ਪੈਸੇ ਦੇ ਕੇ ਗੁਪਤ ਅੰਗ ਕਟਵਾਉਣ ਅਤੇ ਵੈੱਬਸਾਈਟ ਉੱਤੇ ਪ੍ਰਸਾਰਿਤ ਕਰਨ ਦਾ ਕੀ ਹੈ ਮਾਮਲਾ

Wednesday, Jan 17, 2024 - 01:21 PM (IST)

ਪੈਸੇ ਦੇ ਕੇ ਗੁਪਤ ਅੰਗ ਕਟਵਾਉਣ ਅਤੇ ਵੈੱਬਸਾਈਟ ਉੱਤੇ ਪ੍ਰਸਾਰਿਤ ਕਰਨ ਦਾ ਕੀ ਹੈ ਮਾਮਲਾ
ਚਾਕੂ
MET Police
ਜਿਸ ਵਿਅਕਤੀ ਦੇ ਗੁਪਤ ਅੰਗ ਕੱਟੇ ਗਏ ਇਹ ਸਭ ਉਸ ਦੀ ਮਰਜ਼ੀ ਨਾਲ ਹੋਇਆ ਸੀ

ਚੇਤਾਵਨੀ - ਇਹ ਜਾਣਕਾਰੀ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ।

ਇੱਕ ਮਰਦ ਐੱਸਕੋਰਟ ਨੇ ਇੱਕ ਵਿਅਕਤੀ ਦੇ ਗੁਪਤ ਅੰਗ ਵੱਢ ਦਿੱਤੇ ਅਤੇ ਇਸ ਪ੍ਰਕਿਰਿਆ ਨੂੰ ਇੱਕ ਵੈੱਬਸਾਈਟ ਉੱਤੇ ਪ੍ਰਸਾਰਿਤ ਕੀਤਾ।

ਐੱਸਕੋਰਟ ਪੈਸੇ ਲੈ ਕੇ ਸਰੀਰਕ ਸਬੰਧ ਬਣਾਉਣ ਵਾਲੇ ਵਿਅਕਤੀ ਨੂੰ ਕਿਹਾ ਜਾਂਦਾ ਹੈ।

ਜਿਸ ਵਿਅਕਤੀ ਦੇ ਗੁਪਤ ਅੰਗ ਕੱਟੇ ਗਏ ਇਹ ਸਭ ਉਸ ਦੀ ਮਰਜ਼ੀ ਨਾਲ ਹੋਇਆ ਸੀ।

ਦੋਸ਼ੀ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

36 ਸਾਲਾ ਡੇਮੀਅਨ ਬਾਇਰਨਸ ਨੇ ਮੈਰੀਅਨ ਗੁਸਤਾਵਸਨ ਦੇ ਗੁਪਤ ਅੰਗ ਰਸੋਈ ਵਿੱਚ ਵਰਤੇ ਜਾਣ ਵਾਲੇ ਇੱਕ ਚਾਕੂ ਨਾਲ ਫਰਵਰੀ 2017 ਵਿੱਚ ਵੱਢ ਦਿੱਤੇ ਸਨ।

ਡੇਮੀਅਨ ਨੇ 23 ਸਾਲਾ ਜੈਕਬ ਕ੍ਰਿਮੀ ਐਪਲਬਾਏ ਅਤੇ 48 ਸਾਲਾ ਨੈਥਨੀਅਲ ਅਰਨੋਡਲ ਨਾਲ ਸਰੀਰ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕੀਤੇ ਗਏ ਇਸ ਜੁਰਮ ਨੂੰ ਕਬੂਲ ਕੀਤਾ ਸੀ।

ਜੈਕਬ ਨੇ ਮੈਰੀਅਸ ਦੀ ਲੱਤ ਨੂੰ ਸੁੱਕੀ ਬਰਫ਼ ਵਿੱਚ ਪਾ ਕੇ ਇਸ ਨੂੰ ਕੱਟ ਦਿੱਤਾ, ਜਦਕਿ ਅਰਨੋਲਡ ਨੇ ਉਸ ਦੀ ਛਾਤੀ ਕੱਟ ਦਿੱਤੀ।

