ਬੈਂਕ ’ਚੋਂ 4 ਕਰੋੜ ਦਾ ਸੋਨਾ ਗਾਇਬ ਕਿਵੇਂ ਹੋ ਗਿਆ, ਤੁਸੀਂ ਬੈਂਕਾਂ ’ਚ ਰੱਖੇ ਸੋਨੇ ਦੀ ਰਾਖੀ ਕਿਵੇਂ ਕਰ ਸਕਦੇ ਹੋ

Friday, Dec 15, 2023 - 12:05 PM (IST)

ਬੈਂਕ ’ਚੋਂ 4 ਕਰੋੜ ਦਾ ਸੋਨਾ ਗਾਇਬ ਕਿਵੇਂ ਹੋ ਗਿਆ, ਤੁਸੀਂ ਬੈਂਕਾਂ ’ਚ ਰੱਖੇ ਸੋਨੇ ਦੀ ਰਾਖੀ ਕਿਵੇਂ ਕਰ ਸਕਦੇ ਹੋ
ਗਹਿਣੇ
Getty Images

ਆਂਧਰ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਪੁਲਿਸ ਨੇ 4 ਕਰੋੜ ਦੀ ਕੀਮਤ ਦੇ 7 ਕਿਲੋ ਸੋਨੇ ਦੇ ਘੁਟਾਲੇ ਦੇ ਮਾਮਲੇ ਨੂੰ ਸੁਲਝ ਲਿਆ ਹੈ।

ਗੜਾ ਬਲਾਕ ਵਿੱਚ ਸਥਿਤ ਐੱਸਬੀਆਈ ਸ਼ਾਖਾ ਵਿੱਚ ਗਹਿਣੇ ਰੱਖਿਆ 7 ਕਿਲੋ ਸੋਨਾ ਹਾਲ ਹੀ ਵਿੱਚ ਗਾਇਬ ਹੋ ਗਿਆ ਹੈ।

ਸਰਕਾਰੀ ਬੈਂਕ ਵਿੱਚ ਪਏ ਸੋਨੇ ਦੇ ਗਹਿਣੇ ਚੋਰੀ ਹੋਣ ਕਾਰਨ ਪੀੜਤ ਲੋਕ ਪਰੇਸ਼ਾਨ ਹੋ ਗਏ।

ਇਸ ਮਾਮਲੇ ਵਿੱਚ ਬੈਂਕ ਦੀ ਡਿਪਟੀ ਮੈਨੇਜਰ ਸਵਪਨਪ੍ਰਿਆ ਉੱਤੇ ਇਲਜ਼ਾਮ ਲੱਗੇ ਸਨ ਜਿਸ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਹਨ।

ਹਾਲਾਂਕਿ, ਇਸ ਘਟਨਾ ਦੇ ਨਾਲ ਬੈਂਕਾਂ ਵਿੱਚ ਸੋਨਾ ਰੱਖਣ ਵਾਲੇ ਲੋਕਾਂ ਦੇ ਮਨਾਂ ਵਿੱਚ ਖਦਸ਼ੇ ਉੱਠ ਰਹੇ ਹਨ।

ਸਟੇਟ ਬੈਂਕ ਆਫ ਇੰਡੀਆ ਵਿੱਚ ਕੀ ਹੋਇਆ ਸੀ ਅਤੇ ਮੁਲਜ਼ਮ ਕਿਵੇਂ ਫੜ੍ਹੇ ਗਏ?

ਇਸ ਤਰ੍ਹਾਂ ਬੈਂਕ ''''ਚ ਰੱਖੇ ਗਹਿਣਿਆਂ ਦਾ ਜ਼ਿੰਮੇਵਾਰ ਕੌਣ ਹੋਵੇਗਾ? ਗੁਆਚੇ ਹੋਏ ਸੋਨੇ ਨੂੰ ਮੁੜ ਹਾਸਿਲ ਕਰਨ ਲਈ ਗਾਹਕਾਂ ਨੂੰ ਕੀ ਕਰਨਾ ਚਾਹੀਦਾ ਹੈ? ਬੀਬੀਸੀ ਨੇ ਕੁਝ ਬੈਂਕ ਅਧਿਕਾਰੀਆਂ ਅਤੇ ਸੇਵਾਮੁਕਤ ਕਰਮਚਾਰੀਆਂ ਨਾਲ ਗੱਲ ਕੀਤੀ ਤੇ ਜਾਣਿਆ ਕਿ ਇਸ ਬਾਰੇ ਬੈਂਕ ਦੇ ਨਿਯਮ ਕੀ ਕਹਿੰਦੇ ਹਨ।

ਲੋਕ
LAKKOJUSRINIVAS

ਗਾੜਾ ਦੀ ਐੱਸਬੀਆਈ ਬ੍ਰਾਂਚ ''''ਚ ਕੀ ਹੋਇਆ?

ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਗਾੜਾ ਐੱਸਬੀਆਈ ਸ਼ਾਖਾ ਵਿੱਚ 2,400 ਗਾਹਕ ਹਨ।

ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀਆਂ ਲੋੜਾਂ ਲਈ ਸੋਨੇ ਦੇ ਗਹਿਣੇ ਰੱਖ ਕੇ ਕਰਜ਼ਾ ਲਿਆ ਹੋਇਆ ਸੀ।

ਹਾਲਾਂਕਿ, ਲੋਨ ਦੀ ਰਕਮ ਚੁਕਾਉਣ ਦੇ ਬਾਵਜੂਦ ਗਹਿਣੇ ਵਾਪਸ ਨਹੀਂ ਕੀਤੇ ਗਏ। ਇੱਕ ਵਾਰ ਤਕਨੀਕੀ ਕਾਰਨਾਂ ਕਰਕੇ ਅਤੇ ਦੂਜੀ ਵਾਰ ਇਹ ਕਹਿ ਕੇ ਦੇਰੀ ਹੋਈ ਕਿ ਇਸ ਦਾ ਆਡਿਟ ਕੀਤਾ ਜਾਵੇਗਾ।

ਇਸ ਕਾਰਨ ਕਈ ਗਾਹਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ 30 ਨਵੰਬਰ ਨੂੰ ਉਨ੍ਹਾਂ ਦਾ ਸੋਨਾ ਵਾਪਸ ਕਰਨ ਲਈ ਬੈਂਕ ਅੱਗੇ ਰੋਸ-ਮੁਜ਼ਾਹਰਾ ਵੀ ਕੀਤਾ।

ਬੈਂਕ ਦੇ ਇੱਕ ਗਾਹਕ ਵੈਂਟਕਾ ਰਾਓ ਬੀਬੀਸੀ ਨੂੰ ਦੱਸਿਆ, "ਮੈਂ ਘਰੇਲੂ ਕੰਮਾਂ ਲਈ ਗਾੜਾ ਬ੍ਰਾਂਚ ਵਿੱਚ 220 ਗ੍ਰਾਮ ਸੋਨਾ ਗਹਿਣੇ ਰੱਖਿਆ ਹੋਇਆ ਹੈ। ਉਨ੍ਹਾਂ ਵਿੱਚੋਂ ਕੁਝ ਮੇਰੇ ਹਨ ਅਤੇ ਬਾਕੀ ਮੇਰੀ ਭੈਣ ਦੇ ਹਨ।"

"ਬੈਂਕ ਅਧਿਕਾਰੀਆਂ ਨੇ ਕਿਹਾ ਕਿ ਮੈਂ ਜੋ 220 ਗ੍ਰਾਮ ਸੋਨਾ ਗਹਿਣੇ ਰੱਖਿਆ ਸੀ, ਉਨ੍ਹਾਂ ''''ਚੋਂ ਸਿਰਫ 66 ਗ੍ਰਾਮ ਹੀ ਮਿਲੇ ਹਨ ਅਤੇ ਬਾਕੀ ਗਾਇਬ ਹਨ।"

ਇੱਕ ਹੋਰ ਗਾਹਕ ਭਾਰਤੀ ਦਾ ਕਹਿਣਾ ਹੈ, "ਮੈਂ ਘਰ ਲਈ ਆਪਣੀ ਨੂੰਹ ਕੋਲੋਂ 132 ਗ੍ਰਾਮ ਸੋਨਾ ਲਿਆ ਸੀ। ਉਹ ਸੋਨਾ ਹੁਣ ਬੈਂਕ ਵਿੱਚ ਨਹੀਂ ਮਿਲ ਰਿਹਾ। ਮੈਂ ਰੋਣ-ਹਲਕੀ ਹੋਈ ਪਈ ਹਾਂ। ਜੇਕਰ ਤੁਸੀਂ ਬੈਂਕ ਕਰਮੀਆਂ ਨੂੰ ਕੁਝ ਪੁੱਛਦੇ ਹੋ ਤਾਂ ਉਹ ਕੋਈ ਜਵਾਬ ਨਹੀਂ ਦਿੰਦੇ।"

ਇਸ ਕਾਰਨ ਗਾਹਕਾਂ ਨੇ ਇੱਕ ਦਿਨ ਬੈਂਕ ਨੂੰ ਤਾਲਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ। ਫਿਰ ਉਸ ਤੋਂ ਬਾਅਦ ਬੈਂਕ ਕਰਮਚਾਰੀਆਂ ਨੇ ਗਾੜਾ ਥਾਣੇ ''''ਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਬੈਂਕ ''''ਚ ਗਹਿਣੇ ਗੁੰਮ ਹੋ ਗਏ ਹਨ।

ਬੈਂਕ
LAKKOJUSRINIVAS

ਪੁਲਿਸ ਨੇ ਕੀ ਕਿਹਾ?

