨਵੰਬਰ ਨੂੰ ਹੋਣ ਵਾਲੀ ਚੋਣ ਜਿੱਤਣ ਲਈ ਅੱਗੇ ਵਧਦੇ ਤਾਂ ਉਹ ਸ਼ਾਸਨ ਕਰਨ ਵਾਲੇ ਆਧੁਨਿਕ ਇਤਿਹਾਸ ਵਿੱਚ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ, ਜੋ ਸੱਤਾ ਵਿੱਚ ਰਹੇ, ਫਿਰ ਚੋਣਾਂ ਹਾਰੇ ਅਤੇ ਫਿਰ ਜਿੱਤ ਕੇ ਵਾਪਸੀ ਕੀਤੀ।
ਅਜਿਹਾ ਕਰਨ ਵਾਲੇ ਆਖ਼ਰੀ ਰਾਸ਼ਟਰਪਤੀ 1892 ਵਿੱਚ ਗਰੋਵਰ ਕਲੀਵਲੈਂਡ ਸੀ।
ਭਾਵੇਂ ਇਹ 60ਵੇਂ ਅਮਰੀਕੀ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਅਜੇ ਬੇਹੱਦ ਸ਼ੁਰੂਆਤੀ ਦਿਨ ਹਨ, ਪਰ ਟਰੰਪ ਦੀ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਰਿਪਬਲਿਕਨਾਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਹਾਲੇ ਵੀ ਬਰਕਰਾਰ ਹੈ।
ਇਸ ਰਿਪੋਰਟ ਵਿੱਚ ਅਸੀਂ ਇਸ ਦੇ ਕੁਝ ਕਾਰਨਾਂ ''''ਤੇ ਇੱਕ ਨਜ਼ਰ ਮਾਰਦੇ ਹਾਂ-
ਅਰਥਿਕਤਾ
ਆਇਓਵਾ ਵਿੱਚ ਇੱਕ ਟਰੰਪ ਸਮਰਥਕ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹ ਸਾਬਕਾ ਰਾਸ਼ਟਰਪਤੀ ਨੂੰ ਵਾਪਸ ਅਹੁਦੇ ''''ਤੇ ਦੇਖਣਾ ਚਾਹੁੰਦਾ ਹੈ ਤਾਂ, ਉਸ ਨੇ ਕਿਹਾ, "ਉਹ ਆਰਥਚਾਰੇ ਨੂੰ ਵਾਪਸ ਲਿਆਉਣ ਜਾ ਰਹੇ ਹਨ ਅਤੇ ਗੈਸ (ਕੀਮਤਾਂ) ਨੂੰ ਵਾਪਸ ਹੇਠਾਂ ਲੈ ਕੇ ਜਾਣਗੇ।"
ਉਹ ਇਕੱਲੀ ਨਹੀਂ ਹੈ, ਜੋ ਅਜਿਹਾ ਸੋਚ ਰਹੀ ਹੈ। ਟਰੰਪ ਟੀਮ ਦੀ ਮੁਹਿੰਮ ਵਿੱਚ ਆਰਥਿਕਤਾ ਇੱਕ ਮੁੱਖ ਸੰਦੇਸ਼ ਰਿਹਾ ਹੈ। ਉਨ੍ਹਾਂ ਦੇ ਆਪਣੇ ਬੇਟੇ ਐਰਿਕ ਨੇ ਬੀਬੀਸੀ ਅਮਰੀਕਾਸਟ ਪੋਡਕਾਸਟ ਨੂੰ ਦੱਸਿਆ, "ਲੋਕ ਇਸ ਦੇਸ਼ ਲਈ ਖੁਸ਼ਹਾਲੀ ਅਤੇ ਤਾਕਤ ਚਾਹੁੰਦੇ ਹਨ।"