ਜੈਕਬ ਨੂੰ ਤਿੰਨ ਸਾਲ ਅਤੇ ਅੱਠ ਮਹੀਨਿਆਂ ਦੀ ਜੇਲ੍ਹ ਹੋਈ।

ਅਰਨੋਲਡ ਨੁੰ ਦੋ ਸਾਲਾ ਦੀ ‘ਸਸਪੈਂਡਡ’ ਜੇਲ੍ਹ ਹੋਈ ਹੈ।

ਇੰਗਲੈਂਡ ਦੀ ਸੈਂਟਰਲ ਕ੍ਰਿਮਿਨਲ ਕੋਰਟ ਦੀ ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਡੇਮੀਅਨ ਵੱਲੋਂ ਵਰਤੀ ਗਈ ਪ੍ਰਕਿਰਿਆ ਇੱਕ ਸਬ-ਕਲਚਰ(ਉੱਪ ਸਭਿਆਚਾਰ) ਨਾਲ ਜੁੜੀ ਹੋਈ ਹੈ, ਜਿਸ ਵਿੱਚ ਮਰਦਾਂ ਦੇ ਗੁਪਤ ਅੰਗ ਕੱਟ ਕੇ ਉਨ੍ਹਾਂ ਨੂੰ ‘ਨੂਲੋਜ਼’ ਬਣਾਇਆ ਜਾਂਦਾ ਹੈ।

''''ਹਿਜੜਾ ਬਣਾਉਣ ਵਾਲਾ''''

ਡੇਮੀਅਨ ਬਾਇਰਨਸ
MET Police
ਡੇਮੀਅਨ ਬਾਇਰਨਸ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ

ਸਰਕਾਰੀ ਵਕੀਲ਼ ਕੈਰੋਲੀਨ ਕੈਰਬੈਰੀ ਕੇਸੀ ਨੇ ਕਿਹਾ ਕਿ ਉੱਤਰੀ ਲੰਡਨ ਦੇ ਟੋਟਨਹੈਮ ਦਾ ਡੇਮੀਅਨ ਉਨ੍ਹਾਂ ਦੱਸ ਲੋਕਾਂ ਵਿੱਚ ਸੀ, ਜਿਨ੍ਹਾਂ ਉੱਤੇ ਸਰੀਰ ਵਿੱਚ ਕਈ ਤਬਦੀਲੀਆਂ ਕਰਨ ਦੇ ਦੋਸ਼ ਆਇਦ ਹੋਏ ਹਨ।

ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਮੈਰੀਅਸ ਗੁਸਤਾਵਸਨ ਨੇ ਡੇਮੀਅਨ ਕੋਲੋਂ ਪੈਸੇ ਦੇ ਕੇ ਇਹ ਕੰਮ ਕਰਵਾਇਆ ਸੀ।

ਉਨ੍ਹਾਂ ਦੱਸਿਆ ਕਿ ਮੈਰੀਅਸ ਆਪਣੇ ਆਪ ਨੂੰ ‘ਇਊਨਕ ਮੇਕਰ’ (ਹਿਜੜਾ ਬਣਾਉਣ ਵਾਲਾ ਕਹਿੰਦਾ ਹੈ) ਅਤੇ ਸਰੀਰ ਨਾਲ ਛੇੜਛਾੜ ਦੀਆਂ ‘ਕਈ’ ਪ੍ਰਕਿਰਿਆਵਾਂ ਵਿੱਚ ਸ਼ਾਮਲ ਰਿਹਾ ਸੀ ਜਿਸ ਵਿੱਚ ਹੋਰਨਾਂ ਲੋਕਾਂ ਦੇ ਗੁਪਤ ਅੰਗ ਉਤਾਰਨਾ ਵੀ ਸ਼ਾਮਲ ਹੈ।