ਪੁਲਿਸ ਨੇ ਕੇਸ ਦਰਜ ਕਰ, ਜਾਂਚ ਕੀਤੀ ਅਤੇ 8 ਦਸੰਬਰ ਨੂੰ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੱਸਿਆ ਮੁਲਜ਼ਮਾਂ ਨੇ ਕਿਵੇਂ ਗਹਿਣੇ ਚੋਰੀ ਕੀਤੇ ਅਤੇ ਉਸ ਤੋਂ ਬਾਅਦ ਉਨ੍ਹਾਂ ਨਾਲ ਕੀ ਕੀਤਾ।

ਐੱਸਐੱਸਪੀ ਰਾਧਿਕਾ ਮੁਤਾਬਕ, "ਸਵਪਨਪ੍ਰਿਆ, ਜੋ ਕਿ ਗਾੜਾ ਬੈਂਕ ਵਿੱਚ ਡਿਪਟੀ ਮੈਨੇਜਰ ਵਜੋਂ ਕੰਮ ਕਰਦੀ ਸੀ... ਉਸੇ ਬੈਂਕ ਵਿੱਚ ਕੰਮ ਕਰਨ ਵਾਲੇ ਆਪਣੇ ਭਰਾ ਕਿਰਨ ਬਾਬੂ ਦੇ ਨਾਲ, ਰੀਅਲ ਅਸਟੇਟ ਦੇ ਕਾਰੋਬਾਰ, ਰਾਈਮ ਪੁਲਿੰਗ ਅਤੇ ਸ਼ੇਅਰ ਬਜ਼ਾਰ ਵਿੱਚ ਪੈਸਾ ਲਗਾ ਦਿੱਤਾ, ਜੋ ਡੁੱਬ ਗਿਆ।"

"ਪੈਸੇ ਦੇ ਨੁਕਸਾਨ ਤੋਂ ਛੁਟਕਾਰਾ ਪਾਉਣ ਲਈ, ਉਹ ਗਾਹਕਾਂ ਦੁਆਰਾ ਰੱਖੇ ਗਹਿਣੇ ਕੱਢ ਕੇ ਲਿਆਉਂਦੇ ਸਨ। ਤਿਰੁਮਾਲਾ ਰਾਓ ਨਾਮ ਦਾ ਵਿਅਕਤੀ ਇਸ ਸੋਨੇ ਨੂੰ ਦੂਜੇ ਬੈਂਕਾਂ ਵਿੱਚ ਜਮ੍ਹਾ ਕਰਵਾਉਂਦਾ ਸੀ ਅਤੇ ਕਰਜ਼ਾ ਲੈਂਦਾ ਸੀ। ਸ੍ਰੀਕਾਕੁਲਮ ਵਿੱਚ ਵੱਖ-ਵੱਖ ਬੈਂਕਾਂ ਵਿੱਚ ਵੱਖ-ਵੱਖ ਲੋਕਾਂ ਦੇ ਨਾਮ ''''ਤੇ ਕਰਜ਼ਾ ਲਿਆ ਗਿਆ ਸੀ।"

"ਇਸ ਤਰ੍ਹਾਂ, ਵੱਖ-ਵੱਖ ਰੂਪਾਂ ਵਿੱਚ 4 ਕਰੋੜ ਰੁਪਏ ਤੱਕ ਦੀ ਨਕਦੀ ਟਰਾਂਸਫਰ ਕੀਤੀ ਗਈ। ਡਿਪਟੀ ਮੈਨੇਜਰ ਸਵਪਨਪ੍ਰਿਆ ''''ਤੇ ਸ਼ੱਕ ਜ਼ਾਹਰ ਕਰਦੇ ਹੋਏ, ਮੈਨੇਜਰ ਸੀਐੱਚ ਰਾਧਾਕ੍ਰਿਸ਼ਨ ਨੇ ਲਾਕਰ ਵਿੱਚ ਸੋਨੇ ਦੀ ਜਾਂਚ ਕੀਤੀ ਤਾਂ ਦੇਖਿਆ ਕਿ 86 ਬੈਗ਼ ਗਾਇਬ ਸਨ।"

"ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ... 26 ਬੈਗ਼ ਵਾਪਸ ਕਰ ਦਿੱਤੇ ਗਏ ਸਨ। ਆਮ ਤੌਰ ''''ਤੇ ਗਾਹਕ ਬੈਂਕ ਵਿੱਚ ਗਹਿਣੇ ਜਮ੍ਹਾ ਕਰਵਾਉਣ ਤੋਂ ਬਾਅਦ ਛੇ ਮਹੀਨੇ ਤੱਕ ਨਹੀਂ ਜਾਂਦੇ ਹਨ। ਇਹ ਦੇਖਿਆ ਗਿਆ ਅਤੇ ਸੋਨਾ ਕਿਤੇ ਹੋਰ ਗਹਿਣੇ ਰੱਖਿਆ ਗਿਆ ਸੀ।"