"ਮੇਰੇ ਪਿਤਾ ਦੇ ਕਾਰਜਕਾਲ ਵੇਲੇ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਆਰਥਿਕਤਾ ਸੀ, ਸਭ ਤੋਂ ਘੱਟ ਬੇਰੁਜ਼ਗਾਰੀ, ਸਭ ਤੋਂ ਘੱਟ ਮਹਿੰਗਾਈ, ਸਭ ਤੋਂ ਘੱਟ ਗੈਸ ਦੀਆਂ ਕੀਮਤਾਂ।"
ਇਹ ਸੱਚ ਹੈ ਕਿ ਜਦੋਂ ਟਰੰਪ ਮਹਾਂਮਾਰੀ ਤੋਂ ਪਹਿਲਾਂ ਸੱਤਾ ਵਿੱਚ ਸਨ ਤਾਂ ਯੂਐੱਸ ਦੀ ਆਰਥਿਕਤਾ ਵਧੀਆ ਚੱਲ ਰਹੀ ਸੀ।
ਪਰ ਜੇਕਰ ਗੱਲ ਅਰਥਚਾਰੇ ਦੀ ਕਰੀਏ ਤਾਂ ਇੱਕ ਅਜਿਹਾ ਵੇਲਾ ਵੀ ਸੀ ਜਦੋਂ ਅਮਰੀਕਾ ਦੀ ਆਰਥਿਕਤਾ ਇਸ ਤੋਂ ਵੀ ਵਧੀਆ ਪੱਧਰ ''''ਤੇ ਸੀ ਅਤੇ ਇਹ ਦੌਰ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਡੈਮੋਕ੍ਰੇਟਿਕ ਪ੍ਰਸ਼ਾਸਨ ਦੌਰਾਨ ਸ਼ੁਰੂ ਹੋਇਆ ਸੀ।
ਹਾਲਾਂਕਿ, ਇਸ ਤੋਂ ਬਾਅਦ ਕੋਵਿਡ-19 ਦੇ ਪ੍ਰਕੋਪ ਨੇ ਵੱਡੇ ਪੱਧਰ ਆਰਥਿਕਤਾ ਨੂੰ ਢਾਹ ਲਗਾਈ ਹੈ।
ਰਾਸ਼ਟਰਪਤੀ ਬਾਈਡਨ ਦੇ ਕਾਰਜਕਾਲ ਦੌਰਾਨ, ਯੂਕਰੇਨ ਵਿੱਚ ਯੁੱਧ ਨੇ ਖਰਚੇ ਵਧਾ ਦਿੱਤੇ ਅਤੇ ਮਹਿੰਗਾਈ 40 ਸਾਲਾਂ ਦੇ ਆਪਣੇ ਉੱਚੇ ਪੱਧਰ ''''ਤੇ ਪਹੁੰਚ ਗਈ, ਹਾਲਾਂਕਿ ਇਹ ਹੁਣ ਕਾਫ਼ੀ ਘੱਟ ਗਈ ਹੈ ਅਤੇ ਆਰਥਿਕਤਾ ਪਿਛਲੇ ਸਾਲ ਉਮੀਦ ਨਾਲੋਂ ਮਜ਼ਬੂਤ ਸਾਬਤ ਹੋਈ ਹੈ।
''''ਡਾਇਨੈਮਿਕ'''' ਟਰੰਪ ਬਨਾਮ ''''ਸਲੀਪੀ ਜੋਅ''''
2020 ਵਿੱਚ ਟਰੰਪ ਦੀ ਮੁਹਿੰਮ ਲਈ ਸੰਚਾਰ ਦੇ ਸਾਬਕਾ ਨਿਰਦੇਸ਼ਕ, ਮਾਰਕ ਲੋਟਰ ਦੀ ਦਲੀਲ ਹੈ ਕਿ ਦੋ ਲੋਕਾਂ ਦੇ ਟ੍ਰੈਕ ਰਿਕਾਰਡ ਟਰੰਪ ਦੇ ਹੱਕ ਵਿੱਚ ਕੰਮ ਕਰਦੇ ਹਨ, “ਜਦੋਂ ਮੈਂ ਮੁਹਿੰਮ ''''ਤੇ ਕੰਮ ਕੀਤਾ ਤਾਂ ਇੱਕ ਚੀਜ਼ ਜੋ ਜੋਅ ਬਾਇਡਨ ਕੋਲ 2020 ਵਿੱਚ ਨਹੀਂ ਸੀ, ਉਹ ਸੀ ਕੋਈ ਰਿਕਾਰਡ ਨਾ ਹੋਣਾ।"
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਉਨ੍ਹਾਂ (ਬਾਇਡਨ) ਕੋਲ ਹੁਣ ਇੱਕ ਰਿਕਾਰਡ ਹੈ ਅਤੇ ਲੋਕ ਇਸਨੂੰ ਪਸੰਦ ਨਹੀਂ ਕਰਦੇ।"
