ਮਾਲਦੀਵ ਨੇ ਭਾਰਤੀ ਫੌਜ ਹਟਾਉਣ ਦੀ ਦਿੱਤੀ ਡੈੱਡਲਾਈਨ, ਜਾਣੋ ਉੱਥੇ ਭਾਰਤੀ ਫੌਜ ਦੀ ਕੀ ਹੈ ਭੂਮਿਕਾ
Monday, Jan 15, 2024 - 05:51 PM (IST)
ਮਾਲਦੀਵ ਦੀ ਮੁਹੰਮਦ ਮੁਈਜ਼ੂ ਸਰਕਾਰ ਨੇ ਭਾਰਤੀ ਫੌਜੀਆਂ ਨੂੰ 15 ਮਾਰਚ ਤੱਕ ਦੇਸ਼ ਛੱਡਣ ਲਈ ਕਿਹਾ ਹੈ।
ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਦੋਵੇਂ ਦੇਸ਼ ਭਾਰਤੀ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਭਾਰਤੀ ਫੌਜ ਦੀ ਵਾਪਸੀ ਦੀ ਸਮਾਂ ਸੀਮਾ ਦਾ ਕੋਈ ਜ਼ਿਕਰ ਨਹੀਂ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਮਾਲੇ ਵਿੱਚ ਉੱਚ ਪੱਧਰੀ ਕੋਰ ਗਰੁੱਪ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਅਤੇ ਸਹਿਯੋਗ ਨੂੰ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਲਦੀਵ ਦੇ ਲੋਕਾਂ ਨੂੰ ਮਨੁੱਖੀ ਅਤੇ ਮੈਡੀਕਲ ਸਹੂਲਤਾਂ ਦੇਣ ਵਾਲੇ ਭਾਰਤ ਦੇ ਏਵੀਏਸ਼ਨ ਪਲੇਟਫਾਰਮ ਨੂੰ ਚਾਲੂ ਰੱਖਣ ਦੇ ਸਮਾਧਾਨ ਨੂੰ ਭਾਲਣ ''''ਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਚਰਚਾ ਸ਼ੁਰੂ ਹੋਈ। ਦੇਵਾਂ ਦੇਸ਼ਾਂ ਵਿਚਾਲੇ ਫਿਰ ਇੱਕ ਬੈਠਕ ਕੀਤੀ ਜਾਵੇਗੀ।
ਭਾਰਤੀ ਫ਼ੌਜਾਂ ਦੀ ਵਾਪਸੀ ਨੂੰ ਲੈ ਕੇ ਦੋਵਾਂ ਦੇਸ਼ਾਂ ''''ਚ ਹੋਈ ਉੱਚ-ਪੱਧਰੀ ਕੋਰ ਗਰੁੱਪ ਦੀ ਮੀਟਿੰਗ ਤੋਂ ਬਾਅਦ ਜਾਰੀ ਬਿਆਨਾਂ ''''ਚ ਕੋਈ ਸਮਾਨਤਾ ਨਹੀਂ ਹੈ। ਇੱਕ ਪਾਸੇ ਮਾਲਦੀਵ ਕਹਿ ਰਿਹਾ ਹੈ ਕਿ ਭਾਰਤ ਤਿਆਰ ਹੈ ਅਤੇ ਦੂਜੇ ਪਾਸੇ ਭਾਰਤ ਨੇ ਅਜਿਹਾ ਕੁਝ ਨਹੀਂ ਕਿਹਾ ਹੈ।
ਮਾਲਦੀਵ ਦੀ ਮੁਈਜ਼ੂ ਸਰਕਾਰ ਨੇ ਭਾਰਤ ਨੂੰ ਇਹ ਸਮਾਂ ਸੀਮਾ ਅਜਿਹੇ ਸਮੇਂ ਦਿੱਤੀ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਦੂਰੀ ਦੇਖਣ ਨੂੰ ਮਿਲੀ ਹੈ।
ਜੈਸ਼ੰਕਰ ਨੇ ਮਾਲਦੀਵ ਬਾਰੇ ਕੀ ਕਿਹਾ?
ਐਤਵਾਰ ਨੂੰ ਰਾਸ਼ਟਰਪਤੀ ਦੇ ਪਬਲਿਕ ਪਾਲਿਸੀ ਦੇ ਮੁੱਖ ਸਕੱਤਰ ਅਬਦੁੱਲਾ ਨਜ਼ੀਮ ਇਬਰਾਹਿਮ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਮਾਲਦੀਵ ਵਿੱਚ ਇਸ ਸਮੇਂ 88 ਭਾਰਤੀ ਸੈਨਿਕ ਹਨ।
ਮੁਹੰਮਦ ਮੁਈਜ਼ੂ ਨੇ ਚੋਣਾਂ ''''ਚ ''''ਇੰਡੀਆ ਆਊਟ'''' ਦਾ ਨਾਅਰਾ ਦਿੱਤਾ ਸੀ ਅਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੀ ਸ਼ੁਰੂਆਤੀ ਤਰਜੀਹਾਂ ''''ਚੋਂ ਇੱਕ ਭਾਰਤੀ ਫੌਜਾਂ ਦੀ ਵਾਪਸੀ ਸੀ।
ਇਸ ਕਹਾਣੀ ਵਿੱਚ ਪੜ੍ਹੋ ਕਿ ਮਾਲਦੀਵ ਮੀਡੀਆ ਇਸ ਤਾਜ਼ਾ ਘਟਨਾ ਨੂੰ ਕਿਵੇਂ ਕਵਰ ਕਰ ਰਿਹਾ ਹੈ?