"ਜੇਕਰ ਕੋਈ ਗਾਹਕ ਆ ਕੇ ਆਪਣਾ ਸੋਨਾ ਦੇਣ ਲਈ ਕਹਿੰਦਾ ਹੈ ਤਾਂ ਉਹ ਕਹਿੰਦੇ ਹਨ ਕਿ ਸਿਸਟਮ ਵਿਚ ਕੋਈ ਤਕਨੀਕੀ ਸਮੱਸਿਆ ਹੈ, ਕੱਲ੍ਹ ਨੂੰ ਦੁਬਾਰਾ ਆਉਣਾ ਪਵੇਗਾ। ਇਸ ਦੌਰਾਨ ਉਹ ਹੋਰ ਬੈਂਕਾਂ ਵਿਚ ਜਮ੍ਹਾ ਸੋਨਾ ਲੈ ਆਉਂਦੇ ਸਨ ਅਤੇ ਗਾਹਕਾਂ ਨੂੰ ਦੇ ਦਿੰਦੇ ਸਨ। ਉਹ ਇੱਕ ਸਾਲ ਤੋਂ ਅਜਿਹਾ ਕਰ ਰਹੇ ਹਨ।"

“ਧੋਖਾਧੜੀ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਗਾਹਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਨਤੀਜੇ ਵਜੋਂ ਡਿਪਟੀ ਮੈਨੇਜਰ ਸਵਪਨਪ੍ਰਿਆ ਨੇ ਖੁਦਕੁਸ਼ੀ ਕਰ ਲਈ, ਜਦਕਿ ਬਾਕੀਆਂ ਪੋਨੰਦਾ ਤਿਰੁਮਾਲਾ ਰਾਓ, ਉਰੀਤੀ ਕਿਰਨਬਾਬੂ, ਨੰਬਨਾ ਰਾਜਾ ਰਾਓ, ਕੋਂਡਲਾ ਗਣਪਤੀ ਰਾਓ, ਕਾਕਰਲਾ ਤਾਰਕੇਸ਼ਵਰ ਰਾਓ, ਮਾਰਪਾ ਵੈਂਕਟ ਰਮੇਸ਼, ਅਤੇ ਸਰਕੁਵਾਲਸਾ ਮੋਹਨ ਚੰਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"

"ਉਨ੍ਹਾਂ ਕੋਲੋਂ 4 ਕਰੋੜ ਰੁਪਏ ਦੀ ਕੀਮਤ ਦਾ 7 ਕਿਲੋ 195 ਗ੍ਰਾਮ ਸੋਨਾ ਪੂਰੀ ਤਰ੍ਹਾਂ ਬਰਾਮਦ ਕਰ ਲਿਆ ਗਿਆ ਹੈ। ਅਸੀਂ ਇਹ ਗਹਿਣੇ ਅਦਾਲਤ ਨੂੰ ਸੌਂਪ ਦੇਵਾਂਗੇ। ਉੱਥੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਹ ਬੈਂਕ ਪਹੁੰਚ ਜਾਣਗੇ।"

"ਗਾਹਕ ਦਸਤਾਵੇਜ਼ ਦਿਖਾ ਕੇ ਅਤੇ ਕਰਜ਼ੇ ਦਾ ਭੁਗਤਾਨ ਕਰਕੇ ਬੈਂਕ ਤੋਂ ਆਪਣੇ ਗਹਿਣੇ ਹਾਸਿਲ ਕਰ ਸਕਦੇ ਹਨ।"

ਐੱਸਐੱਸਪੀ ਨੇ ਬੈਂਕ ਅਧਿਕਾਰੀਆਂ ਨੂੰ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਅਤੇ ਨਿਯਮਤ ਆਡਿਟ ਕਰਨ ਦੀ ਸਲਾਹ ਦਿੱਤੀ।

ਲੋਕ
LAKKOJUSRINIVAS

ਸੋਨੇ ਦੇ ਗਾਇਬ ਹੋਣ ਦਾ ਜ਼ਿੰਮੇਵਾਰ ਕੌਣ ਹੈ?