ਟਰੰਪ ਦੇ ਸਮਰਥਕ ਬਿਲੀ ਬਲੈਥਰਸ ਟਰੰਪ ਨੂੰ "ਗਤੀਸ਼ੀਲ ਨੇਤਾ" ਵਜੋਂ ਦੇਖਦੇ ਹਨ।
ਉਹ ਕਹਿੰਦੇ ਹਨ, "ਅਸੀਂ ਦੇਖਿਆ ਕਿ ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਕੀ ਕੀਤਾ। ਅਸੀਂ ਇਹ ਦੁਬਾਰਾ ਚਾਹੁੰਦੇ ਹਾਂ। ਅਸੀਂ ਰਾਸ਼ਟਰਪਤੀ ਬਾਇਡਨ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਗਿਰਾਵਟ ਦੇਖੀ।"
"ਅਸੀਂ ਸਚਮੁੱਚ ਅਮਰੀਕੀ ਲੋਕਾਂ ਲਈ ਉਹ ਉਤਸ਼ਾਹੀ ਸਮਰਥਨ ਚਾਹੁੰਦੇ ਹਾਂ ਜੋ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਲਿਆਂਦਾ ਸੀ।"
ਆਇਓਵਾ ਵਿੱਚ ਇੱਕ ਹੋਰ ਸਮਰਥਕ ਦੇ ਅਨੁਸਾਰ, ਸਿਆਸੀ ਦੀ ਬਜਾਏ ਟਰੰਪ ਦਾ ਵਪਾਰਕ ਅਤੇ ਸੈਲੀਬ੍ਰਿਟੀ ਪਿਛੋਕੜ ਅਜੇ ਵੀ ਇੱਕ ਮੁੱਖ ਕਾਰਕ ਹੈ।
ਉਸ ਦਾ ਕਹਿਣਾ ਹੈ, "ਇਸ ਦੇਸ਼ ਨੂੰ ਕਿਸੇ ਹੋਰ ਸਿਆਸਤਦਾਨ ਦੁਆਰਾ ਚਲਾਉਣ ਦੀ ਲੋੜ ਨਹੀਂ ਹੈ, ਮੇਰਾ ਮੰਨਣਾ ਹੈ ਕਿ ਸਭ ਤੋਂ ਵਧੀਆ ਉਮੀਦਵਾਰ ਉਹੀ ਹੋਵੇਗਾ ਜੋ ਜਾਣਦਾ ਹੈ ਕਿ ਕਾਰੋਬਾਰ ਕਿਵੇਂ ਚਲਾਉਣਾ ਹੈ।"
ਟਰੰਪ ਦੀ ਵੱਡੀ ਸ਼ਖਸੀਅਤ ਨੂੰ ਬਹੁਤ ਸਾਰੇ ਰਿਪਬਲਿਕਨ ਰਾਸ਼ਟਰਪਤੀ ਬਾਇਡਨ ਦੇ ਬਿਲਕੁਲ ਉਲਟ ਦੇਖਦੇ ਹਨ, ਜਿਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ਨੂੰ ਸੀਓਪੀ-26 ਜਲਵਾਯੂ ਕਾਨਫਰੰਸ ਦੇ ਦੌਰਾਨ ਸੌਂਦੇ ਹੋਏ ਕੈਮਰੇ ''''ਤੇ ਫੜ੍ਹੇ ਜਾਣ ਮਗਰੋਂ "ਸਲੀਪੀ ਜੋਅ" ਕਿਹਾ ਸੀ।
ਪਰ ਬੇਸ਼ੱਕ, ਪਿਛਲੀ ਵਾਰ ਜਦੋਂ ਦੋਵੇਂ ਆਹਮੋ-ਸਾਹਮਣੇ ਹੋਏ, ਬਾਇਡਨ ਜਿੱਤ ਗਏ ਸਨ।
