ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਾਲੀਵੁੱਡ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ
Tuesday, Dec 19, 2023 - 05:20 PM (IST)
![ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਾਲੀਵੁੱਡ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ](https://static.jagbani.com/multimedia/2023_12image_17_18_167734819fa91e5.jpg)
![ਸ਼ਾਹਰੁਖ ਖਾਨ](https://ichef.bbci.co.uk/news/raw/cpsprodpb/038a/live/85963d30-9e42-11ee-b9a7-c91b9dfa91e5.jpg)
ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਭਾਰਤੀ ਸਿਨੇਮਾ ਦੀ ਦੁਨੀਆ ਵਿੱਚ ਕਿੱਥੇ ਫਿੱਟ ਬੈਠਦੀ ਹੈ?
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੇ ਪਹਿਲਾਂ ਹੀ ਲੇਖਕਾਂ ਦੀ ਹੜਤਾਲ ''''ਤੇ ਜਾਣ ਨਾਲ ਹਾਲੀਵੁੱਡ ਨੂੰ ਹਿਲਾ ਦਿੱਤਾ ਹੈ। ਭਾਰਤ ਦੇ ਫ਼ਿਲਮ ਉਦਯੋਗ ’ਚ ਇਸ ਵਿਵਾਦਾਂ ਭਰੇ ਮੁੱਦੇ ਦੇ ਦੁਆਲੇ ਬਹਿਸ ਵਿਆਪਕ ਨਹੀਂ ਹੈ ਤੇ ਇਸ ਵਿੱਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ।
ਕੁਝ ਭਾਰਤੀ ਫ਼ਿਲਮ ਉਦਯੋਗ ਨਾਲ ਜੁੜੇ ਨਿਰਮਾਤਾ ਇਸ ਸਮੇਂ ਏਆਈ ਦੇ ਖ਼ਤਰੇ ਨੂੰ ਘੱਟ ਕਰ ਰਹੇ ਹਨ, ਜਦਕਿ ਕਈ ਹੋਰ ਨਿਰਮਾਤਾ ਮਹਿਸੂਸ ਕਰਦੇ ਹਨ ਕਿ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਫ਼ਿਲਮ ਨਿਰਦੇਸ਼ਕ ਸ਼ੇਖਰ ਕਪੂਰ ਦੀ ਪਹਿਲੀ ਭਾਰਤੀ ਫ਼ਿਲਮ, ਮਾਸੂਮ (1983) ਵਿੱਚ ਆਈ ਸੀ। ਇਹ ਫ਼ਿਲਮ ਇੱਕ ਔਰਤ ਦੇ ਆਪਣੇ ਪਤੀ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਤੋਂ ਪੈਦਾ ਹੋਏ ਬੱਚੇ ਨੂੰ ਸਵੀਕਾਰ ਕਰਨ ਦੀ ਯਾਤਰਾ ਬਾਰੇ ਸੀ।