ਕੀ ਗੁਆਂਢੀ ਦੇਸ਼ਾਂ ਵਿੱਚ ਭਾਰਤ ਪ੍ਰਤੀ ਅਵਿਸ਼ਵਾਸ ਵਧ ਰਿਹਾ ਹੈ ਅਤੇ ਕੀ ਇਹ ਭਾਰਤ ਲਈ ਝਟਕਾ ਹੈ?
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਪਿਛਲੇ ਹਫਤੇ ਸ਼ਨੀਵਾਰ ਨੂੰ ਨਾਗਪੁਰ ਦੇ ਮੰਥਨ ਟਾਊਨਹਾਲ ਵਿੱਚ ਬੋਲ ਰਹੇ ਸਨ।
ਇਸ ਦੌਰਾਨ ਜਦੋਂ ਉਨ੍ਹਾਂ ਨੂੰ ਮਾਲਦੀਵ ਨਾਲ ਵਿਗੜਦੇ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਸਿਆਸਤ ਤਾਂ ਸਿਆਸਤ ਹੈ। ਮੈਂ ਇਸ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਹਰ ਦੇਸ਼, ਹਰ ਦਿਨ, ਹਰ ਵਿਅਕਤੀ ਸਾਡਾ ਸਮਰਥਨ ਕਰੇ ਜਾਂ ਸਾਡੇ ਨਾਲ ਸਹਿਮਤ ਹੋਵੇ।"
"ਅਸੀਂ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਪਿਛਲੇ 10 ਸਾਲਾਂ ਵਿੱਚ ਸਫ਼ਲ ਰਹੇ ਹਾਂ। ਅਸੀਂ ਕਈ ਮਾਮਲਿਆਂ ਵਿੱਚ ਮਜ਼ਬੂਤ ਸੰਪਰਕ ਸਥਾਪਿਤ ਕੀਤੇ ਹਨ। ਸਿਆਸਤ ਵਿੱਚ ਉਥਲ-ਪੁਥਲ ਰਹਿੰਦੀ ਹੈ ਪਰ ਉਥੋਂ ਦੇ ਆਮ ਲੋਕਾਂ ਦੀ ਭਾਰਤ ਬਾਰੇ ਚੰਗੀ ਰਾਏ ਹੈ ਅਤੇ ਉਹ ਭਾਰਤ ਨਾਲ ਚੰਗੇ ਸਬੰਧਾਂ ਦੀ ਅਹਿਮੀਅਤ ਨੂੰ ਜਾਣਦੇ ਹਨ।"
ਮਾਲਦੀਵ ਦਾ ਮੀਡੀਆ ਕੀ ਕਹਿ ਰਿਹਾ ਹੈ?
ਮਾਲਦੀਵ ਦੀ ਮੀਡੀਆ ਸੰਸਥਾ ਮੁਤਾਬਕ ਸਰਕਾਰ ਨੇ ਮਾਲਦੀਵ ''''ਚ ਮੌਜੂਦ ਭਾਰਤੀ ਸੈਨਿਕਾਂ ਦੀ ਵਾਪਸੀ ਨੂੰ ਲੈ ਕੇ ਭਾਰਤ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਗੱਲਬਾਤ ਵਿੱਚ ਭਾਰਤ ਵੱਲੋਂ ਮਾਲਦੀਵ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮੁਨੂ ਮਹਾਵਰ, ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸਣੇ ਵਿਸ਼ੇਸ਼ ਸੰਯੁਕਤ ਸਕੱਤਰ ਪੁਨੀਤ ਅਗਰਵਾਲ ਸ਼ਾਮਲ ਸਨ।
ਇਸ ਮੌਕੇ ਮਾਲਦੀਵ ਦੀ ਤਰਫੋਂ ਮੁਹੰਮਦ ਮੁਈਜ਼ੂ ਦੇ ਚੀਫ਼ ਆਫ਼ ਸਟਾਫ਼ ਅਬਦੁੱਲਾ ਫ਼ਯਾਜ਼, ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਅਬਦੁਲ ਰਹੀਮ ਲਤੀਫ਼, ਵਿਦੇਸ਼ ਮੰਤਰਾਲੇ ਵਿੱਚ ਅੰਬੈਸਡਰ ਐਟ ਲਾਸਟ ਅਲੀ ਨਸੀਰ ਅਤੇ ਭਾਰਤ ਵਿੱਚ ਮਾਲਦੀਵ ਦੇ ਹਾਈ ਕਮਿਸ਼ਨਰ ਇਬਰਾਹਿਮ ਸਾਹਿਬ ਹਾਜ਼ਰ ਸਨ।
ਦਿ ਪ੍ਰੈੱਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦਫ਼ਤਰ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।