ਇਮੀਗ੍ਰੇਸ਼ਨ ਅਤੇ ਟਰੰਪ ਦੀਆਂ ''''ਬਲੱਡ ਪੋਇਜ਼ਨ'''' ਦੀਆਂ ਟਿੱਪਣੀਆਂ
ਜਦੋਂ ਅਕਤੂਬਰ ਵਿੱਚ ਦੱਖਣਪੰਥੀ ਨਿਊਜ਼ ਆਉਟਲੈਟ ਦਿ ਨੈਸ਼ਨਲ ਪਲਸ ਨਾਲ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਪ੍ਰਵਾਸੀ "ਸਾਡੇ ਦੇਸ਼ ਦੇ ਖ਼ੂਨ ਵਿੱਚ ਜ਼ਹਿਰ ਘੋਲ ਰਹੇ ਹਨ" ਤਾਂ ਰਾਸ਼ਟਰਪਤੀ ਬਾਇਡਨ ਨੇ ਉਨ੍ਹਾਂ ''''ਤੇ ਨਾਜ਼ੀ ਜਰਮਨੀ ਵਿੱਚ ਸੁਣਾਈ ਦੇਣ ਵਾਲੀ ਬਿਆਨਬਾਜ਼ੀ ਕਰਨ ਦਾ ਇਲਜ਼ਾਮ ਲਗਾਇਆ ਸੀ।
"ਟਰੰਪ ਨੇ ਕਿਹਾ ਹੈ, ਜੇ ਉਹ ਅਹੁਦੇ ''''ਤੇ ਵਾਪਸ ਆਉਂਦੇ ਹਨ ਤਾਂ ਉਹ ਉਨ੍ਹਾਂ ਸਾਰਿਆਂ ਦੇ ਪਿੱਛੇ ਪੈ ਜਾਣਗੇ, ਜੋ ਉਨ੍ਹਾਂ ਦਾ ਵਿਰੋਧ ਕਰਦੇ ਹਨ ਅਤੇ ਜਿਨ੍ਹਾਂ ਨੂੰ ਉਨ੍ਹਾਂ ਵਿੱਚ ਅਮਰੀਕਾ ਵਿੱਚ ''''ਕੀੜੇ-ਮਕੌੜੇ'''' ਕਿਹਾ ਸੀ, ਇੱਕ ਖ਼ਾਸ ਅਰਥ ਵਾਲਾ ਇੱਕ ਖ਼ਾਸ ਵਾਕ।
ਵ੍ਹਾਈਟ ਹਾਊਸ ਦੀ ਪ੍ਰਤੀਲਿਪੀ ਅਨੁਸਾਰ ਰਾਸ਼ਟਰਪਤੀ ਬਾਈਡਨ ਨੇ ਕਿਹਾ, "ਇਹ 30 ਦੇ ਦਹਾਕੇ ਵਿੱਚ ਨਾਜ਼ੀ ਜਰਮਨੀ ਵਿੱਚ ਸੁਣੀ ਗਈ ਭਾਸ਼ਾ ਦੀ ਗੂੰਜ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੈ।"
ਨਾਜ਼ੀ ਜਰਮਨੀ ਦੇ ਪ੍ਰਚਾਰ ਦਾ ਅਧਿਐਨ ਕਰਨ ਵਾਲੇ ਇਤਿਹਾਸਕਾਰਾਂ ਅਤੇ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਰਾਸ਼ਟਰਪਤੀ ਬਾਇਡਨ ਦੀ ਤੁਲਨਾ ਸਟੀਕ ਸੀ।
ਪੈਨਸਿਲਵੇਨੀਆ ਯੂਨੀਵਰਸਿਟੀ ਦੀ ਇੱਕ ਇਤਿਹਾਸਕਾਰ ਐਨੀ ਬਰਗ ਨੇ ਰਾਜਨੀਤਿਕ ਵਿਰੋਧੀਆਂ ਦੇ ਖ਼ਿਲਾਫ਼ ਸੱਤਾ ਸੰਭਾਲਣ ਮਗਰੋਂ ਨਾਜ਼ੀਆਂ ਦੇ ਹਮਲੇ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ, "ਅਜਿਹਾ ਨਹੀਂ ਹੈ ਕਿ ਅਸੀਂ ਨਾਜ਼ੀ ਜਰਮਨੀ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਸੁਣੀ ਹੈ, ਉਨ੍ਹਾਂ ਨੇ ਅਸਲ ਵਿੱਚ ਇਹੀ ਕੀਤਾ।"
