ਵਿਆਹਾਂ ''''ਤੇ ਗੁਰਦੁਆਰੇ ''''ਚ ਸਲਵਾਰ ਕਮੀਜ਼ ਪਾਉਣ ਬਾਰੇ ਜਾਰੀ ਗੁਰਮਤਾ, ਸੋਸ਼ਲ ਮੀਡੀਆ ''''ਤੇ ਨੌਜਵਾਨਾਂ ਦੀ ਕੀ ਹੈ ਰਾਇ

Sunday, Dec 17, 2023 - 12:35 PM (IST)

ਵਿਆਹਾਂ ''''ਤੇ ਗੁਰਦੁਆਰੇ ''''ਚ ਸਲਵਾਰ ਕਮੀਜ਼ ਪਾਉਣ ਬਾਰੇ ਜਾਰੀ ਗੁਰਮਤਾ, ਸੋਸ਼ਲ ਮੀਡੀਆ ''''ਤੇ ਨੌਜਵਾਨਾਂ ਦੀ ਕੀ ਹੈ ਰਾਇ
ਸਿੱਖ ਵਿਆਹ
Getty Images
ਗੁਰਮਤੇ ਵਿੱਚ ਤਿੰਨ ਪਾਬੰਦੀਆਂ ਦਾ ਜ਼ਿਕਰ ਕੀਤਾ ਗਿਆ ਹੈ

ਹਾਲ ਹੀ ਵਿੱਚ ਨਾਂਦੇੜ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਸਿੱਖ ਰਹੁ-ਰੀਤਾਂ ਮੁਤਾਬਕ ਹੁੰਦੇ ਵਿਆਹਾਂ ਬਾਰੇ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ।

ਇਸ ਗੁਰਮਤੇ ਵਿੱਚ ਵਿਆਹ ਸਮਾਗਮਾਂ ਵਿੱਚ ਤਿੰਨ ਰਸਮਾਂ ਜਾਂ ਨਵੇਂ ਚਲਣਾ ''''ਤੇ ਪਾਬੰਦੀ ਲਾਏ ਜਾਣ ਬਾਰੇ ਕਿਹਾ ਗਿਆ ਹੈ।

ਇਨ੍ਹਾਂ ਤਿੰਨ ਪਾਬੰਦੀਆਂ ਵਿੱਚੋਂ ਦੋ ਲਾੜੀਆਂ ਜਾਂ ਔਰਤਾਂ ਨਾਲ ਸਬੰਧਤ ਹਨ।

ਇਸ ਗੁਰਮਤੇ ਬਾਰੇ ਐਲਾਨ ਮਹਾਰਾਸ਼ਟਰ ਸੂਬੇ ਵਿੱਚ ਸਥਿਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਕੀਤਾ ਗਿਆ।

ਇਹ ਗੁਰਦੁਆਰਾ ਸਾਹਿਬ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ।

ਇਸ ਥਾਂ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਬਿਤਾਇਆ ਸੀ, ਉਹ ਇੱਥੇ ਹੀ ਜੋਤੀ ਜੋਤ ਸਮਾਏ ਸਨ।

ਇਹ ਗੁਰਮਤਾ ਪੰਜ ਸਿੰਘ ਸਾਹਿਬਾਨਾਂ ਵੱਲੋਂ ਪਾਸ ਕੀਤਾ ਗਿਆ।

ਇਸ ਗੁਰਮਤੇ ਦੇ ਐਲਾਨ ਦੀ ਵੀਡੀਓ ਵੀ ਸੋਸ਼ਲ ਮੀਡੀਆ ''''ਤੇ ਵੇਖੀ ਜਾ ਰਹੀ ਹੈ ਅਤੇ ਲੋਕ ਇਸ ਬਾਰੇ ਵੱਖੋ-ਵੱਖਰੀ ਰਾਇ ਰੱਖ ਰਹੇ ਹਨ।

ਇਸੇ ਸਾਲ ਅਕਤੂਬਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੈਸਟੀਨੇਸ਼ਨ ਵੈਡਿੰਗ ''''ਤੇ ਰੋਕ ਲਾਉਣ ਬਾਰੇ ਹੁਕਮਨਾਮਾ ਜਾਰੀ ਕੀਤਾ ਗਿਆ ਸੀ।