17 ਨਵੰਬਰ ਨੂੰ ਸੱਤਾ ਸੰਭਾਲਣ ਤੋਂ ਬਾਅਦ, ਮੁਈਜ਼ੂ ਨੇ ਭਾਰਤ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਬੇਨਤੀ ਕੀਤੀ ਸੀ।
ਮਾਲਦੀਵ ਸਰਕਾਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਫਿਲਹਾਲ 88 ਭਾਰਤੀ ਸੈਨਿਕ ਦੇਸ਼ ਵਿੱਚ ਮੌਜੂਦ ਹਨ।
''''ਮਾਲਦੀਵ ''''ਚ ਨਹੀਂ ਰਹਿ ਸਕਦੇ ਭਾਰਤੀ ਫੌਜੀ''''
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਮੁਈਜ਼ੂ ਨੇ ਭਾਰਤ ਨੂੰ 15 ਮਾਰਚ ਤੱਕ ਸੈਨਿਕਾਂ ਦੀ ਵਾਪਸੀ ਲਈ ਸਮਾਂ ਸੀਮਾ ਦਿੱਤੀ ਹੈ।
ਮਾਲਦੀਵ ਸਰਕਾਰ ਵਿੱਚ ਪਬਲਿਕ ਪਾਲਿਸੀ ਦੇ ਮੁੱਖ ਸਕੱਤਰ ਅਬਦੁੱਲਾ ਨਜ਼ੀਮ ਇਬਰਾਹਿਮ ਨੇ ਕਿਹਾ ਕਿ ਭਾਰਤੀ ਸੈਨਿਕ ਮਾਲਦੀਵ ਵਿੱਚ ਨਹੀਂ ਰਹਿ ਸਕਦੇ ਅਤੇ ਦੇਸ਼ ਦੇ ਲੋਕ ਵੀ ਇਹੀ ਚਾਹੁੰਦੇ ਹਨ।
ਰਿਪੋਰਟ ਮੁਤਾਬਕ ਮੁਹੰਮਦ ਮੁਈਜ਼ੂ ਅਤੇ ਪੀਐੱਮ ਨਰਿੰਦਰ ਮੋਦੀ ਦੀ ਮੁਲਾਕਾਤ ਦੌਰਾਨ ਵੀ ਇਹ ਮੁੱਦਾ ਉਠਿਆ ਸੀ।
ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਭਾਰਤ ਮਾਲਦੀਵ ਤੋਂ ਆਪਣੀ ਫੌਜੀ ਮੌਜੂਦਗੀ ਨੂੰ ਤੁਰੰਤ ਹਟਾਉਣ ਲਈ ਸਹਿਮਤ ਹੋ ਗਿਆ ਹੈ।
ਵਿਦੇਸ਼ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਇਸ ਰਿਪੋਰਟ ''''ਚ ਕਿਹਾ ਗਿਆ ਹੈ ਕਿ ਇਸ ਮਾਮਲੇ ''''ਚ ਅਗਲੀ ਮੀਟਿੰਗ ਜਲਦ ਹੀ ਹੋਵੇਗੀ। ਇਹ ਮੀਟਿੰਗ ਦੋਵਾਂ ਦੇਸ਼ਾਂ ਦੀ ਸਹੂਲਤ ਮੁਤਾਬਕ ਤੈਅ ਕੀਤੀ ਜਾਵੇਗੀ।
ਰਿਪੋਰਟ ''''ਚ ਕਿਹਾ ਗਿਆ ਹੈ ਕਿ ਇਸ ਮੁੱਦੇ ''''ਤੇ ਚਰਚਾ ਕਰਨ ਲਈ ਭਾਰਤ ਤੋਂ ਵਿਸ਼ੇਸ਼ ਟੀਮ ਆਈ ਸੀ।
ਦੀ ਰਿਪੋਰਟ ''''ਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਫੌਜਾਂ ਦੀ ਵਾਪਸੀ ਦੇ ਮੁੱਦੇ ''''ਤੇ ਦੋਹਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਬੈਠਕ ਸੀ।
ਮਾਲਦੀਵ ਅਤੇ ਭਾਰਤ ਦਰਮਿਆਨ ਆਪਸੀ ਸਹਿਯੋਗ ਵਧਾਉਣ ਅਤੇ ਸਾਂਝੇ ਹਿੱਤਾਂ ਨਾਲ ਸਬੰਧਤ ਕੁਝ ਹੋਰ ਮੁੱਦਿਆਂ ''''ਤੇ ਵੀ ਚਰਚਾ ਕੀਤੀ ਗਈ। ਇਸ ਮਾਮਲੇ ਵਿੱਚ ਜਲਦੀ ਹੀ ਦੂਜੀ ਉੱਚ ਪੱਧਰੀ ਮੀਟਿੰਗ ਕੀਤੀ ਜਾਵੇਗੀ।
ਜਿਸ ਉੱਚ ਪੱਧਰੀ ਕੋਰ ਗਰੁੱਪ ਦੀ ਮੀਟਿੰਗ ਹੋਈ, ਇਹ ਗਰੁੱਪ ਪ੍ਰਧਾਨ ਮੰਤਰੀ ਮੋਦੀ ਅਤੇ ਮੁਈਜ਼ੂ ਦੀ ਮੁਲਾਕਾਤ ਤੋਂ ਬਾਅਦ ਬਣਾਇਆ ਗਿਆ ਸੀ।
ਮਾਲਦੀਵ ਤੋਂ ਭਾਰਤੀ ਫੌਜਾਂ ਦੀ ਵਾਪਸੀ ਕਿੰਨਾ ਵੱਡਾ ਝਟਕਾ?