ਮੈਰੀਅਸ ਨੇ ਪਹਿਲਾਂ ਵੀ ਅਜਿਹੇ ਇਲਜ਼ਾਮ ਕਬੂਲ ਕੀਤੇ ਸਨ, ਜਿਸ ਵਿੱਚ ਸਰੀਰ ਨੂੰ ਨੁਕਸਾਨ ਪਹੁੰਚਾਉਣ ਜਿਹੇ ਜੁਰਮ ਵੀ ਸ਼ਾਮਲ ਹਨ, ਇਨ੍ਹਾਂ ਦੀ ਸਜ਼ਾ ਵੱਖਰੇ ਤੌਰ ''''ਤੇ ਮਾਰਚ ਵਿੱਚ ਸੁਣਾਈ ਜਾਵੇਗੀ।

ਕਿੰਨੇ ਪੈਸੇ ਦਿੱਤੇ

ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦਸੰਬਰ 2016 ਵਿੱਚ 500 ਪਾਊਂਡ ਦੇ ਬਦਲੇ ਡੇਮੀਅਨ ਮੈਰੀਅਸ ਦੇ ਗੁਪਤ ਅੰਗ ਕੱਟਣ ਲਈ “ਤੁਰੰਤ ਤਿਆਰ” ਹੋ ਗਿਆ।

ਉਸ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਇਹ ਇੱਕ ਵੈੱਬਸਾਈਟ ਦੇ ਲਈ ਫਿਲਮਾਇਆ ਜਾਵੇਗਾ, ਪਰ ਮੈਰੀਅਸ ਨੇ ਅਜਿਹਾ ਕਰਨ ਦੀ ਕੀਮਤ ਘਟਾ ਕੇ 50 ਪਾਊਂਡ ਕਰ ਦਿੱਤੀ।

ਇਸ ਪ੍ਰਕਿਰਿਆ ਤੋਂ ਪਹਿਲਾਂ ਡੇਮੀਅਨ ਨੇ ਮੈਰੀਅਸ ਨੂੰ ਕਿਹਾ, “ਮੈਨੂੰ ਇਸ ਨਾਲ ਕੋਈ ਮੁਸ਼ਕਲ ਨਹੀਂ ਹੈ, ਪਰ ਅਜਿਹਾ ਕਰਨ ਨਾਲ ਤੇਰਾ ਜ਼ਿਆਦਾ ਖ਼ੂਨ ਨਹੀਂ ਵਗ਼ ਜਾਵੇਗਾ ਅਤੇ ਤੂੰ ਮਰਨ ਦੇ ਨੇੜੇ ਪਹੁੰਚ ਜਾਵੇਂਗਾ?”

ਅਦਾਲਤ ਦੀ ਸੁਣਵਾਈ ਮੁਤਾਬਕ, ਮੈਰੀਅਸ ਨੇ ਅੱਗੇ ਡੇਮੀਅਨ ਹਦਾਇਤਾਂ ਦਿੱਤੀਆਂ ਕਿ ਉਸ ਨੂੰ ਬੇਹੋਸ਼ ਕੀਤਾ ਜਾਵੇਗਾ ਅਤੇ ਬੰਨ੍ਹਿਆ ਜਾਵੇਗਾ।

ਵੀਡੀਓ ਵਿੱਚ ਡੇਮੀਅਨ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ “ਹੁਣ ਇਹ ਵੀ ਪੂਰਾ ਹੋ ਗਿਆ, ਮੈਂ ਇਸ ਦੀ ਉਮੀਦ ਨਹੀਂ ਕੀਤੀ ਸੀ।”

ਇਸ ਪ੍ਰਕਿਰਿਆ ਦੀ ਵੀਡੀਓ ਅਦਾਲਤ ਵਿੱਚ ਨਹੀਂ ਦਿਖਾਈ ਗਈ ਸੀ ਪਰ ਸਰਕਾਰੀ ਵਕੀਲ ਨੇ ਇਸ ਵਿੱਚ ਜੋ ਹੋਇਆ ਉਹ ਬਿਆਨ ਕੀਤਾ।

ਇਹ ਦੱਸਿਆ ਗਿਆ ਕਿ ਡੇਮੀਅਨ ਦੇ ਜਾਣ ਤੋਂ ਬਾਅਦ ਮੈਰੀਅਸ ਨੇ 999 ਉੱਤੇ ਕਾਲ ਕੀਤੀ।

ਮੈਰੀਅਸ ਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ ਅਤੇ ਉਸ ਨੂੰ ਥੋੜ੍ਹੇ ਦਿਨਾਂ ਬਾਅਦ ਛੁੱਟੀ ਮਿਲ ਗਈ ਅਤੇ ਫਿਰ ਉਸ ਨੂੰ ਮਨੋਵਿਗਿਆਨੀ ਕੋਲ ਇਲਾਜ ਲਈ ਭੇਜ ਦਿੱਤਾ।