ਸ੍ਰੀ ਹਜ਼ੂਰ ਸਾਹਿਬ
Social Media
ਇਸ ਗੁਰਮਤੇ ਬਾਰੇ ਐਲਾਨ ਮਹਾਰਾਸ਼ਟਰ ਸੂਬੇ ਵਿੱਚ ਸਥਿਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਕੀਤਾ ਗਿਆ

ਕੀ ਹਨ ਤਿੰਨ ਪਾਬੰਦੀਆਂ

ਇੱਕ ਵੀਡੀਓ ਵਿੱਚ ਸ੍ਰੀ ਹਜ਼ੂਰ ਸਾਹਿਬ ਵਿਖੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਹਰ ਸਿੱਖ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਆਪਣੇ ਬੱਚੇ-ਬੱਚੀਆਂ ਦਾ ਵਿਆਹ ਸਿੱਖ ਰਹੁ-ਰੀਤਾਂ ਮੁਤਾਬਕ ਕਰਨ।

ਅੱਗੇ ਕਿਹਾ ਗਿਆ, “ਵਿਆਹ ਜਾਂ ਆਨੰਦ ਕਾਰਜ ਦੇ ਸੱਦਾ ਪੱਤਰ ''''ਤੇ ਬੱਚਾ ਬੱਚੀ ਦੇ ਨਾਂਅ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ।”

“ਜਦੋਂ ਬੱਚੀ ਲਾਵਾਂ ਫੇਰੇ ਲੈਣ ਲਈ ਗੁਰਦੁਆਰਾ ਸਾਹਿਬ ਹਾਜ਼ਰ ਹੁੰਦੀ ਹੈ ਉਸ ਵੇਲੇ ਲੜਕੀ ਦੇ ਰਿਸ਼ਤੇਦਾਰ ਲੜਕੀ ਦੇ ਸਿਰ ''''ਤੇ ਚੁੰਨੀ ਤਾਣ ਕੇ ਜਾਂ ਫੁੱਲਾਂ ਦਾ ਛਤਰ ਬਣਾ ਕੇ ਚੰਦੋਏ ਵਾਂਗ ਲੈ ਕੇ ਆ ਰਹੇ ਹਨ।”

“ਲਾਵਾਂ ਫੇਰੇ ਮੌਕੇ ਬੱਚੀ ਦੇ ਕੱਪੜੇ ਵੱਡੇ-ਵੱਡੇ ਘਾਗਰੇ ਹੁੰਦੇ ਹਨ ਜਿਸ ਕਰਕੇ ਮੱਥਾ ਟੇਕਣਾ ਔਖਾ ਹੁੰਦਾ ਹੈ।”

ਇਸ ਮਗਰੋਂ ਇਹ ਤਿੰਨ ਗੁਰਮਤੇ ਪਾਸ ਕੀਤੇ ਜਾਣ ਬਾਰੇ ਐਲਾਨ ਕੀਤਾ ਗਿਆ।

  • ਸੱਦਾ ਪੱਤਰ ਤੇ ਲਿਫਾਫੇ ਦੇ ਅੰਦਰ ਅਤੇ ਬਾਹਰ ਬੱਚਾ-ਬੱਚੀ ਦੇ ਨਾਂਅ ਦੇ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ।
  • ਜਦੋਂ ਬੱਚੀ ਲਾਵਾਂ ਫੇਰੇ ਲੈਣ ਲਈ ਆਉਂਦੀ ਹੈ ਤੇ ਸਿਰ ਉੱਤੇ ਚੁੰਨੀ ਦਾ ਛਤਰ ਨਾ ਕੀਤਾ ਜਾਵੇ।
  • ਲਾਵਾਂ ਵੇਲੇ ਬੱਚੀ ਦੀ ਪੌਸ਼ਾਕ ਸਿੱਖ ਰਹੁ ਰੀਤਾਂ ਅਨੁਸਾਰ ਸਲਵਾਰ ਕਮੀਜ਼ ਅਤੇ ਚੁੰਨੀ ਹੋਣੀ ਚਾਹੀਦੀ ਹੈ