ਇਸ ਭਾਵਨਾਤਮਕ ਫ਼ਿਲਮ ਨੇ ਬੇਵਫ਼ਾਈ ਅਤੇ ਸਮਾਜਿਕ ਤਾਨਾਸ਼ਾਹੀਆਂ ਦੇ ਆਲੇ ਦੁਆਲੇ ਦੀਆਂ ਗੁੰਝਲਾਂ ਨੂੰ ਨਾਜ਼ੁਕ ਢੰਗ ਨਾਲ ਦਿਖਾਇਆ ਸੀ। ਇਸ ਫ਼ਿਲਮ ਦੇ ਅਗਲੇ ਹਿੱਸੇ (ਸੀਕਵਲ) ਲਈ ਸ਼ੇਖਰ ਕਪੂਰ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਟੂਲ ਚੈਟ ਜੀਪੀਟੀ ਨਾਲ ਪ੍ਰਯੋਗ ਕਰਨ ਦਾ ਫ਼ੈਸਲਾ ਕੀਤਾ।
ਪੁਰਸਕਾਰ ਜੇਤੂ ਨਿਰਦੇਸ਼ਕ ਸ਼ੇਖਰ ਕਪੂਰ ਇਸ ਗੱਲ ''''ਤੇ ਹੈਰਾਨ ਸਨ ਕਿ "ਏਆਈ ਨੇ ਫ਼ਿਲਮ ਦੇ ਪਲਾਟ ਵਿੱਚ ਨੈਤਿਕ ਟਕਰਾਅ ਨੂੰ ਕਿੰਨੀ ਸਹਿਜਤਾ ਨਾਲ ਸਮਝਿਆ" ਅਤੇ ਉਨ੍ਹਾਂ ਨੂੰ ਸਕਿੰਟਾਂ ਵਿੱਚ ਇੱਕ ਸਕ੍ਰਿਪਟ ਦੇ ਦਿੱਤੀ।
![ਸ਼ੇਖਰ ਕਪੂਰ](https://ichef.bbci.co.uk/news/raw/cpsprodpb/1fa0/live/2c3c7b30-9e44-11ee-b9a7-c91b9dfa91e5.png)
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵੱਲੋਂ ਤਿਆਰ ਕੀਤੀ ਗਈ ਸਕ੍ਰਿਪਟ ’ਚ ਬੱਚੇ ਨੂੰ ਆਪਣੇ ਪਿਤਾ ਨਾਲ ਨਾਰਾਜ਼ਗੀ ਜ਼ਾਹਿਰ ਕਰਨ ਲਈ ਵੱਡੇ ਹੋ ਕੇ ਪਹਿਲੀ ਫ਼ਿਲਮ ਤੋਂ ਆਪਣੇ ਰਿਸ਼ਤੇ ਦੇ ਗੇੜ ਨੂੰ ਬਦਲਦੇ ਹੋਏ ਦਰਸਾਇਆ ਗਿਆ ਹੈ।
ਕਪੂਰ ਦਾ ਕਹਿਣਾ ਹੈ ਕਿ ਏਆਈ ਨਾਲ ਭਵਿੱਖ "ਅਰਾਜਕਤਾ ਵਾਲਾ" ਹੋਵੇਗਾ, ਕਿਉਂਕਿ ਮਸ਼ੀਨ ਲਰਨਿੰਗ ਸਕਿੰਟਾਂ ਵਿੱਚ ਅਜਿਹਾ ਕਰ ਸਕਦੀ ਹੈ ਜੋ ਸਕ੍ਰਿਪਟ ਰਾਈਟਰਾਂ ਦੇ ਗਰੁੱਪ ਨੂੰ ਕਰਨ ਵਿੱਚ "ਹਫ਼ਤੇ" ਲੱਗਣਗੇ।