ਗਾੜਾ ਐੱਸਬੀਆਈ ਬ੍ਰਾਂਚ ਵਿੱਚ ਹੋਈ ਇਸ ਧੋਖਾਧੜੀ ਨਾਲ ਕਈ ਖਦਸ਼ੇ ਖੜ੍ਹੇ ਹੋ ਰਹੇ ਹਨ।

ਜੇਕਰ ਕੋਈ ਅਸਲ ''''ਚ ਬੈਂਕ ਵਿੱਚੋਂ ਗਹਿਣੇ ਚੋਰੀ ਕਰਦਾ ਹੈ, ਤਾਂ ਰੱਖੇ ਸੋਨੇ ਦੀ ਗਾਰੰਟੀ ਜ਼ਿੰਮੇਵਾਰ ਕੌਣ ਹੋਵੇਗਾ? ਏਪੀ ਗ੍ਰਾਮੀਣ ਵਿਕਾਸ ਬੈਂਕ ਦੇ ਸੇਵਾਮੁਕਤ ਮੈਨੇਜਰ ਕੇਵੀ ਜਗਨਨਾਥ ਰਾਓ ਨੇ ਗਾਹਕ ਭਰੋਸੇ ਨਾਲ ਜੁੜੇ ਮੁੱਦਿਆਂ ''''ਤੇ ਬੀਬੀਸੀ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ।

ਇਸ ਤੋਂ ਪਹਿਲਾਂ ਬੈਂਕ ਅਧਿਕਾਰੀਆਂ ਨੇ ਕੁਝ ਗਾਹਕਾਂ ਨੂੰ ਕਿਹਾ ਸੀ ਕਿ ਉਹ ਬੈਂਕ ਵਿੱਚ ਗੁਆਚੇ ਗਹਿਣਿਆਂ ਦੀ ਬਜਾਇ ਪੈਸਿਆਂ ਦੇ ਕੇ ਨਿਪਟਾਰਾ ਕਰਨਗੇ। ਗਾਹਕਾਂ ਨੇ ਬੈਂਕ ਦੇ ਸਾਹਮਣੇ ਰੋਸ-ਮੁਜ਼ਾਹਰਾ ਕਰਦਿਆਂ ਕਿਹਾ ਕਿ ਉਹ ਉਹੀ ਗਹਿਣੇ ਚਾਹੁੰਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਇਸ ਬਾਰੇ ਜਗਨਨਾਥ ਰਾਓ ਕੀ ਕਹਿੰਦੇ ਹਨ-

  • ਬੈਂਕ ਨੂੰ ਯਕੀਨੀ ਤੌਰ ''''ਤੇ ਉਹੀ ਗਹਿਣੇ ਦੇਣੇ ਚਾਹੀਦੇ ਹਨ, ਜੋ ਗਾਹਕਾਂ ਨੇ ਬੈਂਕ ਵਿੱਚ ਰੱਖੇ ਹਨ। ਕਿਉਂਕਿ ਬੈਂਕ ਦੇ ਰਿਕਾਰਡ ਵਿੱਚ ਉਸ ਗਹਿਣੇ ਦਾ ਨਾਮ ਹੈ, ਭਾਵੇਂ ਉਹ ਚਮੜਾ, ਕੱਚ ਜਾਂ ਬ੍ਰੈਸਲੇਟ ਹੋਵੇ, ਇਸ ਦੇ ਨਾਲ ਹੀ ਉਸ ਦਾ ਸਹੀ ਵਜ਼ਨ ਵੀ ਲਿਖਿਆ ਹੁੰਦਾ ਹੈ। ਉਹੀ ਗਹਿਣੇ ਦਿੱਤੇ ਜਾਣੇ ਚਾਹੀਦੇ ਹਨ। ਗਹਿਣੇ ਰੱਖੇ ਹੋਏ ਸੋਨੇ ਲਈ ਬੈਂਕ ਜ਼ਿੰਮੇਵਾਰ ਹੈ। ਜੇਕਰ ਉਹ ਗੁਆਚ ਜਾਂਦੇ ਹਨ ਤਾਂ ਬੈਂਕ ਦੀ ਹੀ ਜ਼ਿੰਮੇਵਾਰੀ ਹੈ ਉਹ ਗਾਹਕਾਂ ਨੂੰ ਸੋਨਾ ਮੋੜੇ।
  • ਬੈਂਕਾਂ ਦੀ ਬਲੈਂਕੇਟ ਇੰਸ਼ੋਰੈਂਸ ਹੁੰਦੀ ਹੈ, ਜੋ ਨਗਦੀ, ਗਹਿਣੇ ਅਤੇ ਹੋਰ ਮੁੱਲਵਾਨ ਚੀਜ਼ਾਂ ਤੇ ਲਾਗੂ ਹੁੰਦੀ ਹੈ ਅਤੇ ਗਾਹਕਾਂ ਨੂੰ ਇਸ ਬਾਰੇ ਘਬਰਾਉਣ ਦੀ ਲੋੜ ਨਹੀਂ ਹੈ।
  • ਜੇ ਗਹਿਣੇ ਪਹਿਲਾਂ ਹੀ ਚੋਰੀ ਹੋ ਚੁੱਕੇ ਹਨ, ਜੇਕਰ ਕੋਈ ਗਾਹਕ ਉਸ ਸਮੇਂ ਆਪਣਾ ਕਰਜ਼ਾ ਕਲੀਅਰ ਕਰਦਾ ਹੈ, ਤਾਂ ਉਸ ਨੂੰ ਤੁਰੰਤ ਰਸੀਦ ਲੈਣੀ ਚਾਹੀਦੀ ਹੈ। ਬੈਂਕ ਅਧਿਕਾਰੀ ਇੱਕ ਪੱਤਰ ਦੇਣਗੇ ਕਿ ਤੁਹਾਡਾ ਲੋਨ ਕਲੀਅਰ ਹੋ ਗਿਆ ਹੈ ਅਤੇ ਤੁਹਾਡੇ ਗਹਿਣੇ ਇਨ੍ਹਾਂ ਦਿਨਾਂ ਵਿੱਚ ਦੇ ਦਿੱਤੇ ਜਾਣਗੇ। ਇਹ ਸਾਡੇ ਕੋਲ ਸੁਰੱਖਿਅਤ ਹਨ, ਜੇਕਰ ਬੈਂਕ ਉਸ ਸਮੇਂ ਤੱਕ ਓਨੇਂ ਦਿਨਾਂ ਵਿੱਚ ਗਹਿਣੇ ਨਹੀਂ ਦਿੰਦਾ...ਤਾਂ ਜਿੰਨੇ ਦਿਨਾਂ ਦੀ ਦੇਰੀ ਹੁੰਦੀ ਹੈ ਤਾਂ ਸਾਨੂੰ ਸਾਰੇ ਦਿਨਾਂ ਦੇ ਵਿਆਜ ਸਮੇਤ ਗਹਿਣੇ ਸੌਂਪਣੇ ਪੈਣਗੇ।
ਸੋਨਾ
Getty Images