ਇਸ ਮਗਰੋਂ ਕਿਹਾ ਗਿਆ, “ਇਸ ਗੁਰਮਤੇ ਉੱਤੇ ਹਰੇਕ ਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ ਤੇ ਜੋ ਇਸਦੇ ਉਲਟ ਜਾਵੇਗਾ ਇਸਦੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਸ੍ਰੀ ਹਜ਼ੂਰ ਸਾਹਿਬ
Getty Images
ਸ੍ਰੀ ਹਜ਼ੂਰ ਸਾਹਿਬ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾ ਨੇ ਵੀ ਮੀਡੀਆ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਇਸ ਗੁਰਮਤੇ ਦੀ ਪ੍ਰਸੰਸਾ ਕੀਤੀ ਅਤੇ ਇਸ ਨੂੰ ਸਹੀ ਆਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਅਤੇ ਇਹ ਲੋਕਾਂ ਨੂੰ ਉਨ੍ਹਾਂ ਦੇ ਧਰਮ ਅਤੇ ਸਭਿਆਚਾਰ ਨਾਲ ਜੋੜਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਬੀਬੀਸੀ ਪੱਤਰਕਾਰ ਸੁਮਨਦੀਪ ਕੌਰ ਨੂੰ ਦੱਸਿਆ, "ਸਿੱਖ ਧਰਮ ਵਿੱਚ ਵਿਆਹ ਲਈ ਆਨੰਦ ਕਾਰਜ ਇੱਕ ਪਵਿੱਤਰ ਰਸਮ ਹੈ, ਕਈ ਵਾਰ ਖ਼ਾਸ ਕਿਸਮ ਦੇ ਲਹਿੰਗੇ ਪਾਉਣ ਕਾਰਨ ਆਨੰਦ ਕਾਰਜ ਮੌਕੇ ਉੱਠਣ ਬੈਠਣ ਵਿੱਚ ਮੁਸ਼ਕਲ ਆਉਂਦੀ ਹੈ। ਇਹ ਇੱਕ ਧਾਰਮਿਕ ਮੁੱਦਾ ਹੈ।"

ਸੋਸ਼ਲ ਮੀਡੀਆ ’ਤੇ ਕੀ ਚਰਚਾ ਹੋ ਰਹੀ ਹੈ

ਸੋਸ਼ਲ ਮੀਡੀਆ
Getty Images
ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ''''ਤੇ ਇਸ ਬਾਰੇ ਚਰਚਾ ਕੀਤੀ ਜਾ ਰਹੀ ਹੈ

ਜਿੱਥੇ ਇਸ ਬਾਰੇ ਪੰਜਾਬ ਵਿੱਚ ਰਹਿੰਦੇ ਨੌਜਵਾਨ ''''ਐਕਸ'''' ਸਣੇ ਹੋਰ ਸੋਸ਼ਲ ਮੀਡੀਆ ਮੰਚਾਂ ’ਤੇ ਆਪਣੇ ਵਿਚਾਰ ਰੱਖ ਰਹੇ ਹਨ, ੳੱਥੇ ਹੀ ਭਾਰਤ ਤੋਂ ਬਾਹਰ ਪੱਛਮੀ ਮੁਲਕਾਂ ਵਿੱਚ ਰਹਿੰਦੇ ਨੌਜਵਾਨ ਵੀ ਇਸ ਬਾਰੇ ਚਰਚਾ ਕਰ ਰਹੇ ਹਨ।

ਉਨ੍ਹਾਂ ਵੱਲੋਂ ਇਸਦੀ ਹਮਾਇਤ ਕਰਨ ਦੇ ਨਾਲ ਨਾਲ ਸੁਆਲ ਵੀ ਪੁੱਛੇ ਜਾ ਰਹੇ ਹਨ।

ਸੋਸ਼ਲ ਮੀਡੀਆ ’ਤੇ ਕਈ ਯੂਜ਼ਰ ਇਹ ਵੀ ਲਿਖ ਰਹੇ ਹਨ ਕਿ ਇਹ ਫ਼ੈਸਲਾ ਔਰਤਾਂ ਨੂੰ ਲੈਣਾ ਚਾਹੀਦਾ ਹੈ ਅਤੇ ਅਜਿਹੇ ਮਾਮਲਿਆਂ ਬਾਰੇ ਫ਼ੈਸਲਾ ਲੈਣ ਮੌਕੇ ਔਰਤਾਂ ਦੀ ਨੁਮਾਇੰਦਗੀ ਹੋਣੀ ਜ਼ਰੂਰੀ ਹੈ।