ਰਣਨੀਤਕ ਮਾਮਲਿਆਂ ਦੇ ਮਾਹਿਰ ਬ੍ਰਹਮਾ ਚੇਲਾਨੀ ਨੇ ਸੋਸ਼ਲ ਮੀਡੀਆ ''''ਤੇ ਲਿਖਿਆ, "ਹਿੰਦ ਮਹਾਸਾਗਰ ਦੇ ਦੇਸ਼ ਮਾਲਦੀਵ ''''ਚ ਮੁਸ਼ਕਿਲ ਨਾਲ ਸਾਢੇ ਪੰਜ ਲੱਖ ਲੋਕ ਰਹਿੰਦੇ ਹਨ।"
"ਪਰ ਇਸ ਦੇ ਨਵੇਂ ਇਸਲਾਮੀ ਝੁਕਾਅ ਵਾਲੇ ਚੀਨ ਸਮਰਥਕ ਰਾਸ਼ਟਰਪਤੀ ਬੀਜਿੰਗ ਦੀ ਆਪਣੀ ਤੀਰਥ ਯਾਤਰਾ ਤੋਂ ਇੰਨੀ ਹਿੰਮਤ ਜੁਟਾਉਣ ਦੇ ਸਮਰੱਥ ਹਨ ਕਿ ਉਹ ਭਾਰਤ ਨੂੰ ਸਮਾਂ ਸੀਮਾ ਦੇ ਰਹੇ ਹਨ ਅਤੇ ਭਾਰਤ ਬਾਰੇ ਹਮਲਾਵਰ ਬਿਆਨ ਦੇ ਰਿਹਾ ਹੈ। ਤਾਂ ਜੋ ਮਾਲਦੀਵ ਨੂੰ ਤੋਹਫ਼ੇ ਵਜੋਂ ਦਿੱਤੇ ਗਏ ਹੈਲੀਕਾਪਟਰਾਂ ਦੀ ਦੇਖ-ਰੇਖ ਲਈ ਮੌਜੂਦ ਕੁਝ ਦਰਜਨਾਂ ਫੌਜੀਆਂ ਨੂੰ ਭਾਰਤ ਭੇਜਿਆ ਜਾ ਸਕੇ।"
ਇਸ ਬਾਰੇ ''''ਟਾਈਮਜ਼ ਆਫ਼ ਇੰਡੀਆ'''' ਵਿੱਚ ਇੱਕ ਰਿਪੋਰਟ ਵੀ ਛਪੀ ਹੈ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਮੁਈਜ਼ੂ ਨੇ ਜਿਵੇਂ ਕਿਹਾ ਸੀ, ਉਹ ਓਵੇਂ ਹੀ ਭਾਰਤੀ ਸੈਨਿਕਾਂ ਨੂੰ ਹਟਾ ਸਕਦੇ ਹਨ। ਪਰ ਅਜਿਹਾ ਕਰਨ ਨਾਲ ਮਾਲਦੀਵ ਨੂੰ ਕੂਟਨੀਤਕ ਪੱਧਰ ''''ਤੇ ਨੁਕਸਾਨ ਹੋਵੇਗਾ।
ਭਾਰਤ ਪ੍ਰਤੀ ਵਿਰੋਧ ਪ੍ਰਗਟਾ ਕੇ ਇਹ ਅਮਰੀਕਾ, ਫਰਾਂਸ ਵਰਗੇ ਦੇਸ਼ਾਂ ਤੋਂ ਵੀ ਦੂਰ ਹੋ ਸਕਦਾ ਹੈ।
ਅਮਰੀਕਾ ਨੇ ਭਾਵੇਂ ਦੂਰੀ ਬਣਾਈ ਰੱਖੀ ਹੋਵੇ ਪਰ ਜੇਕਰ ਹਿੰਦ ਮਹਾਸਾਗਰ ਖੇਤਰ ਵਿੱਚ ਚੀਨ ਦਾ ਦਖ਼ਲ ਵਧਦਾ ਹੈ ਤਾਂ ਇਹ ਅਮਰੀਕੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।
ਟਾਈਮਜ਼ ਆਫ ਇੰਡੀਆ ਦਾ ਵਿਸ਼ਲੇਸ਼ਣ ਕਹਿੰਦਾ ਹੈ ਕਿ ਹੁਣ ਭਾਰਤ ਨੂੰ ਕੁਝ ਬਦਲ ਦੀ ਤਿਆਰੀ ਕਰਨੀ ਚਾਹੀਦੀ ਹੈ।
ਭਾਰਤ ਨੂੰ ਆਪਣੇ ਸੈਨਿਕ ਅਤੇ ਰਡਾਰ ਅਜਿਹੇ ਕਿਸੇ ਭਾਰਤੀ ਦੀਪ ''''ਤੇ ਲਗਾ ਦੇਣੇ ਚਾਹੀਦੇ ਹਨ, ਜਿੱਥੋਂ ਇਸ ਇਲਾਕੇ ਵਿੱਚ ਕਮਿਊਨੀਕੇਸ਼ਨ ਜਾਰੀ ਰੱਖਿਆ ਜਾ ਸਕੇ। ਭਾਰਤ ਮਾਲਦੀਪ ਵਿੱਚ ਆਪਣੇ ਰਡਾਰ ਸਟੇਸ਼ਨ ਗੁਆ ਦੇਵੇਗਾ ਅਤੇ ਇਹ ਭਾਰਤ ਲਈ ਝਟਕੇ ਵਾਲੀ ਗੱਲ ਹੈ।