2019 ਦੀ ਡੇਲੋਇਟ ਦੀ ਰਿਪੋਰਟ ਮੁਤਾਬਕ ਹਰ ਸਾਲ ਬਣਨ ਵਾਲੀਆਂ ਫ਼ਿਲਮਾਂ ਦੇ ਮਾਮਲੇ ਵਿੱਚ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਫ਼ਿਲਮ ਉਦਯੋਗ ਹੈ। ਇਹ ਉਦਯੋਗ 850,000 ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।
ਜਿਵੇਂ ਕਿ ਏਆਈ ਟੂਲ ਹੋਰ ਪਰਪੱਖ ਹੁੰਦੇ ਜਾ ਰਹੇ ਹਨ ਅਤੇ ਇੰਟਰਨੈੱਟ ਪ੍ਰਸਿੱਧ ਭਾਰਤੀ ਸਿਤਾਰਿਆਂ ਦੇ ਅਜੀਬ ਡੀਪਫੇਕ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਇਹਨਾਂ ਵੀਡੀਓਜ਼ ਵਿੱਚ ਰਸ਼ਮੀਕਾ ਮੰਦਾਨਾ ਅਤੇ ਆਲੀਆ ਭੱਟ ਵਾਇਰਲ ਹੋਈਆਂ ਹਨ। ਏਆਈ ਦੀ ਵਰਤੋਂ ਆਰਥਿਕ ਅਤੇ ਨੈਤਿਕ ਦੋਵੇਂ ਤਰ੍ਹਾਂ ਦੇ ਸਵਾਲ ਖੜ੍ਹੀ ਕਰ ਰਹੀ ਹੈ।
ਟੀਵੀ ਅਤੇ ਫ਼ਿਲਮ ਪ੍ਰੋਡਕਸ਼ਨਾਂ ਵਿੱਚ ਏਆਈ ਦੀ ਵਰਤੋਂ ਇਸ ਸਾਲ ਅਮਰੀਕਾ ਵਿੱਚ ਅਦਾਕਾਰਾਂ ਅਤੇ ਲੇਖਕਾਂ ਦੀ ਹੜਤਾਲ ਦੇ ਮੁੱਖ ਮੁੱਦਿਆਂ ਵਿੱਚੋਂ ਇੱਕ ਸੀ। ਇਸ ਹੜਤਾਲ ਕਾਰਨ ਹਾਲੀਵੁੱਡ ਦਾ ਕੰਮ ਮਹੀਨਿਆਂ ਤੱਕ ਰੁਕਿਆ ਸੀ।
![ਸਿਧਾਰਥ ਰਾਏ ਕਪੂਰ](https://ichef.bbci.co.uk/news/raw/cpsprodpb/b9b8/live/cb8427d0-9e42-11ee-8df3-1d2983d8814f.jpg)
ਪ੍ਰੋਡਿਊਸਰਜ਼ ਗਿਲਡ ਆਫ਼ ਇੰਡੀਆ ਦੇ ਸਾਬਕਾ ਪ੍ਰਧਾਨ ਸਿਧਾਰਥ ਰਾਏ ਕਪੂਰ ਕਹਿੰਦੇ ਹਨ, "ਭਾਰਤ ਵਿੱਚ ਅਜੇ ਤੱਕ ਏਆਈ ਦੀ ਵਰਤੋਂ ਬਾਰੇ ਕੋਈ ਢਾਂਚਾਗਤ ਗੱਲਬਾਤ ਨਹੀਂ ਹੋਈ ਹੈ।"
ਪਰ ਉਹ ਕਹਿੰਦੇ ਹਨ ਕਿ ਇਸ ਬਾਰੇ ਗੱਲ ਕਰਨ ਦਾ ਸਮਾਂ ਹੁਣ ਹੈ, ਕਿਉਂਕਿ ਏਆਈ ਟੂਲ "ਹਰ ਸਕਿੰਟ ਵਿੱਚ ਚੁਸਤ ਹੋ ਰਹੇ ਹਨ।"
ਕਪੂਰ ਕਹਿੰਦੇ ਹਨ, "ਅੱਜ ਅਸੀਂ ਏਆਈ ਦੀ ਵਰਤੋਂ ਨਾਲ ਜਿੱਥੇ ਹਾਂ, ਹੁਣ ਤੋਂ ਤਿੰਨ ਤੋਂ ਛੇ ਮਹੀਨੇ ਬਾਅਦ ਬਹੁਤ ਵੱਖਰਾ ਹੋਵੇਗਾ।"
ਆਖ਼ਿਰ ਹੁਣ ਏਆਈ ਦੇ ਮਾਮਲੇ ਵਿੱਚ ਭਾਰਤ ਕਿੱਥੇ?