ਪਰ ਸੀਬੀਐੱਸ ਦੁਆਰਾ ਪੋਲਿੰਗ ਵਿੱਚ ਦੇਖਿਆ ਗਿਆ ਕਿ ਰਿਪਬਲਿਕਨ ਪਾਰਟੀ ਦੇ ਵਫ਼ਾਦਾਰ ਲੋਕਾਂ ਨੇ ਉਨ੍ਹਾਂ ਦੀਆਂ ਟਿੱਪਣੀਆਂ ਦਾ ਸਮਰਥਨ ਕੀਤਾ ਹੈ।
ਸੀਬੀਐੱਸ ਨੇ ਰਜਿਸਟਰਡ ਰਿਪਬਲਿਕਨ ਵੋਟਰਾਂ ਨੂੰ ਦੋ ਤਰੀਕਿਆਂ ਨਾਲ ਪੁੱਛਿਆ ਕਿ ਕੀ ਉਹ ਟਰੰਪ ਦੇ ਬਿਆਨ ਨਾਲ ਸਹਿਮਤ ਹਨ ਜਾਂ ਨਹੀਂ। ਸਰਵੇਖਣ ਦੇ ਅੱਧੇ ਉੱਤਰਦਾਤਾਵਾਂ ਨੂੰ ਬਿਨਾਂ ਨਾਮ ਲਏ ਕੇਵਲ "ਖ਼ੂਨ ਵਿੱਚ ਜ਼ਿਹਰ ਘੋਲਣ ਵਾਲੀ" ਟਿੱਪਣੀਆਂ ਬਾਰੇ ਵਿੱਚ ਪੁੱਛਿਆ ਗਿਆ ਸੀ, ਅਤੇ ਬਾਕੀਆਂ ਨੂੰ ਇਹ ਦੱਸ ਕੇ ਟਿੱਪਣੀ ਲਈ ਗਈ ਸੀ ਕਿ ਇਹ ਗੱਲ ਟਰੰਪ ਨੇ ਕਹੀ ਹੈ।
ਕਿਸੇ ਵੀ ਤਰ੍ਹਾਂ, ਜ਼ਿਆਦਾਤਰ ਰਿਪਬਲਿਕਨ ਵੋਟਰ ਸਹਿਮਤ ਹੋਏ। 72 ਫੀਸਦ ਬਿਨਾਂ ਕਿਸੇ ਦਾ ਨਾਮ ਲਏ ਵਾਲੇ ਬਿਆਨ ਨਾਲ ਸਹਿਮਤ ਸਨ ਅਤੇ ਜਦੋਂ ਬਿਆਨ ਦਾ ਸਿਹਰਾ ਟਰੰਪ ਸਿਰ ਬੰਨ੍ਹਿਆ ਗਿਆ ਤਾਂ 82 ਫੀਸਦ ਨੇ ਸਹਿਮਤੀ ਜਤਾਈ।
ਇਸ ਤੋਂ ਪਤਾ ਲੱਗਦਾ ਹੈ ਕਿ ਪਰਵਾਸ ''''ਤੇ ਉਨ੍ਹਾਂ ਦਾ ਰੁਖ ਸਮਰਥਕਾਂ ਨੂੰ ਆਪਣੇ ਵੱਲ ਖਿੱਚਦਾ ਹੈ।
ਨੌਜਵਾਨ ਅਮਰੀਕੀਆਂ ਦਾ ਮਜ਼ਬੂਤ ਸਮਰਥਨ
ਟਰੰਪ ਨੂੰ ਹਾਲ ਹੀ ਵਿੱਚ ਹੈਰਾਨੀਜਨਕ ਤੌਰ ''''ਤੇ ਹੁਲਾਰਾ ਮਿਲਿਆ ਹੈ ਕਿ ਉਹ ਨੌਜਵਾਨ ਵੋਟਰਾਂ ਵਿਚਾਲੇ ਬਾਇਡਨ ਤੋਂ ਅੱਗੇ ਨਿਕਲ ਸਕਦੇ ਹਨ।
ਨਿਊਯਾਰਕ ਟਾਈਮਜ਼ ਅਤੇ ਸਿਏਨਾ ਕਾਲਜ ਦੁਆਰਾ ਦਸੰਬਰ ਦੇ ਮੱਧ ਵਿੱਚ ਪ੍ਰਕਾਸ਼ਿਤ ਇੱਕ ਪੋਲ ਨੇ ਉਨ੍ਹਾਂ ਨੂੰ 18 ਤੋਂ 29 ਸਾਲ ਦੀ ਉਮਰ ਦੇ ਵੋਟਰਾਂ ਵਿੱਚ ਛੇ ਫੀਸਦ ਅੰਕ ਅੱਗੇ ਦਿਖਾਇਆ।