ਭਾਰਤ ਨੂੰ ਇਸ ਨੂੰ ਮਾਲਦੀਵ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਅਤੇ ਉਸ ਨੂੰ ਖੇਤਰ ਵਿੱਚ ਆਪਣੀ ਮੌਜੂਦਗੀ ਬਰਕਰਾਰ ਰੱਖਣ ਲਈ ਮਨਾਉਣਾ ਚਾਹੀਦਾ ਹੈ।
ਦਿ ਹਿੰਦੂ ਨੇ ਆਪਣੀ ਰਿਪੋਰਟ ''''ਚ ਸਾਬਕਾ ਭਾਰਤੀ ਡਿਪਲੋਮੈਟ ਰਾਕੇਸ਼ ਸੂਦ ਨਾਲ ਗੱਲ ਕੀਤੀ ਹੈ।
ਰਾਕੇਸ਼ ਸੂਦ ਨੇ ਕਿਹਾ, "ਮੁਈਜ਼ੂ ਤਾਂ ਆਪਣੀ ਸਿਆਸਤ ਕਰ ਰਹੇ ਹਨ ਅਤੇ ਇਸਦਾ ਫਾਇਦਾ ਵੀ ਉਠਾਉਣਾ ਚਾਹੁਣਗੇ। ਉਹ ਜਾਣਬੁੱਝ ਕੇ ਭੜਕਾਊ ਬਿਆਨ ਦੇ ਰਹੇ ਹਨ ਪਰ ਭਾਰਤ ਲਈ ਮੂੰਹ ਤੋੜ ਜਵਾਬ ਦੇਣ ਦੀ ਸਥਿਤੀ ਠੀਕ ਨਹੀਂ ਹੈ।"
"ਭਾਰਤ ਲਈ ਇਹ ਸਹੀ ਹੋਵੇਗਾ ਕਿ ਉਹ ਮਾਲਦੀਵ ਨੂੰ ਸਮਾਜਿਕ-ਆਰਥਿਕ ਨਜ਼ਰੀਏ ਤੋਂ ਭਾਰਤ ਦੀ ਮਹੱਤਤਾ ਦਾ ਅਹਿਸਾਸ ਕਰਾਵੇ।"
ਭਾਰਤ ਪ੍ਰਤੀ ਵੱਧ ਰਹੀ ਬੇਭਰੋਸਗੀ
ਗੁਆਂਢੀ ਦੇਸ਼ਾਂ ਨਾਲ ਭਾਰਤ ਦੀ ਦੂਰੀ ਹਾਲ ਦੇ ਸਮੇਂ ਵਿੱਚ ਕਾਫੀ ਵਧ ਗਈ ਹੈ।
ਇਨ੍ਹਾਂ ਦੇਸ਼ਾਂ ਵਿੱਚ ਚੀਨ, ਨੇਪਾਲ, ਮਾਲਦੀਵ ਅਤੇ ਸ਼੍ਰੀਲੰਕਾ ਵੀ ਸ਼ਾਮਲ ਹਨ।
ਨਿਕੇਈ ਏਸ਼ੀਆ ਦੀ ਇੱਕ ਵਿੱਚ, ਦੱਖਣੀ ਏਸ਼ੀਆਈ ਦੇਸ਼ ਦੇ ਇੱਕ ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ, "ਭਾਰਤ ਆਪਣੇ ਛੋਟੇ ਗੁਆਂਢੀਆਂ ਪ੍ਰਤੀ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ, ਉਸ ਵਿੱਚ ਤੁਹਾਨੂੰ ਬੇਭਰੋਸਗੀ ਨਜ਼ਰ ਆਵੇਗੀ।"
"ਭਾਰਤ ਨੂੰ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ''''ਤੇ ਭਰੋਸਾ ਨਹੀਂ ਹੈ, ਖਾਸ ਕਰਕੇ ਚੀਨ ਨਾਲ ਜੁੜੇ ਮਾਮਲਿਆਂ ''''ਚ। ਅਜਿਹੇ ''''ਚ ਉਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਾਰਨ ਸਥਾਨਕ ਪੱਧਰ ''''ਤੇ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਮਾਲਦੀਵ ਤੋਂ ਇਲਾਵਾ ਨੇਪਾਲ ਨਾਲ ਵੀ ਭਾਰਤ ਦੇ ਸਬੰਧਾਂ ਵਿੱਚ ਦੂਰੀ ਬਣੀ ਹੋਈ ਹੈ। ਕਾਲਾਪਾਣੀ, ਚੈੱਕ ਪੋਸਟ ਅਤੇ ਨਕਸ਼ੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਰਿਹਾ ਸੀ।