![ਕੇਤਨ ਤੇ ਹੈਰੀ](https://ichef.bbci.co.uk/news/raw/cpsprodpb/8bf7/live/e5312f20-9e42-11ee-b9a7-c91b9dfa91e5.jpg)
ਰੈੱਡ ਚੀਲੀਜ਼ ਡਾਟ ਵੀਐੱਫ਼ਐਕਸ ਤੋਂ ਕੇਤਨ ਯਾਦਵ ਅਤੇ ਹੈਰੀ ਹਿੰਗੋਰਾਨੀ ਕਹਿੰਦੇ ਹਨ ਕਿ ਏਆਈ ਉਸ ਬਿੰਦੂ ਤੋਂ ਬਹੁਤ ਦੂਰ ਹੈ ਜਿੱਥੇ "ਇੱਕ ਬਟਨ ਦਬਾਉਣ" ਨਾਲ "ਸਭ ਕੁਝ ਰੈਡੀਮੇਡ" ਪੈਦਾ ਹੁੰਦਾ ਹੈ।
ਵਿਜ਼ੂਅਲ ਇਫੈਕਟ ਸਟੂਡੀਓ (ਰੈੱਡ ਚੀਲੀਜ਼ ਡਾਟ ਵੀਐੱਫ਼ਐਕਸ) ਦੀ ਸਥਾਪਨਾ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਲਗਭਗ ਦੋ ਦਹਾਕੇ ਪਹਿਲਾਂ ਕੀਤੀ ਸੀ।
ਇਸ ਸਾਲ ਇਸ ਸਟੂਡੀਓ ਨੇ ਸ਼ਾਹਰੁਖ ਖਾਨ ਦੀਆਂ ਫਿਲਮਾਂ ਜਵਾਨ ਤੇ ਪਠਾਨ ਫ਼ਿਲਮਾਂ ਦਾ ਕੰਮ ਸਾਭਿਆ। ਇਹ ਭਾਰਤ ਦੀਆਂ ਦੋ ਸਭ ਤੋਂ ਵੱਡੀਆਂ ਬਾਕਸ-ਆਫਿਸ ਹਿੱਟ ਫਿਲਮਾਂ ਵਿੱਚੋਂ ਹਨ।
ਯਾਦਵ ਅਤੇ ਹਿੰਗੋਰਾਨੀ ਦਾ ਕਹਿਣਾ ਹੈ ਕਿ ਉਹ ਆਈਡੀਆਜ਼ ਲਈ ਏਆਈ ਟੂਲ ਦੀ ਵਰਤੋਂ ਕਰ ਰਹੇ ਹਨ, ਪਰ ਮਹਿਸੂਸ ਕਰਦੇ ਹਨ ਕਿ ਇਹ ਮੋਸ਼ਨ ਪਿਕਚਰ ਦੇ 4ਕੇ ਰੈਜ਼ੋਲਿਊਸ਼ਨ ਨਾਲ ਮੇਲ ਨਹੀਂ ਖਾਂਦਾ।
![ਗੁਹਾਨ](https://ichef.bbci.co.uk/news/raw/cpsprodpb/ef75/live/06a41c80-9e43-11ee-91bf-230bfab3fcba.jpg)
ਪਰ ਗੁਹਾਨ ਸੇਨੀਅੱਪਨ ਇਸ ਸੋਚ ਨੂੰ ਚੁਣੌਤੀ ਦੇਣ ਦੇ ਮਿਸ਼ਨ ''''ਤੇ ਹਨ। ਉਹ ਆਉਣ ਵਾਲੀ ਤਾਮਿਲ ਫਿਲਮ ਵੈਪਨ ਦਾ ਨਿਰਦੇਸ਼ਨ ਕਰ ਰਹੇ ਹਨ, ਜੋ ਕਿ ਪਹਿਲੀ ਭਾਰਤੀ ਫੀਚਰ ਫਿਲਮ ਹੋਵੇਗੀ ਜਿਸ ਦਾ ਢਾਈ ਮਿੰਟ ਦਾ ਕ੍ਰਮ ਪੂਰੀ ਤਰ੍ਹਾਂ ਏਆਈ ਰਾਹੀਂ ਬਣਾਇਆ ਗਿਆ ਹੈ।
ਸੇਨੀਅੱਪਨ ਕਹਿੰਦੇ ਹਨ, "ਅਸੀਂ ਬਹੁਤ ਸਾਰੇ ਐਕਸ਼ਨ ਕ੍ਰਮਾਂ ਦੇ ਨਾਲ ਇੱਕ ਅਲੌਕਿਕ ਗਾਥਾ ''''ਤੇ ਕੰਮ ਕਰ ਰਹੇ ਹਾਂ ਅਤੇ ਮੈਂ ਕਹਾਣੀ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦਾ ਸੀ।"