ਮਾਹਰ ਸਪੱਸ਼ਟ ਰੁਝਾਨ ਦੇ ਵੇਰਵਿਆਂ ''''ਤੇ ਬਹਿਸ ਕਰ ਰਹੇ ਹਨ, ਪਰ ਇਹ 2020 ਦੀਆਂ ਚੋਣਾਂ ਤੋਂ ਕਾਫ਼ੀ ਵੱਖਰੀ ਤਸਵੀਰ ਦਾ ਸੁਝਾਅ ਦਿੰਦਾ ਹੈ, ਜਦੋਂ ਟਰੰਪ ਨੇ ਉਸੇ ਉਮਰ ਸਮੂਹ ਦੇ ਲੋਕਾਂ ਵਿੱਚ ਬਾਇਡਨ ਨੂੰ 24 ਫੀਸਦ ਅੰਕਾਂ ਨਾਲ ਪਛਾੜਿਆ ਸੀ।
ਇਸ ਦੀ ਵਿਆਖਿਆ ਬਾਇਡਨ ਦੀ ਕੁਝ ਹੱਦ ਤੱਕ ਨੌਜਵਾਨ ਵੋਟਰਾਂ ਨਾਲ ਜੁੜਨ ਵਿੱਚ ਅਸਫ਼ਲਤਾ ਨਾਲ ਵੀ ਕੀਤੀ ਜਾ ਸਕਦੀ ਹੈ ਅਤੇ ਸੰਕੇਤ ਹਨ ਕਿ ਉਹ ਇਜ਼ਰਾਈਲ-ਹਮਾਸ ਜੰਗ ਨਾਲ ਨਜਿੱਠਣ ਤੋਂ ਨਿਰਾਸ਼ ਹਨ।
ਹਾਲਾਂਕਿ, ਆਇਓਵਾ ਯੰਗ ਰਿਪਬਲਿਕਨ ਸਮੂਹ ਦੀ ਮੁਖੀ, ਮੈਰੀ ਵੈਸਟਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਨੌਜਵਾਨ ਰਿਪਬਲਿਕਨ ਮੰਚ ''''ਤੇ ਉਨ੍ਹਾਂ ਦੀ ਸ਼ਕਤੀ ਕਾਰਨ ਟਰੰਪ ਵੱਲ ਖਿੱਚੇ ਗਏ ਹਨ, "ਤੁਸੀਂ ਇਸ ਗੱਲ ਤੋਂ ਹੈਰਾਨ ਹੋਵੋਗੇ ਕਿ ਉਹ ਆਪਣੇ ਆਪ ਨੂੰ ਕਿਵੇਂ ਪੇਸ਼ ਕਰਦੇ ਹਨ ਅਤੇ ਕਿਵੇਂ ਬੋਲਦੇ ਹਨ।"
ਮੈਰੀ ਹੁਣ 23 ਸਾਲ ਦੀ ਹੈ, ਉਹ ਹਾਈ ਸਕੂਲ ''''ਚ ਸੀ ਜਦੋਂ ਉਹ ਰਾਸ਼ਟਰਪਤੀ ਸਨ ਅਤੇ ਉਹ ਕਹਿੰਦੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਟੰਰਪ ਦਾ ਸਮਰਥਨ ਕਰਨ ਲਈ ਉਸ ਦਾ "ਮਜ਼ਾਕ ਉਡਾਇਆ ਅਤੇ ਪਰੇਸ਼ਾਨ" ਕੀਤਾ।
ਪਰ ਉਹ ਇਸ ਤੱਥ ''''ਤੇ ਵਿਸ਼ਵਾਸ ਕਰਦੀ ਹੈ ਕਿ "ਉਹ ਜਿਸ ''''ਚ ਵਿਸ਼ਵਾਸ਼ ਰੱਖਦਾ ਹੈ, ਉਸ ਲਈ ਖੜ੍ਹਾ ਵੀ ਹੁੰਦਾ ਹੈ" ਅਤੇ "ਉਹ, ਉਹ ਬਣਨ ਤੋਂ ਨਹੀਂ ਡਰਦਾ ਜੋ ਉਹ ਬਣਨਾ ਚਾਹੁੰਦਾ ਹੈ", ਨੌਜਵਾਨ ਵੋਟਰਾਂ ਨੂੰ ਅਪੀਲ ਕਰਦਾ ਹੈ।
ਉਸ ਨੇ ਅੱਗੇ ਕਿਹਾ ਕਿ ਉਸ ਦੇ ਖ਼ਿਲਾਫ਼ ਇਲਜ਼ਾਮਾਂ ਦਾ ਮਤਲਬ ਹੈ "ਬਹੁਤ ਸਾਰੇ ਲੋਕ ਉਨ੍ਹਾਂ ਲਈ ਲੜਨਾ ਚਾਹੁੰਦੇ ਸਨ, ਡੈਮੋਕਰੇਟਸ ਨੂੰ ਇਹ ਸਾਬਤ ਕਰਨ ਲਈ ਕਿ ਅਸੀਂ ਅਜੇ ਵੀ ਉਸ ਦਾ ਸਮਰਥਨ ਕਰਨ ਜਾ ਰਹੇ ਹਾਂ।"