ਪਾਕਿਸਤਾਨ ਨਾਲ ਭਾਰਤ ਦੀ ਦੂਰੀ ਇਤਿਹਾਸਕ ਹੈ ਅਤੇ 2019 ਤੋਂ ਬਾਅਦ ਹੋਰ ਦੂਰੀ ਦੇਖਣ ਨੂੰ ਮਿਲੀ ਹੈ।
ਸਾਲ 2020 ''''ਚ ਗਲਵਾਨ ''''ਚ ਹੋਈ ਝੜਪ ਤੋਂ ਬਾਅਦ ਚੀਨ ਨਾਲ ਭਾਰਤ ਦੇ ਰਿਸ਼ਤੇ ਵੀ ਵਿਗੜੇ ਹਨ। ਕਈ ਮੀਡੀਆ ਰਿਪੋਰਟਾਂ ਅਤੇ ਵਿਰੋਧੀ ਨੇਤਾਵਾਂ ਦਾ ਦਾਅਵਾ ਹੈ ਕਿ ਚੀਨ ਨੇ ਭਾਰਤੀ ਜ਼ਮੀਨ ''''ਤੇ ਕਬਜ਼ਾ ਕਰ ਲਿਆ ਹੈ।
ਪਰ ਭਾਰਤ ਸਰਕਾਰ ਅਜਿਹੇ ਕਿਸੇ ਵੀ ਦਾਅਵੇ ਨੂੰ ਰੱਦ ਕਰਦੀ ਰਹੀ ਹੈ।
ਵਿਦੇਸ਼ ਮਾਮਲਿਆਂ ਦੇ ਮਾਹਿਰ ਵੀ ਸ੍ਰੀਲੰਕਾ ਦੀ ਚੀਨ ਨਾਲ ਵਧਦੀ ਨੇੜਤਾ ਨੂੰ ਭਾਰਤ ਲਈ ਚੰਗਾ ਨਹੀਂ ਮੰਨਦੇ। ਭਾਰਤ ਦੀਆਂ ਚਿੰਤਾਵਾਂ ਦੇ ਬਾਵਜੂਦ 2022 ''''ਚ ਸ਼੍ਰੀਲੰਕਾ ਨੇ ਚੀਨੀ ਜਹਾਜ਼ ''''ਯੁਆਨ ਵੈਂਗ 5'''' ਨੂੰ ਹੰਬਨਟੋਟਾ ਬੰਦਰਗਾਹ ''''ਤੇ ਜਾਣ ਦੀ ਇਜਾਜ਼ਤ ਦਿੱਤੀ ਸੀ।
ਭਾਰਤ ਨੂੰ ਡਰ ਹੈ ਕਿ ਚੀਨ ਇਸ ਬੰਦਰਗਾਹ ਦੀ ਵਰਤੋਂ ਫੌਜੀ ਗਤੀਵਿਧੀਆਂ ਲਈ ਕਰ ਸਕਦਾ ਹੈ। 1.5 ਬਿਲੀਅਨ ਡਾਲਰ ਦੀ ਹੰਬਨਟੋਟਾ ਬੰਦਰਗਾਹ ਏਸ਼ੀਆ ਅਤੇ ਯੂਰਪ ਲਈ ਪ੍ਰਮੁੱਖ ਸ਼ਿਪਿੰਗ ਮਾਰਗਾਂ ਦੇ ਨੇੜੇ ਹੈ।
ਭਾਰਤ ਇਹ ਚਿੰਤਾ ਉਦੋਂ ਤੋਂ ਜਤਾ ਰਿਹਾ ਹੈ, ਜਦੋਂ ਹੰਬਨਟੋਟਾ ਬੰਦਰਗਾਹ ਨੂੰ ਸ਼੍ਰੀਲੰਕਾ ਨੇ ਕਰਜ਼ ਨਾ ਚੁਕਾਉਣ ਦੀ ਹਾਲਤ ਵਿੱਚ 99 ਸਾਲ ਲਈ ਗਹਿਣੇ ਰੱਖ ਦਿੱਤਾ ਸੀ।
ਚੀਨ ਤੋਂ ਪਰਤਣ ਮਗਰੋਂ ਮੁਈਜ਼ੂ ਦਾ ਮੂਡ ਅਤੇ ਚੋਣਾਵੀਂ ਝਟਕਾ
ਮੁਹੰਮਦ ਮੁਈਜ਼ੂ ਵੀ ਹਾਲ ਹੀ ਵਿੱਚ ਚੀਨ ਤੋਂ ਵਾਪਸ ਆਏ ਹਨ।
ਮਾਲਦੀਵ ਪਰਤਿਆ ਹੀ ਮੁਇਜ਼ੂ ਨੇ ਕਿਹਾ, "ਸਾਡਾ ਦੇਸ਼ ਛੋਟਾ ਹੋ ਸਕਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਸਾਡੇ ਨਾਲ ਧੱਕੇਸ਼ਾਹੀ ਕਰਨ ਦਾ ਲਾਇਸੈਂਸ ਮਿਲ ਗਿਆ ਹੈ।"
ਮੰਨਿਆ ਜਾ ਰਿਹਾ ਹੈ ਕਿ ਮੁਈਜ਼ੂ ਦਾ ਇਸ਼ਾਰਾ ਭਾਰਤ ਵੱਲ ਸੀ। ਭਾਰਤ ਨਾਲ ਵਿਵਾਦ ਉਸ ਦਿਨ ਸ਼ੁਰੂ ਹੋਇਆ ਸੀ, ਜਦੋਂ ਮੁਈਜ਼ੂ ਮਾਲਦੀਵ ਤੋਂ ਚੀਨ ਲਈ ਰਵਾਨਾ ਹੋਏ ਸੀ।