ਬੈਂਕ ਦੀ ਧੋਖਾਧੜੀ ਨੂੰ ਕਿਵੇਂ ਪਛਾਣੀਏ?

ਜੇਕਰ ਬੈਂਕ ਅਧਿਕਾਰੀ ਕਹਿਣ ਕਿ ਸਾਨੂੰ ਪਤਾ ਨਹੀਂ ਲੱਗਾ ਕਿ ਬੈਂਕ ਵਿੱਚ ਧੋਖਾਧੜੀ ਹੋ ਰਹੀ ਹੈ ਤਾਂ ਜਗਨਨਾਥ ਰਾਓ ਨੇ ਕੁਝ ਹਦਾਇਤਾਂ ਅਤੇ ਨਿਯਮ ਦੱਸੇ ਹਨ-

  • ਛੁੱਟੀਆਂ ਨਾ ਲੈਣ ''''ਤੇ ਬੈਂਕ ਮੁਲਾਜ਼ਮਾਂ ''''ਤੇ ਸ਼ੱਕ ਹੋਣਾ ਚਾਹੀਦਾ ਹੈ। ਕਿਉਂਕਿ ਜੇ ਉਹ ਚਲੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ (ਸਾਰੇ ਗਣਨਾਵਾਂ ਸਮੇਤ) ਕਿਸੇ ਹੋਰ ਕਰਮਚਾਰੀ ਨੂੰ ਸੌਂਪਣੀਆਂ ਪੈਂਦੀਆਂ ਹਨ। ਜੇਕਰ ਕੋਈ ਛੁੱਟੀ ਲੈਂਦਾ ਹੈ ਤਾਂ ਚਾਰਜ ਟੇਕਓਵਰ ਹੋਵੇਗਾ। ਉਸ ਚਾਰਜ ਵਿਚਲੇ ਸਾਰੇ ਵੇਰਵਿਆਂ ਦੀ ਪੁਸ਼ਟੀ ਕਿਸੇ ਹੋਰ ਵਿਅਕਤੀ ਦੁਆਰਾ ਕੀਤੀ ਜਾਵੇਗੀ। ਫਿਰ ਜੋ ਵੀ ਵਸਤੂਆਂ ਹਨ, ਉਸੇ ਤਰ੍ਹਾਂ ਹਵਾਲੇ ਕਰ ਦੇਣੀਆਂ ਚਾਹੀਦੀਆਂ ਹਨ। ਸੋਨੇ ਦੇ ਗਹਿਣਿਆਂ ਦੇ ਬੈਗਾਂ ਦੀ ਜਾਂਚ ਕੀਤੀ ਜਾਂਦੀ ਹੈ। ਨਕਦੀ ਦੀ ਗਣਨਾ ਕੀਤੀ ਜਾਵੇਗੀ। ਇਸੇ ਕਰਕੇ ਧੋਖਾਧੜੀ ਕਰਨ ਵਾਲੇ ਲੋਕ ਛੁੱਟੀਆਂ ਨਹੀਂ ਲੈਂਦੇ। ਇਹ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
  • ਜੇਕਰ ਬੈਂਕ ਵਿੱਚ ਕੰਮ ਕਰਨ ਵਾਲਾ ਕੋਈ ਵਿਅਕਤੀ ਸ਼ੱਕੀ ਲੈਣ-ਦੇਣ ਕਰ ਰਿਹਾ ਹੈ, ਤਾਂ ਉਸ ਨੂੰ ਦੂਜੇ ਸਟਾਫ ਦੁਆਰਾ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਜਾਣੋ। ਇਹ ਜ਼ਿੰਮੇਵਾਰੀ ਬੈਂਕ ਮੈਨੇਜਰ ਅਤੇ ਖੇਤਰੀ ਮੈਨੇਜਰ ''''ਤੇ ਨਿਰਭਰ ਕਰਦੀ ਹੈ। ਜੇਕਰ ਵਿੱਤੀ ਸਥਿਤੀ ਵਿੱਚ ਕੋਈ ਅਣਕਿਆਸੀ ਤਬਦੀਲੀ ਆਉਂਦੀ ਹੈ ਤਾਂ ਉਨ੍ਹਾਂ ਦੀ ਤੁਰੰਤ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