ਅਦਾਲਤੀ ਮਾਮਲਿਆਂ ਨੂੰ ''''ਅੱਤਿਆਚਾਰ'''' ਵਜੋਂ ਦੇਖਿਆ ਜਾਂਦਾ ਹੈ
ਡੌਨਲਡ ਟਰੰਪ ਨੂੰ ਚਾਰ ਵਾਰ ਅਪਰਾਧਿਕ ਤੌਰ ''''ਤੇ ਦੋਸ਼ੀ ਠਹਿਰਾਇਆ ਗਿਆ ਹੈ ਅਤੇ 2024 ਵਿੱਚ ਜਿਵੇਂ ਕਿ ਉਹ ਵ੍ਹਾਈਟ ਹਾਊਸ ਲਈ ਦੌੜ ਰਹੇ ਹਨ ਤਾਂ ਅਜਿਹੇ ਵਿੱਚ ਟ੍ਰਾਇਲਾਂ ਦੀ ਲੰਬੀ ਲੜੀ ਹੋਵੇਗੀ।
ਉਨ੍ਹਾਂ ''''ਤੇ ਨਿਊਯਾਰਕ ਵਿੱਚ ਮੁਕੱਦਮਾ ਕੀਤਾ ਗਿਆ ਹੈ ਅਤੇ ਜਾਰਜੀਆ, ਫਲੋਰੀਡਾ, ਮੈਨਹੈਟਨ ਅਤੇ ਵਾਸ਼ਿੰਗਟਨ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ, ਜਦ ਕਿ ਸੰਘੀ ਅਤੇ ਸਟੇਟ ਦੇ ਵਕੀਲਾਂ ਨੇ ਹੋਰ ਕਿਤੇ ਵੀ ਕਈ ਜਾਂਚਾਂ ਸ਼ੁਰੂ ਕੀਤੀਆਂ ਹੋਈਆਂ ਹਨ।
ਕਈ ਸਟੇਟਾਂ ਵਿੱਚ ਮੁਕੱਦਮੇ ਵੀ ਟਰੰਪ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਅਯੋਗ ਠਹਿਰਾਉਣ ਦੀ ਮੰਗ ਕਰ ਰਹੇ ਹਨ। ਉਹ ਇਹ ਦਲੀਲ ਦਿੰਦੇ ਹੋਏ ਕਿ ਉਹ ਤਿੰਨ ਸਾਲ ਪਹਿਲਾਂ ਯੂਐੱਸ ਕੈਪੀਟਲ ਦੰਗਿਆਂ ਦੌਰਾਨ ਬਗ਼ਾਵਤ ਵਿੱਚ ਸ਼ਾਮਲ ਹੋਇਆ ਸੀ।
ਜਦੋਂ ਕਿ ਤੁਸੀਂ ਉਮੀਦ ਕਰ ਸਕਦੇ ਹੋ ਕਿ ਲੰਬਿਤ ਅਦਾਲਤੀ ਕੇਸਾਂ ਨਾਲ ਕੋਈ ਵੀ ਸਮਰਥਕ ਨਿਰਾਸ਼ ਹੋ ਸਕਦਾ ਹੈ, ਅਨੁਭਵੀ ਸਰਵੇਖਣਕਰਤਾ ਨੇ ਫਰੈਂਕ ਲਾਂਸ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਨਾਲ ਅਸਲ ਵਿੱਚ ਟਰੰਪ ਦੇ ਉਦੇਸ਼ ਨੂੰ ਮਦਦ ਮਿਲੀ ਹੈ।
ਉਨ੍ਹਾਂ ਨੇ ਕਿਹਾ, "ਉਹ ਇਹ ਕੇਸ ਬਣਾਉਣ ਦੇ ਯੋਗ ਸੀ ਕਿ ਉਹ ਪੀੜਤ ਹੈ, ਉਸ ''''ਤੇ ਸਿਰਫ਼ ਮੁਕੱਦਮਾ ਨਹੀਂ ਚਲਾਇਆ ਜਾ ਰਿਹਾ ਹੈ ਬਲਕਿ ਉਸ ਨੂੰ ਸਤਾਇਆ ਜਾ ਰਿਹਾ ਹੈ ਤੇ ਇਹ ਜਾਦੂ-ਟੂਣਾ ਹੈ।"