ਇਹ ਵਿਵਾਦ ਹਾਲ ਹੀ ਵਿੱਚ ਪੀਐੱਮ ਮੋਦੀ ਦੀਆਂ ਲਕਸ਼ਦੀਪ ਦੀਆਂ ਤਸਵੀਰਾਂ ''''ਤੇ ਮੁਈਜ਼ੂ ਸਰਕਾਰ ਵਿੱਚ ਮੰਤਰੀਆਂ ਦੇ ਇਤਰਾਜ਼ਯੋਗ ਟਿੱਪਣੀਆਂ ਕਾਰਨ ਗਰਮਾਇਆ ਹੋਇਆ ਸੀ। ਬਾਅਦ ਵਿੱਚ, ਭਾਰਤ ਅਤੇ ਮਾਲਦੀਵ ਦੋਵਾਂ ਨੇ ਇੱਕ-ਦੂਜੇ ਦੇਸ਼ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ।
ਇਸ ਤੋਂ ਬਾਅਦ ਭਾਰਤ ਦੇ ਕੁਝ ਲੋਕਾਂ ਅਤੇ ਕੰਪਨੀਆਂ ਵੱਲੋਂ ਮਾਲਦੀਵ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਗਈ ਸੀ।
ਇਸ ਦੇ ਜਵਾਬ ''''ਚ ਮਾਲਦੀਵ ''''ਚ ਸੈਰ-ਸਪਾਟੇ ਨਾਲ ਜੁੜੇ ਲੋਕਾਂ ਅਤੇ ਪਿਛਲੇ ਸਮੇਂ ''''ਚ ਸੱਤਾ ''''ਚ ਰਹੇ ਨੇਤਾਵਾਂ ਨੇ ਮੁਈਜ਼ੂ ਸਰਕਾਰ ਦੀ ਆਲੋਚਨਾ ਕੀਤੀ ਸੀ।
ਮੁਈਜ਼ੂ ਦੀ ਪਾਰਟੀ ਨੂੰ ਮਾਲੇ ਦੀ ਖਾਲੀ ਹੋਈ ਸੀਟ ''''ਤੇ ਹੋਈਆਂ ਚੋਣਾਂ ''''ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਮੁਈਜ਼ੂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਮੇਅਰ ਸਨ।
ਵਿਰੋਧੀ ਧਿਰ ''''ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ'''' ਯਾਨੀ MDP ਦੇ ਉਮੀਦਵਾਰ ਆਦਮ ਅਜ਼ੀਮ ਮੇਅਰ ਦੀ ਚੋਣ ਜਿੱਤ ਗਏ ਹਨ।
ਐੱਮਡੀਪੀ ਦੀ ਅਗਵਾਈ ਮੁਹੰਮਦ ਇਬਰਾਹਿਮ ਸੋਲਿਹ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਨੂੰ ਭਾਰਤ ਪੱਖੀ ਮੰਨਿਆ ਜਾਂਦਾ ਹੈ।
ਹਾਲਾਂਕਿ, ਐੱਮਡੀਪੀ ਰਾਸ਼ਟਰਪਤੀ ਚੋਣ ਵਿੱਚ ਮੁਈਜ਼ੂ ਦੀ ਪੀਐੱਨਸੀ ਤੋਂ ਹਾਰ ਗਈ ਸੀ।
ਰਾਸ਼ਟਰਪਤੀ ਬਣਨ ਤੋਂ ਪਹਿਲਾਂ ਮੁਹੰਮਦ ਮੁਈਜ਼ੂ ਮਾਲੇ ਦੇ ਮੇਅਰ ਹੁੰਦੇ ਸਨ। ਉਨ੍ਹਾਂ ਨੇ ਰਾਸ਼ਟਰਪਤੀ ਚੋਣ ਲੜਨ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਚੀਨ ਤੋਂ ਮਾਲਦੀਵ ਨੂੰ ਕੀ ਮਿਲਿਆ?