ਮੁੱਖ ਅਦਾਕਾਰ ਸਤਿਆਰਾਜ ਦੀਆਂ ਤਸਵੀਰਾਂ ਨੂੰ ਉਸ ਦਾ ਇੱਕ ਜਵਾਨ ਏਆਈ ਅਵਤਾਰ ਬਣਾਉਣ ਵਜੋਂ ਵਰਤਿਆ ਗਿਆ ਸੀ।
ਸੇਨੀਅੱਪਨ ਕਹਿੰਦੇ ਹਨ, "ਏਆਈ ਦੀ ਵਰਤੋਂ ਲਾਈਵ ਐਕਸ਼ਨ ਲਈ ਇੱਕ ਸਸਤਾ ਵਿਕਲਪ ਸੀ।"
ਸ਼ਾਹਰੁਖ ਦੇ ਵਿਗਿਆਪਨ ਤੋਂ ਬਣੇ 3 ਲੱਖ ਵਿਗਿਆਪਨ
ਬਾਲੀਵੁੱਡ ਸਿਤਾਰਿਆਂ ਵਿੱਚ ਸ਼ਾਹਰੁਖ ਖਾਨ 2021 ਵਿੱਚ ਏਆਈ ਦਾ ਟੈਸਟ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸਨ, ਜਦੋਂ ਉਨ੍ਹਾਂ ਨੇ ਇੱਕ ਵਿਗਿਆਪਨ ਲਈ ਆਪਣਾ ਚਿਹਰਾ ਅਤੇ ਆਵਾਜ਼ ਦਿੱਤੀ। ਇਸ ਵਿਗਿਆਪਨ ਵਿੱਚ ਡੀਪਫੇਕ ਤਕਨੀਕ ਦੀ ਵਰਤੋਂ ਕੀਤੀ ਗਈ ਸੀ।
ਕੈਡਬਰੀ ਵੱਲੋਂ ਸ਼ੁਰੂ ਕੀਤੀ ਗਈ ਇਸ ਵਿਗਿਆਪਨ ਮੁਹਿੰਮ ਨੇ ਛੋਟੇ ਕਾਰੋਬਾਰ ਵਾਲੇ ਲੋਕਾਂ ਨੂੰ ਆਪਣੀਆਂ ਦੁਕਾਨਾਂ ਜਾਂ ਸਟੋਰ ਨੂੰ ਪ੍ਰਮੋਟ ਕਰਨ ਅਤੇ ਕੋਰੋਨਾ ਮਹਾਂਮਾਰੀ ਦੀ ਮੰਦੀ ਦੇ ਦੌਰਾਨ ਵਿਕਰੀ ਨੂੰ ਵਧਾਉਣ ਲਈ ਸ਼ਾਹਰੁਖ ਦੀ ਆਵਾਜ਼ ਅਤੇ ਚਿੱਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ।
ਇਸ ਵਿਗਿਆਪਨ ਮੁਹਿੰਮ ਨੂੰ ਤਿਆਰ ਕਰਨ ਵਾਲੀ ਏਜੰਸੀ ਓਗਿਲਵੀ ਇੰਡੀਆ ਦੇ ਸੁਕੇਸ਼ ਨਾਇਕ ਦਾ ਕਹਿਣਾ ਹੈ ਕਿ ਇਸ "ਇੱਕ ਵਿਗਿਆਪਨ ਮੁਹਿੰਮ ਨੇ ਦੇਸ਼ ਭਰ ਵਿੱਚ 300,000 ਵਿਗਿਆਪਨ ਬਣਾਏ।"
ਇਸ ਐਡ ਏਜੰਸੀ ਨੇ ਸਖਤੀ ਨਾਲ ਬਹੁਤ ਕੰਟਰੋਲ ਵਾਤਾਵਰਣ ਵਿੱਚ ਸ਼ਾਹੁਰਖ ਖਾਨ ਦੀ ਟੀਮ ਨਾਲ ਮਿਲ ਕੇ ਕੰਮ ਕੀਤਾ। ਇਹ ਵੀ ਯਕੀਨੀ ਬਣਾਇਆ ਗਿਆ ਕਿ ਉਨ੍ਹਾਂ ਦੀ ਮੁਹਿੰਮ ਦੀ ਵਰਤੋਂ ਲਈ "ਸਿਰਫ਼ ਕੁਝ ਖਾਸ ਕਿਸਮ ਦੇ ਕਾਰੋਬਾਰਾਂ ਨੂੰ ਰਜਿਸਟਰ ਕਰਨ ਦੀ ਇਜਾਜ਼ਤ ਦਿੱਤੀ ਗਈ।"