  • ਇਸ ਤੋਂ ਇਲਾਵਾ, ਜੇਕਰ ਕੋਈ ਬੈਂਕ ਕਰਮਚਾਰੀ ਆਪਣੀ ਤਨਖਾਹ ਤੋਂ ਵੱਧ ਕੀਮਤ ਦੀ ਕੋਈ ਚੀਜ਼ ਖਰੀਦਦਾ ਹੈ, ਤਾਂ ਉਸ ਦੀ ਇਜਾਜ਼ਤ ਲੈਣੀ ਲਾਜ਼ਮੀ ਹੈ ਜਾਂ ਘੱਟੋ-ਘੱਟ ਬੈਂਕ ਅਧਿਕਾਰੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ''''ਤੇ ਸ਼ੱਕ ਕੀਤਾ ਜਾਣਾ ਚਾਹੀਦਾ ਹੈ।
  • ਉਨ੍ਹਾਂ ਨੂੰ ਹੋਰ ਸ਼ਾਖਾਵਾਂ ਤੋਂ ਆਉਣਾ ਚਾਹੀਦਾ ਹੈ ਅਤੇ ਕਿਸੇ ਹੋਰ ਸ਼ਾਖਾ ਵਿੱਚ ਆਡਿਟ ਕਰਨਾ ਚਾਹੀਦਾ ਹੈ। ਅਜਿਹਾ ਘੱਟੋ-ਘੱਟ 15 ਦਿਨਾਂ ਵਿੱਚ ਜਾਂ ਮਹੀਨੇ ਵਿੱਚ ਇੱਕ ਵਾਰ ਕਰਨਾ ਚਾਹੀਦਾ ਹੈ। ਇਸ ਨਾਲ ਗ਼ਲਤੀਆਂ ਦੀ ਕੋਈ ਗੁੰਜਾਇਸ਼ ਨਹੀਂ ਬਚਦੀ।
  • ਬੈਂਕ ਸਟਾਫ਼ ਦੀਆਂ ਜ਼ਿੰਮੇਵਾਰੀਆਂ ਸਮੇਂ-ਸਮੇਂ ''''ਤੇ ਬਦਲੀਆਂ ਜਾਣੀਆਂ ਚਾਹੀਦੀਆਂ ਹਨ। ਉਦਾਹਰਨ ਲਈ ਫੀਲਡ ਅਫ਼ਸਰ ਨੂੰ ਅਕਾਊਂਟੈਂਟ ਅਤੇ ਅਕਾਊਂਟੈਂਟ ਨੂੰ ਫੀਲਡ ਅਫਸਰ ਵਿੱਚ ਬਦਲਣਾ ਚਾਹੀਦਾ ਹੈ। ਹੋਰ ਸਟਾਫ ਦੇ ਮਾਮਲੇ ਵਿੱਚ ਵੀ, ਇਹ ਛੋਟਾ ਜਿਹਾ ਉਪਰਾਲਾ ਸੁਰੱਖਿਆ ਦੇ ਲਿਹਾਜ਼ ਨਾਲ ਕਾਫੀ ਹੈ, ਜਿਵੇਂ ਕਿ ਕਿਤੇ ਵੀ ਜਾਂਚ ਕਰਨਾ, ਕਿਉਂਕਿ ਜਦੋਂ ਉਹ ਇਕ-ਦੂਜੇ ਦੀ ਜ਼ਿੰਮੇਵਾਰੀ ਲੈਂਦੇ ਹਨ ਤਾਂ ਉਨ੍ਹਾਂ ਨੂੰ ਕਮੀਆਂ ਨਜ਼ਰ ਆਉਂਦੀਆਂ ਹਨ। ਇਹ ਕਿਸੇ ਵੀ ਨੁਕਸ ਨੂੰ ਦੂਰ ਕਰੇਗਾ।
ਦੂਰਬੀਨ
ISTOCK