- ਚੀਨ ਮਾਲਦੀਵ ਨੂੰ 13 ਕਰੋੜ ਅਮਰੀਕੀ ਡਾਲਰ ਦੀ ਆਰਥਿਕ ਸਹਾਇਤਾ ਪ੍ਰਦਾਨ ਕਰੇਗਾ
- ਇਸ ਮਦਦ ਦੇ ਵੱਡੇ ਹਿੱਸੇ ਨਾਲ ਰਾਜਧਾਨੀ ਵਿੱਚ ਸੜਕਾਂ ਦਾ ਪੁਨਰ ਨਿਰਮਾਣ ਹੋਵੇਗਾ
- ਮਾਲਦੀਵ ਦੀ ਏਅਰਲਾਈਨ ''''ਮਾਲਦੀਵੀਅਨ'''' ਚੀਨ ''''ਚ ਘਰੇਲੂ ਉਡਾਣਾਂ ਸ਼ੁਰੂ ਕਰੇਗੀ
- ਹੁੱਲਹੁਮਾਲੇ ਵਿੱਚ ਸੈਰ-ਸਪਾਟਾ ਖੇਤਰ ਨੂੰ ਵਿਕਸਤ ਕਰਨ ਲਈ ਚੀਨ 5 ਕਰੋੜ ਅਮਰੀਕੀ ਡਾਲਰ ਦੇਵੇਗਾ
- ਵਿਲੀਮਾਲੇ ਵਿੱਚ 100 ਬਿਸਤਰਿਆਂ ਵਾਲੇ ਹਸਪਤਾਲ ਲਈ ਚੀਨ ਗ੍ਰਾਂਟ ਵੀ ਦੇਵੇਗਾ
ਭਾਰਤ ਤੋਂ ਮਾਲਦੀਵ ਨੂੰ ਕੀ ਮਿਲਿਆ?
ਭਾਰਤ ਨੇ ਪਹਿਲਾਂ ਵੀ ਕਈ ਵਾਰ ਮਾਲਦੀਵ ਦੀ ਮਦਦ ਕੀਤੀ ਹੈ।
ਭਾਵੇਂ ਉਹ 1988 ਦਾ ਓਪਰੇਸ਼ਨ ਕੈਕਟਸ ਹੋਵੇ। ਇਹ 2004 ਵਿੱਚ ਸੁਨਾਮੀ ਦੌਰਾਨ ਸਹਾਇਤਾ ਪ੍ਰਦਾਨ ਕਰਨਾ ਹੋਵੇ ਜਾਂ ਕੋਵਿਡ ਦੌਰਾਨ ਮਾਲਦੀਵ ਨੂੰ ਦਵਾਈਆਂ ਪਹੁੰਚਾਉਣਾ ਹੋਵੇ।
ਇਸ ਤੋਂ ਇਲਾਵਾ ਮਾਲਦੀਵ ਦੀ ਆਰਥਿਕਤਾ ਵਿੱਚ ਸੈਰ-ਸਪਾਟਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮਾਲਦੀਵ ਜਾਣ ਵਾਲੇ ਲੋਕਾਂ ''''ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਹਨ। ਪਿਛਲੇ ਸਾਲ ਵੀ ਕਰੀਬ ਦੋ ਲੱਖ ਭਾਰਤੀ ਮਾਲਦੀਵ ਗਏ ਸਨ।
ਭਾਰਤ ਨੇ ਮਾਲੇ ਹਵਾਈ ਅੱਡੇ ਦੇ ਵਿਸਥਾਰ ਲਈ 13.4 ਕਰੋੜ ਡਾਲਰ ਦੇ ਵਾਧੂ ਕਰਜ਼ੇ ਦਾ ਐਲਾਨ ਕੀਤਾ ਸੀ।
ਭੂਗੋਲਿਕ ਤੌਰ ''''ਤੇ, ਮਾਲਦੀਵ ਭਾਰਤ ਦੇ ਸਭ ਤੋਂ ਨੇੜੇ ਹੈ ਅਤੇ ਇਸਦਾ ਜ਼ਿਆਦਾਤਰ ਵਪਾਰ ਭਾਰਤ ਨਾਲ ਜਾਂ ਭਾਰਤ ਰਾਹੀਂ ਹੁੰਦਾ ਹੈ।
ਇਸ ਦੇ ਨਾਲ ਹੀ ਭਾਰਤ ਨਾਲ ਇਸ ਦੇ ਕਈ ਰੱਖਿਆ ਸਮਝੌਤੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)