ਅਦਾਲਤ ਦੀ ਸੁਣਵਾਈ ਮੁਤਾਬਕ, ਜਦੋਂ ਡੇਮੀਅਨ ਨੂੰ ਆਪਣੀ ਤੈਅ ਹੋਈ ਰਕਮ ਨਹੀਂ ਮਿਲੀ ਉਸ ਨੇ ਪੁਲਿਸ ਕੋਲ ਜਾਣ ਦੀ ਧਮਕੀ ਦਿੱਤੀ ਪਰ ਮੈਰੀਅਸ ਨੇ ਕਿਹਾ ਕਿ ਉਹ ਧਮਕੀ ਦੇਣ, ਬਲੈਕਮੇਲ ਕਰਨ ਅਤੇ ਅੰਗ ਕੱਟਣ ਲਈ ਪੁਲਿਸ ਨੂੰ ਸ਼ਿਕਾਇਤ ਕਰ ਦੇਵੇਗਾ।

ਸੁਣਵਾਈ ਵਿੱਚ ਇਹ ਵੀ ਕਿਹਾ ਗਿਆ ਕਿ ਦੋ ਸਾਲਾ ਦੇ ਦੌਰਾਨ ਮੈਰੀਅਸ ਨੇ ਡੇਮੀਅਨ ਨੂੰ 1500 ਪਾਊਂਡ ਦਿੱਤੇ।

ਜੈਕਬ
MET Police
ਜੈਕਬ ਨੇ ਫਰਵਰੀ 2019 ਵਿੱਚ ਮੈਰੀਅਸ ਦੀ ਲੱਤ ਜਮਾਉਣ ਦੀ ਗੱਲ ਕਬੂਲੀ

18,000 ਪਾਊਂਡ ਹਰਜਾਨੇ ਵਜੋਂ ਮਿਲੇ

ਐਪਸਮ ਸਰੀ ਦੇ ਰਹਿਣ ਵਾਲੇ ਜੈਕਬ ਨੇ ਫਰਵਰੀ 2019 ਵਿੱਚ ਮੈਰੀਅਸ ਦੀ ਲੱਤ ਜਮਾਉਣ ਦੀ ਗੱਲ ਕਬੂਲੀ।

ਮੁਕੱਦਮੇ ਦੇ ਦੌਰਾਨ ਅਦਾਲਤ ਵਿੱਚ ਇੱਕ ਵੀਡੀਓ ਦਿਖਾਈ ਗਈ ਜਿਸ ਵਿੱਚ ਮੈਰੀਅਸ ਦੀ ਲੱਤ ਬਰਫ਼ ਦੀ ਭਰੀ ਹੋਈ ਇੱਕ ਬਾਲਟੀ ਵਿੱਚ ਸੀ, ਜੈਕਬ ਇਸ ਵਿੱਚ ਹੋਰ ਬਰਫ਼ ਪਾ ਰਿਹਾ ਸੀ।

ਅਦਾਲਤ ਦੀ ਸੁਣਵਾਈ ਵਿੱਚ ਦੱਸਿਆ ਗਿਆ ਕਿ ਮੈਰੀਅਸ ਹੁਣ ਵ੍ਹੀਲਚੇਅਰ ਦੀ ਵਰਤੋਂ ਕਰਦਾ ਹੈ।

ਉਸ ਨੂੰ 18000 ਪਾਊਂਡ ਹਰਜਾਨੇ ਵਜੋਂ ਮਿਲੇ।

ਸਿਹਤ ਮੁਲਾਜ਼ਮ ਵੀ ਸ਼ਾਮਲ

ਨੈਥਨ ਅਰਨੋਲਡ
MET Police
ਨੈਥਨ ਅਰਨੋਲਡ ਪੱਛਮੀ ਲੰਡਨ ਵਿਚਲੇ ਦੱਖਣੀ ਕੈਨਸਿੰਗਟਨ ਵਿੱਚ ਇੱਕ ਸਿਹਤ ਮੁਲਾਜ਼ਮ ਵਜੋਂ ਕੰਮ ਕਰਦੇ ਹਨ