"ਜਦੋਂ ਵੀ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਉਨ੍ਹਾਂ ਦੀ ਗਿਣਤੀ ਵੱਧ ਗਈ। ਹਰ ਵਾਰ ਜਦੋਂ ਉਸਨੂੰ ਬੈਲਟ ਤੋਂ ਹਟਾਇਆ, ਮੇਨ ਅਤੇ ਕੋਲੋਰਾਡੋ ਵਿੱਚ, ਉਨ੍ਹਾਂ ਦੀ ਗਿਣਤੀ ਵੱਧ ਗਈ।"
"ਹਰ ਵਾਰ ਜਦੋਂ ਤੁਸੀਂ ਡੌਨਲਡ ਟਰੰਪ ਕੋਲ ਜਾਂਦੇ ਹੋ, ਤਾਂ ਉਹ ਇਸ ਦਾ ਫਾਇਦਾ ਚੁੱਕਦੇ ਹਨ। ਉਨ੍ਹਾਂ ਵਰਗਾ ਅਸੀਂ ਅਮਰੀਕਾ ਵਿੱਚ ਕਦੇ ਕਿਸੇ ਨੂੰ ਨਹੀਂ ਦੇਖਿਆ ਹੈ।"
ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ, ਕਿ ਆਇਓਵਾ ਵਿੱਚ ਟਰੰਪ ਦੀ ਸਫ਼ਲਤਾ ਦੇ ਬਾਵਜੂਦ, ਉੱਥੇ ਬਹੁਤ ਸਾਰੇ ਲੋਕ ਬਿਲਕੁਲ ਵੱਖਰਾ ਨਜ਼ਰੀਆ ਰੱਖਦੇ ਹਨ, ਜਿਵੇਂ ਕਿ ਜੂਡੀ ਕਹਿੰਦੀ ਹੈ, "ਉਹ ਭਿਆਨਕ ਹੈ, ਬਿਲਕੁਲ ਘਿਣਾਉਣਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਉਸ ਨੂੰ ਵੋਟ ਕਿਉਂ ਦੇਣਗੇ।"
ਜੇਕਰ ਟਰੰਪ ਨੇ ਰਿਪਬਲਿਕਨ ਉਮੀਦਵਾਰ ਬਣਨਾ ਹੈ ਤਾਂ ਉਨ੍ਹਾਂ ਨੂੰ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਹੈ।
ਉਨ੍ਹਾਂ ਨੂੰ ਅਗਲੇ ਹਫ਼ਤੇ ਨਿਊ ਹੈਂਪਸ਼ਾਇਰ ਪ੍ਰਾਇਮਰੀਜ਼ ਵਿੱਚ ਸਾਬਕਾ ਸੰਯੁਕਤ ਰਾਸ਼ਟਰ ਰਾਜਦੂਤ ਨਿੱਕੀ ਹੈਲੀ ਤੋਂ ਇੱਕ ਮਜ਼ਬੂਤ ਚੁਣੌਤੀ ਦਾ ਸਾਹਮਣਾ ਕਰਨ ਦੀ ਉਮੀਦ ਹੈ, ਜਿੱਥੇ ਪੋਲ ਦਿਖਾਉਂਦੇ ਹਨ ਕਿ ਉਨ੍ਹਾਂ ਦਾ ਇੱਕ ਵਾਰ ਦਬਦਬਾ ਰੱਖਣ ਵਾਲਾ ਅੰਕੜਾ, ਘੱਟ ਗਿਆ ਹੈ।
ਪਰ ਆਇਓਵਾ ਵਿੱਚ ਦੇ ਪਹਿਲੇ ਟੈਸਟ ਵਿੱਚ ਰਿਪਬਲਿਕਨ ਵੋਟਰਾਂ ਦੁਆਰਾ ਸਮਰਥਨ ਹਾਸਿਲ ਕਰਨ ਤੋਂ ਬਾਅਦ, ਉਹ ਅਜੇ ਵੀ ਦੌੜ ਵਿੱਚ ਸਭ ਤੋਂ ਪਸੰਦੀਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)