ਭਾਰਤ ਵਿੱਚ ਕਾਨੂੰਨ ਅਤੇ ਵਿਧਾਨ ਸਭਾ ਨੇ ਅਜੇ ਤੱਕ ਏਆਈ ਦੀ ਵਰਤੋਂ ਬਾਰੇ ਨਿਯਮਾਂ ਨੂੰ ਪਰਿਭਾਸ਼ਿਤ ਨਹੀਂ ਕੀਤਾ ਹੈ, ਆਲੋਚਕਾਂ ਦਾ ਕਹਿਣਾ ਹੈ ਕਿ ਇਹ ਖੇਤਰ ਦੁਰਵਰਤੋਂ ਲਈ ਖੁੱਲ੍ਹਾ ਹੈ।
ਇਸ ਸਾਲ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੀ ਸਮਾਨਤਾ, ਤਸਵੀਰ, ਨਾਮ ਅਤੇ ਹੋਰ ਤੱਤਾਂ ਦੇ ਵਿਚਕਾਰ ਆਵਾਜ਼ ਦੀ ਰੱਖਿਆ ਲਈ ਕਾਨੂੰਨੀ ਲੜਾਈ ਜਿੱਤੀ। ਕਪੂਰ ਨੇ ਕੇਸ ਦੇ ਫ਼ੈਸਲੇ ਨੂੰ "ਬਹੁਤ ਪ੍ਰਗਤੀਸ਼ੀਲ" ਅਤੇ ਹੋਰ ਅਦਾਕਾਰਾਂ ਲਈ ਵੀ ਚੰਗਾ ਦੱਸਿਆ।
ਅਨਿਲ ਕਪੂਰ ਨੇ ਵਰਾਇਟੀ ਮੈਗਜ਼ੀਨ ਨੂੰ ਦੱਸਿਆ, "ਜਿੱਥੇ ਮੇਰੀ ਤਸਵੀਰ, ਆਵਾਜ਼, ਮੋਰਫਿੰਗ, ਜੀਆਈਐੱਫ਼ ਅਤੇ ਡੀਪ ਫੇਕ ਦਾ ਸਬੰਧ ਹੈ, ਮੈਂ ਤੁਰੰਤ, ਜੇ ਅਜਿਹਾ ਹੁੰਦਾ ਹੈ ਤਾਂ ਕੋਰਟ ਆਰਡਰ ਭੇਜ ਸਕਦਾ ਹਾਂ ਅਤੇ ਉਨ੍ਹਾਂ ਨੂੰ ਮੇਰੇ ਅਜਿਹੇ ਤੱਤਾਂ ਨੂੰ ਹਟਾਉਣ ਹੋਵੇਗਾ।"
ਪਰ ਏਆਈ ਦਾ ਇੱਕ ਹੋਰ ਪੱਖ ਵੀ ਹੈ।
ਕੁਝ ਮਾਹਰ ਮਹਿਸੂਸ ਕਰਦੇ ਹਨ ਕਿ ਏਆਈ ਫਿਲਮ ਨਿਰਮਾਣ ਦੇ ਕੁਝ ਪਹਿਲੂਆਂ ਨੂੰ ਸਰਲ ਅਤੇ ਤੇਜ਼ ਬਣਾ ਸਕਦਾ ਹੈ।
ਰੈੱਡ ਚੀਲੀਜ਼ ਡਾਟ ਵੀਐੱਫ਼ਐਕਸ ਤੋਂ ਸ਼ਿਲਪਾ ਹਿੰਗੋਰਾਨੀ ਕੁਝ ਵਿਜ਼ੂਅਲ ਇਫੈਕਟ ਪ੍ਰਕਿਰਿਆਵਾਂ ਨੂੰ ਸਵੈਚਲਿਤ ਕਰਨ ਦੀ ਸੰਭਾਵਨਾ ਤੋਂ ਉਤਸੁਕ ਹਨ, ਜਿਨ੍ਹਾਂ ਨੂੰ ਵਰਤਮਾਨ ਵਿੱਚ "ਫ੍ਰੇਮ ਦਰ ਫ੍ਰੇਮ" ਕਰਨ ਦੀ ਲੋੜ ਹੈ ਅਤੇ "ਗਾਹਕ ਲਈ ਇੱਕ ਪਰੀਵਿਊ ਤਿਆਰ ਕਰਨ ਲਈ ਲੰਬੇ ਸਮੇਂ ਦੀ ਮਿਆਦ" ਦੀ ਲੋੜ ਹੈ।
ਯਾਦਵ ਕਹਿੰਦੇ ਹਨ, "ਕੋਈ ਵੀ ਚੀਜ਼ ਜੋ ਸਮੇਂ ਦੀ ਮਿਆਦ ਨੂੰ ਘਟਾਉਂਦੀ ਹੈ, ਯਕੀਨੀ ਤੌਰ ''''ਤੇ ਪ੍ਰਕਿਰਿਆ ਨੂੰ ਸੌਖਾ ਤੇ ਤੇਜ਼ ਬਣਾ ਦੇਵੇਗੀ।"
ਮਨੁੱਖਾਂ ਅਤੇ ਏਆਈ ਵਿਚਾਲੇ, ਕੀ ਇਹ ਇੱਕ ਦੂਜੇ ਨਾਲੋਂ ਵਧੀਆ ਕੰਮ ਕਰਦੇ ਹਨ?