48 ਸਾਲਾ ਨੈਥਨ ਅਰਨੋਲਡ ਪੱਛਮੀ ਲੰਡਨ ਵਿਚਲੇ ਦੱਖਣੀ ਕੈਨਸਿੰਗਟਨ ਵਿੱਚ ਇੱਕ ਸਿਹਤ ਮੁਲਾਜ਼ਮ(ਨਰਸ) ਵਜੋਂ ਕੰਮ ਕਰਦੇ ਹਨ।

ਉਨ੍ਹਾਂ ਨੇ ਇਹ ਕਬੂਲਿਆ ਕਿ ਉਨ੍ਹਾਂ ਨੇ ਮੈਰੀਅਸ ਦੀ ਛਾਤੀ ਦਾ ਇੱਕ ਹਿੱਸਾ ਕੱਟਿਆ ਸੀ।

ਉਨ੍ਹਾਂ ਨੇ ਇਹ ਵੀ ਜ਼ੁਲਮ ਕਬੂਲਿਆ ਕਿ ਉਨ੍ਹਾਂ ਨੇ 2016 ਤੋਂ ਲੈ ਕੇ 2022 ਤੱਕ ਬੇਹੋਸ਼ੀ ਦੀ ਦਵਾਈ ਚੋਰੀ ਕੀਤੀ ਸੀ।

ਇਹ ਚੋਰੀ ਉਨ੍ਹਾਂ ਨੇ ਚੈਲਸਿਆ ਅਤੇ ਵੈਸਟਮਿਨਸਟਰ ਹਸਪਤਾਲ ਵਿੱਚੋਂ ਕੀਤੀ ਸੀ, ਜਿੱਥੇ ਉਨ੍ਹਾਂ ਨੇ ਕੰਮ ਕੀਤਾ ਸੀ।

ਉਨ੍ਹਾਂ ਨੇ ਇਹ ਵੀ ਕਬੂਲ ਕੀਤਾ ਕਿ ਉਨ੍ਹਾਂ ਕੋਲ ‘ਐਕਸਟ੍ਰੀਮ ਪੋਰਨੋਗ੍ਰਾਫੀ’ ਵਾਲੀ ਸਮੱਗਰੀ ਵੀ ਸੀ।

2022 ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੇਮੀਅਨ ਨੇ ਜੋ ਕੀਤਾ ਉਸ ਨੂੰ ਕਬੂਲ ਕੀਤਾ।

ਉਸ ਨੇ ਕਿਹਾ ਕਿ ਉਹ ਆਰਥਿਕ ਪ੍ਰੇਸ਼ਾਨੀ ਵਿੱਚ ਸੀ ਅਤੇ ਮੈਰੀਅਸ ਦੇ ਗੁਪਤ ਅੰਗ ਕੱਟਣ ਤੋਂ ਬਾਅਦ ਉਨ੍ਹਾਂ ਨੂੰ ਉਲਟੀ ਕਰਨੀ ਪਈ।

ਲਿਜ਼ਾ ਬਾਲਡ ਨੇ ਅਦਾਲਤ ਨੇ ਕਿਹਾ ਕਿ ਡੇਮੀਅਨ ਆਪਣੇ ਕੀਤੇ ਉੱਤੇ ਬਹੁਤ ਸ਼ਰਮਿੰਦਾ ਸੀ।

ਅਰਨੋਲਡ ਵੱਲੋਂ ਬੋਲਦਿਆਂ ਨੀਲ ਗ੍ਰਿਫਿਨ ਨੇ ਉਨ੍ਹਾਂ ਨੂੰ ਇੱਕ ਹਮਦਰਦ, ਨਰਮ ਸੁੁਭਾਅ ਦਾ ਸਿਹਤ ਮੁਲਾਜ਼ਮ ਦੱਸਿਆ।