ਕਿਰਨ ਨਾਂ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਲਹਿੰਗਾ ਪਾ ਕਿ ਮੱਥਾ ਟੇਕਣਾ ਬਹੁਤ ਮੁਸ਼ਕਲ ਅਤੇ ਚਿੰਤਾ ਵਧਾਉਣ ਵਾਲਾ ਕੰਮ ਹੈ।

“ਮੈਨੂੰ ਲੱਗਦਾ ਹੈ ਕਿ ਇਸਦਾ (ਗੁਰਮਤਾ) ਦਾ ਮਤਲਬ ਹੈ ਕਿ ਵਿਆਹ ਵਿੱਚ ਆਏ ਮਹਿਮਾਨ ਵੀ ਲਹਿੰਗਾ ਨਹੀਂ ਪਾ ਸਕਦੇ, ਜੇ ਇਮਾਨਦਾਰੀ ਨਾਲ ਆਖਾਂ ਦਾ ਮੈਨੂੰ ਨਿਯਮਾਂ ਦੇ ਬਦਲਣ ''''ਤੇ ਕੋਈ ਇਤਰਾਜ਼ ਨਹੀਂ ਹੈ।”

ਉਨ੍ਹਾਂ ਲਿਖਿਆ ਕਿ ਉਹ ਨਾਮ ਨਾਲ ਸਿੰਘ ਜਾਂ ਕੌਰ ਲਾਉਣ ਅਤੇ ਲੜਕੀ ਦੇ ਸਿਰ ''''ਤੇ ਚੁੰਨੀ ਕਰਕੇ ਗੁਰਦੁਆਰੇ ਲੈ ਕੇ ਆਉਣ ਬਾਰੇ ਕੀਤੀ ਗਈ ਮਨਾਹੀ ਨਾਲ ਸਹਿਮਤ ਹਨ।

ਐਕਸ
X

ਉੱਥੇ ਹੀ ਕਿਰਨ ਨਾਂ ਦੇ ਇੱਕ ਦੂਜੇ ਸੋਸ਼ਲ ਮੀਡੀਆ ਯੂਜ਼ਰ ਨੇ ਵੀਡੀਓ ਸਾਂਝੀ ਕਰਦੇ ਲਿਖਿਆ, “ਮੈਂ ਬਹੁਤ ਅਜਿਹੇ ਵਿਆਹਾਂ ’ਤੇ ਗਈ ਹਾਂ ਜਿੱਥੇ ਲਾੜੀਆਂ ਨੇ ਸਧਾਰਣ ਲਹਿੰਦੇ ਪਾਏ ਹੁੰਦੇ ਹਨ ਅਤੇ ਉਨ੍ਹਾਂ ਨੂੰ ਤੁਰਨ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ।”

“ਕੁਝ ਕੁ ਲੋਕਾਂ ਦੇ ਕੰਮਾਂ ਕਰਕੇ ਸਾਰਿਆਂ ’ਤੇ ਪਾਬੰਦੀ ਲਾਏ ਜਾਣਾ ਹਾਸੋਹੀਣਾ ਹੈ।”

ਐਕਸ
X

ਇੱਕ ਹੋਰ ਯੂਜ਼ਰ ਮਨਜੀਤ ਕੌਰ ਗਿੱਲ ਨੇ ਲਿਖਿਆ, “ਜੇਕਰ ਤੁਹਾਡਾ ਲਹਿੰਗਾ ‘ਬੌਲ ਗਾਊਨ’ ਹੈ ਤਾਂ ਤੁਹਾਡਾ ਆਪਣੇ ਆਪ ਉੱਠ ਕੇ ਖੜ੍ਹੇ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਖ਼ਾਸ ਕਰਕੇ ਲਾਵਾਂ ਵਿੱਚ ਲਹਿੰਗਾ ਪਾਉਣਾ, ਜੋ ਕਿ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨਾਂ ਵਿੱਚੋਂ ਇੱਕ ਹੈ, ਵਿਹਾਰਕ ਨਹੀਂ ਹੈ।