![ਆਰਟੀਫ਼ੀਸ਼ੀਅਲ ਇੰਟੈਲੀਜੈਂਸ](https://ichef.bbci.co.uk/news/raw/cpsprodpb/15a6/live/3af387a0-9e43-11ee-b9a7-c91b9dfa91e5.jpg)
ਆਪਣੀ ਫਿਲਮ ਵੈਪਨ ਲਈ ਏਆਈ ''''ਤੇ ਵੱਡੀ ਨਿਰਭਰਤਾ ਦੇ ਬਾਵਜੂਦ, ਸੇਨੀਅੱਪਨ ਦਾ ਕਹਿਣਾ ਹੈ ਕਿ ਉਹ ਲਾਈਵ-ਐਕਸ਼ਨ ਸ਼ੂਟ ਨੂੰ ਤਰਜੀਹ ਦਿੰਦੇ "ਜੇ ਸਾਡੇ ਕੋਲ ਬਜਟ ਅਤੇ ਸਮਾਂ ਹੁੰਦਾ।"
ਉਹ ਕਹਿੰਦੇ ਹਨ, "ਏਆਈ ਸੋਹਣਾ ਹੈ ਪਰ ਇਹ ਇੱਕ ਲਾਈਵ-ਐਕਸ਼ਨ ਵਾਂਗ ਜੈਵਿਕ ਨਹੀਂ ਹੈ ਕਿਉਂਕਿ ਇੱਕ ਮਨੁੱਖ ਨੇ ਇਸ ਲਈ ਐਕਟ ਨਹੀਂ ਕੀਤਾ ਜਾਂ ਇਸ ਨੂੰ ਤਿਆਰ ਨਹੀਂ ਕੀਤਾ।"
ਚੈਟਜੀਪੀਟੀ ਨਾਲ ਆਪਣੇ ਸ਼ੁਰੂਆਤੀ ਮੋਹ ਤੋਂ ਬਾਅਦ ਕਪੂਰ ਨੇ ਵੀ ਅਜਿਹਾ ਹੀ ਮਹਿਸੂਸ ਕੀਤਾ।
ਕਪੂਰ ਕਹਿੰਦੇ ਹਨ, "ਮੈਂ ਆਪਣੇ ਆਪ ਨੂੰ ਪੁੱਛਿਆ ਕਿ ਕੌਣ ਚੁਸਤ ਹੈ ਅਤੇ ਜਵਾਬ ਸੀ ''''ਮੈਂ ਹਾਂ''''।"
ਉਹ ਕਹਿੰਦੇ ਹਨ ਕਿ ਏਆਈ ਦੀ ਆਪਣੀ ਕੋਈ ਨੈਤਿਕਤਾ ਨਹੀਂ ਹੈ, "ਇਹ ਉਪਲਬਧ ਡੇਟਾ ਤੋਂ ਇੱਕ ਨੈਤਿਕਤਾ ਮੰਨਦਾ ਹੈ। ਇਹ ਰਹੱਸ ਨਹੀਂ ਬਣਾ ਸਕਦਾ, ਡਰ ਜਾਂ ਪਿਆਰ ਮਹਿਸੂਸ ਨਹੀਂ ਕਰ ਸਕਦਾ।"
ਉਹ ਕਹਿੰਦੇ ਹਨ ਹਾਲਾਂਕਿ ਇਹ ਫਿਲਮ ਨਿਰਮਾਣ ਦੀ ਪ੍ਰਕਿਰਿਆ ਦਾ ਲੋਕਤੰਤਰੀਕਰਨ ਕਰ ਸਕਦਾ ਹੈ।
ਉਹ ਅੱਗੇ ਕਹਿੰਦੇ ਹਨ, "ਜੇ ਹਰ ਕਿਸੇ ਕੋਲ ਇੱਕੋ ਜਿਹੇ ਸਾਧਨਾਂ ਤੱਕ ਪਹੁੰਚ ਹੁੰਦੀ ਹੈ ਤਾਂ ਸੰਗਠਨਾਤਮਕ ਲੜੀ ਟੁੱਟ ਜਾਵੇਗੀ ਅਤੇ ਹਰ ਕਿਸੇ ਕੋਲ ਕਹਾਣੀ ਸੁਣਾਉਣ ਦੀ ਸ਼ਕਤੀ ਹੋਵੇਗੀ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)