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਬਾਈਪੋਲਰ ਡਿਸਓਰਡ ਦੀ ਬਿਮਾਰੀ ਦੇ ਚਲਦਿਆਂ ਹਾਈਪੋਮੇਨੀਆ ਸਥਿਤੀ ਵਿੱਚ ਹੁੰਦਿਆਂ ਇਹ ਕੀਤਾ।

''''ਓਨਲਾਈਨ ਜਾਲ ''''ਚ ਫਸਾਇਆ''''

ਇੰਟਰਨੈੱਟ
Getty Images
ਸੰਕੇਤਕ ਤਸਵੀਰ

ਸ਼ੋਨ ਪੋਲਿਵਰ ਨੇ ਇਹ ਦਲੀਲ ਦਿੱਤੀ ਕਿ ਜੈਕਬ ਨੂੰ ਮੈਰੀਅਸ ਨੇ ਓਨਲਾਈਨ ਆਪਣੇ ਜਾਲ ਵਿੱਚ ਫਸਾ ਲਿਆ।

ਮੈਟਰੋਪੋਲਿਟਨ ਪੁਲਿਸ ਨੇ ਕਿਹਾ ਕਿ “ਪੜਤਾਲ ਦੌਰਾਨ ਪੁਲਿਸ ਨੇ ਘੰਟਿਆਂ ਤੱਕ ਅਜਿਹੀ ਫੁਟੇਜ ਦੇਖੀ ਅਤੇ ਉਨ੍ਹਾਂ ਨੇ ਯੂਕੇ ਵਿੱਚ ਪੀੜਤਾਂ ਦੀ ਭਾਲ ਕਰਨ ਲਈ ਦੌਰਾ ਕੀਤਾ, ਉਨ੍ਹਾਂ ਨੇ ਬਾਹਰਲੇ ਦੇਸਾਂ ਦੀ ਪੁਲਿਸ ਨਾਲ ਵੀ ਸੰਪਰਕ ਕੀਤਾ ਤਾਂ ਜੋ ਨਿਆਂ ਕੀਤਾ ਜਾ ਸਕੇ।

ਪੁਲਿਸ ਨੇ ਇਹ ਵੀ ਕਿਹਾ ਕਿ ਉਹ ਅਜਿਹਾ ਕੁਝ ਝੱਲਣ ਵਾਲੇ ਲੋਕਾਂ ਨੂੰ ਡਾਕਟਰੀ ਸਲਾਹ ਲੈਣ ਲਈ ਉਤਸ਼ਾਹਿਤ ਕੀਤਾ।

ਕ੍ਰਾਊਨ ਪ੍ਰੋਸੈਕੁਅਸ਼ਨ ਸਰਵਿਸ ਦੇ ਲੰਡਨ ਵਿੱਚ ਵਿਸ਼ੇਸ਼ ਵਕੀਲ ਕੇਟ ਮਲਹੋਲੈਂਡ ਨੇ ਕਿਹਾ, “ਪੀੜਤ ਦੀ ਮਰਜ਼ੀ ਹੋਣਾ ਅਜਿਹੀ ਪ੍ਰਕਿਰਿਆ ਲਈ ਬਚਾਅ ਦੀ ਦਲੀਲ ਨਹੀਂ ਹੋ ਸਕਦਾ, ਇਨ੍ਹਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਇੱਕ ਵਿਅਕਤੀ ਦੇ ਕਹਿਣ ਉੱਤੇ ਉਸ ਦੇ ਗੁਪਤ ਅੰਗ, ਲੱਤ ਅਤੇ ਛਾਤੀ ਦੇ ਇੱਕ ਹਿੱਸੇ ਨੂੰ ਵੱਢਿਆ।”

“ਇਸ ਦੌਰਾਨ ਕੀਟਾਣੂਆਂ ਤੋਂ ਬਚਣ ਲਈ ਸਹੀ ਪ੍ਰਕਿਰਿਆ ਨਹੀਂ ਵਰਤੀ ਗਈ ਇਸ ਨਾਲ ਜਾਨ ਵੀ ਜੋਖ਼ਮ ਵਿੱਚ ਪੈ ਸਕਦੀ ਹੈ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News