ਰਿਜ਼ਰਵ ਬੈਂਕ ਦੇ ਨਿਯਮ ਮੌਰਗੇਜ ਗਹਿਣਿਆਂ ਬਾਰੇ ਕੀ ਕਹਿੰਦੇ ਹਨ?

ਜਗਨਨਾਥ ਰਾਓ ਨੇ ਕਿਹਾ ਕਿ ਹਰ ਬੈਂਕ ਨੂੰ ਆਰਬੀਆਈ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜਦੋਂ ਆਰਬੀਆਈ ਅਧਿਕਾਰੀ ਕੋਈ ਸਮੱਸਿਆ ਲੈ ਕੇ ਆਉਂਦੇ ਹਨ ਤਾਂ ਹੀ ਉਹ ਸਮੱਸਿਆ ਦਾ ਹੱਲ ਕਰਨਗੇ ਅਤੇ ਬੈਂਕ ਅਤੇ ਗਾਹਕ ਦੋਵਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਕਦਮ ਚੁੱਕਣਗੇ।

ਬੈਂਕ ਵਿੱਚ ਗਹਿਣੇ ਰੱਖੇ ਸੋਨੇ ਕਿਸੇ ਵੀ ਰੂਪ ਵਿੱਚ ਬਾਹਰ ਨਹੀਂ ਜਾਣੇ ਚਾਹੀਦੇ। ਬੈਂਕ ਦੇ ਅੰਦਰ ਹੋਣਾ ਚਾਹੀਦਾ ਹੈ। ਬੀਮਾ ਤਾਂ ਹੀ ਆਉਂਦਾ ਹੈ ਜੇਕਰ ਗਹਿਣੇ ਬੈਂਕ ਦੇ ਅੰਦਰ ਹੋਵੇ। ਜੇਕਰ ਉਹ ਬੈਂਕ ਵਿੱਚ ਨਹੀਂ ਪਾਏ ਜਾਂਦੇ ਹਨ, ਤਾਂ ਬੀਮਾ ਉਨ੍ਹਾਂ ਨੂੰ ਕਵਰ ਨਹੀਂ ਕਰੇਗਾ।

ਮਲਪੁਰਮ ਗੋਲਡ ਅਤੇ ਮੁਥੂਟ ਫਾਈਨਾਂਸ ਵਿੱਚ ਵੀ ਘੁਟਾਲੇ ਹੋ ਰਹੇ ਹਨ। ਇੱਥੇ ਵੀ ਬੀਮਾ ਹੈ। ਇਸ ਤੋਂ ਇਲਾਵਾ ਕੋਈ ਵੀ ਕਾਰਪੋਰੇਟ ਸੋਨਾ ਗਹਿਣੇ ਨਹੀਂ ਰੱਖਣੇ ਚਾਹੀਦੇ।

ਜਨਤਕ ਖੇਤਰ ਦੇ ਬੈਂਕਾਂ ਜਿਵੇਂ ਕਿ ਐੱਸਬੀਆਈ, ਕੋਈ ਹੋਰ ਪ੍ਰਾਈਵੇਟ ਬੈਂਕ ਜਾਂ ਸੋਨੇ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਲੋਕਾਂ ''''ਤੇ ਲਗਾਤਾਰ ਨਜ਼ਰ ਰੱਖਣੀ ਪੈਂਦੀ ਹੈ।

ਖ਼ਾਸ ਤੌਰ ''''ਤੇ ਜੇਕਰ ਉਹੀ ਵਿਅਕਤੀ ਅਕਸਰ ਬਹੁਤ ਸਾਰੇ ਗਹਿਣੇ ਲੈ ਕੇ ਆਉਂਦਾ ਹੈ ਅਤੇ ਕਰਜ਼ਾ ਲੈਂਦਾ ਹੈ, ਤਾਂ ਇਸਦੀ ਪੁਸ਼ਟੀ ਹੋਣੀ ਚਾਹੀਦੀ ਹੈ। ਕਿਉਂਕਿ ਜੇਕਰ ਕੋਈ ਸੋਨਾ ਗਹਿਣੇ ਰੱਖ ਰਿਹਾ ਹੈ, ਤਾਂ ਇਹ ਉਸ ਦਾ ਆਪਣਾ ਸੋਨਾ ਹੋਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News