ਐਕਸ
X

ਐੱਮ ਸਿੰਘ ਨਾਂ ਦੇ ਇੱਕ ਹੋਰ ਯੂਜ਼ਰ ਨੇ ਲਿਖਿਆ, “ਲਹਿੰਗੇ ਉੱਤੇ ਖ਼ਾਸ ਤੌਰ ’ਤੇ ਪਾਬੰਦੀ ਲਾਉਣੀ ਸਹੀ ਫ਼ੈਸਲਾ ਨਹੀਂ ਹੈ, ਉਨ੍ਹਾਂ ਦਾ ਮਤਲਬ ਹੈ ਕਿ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜਿਹੜੇ ਸਧਾਰਣ ਹੋਣ, ਜਦੋਂ ਮੇਰਾ ਅਤੇ ਮੇਰੀ ਪਤਨੀ ਦਾ ਆਨੰਦ ਕਾਰਜ ਹੋਇਆ ਤਾਂ ਉਨ੍ਹਾਂ ਨੇ ਜਿਹੜਾ ਲਹਿੰਗਾ ਪਾਇਆ ਉਸ ਵਿੱਚ ਉਨ੍ਹਾਂ ਦਾ ਸਰੀਰ ਢਕਿਆ ਹੋਇਆ ਸੀ।”

“ਲਹਿੰਗਾ ਹੋਣ ਦੇ ਬਾਵਜੂਦ ਇਹ ਇੱਕ ਸਧਾਰਣ ਪੌਸ਼ਾਕ ਸੀ।

ਐਕਸ
X

ਇੰਦਰਪਾਲ ਸਿੰਘ ਨਾਲ ਦੇ ਇੱਕ ਯੂਜ਼ਰ ਨੇ ਲਿਖਿਆ, “ਲਹਿੰਗੇ ਬਾਰੇ ਹੁਕਮ ਥੋੜ੍ਹਾ ਸਖ਼ਤ ਹੈ, ਬਾਕੀ ਪਹਿਲਾਂ ਤੋਂ ਹੀ ਲਾਗੂ ਮਰਿਆਦਾ ਦੇ ਮੁਤਾਬਕ ਹੈ।

ਇੱਕ ਹੋਰ ਯੂਜ਼ਰ ਅੰਬੀ ਨੇ ਲਿਖਿਆਂ ਕਿ ਉਹ ਡੈਸਟੀਨੇਸ਼ਨ ਵੈਡਿੰਗ ’ਤੇ ਰੋਕ ਲਾਏ ਜਾਣ ਨਾਲ ਸਹਿਮਤ ਹਨ ਪਰ ਲਹਿੰਗੇ ’ਤੇ ਲਾਈ ਪਾਬੰਦੀ ਬਾਰੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ।

ਐਕਸ
X

ਡੈਸਟੀਨੇਸ਼ਨ ਵੈਡਿੰਗ ''''ਤੇ ਵੀ ਲੱਗੀ ਸੀ ਰੋਕ

ਇਸੇ ਸਾਲ ਅਕਤੂਬਰ ਮਹੀਨੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਬੈਠਕ ਤੋਂ ਬਾਅਦ ਇੱਕ ਹੁਕਮਨਾਮਾ ਜਾਰੀ ਕਰਕੇ ਬੀਚ, ਰਿਜ਼ੋਰਟਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਦੀਵਾਨ ਸਜਾਉਣ ’ਤੇ ਰੋਕ ਲਗਾਈ ਗਈ ਸੀ।

ਇਸ ਹੁਕਮਨਾਮੇ ਵਿੱਚ ਇਹ ਕਿਹਾ ਗਿਆਂ ਸੀ “ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਵਿੱਚ ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਅਨੁਸਾਰ ਕੁਝ ਵਿਅਕਤੀ ਮਰਯਾਦਾ ਦੀ ਉਲੰਘਣਾ ਕਰਦਿਆਂ ਸਮੁੰਦਰਾਂ ਦੇ ਕੰਢੇ ਬੀਜ਼ਾਂ/ਰਿਜ਼ੋਰਟਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਖਾਸ਼ ਕਰਕੇ ਅਨੰਦ ਕਾਰਨ ਕਰਨ ਸਬੰਧੀ ਕੇਸ ਵਿਚਾਰਿਆ ਗਿਆ।”

"ਜਿਸ ’ਤੇ ਪੰਜ ਸਿੰਘ ਸਾਹਿਬਾਨਾਂ ਨੇ ਫ਼ੈਸਲਾ ਕਰਕੇ ਸਮੁੰਦਰਾਂ ਦੇ ਕੰਢੇ ਬੀਚਾਂ, ਰਿਜ਼ੋਰਟਾਂ ਆਦਿ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਨ ਕਰਨ ‘ਤੇ ਰੋਕ ਲਗਾਈ ਹੈ।"

 ਸ੍ਰੀ ਅਕਾਲ ਤਖ਼ਤ ਸਾਹਿਬ
Sri Akal Takhat

ਗੁਰਮਤਾ ਕੀ ਹੈ

ਗੁਰਮਤਾ
Getty Images
ਗੁਰਮਤਾ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖ਼ਤਾਂ ਵਿੱਚ ਮਿਲਦਾ ਹੈ

ਪੰਜਾਬੀ ਯੁਨੀਵਰਸਿਟੀ ਪਟਿਆਲਾ ਵੱਲੋਂ ਛਾਪੇ ਗਏ ਸਿੱਖ ਵਿਸ਼ਵਕੋਸ਼ ਦੇ ਮੁਤਾਬਕ ਗੁਰਮਤਾ, “ਗੁਰੂ ਦੀ ਹਜ਼ੂਰੀ ਵਿੱਚ ਸਿੱਖਾਂ ਦੀ ਸਭਾ ਵੱਲੋਂ ਕਿਸੇ ਧਾਰਮਿਕ, ਸਮਾਜਿਕ, ਜਾਂ ਰਾਜਨੀਤਕ ਮਸਲੇ ਸਬੰਧੀ ਪਾਸ ਕੀਤਾ ਮਤਾ ਜਾਂ ਰਾਇ ਜਾਂ ਪ੍ਰਸਤਾਵ।”

ਇਸ ਮੁਤਾਬਕ ਗੁਰਮਤਾ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖ਼ਤਾਂ ਵਿੱਚ ਮਿਲਦਾ ਹੈ, ਇਸ ਤੋਂ ਪਹਿਲਾਂ ਦੀਆਂ ਲਿਖ਼ਤਾਂ ਵਿੱਚ ਵੀ ਇਸ ਸ਼ਬਦ ਦਾ ਪ੍ਰਮਾਣ ਮਿਲਦਾ ਹੈ।

ਸਿੱਖ ਵਿਸ਼ਵਕੋਸ਼ ਮੁਤਾਬਕ ਅਠਾਰਵੀਂ ਸਦੀ ਦੇ ਅੱਧ ਵਿੱਚ ਇਸਦਾ ਉਭਾਰ ਇੱਕ ਸਥਾਪਿਤ ਲੋਕਤੰਤਰਿਕ ਸੰਸਥਾ ਵਜੋਂ ਵੀ ਉੱਭਰਿਆ।

“ਸਿੱਖ ਰਾਜ ਦੇ ਖ਼ਾਤਮੇ ਤੋਂ ਬਾਅਦ 19ਵੀਂ ਸਦੀ ਦੇ ਅਖ਼ੀਰ ਵਿੱਚ ਸਿੰਘ ਸਭਾ ਲਹਿਰ ਦੀ ਚੜ੍ਹਤ ਵਿੱਚ ਗੁਰਮਤਾ ਸ਼ਬਦ ਮੁੜ ਸੁਰਜੀਤ ਹੋਇਆ।“

“ਇਸ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੁਰੀ ਵਿੱਚ ਸਿੱਖਾਂ ਦੇ ਇਕੱਠ ਵਿੱਚ ਧਾਰਮਿਕ ਅਤੇ ਸਮਾਜਿਕ ਮਸਲਿਆਂ ‘ਤੇ ਸਾਂਝੀ ਸਹਿਮਤੀ ਨਾਲ ਗੁਰਮਤਾ ਕੀਤਾ ਜਾਂਦਾ ਸੀ।”

“ਅਕਾਲੀ ਲਹਿਰ ਨੇ ਰਾਜਨੀਤਕ ਮਸਲਿਆਂ ਨੂੰ ਇਸਦੇ ਕਾਰਜ ਖੇਤਰ ਵਿੱਚ ਲਿਆਂਦਾ। ਸਿੱਖਾਂ ਦੇ ਧਾਰਮਿਕ ਦੀਵਾਨ ਜਾਂ ਰਾਜਨੀਤਕ ਕਾਨਫ਼ਰੰਸਾਂ ਵਿੱਚ ਪਾਸ ਕੀਤੇ ਮਤੇ ਵਿੱਚ ਅੱਜ-ਕਲ੍ਹ ਗੁਰਮਤਾ ਸ਼ਬਦ ਅਕਸਰ ਵਰਤਿਆ ਜਾਂਦਾ ਹੈ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News